ਵਿਸਤਾਰ
ਡਾਓਨਲੋਡ Docx
ਹੋਰ ਪੜੋ
ਧਰਤੀ ਸਾਨੂੰ ਇੰਨਾ ਜ਼ਿਆਦਾ ਦਿੰਦੀ ਹੈ, ਘੱਟੋ ਘੱਟ 15 ਤੋਂ 50 % ਤੱਕ ਰੂਹਾਨੀ ਸ਼ਕਤੀ। ਹਵਾ ਜਿਸ ਵਿੱਚ ਤੁਸੀਂ ਸਾਹ ਲੈਂਦੇ ਹੋ, ਬੱਸ ਇਸ ਨਾਲ ਸਾਹ ਲੈਣਾ, ਇਹ ਹਵਾ ਤੁਹਾਨੂੰ 15% ਅਸੀਸ ਦਿੰਦੀ ਹੈ। ਰੁੱਖ ਸਾਨੂੰ 15% ਤੱਕ ਸ਼ਕਤੀ ਦਿੰਦੇ ਹਨ, ਰੂਹਾਨੀ ਅੰਕ। ਖ਼ਰਿਸ਼ਤੇ ਹਕੀਕੀ ਹਨ, ਦੇਵਤੇ ਅਤੇ ਦੇਵੀਆਂ, ਹਕੀਕੀ ਹਨ। ਜਿੰਨੇ ਤੁਸੀਂ ਸ਼ੁੱਧ ਹੋ, ਉਤਨੀ ਜਿਆਦਾ ਫਰਿਸ਼ਤਿਆਂ ਦੀ ਸੁਰੱਖਿਆਪਣ । ਰੱਬ ਜ਼ਰੂਰ ਸੁਣਦਾ ਹੈ। ਫਰਿਸ਼ਤੇ ਜ਼ਰੂਰ ਸੁਣਦੇ ਹਨ, ਪਰ ਅਸੀਂ ਆਪਣੀ ਭਾਰੀ ਊਰਜਾ ਨਾਲ ਉਨ੍ਹਾਂ ਨੂੰ ਦੂਰ ਧੱਕ ਦਿੰਦੇ ਹਾਂ। ਅਤੇ ਅਸੀਂ ਚੰਗੀ ਤਰਾਂ ਨਹੀਂ ਸੁਣ ਸਕਦੇ, ਆਪਣੀ ਭਾਰੀ ਊਰਜਾ ਕਾਰਣ, ਮਾਰੂ ਊਰਜਾ ਕਾਰਣ। ਜੇਕਰ ਅਸੀਂ ਨਹੀਂ ਵੀ ਮਾਰਦੇ, ਪਰ ਅਸੀਂ ਖਾਂਦੇ ਹਾਂ, ਇਹ ਅਸਿਧੇ ਤੌਰ ਤੇ ਮਾਰਨਾ ਹੈ। ਅਤੇ ਜਾਨਵਰ ਮਰਨ ਤੋਂ ਪਹਿਲਾਂ, ਉਹ ਦੁੱਖ ਝੱਲਦੇ ਹਨ, ਰੋਂਦੇ ਕੁਲਾਉਂਦੇ ਹਨ, ਸੋ ਜਦ ਅਸੀਂ ਇਹ ਊਰਜਾ ਅੰਦਰ ਲੈਂਦੇ ਹਾਂ, ਅਸੀਂ ਆਪਣੇ ਗਿਰਦ ਕੰਧਾਂ ਬਣਾਉਂਦੇ ਹਾਂ, ਅਸੀਂ ਖੁਦ ਆਪਣੇ ਆਪ ਨੂੰ ਬੰਨ੍ਹਦੇ ਹਾਂ । ਸਮਾਨ ਸਮਾਨ ਨੂੰ ਖਿੱਚਦਾ ਹੈ। ਫਰਿਸ਼ਤਿਆਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਸਾਨੂੰ ਫਰਿਸ਼ਤਿਆਂ ਵਰਗੇ ਬਣਨਾ ਪਵੇਗਾ।