ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਉਂ ਤੁਸੀਂ ਅਤੇ ਮੈਂ ਇੱਥੇ ਬੈਠੇ ਹਾਂ, ਤੁਸੀਂ ਉਸ ਬਹੁਤਾ ਸਾਰੀ ਅਸੀਸ ਬਾਰੇ ਜਾਣੂ ਨਹੀਂ ਹੋ ਜੋ ਤੁਸੀਂ ਸਵਰਗ ਦੇ ਦੇਵਤਿਆਂ ਤੋਂ ਪ੍ਰਾਪਤ ਕਰਦੇ ਹੋ, ਫਰਿਸ਼ਤਿਆਂ ਤੋਂ ਜਿਨ੍ਹਾਂ ਨੇ ਚੰਗੇ ਲੋਕਾਂ ਦੁਆਲੇ ਘੇਰਾ ਪਾਇਆ ਹੋਇਆ ਹੈ। ਮਿਸਾਲ ਲਈ, ਤੁਸੀਂ ਹੱਤਿਆ ਨਹੀਂ ਕਰਦੇ, ਤੁਸੀਂ ਚੋਰੀ ਨਹੀਂ ਕਰਦੇ, ਤੁਸੀਂ ਝੂਠ ਨਹੀਂ ਬੋਲਦੇ, ਤੁਹਾਡਾ ਕੋਈ ਵਿਆਹ ਤੋਂ ਬਾਹਰਲਾ ਰਿਸ਼ਤਾ ਨਹੀਂ, ਤੁਸੀਂ ਨਹੀਂ ਲੈਂਦੇ ਨਸ਼ੇ, ਜਿਵੇਂ ਕਿ ਅਮਲ, ਸ਼ਰਾਬ, ਆਦਿ, ਤੁਸੀਂ ਆਪਣਾ ਜੀਵਨ ਇਉਂ ਸਰਲ ਰੱਖਦੇ ਹੋ, ਤੁਹਾਡੇ ਕੋਲ ਪੰਜ ਫਰਿਸ਼ਤੇ ਹਨ ਜੋ ਸਦਾ ਤੁਹਾਡੇ ਆਲੇ ਦੁਆਲੇ ਹੁੰਦੇ ਹਨ। ਜਿੰਨਾ ਤੁਸੀਂ ਵੱਧ ਅਨੁਸ਼ਾਸਨ ਰੱਖੋਗੇ, ਓਨੇ ਤੁਹਾਨੂੰ ਵੱਧ ਫਰਿਸ਼ਤੇ ਮਿਲਨਗੇ। ਮਿਸਾਲ ਲਈ, ਸਮਝੋ 100% ਪੈਮਾਨਾ ਹੈ, ਫਿਰ ਆਮ ਤੌਰ ਤੇ ਫਰਿਸ਼ਤੇ ਤੁਹਾਨੂੰ 5% ਅਸੀਸ ਦੇਣਗੇ। ਦੇਵਤੇ ਤੁਹਾਨੂੰ ਪੰਜ % ਅਸੀਸ ਦੇਣਗੇ। ਇਹ ਸਾਰੀ ਅਸੀਸ, ਸਮੁੱਚੇ ਤੌਰ ਤੇ।