ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਆਪਣੀ ਜੀਵਨ ਸ਼ੈਲੀ ਬਾਰੇ ਮੁੜ ਸੋਚਣ ਦੀ ਲੋੜ ਹੈ। ਸਾਨੂੰ ਸਾਰੇ ਗ੍ਰਹਿ ਦੀਆਂ ਉਪ-ਜਾਤੀਆਂ ਅਤੇ ਬਚਾਉ ਬਾਰੇ ਸੋਚਣ ਦੀ ਲੋੜ ਹੈ, ਸਿਰਫ ਆਪਣੇ ਨਿੱਤ ਦੇ ਆਨੰਦ ਲਈ ਜਾਂ ਦਮ ਭਰ ਲਈ ਨਹੀਂ। ਸਾਨੂੰ ਬਹੁਤ ਸਵਾਰਥਹੀਣ ਹੋ ਕੇ ਸੋਚਣ ਦੀ ਲੋੜ ਹੈ। ਬੱਸ ਵੀਗਨ ਬਣਨਾ ਬਹੁਤ ਸਰਲ ਹੈ: ਉਹ ਬਚਾਉਂਦਾ ਹੈ ਗ੍ਰਹਿ ਉਤੇ ਸਭ ਜ਼ਿੰਦਗੀਆਂ ਨੂੰ - ਜਾਨਵਰਾਂ ਨੂੰ ਬਚਾਉਂਦਾ ਹੈ, ਵਾਤਾਵਰਨ ਨੂੰ ਬਚਾਉਂਦਾ ਹੈ ਅਤੇ ਸੰਸਾਰ ਨੂੰ ਬਚਾਉਂਦਾ ਹੈ ਸਾਡੇ ਬੱਚਿਆਂ ਦੇ ਭਵਿੱਖ ਲਈ । ਅਸੀਂ ਸਵਰਗ ਦੇ ਬੱਚੇ ਹਾਂ। ਜੇ ਅਸੀਂ ਕੁਝ ਚਾਹੁੰਦੇ ਹਾਂ, ਸਾਨੂੰ ਇਸ਼ਾਰਾ ਕਰਨਾ ਪਏਗਾ ਕਿ ਅਸੀਂ ਉਹ ਚਾਹੁੰਦੇ ਹਾਂ। ਹੁਣ, ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਉਦਾਰਤਾ ਚਾਹੁੰਦੇ ਹਾਂ, ਅਸੀਂ ਪ੍ਰੇਮ ਚਾਹੁੰਦੇ ਹਾਂ, ਸਵਰਗ ਤੋਂ ਅਸੀਸ ਚਾਹੁੰਦੇ ਹਾਂ, ਸਾਨੂੰ ਉਹ ਦਰਸਾਉਣਾ ਸ਼ੁਰੂ ਕਰਨਾ ਪਵੇਗਾ, ਅਮਲ ਵਿਚ ਲਿਆਉਣ ਰਾਹੀਂ। ਸਾਨੂੰ ਦਿਖਾਉਣਾ ਜ਼ਰੂਰੀ ਹੈ ਪ੍ਰੇਮ-ਪਿਆਰ ਇੱਕ ਦੂਜੇ ਨੂੰ । ਸਾਨੂੰ ਜ਼ਰੂਰੀ ਹੈ ਦਿਆਲੂ, ਉਦਾਰਚਿਤ ਹੋਣਾ ਇਕ ਦੂਸਰੇ ਪ੍ਰਤੀ । ਸਾਨੂੰ ਜ਼ਰੂਰੀ ਹੈ ਉਦਾਰਚਿਤ ਹੋਣਾ ਸਭ ਪ੍ਰਤੀ। ਫਿਰ ਸਵਰਗ ਕਹੇਗਾ, "ਆਹ! ਮੇਰੇ ਬੱਚੇ ਉਹ ਚਾਹੁੰਦੇ ਹਨ!" ਫਿਰ ਉਹ ਵਾਪਰੇਗਾ। ਪਰ ਅਸੀਂ ਬੱਸ ਬੈਠੇ ਕੇਵਲ ਪ੍ਰਾਰਥਨਾ ਹੀ ਨਹੀਂ ਕਰ ਸਕਦੇ ਸ਼ਾਂਤੀ ਅਤੇ ਉਦਾਰਤਾ ਲਈ, ਜਦ ਕਿ ਸਾਡੇ ਕੰਮ ਵਿਰੋਧੀ ਜਾਂ ਉਲਟ ਦੂਜੀ ਦਿਸ਼ਾ ਵੱਲ ਹਨ।