ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜਾਣਨਾ ਕਿ ਕਿਹੜਾ ਅਸਲੀ ਸਤਿਗੁਰੂ, ਭਿਕਸ਼ੂ, ਜਾਂ ਪਾਦਰੀ ਹੈ, ਦਸ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰਾ ਵਿਆਹ ਹੋ ਗਿਆ, ਮੈਂ ਘਰ ਛਡ ਕੇ ਚਲੀ ਗਈ, ਮੈਂ ਇਕ ਭਿਕਸ਼ਣੀ ਬਣ ਗਈ, ਅਤੇ ਫਿਰ ਮੈਂ ਭਿਕਸ਼ਣੀ ਦਾ ਪਹਿਰਾਵਾ ਤਿਆਗ ਦਿਤਾ ਤਾਂਕਿ ਸੰਸਾਰ ਵਿਚ ਕੰਮ ਕਰ ਸਕਾਂ, ਲੋਕਾਂ ਦੇ ਵਧੇਰੇ ਨਜ਼ਦੀਕ ਹੋ ਸਕਾਂ, ਅਤੇ ਨਾਲੇ ਕਾਰੋਬਾਰ ਕਰਨ ਲਈ ਵੀ ਤਾਂਕਿ ਸਾਡੇ ਕੰਮ ਨੂੰ ਖੁਆ ਸਕਾਂ ਤਾਂਕਿ ਮੈਨੂੰ ਆਪਣੇ ਅਖੌਤੀ ਪੈਰੋਕਾਰਾਂ ਉਤੇ ਨਿਰਭਰ ਨਾ ਕਰਨਾ ਪਵੇ। ਨਾਲੇ, ਜਦੋਂ ਮੈਂ ਇਕ ਬੋਧੀ ਦਾ ਚੋਗਾ ਪਹਿਨ ਰਹੀ ਸੀ, ਬਹੁਤ ਲੋਕਾਂ ਨੇ ਮੇਰੀ ਅਲੋਚਨਾ ਕੀਤੀ, ਕਹਿੰਦੇ ਹੋਏ ਕਿ ਮੈਂ ਉਨਾਂ ਦੇ ਪੈਰੋਕਾਰਾਂ ਨੂੰ ਜਾਂ ਜੋ ਵੀ ਖੋਹਣਾ ਚਾਹੁੰਦੀ ਹਾਂ। ਮੈਂ ਇਕ ਇਸਾਈ ਜਾਂ ਕੋਈ ਹੋਰ ਸ਼ਿਮਨਰੀ ਕਿਸਮ ਦੇ ਕਪੜੇ ਨਹੀਂ ਪਹਿਣ ਸਕਦੀ ਸ਼ਾਇਦ ਮੇਰੇ ਕੋਲ ਉਹੀ ਸਮਸ‌ਿਆ ਹੋਵੇਗੀ। ਸੋ, ਮੈਂ ਸੋਚ‌ਿਆ ਮੈਂ ਬਸ ਆਮ ਕਪੜੇ ਹੀ ਪਹਿਨਾਂਗੀ, ਜਾਂ ਆਪਣੇ ਆਵਦੇ ਡੀਜਾਇਨ ਕੀਤੇ ਗਏ ਕਪੜੇ ਤਾਂਕਿ ਮੈਂ ਇਕ ਮੋਡਲ ਵੀ ਬਣ ਸਕਾਂ ਅਤੇ ਸਮਾਨ ਸਮੇਂ ਵੇਚ ਸਕਾਂ।

ਅਤੇ ਪ੍ਰਮਾਤਮਾ ਨੇ ਮੇਰੇ ਲਈ ਕਾਫੀ ਧੰਨ ਕਮਾਉਣ ਲਈ ਉਚਾ ਚੁਕ‌ਿਆ ਤਾਂਕਿ ਮੈਂ ਕਰ ਸਕਾਂ ਜੋ ਵੀ ਮੈਂ ਕਰਨਾ ਚਾਹੁੰਦੀ ਹਾਂ ਅਤੇ ਕੁਝ ਦੂਜਿਆਂ ਦੀ ਮਦਦ ਕਰ ਸਕਾਂ - ਆਪਣੀ ਟੀਮ ਦੀ ਦੇਖਭਾਲ ਕਰ ਸਕਾਂ, ਆਪਣੇ ਟੀਮ ਦੇ ਕੁਝ ਮੈਬਰਾਂ ਦੀ, ਕੁਝ ਭਿਕਸ਼ੂ ਅਤੇ ਭਿਕਸ਼ਣੀਆਂ ਜੋ ਮੇਰਾ ਅਨੁਸਰਨ ਕਰਦੇ ਹਨ, ਗਰੀਬ ਜਾਂ ਲੋੜਵੰਦ ਲੋਕਾਂ ਦੀ ਜਾਂ ਹਰ ਜਗਾ ਚੰਗੇ ਕਾਰਨਾਂ ਲਈ। ਅਤੇ ਮੈਂ ਇਹਦੇ ਨਾਲ ਖੁਸ਼ ਹਾਂ। ਪਰ ਮੈਨੂੰ ਇਕ ਵਡੇ ਘਰ ਦੀ ਨਹੀਂ ਲੋੜ ਜਾਂ ਕੁਝ ਚੀਜ਼ ਜੇ ਕਦੇ ਤੁਸੀਂ ਸੋਚਦੇ ਹੋ ਮੈਂ ਇਕ ਚੰਗੇ ਘਰ ਦੇ ਲਈ ਪੈਸੇ ਦੀ ਵਰਤੋਂ ਕਰਦੀ ਹਾਂ। ਪਿਛਲੀ ਵਾਰ ਮੈਂ ਤੁਹਾਨੂੰ ਦਸ‌ਿਆ ਸੀ ਕਿ ਮੇਰਾ ਕਮਰਾ ਬਹੁਤ ਛੋਟਾ ਹੈ, ਮੇਰੇ ਕੋਲ ਸਿਰਫ ਇਕ ਕਮਰਾ ਹੈ, ਜਿਵੇਂ ਇਕ ਸਟੂਡਿਓ। ਜੇਕਰ ਤੁਸੀਂ ਇਕ ਸਟੂਡਿਓ ਕਿਰਾਏ ਤੇ ਲੈਂਦੇ ਹੋ, ਇਹ ਇਕ ਘਰ ਨਾਲੋਂ ਜਾਂ ਇਕ ਅਪਾਰਟਮੇਂਟ ਨਾਲੋਂ ਵਧੇਰੇ ਸਸਤਾ ਹੇ। ਸਟੂਡਿਓ ਕੋਲ ਇਕ ਗੁਸਲਖਾਨਾ ਅਤੇ ਚੀਜ਼ਾਂ ਵੀ ਹਨ। ਬਹੁਤ ਆਸਾਨ। ਅਤੇ ਜੇਕਰ ਤੁਸੀਂ ਸਾਦਾ ਪਕਾਉਂਦੇ ਹੋ, ਤੁਸੀਂ ਸਟੂਡਿਓ ਅੰਦਰ ਵੀ ਪਕਾ ਸਕਦੇ ਹੋ। ਮੇਰੇ ਖਿਆਲ ਵਿਚ ਮੇਰੇ ਕੋਲ ਇਥੋਂ ਤਕ ਇਕ ਫੋਟੋ ਵੀ ਹੈ ਤੁਹਾਨੂੰ ਦੇਣ ਲਈ ਤਾਂਕਿ ਤੁਸੀਂ ਦੇਖ ਸਕੋਂ ਮੈਂ ਕਿਵੇਂ ਰਹਿ ਰਹੀ ਹਾਂ।

ਠੀਕ ਹੈ। ਇਥੇ ਮੈਂ ਇਕ ਕਮਰੇ ਵਿਚ ਰਹਿੰਦੀ ਹਾਂ, ਜਿਵੇਂ ਮੈਂ ਤੁਹਾਨੂੰ ਦਸਿਆ ਸੀ। ਪਹਿਲਾ ਫੋਟੋ ਸਮੁਚੇ ਕਮਰੇ ਦਾ ਹੈ, ਮੈਡੀਟੇਸ਼ਨ ਤੋਂ ਲੈਕੇ, ਆਰਾਮ ਕਰਨ ਵਾਲੇ ਕੁਆਟਰ ਤੋਂ ਸਾਰੇ ਰਾਹ ਰਸੋਈ ਦੇ ਸਿਰੇ ਤਕ। ਦੂਜਾ ਫੋਟੋ ਰਸੋਈ ਦੇ ਸਿਖਰਲੇ ਕੋਨੇ ਤੋਂ ਹੈ; ਉਥੇ ਇਕ ਸਾਹਮੁਣੇ ਦਰਵਾਜ਼ਾ ਹੈ। ਰਸੋਈ ਐਨ ਸਾਹਮੁਣੇ ਵਾਲੇ ਦਰਵਾਜ਼ੇ ਤੇ ਹੈ ਅਤੇ ਸ਼ਾਵਰ ਕਮਰਾ ਇਸ ਦੇ ਉਲਟੇ ਪਾਸੇ ਕਿਉਂਕਿ ਸ਼ਾਵਰ ਕਮਰੇ ਵਿਚ ਇਕ ਵੈਂਟੀਲੇਟਰ ਅਤੇ ਇਕ ਖਿੜਕੀ ਹੈ। ਤੀਸਰਾ ਫੋਟੋ ਤੁਹਾਨੂੰ ਦਿਖਾਉਣ ਲਈ ਹੈ, ਜਦੋਂ ਮੈਂ ਡਿਵਾਈਡਰ ਨੂੰ ਬੰਦ ਕਰਦੀ ਹਾਂ, ਰਸੋਈ ਅਤੇ ਗੁਸਲਖਾਨਾ ਮੇਰੇ ਲਿਵਿੰਗ ਕੁਆਟਰ ਤੋਂ ਵਖ ਹੋ ਜਾਂਦੇ ਹਨ, ਜਿਥੇ ਮੈਂ ਬੈਠ ਕੇ ਅਤੇ ਕੰਮ ਕਰਦੀ ਹਾਂ ਅਤੇ ਜਿਥੇ ਮੈਂ ਅਭਿਆਸ ਕਰਦੀ ਅਤੇ ਆਰਾਮ ਕਰਦੀ ਹਾਂ। ਅਤੇ ਚੌਥਾ ਵਾਲਾ ਸ਼ਾਵਰ ਕਮਰਾ ਹੈ - ਛੋਟਾ ਪਰ ਮੇਰੇ ਲਈ ਕਾਫੀ ਹੈ। ਹੁਣ ਤੁਸੀਂ ਮੇਰੀ ਗੁਪਤ ਲੁਕਣ ਵਾਲੀ ਜਗਾ ਬਾਰੇ ਜਾਣਦੇ ਹੋ । ਉਮੀਦ ਹੈ ਤੁਸੀਂ ਸੌ ਤੋਂ ਵਧ ਲੋਕਾਂ ਨੂੰ ਨਹੀਂ ਦਸੋਂਗੇ।

ਅਤੇ ਮੈਂ ਤੁਹਾਨੂੰ ਦਸ ਰਹੀ ਹਾਂ, ਜੇਕਰ ਤੁਸੀਂ ਇਸ ਤਰਾਂ ਰਹਿੰਦੇ ਹੋ, ਤੁਸੀਂ ਵੀ ਬਹੁਤ ਖੁਸ਼ ਮਹਿਸੂਸ ਕਰੋਂਗੇ। ਮੇਰੇ ਲਈ, ਮੈਂ ਖੁਸ਼ ਹਾਂ ਕਿਉਂਕਿ ਮੇਰੇ ਕੋਲ ਸਭ ਚੀਜ਼ ਬਹੁਤ ਨੇੜੇ ਹੈ ਕਿਉਂਕਿ ਮੈਂ ਬਹੁਤ ਵਿਆਸਤ ਹਾਂ। ਮੇਰਾ ਸਮਾਂ ਬਹੁਤ ਕੀਮਤੀ ਹੈ। ਭਾਵੇਂ ਜੇਕਰ ਮੈਂ ਵਿਆਸਤ ਨਾ ਹੋਵਾਂ, ਮੈਨੂੰ ਬਹੁਤ ਮੈਡੀਟੇਸ਼ਨ ਕਰਨੀ ਪੈਂਦੀ ਹੈ ਅਤੇ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਇਕ ਕਮਰੇ ਤੋਂ ਦੂਸਰੇ ਨੂੰ ਜਾਣਾ ਪਵੇ, ਜੇਕਰ ਮੇਰੇ ਕੋਲ ਇਥੋਂ ਤਕ ਇਕ ਘਰ ਹੋਵੇ, ਦੇਖਣ ਲਈ ਅਤੇ ਚੀਜ਼ਾਂ ਲਭਣ ਲਈ ਜਿਨਾਂ ਦੀ ਮੈਨੂੰ ਲੋੜ ਹੈ। ਜਿਸ ਤਰਾਂ ਮੈਂ ਹੁਣ ਰਹਿ ਰਹੀ ਹਾਂ, ਜਾਂ ਪਿਛੇ ਜਿਹੇ, ਇਹਨਾਂ ਸਾਲਾਂ ਵਿਚ ਜਦੋਂ ਮੈਂ ਰੀਟਰੀਟ ਵਿਚ ਰਹੀ ਹਾਂ, ਇਹ ਤਕਰੀਬਨ ਸਾਰਾ ਸਮਾਂ ਇਸ ਤਰਾਂ ਹੈ। ਭਾਵੇਂ ਜੇਕਰ ਮੈਂ ਕੋਈ ਹੋਰ ਜਗਾ ਨੂੰ ਬਦਲ ਕੇ ਜਾਂਦੀ ਹਾਂ, ਇਸ ਇਸ ਤਰਾਂ ਸਧਾਰਨ ਹੈ। ਬਸ ਇਕ ਕਮਰਾ ਕਾਫੀ ਹੈ, ਕਿਉਂਕਿ ਤੁਹਾਨੂੰ ਬਹੁਤੀਆਂ ਚੀਜ਼ਾਂ ਦੀ ਨਹੀਂ ਲੋੜ ਹੋਵੇਗੀ ਜਦੋਂ ਤੁਸੀਂ ਇਕਲੇ ਰਹਿੰਦੇ ਹੋ - ਬਸ ਕੁਝ ਕਪੜਿਆਂ ਦੇ ਜੋੜੇ, ਕੁਝ ਭੋਜਨ, ਅਤੇ ਕੁਝ ਛੋਟਾ ਜਿਹਾ ਕੋਨਾ ਤਾਂਕਿ ਤੁਸੀਂ ਕੰਮ ਕਰ ਸਕੋਂ। ਕਿਉਂਕਿ ਮੈਂ ਸੁਪਰੀਮ ਮਾਸਟਰ ਟੈਲੀਵੀਜ਼ਨ ਨਾਲ ਬਹੁਤ ਜਿਆਦਾ ਕੰਮ ਕਰਦੀ ਹਾਂ, ਅਤੇ ਜੇਕਰ ਮੈਂ ਇਕ ਕਮਰੇ ਤੋਂ ਦੂਜੇ ਕਮਰੇ ਨੂੰ ਜਾਣਾ ਜ਼ਾਰੀ ਰਖਾਂ ਅਨੰਦ ਮਾਣਦੀ ਅਤੇ ਆਰਾਮ ਕਰਦੀ ਹੋਈ, ਫਿਰ ਮੇਰੇ ਕੋਲ ਕਦੇ ਵੀ ਨਹੀਂ, ਸਚਮੁਚ, ਮੇਰੇ ਕੋਲ ਹੋਰ ਅੰਦਰਲਾ ਕੰਮ ਕਰਨ ਲਈ ਸੰਸਾਰ ਲਈ ਮੈਡੀਟੇਸ਼ਨ ਕੰਮ ਕਰਨ ਲਈ ਕਦੇ ਵੀ ਸਮਾਂ ਨਹੀਂ ਹੋਵੇਗਾ।

ਜੇਕਰ ਮੈਂ ਬਸ ਇਕਲੀ ਹਾਂ ਅਤੇ ਅਖੌਤੀ ਸਤਿਗੁਰੂ ਨਾ ਬਣਨਾ ਪਵੇ, ਫਿਰ ਮੈਨੂੰ ਇਤਨਾ ਸਖਤ ਕੰਮ ਕਰਨ ਦੀ ਨਹੀਂ ਲੋੜ। ਮੈਂ ਆਪਣੇ ਸਮੇਂ ਦਾ ਅਨੰਦ ਮਾਣਾਂਗੀ, ਬਸ ਜਿਵੇਂ ਕੁਝ ਦਿਨਾਂ ਲਈ ਮੈਂ ਇਕ "ਛੁਟੀਆਂ" ਤੇ ਗਈ ਸੀ। ਕੁਝ ਦਿਨਾਂ ਲਈ; ਮੇਰੇ ਖਿਆਲ ਚਾਰ ਜਾਂ ਪੰਜ ਦਿਨਾਂ ਲਈ, ਕੁਝ ਇਸ ਤਰਾਂ। ਓਹ, ਇਹ ਸਵਰਗ ਸੀ। ਇਹ ਸਵਰਗ ਸੀ; ਜੇਕਰ ਮੈਂ ਅਭਿਆਸ ਕਰਨ ਲਈ ਬੈਠਦੀ, ਬਸ ਇਹੀ, ਮੈਂ ਸਿਧਾ ਹੀ ਸਮਾਧੀ ਵਿਚ ਚਲੀ ਜਾਂਦੀ। ਇਤਨਾ ਸ਼ਾਂਤਮਈ ਅਤੇ ਬਹੁਤ ਹੀ... ਮੈਂ ਨਹੀਂ ਜਾਣਦੀ ਕਿਵੇਂ ਤੁਹਾਨੂੰ ਦਸਾਂ। ਇਹ ਬਸ ਪੂਰਨ ਤੌਰ ਤੇ ਅਨੰਦਮਈ, ਖੁਸ਼ ਅਤੇ ਸ਼ਾਂਤਮਈ ਸੀ। ਅਤੇ ਜਦੋਂ ਮੈਂ ਦੁਬਾਰਾ ਦੋ ਕੁ ਦਿਨਾਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ, ਇਹ ਉਵੇਂ ਸਮਾਨ ਨਹੀਂ ਰਿਹਾ। ਇਹ ਉਤਨਾ ਸ਼ਾਂਤਮਈ ਨਹੀਂ ਸੀ ਅਤੇ ਉਤਨਾ ਬੇਫਿਕਰ ਉਸ ਤਰਾਂ ਹੋਰ ਨਹੀਂ ਸੀ। ਮੈਂ ਅਜ਼ੇ ਵੀ ਉਹ ਦਿਨ ਮਿਸ ਕਰਦੀ ਹਾਂ ਜਦੋਂ ਮੈਂ ਬਹੁਤ ਨੀਵੀਂ ਅਤੇ ਥਲੇ ਹੁੰਦੀ ਅਤੇ ਇਕ ਬਰੇਕ ਦੀ ਲੋੜ ਹੁੰਦੀ ਹੈ। ਮੈਂ ਉਨਾਂ ਦਿਨਾਂ ਨੂੰ ਬਹੁਤ ਮਿਸ ਕਰਦੀ ਹਾਂ। ਪਰ ਤੁਸੀਂ ਸਵਾਰਥੀ ਨਹੀਂ ਹੋ ਸਕਦੇ ਅਤੇ ਬਸ ਕੇਵਲ ਆਪਣੇ ਬਾਰੇ ਸੋਚੋਂ। ਮੈਂ ਕਾਮਨਾ ਕਰਦੀ ਹਾਂ ਸਵਾਰਥੀ ਹੋ ਸਕਾਂ ਅਤੇ ਸਿਰਫ ਆਪਣੇ ਲਈ ਹੀ ਸੋਚਾਂ।

ਜਿਸ ਤਰਾਂ ਮੈਂ ਆਪਣੀ ਜਿੰਦਗੀ ਜੀਅ ਰਹੀ ਹਾਂ, ਮੇਰੇ ਕੋਲ ਕਦੇ ਕਦਾਂਈ ਦਵਾਈ ਲੈਣ ਲਈ ਕਾਫੀ ਸਮਾਂ ਨਹੀਂ ਹੁੰਦਾ। ਜਾਂ ਜੇਕਰ ਮੈਂ ਬਿਮਾਰ ਹਾਂ, ਮੈਂ ਬਸ ਕਹਿੰਦੀ ਹਾਂ, "ਠੀਕ ਹੈ, ਬਸ ਠੀਕ ਹੋ ਜਾਵੋ।" ਮੈਂ ਆਪਣੇ ਆਪ ਨੂੰ ਕਹਿੰਦੀ ਹਾਂ, "ਠੀਕ ਹੋ ਜਾਉ, ਠੀਕ ਹੋ ਜਾਉ, ਠੀਕ ਹੋ ਜਾਓ।" ਅਤੇ ਫਿਰ ਕਿਵੇਂ ਨਾ ਕਿਵੇਂ, ਇਹ ਕੰਮ ਕਰਦਾ ਹੈ। ਖੈਰ, ਸਾਰਾ ਸਮਾਂ ਨਹੀਂ - ਉਦੋਂ ਨਹੀਂ ਜਦੋਂ ਮੇਰੇ ਆਲੇ ਦੁਆਲੇ ਪੈਰੋਕਾਰ ਜਾਂ ਲੋਕ ਹੋਣ, ਜਾਂ ਭਾਸ਼ਣ ਦੇ ਰਹੀ ਹੋਵਾਂ, ਜਾਂ ਗਲਾਂ ਕਰਦੀ, ਜਾਂ ਪੈਰੋਕਾਰਾਂ ਨਾਲ ਰੀਟਰੀਟ ਉਤੇ; ਜਿਤਨੇ ਜਿਆਦਾ ਲੋਕ, ਉਤਨਾ ਜਿਆਦਾ ਮੈਂ ਠੀਕ ਨਹੀਂ ਹੋ ਸਕਦੀ। ਪਰ ਜੇਕਰ ਮੈਂ ਬਾਅਦ ਵਿਚ ਇਕ ਆਰਾਮ ਲੈ ਸਕਾਂ, ਫਿਰ ਮੈਂ ਰਾਜ਼ੀ ਹੋ ਸਕਦੀ ਹਾਂ। ਕਦੇ ਕਦਾਂਈ ਮੈਂ ਨਹੀਂ ਹੁੰਦੀ, ਅਤੇ ਫਿਰ ਇਹ ਭੌਤਿਕ ਤੌਰ ਤੇ ਇਕ ਡਾਕਟਰ ਦੀ ਲੋੜ ਪਵੇਗੀ ਜਾਂ ਫਾਰਮੇਸੀ ਚੀਜ਼ਾਂ, ਜੋ ਮੈਂ ਨਹੀਂ ਪਸੰਦ ਕਰਦੀ ਕਿਉਂਕਿ ਦਵਾਈ ਤੁਹਾਡੇ ਲਈ ਚੰਗੀ ਹੈ ਜਦੋਂ ਇਹ ਤੁਹਾਡੀ ਬਿਮਾਰੀ ਦਾ ਇਲਾਜ਼ ਕਰੇ, ਪਰ ਇਹ ਵੀ ਕੁਝ ਅਣਉਚਿਤ ਪੈਰਾਂ ਦੇ ਨਿਸ਼ਾਨ ਤੁਹਾਡੀ ਹੋਂਦ ਵਿਚ ਛਡਦਾ ਹੈ। ਸੋ ਮੈਂ ਸਚਮੁਚ ਦਵਾਈ ਨਹੀਂ ਪਸੰਦ ਕਰਦੀ। ਜਦੋਂ ਮੈਂ ਇਕ ਬਚੀ ਸੀ ਪਹਿਲੇ ਹੀ, ਮੇਰੇ ਪਿਤਾ ਜੀ ਨੂੰ ਹਮੇਸ਼ਾਂ ਸਚਮੁਚ ਮੈਨੂੰ ਕੋਈ ਵੀ ਦਵਾਈ ਲੈਣ ਲਈ ਮਜ਼ਬੂਰ ਕਰਨਾ ਪੈਂਦਾ ਸੀ ਜਿਸ ਦੀ ਉਹ ਸੋਚਦੇ ਸਨ ਮੈਨੂੰ ਲੋੜ ਸੀ। ਕਦੇ ਕਦਾਂਈ ਉਸ ਨੂੰ ਮੈਨੂੰ ਫਰਸ਼ ਉਥੇ ਰਖਣਾ ਪੈਂਦਾ ਸੀ ਅਤੇ ਮੇਰੀ ਮਾਂ ਨੂੰ ਮੈਨੂੰ ਫਰਸ਼ ਉਤੇ ਫੜੀ ਰਖਣਾ ਪੈਂਦਾ ਸੀ, ਅਤੇ ਉਨਾਂ ਨੂੰ ਮੇਰਾ ਮੂੰਹ ਇਕ ਚਮਚੇ ਨਾਲ ਖੁਲਾ ਰਖਣਾ ਪੈਂਦਾ ਸੀ ਤਾਂਕਿ ਵਿਚ ਦਵਾਈ ਪਾ ਸਕਣ। ਮੈਂ ਸਚਮੁਚ, ਸਚਮੁਚ ਆਪਣੇ ਪਿਤਾ ਜੀ ਤੋਂ ਕੋਈ ਵੀ ਦਵਾਈ ਲੈਣ ਲਈ ਝਿਜਕਦੀ ਸੀ।

ਅਤੇ ਅਜਕਲ, ਮੈਂ ਵਾਲੰਟੀਅਰ ਕਰਦੀ ਹਾਂ, ਜੇਕਰ ਮੈਂ ਜਾਣਦੀ ਹਾਂ ਮੈਂ ਆਪਣੇ ਆਪ ਨੂੰ ਕਾਫੀ ਜ਼ਲਦੀ ਨਾਲ ਰਾਜ਼ੀ ਨਾ ਕਰ ਸਕਾਂ ਕਿਉਂਕਿ ਮੇਰੇ ਕੋਲ ਹੋਰ ਕੰਮ ਕਰਨਾ ਵਾਲਾ ਹੈ। ਤੁਸੀਂ ਆਪਣੇ ਆਪ ਨੂੰ ਹਰ ਚੀਜ਼ ਤੋਂ ਰਾਜ਼ੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਆਰਾਮ ਕਰਨ ਲਈ ਕਾਫੀ ਸਮਾਂ ਹੋਵੇ ਅਤੇ ਕਿਸੇ ਚੀਜ਼ ਬਾਰੇ ਚਿੰਤਾ ਨਾ ਕਰੋ, ਕੋਈ ਜੁੰਮੇਵਾਰੀ ਨਾ ਲੈਣੀ ਪਵੇ - ਅਤੇ ਖਾਸ ਕਰਕੇ ਜਦੋਂ ਤੁਸੀਂ ਕਾਫੀ ਮੈਡੀਟੇਸ਼ਨ ਕਰਦੇ ਹੋ - ਫਿਰ ਸਰੀਰ ਆਪਣੇ ਆਪ ਨੂੰ ਰਾਜ਼ੀ ਕਰ ਦੇਵੇਗਾ। ਸਰੀਰ ਕਰੇਗਾ! ਅਤੇ ਇਹ ਹੈ ਜੋ ਕਈ ਵਾਰ ਮੇਰਾ ਨਾਲ ਵਾਪਰਦਾ ਹੈ ਜਦੋਂ ਮੇਰੇ ਕੋਲ ਆਰਾਮ ਕਰਨ ਲਈ ਕਾਫੀ ਸਮਾਂ ਹੋਵੇ। ਜਦੋਂ ਮੇਰੇ ਕੋਲ ਘਟ ਪੈਰੋਕਾਰ ਸਨ, ਮੈਨੂੰ ਇਥੋਂ ਤਕ ਇਹਦੀ ਨਹੀਂ ਲੋੜ ਸੀ। ਇਹ ਬਹੁਤ ਜ਼ਲਦੀ ਰਾਜ਼ੀ ਹੋ ਜਾਂਦਾ ਸੀ, ਜੋ ਵੀ ਵਾਪਰਦਾ ਸੀ। ਜਾਂ ਮੈਂ ਬਸ ਕੁਝ ਕੁ ਥੋੜੀ ਜਿਹੀ ਕੁਦਰਤੀ ਜੁਕਾਮ ਦੀ ਦਵਾਈ ਲੈਂਦੀ ਸੀ, ਜਾਂ ਕੁਝ ਕਸਰਤ ਕਰਦੀ, ਸਾਹ ਲੈਂਦੀ ਜਾਂ ਕੁਝ ਵਾਧੂ ਮੈਡੀਟੇਸ਼ਨ ਕਰਦੀ, ਜਾਂ ਜੰਗਲ ਵਿਚ ਤੁਰਨ ਜਾਂਦੀ ਸੀ ਜਾਂ ਹਵਾ ਹਾਰੇ ਜੰਗਲਾਂ ਵਿਚ। ਫਿਰ ਮੈਂ ਬਹੁਤ ਤੇਜ਼ੀ ਨਾਲ, ਕੋ ਕੁ ਦਿਨਾਂ ਵਿਚ, ਜਾਂ ਤਿੰਨ, ਚਾਰ ਦਿਨਾਂ ਵਿਚ ਠੀਕ ਹੋ ਜਾਂਦੀ ਸੀ। ਅਜਕਲ, ਇਹ ਇਸ ਤਰਾਂ ਨਹੀਂ ਹੈ। ਇਹ ਨਿਰਭਰ ਕਰਦਾ ਹੈ - ਬਹੁਤ ਨਿਰਭਰ ਕਰਦਾ ਹੈ।

ਬੁਧ ਨੇ ਕਿਹਾ ਸੀ ਕਿ ਜਦੋਂ ਬੁਧ ਮਰਦਾ ਹੈ, ਚੰਗੇ ਧਰਮ (ਸਚੀ ਸਿਖਿਆ) ਦੇ ਖੁਸ਼ਹਾਲ ਧਰਮ ਦੇ, 500 ਸੌ ਸਾਲਾਂ ਤੋਂ ਬਾਅਦ, ਫਿਰ ਅਗਲੇ 500 ਸਾਲ ਅਜ਼ੇ ਵੀ ਚੰਗਾ ਧਰਮ ਹੈ, ਅਤੇ ਫਿਰ ਅਗਲੇ 500 ਸਿਰਫ ਬਸ ਇਕ ਪ੍ਰਤੀਕਾਤਮਕ ਧਰਮ ਬਣ ਜਾਂਦਾ, ਅਤੇ ਫਿਰ ਅਗਲੇ 500 ਸਾਲ ਅਜ਼ੇ ਵੀ ਪ੍ਰਤੀਕਾਤਮਕ ਧਰਮ, ਅਤੇ ਅਖਰੀਲੇ 500 ਸੌ ਸਾਲ, ਬੁਧ ਦੇ ਨਿਰਵਾਜ਼ ਤੋਂ ਬਾਅਦ, ਇਹ ਧਰਮ-ਅੰਤ ਯੁਗ ਹੈ, ਜੋ ਇਹ ਹੁਣ ਹੈ। ਜੇਕਰ ਅਸੀਂ ਇਹਦਾ ਹਿਸਾਲ ਲਾਉਂਦੇ ਹਾਂ, ਫਿਰ ਇਹ ਹੁਣ ਹੈ। ਇਹ ਪਹਿਲੇ ਹੀ ਬੁਧ ਦੇ ਨਿਰਵਾਣ ਤੋਂ ਬਾਅਦ 2,500-ਕੁਝ ਸਾਲ ਹਨ। ਸੋ, ਇਹ ਹੁਣ ਧਰਮ-ਅੰਤ ਯੁਗ ਹੈ। ਅਤੇ ਬੁਧ ਨੇ ਕਿਹਾ ਸੀ ਕਿ ਇਸ ਯੁਗ ਵਿਚ, ਸਾਰੀਆਂ ਨਾਕਾਰਾਤਮਿਕ ਸ਼ਕਤੀਆਂ - ਮਾਰਾ ਦਾ ਰਾਜਾ, ਕਿਵੇਂ ਵੀ - ਉਸ ਦੇ ਰਿਸ਼ਤੇਦਾਰ ਅਤੇ ਬਚੇ ਬੋਧੀ ਸਿਸਟਮ ਵਿਚ ਚਲੇ ਜਾਣਗੇ ਅਤੇ ਭਿਕਸ਼ੂ ਅਤੇ ਭਿਕਸ਼ਣੀਆਂ ਵੀ ਬਣ ਜਾਣਗੇ।

ਤੁਸੀਂ ਹੈਰਾਨ ਹੋਵੋਂਗੇ ਕਿ ਉਹ ਕਹਿੰਦੇ ਹਨ ਉਥੇ (ਔ ਲੈਕ) ਵੀਐਤਨਾਮ ਵਿਚ ਇਕ ਭਿਕਸ਼ਣੀ ਹੈ, ਜਿਹੜੀ ਬਹੁਤ ਜੂਆ ਖੈਡਣ ਜਾਂਦੀ ਸੀ, ਆਦਿ, ਅਤੇ ਕੁਝ ਭਿਕਸ਼ੂ ਜਿਹੜੇ ਇਥੋਂ ਤਕ ਕੁਤ‌ੇ-ਲੋਕਾਂ ਦਾ ਮਾਸ ਖਾਂਦੇ ਹਨ। ਓਹ, ਅਮੀਟੋਫੋ। (ਅਮੀਤਾਬਾ)! ਮੈਂ ਉਮੀਦ ਕਰਦੀ ਹਾਂ ਇਹ ਸਿਰਫ ਇਕ ਅਫਵਾਹ ਹੈ, ਪਰ ਉਨਾਂ ਕੋਲ ਫੋਟੋਆਂ ਹਨ ਅਤੇ ਕਹਾਣੀ ਦੀ ਹਰ ਚੀਜ਼।

(ਸਤ ਪਕਵਾਨਾਂ ਵਿਚ ਕੁਤੇ ਦਾ ਮਾਸ ਖਾ ਰਹੇ) ਅਜ, ਅਸੀਂ ਕੁਤੇ ਦਾ ਮਾਸ ਖਾ ਰਹੇ ਹਾਂ। ਕੁਤਾ ਮਾਸ ਬਹੁਤ ਹੀ ਜਿਆਦਾ ਸੁਆਦ ਹੈ। ਉਥੇ ਸਤ ਕਿਸਮ ਦੇ ਪਕਵਾਨ ਹਨ। ਕੁਤੇ ਦਾ ਮਾਸ ਬਹੁਤ ਜਿਆਦਾ ਸੁਆਦ ਅਤੇ ਪੋਸ਼ਟਿਕ ਹੈ!

ਪ੍ਰਚੀਨ ਸਮ‌ਿਆਂ ਤੋਂ, ਉੇਥੇ ਇਕ ਕਹਾਵਤ ਹੈ: ਕਿਹੜਾ ਭਿਕਸ਼ੂ ਕੁਤੇ ਦਾ ਮਾਸ ਖਾਵੇਗਾ? ਅਜ, ਅਸੀਂ ਤੁਹਾਨੂੰ ਇਕ ਕਲਿਪ ਦਿਖਾਵਾਂਗੇ, ਜਿਸ ਦਾ ਸਿਰਲੇਖ ਹੈ: "ਭਿਕਸ਼ੂ ਕੁਤੇ ਦਾ ਮਾਸ ਖਾਂਦਾ ਹੈ!"

ਇਹ ਮੇਰੀ ਖਿੜਕੀ ਤੋਂ ਬਾਹਰ ਆਪਣੇ ਗੁਆਂਢੀ ਨਾਲ ਜਾਂ ਕੁਝ ਇਸ ਤਰਾਂ ਸਿਰਫ ਗਪਾਂ ਨਹੀਂ ਹਨ, ਜੋ ਮੈਂ ਕਦੇ ਨਹੀਂ ਕਰਦੀ, ਬਿਨਾਂਸ਼ਕ। ਅਤੇ ਮੇਰੀ ਖਿੜਕੀ ਨਹੀਂ ਖੁਲ ਸਕਦੀ; ਤੁਸੀਂ ਸਿਰਫ ਉਪਰਲਾ ਬਿਜ਼ਲੀ ਨਾਲ ਨਹੀਂ ਜਾਂ ਕੋਈ ਚੀਜ਼ - ਤੁਹਾਨੂੰ ਜ਼ਰੂਰੀ ਹੈ... ਮੈਂ ਬਹੁਤ ਛੋਟੀ ਹਾਂ, ਸੋ ਮੈਨੂੰ ਇਕ ਕੁਰਸੀ ਦੇ ਉਪਰ ਚੜਨਾ ਪੈਂਦਾ, ਇਕ ਛੋਟੇ ਜਿਹੇ ਸਟੂਲ ਤੇ, ਜੇਕਰ ਖਿੜਕੀ ਦਾ ਉਪਰਲਾ ਹਿਸਾ ਖੋਲਣਾ ਹੋਵੇ। ਅਤੇ ਘਰ ਤੋਂ ਬਾਹਰ ਤੁਸੀਂ ਸਿਰਫ ਇਕੋ ਤਰੀਕੇ ਨਾਲ ਜਾ ਸਕਦੇ ਹੋ, ਕਮਰਾ, ਮੁਖ ਦਰਵਾਜ਼ੇ ਵਿਚ ਦੀ। ਤੁਸੀਂ ਖਿੜਕੀ ਵਿਚ ਦੀ ਬਾਹਰ ਨਹੀਂ ਜਾ ਸਕਦੇ ਅਤੇ ਇਹਨੂੰ ਨਹੀਂ ਖੋਲ ਸਕਦੇ। ਮੇਰੇ ਖਿਆਲ ਵਿਚ ਲੋਕਾਂ ਨੇ ਇਹ ਸੁਰਖਿਆ ਲਈ ਇਸ ਤਰਾਂ ਉਸਾਰਿਆ ਹੈ। ਪਰ ਮੈਂ ਇਕ ਸ਼ੈਡ ਜਾਂ ਕੁਝ ਇਸ ਤਰਾਂ ਦੀ ਚੀਜ਼ ਵਿਚ ਰਹਿਣਾ ਵਧੇਰੇ ਪਸੰਦ ਕਰਦੀ ਹਾਂ। ਜੇਕਰ ਕਰ ਸਕਾਂ, ਮੈਂ ਹਮੇਸ਼ਾਂ ਕਰਦੀ ਹਾਂ।

ਜੇਕਰ ਮੇਰੇ ਕੋਲ ਇਕ ਬਾਗ ਹੋਵੇ ਅਤੇ ਇਕ ਸ਼ੈਡ, ਮੈਂ ਜਾ ਕੇ ਅਤੇ ਸ਼ੈਡ ਵਿਚ ਰਹਾਂਗੀ। ਇਹ ਗਰਮੀਆਂ ਵਿਚ ਵਧੇਰੇ ਠੰਡਾ ਹੈ। ਅਤੇ ਸਰਦੀ ਵਿਚ, ਤੁਹਾਨੂੰ ਸਿਰਫ ਇਕ ਛੋਟੇ ਜਿਹੇ ਹੀਟਰ ਦੀ ਲੋੜ ਹੈ। ਤੁਹਾਨੂੰ ਘਰ ਨੂੰ ਗਰਮ ਕਰਨ ਲਈ ਜਾਂ ਠੰਡਾ ਕਰਨ ਲਈ ਬਹੁਤ ਸਾਰਾ ਪੈਸਾ ਫਜ਼ੂਲ ਖਰਚਣ ਦੀ ਨਹੀਂ ਲੋੜ ਪੈਂਦੀ। ਪਰ ਜਿਥੇ ਵੀ ਮੈਂ ਜਾਂਦੀ ਹਾਂ, ਸੜਕ ਉਤੇ ਜੋ ਵੀ ਪੇਸ਼ਕਸ਼ ਕੀਤਾ ਜਾਂਦਾ, ਮੈਨੂੰ ਸਵੀਕਾਰ ਕਰਨਾ ਪੈਂਦਾ ਹੈ। ਮੈਂ ਖੁਸ਼ ਹਾਂ ਜਦੋਂ ਤਕ ਮੇਰੇ ਕੋਲ ਕਾਫੀ ਸ਼ਾਂਤੀ ਅਤੇ ਸੁਰਖਿਆ ਹੋਵੇ ਕੰਮ ਕਰਨ ਲਈ, ਕਿ ਮੈਂ ਵੈਬ ਰਾਹੀਂ ਤੁਹਾਡੇ ਨਾਲ ਕਨੈਕਟ ਕਰ ਸਕਾਂ, ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਦੁਆਰਾ। ਫਿਰ ਤੁਸੀਂ ਜਾਣਦੇ ਹੋ ਘਟੋ ਘਟ ਕਿ ਮੈਂ ਅਜੇ ਇਥੇ ਜਿਉਂਦੀ ਹਾਂ ਅਤੇ ਤੁਹਾਡੇ ਬਾਰੇ ਖਿਆਲ ਕਰਦੀ ਹਾਂ ਇਕ ਚੁਪ ਢੰਗ ਵਿਚ ਅਤੇ ਤੁਹਾਡੇ ਨਾਲ ਬੈਠ ਕੇ ਅਤੇ ਤੁਹਾਨੂੰ ਕਹਾਣੀਆਂ ਦਸਣ ਦੀ ਅਤੇ ਇਹੋ ਜਿਹਾ ਕਰਨ ਦੀ ਨਹੀਂ ਲੋੜ।

ਤੁਸੀਂ ਅਜਕਲ ਅਕਸਰ ਬਹੁਤ ਸਾਰ‌ੀਆਂ ਕਹਾਣੀਆਂ ਪੜ ਸਕਦੇ ਹੋ । ਤੁਸੀਂ ਕਿਤਾਬਾਂ ਖਰੀਦ ਸਕਦੇ ਹੋ, ਜਾਂ ਤੁਸੀਂ ਵੈਬਸਾਇਟ ਉਤੇ ਦੇਖ ਸਕਦੇ ਹੋ ਅਤੇ ਤੁਸੀਂ ਕੋਈ ਵੀ ਚੀਜ਼ ਲਭ ਸਕਦੇ ਜਿਸ ਦੀ ਤੁਹਾਨੂੰ ਲੋੜ ਹੈ। ਇਹ ਅਜਕਲ ਬਹੁਤ ਸੁਵਿਧਾਜਨਕ ਹੈ। ਮੈਨੂੰ ਪ੍ਰਮਾਤਮਾ ਦਾ ਅਤੇ ਸਾਰੇ ਗੁਰੂਆਂ ਦਾ ਸਾਰਾ ਸਮਾਂ ਧੰਨਵਾਦ ਕਰਨਾ ਜ਼ਰੂਰੀ ਹੈ ਸਾਰੀਆਂ ਇਹਨਾਂ ਸਹੂਲਤਾਂ ਲਈ ਅਤੇ ਗੁਣਾਂ ਲਈ ਜੋ ਸਾਡੇ ਕੋਲ ਹਨ। ਪਰ ਉਥੇ ਇਹਦਾ ਇਕ ਨਾਕਾਰਾਤਮਿਕ ਪਖ ਵੀ ਹੈ, ਕਿਉਂਕਿ ਜਿਤਨੇ ਆਰਾਮਦਾਇਕ ਅਸੀਂ ਹੁੰਦੇ ਹਾਂ, ਉਤਨਾ ਜਿਆਦਾ ਅਸੀਂ ਗੁਆਂਢੀਆਂ ਵਾਂਗ ਇਹ ਅਤੇ ਉਹ ਚਾਹੁੰਦੇ ਹਾਂ , ਅਤੇ ਅਸੀਂ ਰੂਹਾਨੀ ਜੀਵਨ ਦਾ ਤਰੀਕਾ ਭੁਲ ਜਾਂਦੇ ਹਾਂ ਜਿਸ ਰਾਹੀਂ ਸਾਨੂੰ ਜੀਣਾ ਚਾਹੀਦਾ ਹੈ। ਸਾਨੂੰ ਇਕ ਰੂਹਾਨੀ ਜੀਵਨ ਜਿਉਣਾ ਚਾਹੀਦਾ ਹੈ, ਇਕ ਦੁਨਿਆਵੀ ਜੀਵਨ ਨਹੀਂ। ਜੀਵਨ ਦਾ ਦੁਨੀਆਦਾਰੀ ਵਾਲਾ ਜੀਵਨ ਸਿਰਫ ਭੌਤਿਕ ਹੋਂਦ ਨੂੰ, ਭੌਤਿਕ ਸਰੀਰ ਨੂੰ ਬਣਾਈ ਰਖਣ ਲਈ ਸਾਡੀ ਮਦਦ ਕਰਦਾ ਹੈ, ਤਾਂਕਿ ਅਸੀਂ ਅਭਿਆਸ ਕਰਨਾ ਜ਼ਾਰੀ ਰਖ ਸਕੀਏ, ਤਾਂਕਿ ਅਸੀਂ ਰੂਹਾਨੀ ਦੇ ਇਕ ਉਚੇ ਪਧਰ ਵਿਚ ਜਾ ਸਕੀਏ ਤਾਂਕਿ ਸਾਡੇ ਆਲੇ ਦੁਆਲੇ ਦੂਜਿਆਂ ਦੀ ਵੀ ਮਦਦ ਕਰ ਸਕੀਏ, ਸਿਰਫ ਸਾਡੇ ਇਕ‌ਲ‌ਿਆਂ ਦੀ ਹੀ ਨਹੀਂ।

Photo Caption: ਕੀ ਪ੍ਰਮਾਤਮਾ ਸਭ ਤੋਂ ਵਧੀਆ ਕਲਾਕਾਰ ਨਹੀਂ ਹਨ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-14
351 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ