ਵਿਸਤਾਰ
ਡਾਓਨਲੋਡ Docx
ਹੋਰ ਪੜੋ
ਓਹ ਮੇਰੇ ਰਬਾ! ਮੈਂ ਵਾਪਸ ਆਈ, ਅਤੇ ਮੈਂ ਰਿਕਾਰਡਰ ਨੂੰ ਚਾਲੂ ਕਰਨਾ ਭੁਲ ਗਈ। ਅਤੇ ਮੈਂ ਕੁਝ ਚੀਜ਼ ਬਾਰੇ ਗਲ ਕੀਤੀ ਸੀ, ਪਰ ਮੈਂ ਰਿਕਾਰਡ ਨਹੀਂ ਕੀਤਾ। ਮੈਂ ਉਮੀਦ ਕਰਦੀ ਹਾਂ ਮੈਂ ਇਹ ਯਾਦ ਕਰ ਸਕਾਂਗੀ ਅਤੇ ਤੁਹਾਨੂੰ ਦਸਾਂਗੀ। ਮੈਨੂੰ ਲਗਦਾ ਹੈ ਇਹ ਸਭ ਕਾਓ ਡਾਏ-ਇਜ਼ਮ ਬਾਰੇ ਸੀ। ਮੈਂ ਕਿਹਾ ਕਿ ਮੈਂ ਕਾਓ ਡਾਏ-ਇਜ਼ਮ ਬਾਰੇ ਬਹੁਤਾ ਨਹੀਂ ਜਾਣਦੀ। ਮੈਨੂੰ ਆਪਣੀ ਜਿੰਦਗੀ ਵਿਚ ਕਿਸੇ ਅਧਿਆਪਕ ਨੂੰ ਜਾਂ ਕੋਈ ਭੈਣ ਅਤੇ ਭਰਾ ਨੂੰ ਮਿਲਣ ਦਾ ਇਕ ਮੌਕਾ ਨਹੀਂ ਮਿਲਿਆ ਇਹਦੇ ਬਾਰੇ ਸਿਖਣ ਲਈ। ਪਰ ਮੇਰੇ ਕੋਲ ਸਤਿਕਾਰ ਹੈ ਕਿਉਂਕਿ ਮੈਂ ਇਕ ਛੋਟੀ ਉਮਰ ਵਿਚ ਕੁਝ ਪੜਿਆ ਸੀ ਮੇਰੇ ਸੰਸਾਰ ਨੂੰ ਛਡ ਕੇ ਅਤੇ ਗਿਆਨ ਦੀ ਭਾਲ ਲਈ ਜਾਣ ਤੋਂ ਪਹਿਲਾਂ। ਪਰ ਉਹ ਸੀ ਕਿਉਂਕਿ ਮੈਂ ਇਸ ਵਲ ਧਿਆਨ ਨਹੀਂ ਦਿਤਾ ਸੀ ਕਿ ਮੈਂ ਪਹਿਲੇ ਹੀ ਗਿਆਨਵਾਨ ਸੀ।ਮੈਂ ਹਮੇਸ਼ਾਂ (ਅੰਦਰੂਨੀ) ਸਵਰਗੀ ਆਵਾਜ਼ ਸਾਰਾ ਸਮਾਂ ਸੁਣਦੀ ਸੀ, ਜਦੋਂ ਤੋਂ ਮੈਂ ਪਹਿਲੇ ਹੀ ਛੋਟੀ ਸੀ। ਮੈਂ ਤੁਹਾਨੂੰ ਬਹੁਤ ਪਹਿਲਾਂ ਦਸਿਆ ਸੀ। ਅਤੇ ਮੈਂ ਸੋਚਿਆ, "ਉਹ ਤਾਰਿਆਂ ਦੀ ਆਵਾਜ਼ ਹੈ।" ਮੈਂ ਇਸ ਨੂੰ "ਤਾਰਿਆਂ ਦੀ ਆਵਾਜ਼" ਕਿਹਾ ਕਿਉਂਕਿ ਜਦੋਂ ਮੈਂ ਬਾਹਰ ਜਾਂਦੀ ਸੀ ਅਤੇ ਅਸਮਾਨ ਵਲ ਦੇਖਦੀ ਸੀ, ਆਵਾਜ਼ਾਂ ਉਚੀਆਂ ਹੋ ਜਾਂਦੀਆਂ ਸੀ। ਅਤੇ ਬਿਨਾਂਸ਼ਕ, ਜਦੋਂ ਮੈਂ ਘਰ ਦੇ ਅੰਦਰ ਸੀ, ਮੈਂ ਬਹੁਤ ਰੁਝੀ ਹੋਈ ਸੀ ਸੋ ਮੈਂ ਧਿਆਨ ਨਹੀਂ ਦਿਤਾ। ਪਰ ਜਦੋਂ ਮੈਂ ਅਸਮਾਨ ਵਲ ਦੇਖਿਆ - ਕਿਉਂਕਿ ਗਰਮੀਆਂ ਦੀਆਂ ਰਾਤਾਂ ਵਿਚ, ਤੁਸੀਂ ਬਾਹਰ ਵਿਹੜੇ ਵਿਚ ਜਾਂਦੇ ਹੋ ਅਤੇ ਉਥੇ ਬੈਠਦੇ ਹੋ, ਉਪਰ ਨੂੰ ਦੇਖਦੇ ਜਾਂ ਥਲੇ ਲੇਟਦੇ ਹੋ, ਅਸਮਾਨ ਵਲ ਦੇਖਦੇ - ਫਿਰ ਮੈਂ ਦੇਖਿਆ ਕਿ ਉਥੇ ਆਵਾਜ਼ਾਂ ਸਨ, ਉਦੋਂ ਤੋਂ।ਸੋ ਕਾਓ ਡਾਏ-ਇਜ਼ਮ ਸਿਖਿਆ ਸ਼ਰਧਾਲੂਆਂ, ਵਫਾਦਾਰਾਂ ਲਈ ਹੈ। ਜਿਹੜਾ ਵੀ ਉਨਾਂ ਵਿਚ ਵਿਸ਼ਵਾਸ਼ ਕਰਦਾ ਹੈ ਉਸ ਨੂੰ ਇਕ ਨੈਤਿਕ ਮਿਆਰ ਅਨੁਸਾਰ ਰਹਿਣਾ ਵੀ ਜ਼ਰੂਰੀ ਹੈ, ਬਿਨਾਂਸ਼ਕ - ਇਕ ਨੈਤਿਕ ਜੀਵਨ ਸ਼ੈਲੀ ਦਾ ਇਕ ਉਚ ਪਧਰ। ਅਤੇ ਕਾਓ ਡਾਏ ਸੰਤ ਕਰਮਾਂ ਦੇ ਸੰਸਾਰ ਤੋਂ ਪਰੇ ਤੋਂ ਆਏ ਸੀ, ਇਸ ਲਈ ਉਹ ਮਨੁਖੀ ਸੰਸਾਰ ਨਾਲ ਬਿਨਾਂ ਕਿਸੇ ਰੁਕਾਵਟ ਦੇ ਸੰਪਰਕ ਕਰਨ ਲਈ ਸੁਤੰਤਰ ਹਨ, ਮਾਰਾ ਦੇ ਰਾਜੇ ਨੂੰ ਕੋਲ ਜਾਣ ਦੀ ਲੋੜ ਬਿਨਾਂ ਅਤੇ ਪ੍ਰੇਸ਼ਾਨ ਕਰਨਾ ਜਾਂ ਇਥੋਂ ਤਕ ਹਾਲੋ ਕਹਿਣ ਬਿਨਾਂ। ਮਾਰਾ ਦਾ ਰਾਜਾ ਉਨਾਂ ਲਈ ਕੋਈ ਚੀਜ਼ ਨਹੀਂ ਕਰ ਸਕਦਾ ਕਿਉਂਕਿ ਉਹ ਇਸ ਸੰਸਾਰ ਤੋਂ ਪਰੇ ਤੋਂ ਆਏ ਸੀ - ਕਰਮਾਂ ਦੇ ਨਤੀਜਿਆਂ ਤੋਂ ਪਰੇ, ਕਰਮਾਂ ਦੇ ਸੰਪਰਕ ਤੋਂ ਪਰੇ, ਕਰਮਾਂ ਤੋਂ ਪਰੇ। ਸੋ ਉਹ ਕਦੇ ਕਦਾਂਈ ਆਉਂਦੇ ਹਨ ਅਤੇ ਮਾਧਿਅਮ ਦੇ ਸਰੀਰ ਦੀ, ਜਾਂ ਉਸ ਦੀ, ਜਿਸ ਨੂੰ ਮੈਂ "ਟਰਾਂਸਮਿਟਰ" ਆਖਦੀ ਹਾਂ।ਮਾਧਿਅਮ ਕਦੇ ਕਦਾਂਈ ਵਖਰੇ ਹਨ, ਜਿਵੇਂ ਉਹ ਭੂਤਾਂ ਲਈ ਜਾਂ ਇਕ ਸਾਧਨ ਜਾਂ ਇਕ ਮਰਿਆ ਹੋਇਆ ਵਿਆਕਤੀ ਜਿਹੜਾ ਆਪਣੇ ਰਿਸ਼ਤੇਦਾਰਾਂ, ਪ੍ਰੀਵਾਰ ਅਤੇ ਦੋਸਤਾਂ ਨਾਲ ਗਲ ਕਰਨ ਲਈ ਵਾਪਸ ਆਉਂਦਾ ਹੈ। ਪਰ ਕਾਓ ਡਾਏ-ਇਜ਼ਮ ਵਿਚ, ਮਿਸਾਲ ਵਜੋਂ, ਸ਼ਬਦ ਸਿਧੇ ਤੌਰ ਤੇ ਸੰਤਾਂ ਤੋਂ , ਕਾਓ ਡਾਏ-ਇਜ਼ਮ ਦੇ ਮੰਡਲ ਤੋਂ ਆਉਂਦੇ ਹਨ। ਉਹ ਬਸ ਟਰਾਂਸਮਿਟਰ ਦਾ ਸਰੀਰ ਵਰਤੋਂ ਕਰਦੇ ਹਨ, ਸੋ ਮੈਂ ਉਨਾਂ ਨੂੰ "ਟਰਾਂਸਮਿਟਰਜ਼" ਕਹਿਣਾ ਪਸੰਦ ਕਰਦੀ ਹਾਂ। ਮੈਨੂੰ ਲਗਦਾ ਹੇ ਇਹ ਵਧੇਰੇ ਸਤਿਕਾਰਯੋਗ ਹੈ ਸੰਤਾਂ ਦੀ ਖਾਤਰ, ਜੋ ਬਹੁਤ ਪਿਆਰ ਅਤੇ ਖਿਆਲ ਨਾਲ ਆਪਣਾ ਸਮਾਂ ਲੈਂਦੇ ਹਨ ਮਨੁਖਾਂ ਦੀਆਂ ਰੂਹਾਂ ਨੂੰ ਬਚਾਉਣ ਲਈ ਇਸ ਸੰਸਾਰ ਤੋਂ ਪਰੇ ਆਪਣੀ ਗਿਆਨਵਾਨ ਸਿਖਿਆ ਦੁਆਰਾ। ਮਨੁਖ ਗਹਿਰੇ ਤਲ ਤੇ ਆਭਾਰੀ ਹਨ ਅਤੇ ਕਦੇ ਤੁਹਾਡੀ ਮਹਾਨ ਉਦਾਰਤ ਨਹੀਂ ਭੁਲਣਗੇ। ਸਾਰੇ ਜੀਵਾਂ ਨੂੰ ਤੁਹਾਡੀ ਉਦਾਰ ਮਦਦ ਅਤੇ ਗਿਆਨਵਾਨ ਸਿਖਿਆ ਦੀ ਲੋੜ ਹੈ।ਮੈਂ ਕਦੇ ਇਹ ਸ਼ਬਦ ਪਹਿਲਾਂ ਨਹੀਂ ਵਰਤਿਆ, ਪਰ ਮੈਂ "ਮਾਧਿਅਮ" ਸ਼ਬਦ ਦੀ ਵਰਤੋਂ ਨਹੀਂ ਕਰਨਾ ਚਾਹੁੰਦੀ। ਮੈਨੂੰ ਲਗਦਾ ਹੈ ਕਿ ਉਥੇ ਵਖ ਵਖ ਕਿਸਮ ਦੇ ਮਾਧਿਅਮ ਹਨ, ਅਤੇ ਕਾਓ ਡਾਏ-ਇਜ਼ਮ ਲਈ ਮਾਧਿਅਮ ਭਿੰਨ ਹਨ। ਉਹ ਸੰਤਾਂ ਅਤੇ ਸਾਧੂਆਂ ਤੋਂ ਉਚੀ ਸਿਖਿਆ ਟ੍ਰਾਂਸਮਿਟ, ਸੰਚਾਰ ਕਰਦੇ ਹਨ। ਅਤੇ ਸੰਤ ਅਤੇ ਸਾਧੂ ਥਲੇ ਆਉਂਦੇ ਸਰੀਰ ਦੀ ਵਰਤੋਂ ਕਰਦੇ, ਟਰਾਂਸਮਿਟਰ ਦਾ ਮੂੰਹ ਆਪਣੇ ਅਨੁਯਾਈਆਂ ਨੂੰ ਸਿਖਾਉਣ ਲਈ, ਆਪਣੇ ਵਫਾਦਾਰਾਂ ਨੂੰ, ਅਤੇ ਉਨਾਂ ਨੂੰ ਆਸ਼ੀਰਵਾਦ ਦਿੰਦੇ ਹਨ, ਉਨਾਂ ਨੂੰ ਸੁਰਖਿਅਤ ਰਖਦੇ ਆਪਣੀ ਸ਼ਕਤੀ ਨਾਲ - ਉਨਾਂ ਲਈ ਖੁਸ਼ੀ, ਅਨੰਦ, ਅਤੇ ਆਤਮਿਕ ਸੁਖ ਲਿਆਉਂਦੇ, ਅਤੇ ਉਨਾਂ ਨੂੰ ਇਸ ਖਤਰਨਾਕ ਅਤੇ ਡਰਾਉਣੀ ਜਿੰਦਗੀ ਵਿਚ ਸੁਰਖਿਅਤ ਰਖਦੇ, ਕਿਉਂਕਿ ਉਥੇ ਸਾਰੇ ਪਾਸੇ ਬਹੁਤ ਸਾਰੇ ਭੂਤ ਮੌਜ਼ੂਦ ਹਨ। ਬੁਧ ਨੇ ਵੀ ਇਹ ਕਿਹਾ ਸੀ - ਕਿ ਇਹ ਸੰਸਾਰ ਹਰ ਜਗਾ ਦਾਨਵਾਂ, ਭੂਤਾਂ ਨਾਲ ਭਰਿਆ ਪਿਆ ਹੈ। ਸੋ ਉਹ (ਕਾਓ ਡਾਏ ਸੰਤ) ਬਹੁਤ ਸਾਰੀਆਂ ਚੀਜ਼ਾਂ ਦੀ ਸਲਾਹ ਵੀ ਦੇਣਗੇ। ਉਹ ਕਈ ਵਾਰ ਕਵਿਤਾਵਾਂ ਦੀਆਂ ਤੁਕਾਂ ਵਿਚ ਗਲਾਂ ਕਰਨਗੇ। ਬਹੁਤ ਖੂਬਸੂਰਤ। ਮੈਂ ਕੁਝ ਦੇਖਿਆ ਸੀ।ਕਿਉਂਕਿ ਕਦੇ ਕਦਾਂਈ ਅਸੀਂ ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਕਾਓ ਡਾਏ-ਇਜ਼ਮ ਦੀਆਂ ਸਿਖਿਆਵਾਂ ਪ੍ਰਸਾਰਨ ਕਰਦੇ ਹਾਂ। ਸੋ ਕਦੇ ਕਦਾਂਈ ਮੈਨੂੰ ਪਾਠ ਪੜਨਾ ਅਤੇ ਦੇਖਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ ਜੇਕਰ ਕੋਈ ਚੀਜ਼ ਗਲਤ ਹੈ ਤਾਂਕਿ ਮੈਂ ਇਹ ਦਰੁਸਤ ਕਰ ਸਕਾਂ। ਜੇਕਰ ਉਹ ਗਲਤ ਟਾਇਪ ਕਰਦੇ ਹਨ, ਗਲਤ ਬੋਲਦੇ ਹਨ ਜਾਂ ਕੁਝ ਅਜਿਹਾ, ਫਿਰ ਮੈਂ ਇਸਨੂੰ ਠੀਕ ਕਰਦੀ ਹਾਂ। ਮੈਂ ਸੰਪਾਦਿਤ ਕਰਦੀ ਹਾਂ। ਸੁਪਰੀਮ ਮਾਸਟਰ ਟੈਲਵੀਜ਼ਨ ਲਈ ਮੈਂ ਬਸ ਸੰਪਾਦਕਾਂ ਵਿਚੋਂ ਇਕ ਹਾਂ, ਪਰ ਇਹ ਮੈਨੂੰ ਬਹੁਤ ਕੁਝ ਦਿੰਦਾ ਹੈ, ਬਹੁਤ ਕੰਮ... ਬਹੁਤ ਕੰਮ। ਜਿਆਦਾਤਰ ਸਾਰਾ ਦਿਨ ਅਤੇ ਰਾਤ ਦਾ ਹਿਸਾ। ਅਤੇ ਮੈਂ ਹਮੇਸ਼ਾਂ ਖੁਸ਼ ਵੀ ਹਾਂ ਜੇਕਰ ਮੇਰੇ ਕੋਲ ਸਮਾਂ ਹੋਵੇ ਬੈਠਣ ਲਈ, ਅੰਦਰੂਨੀ ਸੰਸਾਰ ਵਿਚ ਜਾਣ ਲਈ ਮੈਡੀਟੇਸ਼ਨ ਕਰਨ ਲਈ, ਸਗੋਂ ਹਮੇਸ਼ਾਂ ਸਮਸਿਆ ਅਤੇ ਅਤੇ ਇਸ ਸੰਸਾਰ ਦੇ ਦਾਨਵਾਂ ਦੇ ਪਾਪਾਂ ਨਾਲ ਰੁਝੇ ਰਹਿਣ ਦੀ ਬਜਾਏ।ਸੋ ਕਾਓ ਡਾਏ ਸੰਤ ਅਤੇ ਸਾਧੂ, ਉਹ ਆਪਣੇ ਅਨੁਯਾਈਆਂ ਕੋਲ ਸਿਧੇ ਆਉਂਦੇ ਹਨ ਕਿਸੇ ਵਿਆਕਤੀ ਦੁਆਰਾ ਜੋ ਉਹ ਸੋਚਦੇ ਹਨ ਕਾਫੀ ਪਵਿਤਰ ਹੈ। ਪਰ ਗਲ ਇਹ ਹੈ, ਉਥੇ ਵਖ ਵਖ ਕਿਸਮ ਦੇ ਮਾਧਿਅਮ ਹਨ, ਜਾਂ ਟਰਾਂਸਮਿਟਰ, ਬਿਨਾਂਸ਼ਕ। ਕਈ ਬਹੁਤ ਚੰਗੇ ਅਤੇ ਪਵਿਤਰ ਹਨ, ਅਤੇ ਸੰਤਾਂ ਤੋਂ ਚੰਗੀਆਂ ਚੀਜ਼ਾਂ ਅਤੇ ਸ਼ੁਧ ਚੀਜ਼ਾਂ ਕਹਿੰਦੇ ਹਨ, ਜਿਸ ਦਾ ਅਰਥ ਹੈ ਇਕ ਇਹ ਸਹੀ ਢੰਗ ਨਾਲ ਪ੍ਰਾਪਤ ਕਰਨਾ ਅਤੇ ਲਿਖਣਾ । ਪਰ ਕਈ ਬਸ ਸਹੀ ਢੰਗ ਨਾਲ ਨਹੀਂ ਲਿਖਦੇ ਅਤੇ ਇਸ ਨੂੰ ਬਦਲਦੇ ਹਨ, ਜਿਵੇਂ ਹੁਏ ਬੁ ਵਾਂਗ। ਸੰਤ ਉਹ ਨਹੀਂ ਪਸੰਦ ਕਰਦੇ, ਸੋ ਉਸ ਬਾਰੇ ਸ਼ਿਕਾਇਤ ਕੀਤੀ। ਅਤੇ ਉਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਮਹਾਰਾਜ ਕਰਮਾਂ ਦਾ ਰਾਜਾ ਉਸ ਨੂੰ 15 ਅਕਤੂਬਰ ਨੂੰ ਮਾਰ ਦੇਵੇਗਾ। ਸੋ ਮੈਂ ਉਨਾਂ ਸਾਰਿਆਂ ਨੂੰ ਬੇਨਤੀ ਕੀਤੀ, "ਕ੍ਰਿਪਾ ਕਰਕੇ, ਉਸ ਦੀ ਮਦਦ ਕਰੋ। ਉਸ ਨੂੰ ਵਧੇਰੇ ਲੰਮੇਂ ਸਮੇਂ ਤਕ ਜਿੰਦਾ ਰਹਿਣ ਦੇਵੋ ਤਾਂਕਿ ਉਸ ਕੋਲ ਸਮਾਂ ਹੋਵੇ, ਪਛਤਾਵਾ ਕਰਨ ਲਈ, ਆਪਣੇ ਆਪ ਨੂੰ ਵਿਮੁਕਤ ਕਰਨ ਲਈ ਇਕ ਮੌਕਾ ਹੋਵੇ, ਹੋਰ ਅਭਿਆਸ ਕਰਨ ਲਈ, ਵਧੇਰੇ ਨਿਮਰ ਬਣਨ ਲਈ, ਸਾਰੇ ਸੰਤਾਂ ਅਤੇ ਪ੍ਰਮਾਤਮਾ ਦੀ ਪੂਜਾ ਕਰਨ ਲਈ, ਤਾਂਕਿ ਉਹ ਆਪਣੇ ਆਪ ਨੂੰ ਜਿਤਨਾ ਸੰਭਵ ਹੋ ਸਕੇ ਸ਼ੁਧ ਕਰ ਸਕੇ।" ਸੋ ਉਹ ਇਸ ਨਾਲ ਸਹਿਮਤ ਹੋ ਗਏ। ਪਰ ਇਹ ਹੁਏ ਬੁ ਤੇ ਨਿਰਭਰ ਹੈ ਜੇਕਰ ਉਹ ਇਹ ਕਰਨਾ ਚਾਹੁੰਦਾ ਹੈ। ਜੇਕਰ ਨਹੀਂ, ਫਿਰ... ਜੇਕਰ ਉਹ ਪਛਤਾਵਾ ਨਹੀਂ ਕਰਦਾ, ਫਿਰ ਅਕਤੂਬਰ 15... ਅਜ ਕੀ ਦਿਨ ਹੈ? 26 ਅਗਸਤ। ਸੋ, ਸਤੰਬਰ ਅਤੇ ਅਕਤੂਬਰ... ਮੇਰੇ ਰਬਾ! ਇਹ ਵਧ ਜਾਂ ਘਟ, ਕੇਵਲ ਛੇ ਹਫਤਿਆਂ ਤੋਂ ਵਧ ਹੈ। ਓਹ ਮੇਰੇ ਰਬਾ! ਓਹ ਮੇਰੇ ਰਬਾ, ਇਹ ਲੰਮਾਂ ਨਹੀਂ ਹੈ।ਸੋ ਹੁਣ, ਕਾਓ ਡਾਏ-ਇਜ਼ਮ ਦੇ ਸੰਤ, ਕਈ ਵਾਰ ਉਹ ਆਪਣੀ ਆਤਮਾ ਹੇਠਾਂ ਆਉਣ ਲਈ ਭੇਜਦੇ ਹਨ। ਅਤੇ ਉਨਾਂ ਨੂੰ ਇਥੋ ਤਕ ਸਿਧਾ ਉਸ ਜਗਾ ਨੂੰ ਵੀ ਆਉਣ ਦੀ ਨਹੀਂ ਲੋੜ। ਉਹ ਇਹ ਦੂਰੋਂ ਕਰ ਸਕਦੇ ਹਨ, ਕਿਉਂਕਿ ਉਨਾਂ ਕੋਲ ਕਿਸੇ ਜਗਾ ਤਕ ਪਹੁੰਚਣ ਦੀ ਕਾਫੀ ਸ਼ਕਤੀ ਹੈ ਲੋਕਾਂ ਨੂੰ ਆਸ਼ੀਰਵਾਦ ਦੇਣ ਲਈ, ਉਨਾਂ ਨੂੰ ਸੁਰਖਿਅਤ ਰਖਣ ਲਈ ਅਤੇ ਉਨਾਂ ਨੂੰ ਸਭ ਕਿਸਮਾਂ ਦਾ ਨੈਤਿਕ ਅਨੁਸ਼ਾਸਨ ਅਤੇ ਉਦਾਰ ਜੀਵਨ ਸ਼ੈਲੀ ਸਿਖਾਉਣ ਲਈ ਜੇਕਰ ਵਫਾਦਾਰ ਕਾਫੀ ਸ਼ੁਧ ਹੋਣ। ਜਿਵੇਂ ਜਿਆਦਾਤਰ ਮੁਖ ਧਰਮ - - ਇਹੀ ਹੈ ਬਸ ਇਹ ਵਧੇਰੇ ਹੁਣ ਜਿੰਦਾ ਹੈ, ਅਤੇ ਜਿਆਦਾਤਰ ਮੁਖ ਧਾਰਮਿਕ ਸੰਸਾਥਾਪਕ ਚਲੇ ਗਏ ਹਨ। ਜਿਵੇਂ ਭਗਵਾਨ ਈਸਾ, ਬੁਧ, ਗੁਰੂ ਨਾਨਕ ਜੀ, ਭਗਵਾਨ ਮਹਾਂਵੀਰ, ਬਾਹਾਏ ਮਤ ਦੇ ਸੰਸਥਾਪਕ, ਇਸਲਾਮ ਸੰਸਥਾਪਕ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਸਾਰੇ ਚਲੇ ਗਏ ਹਨ। ਉਹ ਸਾਰੇ ਹੀ, ਚਲੇ ਗਏ। ਇਸ ਲਈ ਵਫਦਾਰ ਉਨਾਂ ਦੀ ਉਦਾਰ ਐਨਰਜ਼ੀ ਨਾਲ ਇਤਨਾ ਜੁੜਿਆ ਹੋਇਆ ਨਹੀਂ ਮਹਿਸੂਸ ਕਰਦੇ। ਉਹ ਸੁਣਦੇ ਹਨ ਪਰ ਨਹੀਂ ਸੁਣਦੇ। ਉਹ ਸੂਤਰ ਪੜਦੇ ਹਨ, ਪਰ ਉਹ ਕੋਈ ਚੀਜ਼ ਨਹੀਂ ਸਮਝਦੇ, ਮਿਸਾਲ ਵਜੋਂ ਇਸ ਤਰਾਂ। ਸੋ ਕਰਮਾਂ ਦੇ ਸੰਸਾਰ ਤੋਂ ਪਰੇ ਵਾਲੇ ਸੰਤ - ਇਸ ਸੰਸਾਰ ਤੋਂ ਪਰੇ - ਅਸਲੀ ਸਿਖਿਆ ਭੇਜਦੇ ਹਨ।ਜੇਕਰ ਰਿਕਾਰਡਰ, ਸਰੀਰ ਸਹੀ ਤਰਾਂ ਬੋਲਦਾ ਹੈ, ਮੂੰਹ ਦੀ ਵਰਤੋਂ ਕਰਦਾ ਅਤੇ ਬਸ ਸੰਤ ਨੂੰ ਸਮਰਪਣ ਕਰਦਾ ਹੈ, ਫਿਰ ਉਹ ਉਨਾਂ ਦਾ ਸਰੀਰ ਵਰਤੋਂ ਕਰਦੇ ਹਨ, ਉਨਾਂ ਦਾ ਮੂੰਹ ਬੋਲਦਾ ਹੈ, ਅਤੇ ਜਿਹੜਾ ਵੀ ਇਹ ਲਿਖ ਸਕਦਾ ਸਹੀ ਤੌਰ ਤੇ, ਫਿਰ ਇਹ ਜਿੰਦਾ ਹੈ, ਸੰਤਾਂ ਤੋਂ, ਸਚਮੁਚ ਇਕ ਉਚੇਰੇ ਸੰਸਾਰ ਤੋਂ ਇਕ ਜੀਵਤ ਉਪਦੇਸ਼ ਹੈ। ਸੋ ਇਹ ਖੁਸ਼ਕਿਸਮਤ ਹੈ ਜੇਕਰ ਲੋਕ ਕਾਓ ਡਾਏ-ਇਜ਼ਮ ਬਾਰੇ ਜਾਣਦੇ ਹਨ, ਅਤੇ ਸੰਤਾਂ ਤੋਂ ਸਿਖਦੇ ਵੀ ਹਨ। ਮੇਰੇ ਅਖੌਤੀ ਪੈਰੋਕਾਰਾਂ ਵਿਚੋਂ ਇਕ ਮੂਲ ਵਿਚ ਇਕ ਕਾਓ ਡਾਏ ਵਫਾਦਾਰ ਹੈ। ਅਤੇ ਉਸ ਨੇ ਮੇਰੇ ਨਾਲ ਅਧਿਐਨ ਕਰਦਾ ਹੈ, ਪਰ ਉਹ ਅਜੇ ਵੀ ਕਾਓ ਡਾਏ ਗਤੀਵਿਧੀਆਂ ਵਿਚ ਹਿਸਾ ਲੈਂਦਾ ਹੈ। ਕਿਉਂਕਿ ਮੈਂ ਉਨਾਂ ਸਾਰਿਆਂ ਨੂੰ ਦੀਖਿਆ ਦੇ ਸਮੇਂ ਕਿਹਾ ਸੀ ਕਿ ਤੁਸੀਂ ਆਪਣੇ ਆਵਦੇ ਧਰਮ ਨਾਲ ਜਾਰੀ ਰਖੋ। ਮੰਦਰ ਨੂੰ ਜਾਓ, ਚਰਚ ਨੂੰ ਜਾਓ, ਆਪਣੇ ਸੈਂਟਰ ਨੂੰ ਜਾਓ - ਕਿਸੇ ਵੀ ਜਗਾ, ਕੋਈ ਵੀ ਚੀਜ਼ ਤੁਸੀਂ ਕਰਦੇ ਹੋ, ਉਵੇਂ ਸਮਾਨ ਅਨੁਸਰਨ ਕਰੋ, ਅਤੇ ਭਿਕਸ਼ੂਆਨ ਜਾਂ ਪਾਦਰੀਆਂ ਨੂੰ ਭੇਟਾਵਾਂ ਦੇਵੋ, ਜਿਸ ਕਿਸੇ ਨੂੰ ਵੀ ਜਿਨਾਂ ਨੂੰ ਤੁਸੀਂ ਪਸੰਦ ਕਰੋਂ ਅਤੇ ਤੁਸੀਂ ਭਰੋਸਾ ਕਰਦੇ ਹੋ। ਸੋ ਮੈਂ ਕਦੇ ਲੋਕਾਂ ਨੂੰ ਨਹੀਂ ਕਿਹਾ ਉਨਾਂ ਨੂੰ ਮੇਰਾ ਅਨੁਸਰਨ ਕਰਨਾ ਚਾਹੀਦਾ ਹੈ। ਨਹੀਂ!ਮੈਂ ਵੀ ਸਮਾਨ ਸੰਤਾਂ ਵਾਂਗ ਸਿਖਾ ਰਹੀ ਹਾਂ। ਸੋ ਜੇਕਰ ਉਹ ਕੁਝ ਚੰਗੇ ਧਰਮ ਅਤੇ ਸੰਤਮਈ ਸਿਖਿਆ ਦਾ ਅਨੁਸਰਨ ਕਰਦੇ ਹਨ, ਫਿਰ ਮੈਂ ਬਸ ਖੁਸ਼ ਹਾਂ ਕਿ ਉਹ ਉਥੇ ਰਹਿ ਸਕਦੇ ਅਤੇ ਅਜ਼ੇ ਆਪਣੇ ਚਰਚ ਨਾਲ , ਆਪਣੇ ਮੰਦਰ ਨਾਲ - ਆਪਣੇ ਕਾਓ ਡਾਏ-ਇਸਟ ਮੰਦਰ ਨਾਲ, ਆਪਣੇ ਹੁਆ ਹਾਓ ਬੁਧ ਧਰਮ ਦੇ ਮੰਦਰ ਨਾਲ ਦੋਸਤੀ ਜਾਰੀ ਰਖ ਸਕਦੇ ਹਨ, ਮਿਸਾਲ ਵਜੋਂ। ਜਿਵੇਂ ਪੈਗੰਬਰ ਹੁਈਨ ਫੂ ਸੋ, ਉਸਦੇ ਅਤੇ ਉਸ ਦੇ ਅਨੁਯਾਈਆਂ ਉਪਰ ਸ਼ਾਂਤੀ ਅਤੇ ਅਸੀਸਾਂ ਹੋਣ। ਵਿਚਾਰਾ ਗੁਰੂ ਹੁਈਨ ਫੂ ਸੋ, ਵਿਚਾਰਾ ਗੁਰੂ। ਉਹ ਸਿਰਫ ਚੰਗੇ ਵਾਲਿਆਂ ਨੂੰ ਮਰਦੇ ਹਨ। ਜੋ ਕੋਈ ਵੀ ਅਧਿਕਾਰ ਵਿਚ ਹੋਵੇ ਸਿਰਫ ਚੰਗੇ ਲੋਕਾਂ ਨੂੰ ਮਾਰਦੇ ਹਨ, ਪਰ ਉਹ ਮਾੜਿਆਂ ਨੂੰ ਆਲੇ ਦੁਆਲੇ ਭਜਣ ਦਿੰਦੇ ਹਨ ਲੋਕਾਂ ਨੂੰ ਅੰਨਾਂ ਕਰਦੇ ਹੋਏ, ਲੋਕਾਂ ਨੂੰ ਭਰਮਾਉਂਦੇ, ਲੋਕਾਂ ਨੂੰ ਮਾੜੀਆਂ ਚੀਜ਼ਾਂ ਵਿਚ ਭਰਮਾਉਂਦੇ, ਮਾੜੀਆਂ ਸਿਖਿਆਵਾਂ - ਸੂਤਰਾਂ, ਬਾਈਬਲਾਂ ਦੀਆਂ ਅਣਜਾਣ ਵਿਆਖਿਆਵਾਂ - ਕਿਉਂਕਿ ਉਹ ਆਪ ਕੋਈ ਚੀਜ਼ ਨਹੀਂ ਸਮਝਦੇ। ਸੋ ਉਹ ਤੁਹਾਨੂੰ ਕੋਈ ਚੀਜ਼ ਬਿਹਤਰ ਕਿਵੇਂ ਸਿਖਾ ਸਕਦੇ ਹਨ? ਸੋ ਇਹ ਇਕ ਅਫਸੋਸ ਦੀ, ਦੁਖਦਾਈ ਗਲ ਹੈ।ਮੈਨੂੰ ਲਗਦਾ ਹੈ ਉਥੇ ਹੋਰ ਬਹੁਤਾ ਨਹੀਂ ਜੋ ਮੈਂ ਤੁਹਾਨੂੰ ਦਸ ਸਕਦੀ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਹੁਣ ਲਈ ਰੁਕਦੇ ਹਾਂ। ਇਹ ਇਕ ਛੋਟਾ ਨੋਟਿਸ ਹੋਣਾ ਚਾਹੀਦਾ ਸੀ, ਪਰ ਮੈਂ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਗਲਾਂ ਕਰਦੀ ਰਹੀ। ਠੀਕ ਹੈ ਫਿਰ। ਪ੍ਰਮਾਤਮਾ ਸਾਡੇ ਸਾਰਿਆਂ ਦਾ ਭਲਾ ਕਰੇ। ਸਾਰੇ ਪਵਿਤਰ ਸੰਤ ਅਤੇ ਸਾਧੂ ਇਸ ਗ੍ਰਹਿ ਉਤੇ ਜਾਂ ਕਿਸੇ ਵੀ ਹੋਰ ਗ੍ਰਹਿ ਤੇ ਮਨੁਖਜਾਤੀ ਦੀ ਅਤੇ ਸਾਰੇ ਜੀਵਾਂ ਦੀ ਮਦਦ ਕਰਨਾ ਜਾਰੀ ਰਖਣ ਜਿਨਾਂ ਨਾਲ ਉਨਾਂ ਨਾਲ ਉਨਾਂ ਦਾ ਨਾਤਾ, ਸਬੰਧ ਹੈ, ਜਿਨਾਂ ਨੂੰ ਉਹ ਸੁਰਖਿਅਤ ਰਖਣਾ ਚਾਹੁੰਦੇ ਹਨ। ਸਰਬ-ਸ਼ਕਤੀਮਾਨ ਪ੍ਰਮਾਤਮਾ ਅਤੇ ਸਾਰੇ ਸੰਤ ਅਤੇ ਸਾਧੂ, ਗੁਰੂ, ਬੁਧ, ਬੋਧੀਸਾਤਵਾ, ਮੁਲਾ, ਹਰ ਥਾਂ, ਸਾਡੀ ਮਦਦ ਕਰਨ। ਸਾਡੇ ਵਿਚੋਂ ਕਿਸੇ ਦੀ ਵੀ ਮਦਦ ਕਰੋ ਜੋ ਤੁਸੀਂ ਕਰ ਸਕਦੇ ਹੋ। ਤੁਸੀਂ ਖੁਸ਼ ਰਹਿਣਾ ਕਿ ਮਨੁਖ ਆਪਣੇ ਦਿਲਾਂ ਨੂੰ ਬਦਲ ਦੇਣਗੇ ਅਤੇ ਤੁਹਾਡੀ ਪਵਿਤਰ ਸਿਖਿਆ ਦੇ, ਕਿਸੇ ਵੀ ਪਵਿਤਰ ਧਾਰਮਿਕ ਸਿਖਿਆ ਦੇ ਸਚੇ ਵਫਾਦਾਰ ਬਣਨ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਸਰਬ-ਸ਼ਕਤੀਮਾਨ ਪ੍ਰਮਾਤਮਾ ਜੀਓ, ਸਾਰੇ ਗੁਰੂਆਂ ਦਾ, ਸਾਰੇ ਸੰਤਾਂ ਅਤੇ ਸਾਧੂਆਂ ਦਾ, ਜੋ ਇਤਨੀ ਉਦਾਰਤਾ ਨਾਲ ਸਾਨੂੰ ਸਿਖਾਉਂਦੇ ਹਨ - ਧੀਰਜ ਨਾਲ ਸਾਨੂੰ ਸਿਖਾਉਂਦੇ ਹਨ, ਧੀਰਜ਼ ਨਾਲ ਉਡੀਕ ਕਰਦੇ ਸਾਡੇ ਜਾਗ੍ਰਿਤ, ਗਿਆਨਵਾਨ ਹੋਣ ਲਈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਆਮੇਨ। ਆਮੇਨ। ਆਮੇਨ।Photo Caption: ਜੀਵਨ ਨੂੰ ਸਿਰਫ ਜੀਵਨ ਨਾਲ ਪ੍ਰਤੀਨਿਧ ਕੀਤਾ ਜਾ ਸਕਦਾ ਹੈ।