ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਬੇਸ਼ਕ, ਬੇਸ਼ਕ, ਮਾਸ ਨਾ ਖਾਓ। ਵੀਗਨ! ਫਿਰ ਇਹ ਸਹਾਈ ਹੁੰਦਾ ਹੈ। ਕਿਉਂਕਿ ਜੇ ਤੁਸੀਂ ਵੀਗਨ ਹੋ, ਫਿਰ ਤੁਹਾਡੇ ਕੋਲ ਅਸੀਸ ਦਾ ਇੱਕ ਉਚੇਰਾ ਪ੍ਰਤੀਸ਼ਤ ਹੋਏਗਾ, ਕਿਉਂਕਿ ਤੁਸੀਂ ਖੁਦ ਨੂੰ ਇੱਕ ਉਚੇਰੇ ਆਯਾਮ ਵੱਲ ਉੱਚਾ ਚੁੱਕਦੇ ਹੋ, ਅਤੇ ਫਿਰ ਤੁਸੀਂ ਉਚੇਰਾ ਅਸੀਸ ਹਾਸਲ ਕਰੋਗੇ, ਵਧੇਰੇ ਸ਼ਕਤੀ। ਜਾਨਵਰ ਬੜੇ ਦਿਆਲੂ ਹਨ। ਭਾਵੇਂ ਜੇ ਉਹ ਤੁਹਾਡੇ ਆਸ ਪਾਸ ਨਾ ਵੀ ਹੋਣ, ਉਹ ਤੁਹਾਡੇ ਤੋਂ ਬਹੁਤ ਦੂਰ ਹੋਣ, ਪਰ ਜੇ ਤੁਸੀਂ ਉਨ੍ਹਾਂ ਦੇ ਅਸੀਸ ਲਈ ਬੇਨਤੀ ਕਰੋ, ਉਹ ਇਹ ਤੁਹਾਡੇ ਵੱਲ ਭੇਜ ਦੇਣਗੇ। ਜੇ ਜਾਨਵਰਾਂ ਦਾ ਪਿਆਰ ਅਤੇ ਕੁਦਰਤ ਦਾ ਪਿਆਰ ਨਾ ਹੁੰਦਾ, ਜਿਵੇਂ ਕਿ ਰੁੱਖ ਅਤੇ ਪੌਦੇ ਅਤੇ ਸਾਗਰ ਅਤੇ ਦਰਿਆ, ਅਸੀਂ ਪਹਿਲਾਂ ਹੀ ਇੱਕ ਲੰਬਾ ਸਮਾਂ ਪਹਿਲਾਂ ਨਸ਼ਟ ਹੋ ਚੁੱਕੇ ਹੁੰਦੇ। ਉਨ੍ਹਾਂ ਦੇ ਪਿਆਰ ਅਤੇ ਮਦਦ ਤੋਂ ਬਿਨਾਂ ਅਸੀਂ ਲੰਬਾਸਮਾਂ ਪਹਿਲਾਂ ਹੀ ਅਲੋਪ ਹੋ ਚੁੱਕੇ ਹੁੰਦੇ, ਸੋ ਸਾਨੂੰ ਆਪਣੇ ਆਸ ਪਾਸ ਦੀ ਹਰ ਚੀਜ਼ ਦੀ ਕਦਰ ਕਰਨੀ ਜ਼ਰੂਰੀ ਹੈ, ਜੋ ਸਾਡੀ ਬਿਨ-ਸ਼ਰਤ ਮਦਦ ਕਰਦੇ ਰਹੇ ਹਨ, ਚੁੱਪਚਾਪ, ਸਾਰੀਆਂ ਕੁਰਬਾਨੀਆਂ ਨਾਲ ਜੋ ਉਨ੍ਹਾਂ ਨੇ ਕੀਤੀਆਂ ਹਨ। ਮੈਂ ਸਦਾ ਆਭਾਰੀ ਹਾਂ। ਉਹ ਸਾਨੂੰ ਸੰਤੁਲਨ ਵਿਚ ਰਖ ਰਹੇ ਹਨ ਸਮਾਂ ਖਰੀਦਣ ਲਈਂ। ਉਹ ਸਾਨੂੰ ਸੰਤੁਲਨ ਵਿੱਚ ਰੱਖ ਰਹੇ ਹਨ। ਮੈਨੂੰ ਆਸ ਹੈ ਕਿ ਹਰ ਕੋਈ ਆਪਣੇ ਭਵਿੱਖ ਬਾਰੇ ਜਾਣਕਾਰ ਹੋਏਗਾ ਅਤੇ ਕ੍ਰਿਤੱਗ ਹੋਏਗਾ।