ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਵਾਗਤ ਹੈ, ਮੇਰੀਆਂ ਸਭ ਤੋਂ ਵਧੀਆ ਆਤਮਾਵਾਂ। ਅਸਲ ਵਿਚ, ਸਾਰੀਆਂ ਆਤਮਾਵਾਂ ਸ਼੍ਰੇਸ਼ਟ ਹਨ। ਇਹੀ ਹੈ ਕਿ ਮਨ ਹੈ ਜੋ ਹਰ ਇਕ ਲਈ ਸਮਸਿਆ ਪੈਦਾ ਕਰਦਾ ਹੈ। ਮਨ ਨੂੰ ਕਾਬੂ ਕਰਨ ਲਈ, ਸਾਨੂੰ ਅਭਿਆਸ ਕਰਨਾ ਜ਼ਰੂਰੀ ਹੈ - ਮਿਸਾਲ ਵਜੋਂ, ਕੁਆਨ ਯਿੰਨ ਵਿਧੀ ਨਾਲ। ਮੈਂ ਇਹਦੇ ਤੇ ਕਦੇ ਕਾਫੀ ਜ਼ੋਰ ਨਹੀਂ ਦੇ ਸਕਦੀ। ਉਮੀਦ ਹੈ ਕਿ ਤੁਸੀਂ ਸਾਰੇ ਕਿਵੇਂ ਵੀ ਠੀਕ ਹੋ।ਅਜ, ਮੈਂ ਬਸ ਵਿਸ਼ੇਸ਼ ਤੌਰ ਤੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਸਾਰੇ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਮਿਹਨਤੀ ਵਰਕਰ, ਟੀਮਾਂ, ਅਤੇ ਨਾਲੇ ਸਾਰੇ ਲੋਕਾਂ ਦਾ ਜਿਹੜੇ ਮੇਰੇ ਕੁਝ ਭਾਸ਼ਣਾਂ ਨੂੰ ਵਖ ਵਖ ਸੋਸ਼ੀਅਲ ਮੀਡੀਆ ਦੇ ਵੈਬਸਾਇਟਾਂ ਉਤੇ ਅਪਲੋਡ ਕਰਦੇ ਹਨ। ਮੈਂ ਨਹੀਂ ਜਾਣਦੀ ਕਿਵੇਂ ਤੁਸੀਂ ਇਹ ਕੀਤਾ ਸੀ, ਅਤੇ ਮੈਂ ਨਹੀਂ ਜਾਣਦੀ ਸੀ ਉਸ ਬਾਰੇ ਪਹਿਲਾਂ। ਮੈਂ ਸਿਰਫ ਪਿਛੇ ਜਿਹੇ ਉਨਾਂ ਬਾਰੇ ਜਾਣਿਆ, ਜਿਵੇਂ ਕੁਝ ਹਫਤੇ ਪਹਿਲਾਂ, ਜਾਂ ਮਹੀਨੇ... ਨਹੀਂ, ਕੁਝ ਹਫਤੇ ਪਹਿਲਾਂ। ਸਮਾਂ ਬਹੁਤ ਜ਼ਲਦੀ ਬੀਤ ਗਿਆ, ਮੈਂ ਨਹੀਂ ਜਾਣਦੀ। ਮੈਂ ਸੋਚਿਆ ਮੈਂ ਜਿਵੇਂ ਤੰਬੂ ਸਥਿਤੀ ਵਿਚ ਚਾਰ ਜਾਂ ਪੰਜ ਦਿਨਾਂ ਲਈ ਰਹੀ ਹਾਂ, ਪਰ ਜਦੋਂ ਮੈਂ ਪਿਛੇ ਮੁੜ ਕੇ ਦੇਖਿਆ, ਜਾਂਚ ਕੀਤੀ, ਇਹ ਪਹਿਲੇ ਹੀ ਇਕ ਮਹੀਨਾ ਅਤੇ ਇਕ ਦਿਨ ਹੋ ਗਿਆ। ਜਦੋਂ ਤੁਸੀਂ ਇਤਨੇ ਵਿਆਸਤ ਹੁੰਦੇ ਹੋ, ਤੁਸੀਂ ਸਮਾਂ ਅਤੇ ਸਥਾਨ ਨੂੰ, ਇਥੋਂ ਤਕ ਪਛਾਣ ਨਹੀਂ ਸਕਦੇ।ਅਤੇ ਕਿਵੇਂ ਵੀ, ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਪ੍ਰਮਾਤਮਾ ਦੀ ਬਖਸ਼ਿਸ਼ ਵਿਚ, ਅਤੇ ਕਾਮਨਾ ਕਰਦੀ ਤੁਹਾਡੀ ਜ਼ਲਦੀ ਸੁਧਾਰ, ਤਰਕੀ ਲਈ, ਤੁਹਾਡੇ ਰੂਹਾਨੀ ਯਤਨ ਵਿਚ। ਕ੍ਰਿਪਾ ਕਰਕੇ ਯਾਦ ਰਖਣਾ ਜੋ ਮੈਂ ਤੁਹਾਨੂੰ ਪਿਛਲੀ ਵਾਰ ਦਸਿਆ ਸੀ। ਬਿਨਾਂਸ਼ਕ, ਕੁਆਨ ਯਿੰਨ ਅਭਿਆਸੀਆਂ ਲਈ, ਤੁਸੀਂ ਪਹਿਲੇ ਹੀ ਜਾਣਦੇ ਹੋ ਕੀ ਕਰਨਾ ਹੈ, ਪਰ ਬਾਹਰਲੇ ਲੋਕ - ਵੀਗਨ, ਸ਼ਾਕਾਹਾਰੀ, ਅਤੇ ਗੈਰ-ਸ਼ਾਕਾਹਾਰੀ, ਕ੍ਰਿਪਾ ਕਰਕੇ ਵੀਗਨ ਬਣਨ ਦੀ ਕੋਸ਼ਿਸ਼ ਕਰੋ। ਸ਼ਾਕਾਹਾਰੀ ਬਹੁਤ ਵਧੀਆ ਹੈ। ਇਹ ਮਾਰ ਨਹੀਂ ਰਿਹਾ, ਪਰ ਇਹ ਵੀ ਬਹੁਤ, ਬਹੁਤ ਦੁਖ ਗਊ-ਲੋਕਾਂ ਲਈ ਦੁਖ ਦਾ ਕਾਰਨ ਬਣਦਾ ਹੈ। ਅਤੇ ਅਜਕਲ ਗਊ-ਲੋਕ ਵੀ ਬਹੁਤ ਜਿਆਦਾ ਗਿਣਤੀ ਵਿਚ ਪਾਲੇ ਜਾਂਦੇ ਹਨ, ਅਤੇ ਫਿਰ ਇਹ ਇਸ ਕਿਸਮ ਦਾ ਪੈਦਾ ਕਰਦਾ ਹੈ... ਗਊ-ਲੋਕਾਂ ਨੂੰ ਪਾਲਣਾ, ਜਾਨਵਰ-ਲੋਕਾਂ ਦਾ ਉਦਯੋਗ, ਪਾਲਣਾ, ਬਹੁਤ, ਬਹੁਤ ਮੀਥੇਨ ਪੈਦਾ ਕਰਦਾ ਹੈ ਅਤੇ ਸਾਡੇ ਗ੍ਰਹਿ ਨੂੰ, ਬਿਨਾਂਸ਼ਕ, ਸਾਡੀਆਂ ਜਿੰਦਗੀਆਂ ਨੂੰ ਖਤਰੇ ਵਿਚ ਪਾਉਂਦਾ ਹੈ।ਮੈਂ ਅਜ਼ੇ ਵੀ ਜੰਗਲੀ ਇਲਾਕੇ ਵਿਚ ਹਾਂ। ਮੈਂ ਭੁਲ ਗਈ: ਮੈਂ ਕੁਝ ਵਿਆਕਤੀਆਂ ਦਾ ਅਤੇ ਕੁਝ ਵੈਬਸਾਇਟ ਮੀਡੀਆ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਜਿਨਾਂ ਨੇ ਕੁਝ ਝੂਠਿਆਂ ਤੋਂ ਕੁਝ ਹਾਨੀਕਾਰਕ ਭਾਸ਼ਣਾਂ ਨੂੰ ਮਿਟਾਇਆ ਹੈ। ਬਦਕਿਸਮਤੀ ਨਾਲ, ਉਹ ਬਹੁਤ ਸਖਤੀ ਨਾਲ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅਤੇ... ਇਸ ਜਿੰਦਗੀ ਵਿਚ। ਮੇਰਾ ਭਾਵ, ਭੌਤਿਕ ਜੀਵਨ ਵਿਚ, ਇਹ ਹੈ, ਮੇਰਾ ਅਨੁਮਾਨ ਹੈ, ਨਾਟਾਲਣਯੋਗ ਹੈ। ਇਥੋਂ ਤਕ ਬੁਧ ਦੇ ਸਮੇਂ ਵਿਚ, ਈਸਾ ਦੇ ਸਮੇਂ ਵਿਚ, ਗੁਰੂ ਨਾਨਕ ਜੀ ਦੇ ਸਮੇਂ ਵਿਚ, ਭਗਵਾਨ ਮਹਾਂਵੀਰ ਦੇ ਸਮੇਂ ਵਿਚ, ਪੈਗੰਬਰ ਮੁਹੰਮਦ ਦੇ ਸਮੇਂ ਵਿਚ - ਉਨਾਂ ਉਪਰ ਸ਼ਾਂਤੀ ਬਣੀ ਰਹੇ, ਅਤੇ ਬਾਹਾਏਉਲਾ ਦੇ ਸਮੇਂ ਵਿਚ, ਆਦਿ - ਸਾਰੇ ਸਤਿਗੁਰੂਆਂ ਦੇ ਸਮੇਂ ਵਿਚ, ਉਨਾਂ ਦੇ ਸਮਿਆਂ ਵਿਚ, ਉਨਾਂ ਨੂੰ ਹਮੇਸ਼ਾਂ ਬਹੁਤ ਕੁਝ ਸਹਿਣਾ ਪਿਆ ਸੀ। ਅਤੇ ਹਰ ਇਕ ਨਹੀਂ ਇਸ ਬਾਰੇ ਜਾਣਦਾ, ਬਹੁਤੇ ਇਸ ਬਾਰੇ ਨਹੀਂ ਜਾਣਦੇ।ਪਰ ਮੈਂ ਬਹੁਤ ਖੁਸ਼ਕਿਸਮਤ ਹਾਂ, ਮੇਰੇ ਖਿਆਲ ਵਿਚ, ਕਿਉਂਕਿ ਮੇਰੇ ਕੋਲ ਇਥੋਂ ਤਕ ਨਿਘਾ ਰਹਿਣ ਲਈ ਇਕ ਤੰਬੂ ਹੈ। ਬਾਹਰ, ਇਹ 10 ਡਿਗਰੀ (ਸੈਲਸੀਅਸ) ਜਾਂ ਥੋੜਾ ਜਿਹਾ ਘਟ ਹੈ। ਪਰ ਇਹ ਸਹਿਣਯੋਗ ਹੈ। ਇਹੀ ਹੈ ਬਸ ਕਿ ਇਹ ਇਥੇ ਗਿਲਾ ਹੈ, ਉਥੇ ਗਿਲਾ ਹੈ, ਅਤੇ ਪਾਣੀ ਦਾ ਗਿਲਾਪਣ ਤੰਬੂ ਦੇ ਕਿਨਾਰਿਆਂ ਵਿਚ ਰਹਿੰਦਾ ਹੈ ਤਾਂਕਿ ਤੁਹਾਨੂੰ ਇਹ ਪੂੰਝਣਾ ਪਵੇ, ਜਾਂ ਇਸ ਨੂੰ ਹਵਾ ਦੇਣੀ ਪਵੇ, ਸਵੇਰੇ, ਸਾਰੀਆਂ ਜ਼ਿਪਾਂ ਨੂੰ ਖੋਲ ਕੇ ਤਾਂਕਿ ਹਵਾ ਅੰਦਰ ਆ ਸਕਦੇ, ਅਤੇ ਫਿਰ ਸ਼ਾਇਦ ਤੁਹਾਨੂੰ ਆਪਣਾ ਸੌਣ ਵਾਲਾ ਥੈਲਾ ਵੀ ਹਵਾ ਵਿਚ ਬਾਹਰ ਰਖਣਾ ਪਵੇ - ਜੇਕਰ ਇਹ ਮੀਂਹ ਨਾ ਪੈਂਦਾ ਹੋਵੇ, ਬਿਨਾਂਸ਼ਕ। ਜਾਂ ਤੁਸੀਂ ਇਸ ਨੂੰ ਹਵਾ ਹਾਰੇ ਬਾਹਰ ਰਖੋ ਤੰਬੂ ਦੀਆਂ ਸੁਰਖਿਅਤ ਪਰਤਾਂ ਦੇ ਹੇਠ।ਇਹ ਬਸ ਇਕ ਤੰਬੂ ਵਿਚ ਰਹਿਣਾ ਅਸੁਵਿਧਾਜਨਕ ਹੈ ਕਿਉਂਕਿ ਤੁਹਾਨੂੰ ਬੈਟਰੀ ਉਤੇ ਨਿਰਭਰ ਕਰਨਾ ਪਵੇਗਾ। ਪਰ ਅਜਕਲ ਇਹ ਸੰਭਵ ਹੈ, ਅਤੇ ਇਹ ਬਹੁਤ ਸੁਵਿਧਾਜਨਕ ਹੈ। ਜੇਕਰ ਤੁਹਾਡੇ ਕੋਲ ਇਕ ਕਾਰ ਹੈ, ਤੁਸੀਂ ਟੈਕਸੀ ਡਰਾਈਵਰ ਨੂੰ ਪੁਛ ਸਕਦੇ ਹੋ; ਜੇਕਰ ਤੁਸੀਂ ਉਸ ਦੇ ਨਾਲ ਚੰਗਾ ਵਿਵਹਾਰ ਕਰਦੇ ਹੋ, ਉਹ ਸ਼ਾਇਦ ਬੈਟਰੀ ਨੂੰ ਘਰੇ ਲਿਜਾ ਕੇ ਅਤੇ ਇਹ ਚਾਰਜ਼ ਕਰਨ ਲਈ ਤੁਹਾਡੀ ਮਦਦ ਕਰ ਸਕਦਾ ਹੈ। ਜਾਂ ਤੁਹਾਨੂੰ ਕੋਈ ਸਟੇਸ਼ਨ ਲਭਣਾ ਪਵੇਗਾ ਜੋ ਚਾਰਜ਼ ਕਰਨ ਲਈ ਤੁਹਾਡੀ ਮਦਦ ਕਰੇਗਾ। ਇਕ ਤਰੀਕਾ ਲਭਣ ਦੀ ਕੋਸ਼ਿਸ਼ ਕਰੋ। ਉਥੇ ਹਮੇਸ਼ਾਂ ਇਕ ਤਰੀਕਾ ਹੈ ਆਪਣੇ ਆਪ ਦੀ ਦੇਖ ਭਾਲ ਕਰਨ ਲਈ ਜਦੋਂ ਤੁਸੀਂ ਇਕ ਤੰਬੂ ਵਿਚ ਰਹਿੰਦੇ ਹੋ। ਜੇਕਰ ਤੁਹਾਡੇ ਕੋਲ ਇਕ ਥੋੜਾ ਜਿਹਾ ਫੋਲਡਾਬਲ ਜਾਂ ਪੋਰਟੇਬਲ ਸੋਲਰ ਪੈਨਲ ਹੈ, ਇਹ ਵੀ ਮਦਦ ਕਰਦਾ ਹੈ। ਪਰ ਤੁਹਾਨੂੰ ਬਹੁਤ ਹੀ ਸਰਫੇਖੋਰ ਹੋਣਾ ਪਵੇਗਾ। ਮੈਂ ਬੈਟਰੀ ਨਾਲ ਬਹੁਤ ਸਰਫਾ ਕਰਦੀ ਹਾਂ ਕਿਉਂਕਿ ਮੈਂ ਹੁਣ ਕੰਮ ਕਰਨ ਲਈ ਇਸ ਤੇ ਨਿਰਭਰ ਕਰਦੀ ਹਾਂ। ਜੇਕਰ ਮੈਂ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਨਾ ਕਰਦੀ ਹੁੰਦੀ, ਹਰ ਰੋਜ਼ ਇਤਨੀਆਂ ਸਾਰੀਆਂ ਸ਼ੋਆਂ ਦੇ ਨਾਲ, ਫਿਰ ਮੈਨੂੰ ਸਚਮੁਚ ਬੈਟਰੀ ਦੀ ਬਿਲਕੁਲ ਲੋੜ ਨਹੀਂ ਹੋਵੇਗੀ।ਮੈਨੂੰ ਇਸ ਦੀ ਨਹੀਂ ਲੋੜ। ਜੇਕਰ ਤੁਸੀਂ ਇਕ ਜੰਗਲ ਵਿਚ ਰਹਿੰਦੇ ਹੋ, ਜੰਗਲ ਵਿਚ, ਉਥੇ ਹਮੇਸ਼ਾਂ ਸੁਕੀ ਲਕੜੀ ਹੁੰਦੀ ਹੈ, ਅਤੇ ਤੁਸੀਂ ਪਕਾਉਣ ਲਈ ਅਤੇ ਆਪਣੇ ਆਪ ਨੂੰ ਨਿਘਾ ਰਖਣ ਲਈ ਇਸ ਦੀ ਵਰਤੋਂ ਕਰ ਸਕਦੇ ਹੋ। ਅਤੇ ਤੁਸੀਂ ਕੋਲਿਆਂ ਦੀ ਵਰਤੋਂ ਕਰ ਸਕਦੇ ਹੋ। ਅਗ ਤੋਂ ਬਾਅਦ, ਤੁਸੀਂ ਸਾਰੇ ਕੋਲਿਆਂ ਨੂੰ ਇਕਠੇ ਰਖ ਸਕਦੇ ਅਤੇ ਉਨਾਂ ਨੂੰ ਇਕ ਛੋਟੇ ਜਿਹੇ ਸਰੈਮਿਕ ਪਤੀਲੇ ਵਿਚ ਰਖੋ ਅਤੇ ਇਹਨਾਂ ਨੂੰ ਸੁਆਹ ਨਾਲ ਢਕ ਦੇਵੋ, ਸਿਖਰ ਤੇ ਥੋੜੀ ਜਿਹੀ ਸੁਆਹ ਨਾਲ । ਉਹ ਅਨੇਕ ਹੀ ਘੰਟਿਆਂ ਲਈ ਗਰਮ ਰਹੇਗਾ, ਅਤੇ ਇਹ ਹੈ ਜਿਵੇਂ ਤੁਸੀਂ ਆਪਣੇ ਤੰਬੂ ਨੂੰ ਵੀ ਗਰਮ ਰਖ ਸਕਦੇ ਹੋ। ਅਤੇ ਜੇਕਰ ਤੁਸੀਂ ਤੰਬੂ ਦੇ ਜ਼ਿਪਰ ਨੂੰ ਖੋਲਦੇ ਹੋ, ਕੋਲਿਆਂ ਦੀ ਗਰਮਾਇਸ਼ ਵੀ ਤੁਹਾਡੇ ਤੰਬੂ ਦੇ ਅੰਦਰ ਹੋਵੇਗੀ, ਅਤੇ ਇਹ ਤੁਹਾਨੂੰ ਥੋੜੇ ਸਮੇਂ ਲਈ ਨਿਘਾ ਰਖੇਗੀ।ਉਹ ਹੈ ਜੋ ਪੇਂਡੂ ਇਲਾਕਿਆਂ ਵਿਚ ਲੋਕ ਔ ਲੈਕ (ਵੀਐਤਨਾਮ) ਵਿਚ ਕਰਦੇ ਸਨ। ਮੇਰੀ ਦਾਦੀ ਮਾਂ ਵੀ ਇਹ ਕਰਦੀ ਸੀ। ਆਪਣਾ ਭੋਜਨ ਪਕਾਉਣ ਤੋਂ ਬਾਅਦ, ਰਾਤ ਨੂੰ ਉਹ ਕੋਲਿਆਂ ਨੂੰ ਬਚਾਉਂਦੀ ਸੀ, ਅਤੇ ਉਹ ਆਪਣੇ ਮੰਜੇ ਦੇ ਹੇਠਾਂ ਰਖਦੀ ਸੀ - ਇਕ ਛੋਟੇ ਜਿਹੇ ਪਤੀਲੇ ਵਿਚ, ਸਰੈਮਿਕ ਪਤੀਲੇ ਵਿਚ, ਅਤੇ ਆਪਣੇ ਮੰਜੇ ਦੇ ਹੇਠਾਂ ਰਖਦੀ ਸੀ। ਪਰ ਔ ਲੈਕ (ਵੀਐਤਨਾਮ) ਵਿਚ ਮੰਜਾ ਵਖਰਾ ਹੈ। ਕਿਉਂਕਿ ਮੰਜੇ ਦਾ ਕੋਈ ਕਾਵਰ ਨਹੀਂ ਜਾਂ ਕੋਈ ਚੀਜ਼। ਇਹ ਹੇਠਾਂ ਸਿਰਫ ਕੁਝ ਲਕੜੀ ਦੇ ਬੀਮ ਨਾਲ ਹੈ। ਅਤੇ ਫਿਰ ਉਹ ਇਕ ਜਿਵੇਂ ਘਾਹ ਦੀ ਬਣੀ ਹੋਈ ਤਾਤਾਮੀ ਪਤਲੀ ਸ਼ੀਟ ਰਖਦੇ , ਉਵੇਂ ਜੋ ਤੁਸੀਂ ਗਰਮੀਆਂ ਵਿਚ ਬੀਚ ਨੂੰ ਆਪਣੇ ਨਾਲ ਲੈ ਕੇ ਜਾਂਦੇ ਹੋ। ਸੋ, ਬਿਨਾਂਸ਼ਕ, ਕੋਲਿਆਂ ਦੀ ਗਰਮਾਇਸ਼ ਮਹਿਸੂਸ ਕੀਤੀ ਜਾਵੇਗੀ ਜਦੋਂ ਤੁਸੀਂ ਇਸ ਉਪਰ ਲੇਟਦੇ ਹੋ।ਮੇਰੀ ਸਥਿਤੀ ਵਿਚ, ਟੈਕਸੀ ਬਾਰੇ ਗਲ ਕਰਦਿਆਂ, ਤੁਹਾਨੂੰ ਇਕ ਟੈਕਸੀ ਨੂੰ ਬੁਲਾਉਣ ਲਈ ਸੜਕ ਤੋਂ ਕਾਫੀ ਦੂਰ ਤੁਰਨਾ ਪੈਂਦਾ ਹੈ, ਸੜਕ ਉਤੇ ਘਰਾਂ ਦੇ ਨੰਬਰਾਂ ਵਿਚੋਂ ਇਕ ਵਰਤੋਂ ਕਰਨ ਨਾਲ ਅਤੇ ਉਥੇ ਰਹਿਣਾ ਅਤੇ ਟੈਕਸੀ ਲਈ ਉਡੀਕਣਾ । ਜਿਥੇ ਮੈਂ ਰਹਿੰਦੀ ਹਾਂ ਉਥੇ ਇਕ ਬਿਨਾਂ ਸਰਨਾਵੇਂ ਵਾਲਾ ਸਰਨਾਵਾਂ ਹੈ।ਤੰਬੂ ਦਾ ਜੀਵਨ ਬਹੁਤਾ ਬੁਰਾ ਨਹੀਂ ਹੈ। ਇਹ ਮੁਫਤ ਹੈ। ਇਹ ਵਧੇਰੇ ਆਜ਼ਾਦ ਹੈ। ਬਸ ਇਹੀ ਅਸੁਵਿਧਾਜਨਕ ਹੈ, ਕਿਉਂਕਿ ਜੇਕਰ ਤੁਹਾਨੂੰ ਕੰਮ ਕਰਨਾ ਪਵੇ... ਅਜਿਹੇ ਜਿਵੇਂ ਮੇਰੇ ਕੰਮ ਦੇ ਬੋਝ ਨਾਲ, ਮੈਨੂੰ ਇਕ ਟੈਲੀਫੋਨ ਦੀ ਲੋੜ ਹੈ, ਮੈਨੂੰ ਇਕ ਕੰਪਿਊਟਰ ਦੀ ਲੋੜ ਹੈ, ਅਤੇ, ਬਿਨਾਂਸ਼ਕ, ਫਿਰ ਮੈਨੂੰ ਬਿਜ਼ਲੀ ਦੀ ਲੋੜ ਹੈ। ਖੁਸ਼ਕਿਸਮਤੀ ਨਾਲ, ਅਜਕਲ ਤੁਹਾਡੇ ਕੋਲ ਇਕ ਬੈਟਰੀ ਹੋ ਸਕਦੀ ਹੈ, ਤੁਸੀਂ ਇਸ ਨੂੰ ਚਾਰਜ਼ ਕਰ ਸਕਦੇ ਹੋ, ਅਤੇ ਫਿਰ ਤੁਸੀਂ ਬੈਟਰੀ ਤੋਂ ਬਿਜ਼ਲੀ ਦੀ ਵਰਤੋਂ ਕਰ ਸਕਦੇ ਹੋਂ, ਜੋ ਕਿ ਸੰਭਵ ਹੈ। ਹਰ ਦੋ ਕੁ ਦਿਨਾਂ ਤੋਂ ਬਾਅਦ, ਤੁਹਾਨੂੰ ਬਦਲਣਾ ਪੈਂਦਾ। ਇਹ ਬਸ ਵਧੇਰੇ ਅਸੁਵਿਧਾਜਨਕ ਹੈ। ਸਭ ਤੋਂ ਅਸੁਵਿਧਾਜਨਕ ਇਹ ਹੈ ਕਿ ਟੈਲੀਫੋਨ ਹਮੇਸ਼ਾਂ ਨਹੀਂ ਕੰਮ ਕਰਦਾ। ਕਦੇ ਕਦਾਂਈ ਮੈਨੂੰ ਕੁਝ ਆਪਣੇ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰਨ ਲਈ ਅਧਾ ਘੰਟਾ ਲਗਦਾ ਹੇ। ਅਤੇ ਇਹੀ ਸਿਰਫ ਅਸੁਵਿਧਾਜਨਕ ਹੈ। ਕਿਉਂਕਿ ਮੈਨੂੰ ਉਨਾਂ ਨੂੰ ਦਸਣਾ ਜ਼ਰੂਰੀ ਹੈ ਕਿ ਉਨਾਂ ਨੂੰ ਸ਼ੋਆਂ ਨੂੰ ਚੁਕਣਾ ਚਾਹੀਦਾ ਜੋ ਮੈਂ ਸੰਪਾਦਿਤ ਕੀਤੇ ਹਨ, ਉਦਾਹਰਣ ਵਜੋਂ ਇਸ ਤਰਾਂ। ਜਾਂ ਉਨਾਂ ਨੂੰ ਕਹਿਣਾ ਜਾ ਕੇ ਵਿਚ ਸੰਪਰਕ ਕਰਨ ਲਈ। ਉਹ ਹਮੇਸ਼ਾਂ ਆਪਣੇ ਕੰਪਿਉਟਰ ਤੇ ਨਹੀਂ ਹੁੰਦੇ। ਅਤੇ ਮੇਰਾ ਕੰਪਿਉਟਰ ਕਦੇ ਕਦਾਂਈ ਬਹੁਤਾ ਚੰਗੀ ਤਰਾਂ ਨਹੀਂ ਕੰਮ ਕਰਦਾ। ਇੰਟਰਨੈਟ ਹਮੇਸ਼ਾਂ ਬਹੁਤ ਵਧੀਆ ਕੰਮ ਨਹੀਂ ਕਰਦਾ, ਪਰ ਇਹ ਸੰਭਵ ਹੈ। ਤੁਹਾਡਾ ਧੰਨਵਾਦ, ਪ੍ਰਮਾਤਮਾ ਦਾ ਇਹ ਸਭ ਲਈ ਧੰਨਵਾਦ।ਮੈਂ ਸਚਮੁਚ ਇਹਨਾਂ ਸਾਰੀਆਂ ਕਾਢਾਂ ਲਈ ਆਭਾਰੀ ਹਾਂ ਜੋ ਲੋਕਾਂ ਦੀਆਂ ਜਿੰਦਗੀਆਂ ਨੂੰ ਹੋਰ ਆਰਾਮਦਾਇਕ, ਵਧੇਰੇ ਸੁਵਿਧਾਜਨਕ ਬਣਾਉਂਦੀਆਂ ਹਨ ਅਤੇ ਸਮੇਂ ਦੀ ਬਚਤ । ਆਮ ਵਿਆਕਤੀ , ਸੰਸਾਰ ਵਿਚ ਅਜ ਆਮ ਨਾਗਰਿਕ ਪੁਰਾਣੇ ਸਮਿਆਂ ਵਿਚ ਇਕ ਰਾਜੇ ਨਾਲੋਂ ਵਧੇਰੇ ਬਿਹਤਰ ਜਿੰਦਗੀ ਜੀ ਰਿਹਾ ਹੈ। ਅਤੇ ਜੇਕਰ ਸਾਡੇ ਕੋਲ ਸਭ ਸ਼ਾਂਤੀ ਹੋਵੇ, ਅਤੇ ਇਕ ਵੀਗਨ ਸੰਸਾਰ, ਫਿਰ ਇਹ ਰਹਿਣ ਲਈ ਇਕ ਸਵਰਗ ਹੈ । ਅਜਿਹਾ ਇਕ ਖੂਬਸੂਰਤ ਸੰਸਾਰ। ਸਾਨੂੰ ਬਸ ਇਸ ਨੂੰ ਰਖਣਾ ਪਵੇਗਾ। ਕਿਵੇਂ ਵੀ, ਮੈਂ ਪਹਿਲੇ ਹੀ ਜਿੰਦਾ ਹੋਣ ਲਈ ਬਹੁਤ ਧੰਨਵਾਦੀ ਹਾਂ ਅਤੇ ਅਜ਼ੇ ਵੀ ਤੁਹਾਡੇ ਨਾਲ ਕੰਮ ਕਰਨ ਦੇ ਯੋਗ ਹੋਣ ਲਈ, ਇਸ ਸੰਸਾਰ ਲਈ, ਇਹਦੇ ਉਪਰ ਸਾਰੇ ਜੀਵਾਂ ਲਈ, ਜਿਨਾਂ ਨੂੰ ਮੈਂ ਬਹੁਤ ਹੀ ਪਿਆਰ ਕਰਦੀ ਹਾਂ।ਮੈਂ ਹਰ ਰੋਜ਼ ਪ੍ਰਾਰਥਨਾ ਕਰਦੀ ਹਾਂ, ਤੁਹਾਡੇ ਲਈ ਸਵਰਗਾਂ ਤੋਂ ਸਹਾਇਤਾ ਮੰਗ ਰਹੀ ਹਾਂ। ਪਰ ਸਭ ਤੋਂ ਵਧੀਆ ਮਦਦ ਆਪਣੇ ਆਪ ਦੀ ਆਪ ਮਦਦ ਕਰਨੀ ਹੈ। ਉੇਹ ਕਹਿੰਦੇ ਹਨ ਕਿ ਪ੍ਰਮਾਤਮਾ ਉਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਇਹ ਇਸ ਤਰਾਂ ਸਚ ਹੈ। ਕਿਉਂਕਿ ਉਥੇ ਪ੍ਰਮਾਤਮਾ ਦੁਆਰਾ ਭੇਜੇ ਗਏ ਸਾਰੇ ਗੁਰੂਆਂ ਦੁਆਰਾ ਸਾਨੂੰ ਯੁਗਾਂ ਯੁਗਾਂ ਤੋਂ ਤਰੀਕੇ ਅਤੇ ਸਾਧਨ ਸਿਖਾਏ ਗਏ ਹਨ। ਅਸੀਂ ਜਾਣਦੇ ਹਾਂ ਕੀ ਕਰਨਾ ਹੈ। ਅਸੀਂ ਬਸ ਨਹੀਂ ਚਾਹੁੰਦੇ ਕਰਨਾ, ਜਾਂ ਸਚਮੁਚ ਇਹਦੇ ਬਾਰੇ ਬਹੁਤੀ ਪ੍ਰਵਾਹ ਨਹੀਂ ਕਰਦੇ, ਜਾਂ ਸਚਮੁਚ ਨਹੀਂ ਸੋਚਦੇ ਇਹ ਮਹਤਵਪੂਰਨ ਹੈ। ਬਸ ਜਿਵੇਂ ਤੁਸੀਂ ਸੰਸਾਰ ਵਿਚ, ਇਕ ਸਮਾਜ਼ ਵਿਚ ਰਹਿੰਦੇ ਹੋ, ਉਥੇ ਵਖ ਵਖ ਦੇਸ਼ਾਂ ਵਿਚ ਕਾਨੂੰਨ ਹਨ। ਤੁਹਾਨੂੰ ਉਨਾਂ ਦੀ ਪਾਲਣਾ ਕਰਨੀ ਪਵੇਗੀ। ਚੰਗੇ ਕਾਨੂੰਨ ਜਾਂ ਮਾੜੇ ਕਾਨੂੰਨ, ਤੁਹਾਨੂੰ ਬਸ ਉਨਾਂ ਦੀ ਪਾਲਣਾ ਕਰਨੀ ਪਵੇਗੀ ਤਾਂਕਿ ਬਚੇ ਰਹਿ ਸਕੋਂ, ਤਾਂਕਿ ਆਪਣੀ ਜਿੰਦਗੀ ਵਿਚ ਅਤੇ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਘਟੋ ਘਟ ਸ਼ਾਂਤੀ ਰਖ ਸਕੋਂ। ਇਸ ਸੰਸਾਰ ਵਿਚ ਜੀਣਾ ਸੌਖਾ ਨਹੀਂ ਹੈ, ਮੈਂ ਜਾਣਦੀ ਹਾਂ। ਮੈਂ ਇਹ ਜਾਣਦੀ ਹਾਂ।ਕਈਆਂ ਨੇ ਮੈਨੂੰ ਕੁਝ ਭਿਕਸ਼ੂਆਂ ਬਾਰੇ ਕੁਝ ਲੇਖ ਭੇਜੇ ਜਿਨਾਂ ਨੇ ਜਿਵੇਂ ਮੇਰੇ ਬਾਰੇ ਬੁਰਾ ਬੋਲਿਆ ਸੀ। ਅ ਉਹ ਚਾਹੁੰਦੇ ਸਨ ਕਿ ਜਿਵੇਂ ਇਹਨੂੰ ਖੁਲੇ ਤੌਰ ਤੇ ਪ੍ਰਸਾਰਨ ਕੀਤਾ ਜਾਵੇ। ਮੈਂ ਕਿਹਾ, "ਨਹੀਂ, ਨਹੀਂ। ਇਹ ਵਖਰੇ ਭਿਕਸ਼ੂ ਹਨ। ਉਹ ਸਿਰਫ ਗਲਤ ਸਮਝੇ। ਉਹਨਾਂ ਨੇ ਚੰਗੀ ਤਰਾਂ ਨਹੀਂ ਪੜਿਆ ਸੀ, ਚੰਗੀ ਤਰਾਂ ਮੇਰੀਆਂ ਸਿਖਿਆਵਾਂ ਦਾ ਅਧਿਐਨ ਨਹੀਂ ਕੀਤਾ ਅਤੇ ਉਹ ਗਲਤ ਸਮਝ ਗਏ।" ਪਰ ਉਹ ਭੂਤ ਨਹੀਂ ਹਨ। ਅਸੀਂ ਸਿਰਫ ਦਾਨਵਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਮ ਸਧਾਰਨ ਭਿਕਸ਼ੂਆਂ ਨੂੰ ਨਹੀਂ। ਭਿਕਸ਼ੂ ਬਸ ਮਨੁਖ ਹਨ। ਜਦੋਂ ਉਹ ਬਹੁਤਾ ਅਧਿਐਨ ਨਹੀਂ ਕਰਦੇ, ਉਹ ਸਿਰਫ ਕਿਸੇ ਇਕ ਗਿਆਨ ਦੀ ਕੁਝ ਚੀਜ਼ ਦੇ ਵਰਗ ਵਿਚ ਡਟੇ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਇਹਦੇ ਵਿਚ ਡਟੇ ਰਖਦੇ, ਜੋ ਬੁਰਾ ਨਹੀਂ ਹੈ।ਇਹੀ ਹੈ ਕਿ ਮੇਰੀ ਸਥਿਤੀ ਵਿਚ, ਮੈਨੂੰ ਲੋਕਾਂ ਨੂੰ ਸਿਖਾਉਣਾ ਪੈਂਦਾ ਹੈ। ਮੇਰੇ ਲਈ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਨਣਾ ਜ਼ਰੂਰੀ ਹੈ। ਇਸੇ ਕਰਕੇ ਮੈਂ ਵਖ ਵਖ ਧਰਮਾਂ ਦੇ ਨਾਲ ਅਧਿਐਨ ਕੀਤਾ ਸੀ ਜਦੋਂ ਮੈਂ ਛੋਟੀ ਸੀ, ਉਦੋਂ ਤਕ ਜਦੋਂ ਮੈਂ ਇਸ ਕਾਰੋਬਾਰ ਨੂੰ ਸੰਭਾਲਣ ਲਈ ਬਾਹਰ ਨਹੀਂ ਆ ਗਈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਸੰਸਾਰ ਵਿਚ ਲੋਕ, ਉਨਾਂ ਕੋਲ ਵਖੋ ਵਖਰੇ ਵਿਚਾਰ ਹਨ, ਅਤੇ ਵਖੋ ਵਖਰੇ ਧਾਰਮਿਕ ਵਿਸ਼ਵਾਸ਼ ਦੇ ਸਿਸਟਮ ਸੈਟ ਹਨ। ਤੁਹਾਨੂੰ ਜਾਨਣਾ ਜ਼ਰੂਰੀ ਹੈ ਤਾਂਕਿ ਤੁਸੀਂ ਉਨਾਂ ਨੂੰ ਸਮਝਾ ਸਕੋ, ਉਨਾਂ ਨੂੰ ਸਿਖਾ ਸਕੋਂ, ਉਨਾਂ ਦੀ ਜਾਣਕਾਰੀ ਦੇ ਤਰੀਕੇ ਵਿਚ , ਉਨਾਂ ਦੀ ਰਾਏ ਵਿਚ ਏਕੀਕ੍ਰਿਤ ਕਰਨ ਲਈ। ਜੇਕਰ ਤੁਸੀਂ ੲਹਿ ਸਭ ਨਹੀਂ ਜਾਣਦੇ, ਤੁਸੀਂ ਲੋਕਾਂ ਨੂੰ ਨਹੀਂ ਸਿਖਾ ਸਕਦੇ।ਕਲਪਨਾ ਕਰੋ ਮੈਂ ਬਸ ਇਕ ਆਮ ਭਿਕਸ਼ੂ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ? ਬਸ ਬੋਧੀ ਲੋਕਾਂ ਨੂੰ "ਅਮੀਤਬਾ ਬੁਧ" ਉਚਾਰਨਾ, ਜਾਂ ਕੁਝ ਮੰਤਰਾਂ ਨੂੰ ਉਚਾਰਨਾ, ਜਾਂ ਕੁਝ ਸੂਤਰਾਂ ਨੂੰ ਉਚਾਰਨਾ ਸਿਖਾਉਣਾ - ਜੇਕਰ ਲੋਕਾਂ ਕੋਲ ਉਹ ਸੂਤਰ ਹੋਣ ਵੀ। ਉਥੇ ਬੁਧ ਧਰਮ ਵਿਚ ਬਹੁਤ ਸਾਰੇ ਸੂਤਰ ਹਨ। ਇਸ ਲਈ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਾਨਣੀਆਂ ਜ਼ਰੂਰੀ ਹਨ, ਤਾਂਕਿ ਚੰਗੀ ਤਰਾਂ ਹੋਰਨਾਂ ਧਰਮਾਂ ਨਾਲ ਰਹਿ ਸਕੀਏ, ਅਤੇ ਹੋਰਨਾਂ ਵਿਸ਼ਵਾਸ਼ਾਂ ਤੇ ਹਮਲਾ ਨਾ ਕਰੀਏ ਅਤੇ ਸਿਰਫ ਕਹੀਏ, "ਮੇਰਾ ਵਿਸ਼ਵਾਸ਼ ਸਭ ਤੋਂ ਵਧੀਆ ਹੈ, ਇਹੀ ਇਕੋ ਇਕ ਹੈ, ਅਤੇ ਦੂਸਰੇ ਸਾਰੇ ਅਧਰਮੀ, ਨਾਸਤਕ ਹਨ।" ਇਹ ਇਕ ਸਹੀ ਧਾਰਨਾ ਨਹੀਂ ਹੈ।Photo Caption: ਮੁੜ ਸੁਰਜੀਤ ਹੋਵੋ, ਮੌਤ ਦੀ ਘਾਟੀ ਵਿਚ ਬਾਹਰ ਆਓ!