ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇ ਅਸੀਂ ਕੁਝ ਗਲਤ ਨਹੀਂ ਕਰਦੇ ਅਤੇ ਅਸੀਂ ਵੀਗਨ ਵੀ ਖਾਂਦੇ ਹਾਂ, ਅਸੀਂ ਉਸ ਤੋਂ ਵੱਧ ਹਾਸਲ ਕਰਦੇ ਹਾਂ। ਜੇ ਅਸੀਂ ਸਾਧਨਾ ਅਭਿਆਸ ਕਰਦੇ ਹਾਂ, ਅਸੀਂ ਇਸ ਤੋਂ ਵੀ ਵੱਧ ਹਾਸਲ ਕਰਦੇ ਹਾਂ। ਮਿਸਾਲ ਲਈ, ਇੱਕ ਵਿਅਕਤੀ ਜੋ ਸਾਧਨਾ ਨਹੀਂ ਕਰਦਾ 5% ਪ੍ਰਾਪਤ ਕਰਦਾ ਹੈ, ਪਰ ਸਾਧਨਾ ਵਾਲਾ ਵਿਅਕਤੀ 15% ਪ੍ਰਾਪਤ ਕਰਦਾ ਹੈ। ਕਿਉਂ? ਕਿਉਂਕਿ ਥਰਕਣ ਉਚੇਰੀ ਹੈ, ਅਤੇ ਫਿਰ ਇਹ ਉਚੇਰੇ ਅਸੀਸ ਦੇ ਵੱਧ ਪੱਧਰ ਦੇ ਨਾਲ ਮਿਲਦੀ ਹੈ। ਕਿਉਂਕਿ ਉਹ ਚੇਤਨਾ ਦੇ ਉਚੇਰੇ ਪੱਧਰ ਤੇ ਹਨ। ਸੋ ਜਿਤਨਾ ਉਚਾ ਅਸੀਂ ਜਾਂਦੇ ਹਾਂ,ਉਤਨੀ ਉਚੇਰੀ ਅਸੀਸ ਅਸੀਂ ਪਾਉਂਦੇ ਹਾਂ। ਇੱਕ ਉੱਚ ਪੱਧਰ ਵਾਲਾ ਗੁਰੂ, ਇੱਕ ਸੰਤ, ਮਿਸਾਲ ਲਈ, ਤੁਹਾਨੂੰ 500% ਅਸੀਸ ਦਏਗਾ। ਇੱਕ ਆਮ ਸੰਤ, ਮਿਸਾਲ ਲਈ ਭਾਰਤ ਵਿਖੇ ਕੋਈ ਸਨਿਆਸੀ, ਉਹ ਸਾਧਨਾ ਕਰਦਾ ਹੈ, ਸ਼ਾਕਾਹਾਰੀ ਖਾਂਦਾ ਹੈ, ਉਹ ਹੋਰ ਕਿਸੇ ਢੰਗ ਨਾਲ ਸਾਧਨਾ ਕਰਦਾ ਹੈ, ਇਹ ਮੇਰਾ ਢੰਗ ਹੋਣਾ ਜ਼ਰੂਰੀ ਨਹੀਂ ਹੈ, ਉਹ ਤੁਹਾਨੂੰ ਆਪਣੇ ਨਿਜੀ ਗੁਣ ਤੋਂ 30% ਤੱਕ ਵੀ ਅਸੀਸ ਦੇ ਦਏਗਾ, ਆਪਣੇ ਆਪ ਹੀ। ਜੇ ਗੁਰੂ ਪੰਜਵੇਂ ਪੱਧਰ ਤੋਂ ਵੀ ਉਚੇਰਾ ਹੈ, ਸ਼ਗਿਰਦ ਨੂੰ 4000% ਤੱਕ ਰੂਹਾਨੀ ਅਸੀਸ ਦੇ ਦਏਗਾ। ਇੱਥੋਂ ਤੱਕ ਕਿ ਯੂ ਐਖ਼ ਓ ਲੋਕ, ਪਰਾ-ਪ੍ਰਿਥਵਕ, ਉਹ ਤੁਹਾਨੂੰ 10-60% ਅਸੀਸ ਹਰ ਦਿਨ ਦਿੰਦੇ ਹਨ। ਪਰ ਗੱਲ ਇਹ ਹੈ ਕਿ, ਕਿ ਲੋਕ ਜੋ ਵੀਗਨ ਨਹੀਂ ਹਨ ਅਤੇ ਜੋ ਸਾਧਨਾ ਨਹੀਂ ਕਰ ਰਹੇ, ਉਹ ਇਸ ਵਿੱਚੋਂ ਸਿਰਫ 3% ਇਹ ਪ੍ਰਾਪਤ ਕਰਦੇ ਹਨ। ਕਿਉਂਕਿ ਬਾਕੀ ਹਰ ਚੀਜ਼ ਕਟਦੀ ਹੈ, ਜਾਨਵਰਾਂ ਦੇ ਕਰਮ ਲਈ ਕਟੇ ਜਾਂਦੇ ਹਨ, ਬੁਰਾ ਪ੍ਰਤੀਫਲ, ਬਾਕੀ ਹਰ ਚੀਜ਼ ਲਈ ਕਟ ਕੇ 3% ਰਹਿ ਜਾਂਦਾ ਹੈ। ਉਹ ਸਮੱਸਿਆ ਹੈ। ਅਸੀਂ ਖੁਦ ਨੂੰ ਇੰਨੇ ਜ਼ਿਆਦਾ ਅਸੀਸਾਂ ਦੇ ਲਾਭ ਤੋਂ ਵਾਂਝੇ ਰਖਦੇ ਹਾਂ ਜੋ ਸਾਡੇ ਸਾਰੇ ਪਾਸੇ ਹਨ।