ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਸੰਸਾਰ ਵਿਚ, ਤੁਸੀਂ ਹੋ ਸਕਦੇ ਹੋ... ਓ ਰਬਾ! ਤੁਹਾਨੂੰ ਕਿਸੇ ਵੀ ਸਮੇਂ, ਕਿਸੇ ਵੀ ਸਮੇਂ, ਕਿਸੇ ਵੀ ਮੰਤਵ ਲਈ, ਜਾਂ ਘੜੇ ਹੋਏ ਕਾਰਨ ਲਈ, ਜਾਂ ਇਕ ਕਾਰਨ ਹੋਣ ਦੀ ਲੋੜ ਨਹੀਂ, ਨੁਕਸਾਨ ਪਹੁੰਚਾਇਆ ਜਾ ਸਕਦਾ, ਤੁਹਾਨੂੰ ਹਾਨੀ ਪਹੁੰਚਾਈ ਜਾ ਸਕਦੀ, ਤੁਹਾਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਜਾਂ ਕੈਦ ਕੀਤਾ ਜਾ ਸਕਦਾ ਹੈ।ਭਾਵੇਂ ਜੇਕਰ ਤੁਹਾਡੇ ਕੋਲ ਪੈਸੇ ਹੋਣ ਅਤੇ ਤੁਸੀਂ ਬਸ ਤਰਸ ਮਹਿਸੂਸ ਕਰਦੇ ਹੋ ਦੂਰ ਆਪਣੇ ਆਵਦੇ ਦੇਸ਼ ਦੇ ਲੋਕਾਂ ਲਈ, ਸੋ ਸਾਰੇ ਪੈਸਿਆਂ ਨਾਲ ਜੋ ਤੁਹਾਡੇ ਕੋਲ ਹੋਣ ਤੁਸੀਂ ਕੁਝ ਪੈਰੋਕਾਰਾਂ ਨੂੰ ਉਥੇ ਭੇਜਦੇ ਹੋ ਉਨਾਂ ਨੂੰ ਬਚਾਉਣ ਲਈ, ਕਿਉਂਕਿ ਉਹ ਇਕ ਆਫਤ ਵਿਚ ਹਨ ਅਤੇ ਅਜਿਹਾ ਕੁਝ। ਅਤੇ ਸਰਕਾਰ ਅਜ਼ੇ ਵੀ ਉਨਾਂ ਪੈਰੋਕਾਰਾਂ ਨੂੰ ਫੜ ਸਕਦੀ ਹੈ ਉਨਾਂ ਨੂੰ ਦੋਸ਼ ਲਗਾਉਂਦੀ ਕਰਨ ਲਈ ਜੋ ਵੀ - ਪਤਾ ਨਹੀਂ ਕੀ - ਅਤੇ ਉਨਾਂ ਨੂੰ ਕੁਝ ਕਾਗਜ਼ ਤੇ ਦਸਤਖਤ ਕਰਨੇ ਪੈਣਗੇ ਕਹਿਣਾ ਪਵੇਗਾ ਕਿ ਉਹ ਇਹ ਕਰ ਰਹੇ ਸੀ, ਉਹ ਗਲਤ ਕਤਿਾ ਸੀ। ਉਸ ਖੇਤਰ ਵਿਚ ਜੋ ਵੀ ਸਰਕਾਰ ਦੇ ਅਧਿਕਾਰੀ ਚਾਹੁੰਦੇ ਹਨ ਤੁਸੀਂ ਸਵੀਕਾਰ ਕਰੋ, ਤੁਹਾਨੂੰ ਕਰਨਾ ਪੈਂਦਾ ਹੈ। ਭਾਵੇਂ ਜੇਕਰ ਇਹ ਗਲਤ ਹੋਵੇ ਜਾਂ ਨਾ ਹੋਵੇ, ਉਹ ਕਹਿੰਦੇ ਹਨ ਤੁਹਾਨੂੰ ਤੁਰੰਤ ਹੀ ਗੋਲੀ ਮਾਰੀ ਜਾਵੇਗੀ - ਐਨ ਇਥੇ, ਐਨ ਉਨਾਂ ਦੇ ਸਾਹਮੁਣੇ। ਸੋ ਉਨਾਂ ਨੂੰ ਦਸਤਖਤ ਕਰਨੇ ਪਏ; ਨਹੀਂ ਤਾਂ, ਉਹ ਜੇਲ ਵਿਚ ਰਹਿਣਗੇ ਜਾਂ ਤੁਰੰਤ ਹੀ ਬੰਦੂਕ ਨਾਲ ਮਾਰਿਆ ਜਾਵੇਗਾ। ਸਰਕਾਰ ਨੇ ਉਨਾਂ ਨੂੰ ਜਾਅਲੀ ਚੀਜ਼ਾਂ ਤੇ ਦਸਤਖਤ ਕਰਨ ਲਈ ਮਜ਼ਬੂਰ ਕੀਤਾ ਜੋ ਉਨਾਂ ਨੇ ਨਹੀਂ ਕੀਤੀਆਂ ਸੀ, ਅਤੇ ਇਥੋਂ ਤਕ ਉਹਦੇ ਤੋਂ ਕੁਝ ਪੈਸੇ ਲਏ। ਅਤੇ ਬਾਕੀ ਦੇ ਪੈਸੇ, ਮੈਂਨੂੰ ਹੋਰ ਨਹੀਂ ਪਤਾ।ਭਾਵੇਂ ਜੇਕਰ ਤੁਸੀਂ ਸੰਸਾਰ ਲਈ ਸਭ ਚੰਗੀਆਂ ਚੀਜ਼ਾਂ ਕਰਦੇ ਹੋ, ਸਰਾਕਾਰਾਂ ਅਜ਼ੇ ਵੀ ਇਕ ਦੇਸ਼ ਵਿਚ ਜਾ ਕੇ ਅਤੇ ਤੁਹਾਡੇ ਦੀਖਿਆ ਵਾਲੇ ਸਥਾਨ ਤੇ ਛਾਪਾ ਮਾਰ ਸਕਦੀਆਂ ਜਾਂ ਕਿਸੇ ਹੋਰ ਦੇਸ਼ ਵਿਚ ਕਿਸੇ ਹੋਰ ਪੈਰੋਕਾਰ ਤੋਂ ਕੰਪਿਉਟਰਾਂ ਨੂੰ ਲੈ ਸਕਦੇ ਅਤੇ ਫਿਰ ਕਹਿ ਸਕਦੇ ਕਿ ਤੁਸੀਂ ਲੋਕਾਂ ਨੂੰ ਪੈਸੇ ਦੇਣੇ ਚਾਹੁੰਦੇ ਹੋ ਅਤੇ ਕੋਵਿਡ-19 ਦਾ ਇਕ ਬਹਾਨਾ ਵਰਤ ਰਹੇ ਹੋ ਤਾਂਕਿ ਤੁਹਾਡੇ ਅਨੁਯਾਈ ਬਣਨ ਲਈ ਤੁਸੀਂ ਲੋਕਾਂ ਨੂੰ ਤੁਹਾਡੇ ਕੋਲ ਆਉਣ ਲਈ "ਭਰਮਾ" ਸਕੋਂ। ਓਹ ਮੇਰੇ ਰਬਾ, ਕਾਸ਼ ਇਹ ਇਤਨਾ ਆਸਾਨ ਹੁੰਦਾ। ਮੈਂ ਚਾਹੁੰਦੀ ਹਾਂ ਕਿ ਇਹ ਇਤਨਾ ਆਸਾਨ ਹੁੰਦਾ: ਬਸ ਲੋਕਾਂ ਨੂੰ ਪੈਸੇ ਦੇਵੋ ਜਾਂ ਇਕ ਪੁਰਸਕਾਰ, ਫਿਰ ਉਹ ਤੁਹਾਡੇ ਪੈਰੋਕਾਰ ਬਣਨ ਲਈ ਆਉਣਗੇ। ਹੁਣ ਤਕ, ਮੈਂ ਸਿਰਫ ਇਕ ਹੀ ਭਿਕਸ਼ਣੀ ਨੂੰ ਜਾਣਦੀ ਹਾਂ, ਅਤੇ ਇਕ ਗੈਰ-ਮੁਨਾਫੇ ਵਾਲੀ ਸੰਸਥਾ ਸੀ ਗਰੀਬਾਂ ਦੀ ਮਦਦ ਕਰਨ ਲਈ। ਅਤੇ ਮੈਂ ਉਸ ਸੰਸਥਾ ਨੂੰ ਕੁਝ ਪੈਸੇ ਦਿਤੇ ਸਨ। ਅਤੇ ਉਹੀ ਇਕੋ ਹੈ ਜੋ ਮੈਂ ਜਾਣਦੀ ਹਾਂ ਜਿਹੜੀ ਉਸ ਤੋਂ ਬਾਅਦ ਦੀਖਿਆ ਹਾਸਲ ਕਰਨ ਲਈ ਆਈ ਸੀ। ਪਰ ਉਸ ਨੇ ਵੀ ਬਹੁਤਾ ਚੰਗਾ ਅਭਿਆਸ ਨਹੀਂ ਕੀਤਾ। ਉਹ ਅਕਸਰ ਮੌਜੂਦ ਨਹੀਂ ਹੁੰਦੀ। ਉਹ ਕਿਸੇ ਹੋਰ ਜਗਾ ਚਲੀ ਗਈ, ਹੋਰ ਭਿਕਸ਼ੂਆਂ ਦੀ ਭਾਲ ਕੀਤੀ ਬਰਮਾ ਜਾਂ ਕੈਮਬੋਡੀਆ ਵਿਚ, ਜੋ ਵੀ। ਮੈਂ ਤੁਹਾਨੂੰ ਦਸਦੀ ਹਾਂ, ਇਹ ਇਤਨਾ ਸੌਖਾ ਨਹੀਂ ਹੈ।ਇਕ ਸਿਆਣਪ ਵਾਲੀ ਸਾਵਧਾਨੀ ਵਿਆਕਤੀਆਂ ਲਈ ਜਾਂ ਕਿਸੇ ਵੀ ਦੇਸ਼ ਲਈ: ਜੇਕਰ ਤੁਸੀਂ ਨਹੀਂ ਜਾਣਦੇ ਕੌਣ ਚੰਗਾ ਹੈ ਅਤੇ ਕੌਣ ਸਚਮੁਚ ਮਾੜਾ ਹੈ, ਤੁਹਾਨੂੰ ਪਹਿਲੇ ਆਪਣਾ ਹੋਮਵਾਰਕ (ਜਾਂਚ) ਕਰਨੀ ਚਾਹੀਦੀ ਹੈ। ਉਸ ਵਿਆਕਤੀ ਬਾਰੇ ਜਾਂਚ ਕਰੋ ਤੁਹਾਡੇ ਉਸ ਦੀ ਨਿੰਦਿਆਂ ਕਰਨ ਤੋਂ ਪਹਿਲਾਂ, ਆਪਣੇ ਲਈ ਮਾੜੇ ਕਰਮ ਪੈਦਾ ਕਰਨ ਤੋਂ ਬਚਣ ਲਈ। ਤੁਹਾਡੇ ਕੋਲ ਪਹਿਲੇ ਹੀ ਕਾਫੀ ਮਾੜੇ ਕਰਮ ਹਨ, ਕਿਉਂਕਿ ਨਹੀਂ ਤਾਂ ਤੁਸੀਂ ਇਹ ਨਹੀਂ ਕਰਨਾ ਸੀ। ਕਿਉਂਕਿ ਮਾੜੇ ਕਰਮ ਤੁਹਾਨੂੰ ਇਕ ਵਧੇਰੇ ਨੀਵੇਂ ਪਧਰ ਨੂੰ ਥਲੇ ਖਿਚਦੇ ਹਨ, ਅਤੇ ਉਹ ਤੁਹਾਨੂੰ ਇਕ ਨੀਵੇਂ ਸੰਸਾਰ ਨੂੰ ਲਿਜਾਵੇਗਾ, ਇਕ ਇਥੋਂ ਤਕ ਧਰਤੀ ਨਾਲੋਂ ਵੀ ਵਧੇਰੇ ਦੁਖੀ ਸੰਸਾਰ ਨੂੰ, ਅਤੇ ਸ਼ਾਇਦ ਇਥੋਂ ਤਕ ਨਰਕ ਨੂੰ।ਕੋਈ ਵੀ ਦੇਸ਼ ਜੋ ਇਕ ਚੰਗੇ ਵਿਆਕਤੀ ਨਾਲ ਬੁਰਾ ਸਲੂਕ ਕਰਦਾ ਹੈ, ਗਲਤ ਇਲਜ਼ਾਮ ਲਗਾਉਂਦਾ ਹੈ, ਮਿਸਾਲ ਵਜੋਂ, ਜਾਂ ਉਸ ਵਿਆਕਤੀ ਦੀ ਨਿੰਦਿਆ ਕਰਦਾ ਹੈ ਜਿਹੜਾ ਚੰਗਾ ਹੈ - ਉਸ ਦੇਸ਼ ਲਈ ਚੰਗਾ ਹੈ ਅਤੇ ਕੋਈ ਨੁਕਸਾਨ ਕਿਸੇ ਤਰਾਂ ਦਾ ਵੀ ਨਹੀਂ ਕਰਦਾ - ਫਿਰ ਉਹ ਬਹੁਤ ਮਾੜੇ ਕਰਮ ਹਨ। ਇਹ ਦੇਸ਼ ਲਈ ਮਾੜੇ ਕਰਮ ਸਿਰਜ਼ਦਾ ਹੈ, ਅਤੇ ਫਿਰ ਦੇਸ਼ ਇਥੋਂ ਤਕ ਹੋਰਨਾਂ ਦੇਸ਼ਾਂ ਤੋਂ ਹਮਲੇ ਲਈ ਕਮਜ਼ੋਰ ਹੋ ਸਕਦਾ ਹੈ। ਸੋ ਕ੍ਰਿਪਾ ਕਰਕੇ, ਸਾਵਧਾਨ ਰਹੋ, ਕੀ ਤੁਸੀਂ ਕਹਿੰਦੇ ਹੋ, ਕੀ ਤੁਸੀਂ ਲਿਖਦੇ ਹੋ, ਅਤੇ ਕੀ ਤੁਸੀਂ ਇਥੋਂ ਤਕ ਸੋਚਦੇ ਹੋ। ਪ੍ਰਮਾਤਮਾ ਤੁਹਾਨੂੰ ਕਾਫੀ ਗਿਆਨ ਦੇਵੇ ਸਮਝਣ ਲਈ ਕੌਣ ਤੁਹਾਡੇ ਲਈ ਚੰਗਾ ਹੈ, ਕੌਣ ਤੁਹਾਡੇ ਦੇਸ਼ ਲਈ ਚੰਗਾ ਹੈ। ਤੁਹਾਨੂੰ ਕੋਈ ਚੀਜ਼ ਉਸ ਵਿਆਕਤੀ ਲਈ ਇਥੋਂ ਤਕ ਕਰਨ ਦੀ ਨਹੀਂ ਲੋੜ, ਖਾਸ ਕਰਕੇ ਜਦੋਂ ਉਹ ਵਿਆਕਤੀ ਕੁਝ ਚੀਜ਼ ਨਹੀਂ ਮੰਗਦਾ। ਉਹ ਬਸ ਸਥਿਤੀਆਂ ਦੀ ਅਤੇ ਲੋੜਵੰਦ ਲੋਕਾਂ ਦੀ ਦੇਖ ਭਾਲ ਕਰਦੇ ਹਨ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਵਿਆਕਤੀ ਚੰਗਾ ਹੈ।ਕੋਈ ਲੋੜ ਨਹੀਂ ਚਿੰਤਾ ਕਰਨ ਦੀ ਉਹ ਕਾਹਦੇ ਲਈ ਕਰ ਰਹੇ ਹਨ। ਕਾਹਦੇ ਲਈ? ਤੁਸੀਂ ਚੰਗੀ ਤਰਾਂ ਦੇਖ ਸਕਦੇ ਹੋ ਕਿਉਂ ਉਹ ਇਹ ਕਰਦੀ ਹੈ ਜਾਂ ਉਸ ਨੇ ਇਹ ਕੀਤਾ ਸੀ, ਜਦੋਂ ਉਨਾਂ ਨੂੰ ਬਦਲੇ ਵਿਚ ਕੁਝ ਨਹੀਂ ਮਿਲਦਾ ਅਤੇ ਕੁਝ ਚੀਜ਼ ਦੀ ਮੰਗ ਨਹੀਂ ਕਰਦੇ। ਸਾਡੀਆਂ ਸਾਰੀਆਂ ਮੇਰੇ ਵਲੋਂ ਪੁਰਸਕਾਰ ਪਤਰਾਂ ਵਿਚ, ਮਿਸਾਲ ਵਜੋਂ, ਅਸੀਂ ਇਹ ਪਹਿਲਾਂ ਹੀ ਲਿਖਦੇ ਹਾਂ, "ਇਹ ਉਦਾਹਰਣ ਹੈ ਬਸ ਲੋਕਾਂ ਦੇ ਪਾਲਣਾ ਕਰਨ ਲਈ ਅਤੇ ਸ਼ਾਇਦ ਦੂਜਿਆਂ ਲਈ ਚੰਗੀਆਂ ਚੀਜ਼ਾਂ ਕਰਨ ਲਈ, ਬਸ ਉਵੇਂ ਜਿਵੇਂ ਤੁਸੀਂ ਕਰਦੇ ਹੋ, ਅਤੇ ਇਹ ਬਿਲਕੁਲ ਬਿਨਾਂ-ਸ਼ਰਤ ਦੇ ਹੈ। ਅਸੀਂ ਤੁਹਾਡੇ ਨਾਲ ਸੰਪਰਕ ਨਹੀਂ ਕਰਾਂਗੇ। ਅਸੀਂ ਤੁਹਾਡੇ ਤੋਂ ਬਾਅਦ ਵਿਚ ਕੋਈ ਚੀਜ਼ ਸਵੀਕਾਰ ਨਹੀਂ ਕਰਾਂਗੇ। ਅਤੇ ਜੇਕਰ ਤੁਸੀਂ ਚਾਹੁੰਦੇ ਹੋ ਅਸੀਂ ਇਹ ਆਪਣੀ ਟੈਲੀਵੀਜ਼ਨ ਉਤੇ ਪ੍ਰਸਾਰਨ ਕੀਤਾ ਜਾਵੇ, ਅਸੀਂ ਇਹ ਕਰਾਂਗੇ। ਜੇਕਰ ਨਹੀਂ, ਅਸੀਂ ਨਹੀਂ ਕਰਾਂਗੇ। ਅਤੇ ਅਸੀਂ ਤੁਹਾਡੇ ਨਾਲ ਸੰਪਰਕ ਨਹੀਂ ਕਰਾਂਗੇ ਜਾਂ ਤੁਹਾਡੇ ਤੋਂ ਪੁਰਸਕਾਰ ਤੋਂ ਬਾਅਦ ਬਿਲਕੁਲ ਕੋਈ ਚੀਜ਼ ਨਹੀਂ ਮੰਗਾਂਗੇ। ਸੋ, ਇਹ ਪੂਰੀ ਤਰਾਂ ਸਾਫ ਸਪਸ਼ਟ ਹੈ ਕਿ ਅਸੀਂ ਇਹ ਬਸ ਦੋਸਤੀ ਲਈ ਕਰਦੇ ਹਾਂ, ਇਕ ਮਨੁਖ ਤੋਂ ਦੂਜੇ ਮਨੁਖ ਤਕ, ਜਾਂ ਇਕਠੇ ਮਨੁਖਤਾ ਲਈ, ਸੰਸਾਰ ਦੀ ਸਹਾਇਤਾ ਕਰਨ ਲਈ ਇਕ ਵਧੇਰੇ ਰਹਿਣਯੋਗ ਜਗਾ ਹੋਣ ਲਈ। ਅਸੀਂ ਇਸ ਤੋਂ ਕੋਈ ਲਾਭ ਨਹੀਂ ਚਾਹੁੰਦੇ।ਮੈਂ ਜਿਥੇ ਵੀ ਹੋਵੇ ਮੈ ਪੈਸੇ ਦਿੰਦੀ ਹਾਂ। ਇਹ ਸਭ ਮੇਰੇ ਦਿਲ ਤੋਂ ਹੈ। ਉਥੇ ਬਹੁਤ ਸਾਰੇ ਮੰਦਰ ਹਨ ਜਿਨਾਂ ਦੀ ਮੈਂ ਮਦਦ ਕਰਦੀ ਹਾਂ। ਕੇਵਲ ਇਕ ਦਾ ਜ਼ਿਕਰ ਕੀਤਾ ਗਿਆ ਸੀ। ਸਾਰੇ ਭਿਕਸ਼ੂਆਂ ਜਿਨਾਂ ਦੀ ਮੈਂ ਮਦਦ ਕੀਤੀ, ਸਿਰਫ ਇਕ ਦਾ ਜ਼ਿਕਰ ਕੀਤਾ ਗਿਆ ਸੀ, ਕਿਉਂਕਿ ਮੈਨੂੰ ਇਸ ਦੀ ਦੇਖਭਾਲ ਕਰਨ ਲਈ ਸੁਪਰੀਮ ਮਾਸਟਰ ਟੀਵੀ ਦੇ ਸਬੰਧਿਤ ਵਿਭਾਗ ਵਿਚ ਦੀ ਲੰਘਣਾ ਪਿਆ ਸੀ। ਬਾਕੀ ਦੇ ਪਹਿਲਾਂ ਕਦੇ ਵੀ ਟੀਵੀ ਉਤੇ ਨਹੀਂ ਸਨ। ਅ ਇਹ ਸਿਰਫ ਕੁਝ ਦਸਾਂ ਹੀ ਹਜ਼ਾਰਾਂ ਦੇ (ਅਮਰੀਕੀ ਡਾਲਰ) ਨਹੀਂ ਹਨ, ਇਹ ਸੌਆਂ ਹੀ ਹਜ਼ਾਰਾਂ ਦੇ ਹਨ - ਬਹੁਤ, ਬਹੁਤ, ਹੋ ਸਕਦਾ ਮਿਲੀਅਨਾਂ ਦੇ (ਅਮਰੀਕੀ ਡਾਲਰ)। ਪਰ ਕੋਈ ਕਦੇ ਨਹੀਂ ਜਾਣਦਾ ਸੀ। ਪਹਿਲਾਂ, ਸਾਡੇ ਕੋਲ ਸੁਪਰੀਮ ਮਾਸਟਰ ਟੀਵੀ ਨਹੀਂ ਸੀ ਜਾਂ ਕੋਈ ਨਹੀਂ ਉਥੇ ਜਾਂਦਾ ਸੀ ਜਾਂ ਅਜਿਹੀਆਂ ਚੀਜ਼ਾਂ ਕਿਵੇਂ ਵੀ ਦੇਖਦਾ ਸੀ। ਅਸੀਂ ਇਹ ਸਭ ਪ੍ਰਮਾਤਮਾ ਦੇ ਨਾਮ ਵਿਚ ਕਰਦੇ ਹਾਂ, ਪ੍ਰਮਾਤਮਾ ਦੀ ਮਿਹਰ ਸਦਕਾ ਅਤੇ ਸਾਰੇ ਸਤਿਗੁਰੂਆਂ ਦੀਆਂ ਮਿਹਰਾਂ ਦੁਆਰਾ, ਸਾਰੇ ਸਨੇਹੀ ਦਿਲਾਂ ਤੋਂ - ਮੇਰੇ ਪਵਿਤਰ ਸਨੇਹੀ ਦਿਲ ਤੋਂ, ਸਿਰਫ ਸ਼ੁਧ ਪਿਆਰ। ਮੈਂ ਕੁਝ ਨਹੀਂ ਚਾਹੁੰਦੀ ਸੀ।ਮੇਰਾ ਭਾਵ ਹੈ, ਸਚਮੁਚ, ਜੇਕਰ ਮੈਂ ਪੈਸਾ ਅਤੇ ਪ੍ਰਸਿਧੀ ਚਾਹੁੰਦੀ ਹੋਵਾਂ, ਮੈਨੂੰ ਸਾਰੇ ਅਮੀਰ ਦੇਸ਼ਾਂ ਵਿਚ ਖੋਜ਼ ਕਰਨੀ ਚਾਹੀਦੀ ਹੈ ਅਤੇ ਸਾਰੇ ਪ੍ਰਸਿਧ ਜਾਂ ਸ਼ਕਤੀਸ਼ਾਲੀ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਨਹੀਂ, ਮੈਂ ਇਹ ਕਦੇ ਨਹੀਂ ਕੀਤਾ ਸੀ। ਕਿਸੇ ਵੀ ਸਮੇਂ, ਕੋਈ ਵੀ ਚੀਜ਼ ਪ੍ਰਸਿਧ ਲੋਕਾਂ ਜਾਂ ਸਿਆਸਤਦਾਨਾਂ ਨਾਲ, ਉਹ ਹਨ ਜਿਨਾਂ ਨੇ ਮੈਨੂੰ ਕਿਸੇ ਰਾਹੀਂ ਸੰਪਰਕ ਕੀਤਾ ਸੀ। ਮੈਂ ਉਨਾਂ ਨੂੰ ਕਦੇ ਪਹਿਲਾਂ ਨਹੀਂ ਜਾਣਦੀ ਸੀ। ਇਹ ਸਚ ਹੈ, ਅਤੇ ਤੁਸੀਂ ਸਾਰੇ ਇਹ ਜਾਣਦੇ ਹੋ। ਇਹ ਸੌਖਾ ਹੋਵੇਗਾ ਜੇਕਰ ਤੁਸੀਂ ਲੋਕਾਂ ਨੂੰ ਪੈਸੇ ਜਾਂ ਇਨਾਮ ਦੇਣ ਦੁਆਰਾ ਭਰਤੀ ਕਰ ਸਕਦੇ ਹੋਵੋਂ। ਨਹੀਂ, ਇਹ ਇਸ ਤਰਾਂ ਨਹੀਂ ਹੈ! ਮੈਂ ਅਨੇਕ ਹੀ ਵਡੇ ਅਤੇ ਪ੍ਰਸਿਧ ਲੋਕਾਂ ਨੂੰ ਵੀ ਅਵਾਰਡ ਦਿੰਦੀ ਹਾਂ। ਉਹ ਕਦੇ ਮੇਰੇ ਪੈਰੋਕਾਰ ਨਹੀਂ ਬਣੇ ਸਨ। ਕਦੇ ਕਦਾਂਈ ਉਹ ਧੰਨਵਾਦੀ ਪਤਰ ਲਿਖਦੇ ਹਨ, ਕਦੇ ਕਦਾਂਈ ਇਥੋਂ ਤਕ ਨਹੀਂ।ਮੈਂ ਖੁਸ਼ ਹਾਂ ਕਿ ਉਨਾਂ ਵਿਚੋਂ ਕਈ ਯੋਗ ਲੋਕਾਂ ਨੇ ਇਹਨੂੰ ਪ੍ਰਾਪਤ ਕੀਤਾ । ਉਹਨਾਂ ਦੀ ਸਾਰੀ ਜਿੰਦਗੀ ਇਕ ਸਿਆਸਤਦਾਨ ਵਜੋਂ, ਉਹ ਅਨੇਕ ਹੀ ਚੀਜ਼ਾਂ ਦੀ ਕੁਰਬਾਨੀ ਕਰਦੇ ਰਹੇ ਆਪਣੇ ਦੇਸ਼ ਨੂੰ ਚਲਾਉਣ ਲਈ, ਆਪਣੇ ਲੋਕਾਂ ਦੀ ਮਦਦ ਕਰਨ ਲਈ ਉਨਾਂ ਦੇ ਹਿਤ ਸਭ ਤੋਂ ਵਧੀਆ ਕਰਨ ਲਈ, ਉਹਨਾਂ ਦੀ ਯੋਗਤਾ ਅਨੁਸਾਰ ਸਭ ਤੋਂ ਵਧੀਆ ਜੋ ਉਹ ਕਰ ਸਕਦੇ - ਘਟੋ ਘਟ ਜੇਕਰ ਉਹ ਯੋਗ, ਲਾਇਕ ਹਨ, ਘਟੋ ਘਟ ਉਨਾਂ ਕੋਲ ਆਪਣੇ ਹਥਾਂ ਵਿਚ ਫੜਨ ਲਈ ਕੁਝ ਚੀਜ਼ ਹੈ ਇਹ ਜਾਨਣ ਲਈ ਕਿ ਮੈਂ ਇਸਦੀ ਕਦਰ ਕਰਦੀ ਹਾਂ। ਜਿਵੇਂ ਕੋਈ ਵਿਆਕਤੀ ਉਨਾਂ ਦੀ ਕਦਰ ਕਰਦਾ ਹੈ; ਕੋਈ ਵਿਆਕਤੀ ਜਾਣਦਾ ਹੈ ਉਹ ਆਪਣੇ ਸ਼ੁਧ ਇਰਾਦੇ ਅਤੇ ਦਿਲ ਨਾਲ ਸਖਤ ਮਿਹਨਤ ਕਰਦੇ ਹਨ। ਘਟੋ ਘਟ ਉਨਾਂ ਕੋਲ ਮਰਨ ਤੋਂ ਪਹਿਲਾਂ ਕੁਝ ਥੋੜਾ ਜਿਹਾ ਆਰਾਮ ਹੋਵੇਗਾ, ਜਦੋਂ ਉਹ ਪਹਿਲਾਂ ਹੀ ਸੇਵਾਮੁਕਤ ਹਨ। ਮਿਸਾਲ ਵਜੋਂ, ਉਹ ਇਹਦੇ ਬਾਰੇ ਸੋਚਣਗੇ। ਜਾਂ ਇਥੋਂ ਤਕ ਆਪਣੀ ਡਿਊਟੀ ਦੇ ਸਮੇਂ ਦੌਰਾਨ, ਉਨਾਂ ਨੂੰ ਯਾਦ ਹੈ ਚੀਜ਼ ਜੋ ਉਨਾਂ ਨੂੰ ਮੇਰੇ ਤੋਂ ਪ੍ਰਾਪਤ ਕੀਤੀ ਸੀ ਸਭ ਪ੍ਰਸ਼ੰਸਾ ਅਤੇ ਉਤਸ਼ਾਹ ਨਾਲ, ਅਤੇ ਉਹ ਸੰਸਾਰ ਲਈ, ਆਪਣੇ ਦੇਸ਼ ਲਈ, ਆਪਣੇ ਲੋਕਾਂ ਲਈ, ਬਿਹਤਰ ਕਰਨਗੇ। ਇਹੀ ਸਿਰਫ ਇਕੋ ਇਰਾਦਾ ਹੈ।ਮੈਂ ਬਹੁਤ ਸਾਰੇ ਪੁਰਸਕਾਰ ਦਿੰਦੀ ਹਾਂ ਅਤੇ ਬਹੁਤ ਸਾਰੇ ਜਾਨਵਰ-ਲੋਕਾਂ ਦੇ ਸੈਂਟਰਾਂ ਦੇ ਦੇਖਭਾਲ ਕਰਨ ਵਾਲਿਆਂ ਨੂੰ ਵਿਤੀ ਮਦਦ ਦਿੰਦੀ ਹਾਂ । ਮੈਂ ਕੋਈ ਜਾਨਵਰ-ਲੋਕ ਨਹੀਂ ਦੇਖੇ ਆ ਕੇ ਅਤੇ ਮੇਰੇ ਪੈਰੋਕਾਰ ਬਣਦੇ ਹੋਏ ਜਾਂ ਦੀਖਿਆ (ਲੈਣ) ਲਈ ਆਉਂਦੇ! ਇਕ ਵਾਰ, ਜਦੋਂ ਅਸੀਂ ਪਹਿਲੀ ਵਾਤਰ ਕੋਸਟਾ ਰੀਕਾ ਵਿਚ ਮੇਰੀ ਜ਼ਮੀਨ ਨੂੰ ਆਏ ਸੀ, ਅਸੀਂ ਦੀਖਿਆ ਦੇਣ ਜਾ ਰਹੇ ਸੀ। ਸੋ ਉਥੇ ਕਾਗਜ਼ਾਂ ਦਾ ਇਕ ਢੇਰ ਲਗਾ ਹੋਇਆ ਸੀ ਦੀਖਿਆ ਲਈ ਨਿਯਮਾਂ ਦੀ ਪਾਲਣਾ ਕਰਨ ਬਾਰੇ, ਜਿਵੇਂ ਵੀਗਨ ਹੋਣਾ, ਸ਼ਰਾਬ ਨਹੀਂ ਪੀਣ, ਡਰਗ, ਨਸ਼ੇ ਨਹੀਂ ਕਰਨੇ, ਚੋਰੀ ਨਹੀਂ ਕਰਨੀ, ਅਤੇ ਮਾਰਨਾ ਨਹੀਂ। ਉਥੇ ਇਸ ਤਰਾਂ ਦੇ ਛਾਪੇ ਹੋਏ ਕਾਗਜ਼ਾਂ ਦਾ ਢੇਰ ਲਗਾ ਹੋਇਆ ਸੀ ਜੋ ਨਵੇਂ ਦੀਖਿਅਕਾਂ ਨੂੰ ਦੇਣ ਲਈ ਸਨ। ਮੈਂ ਕੋਸਟਾ ਰੀਕਾ ਵਿਚ ਉਸ ਸੈਂਟਰ ਨੂੰ ਗਈ। ਮੇਰੇ ਕੋਲ ਉਥੇ ਥੋੜੀ ਜਿਹੀ ਜ਼ਮੀਨ ਸੀ। ਉਸ ਸਮੇਂ, ਮੇਰੇ ਕੋਲ ਬਹੁਤਾ ਧਨ ਨਹੀਂ ਸੀ। ਪਰ ਸਾਡੇ ਕੋਲ ਉਥੇ ਜ਼ਮੀਨ ਦਾ ਇਕ ਟੁਕੜਾ ਸੀ, ਅਤੇ ਇਹ ਅਜ਼ੇ ਵੀ ਉਥੇ ਮੌਜ਼ੂਦ ਹੈ। ਸੋ, ਉਨਾਂ ਨੇ ਕਾਗਜ਼ਾਂ ਨੂੰ ਟਰਕ ਵਿਚ ਰਖਿਆ, ਇਕ ਖੁਲੇ ਟਰਕ ਵਿਚ, ਅਤੇ ਇਹ ਸੈਂਟਰ ਨੂੰ ਵਾਪਸ ਲੈ ਕੇ ਗਏ।ਮੈਂ ਕਿਸੇ ਹੋਰ ਟਰਕ ਜਾਂ ਕਿਸੇ ਹੋਰ ਗਡੀ ਵਿਚ ਬੈਠੀ ਸੀ - ਜੇਕਰ ਉਥੇ ਇਕ ਕਾਰ ਸੀ। ਹੋ ਸਕਦਾ ਕਿ ਗੋਲੀ ਦੇ ਛੇਕਾਂ ਨਾਲ ਭਰੀ ਹੋਈ ਜਿਵੇਂ ਪਹਿਲਾਂ ਕੈਲੀਫੋਰਨੀਆ ਵਿਚ ਸੀ। ਕੋਈ ਗਲ ਨਹੀਂ। ਮੇਰੀ ਜਿੰਦਗੀ ਵਡੀਆਂ ਫਿਲਮਾਂ ਵਰਗੀ ਹੈ। ਇਥੋਂ ਤਕ ਬਹੁਤ, ਬਹੁਤ ਮੂਵੀਆਂ ਨਾਲ, ਤੁਸੀਂ ਕਦੇ ਕਾਫੀ ਨਹੀਂ ਬਣਾ ਸਕਦੇ ਜੇਕਰ ਮੈਂ ਤੁਹਾਨੂੰ ਸਭ ਚੀਜ਼ ਦਸਦੀ ਹਾਂ।ਹੁਣ, ਜਦੋਂ ਅਸੀਂ ਸੈਂਟਰ ਨੂੰ ਵਾਪਸ ਜਾ ਰਹੇ ਸੀ ਖੁਲੇ ਟਰਕ ਨਾਲ ਇਸ ਤਰਾਂ, ਦੀਖਿਆ ਲਈ ਕਾਗਜ਼ਾਂ ਦੇ ਢੇਰ ਨਾਲ, ਇਕ ਗਊ-ਵਿਆਕਤੀ ਟਰਕ ਨੂੰ ਆਈ ਅਤੇ ਢੇਰ ਤੋਂ ਕਾਗਜ਼ ਦਾ ਇਕ ਟੁਕੜਾ ਲਿਆ। ਅਤੇ (ਕਾਗਜ਼ਾਂ ਦਾ) ਢੇਰ, ਉਹਨਾਂ ਨੇ ਇਕਠੇ ਕਲਿਪ ਕੀਤੇ ਹੋਏ ਸਨ। ਇਹ ਨਹੀਂ ਜਿਵੇਂ ਉਨਾਂ ਨੇ ਇਹ ਖੁਲੇ ਹਵਾ ਵਿਚ ਉਡਣ ਲਈ ਛਡੇ ਹੋਏ ਸਨ ਜਦੋਂ ਉਹ ਜਾ ਰਹੇ ਸੀ। ਅਤੇ ਗਊ-ਵਿਆਕਤੀ ਕਿਵੇਂ ਨਾ ਕਿਵੇਂ ਦੀਖਿਆ ਹਦਾਇਤ ਕਾਗਜ਼ਾਂ ਵਿਚੋਂ ਇਕ ਪ੍ਰਾਪਤ ਕਰਨ ਵਿਚ ਕਾਮਯਾਬ ਹੋਈ, ਅਤੇ ਇਸ ਨੂੰ ਲੈ ਕੇ ਭਜ ਗਈ। ਉਸ ਸਮੇਂ ਸਮੁਚੇ ਸੈਂਟਰ ਕੋਲ ਬਹੁਤ ਸਾਰਾ ਹਰਾ-ਭਰਾ ਘਾਹ ਸੀ, ਨਵੇਂ ਪੌਂਦੇ ਅਤੇ ਫੁਲ, ਪਰ ਉਹ ਸਿਧਾ ਟਰਕ ਨੂੰ ਗਿਆ ਸੀ। ਦੀਖਿਆ ਦਾ ਕਾਗਜ਼ ਆਪਣੇ ਮੂੰਹ ਵਿਚ ਲਿਆ ਅਤੇ ਇਹਦੇ ਨਾਲ ਭਜ ਗਿਆ। ਅਸੀਂ ਬਾਅਦ ਵਿਚ ਸਾਰੇ ਹਸ ਰਹੇ ਸੀ। ਅਸੀਂ ਹੈਰਾਨ ਹੋਏ ਕਿ ਉਹ ਇਹਦੇ ਨਾਲ ਕੀ ਕਰਨਾ ਚਾਹੁੰਦਾ ਸੀ।ਉਸ ਸਮੇਂ, ਹੁਆਂਗ ਹੋਂਗ ਹਾਏ ਅਜ਼ੇ ਜਿੰਦਾ ਸੀ। ਉਹ ਕੋਸਟਾ ਰੀਕਾ ਵਿਚ ਤਾਏਵਾਨੀਜ਼ (ਫਾਰਮੋਸਨ) ਦੂਤਾਵਾਸ ਲਈ ਕੰਮ ਕਰ ਰਿਹਾ ਸੀ। ਅਤੇ ਉਸ ਨੇ ਵੀ ਇਹਦੇ ਬਾਰੇ ਸਾਰਿਆਂ ਨੂੰ ਦਸਿਆ ਸੀ। ਅਤੇ ਲੋਕ ਜਿਨਾਂ ਨੇ ਇਹ ਨਹੀਂ ਦੇਖਿਆ ਸੀ ਉਹ ਵੀ ਬਹੁਤ ਹਸੇ, ਗਊ-ਵਿਆਕਤੀ ਲਈ ਖੁਸ਼, ਪਰ ਸੋਚਦੇ... ਮੈਨੂੰ ਯਕੀਨ ਹੈ ਕਿ ਗਊ-ਵਿਆਕਤੀ ਨੂੰ ਮੁਕਤ ਹੋਣ ਲਈ ਉਸ ਦੇ ਸ਼ੁਧ ਇਰਾਦੇ ਅਤੇ ਸ਼ੁਧ ਦਿਲ ਨਾਲ ਬਖਸ਼ਿਆ ਜਾਵੇਗਾ। ਪ੍ਰਮਾਤਮਾ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ। ਪ੍ਰਮਾਤਮਾ ਇਹ ਦੇਖੇਗਾ। ਅਤੇ ਸਾਰੇ ਸੰਤ, ਰਿਸ਼ੀ-,ਮੁਨੀ ਅਤੇ ਬੁਧ ਵੀ ਦੇਖਣਗੇ ਗਊ-ਵਿਆਕਤੀ ਨੂੰ ਜੋ ਅਸਲ ਵਿਚ ਕੁਝ ਅਜਿਹਾ ਕਰਨਾ ਚਾਹੁੰਦੀ ਸੀ ਜੋ ਬਹੁਤ ਸਾਰੇ ਮਨੁਖ ਕਰਨਾ (ਨਹੀਂ) ਚਾਹੁੰਦੇ, ਇਥੋਂ ਤਕ ਇਸ ਬਾਰੇ ਸੋਚਣਾ ਵੀ (ਨਹੀਂ) ਚਾਹੁੰਦੇ, ਜਾਂ ਇਥੋਂ ਤਕ ਇਸ ਨੂੰ ਨੀਵੀਂ ਅਖ ਨਾਲ ਦੇਖਦੇ ਅਤੇ ਇਸ ਦੀ ਨਿੰਦਿਆ ਕਰਦੇ - ਵਿਧੀ ਦੀ ਬਦਨਾਮੀ ਕਰਦੇ ਜਿਸ ਲਈ ਮੈਨੂੰ ਅਨੇਕਾਂ ਹੀ ਪਹਾੜਾਂ ਵਿਚ ਦੀ ਜਾਣਾ ਪਿਆ ਅਤੇ ਦਰਿਆਵਾਂ, ਅਤੇ ਹੀਮਾਲਿਆ ਵਿਚ ਅਨੇਕ ਹੀ ਵਾਰ ਤਕਰੀਬਨ ਮਰ ਗਈ ਅਤੇ ਇਹ ਘਰ ਨੂੰ ਹਰ ਇਕ ਲਈ ਮੁਫਤ ਲਈ ਲਿਆਂਦੀ। ਉਹ ਸਿਰਫ ਇਹ ਲੈਂਦੇ ਹੀ ਨਹੀਂ, ਉਹ ਨਿੰਦਿਆ ਕਰਦੇ ਹਨ, ਉਹ ਚੁਗਲੀ ਕਰਦੇ ਹਨ; ਉਹ ਦੂਜੇ ਲੋਕਾਂ ਨੂੰ ਵੀ ਰੋਕਦੇ ਹਨ ਤਾਂਕਿ ਉਹ ਇਥੋਂ ਤਕ ਮੁਕਤੀ ਲਈ ਇਸ ਦੀਖਿਆ ਨੂੰ ਪ੍ਰਾਪਤ ਕਰਨ ਲਈ ਆਉਣ ਬਾਰੇ ਸੋਚਦੇ ਵੀ ਨਹੀਂ ਹਨ।Photo Caption: ਸਾਨੂੰ ਸਾਰਿਆਂ ਨੂੰ ਜੀਵਨ ਨਾਲੋਂ ਵਧੇਰੇ ਵਡੇ ਹੋਣ ਲਈ ਅੰਮ੍ਰਿਤ ਦੀ ਲੋੜ ਹੈ!