ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਪਣੀ ਦੇਖ ਭਾਲ ਉਵੇਂ ਕਰੋ ਜਿਵੇਂ ਜੇਕਰ ਤੁਸੀਂ ਮੇਰੀ ਦੇਖ ਭਾਲ ਕਰਦੇ ਹੋਵੋਂ। ਕਿਉਂਕਿ ਮੈਂ ਤੁਸੀਂ ਹੋ। (ਹਾਂਜੀ।) ਅਸੀਂ ਇਕਠੇ ਹਾਂ। ਹਰ ਇਕ ਤੁਹਾਡੇ ਵਿਚੋਂ, ਜੇਕਰ ਤੁਸੀਂ ਚੰਗਾ ਅਭਿਆਸ, ਮੈਡੀਟੇਸ਼ਨ ਕਰਦੇ ਹੋ, ਅਤੇ ਜੇਕਰ ਤੁਸੀਂ ਨੇਕ ਹੋ, ਤੁਹਾਡੇ ਕੋਲ ਇਕ ਸਤਿਗੁਰੂ ਹੋਵੇਗਾ ਤੁਹਾਡੇ ਨਾਲ। ਕਲਪਨਾ ਕਰੋ ਤੁਸੀਂ ਕਿਤਨੇ ਮਹਤਵਪੂਰਨ ਹੋ। ਵਾਓ। ਸੋ, ਜੇਕਰ ਤੁਸੀਂ ਇਕਠੇ ਅਭਿਆਸ ਕਰਦੇ ਹੋ; ਬਹੁਤ ਸਾਰੇ ਸਤਿਗੁਰੂ, ਇਤਨੀਆਂ ਸਾਰੀਆਂ ਐਨਰਜ਼ੀਆਂ ਇਕਠੀਆਂ ਜੁੜੀਆਂ; ਉਹ ਤੁਹਾਨੂੰ ਉਚਾ ਚੁਕੇਗੀ, ਤੁਹਾਨੂੰ ਮਜ਼ਬੂਤ ਅਤੇ ਤੰਦਰੁਸਤ ਕਰੇਗੀ - ਰੂਹਾਨੀ ਤੌਰ ਤੇ ਅਤੇ ਸਰੀਰਕ ਤੌਰ ਤੇ। (ਹਾਂਜੀ, ਸਤਿਗੁਰੂ ਜੀ।) ਜਦੋਂ ਤੁਸੀਂ ਇਕਠੇ ਅਭਿਆਸ ਕਰਦੇ ਹੋ, ਸ਼ਕਤੀ ਵਧੇਰੇ ਮਜ਼ਬੂਤ ਹੈ, ਬਹੁਤ ਮਜ਼ਬੂਤ। (ਹਾਂਜੀ, ਸਤਿਗੁਰੂ ਜੀ।) ਈਸਾ ਨੇ ਇਥੋਂ ਤਕ ਕਿਹਾ ਸੀ ਜੇਕਰ ਦੋ ਜਾਂ ਵਧ ਬੈਠਦੇ ਹਨ ਮੇਰੇ ਨਾਮ ਵਿਚ, ਮੈਂ ਉਨਾਂ ਦੇ ਨਾਲ ਹੋਵਾਂਗਾ। (ਹਾਂਜੀ।) (ਉਹ ਸਹੀ ਹੈ।) ਤੁਸੀਂ ਉਹ ਸਭ ਭੁਲ ਗਏ ਹੋ। ਤੁਹਾਨੂੰ ਉਹ ਸਲੋਗਨ ਲਿਖਣਾ ਚਾਹੀਦਾ ਹੈ ਜੋ ਈਸਾ ਨੇ ਕਿਹਾ ਸੀ ਆਪਣੇ ਕੰਪਿਉਟਰ ਉਤੇ, ਜਾਂ ਇਹਨੂੰ ਟੇਪ ਕਰੋ ਐਨ ਆਪਣੀਆਂ ਅਖਾਂ ਜਾਂ ਦਰਵਾਜ਼ੇ ਦੇ ਸਾਹਮੁਣੇ, ਆਪਣੇ ਫਰਿਜ਼ਰੇਟਰ, ਆਪਣੇ ਹਥ, ਅਤੇ ਭੋਜ਼ਨ ਦੇ ਕੌਲੇ, ਆਪਣੇ ਕਾਫੀ ਦੇ ਕਪ ਉਤੇ। (ਹਾਂਜੀ, ਸਤਿਗੁਰੂ ਜੀ।) ਤਾਂਕਿ ਤੁਸੀਂ ਜਾਣ ਲਵੋਂ ਇਹ ਕਿਤਨਾ ਮਹਤਵਪੂਰਨ ਹੈ। (ਹਾਂਜੀ, ਸਤਿਗੁਰੂ ਜੀ।) ਤੁਸੀਂ ਮੈਨੂੰ ਕਹੋਂਗੇ, "ਓਹ, ਤੁਸੀਂ ਕਿਸੇ ਵੀ ਜਗਾ ਅਭਿਆਸ ਕਰ ਸਕਦੇ ਹੋ, ਅਤੇ ਉਹ ਸਭ।" ਬਿਨਾਂਸ਼ਕ, ਹਾਂਜੀ। ਪਰ ਜਦੋਂ ਤੁਸੀਂ ਇਕ ਨਿਸ਼ਚਿਤ ਪਧਰ ਉਤੇ ਨਾਂ ਆਪੜੇ ਹੋਵੋਂ, ਇਹ ਬਿਹਤਰ ਹੈ ਤੁਸੀਂ ਇਕਠੇ ਅਭਿਆਸ ਕਰੋ। (ਹਾਂਜੀ, ਸਤਿਗੁਰੂ ਜੀ।) ਹਰ ਇਕ ਮਿੰਟ ਤੁਸੀਂ ਇਕਠੇ ਅਭਿਆਸ ਕਰ ਸਕਦੇ ਹੋ, ਉਹ ਬਹੁਮੁਲਾ ਹੈ। ਉਹ ਸੋਨਾ ਹੈ, ਉਹ ਹੀਰੇ ਹਨ। ਇਹਨੂੰ ਐਵੇਂ ਤੁਛ ਨਾ ਸਮਝਣਾ। ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ, ਉਤਨਾ ਤੁਹਾਡਾ ਆਭਾ ਮੰਡਲ ਚਮਕੇਗਾ। (ਹਾਂਜੀ, ਸਤਿਗੁਰੂ ਜੀ।) ਅਤੇ ਉਤਨੀਆਂ ਵਧੇਰੇ ਸੁਰਖਿਅਤ ਤੈਹਿਆਂ ਤੁਹਾਡੇ ਕੋਲ ਹੋਣਗੀਆਂ। ਕਈ ਪੈਰੋਕਾਰ... ਕੁਝ, ਬਹੁਤ ਹੀ ਵਿਰਲਿਆਂ ਨੂੰ ਕੋਵਿਡ ਹੋਇਆ, ਕਿਉਂਕਿ ਹਮਲਾ ਉਨਾਂ ਦੀ ਬਹੁਤ ਹੀ ਪਤਲੀ ਸੁਰਖਿਅਤ ਤੈਹਿ ਵਿਚੋਂ ਦੀ ਪ੍ਰਭਾਵ ਪਾ ਸਕਦੀ ਹੈ, ਜਾਂ ਕੁਝ ਵੀ ਨਹੀਂ, ਕਿਉਂਕਿ ਉਹ ਅਭਿਆਸ ਨਹੀਂ ਕਰਦੇ। (ਓਹ।) ਕਾਫੀ ਨਹੀਂ । (ਹਾਂਜੀ, ਸਤਿਗੁਰੂ ਜੀ।) ਤੁਹਾਡੇ ਲਈ, ਜੇਕਰ ਤੁਸੀਂ ਸੰਸਾਰ ਲਈ ਕੰਮ ਕਰਦੇ ਹੋ, ਇਹ ਇਕ ਬਹੁਤ ਵਡੀ ਨੌਕਰੀ ਹੈ। ਤੁਹਾਡੇ ਲਈ ਅਭਿਆਸ ਕਰਨਾ ਜ਼ਰੂਰੀ ਹੈ ਘਟੋ ਘਟ ਦਿਹਾੜੀ ਵਿਚ ਚਾਰ ਘੰਟਿਆਂ ਲਈ, ਢਾਈ ਘੰਟੇ ਨਹੀਂ, ਜਿਵੇਂ ਆਮ ਲੋਕਾਂ ਵਾਂਗ - ਉਹ ਅਭਿਆਸ, ਮੈਡੀਟੇਸ਼ਨ ਆਪਣੇ ਲਈ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਇਹ ਕਿਹਾ ਗਿਆ ਹੈ ਕਿ ਕਿਸੇ ਵੀ ਦੇਸ਼ ਵਿਚ, ਹੋ ਸਕਦਾ ਵਧੇਰੇ ਛੋਟੇ ਦੇਸ਼ ਜਾਂ ਸ਼ਹਿਰ ਵਿਚ, ਜੇਕਰ ਉਥੇ ਦਸ ਨੇਕ, ਰੂਹਾਨੀ ਵਿਆਕਤੀ ਹੋਣ, ਫਿਰ ਉਹ ਸ਼ਹਿਰ ਨੂੰ ਕਦੇ ਬਰਬਾਦੀ ਦਾ ਸਾਹਮੁਣਾ ਨਹੀਂ ਕਰਨਾ ਪਵੇਗਾ। ਓਹ। ਕੋਈ ਯੁਧ ਨਹੀਂ, ਕੋਈ ਗੜਬੜ ਨਹੀਂ ਉਸ ਸ਼ਹਿਰ ਨੂੰ ਛੂਹੇਗੀ। ਸਿਰਫ ਦਸ ਵਿਆਕਤੀ। (ਵਾਓ। ਹਾਂਜੀ।) ਕਿਉਂਕਿ, ਜੇਕਰ ਤੁਸੀਂ ਚੰਗਾ ਅਭਿਆਸ ਕਰਦੇ ਹੋ; ਤੁਹਾਡਾ ਆਭਾ ਮੰਡਰ ਵਧੇਰੇ ਵਡਾ ਹੋਵੇਗਾ, ਤੁਹਾਡੀ ਆਸ਼ੀਰਵਾਦ ਵਧਦੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਤੁਸੀਂ ਆਪਣੇ ਆਸ ਪਾਸ ਦੇ ਵਾਤਾਵਰਨ ਨੂੰ ਆਸ਼ੀਰਵਾਦ ਦੇ ਸਕਦੇ ਹੋ, ਇਕ ਵਧੇਰੇ ਵਡੇ ਖੇਤਰ ਨੂੰ। ਇਸ ਤਰਾਂ, ਤੁਹਾਡਾ ਵਾਤਾਵਰਨ ਵਧੇਰੇ ਸ਼ਾਂਤਮਈ ਹੋਵੇਗਾ। ਨਾਲੇ, ਆਪਣੇ ਲਈ, ਰਹਿਣਾ ਉਸ ਕਿਸਮ ਦੇ ਮਹੌਲ ਵਿਚ, ਸਭ ਤੋਂ ਪਹਿਲੇ, ਇਹ ਤੁਹਾਨੂੰ ਲਾਭ ਦਿੰਦਾ ਹੈ। (ਹਾਂਜੀ।) ਅਤੇ, ਇਕ ਵਧੇਰੇ ਵਡੇ ਪਧਰ ਉਤੇ, ਇਹ ਵਾਤਾਵਰਨ ਨੂੰ ਲਾਭ ਦਿੰਦਾ ਹੈ। ਅਤੇ ਇਕ ਹੋਰ ਵੀ ਵਧੇਰੇ ਵਡੇ ਪਧਰ ਉਤੇ, ਇਹ ਸੰਸਾਰ ਨੂੰ ਲਾਭ ਦਿੰਦਾ ਹੈ।