ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਪ੍ਰਮਾਤਮਾ ਦੇ ਪਿਆਰੇ। ਉਮੀਦ ਹੈ ਤੁਸੀਂ ਸਾਰੇ ਠੀਕ ਹੋ। ਮੇਰੀਆਂ ਸ਼ੁਭ ਕਾਮਨਾਵਾਂ ਅਤੇ ਤੁਹਾਨੂੰ ਸਭ ਤੋਂ ਪਿਆਰ ਭਰਾ ਸਵਾਗਤ। ਅਜ, ਤੁਹਾਡੇ ਨਾਲ ਹਲ ਕਰਨ ਲਈ ਮੇਰੇ ਕੋਲ ਕੁਝ ਅਤਿ ਅਵਸ਼ਕ ਅਤੇ ਮਹਤਵਪੂਰਨ ਚੀਜ਼ਾਂ ਹਨ ਅਤੇ ਇਹ ਇਥੋਂ ਤਕ ਕਾਓ ਡਾਏਇਜ਼ਮ ਨਾਲ ਸਬੰਧਿਤ ਹੈ। ਤੁਹਾਡੇ ਵਿਚੋਂ ਬਹੁਤਿਆਂ ਲਈ, ਇਹ ਧਰਮ ਸ਼ਾਇਦ ਜਾਣਿਆ ਪਛਾਣਿਆ ਨਾ ਹੋਵੇ, ਪਰ ਤੁਸੀਂ ਇੰਟਰਨੈਟ ਉਤੇ ਦੇਖ ਸਕਦੇ ਅਤੇ ਪਤਾ ਕਰ ਸਕਦੇ ਹੋ ਕਿ ਇਹ ਔ ਲੈਕ (ਵੀਐਤਨਾਮ) ਵਿਚ ਉਤਪੰਨ ਹੋਇਆ ਸੀ।ਅਜ਼ ਤੋਂ ਕੁਝ ਦਿਨ ਪਹਿਲਾਂ ਲਈ, ਮੇਨੂੰ ਜ਼ਰੂਰੀ ਸੰਦੇਸ਼ ਭੇਗੇ ਗਏ ਹਨ ਮੇਰੇ ਲਈ ਕੁਝ ਚੀਜ਼ ਕਰਨ ਲਈ, ਕੁਝ ਜਾਣਕਾਰੀ ਸਾਂਝੀ ਕਰਨ ਲਈ, ਪਰ ਮੈਂ ਬਹੁਤ ਵਿਆਸਤ ਰਹੀ ਹਾਂ, ਅਤੇ ਸੋ ਮੈਂ ਸਚਮੁਚ ਨਹੀਂ ਚੈਕ ਕੀਤਾ ਦੇਖਣ ਲਈ ਇਹ ਕਿਥੋਂ ਸੀ। ਅਤੇ ਕਲ, ਸੰਦੇਸ਼ ਬਹੁਤ ਸਪਸ਼ਟ ਸਨ ਅਤੇ ਜਿਵੇਂ ਧਕਾ ਦੇ ਰਹੇ ਪਰ ਮੈਨੂੰ ਹਿਸਾ ਲੈਣ ਲਈ, ਮੁਦੇ ਨੂੰ ਦੀ ਜਾਂਚ ਕਰਨ ਅਤੇ ਦੇਖਣ ਲਈ ਉਤਸ਼ਾਹਿਤ ਕਰ ਰਹੇ ਸੀ। ਸੋ, ਮੈਂ ਕਲ ਲਗਭਗ ਸਵੇਰ ਦੇ 3, 4 ਵਜੇ ਕਾਫੀ ਸਾਰਾ ਕੰਮ ਦਾ ਬੋਝ ਛਡ ਦਿਤਾ।ਅਜ 26 ਹੈ। ਨਹੀਂ, ਨਹੀਂ, ਨਹੀਂ, 25। ਹਾਂਜੀ, ਇਹ ਸਹੀ ਹੈ, 25 ਅਗਸਤ, 2024। ਸੋ ਮੈਂ ਬੈਠੀ ਅਤੇ ਸੰਦੇਸ਼ ਭੇਜਣ ਵਾਲੇ ਨੂੰ ਬੇਨਤੀ ਕੀਤੀ, "ਕ੍ਰਿਪਾ ਕਰਕੇ ਮੈਨੂੰ ਦਸੋ ਇਹ ਸਭ ਕੁਝ ਕਾਹਦੇ ਬਾਰੇ ਹੈ ਜੋ ਇਤਨਾ ਜ਼ਰੂਰੀ ਹੈ, ਅਤੇ ਕ੍ਰਿਪਾ ਕਰਕੇ ਮੈਨੂੰ ਇਹ ਵੀ ਦਸੋ ਤੁਸੀਂ ਕੌਣ ਹੋ।" ਸੋ ਇਹ ਸਭ ਬਹੁਤ ਸਪਸ਼ਟ ਹੋ ਗਿਆ, ਇਕ ਦ੍ਰਿਸ਼... ਮੈਨੂੰ ਦੇਖਣ ਦਿਓ, ਮੈਂ ਕੁਝ ਇਥੇ ਨੋਟ ਕੀਤਾ ਸੀ। ... ਕਾਓ ਡਾਏ ਦੇ ਸੰਤਾਂ ਅਤੇ ਸਾਧੂਆਂ ਅਤੇ ਨਾਲੇ... ਇਥੇ ਕਿਤਨੇ ਹਨ? ਮੇਰੇ ਨਾਲ ਸਬਰ ਰਖੋ। ਮੈਂ ਕੋਲ ਸਿਰਫ ਇਕ ਬਹੁਤ ਜ਼ਲਦੀ ਨੋਟ ਹੈ। ਇਹ ਪੜਨਾ ਇਤਨਾ ਆਸਾਨ ਨਹੀਂ ਹੈ, ਇਹ ਨਹੀਂ ਜਿਵੇਂ ਤੁਸੀਂ ਇਹ ਟਾਇਪ ਕੀਤਾ ਅਤੇ ਇਹ ਪੜਦੇ ਹੋ, ਜਾਂ ਇਹ ਇਕ ਟੈਲੀਪਰੌਂਪਟਰ ਤੇ ਹੈ ਜਾਂ ਕੁਝ ਅਜਿਹਾ। ਓਹ, ਕੋਈ ਗਲ ਨਹੀਂ। ਮੈਂ ਇਹ ਦੇਖ ਨਹੀਂ ਸਕਦੀ। ਮੈਂ ਤੁਹਾਨੂੰ ਬਾਅਦ ਵਿਚ ਦਸਾਂਗੀ। ਓਹ, ਮੈਂ ਜਾਣਦੀ ਹਾਂ ਕੀ ਵਾਪਰਿਆ ਸੀ। ਮੈਂ ਕੁਝ ਕਾਗਜ਼ ਉਤੇ ਲਿਖਿਆ ਸੀ ਅਤੇ ਕੁਝ ਫੋਨ ਉਤੇ ਕਿਉਂਕਿ ਮੈਂ ਹਨੇਰੇ ਵਿਚ ਸੀ। ਮੈਂ ਉਪਰ ਜਾ ਕੇ ਅਤੇ ਕੁਝ ਕਾਗਜ਼ ਲੈਣਾ ਨਹੀਂ ਚਾਹੁੰਦੀ ਸੀ। ਸੋ, ਮੈਂ ਉਸ ਫੋਨ ਨੂੰ ਜਾ ਕੇ ਲਭਦੀ ਹਾਂ ਅਤੇ ਮੈਂ ਵਾਪਸ ਆਵਾਂਗੀ। ਮੈਂ ਹੁਣ ਬਸ ਹੁਣ ਲਈ ਰੁਕਦੀ ਹਾਂ। ਸੋ, ਠੀਕ ਹੈ, ਮੈਂ ਇਥੇ ਵਾਪਸ ਆ ਗਈ ਹਾਂ।ਇਸ ਮੀਟਿੰਗ ਦੀ ਪ੍ਰਧਾਨਗੀ ਕਾਓ ਡਾਏ ਖੇਤਰ ਦੇ ਮਹਰਾਜ ਰਾਜੇ ਨੇ ਕੀਤੀ ਸੀ, ਜਿਸ ਬਾਰੇ ਮੈਂ ਤੁਹਾਨੂੰ ਹੋਰ ਬਾਅਦ ਵਿਚ ਦਸਾਂਗੀ। ਮੈਂ ਬਸ ਇਹ ਪੜਦੀ ਹਾਂ ਜਿਵੇਂ ਇਹ ਜਾਂਦਾ ਹੈ। ਮੈਂਨੂੰ ਤਿਆਰ-ਕੀਤੀਆਂ ਚੀਜ਼ਾਂ ਪੜਨ ਦੀ ਆਦਤ ਨਹੀਂ ਹੈ, ਖਾਸ ਕਰਕੇ ਸ਼ਾਰਟਹੈਂਡ ਵਿਚ ਅਤੇ ਬਹੁਤ ਸਪਸ਼ਟ ਨਹੀਂ। ਠੀਕ ਹੈ। ਕਾਓ ਡਾਏਇਜ਼ਮ ਦੇ ਰਾਜੇ ਮਹਾਰਾਜ... ਅਸੀਂ ਇਸ ਨੂੰ ਆਖਦੇ ਹਾਂ ਕਾਓ ਡਾਏ ਖੇਤਰ, ਇਸ ਵਿਚ ਪ੍ਰਧਾਨਗੀ ਕੀਤੀ, ਇਸ ਇਕਠ ਦੀ ਅਗਵਾਈ ਕੀਤੀ, ਬਹੁਤ ਸਾਰੇ ਕਾਓ ਡਾਏ ਸੰਤਾਂ ਅਤੇ ਸਾਧੂਆਂ ਨਾਲ ਇਹ ਮੀਟਿੰਗ ਕੀਤੀ। ਕੁਲ ਮਿਲਾ ਕੇ... ਇਹੀ ਸਭ ਨਹੀਂ ਹੈ ਜੋ ਉਨਾਂ ਕੋਲ ਉਥੇ ਮੌਜ਼ੂਦ ਸੀ, ਇਹ ਬਸ ਕਾਉਂਸਲ ਵਿਚ ਮੁਖ ਮਹਤਵਪੂਰਨ ਸੰਤ ਅਤੇ ਸਾਧੂ ਸਨ। ਸੋ ਉਥੇ 58 ਕਾਓ ਡਾਏ ਸੰਤ ਅਤੇ ਸਾਧੂ ਸਨ 24 ਅਗਸਤ ਤੇ, 25 ਵਿਚ ਨਹੀਂ। ਸਮਾਂ ਇਤਨਾ ਜ਼ਲਦੀ ਬੀਤਦਾ ਹੈ, ਮਾਫ ਕਰਨਾ। ਮੈਂ ਇਹ ਇਥੇ ਲਿਖਿਆ ਹੈ, "24 ਅਗਸਤ।"ਅਤੇ ਮੀਟਿੰਗ ਦਾ ਮੁਖੀ ਵੀ ਕਾਓ ਡਾਏ ਖੇਤਰ ਦਾ ਮਹਾਰਾਜ ਰਾਜਾ ਸੀ। ਉਨਾਂ ਦਾ ਪਵਿਤਰ ਨਾਮ ਡਾਏ ਥਾਨ ਡ ਕੁਆਨ ਹੈ ਔਲੈਕਸੀਜ਼ (ਵੀਐਤਨਾਮੀਜ਼) ਵਿਚ। ਮੈਨੂੰ ਚਿੰਤਾ ਹੈ ਕਿ ਮੈਂ ਨਹੀਂ ਜਾਣਦੀ ਇਹਦਾ ਸਹੀ ਤਰਾਂ ਅਨੁਵਾਦ ਕਿਵੇਂ ਕਰਨਾ ਹੈ। ਮੇਰੇ ਲਈ, ਵਧ ਜਾਂ ਘਟ ਇਹ ਇਸ ਤਰਾਂ ਹੈ, "ਮਹਾਰਾਜ, ਮਹਾਨ ਸੰਤ ਰਾਜਾ।" ਜਾਂ ਸ਼ਾਇਦ "ਮਹਾਨ ਸੰਤ ਸਮਰਾਟ ਰਾਜਾ।" ਮੈਨੂੰ ਮਾਫ ਕਰਨਾ ਜੇਕਰ ਮੈਂ ਤੁਹਾਨੂੰ ਨਾਰਾਜ਼ ਕੀਤਾ ਹੈ, ਮਹਾਰਾਜ, ਅਤੇ ਸਾਰੇ ਸੰਤ। ਮੈਂ ਕਾਓ ਡਾਏ-ਇਜ਼ਮ ਨਾਲ ਬਹੁਤੀ ਆਦੀ ਨਹੀਂ ਹਾਂ। ਇਹ ਪਹਿਲੀ ਵਾਰ ਹੈ ਮੈਂ ਕਦੇ ਸਚਮੁਚ ਤੁਹਾਡੇ ਨਾਲ ਸੰਪਰਕ ਕੀਤਾ ਹੈ। ਕੋਈ ਵੀ ਗਲਤੀਆਂ ਲਈ ਮੈਨੂੰ ਮਾਫ ਕਰਨਾ। ਅਤੇ ਹਜ਼ਾਰਾਂ ਹੀ ਵਖ-ਵਖ ਰੈਂਕਾਂ ਦੇ ਹਾਜ਼ਰ ਸਨ, ਉਸ ਖੇਤਰ ਤੋਂ ਸਭ ਕਿਸਮ ਦੀਆਂ ਰੈਂਕਾ। ਮੈਨੂੰ ਵੀ ਉਥੇ ਉਨਾਂ ਨੂੰ ਦੇਖਣ ਲਈ, ਨਾਲ ਹੀ ਉਨਾਂ ਦੇ ਸ਼ਾਨਦਾਰ, ਖੂਬਸੂਰਤ ਖੇਤਰ ਨੂੰ ਦੇਖਣ ਲਈ ਵੀ, ਉਪਰ ਉਠਾਇਆ ਗਿਆ ਸੀ।ਅਤੇ ਇਹ ਮੀਟਿੰਗ ਇਕ ਵਿਆਕਤੀ ਬਾਰੇ , ਇਕ ਜੀਵ ਬਾਰੇ ਸੀ ਜਿਹੜਾ ਇਕ ਚੰਗਾ ਅਤੇ ਪਵਿਤਰ ਮਧਿਅਮ ਹੋਣਾ ਚਾਹੀਦਾ ਹੈ - ਸੋ, ਤੁਸੀਂ ਕਹਿ ਸਕਦੇ ਹੋ ਜਿਵੇਂ ਕਾਓ ਡਾਏ-ਇਜ਼ਮ ਦੇ ਉਚੇਰੇ ਖੇਤਰ ਤੋਂ ਸੰਤਾਂ ਅਤੇ ਸਾਧੂਆਂ ਦੀਆਂ ਸਿਖਿਆਵਾਂ ਦਾ ਇਕ ਟਰਾਂਸਮਿਟਰ ਦੀ ਤਰਾਂ। ਉਸ ਵਿਆਕਤੀ ਦਾ ਨਾਮ ਹੁਏ ਬੁ ਹੈ, ਜਾਂ ਚੀਨੀ ਵਿਚ, ਹੋਆ ਬਾਓ। ਮੈਂ ਕੁਝ ਹਫਤਿਆਂ ਤੋਂ ਪਹਿਲਾਂ ਤਕ ਉਸ ਬਾਰੇ ਨਿਜ਼ੀ ਤੌਰ ਤੇ ਨਹੀਂ ਜਾਣਦੀ ਸੀ ਜਦੋਂ ਤਕ ਮੈਂ ਗਲਤੀ ਨਾਲ ਉਸ ਦੀਆਂ ਕੁਝ ਲਿਖਤਾਂ ਪੜੀਆਂ ਜੋ ਪੋਸਟ ਕੀਤੀਆਂ ਗਈਆਂ... ਮੇਰੇ ਖਿਆਲ ਵਿਚ ਇਹ ਯੂਟਿਊਬ ਉਤੇ ਹੈ। ਮੈਂ ਨੂੰ ਹੋਰ ਪਕਾ ਪਤਾ ਨਹੀਂ। ਇਹ ਫਿਰ ਯੂਟਿਊਬ ਹੋਵੇਗਾ।ਜਿਵੇਂ ਮੈਂ ਤੁਹਾਨੂੰ ਦਸਿਆ ਸੀ, ਮੇਰੇ ਕੋਲ ਇਕ ਗੈਰ-ਸਿਮ ਫੋਨ ਹੈ, ਅਤੇ ਉਦੋਂ ਤੋਂ, ਮੈਂ ਅਨੇਕ ਹੀ ਚੀਜ਼ਾਂ ਲਭੀਆਂ ਹਨ। ਪਹਿਲਾਂ, ਕਦੇ ਕਦਾਂਈ ਮੈਂ ਸਿਰਫ ਪਛਮੀ ਰਿਪੋਰਟਿੰਗ ਤੋਂ ਖਬਰਾਂ ਪੜਦੀ ਸੀ। ਮੈਂ ਕਦੇ ਇਕ ਔਲੈਕਸੀਜ਼ (ਵੀਐਨਾਮੀਜ਼) ਖਬਰਾਂ ਦੀ ਰਿਪੋਰਟ ਨਹੀਂ ਲਭੀ ਜਾਂ ਦੇਖੀ ਸੀ ਪਹਿਲਾਂ। ਬਹੁਤ ਹੀ ਘਟ, ਕਦੇ ਕਦਾਂਈ, ਇਹ ਉਪਰ ਪੌਪ ਹੋ ਜਾਂਦੀ ਸੀ। ਮੈਂ ਜਿਵੇਂ ਮਾਈਕਰੋਸੌਫਟ ਵਿਚ ਦੇਖਦੀ ਹੁੰਦੀ ਸੀ ਅਤੇ ਉਹ ਬਹੁਤ ਸਾਰੀਆਂ ਚੀਜ਼ਾਂ ਰਿਪੋਰਟ ਕਰਦੇ ਹਨ। ਅਤੇ ਮੈਂ ਜਿਵੇਂ ਵਿਸ਼ਵ ਸ਼ਾਂਤੀ ਵਿਚ ਦੀ ਲਭਦੀ ਸੀ ਜਾਂ ਕੁਝ ਪ੍ਰੇਸ਼ਾਨ ਕਰਨ ਵਾਲੀ ਚੀਜ਼ ਜਿਵੇਂ ਮਹਾਂਮਾਰੀਆਂ, ਜਾਂ ਜਾਨਵਰ-ਲੋਕਾਂ ਦੀਆਂ ਮਜ਼ਾਕੀਆ ਕਲਿਪਾਂ, ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਨੂੰ ਭੇਜਣ ਲਈ ਜੇ ਕਦੇ ਉਹ ਦੇਖ ਸਕਦੇ ਕਿਸ ਚੀਜ਼ ਦੀ ਉਨਾਂ ਨੂੰ ਲੋੜ ਹੈ ਜਾਂ ਕੀ ਉਹ ਵਰਤ ਸਕਦੇ ਹਨ, ਜਾਂ ਉਹ ਹੋਰ ਇਸ ਅਤੇ ਉਸ ਵਿਸ਼ੇ ਬਾਰੇ ਖੋਜ਼ ਕਰਨ ਲਈ ਪ੍ਰੇਰਿਤ ਹੋ ਸਕਦੇ ਹਨ, ਜਾਂ ਇਹਨੂੰ ਖਬਰਾਂ ਵਿਚ ਰਿਪੋਰਟ ਕਰਨ ਲਈ। ਅਤੇ ਅਜਕਲ, ਉਹ ਕਿਸੇ ਹੋਰ ਟੀਮ ਦੁਆਰਾ ਕੀਤਾ ਜਾ ਰਿਹਾ ਹੈ, ਕਿਉਂਕਿ ਮੇਰੇ ਕੋਲ ਸਚਮੁਚ ਹੋਰ ਸਮਾਂ ਨਹੀਂ ਹੈ । ਇਥੋਂ ਤਕ ਜੇਕਰ ਮੈਂ ਨਾ ਖਾਵਾਂ ਅਤੇ ਨਾਂ ਸੌਵਾਂ, ਮੈਂ ਕਦੇ ਆਪਣਾ ਸਮੁਚਾ ਦਿਹਾੜੀ ਦਾ ਕੰਮ ਨਹੀਂ ਖਤਮ ਕਰ ਸਕਦੀ ਜੇਕਰ ਇਸ ਦੇ ਵਿਚ ਉਹ ਖਬਰਾਂ ਵੀ ਸ਼ਾਮਲ ਹੋਣ, ਕਿਉਂਕਿ ਇਕੇਰਾਂ ਤੁਸੀਂ ਖਬਰਾਂ ਵਿਚੋਂ ਹੁੰਦੇ ਹੋ, ਤੁਹਾਨੂੰ ਬਹੁਤ ਸਾਰੀ ਖੋਜ਼ ਕਰਨੀ ਜ਼ਰੂਰੀ ਹੈ।ਹੁਣ, ਇਹ ਸ੍ਰੀ ਮਾਨ ਹੁਏ ਬੁ, ਉਸ ਨੇ ਆਪਣਾ ਨਾਮ ਲਿਖਿਆ, ਅਤੇ ਉਸ ਨੇ ਇਥੋਂ ਤਕ ਆਪ ਨੂੰ "ਡਾਏ ਮਿੰਨ ਸੁ ਹੁਏ ਬੁ " ਹੋਣ ਦਾ ਦਾਅਵਾ ਵੀ ਕੀਤਾ, ਭਾਵ "ਮਹਾਨ ਗੁਰੂ ਹੁਏ ਬੁ ।" ਮੈਂ ਉਸ ਨੂੰ ਪਹਿਲਾਂ ਕਦੇ ਨਹੀਂ ਜਾਣਦੀ ਸੀ, ਭਾਵੇਂ ਉਸ ਨੇ ਮੇਰੇ ਪੈਰੋਕਾਰ ਹੋਣ ਦਾ ਦਾਅਵਾ ਕੀਤਾ ਸੀ। ਅਤੇ ਕੁਝ ਲੋਕ, ਮੇਰੇ ਅਖੌਤੀ ਪੈਰੋਕਾਰਾਂ ਵਿਚੋਂ ਕਈ ਉਸ ਨੂੰ ਜਾਣਦੇ ਸਨ, ਅਤੇ ਉਨਾਂ ਨੇ ਮੈਨੂੰ ਕਿਹਾ, ਕਿਉਂਕਿ ਮੈਂ ਨਹੀਂ ਜਾਣਦੀ ਸੀ ਉਹ ਕੌਣ ਸੀ। ਸੋ, ਮੈਂ ਜਿਵੇਂ ਪੋਸਟ ਕੀਤਾ ਅਤੇ ਪੁਛਿਆ, ਅਤੇ ਮੇਰੇ ਕੁਝ ਅਖੌਤੀ ਪੈਰੋਕਾਰਾਂ ਵਿਚੋਂ ਕਈਆਂ ਨੇ ਕਿਹਾ ਕਿ ਉਹ ਮੇਰਾ ਪੈਰੋਕਾਰ ਹੈ, ਜਦੋਂ ਤਕ ਉਹ "ਮੇਰਾ ਪੈਰੋਕਾਰ ਸੀ" ਨਹੀਂ ਬਣ ਗਿਆ ਉਸ ਦੀ ਸਕੀਮ ਦੇ ਕਾਰਨ।ਹੁਣ, ਇਹ ਮੀਟਿੰਗ ਇਸ ਬਾਰੇ ਸੀ ਕਿ ਕਿਵੇਂ ਕਾਓ ਡਾਏ ਖੇਤਰ ਦੇ ਨੇਤਾ, ਸੰਤਾਂ ਅਤੇ ਸਾਧੂਆਂ , ਅਤੇ ਕਾਓ ਡਾਏ-ਇਜ਼ਮ ਦੇ ਮਹਾਰਾਜ ਰਾਜੇ ਨੇ ਇਕ ਸ਼ਿਕਾਇਤ ਦਰਜ਼ ਕਰਵਾਈ - ਇਕ ਸ਼ਿਕਾਇਤ ਨਹੀਂ, ਇਕ ਬੇਨਤੀ - ਮੇਰੇ ਲਈ। ਮੈਂ ਇਸ ਹੁਏ ਬੁ ਬਾਰੇ ਹਾਲ ਹੀ ਤਕ ਬਹੁਤਾ ਨਹੀਂ ਜਾਣਦੀ ਸੀ, ਅਤੇ ਮੈਂ ਨਹੀਂ ਸੋਚਿਆ ਸੀ ਇਹ ਇਕ ਬਹੁਤੀ ਜ਼ਿਆਦਾ ਸਮਸਿਆ ਸੀ। ਉਨਾਂ ਦੇ ਇਹ ਮੈਨੂੰ ਦਸਣ ਤੋਂ ਬਾਅਦ ਕਿ ਉਹ ਮੇਰਾ ਪੈਰੋਕਾਰ ਹੈ, ਮੈਂ ਸੋਚਿਆ, "ਇਹ ਕਿਸ ਕਿਸਮ ਦਾ ਪੈਰੋਕਾਰ ਹੈ, ਚੀਜ਼ਾਂ ਕਰ ਰਿਹਾ ਜੋ ਸਹੀ ਨਹੀਂ ਹਨ?" ਜਿਵੇਂ, ਉਹ ਬਸ ਬਾਹਰ ਗਿਆ ਸੀ ਅਤੇ ਲੋਕਾਂ ਨੂੰ ਦੀਖਿਆ ਦਿਤੀ ਮੈਨੂੰ ਬਿਲਕੁਲ ਸੂਚਿਤ ਕੀਤੇ ਬਿਨਾਂ ਜਾਂ ਮੈਨੂੰ ਪੁਛੇ ਬਿਨਾਂ।ਕਿਉਂਕਿ ਆਮ ਤੌਰ ਤੇ, ਅਸੀਂ ਇਹ ਇਸ ਤਰਾਂ ਕਰਦੇ ਹਾਂ: ਲੋਕਾਂ ਨੂੰ ਅਪਲਾਈ ਕਰਨਾ ਪੈਂਦਾ ਹੈ ਤਾਂਕਿ ਸਾਡੇ ਕੋਲ ਕੁਝ ਉਹਨਾਂ ਦੇ ਟਿਕਾਣੇ ਬਾਰੇ ਪਤਾ ਹੋਵੇ ਅਤੇ ਕੁਝ ਸੰਪਰਕ ਜਾਣਕਾਰੀ, ਤਾਂਕਿ ਜਦੋਂ ਅਸੀਂ ਦੀਖਿਆ ਦਾ ਇੰਤਜਾਮ ਕਰਦੇ ਹਾਂ, ਅਸੀਂ ਇਹ ਬਸ ਇਕ ਇਕ ਕਰਕੇ ਨਹੀਂ ਕਰਦੇ। ਸਾਡੇ ਕੋਲ ਬਹੁਤਾ ਸਮਾਂ ਨਹੀਂ ਹੈ ਅਤੇ ਕਾਫੀ ਲੋਕ ਨਹੀਂ ਹਨ ਸਾਰਾ ਸਮਾ ਇਕ ਇਕ ਕਰਕੇ ਦੀਖਿਆ ਦੇਣ ਲਈ। ਇਹ ਕਦੇ ਕਦਾਂਈ ਵਾਪਰਦਾ ਹੈ; ਇਹ ਬਸ ਨਿਰਭਰ ਕਰਦਾ ਹੈ। ਜੇਕਰ ਉਹ ਵਿਆਕਤੀ ਪਹਿਲੇ ਹੀ ਸ਼ੀਹੂ ਵਿਚ ਹੋਵੇ ਜਾਂ ਸ਼ਾਇਦ ਨਿਊ ਲੈਂਡ ਆਸ਼ਰਮ ਵਿਚ, ਫਿਰ ਅਸੀਂ ਇਹ ਕਰ ਸਕਦੇ ਹਾਂ। ਪਰ ਜਿਆਦਾਤਰ, ਉਨਾਂ ਨੂੰ ਪਹਿਲਾਂ ਸੈਂਟਰਾਂ ਦੁਆਰਾ ਅਪਲਾਈ ਕਰਨਾ ਪੈਂਦਾ ਹੈ, ਅਤੇ ਫਿਰ ਸੈਂਟਰ ਇਹ ਇਕ ਵਿਭਾਗ ਨੂੰ ਭੇਜਦੇ ਹਨ, ਅਤੇ ਫਿਰ ਉਹ ਵਿਭਾਗ ਉਨਾਂ ਦੇ ਸਾਰੇ ਨਾਮ ਸੂਚੀਬਧ ਕੀਤੇ ਮੈਨੂੰ ਭੇਜੇਗਾ।ਖੈਰ, ਮੈਨੂੰ ਅਸਲ ਵਿਚ ਉਨਾਂ ਦੇ ਨਾਵਾਂ ਅਤੇ ਫੋਟੋਆਂ ਦੀ ਲੋੜ ਨਹੀਂ ਹੈ, ਇਹੀ ਹੈ ਬਸ ਕਿ ਇਹ ਪ੍ਰਸ਼ਾਸਨ ਲਈ ਚੰਗਾ ਹੈ ਉਨਾਂ ਨੂੰ ਉਨਾਂ ਦਾ ਆਈਡੀ ਕਾਰਡ ਦੇਣਾ ਤਾਂਕਿ ਜਦੋਂ ਉਹ ਆਸ਼ਰਮ ਵਿਚ ਜਾਂਦੇ ਹਨ, ਉਨਾਂ ਕੋਲ ਪਹਿਲ ਹੋਵੇਗੀ। ਉਹ ਅੰਦਰ ਆ ਸਕਦੇ ਅਤੇ ਮੈਡੀਟੇਸ਼ਨ ਹਾਲ ਵਿਚ ਇਕਠੇ ਬੈਠ ਸਕਦੇ ਹਨ ਜਦੋਂ ਕਿ ਦੂਜਿਆਂ ਨੂੰ ਸ਼ਾਇਦ ਬਾਹਰ ਰਹਿਣਾ ਪਵੇ ਜਾਂ ਆਪਣਾ ਆਵਦਾ ਮੈਡੀਟੇਸ਼ਨ ਕਰਦੇ ਹਨ, ਜਾਂ ਆਪਣੇ ਬਚਿਆਂ ਨਾਲ ਖੇਡਦੇ ਜਾਂ ਵੇਚਣ ਵਾਲਿਆਂ ਤੋਂ ਕੁਝ ਭੋਜਨ ਖਰੀਦਦੇ ਹਨ, ਜਿਨਾਂ ਨੂੰ ਅਸੀਂ ਆਸ਼ਰਮ ਦੇ ਇਕ ਹਿਸੇ ਵਿਚ ਆਉਣ ਦਿੰਦੇ ਹਾਂ - ਵੀਗਨ ਭੋਜਨ, ਸਬਜ਼ੀਆਂ ਅਤੇ ਹੋਰ ਜ਼ਰੂਰੀ ਲੋਂੜੀਦੀਆਂ ਚੀਜ਼ਾਂ ਲਈ। ਇਹ ਇਕ ਛੋਟਾ ਜਿਹਾ ਵੇਚਣ ਵਾਲਿਆਂ ਦਾ ਸਮੂਹ ਹੈ ਲਾਗੇ, ਆਸ ਪਾਸ ਖੇਤਰ ਤੋਂ।ਸਾਡੇ ਕੋਲ ਇਹ ਸ਼ੀਹੂ ਵਿਚ ਵੀ ਹੁੰਦਾ ਸੀ, ਤਾਂਕਿ ਪੈਂਡੂ ਲੋਕ ਆਪਣਾ ਵੀਗਨ ਭੋਜਨ ਲਿਆ ਸਕਣ, ਆਪਣੀਆਂ ਆਵਦੀਆਂ ਉਡਾਈਆਂ ਸਬਜ਼ੀਆਂ ਅਤੇ ਫਲ ਲਿਆ ਸਕਣ, ਅਤੇ ਆਪਣੇ ਘਰੇ ਬਣਾਏ ਹੋਏ ਕੇਕ, ਪ੍ਰੋਟੀਨ, ਤੋਫੂ ਲਿਆ ਸਕਣ, ਅਤੇ ਜੋ ਵੀ ਚੀਜ਼ਾਂ ਉਹ ਪਕਾਉਂਦੇ ਹਨ। ਤੁਸੀਂ ਇਹ ਤੁਰੰਤ ਖਾ ਸਕਦੇ ਹੋ ਜਾਂ ਤੁਸੀਂ ਇਹ ਘਰ ਨੂੰ ਲਿਜਾਣ ਲਈ ਖਰੀਦ ਸਕਦੇ ਹੋ, ਸਭ ਕਿਸਮ ਦੀਆਂ ਵਸਤੂਆਂ। ਅਤੇ ਅਸੀਂ ਇਹਨਾਂ ਵੇਚਣ-ਵਾਲਿਆਂ ਤੋਂ ਕਦੇ ਕੋਈ ਪੈਸਾ ਨਹੀਂ ਲੈਂਦੇ। ਅਸੀਂ ਬਸ ਉਨਾਂ ਨੂੰ ਜਗਾ ਦਿੰਦੇ ਹਾਂ ਤਾਂਕਿ ਉਹ ਆਉਂਦੇ ਹਨ ਅਤੇ ਆਪਣੇ ਉਤਪਾਦਾਂ ਨੂੰ ਆਪਣੀ ਆਵਦੀ ਜਗਾ ਵਿਚ ਰਖਦੇ ਜੋ ਉਨਾਂ ਨੂੰ ਸੌਂਪਿਆ ਗਿਆ ਹੈ। ਫਿਰ ਕੋਈ ਵੀ ਜੋ ਉਨਾਂ ਨੂੰ ਖਰੀਦਣਾ ਚਾਹੁੰਦਾ ਹੈ, ਉਹ ਇਹ ਸਿਧੇ ਤੌਰ ਤੇ ਉਨਾਂ ਨੂੰ ਵੇਚ ਸਕਦੇ ਹਨPhoto caption: ਸਜਾਵਟ ਬਣ ਸਕਣ ਲਈ ਨਿਮਰਤਾ ਨਾਲ ਫਖਰ ਮਹਿਸੂਸ ਕਰਦੇ