ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਅਸੀਂ ਕਰਮ ਬਾਰੇ ਗੱਲ ਕਰਨ ਦੀ ਰੇਲ ਵਿੱਚ ਹਾਂ। ਫਿਰ ਹੋਰ ਕਿਸਮ ਦੇ ਕਰਮ ਵੀ ਹਨ ਜੋ ਸਮਾਨ ਗੰਭੀਰਤਾ ਵਾਲੇ ਹਨ, ਜਿਵੇਂ ਕਿ ਇੱਕ ਨਕਲੀ ਗੁਰੂ ਹੋਣ ਦੇ ਕਰਮ।ਜੇ ਕੋਈ ਵਿਅਕਤੀ ਜਾਂ ਇੱਕ ਸਮੂਹ ਕੌਮਾਂ ਵਿਚਕਾਰ, ਜਾਂ ਇੱਕ ਲੋਕਾਂ ਦੇ ਸਮੂਹ ਵਿਚਕਾਰ ਯੁੱਧ ਭੜਕਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਕਿਸਮ ਦੇ ਕਰਮ ਲਈ ਵੱਖ-ਵੱਖ ਪੱਧਰਾਂ ਦੀਆਂ ਸਜ਼ਾਵਾਂ ਹਨ। ਬਸ ਕਹੋ, ਜੇਕਰ ਤੁਸੀਂ ਆਪਣੀ ਕੌਮ ਅਤੇ ਗੁਆਂਢੀ ਰਾਸ਼ਟਰ ਜਾਂ ਦੂਜੀਆਂ ਕੌਮਾਂ ਵਿਚਕਾਰ ਯੁੱਧ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਤੁਸੀਂ ਇੱਕ ਨੇਤਾ ਦੀ ਭੂਮਿਕਾ ਵਿੱਚ ਹੋ, ਤਾਂ ਤੁਸੀਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹੋ ਜੋ ਦੂਜਿਆਂ ਨੂੰ ਯੁੱਧ ਕਰਨ ਲਈ ਉਕਸਾਉਂਦਾ ਹੈ ਜਾਂ ਯੁੱਧ ਬਣਾਵੇਗਾ, ਜਾਂ ਤੁਸੀਂ ਯੁੱਧਾਂ ਨੂੰ ਭੜਕਾਊਣ ਲਈ ਗੁਪਤ ਰੂਪ ਵਿੱਚ ਜਾਂਦੇ ਹੋ ਵੱਖ-ਵੱਖ ਸਮੂਹਾਂ ਨਾਲ ਗੱਲਬਾਤ ਕਰਨ, ਜਿਵੇਂ ਕਿ ਹਥਿਆਰਾਂ ਦੇ ਸਮੂਹ ਨਾਲ ਜਾਂ ਮੁੱਖ ਸਮੂਹ ਦਾ ਇੱਕ ਰਾਜਨੀਤਿਕ ਵਿਰੋਧੀ ਸਮੂਹ ਨਾਲ, ਉਦਾਹਰਨ ਲਈ ਇਸ ਤਰ੍ਹਾਂ। ਅਤੇ ਜੇਕਰ ਤੁਹਾਡੇ ਵੱਲੋਂ ਅਜਿਹੀਆਂ ਚੀਜਾਂ, ਅਜਿਹੀਆਂ ਗੱਲਾਂ, ਅਜਿਹੀ ਕਾਰਵਾਈ ਅਸਲ ਯੁੱਧ ਵਿੱਚ ਬਦਲ ਜਾਂਦੀ ਹੈ, ਤਾਂ ਠੀਕ ਹੈ, ਨਿਰੰਤਰ ਨਰਕ ਵਿੱਚ ਤੁਹਾਡੀ ਕੋਈ ਵੀ ਮਦਦ ਨਹੀਂ ਕਰ ਸਕਦਾ।ਇੱਥੋਂ ਤੱਕ ਕਿ ਸਿਰਫ ਭੜਕਾਊ ਗੱਲਾਂ ਕਰਨ ਲਈ ਤਾਂ ਕਿ ਦੂਜੀਆਂ ਕੌਮਾਂ ਨੂੰ ਪ੍ਰਤੀਕਿਰਿਆ ਕਰਨੀ ਪਵੇ, ਤੁਹਾਡੀ ਕੌਮ ਨਾਲ ਯੁੱਧ ਕਰਨਾ ਚਾਹੁੰਦੇ ਹੋ, ਤੁਸੀਂ ਪਹਿਲਾਂ ਹੀ ਆਪਣੇ ਕਰਮ ਨੂੰ ਘਟਾ ਦਿੱਤਾ ਹੈ ਜਦੋਂ ਤੱਕ ਇਹ ਰਿਣਾਤਮਕ ... ਮੈਨੂੰ ਦੇਖਣ ਦਿਓ, ਮੈਂ ਸ਼ਾਇਦ ਇਸਨੂੰ ਇੱਥੇ ਨੋਟ ਕੀਤਾ ਹੈ। ਅਧਿਆਤਮਿਕ ਗੁਣਾਂ ਦੇ ਘੱਟੋ-ਘੱਟ 50 ਲੱਖਾਂ ਘੱਟ ਹੋ ਜਾਂਦੇ ਹਨ। ਤੁਹਾਡੇ ਕੋਲ ਕੋਈ ਯੋਗਤਾ ਨਹੀਂ ਹੈ, ਪਰ ਤੁਹਾਡੇ ਕੋਲ ਮਾਇਨਸ 50 ਜ਼ੀਲੀਅਨ ਹਨ। ਅਤੇ ਫਿਰ ਤੁਹਾਨੂੰ ਨਰਕ ਵਿੱਚ ਜਾਣਾ ਪਵੇਗਾ, ਇੱਕ ਵੱਖਰੇ ਕਿਸਮ ਦਾ ਨਰਕ, ਬੇਸ਼ੱਕ, ਪਰ ਕੋਈ ਵੀ ਨਰਕ ਸਭ ਦੁੱਖ ਹੈ। ਤੁਸੀਂ ਨਰਕ ਵਿੱਚ ਬਹੁਤ ਸਾਰੇ, ਬਹੁਤ ਸਾਰੇ ਕਲਪਾਂ, ਸਮੇਂ ਦੇ ਯੁੱਗਾਂ ਤੱਕ ਜੀਓਗੇ। ਅਤੇ ਉਸ ਤੋਂ ਬਾਅਦ, ਤੁਸੀਂ ਹੋਰ ਬਹੁਤ ਸਾਰੇ ਕਲਪਾਂ ਲਈ ਇਕ ਅਗਨੀ ਕੀੜੀ ਬਣ ਜਾਓਗੇ।ਅਤੇ ਜੇਕਰ ਤੁਸੀਂ ਅਸਲ ਯੁੱਧ ਕਰਦੇ ਹੋ, ਖੁਦ ਆਪ, ਇੱਕ ਰਾਸ਼ਟਰ ਦੇ ਨੇਤਾ ਦੇ ਰੂਪ ਵਿੱਚ, ਕਿਸੇ ਹੋਰ ਦੇਸ਼ - ਗੁਆਂਢੀਆਂ ਜਾਂ ਦੂਜੇ ਦੇਸ਼ਾਂ ਵਿੱਚ ਯੁੱਧ ਲਿਆਉਂਦੇ ਹੋ - ਤੁਹਾਡੇ ਕੋਲ ਬਹੁਤ, ਬਹੁਤ, ਬਹੁਤ ਜ਼ਿਆਦਾ ਕਰਜ਼ਾ ਹੋਵੇਗਾ, ਅਧਿਆਤਮਿਕ ਯੋਗਤਾ ਦਾ ਬਹੁਤ ਜ਼ਿਆਦਾ ਘਟਾਓ, ਇਸ ਲਈ ਤੁਸੀਂ ਇੱਥੋਂ ਤੱਕ ਕਿ ਉਸ ਤੋਂ ਬਾਅਦ ਇੱਕ ਇਨਸਾਨ ਨਹੀਂ ਬਣ ਸਕਦੇ। ਇਹ ਗਲ ਕਰਨੀ ਤਾਂ ਪਾਸੇ ਰਹੀ ਕਿ ਤੁਸੀਂ ਮੁੜ ਕੇ ਕਦੇ ਲੀਡਰ ਨਹੀਂ ਬਣੋਂਗੇ। ਫਿਰ ਤੁਸੀਂ ਘੱਟੋ-ਘੱਟ ਨੌਂ ਗਜ਼ਲੀਅਨਾਂ ਖਰਬਾਂ ਕਲਪਾਂ ਲਈ ਨਰਕ ਵਿੱਚ ਹੋਵੋਗੇ। ਘੱਟੋ-ਘੱਟ, ਜੋ ਕਿ ਘੱਟ ਤੋਂ ਘਟ ਹੈ,, ਘੱਟਟ ਟੋਂ ਘਟ ਕਲਪਾਂ ਲਈ, ਯੁੱਧ ਬਨਾਉਣ ਵਾਲਿਆਂ ਲਈ। ਇੱਥੋਂ ਤੱਕ ਕਿ ਜੰਗ ਨੂੰ ਭੜਕਾਉਣਾ ਪਹਿਲਾਂ ਹੀ ਇੱਕ ਮੁਸੀਬਤ ਹੈ। ਇਹ ਬਹੁਤ ਦੁੱਖ ਹੈ, ਤੁਹਾਡੇ ਲਈ ਇਕ ਅਜਿਹਾ ਬੇਅੰਤ ਸਮਾਂ, ਯੁੱਧ ਕਰਨ ਬਾਰੇ ਗੱਲ ਕਰਨੀ ਤਾਂ ਪਾਸੇ ਰਹੀ, ਆਪਣੇ ਲੋਕਾਂ ਦੀ ਯੁੱਧ ਵਿੱਚ ਅਗਵਾਈ ਕਰਨੀ, ਦੂਜੀਆਂ ਕੌਮਾਂ ਨਾਲ ਦੁੱਖ ਝੱਲਣ ਲਈ।ਸਭ ਤੋਂ ਘੱਟ ਯੁੱਧ ਕਰਮ ਇਸ ਤਰ੍ਹਾਂ ਹੋਵੇਗਾ ਜਦੋਂ ਤੁਸੀਂ ਅਜਕਲ ਸਾਈਬਰ-ਹਮਲਿਆਂ ਵਿੱਚ ਸਪਾਈਵੇਅਰ ਨਾਲ ਗੁਆਂਢੀ ਜ਼ਮੀਨ ਦੀ ਜਾਸੂਸੀ ਕਰਨ ਲਈ ਜੰਗ ਕਰਨ ਦੀ ਧਮਕੀ ਦਿੰਦੇ ਹੋ, ਜੋ ਕਿ ਡਰ ਅਤੇ ਮਨੋਵਿਗਿਆਨਕ ਬਿਮਾਰੀ ਦਾ ਕਾਰਨ ਬਣਦਾ ਹੈ ਜੋ ਉਸ ਧਰਤੀ ਦੇ ਨਾਗਰਿਕਾਂ ਨੂੰ ਦਰਦ ਪਹੁੰਚਾਉਂਦਾ ਹੈ, ਇੱਥੋਂ ਤੱਕ ਕਿ ਸਰੀਰਕ ਤੌਰ 'ਤੇ ਵੀ । ਸੰਬੰਧਿਤ ਕਰਮ ਇਹਨਾਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਭਿਆਨਕ ਨਰਕਾਂ ਵੱਲ ਲੈ ਜਾਵੇਗਾ, ਹਾਲਾਂਕਿ ਸਜ਼ਾ ਦੀ ਘੱਟ ਡਿਗਰੀ ਦੇ ਨਾਲ। ਇਸ ਲਈ ਮੈਂ ਤੁਹਾਨੂੰ ਜਗਾਉਣ ਲਈ ਇੰਨੀ ਸਖਤ ਮਿਹਨਤ ਕਰ ਰਹੀ ਹਾਂ, ਪਿਆਰੀਆਂ, ਤਰਸਵਾਨ ਆਤਮਾਵਾਂ!ਇਹ, ਤੁਸੀਂ ਸਿਰਫ ਆਪਣਾ ਸਿਰ ਹਿਲਾ ਸਕਦੇ ਹੋ। ਗੁਰੂ ਸਿਰਫ ਆਪਣਾ ਸਿਰ ਹਿਲਾ ਸਕਦੇ ਹਨ। ਉਹ ਤੁਹਾਡੀ ਮਦਦ ਕਰਨ ਲਈ ਬੇਵੱਸ ਹਨ। ਉਹ ਤੁਹਾਡੀ ਮਦਦ ਨਹੀਂ ਕਰ ਸਕਦੇ ਭਾਵੇਂ ਉਹ ਤੁਹਾਡੇ ਲਈ ਬਹੁਤ ਦਰਦ ਮਹਿਸੂਸ ਕਰਦੇ ਹਨ ਅਤੇ ਹੰਝੂ ਵਹਾਉਂਦੇ ਹਨ। ਉਹ ਕੁਝ ਨਹੀਂ ਕਰ ਸਕਦੇ ਜੇਕਰ ਤੁਸੀਂ ਯੂ-ਟਰਨ ਨਹੀਂ ਕਰਦੇ, ਤੋਬਾ ਨਹੀਂ ਕਰਦੇ, ਰੱਬ ਤੋਂ ਮਾਫ਼ੀ ਨਹੀਂ ਮੰਗਦੇ ਹੋ। ਫਿਰ ਰੱਬ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ!ਅਤੇ ਫਿਰ, ਇੱਕ ਨਿਰੰਤਰ ਨਰਕ ਦੀ ਅੱਗ ਦੇ ਕਲਪਾਂ ਤੇ ਕਲਪਾਂ ਤੋਂ ਬਾਅਦ, ਜੇਕਰ ਉਹਨਾਂ ਨੂੰ ਦੁਬਾਰਾ ਜਨਮ ਲੈਣ ਦਾ ਮੌਕਾ ਮਿਲਦਾ ਹੈ, ਤਾਂ ਮਨੁੱਖਾਂ ਦੇ ਰੂਪ ਵਿੱਚ ਨਹੀਂ, ਪਰ ਹੋ ਸਕਦਾ ਹੈ ਕਿ ਬਹੁਤ ਸਾਰੇ ਵੱਖ-ਵੱਖ ਨੀਵੇਂ ਵਰਗ ਦੇ ਜੀਵਾਂ ਦੇ ਰੂਪ ਵਿੱਚ। ਉਦਾਹਰਨ ਲਈ, ਦੁਬਾਰਾ ਜਨਮ ਲੈਣਾ, ਕੀੜਿਆਂ ਦੇ ਰੂਪ ਵਿੱਚ ਦੁਬਾਰਾ ਜਨਮ ਲੈਣਾ; ਹੋਰ ਬਹੁਤ, ਬਹੁਤ ਸਾਰੇ, ਬਹੁਤ ਸਾਰੇ ਕਲਪਾਂ ਲਈ ਮਾਰਿਆ ਜਾਣਾ, ਪਾੜਿਆ ਜਾਣਾ, ਖਾਧਾ ਜਾਣਾ। ਇਹ ਉਸ ਵਿਅਕਤੀ ਦੀ ਕਿਸਮਤ ਹੈ ਜੋ ਯੁੱਧ ਸਿਰਜ਼ਦਾ ਹੈ, ਜਾਂ ਕੋਈ ਹੋਰ ਵਿਅਕਤੀ ਜੋ ਇਕੱਠੇ ਇਸ ਯੁੱਧ ਨੂੰ ਕਰਨ ਲਈ ਉਨ੍ਹਾਂ ਦਾ ਸਮਰਥਨ ਕਰਦਾ ਹੈ। ਉਹਨਾਂ ਲਈ ਚੰਗਾ ਨਹੀਂ ਹੋਵੇਗਾ। ਉਹ ਚੰਗੀ ਤਰ੍ਹਾਂ ਨਹੀਂ ਰਹਿਣਗੇ, ਉਨ੍ਹਾਂ ਦਾ ਅੰਤ ਚੰਗਾ ਨਹੀਂ ਹੋਵੇਗਾ, ਅਤੇ ਉਹ ਚੰਗੀ ਤਰ੍ਹਾਂ ਨਹੀਂ ਮਰਨਗੇ। ਮਰਨ ਤੋਂ ਬਾਅਦ, ਉਨ੍ਹਾਂ ਦੀ ਆਤਮਾ ਅਜੇ ਵੀ ਠੀਕ ਨਹੀਂ ਹੈ, ਸਦਾ ਲਈ, ਸਦਾ ਲਈ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ। ਮੈਂ ਇਹ ਆਮ ਤੌਰ 'ਤੇ ਕਹਿੰਦੀ ਹਾਂ, ਜਿਵੇਂ ਕਿ ਇੱਕ ਮਹਾਨ ਬਲਦੀ ਅੱਗ ਨਰਕ, ਜਾਂ ਅੱਗ ਨਰਕ, ਪਰ ਉਥੇ ਅੰਦਰ, ਸ਼ੈਤਾਨ ਦੇ ਰੂਪ ਵਿੱਚ ਜੀਵ ਹਨ ਜੋ ਤੁਹਾਨੂੰ ਹੋਰ ਵਾਧੂ ਦਰਦ ਦੇਣਗੇ, ਜਿਵੇਂ ਕਿ ਪਿੱਚ ਫੋਰਕਸ ਤੁਹਾਨੂੰ ਵਿੰਨ੍ਹਣ ਲਈ, ਜਾਂ ਤੁਹਾਡੀ ਜੀਭ ਨੂੰ ਕੱਟਣ ਲਈ ਅਤੇ ਤੁਹਾਡੇ ਹੱਥ, ਤੁਹਾਡੀਆਂ ਉਂਗਲਾਂ, ਤੁਹਾਡੇ ਪੈਰਾਂ ਦੀਆਂ ਉਂਗਲਾਂ ਵੱਢਣ ਲਈ, ਅਤੇ ਬਲਣ ਵੇਲੇ ਉਹਨਾਂ ਨੂੰ ਬਾਰ ਬਾਰ ਕੱਟਦੇ ਰਹਿਣਗੇ। ਜੰਗੀ ਲੋਕਾਂ ਲਈ, ਜੰਗੀ ਲੋਕਾਂ ਲਈ, ਜਾਂ ਯੁੱਧ ਕਰਨ ਵਾਲੇ ਲੋਕਾਂ ਲਈ, ਜਾਂ ਯੁੱਧ ਪਸੰਦ ਕਰਨ ਵਾਲੇ ਲੋਕਾਂ ਲਈ, ਜਾਂ ਯੁਧ ਬਨਾਉਣ ਵਾਲੇ ਲੋਕਾਂ ਲਈ, ਅਸਾਧਾਰਣ ਦਰਦ ਅਤੇ ਦੁੱਖ ਹੁੰਦਾ ਹੈ।ਕਿਸੇ ਵੀ ਵਿਅਕਤੀ ਜਾਂ ਸਮੂਹ ਲਈ ਜੋ ਆਪਣੇ ਦੇਸ਼ ਜਾਂ ਵੱਖ-ਵੱਖ ਕੌਮਾਂ ਵਿੱਚ ਆਪਣੇ ਪੂਰੇ ਪਿਆਰ ਅਤੇ ਇਮਾਨਦਾਰੀ ਨਾਲ ਸ਼ਾਂਤੀ ਲਿਆਉਣ ਲਈ ਕੋਸ਼ਿਸ਼ ਕਰਦਾ ਹੈ, ਉਹਨਾਂ ਦੀ ਯੋਗਤਾ ਬਿਲਕੁਲ ਬੇਅੰਤ, ਵਿਸ਼ਾਲ, ਵਿਸ਼ਾਲ ਹੈ - ਤੁਸੀਂ ਕਲਪਨਾ ਨਹੀਂ ਕਰ ਸਕਦੇ। ਬੁੱਧ ਧਰਮ ਵਿੱਚ, ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਹੋ, ਤਾਂ ਤੁਹਾਡੀ ਯੋਗਤਾ ਇੱਕ ਵੱਡਾ ਮੰਦਰ ਬਣਾਉਣ ਦੇ ਬਰਾਬਰ ਹੈ। ਇੱਕ ਮੰਦਰ ਬੁੱਧਾਂ, ਭਿਕਸ਼ੂਆਂ, ਸੰਘਾ ਲਈ, ਅਤੇ ਬੁੱਧਾਂ ਦੀ ਸਿੱਖਿਆ ਲਈ, ਸੱਚੀ ਸਿੱਖਿਆ ਲਈ ਹੈ। ਅਤੇ ਇਸ ਤਰ੍ਹਾਂ ਦਾ ਮੰਦਰ ਬਣਾਉਣ ਨਾਲ ਵਿਸ਼ਵਾਸੀਆਂ ਨੂੰ ਵੀ ਲਾਭ ਹੁੰਦਾ ਹੈ, ਤਾਂ ਫਿਰ ਉਸ ਵਿਅਕਤੀ ਦੇ ਗੁਣ, ਯੋਗਤਾ ਅਥਾਹ ਹੈ।ਸੋ, ਜ਼ਰਾ ਸੋਚੋ ਜੇ ਤੁਸੀਂ ਜੰਗ ਨੂੰ ਰੋਕ ਕੇ ਅਤੇ ਸ਼ਾਂਤੀ ਬਣਾ ਕੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਂਦੇ ਹੋ, ਤਾਂ ਤੁਹਾਡੇ ਕੋਲ ਹੋਰ ਕਿੰਨੀ ਕੁ ਯੋਗਤਾ ਹੋਵੇਗੀ, ਗੁਣ ਹੋਣਗੇ। ਆਪਣੇ ਪਿਆਰ ਅਤੇ ਇਮਾਨਦਾਰੀ ਦੇ ਨਾਲ, ਤੁਸੀਂ ਸਿੱਧੇ ਸਵਰਗ ਵਿੱਚ ਜਾਵੋਗੇ, ਜੇਕਰ ਤੁਸੀਂ ਸ਼ਾਂਤੀ ਲਈ ਇਕ ਪ੍ਰਵਿਰਤੀ ਰਖਦੇ ਹੋ - ਕਦੇ ਵੀ ਯੁੱਧ ਨੂੰ ਭੜਕਾਉਣਾ ਨਹੀਂ ਚਾਹੁੰਦੇ, ਯੁੱਧ ਕਰਨਾ ਨਹੀਂ ਚਾਹੁੰਦੇ ਹੋ, ਜਾਂ ਯੁੱਧ ਨੂੰ ਭੜਕਾਉਣਾ ਵੀ ਨਹੀਂ ਚਾਹੁੰਦੇ, ਜਾਂ ਯੁੱਧ ਵਿੱਚ ਜਿੱਤ ਤੋਂ ਬਾਅਦ ਕਦੇ ਵੀ ਹੰਕਾਰੀ ਨਹੀਂ ਹੋਣਾ ਚਾਹੁੰਦੇ।ਮੈਂ ਖੁਦ ਇਸ ਤਰ੍ਹਾਂ ਦੇ ਲੋਕਾਂ ਨੂੰ ਵਧਾਈ ਦੇਵਾਂਗੀ, ਅੰਦਰ ਜਾਂ ਬਾਹਰ ਉਨ੍ਹਾਂ ਦੀ ਪ੍ਰਸ਼ੰਸਾ ਕਰਾਂਗੀ, ਜਾਂ ਅੰਦਰ ਜਾਂ ਬਾਹਰ ਉਨ੍ਹਾਂ ਲਈ ਅਰਦਾਸ ਕਰਾਂਗੀ, ਅਤੇ ਅਜਿਹੇ ਇਕ ਸ਼ਾਂਤੀ, ਪਿਆਰ, ਰਹਿਮ ਅਤੇ ਦਇਆ ਦੇ ਪ੍ਰਤਿਨਿਧੀ ਲਈ ਪਰਮਾਤਮਾ ਦੇ ਨਾਮ ਵਿੱਚ, ਡੂੰਘਾ ਸਤਿਕਾਰ ਅਤੇ ਪਿਆਰ ਕਰਾਂਗੀ। ਪ੍ਰਮਾਤਮਾ ਉਹਨਾਂ ਨੂੰ ਉਹ ਸਭ ਕੁਝ ਦੇਵੇ ਜਿਸ ਦੇ ਉਹ ਹੱਕਦਾਰ ਹਨ ਅਤੇ ਇੱਥੋਂ ਤੱਕ ਕਿ ਇਸ ਨੂੰ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ, ਪਰਿਵਾਰਾਂ ਅਤੇ ਦੋਸਤਾਂ ਤੱਕ ਪਹੁੰਚਾਵੇ। ਆਮੇਨ। ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ, ਓਮ।ਰਾਜਨੀਤਿਕ ਲੋਕ, ਜਿਵੇਂ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਦਾਹਰਨ ਲਈ, ਆਪਣੇ ਨਾਗਰਿਕਾਂ ਤੋਂ ਬਿਹਤਰ ਸਮਰਥਨ ਪ੍ਰਾਪਤ ਕਰਨ ਲਈ ਜਾਂ ਵਧੇਰੇ ਵਿੱਤੀ ਸੁਧਾਰਾਂ ਲਈ, ਜਾਂ ਕਿਸੇ ਵੀ ਚੀਜ਼ ਵਿੱਚ ਵਧੇਰੇ ਪ੍ਰਸਿੱਧੀ ਲਈ, ਸਿਰਫ ਸੁਆਰਥੀ ਲਾਭ ਲਈ, ਉਹ ਇਹ ਨਹੀਂ ਸੋਚਦੇ ਕਿ ਜੋ ਉਹ ਕਰਦੇ ਹਨ ਉਨਾਂ ਦੇ ਨਤੀਜੇ ਵਜੋਂ ਨਰਕ ਵਿੱਚ ਉਨਾਂ ਨੂੰ ਕੋਈ ਦਰਦਨਾਕ ਚੀਜ਼ਾਂ ਸਹਿਣੀਆਂ ਪੈਣਗੀਆਂ। ਉਹ ਭੁੱਲ ਗਏ ਹਨ। ਉਹ ਨਰਕ ਅਤੇ ਸਵਰਗ ਦੀ ਮੌਜੂਦਗੀ ਨੂੰ ਨਹੀਂ ਮੰਨਦੇ। ਉਹ ਉਨ੍ਹਾਂ ਬਾਰੇ ਇੱਥੇ ਅਤੇ ਉਥੇ ਕਹਾਣੀਆਂ ਪੜ੍ਹਦੇ ਹਨ; ਉਹ ਕਿਸੇ ਵੀ ਤਰ੍ਹਾਂ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕਰਦੇ। ਇਸ ਲਈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਅਤੇ ਉਹ ਨਰਕ ਬਾਰੇ ਚਿੰਤਾ ਨਹੀਂ ਕਰਦੇ ਜੋ ਉਨਾਂ ਲਈ ਉਡੀਕ ਰਿਹਾ ਹੈ।ਜਦੋਂ ਵੀ ਮੈਂ ਰਾਜਨੀਤਿਕ ਖੇਤਰ ਵਿੱਚ ਅਜਿਹੀਆਂ ਚੀਜ਼ਾਂ ਦੇਖਦੀ ਹਾਂ, ਮੈਂ ਬਹੁਤ ਦੁਖਦਾਈ, ਇੰਨਾ ਦਰਦਨਾਕ ਮਹਿਸੂਸ ਕਰਦੀ ਹਾਂ, ਇਹ ਸੋਚ ਕੇ ਕਿ ਉਨ੍ਹਾਂ ਨੂੰ ਕਿੰਨਾ ਦੁੱਖ ਝੱਲਣਾ ਪਏਗਾ, ਬਹੁਤ, ਬਹੁਤ ਦੁੱਖ ਝੱਲਣਾ ਪਏਗਾ, ਇਕ ਅਸੀਮਤ ਸਮੇਂ ਲਈ। ਮੇਰੇ ਲਈ ਕਈ ਵਾਰ ਇਸ ਸੰਸਾਰ ਵਿੱਚ ਰਹਿਣਾ, ਦੂਜਿਆਂ ਬਾਰੇ ਸੋਚਣਾ, ਉਹਨਾਂ ਦੇ ਕੰਮ ਕਰਨ ਦਾ ਤਰੀਕਾ, ਉਹਨਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਉਵੇਂ ਜਿਵੇਂ ਕਿ ਕੋਈ ਕੱਲ੍ਹ ਨਹੀਂ ਹੈ ਇਹ ਮੇਰੇ ਲਈ ਅਸਹਿ ਹੁੰਦਾ ਹੈ। ਅਤੇ ਉਹਨਾਂ ਲਈ, ਸਵਰਗ ਅਤੇ ਨਰਕ, ਇਹ ਸਿਰਫ ਗਲਾਂ ਹੀ ਹਨ। ਉਹ ਇਹ ਸਭ ਕੁਝ ਮਾਮੂਲੀ ਹੀ ਸਮਝਦੇ ਹਨ, ਪੁਰਾਣੇ ਗੁਰੂਆਂ ਨੇ ਕੀ ਸਿਖਾਇਆ ਸੀ ਅਤੇ ਆਧੁਨਿਕ ਗੁਰੂ ਕੀ ਸਿਖਾ ਰਹੇ ਹਨ। ਉਹ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦੇ ਜਿੰਨਾ ਚਿਰ ਉਹ ਆਪਣੇ ਲਾਲਚ ਨੂੰ ਪੂਰਾ ਕਰ ਸਕਦੇ ਹਨ। ਇਸ ਲਈ ਉਹ ਰਿਸ਼ਵਤ ਵੀ ਲੈਂਦੇ ਹਨ। ਉਹ ਭੈੜੇ ਕੰਮ ਵੀ ਕਰਦੇ ਹਨ। ਉਹ ਆਪਣੀ ਸਥਿਤੀ, ਆਪਣੀ ਸ਼ਕਤੀ, ਆਪਣੀ ਦੌਲਤ ਨੂੰ ਮਜ਼ਬੂਤ ਕਰਨ ਲਈ, ਹਨੇਰੇ ਦੇ ਰਸਤੇ ਤੇ ਜਾਂਦੇ ਹਨ, ਪ੍ਰਵਾਹ ਕੀਤੇ ਬਿਨਾਂ ਹੋਰ ਲੋਕ ਉਨ੍ਹਾਂ ਨੂੰ ਕੀ ਕਹਿੰਦੇ ਹਨ ਜਾਂ ਗੁਰੂ ਨੇ ਉਨ੍ਹਾਂ ਨੂੰ ਕੀ ਕਿਹਾ ਸੀ। ਇਹ ਲੋਕ ਕਿਸੇ ਵੀ ਹੋਰ ਚੀਜ਼ ਨਾਲੋਂ ਜ਼ਿਆਦਾ ਤਰਸਯੋਗ ਹਨ ਜਿਸ ਬਾਰੇ ਤੁਸੀਂ ਸੋਚ ਸਕਦੇ ਹੋ।ਉਹਨਾਂ ਨਕਲੀ ਗੁਰੂਆਂ ਦੇ ਨਾਲ ਵੀ ਸਮਾਨ - ਉਹ ਸਿਰਫ ਪ੍ਰਸਿੱਧੀ, ਲਾਭ ਅਤੇ ਲਾਭ ਚਾਹੁੰਦੇ ਹਨ, ਅਤੇ ਨਰਕ ਦੀ ਚਿੰਤਾ ਕੀਤੇ ਬਿਨਾਂ ਸਿੱਧੇ ਤੌਰ 'ਤੇ ਦੂਜਿਆਂ ਨਾਲ ਦੁਰਵਿਵਹਾਰ ਕਰਦੇ ਹਨ। ਭਾਵੇਂ ਤੁਸੀਂ ਮਾਇਆ ਜਾਂ ਸ਼ੈਤਾਨਾਂ ਦੇ ਅਧੀਨ ਹੋ, ਫਿਰ ਵੀ ਤੁਹਾਨੂੰ ਨਰਕ ਵਿੱਚ ਜਾਣਾ ਹੈ ਅਤੇ ਸਦਾ ਲਈ ਇਸ ਤਰ੍ਹਾਂ ਦਾ ਭੁਗਤਾਨ ਕਰਨਾ ਪਵੇਗਾ। ਇਹ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਇੱਕ ਸ਼ੈਤਾਨ ਹੋ ਅਤੇ ਫਿਰ ਤੁਸੀਂ ਜੋ ਕਰ ਰਹੇ ਹੋ ਉਸ ਤੋਂ ਦੂਰ ਹੋ ਜਾਂਦੇ ਹੋ - ਆਪਣੇ ਆਪ ਨੂੰ ਇੱਕ ਗੁਰੂ ਵਜੋਂ ਪੇਸ਼ ਕਰਦੇ ਹੋ ਜਦੋਂ ਤੁਸੀਂ ਨਹੀਂ ਹੋ, ਲੋਕਾਂ ਨੂੰ ਇਹ ਦੱਸਦੇ ਹੋਏ ਕਿ ਤੁਸੀਂ ਬੁੱਧ ਹੋ ਜਾਂ ਲੋਕਾਂ ਨੂੰ ਇਹਦੇ ਵਿਚ ਵਿਸ਼ਵਾਸ ਕਰਨ ਲਈ ਅਗਵਾਈ ਕਰਦੇ ਹੋ ਜਦੋਂ ਤੁਸੀਂ ਨਹੀਂ ਹੋ। ਬਹੁਤ ਸਾਰੇ ਲੋਕ ਕਮਜ਼ੋਰ ਹਨ। ਬਹੁਤ ਸਾਰੇ, ਬਹੁਤ ਸਾਰੇ ਲੋਕ। ਤੁਸੀਂ ਕਹਿ ਸਕਦੇ ਹੋ ਕਿ ਜ਼ਿਆਦਾਤਰ ਲੋਕ ਘਾਇਲ ਹਨ। ਇਸ ਲਈ ਇੱਕ ਗੁਰੂ, ਇੱਕ ਬੁੱਧ ਅਤੇ ਇਹ ਸਭ ਹੋਣ ਦਾ ਦਾਅਵਾ ਕਰਨਾ ਆਸਾਨ ਹੈ, ਅਤੇ ਉਹ ਤੁਹਾਡੀ ਗੱਲ ਸੁਣਦੇ ਹਨ, ਅਤੇ ਜੇਕਰ ਉਹ ਅਮੀਰ ਹਨ, ਤਾਂ ਉਹ ਤੁਹਾਨੂੰ ਪੈਸੇ ਦੀ ਪੇਸ਼ਕਸ਼ ਕਰਦੇ ਹਨ, ਅਤੇ ਜੇਕਰ ਉਹ ਕਮਜ਼ੋਰ ਅਤੇ ਘਾਇਲ ਹਨ, ਤਾਂ ਤੁਸੀਂ ਉਹਨਾਂ ਨਾਲ ਕਿਸੇ ਵੀ ਤਰੀਕੇ ਨਾਲ ਛੇੜਛਾੜ, ਦੁਰਵਿਵਹਾਰ ਵੀ ਕਰ ਸਕਦੇ ਹੋ, ਅਤੇ ਉਹਨਾਂ ਕੋਲ ਕੋਈ ਜਗਾ ਨਹੀਂ ਹੈ ਜਾ ਕੇ ਦੱਸਣ ਲਈ ਤੁਹਾਡੇ ਨਾਲ ਕੁਝ ਕਰਨ ਲਈ। ਸਿਰਫ਼ ਦਿਲ ਟੁੱਟ ਗਿਆ ਕਿਉਂਕਿ ਉਨਾਂ ਨੇ ਸੋਚਿਆ ਸੀ ਕਿ ਤੁਸੀਂ ਇੱਕ ਅਸਲੀ ਬੁੱਧ ਸੀ ਜਦੋਂ ਤੱਕ ਤੁਸੀਂ ਇਹ ਸਭ ਕੁਝ ਕੀਤਾ, ਆਪਣੇ ਆਪ ਨੂੰ ਉਹਨਾਂ ਦੇ ਨਿੱਜੀ ਜੀਵਨ ਵਿੱਚ ਮਜਬੂਰ ਕੀਤਾ, ਉਹਨਾਂ ਦੇ ਵਿਸ਼ਵਾਸ ਦੀ ਦੁਰਵਰਤੋਂ ਕੀਤੀ, ਉਹਨਾਂ ਦੇ ਵਿੱਤ ਦੀ ਦੁਰਵਰਤੋਂ, ਉਹਨਾਂ ਦੇ ਸਰੀਰ ਅਤੇ ਉਹਨਾਂ ਦੇ ਅਧਿਆਤਮਿਕ ਵਿਸ਼ਵਾਸਾਂ ਦੀ ਦੁਰਵਰਤੋਂ ਅਤੇ ਇਸ ਤਰ੍ਹਾਂ ਦਾ ਸਭ ਕੁਝ।ਮੈਨੂੰ ਇਸ ਕਿਸਮ ਦੇ "ਗੁਰੂਆਂ" ਲਈ ਤਰਸ ਨਹੀਂ ਆਉਂਦਾ। ਮੈਨੂੰ ਕੌਮਾਂ ਦੇ ਲੀਡਰਾਂ, ਅਣਜਾਣ ਲੀਡਰਾਂ ਲਈ ਤਰਸ ਆਉਂਦਾ ਹੈ, ਪਰ ਇਹ "ਗੁਰੂਆਂ" ਲਈ, ਮੈਨੂੰ ਬਿਲਕੁਲ ਵੀ ਅਫ਼ਸੋਸ ਨਹੀਂ ਹੈ। ਉਨ੍ਹਾਂ ਕੋਲ ਦੇਣ ਲਈ ਕੁਝ ਨਹੀਂ ਹੈ। ਉਹ ਸਭ ਕੁਝ ਲੈਂਦੇ ਹਨ ਜੋ ਉਹ ਕਰ ਸਕਦੇ ਹਨ।Photo Caption: ਜਿੰਦਗੀ ਦਾ ਹਿਸਾ ਬਣਨਾ ਸੁਹਾਵਣਾ ਹੈ