ਵਿਸਤਾਰ
ਡਾਓਨਲੋਡ Docx
ਹੋਰ ਪੜੋ
ਖੈਰ, ਇਹ ਇਕ ਚੁਟਕਲਾ ਹੈ, ਪਰ ਬਹੁਤ ਮਾਮਲਿਆਂ ਵਿਚ, ਲੋਕ ਸਮਾਨ ਚੀਜ਼ਾਂ ਕਰਦੇ ਹਨ। ਸਹੀ ਚੀਜ਼ ਗਲਤ ਸਮੇਂ ਤੇ ਕਰਨੀ ਵੀ ਚੰਗੀ ਨਹੀਂ ਹੈ। ਸੋ ਸਹੀ ਸ਼ਬਦ ਗਲਤ ਸਮੇਂ ਤੇ ਕਹਿਣਾ, ਨਹੀਂ ਚੰਗਾ। ਅਸੀਂ ਵੀ ਇਸ ਤਰਾਂ ਹਾਂ। ਜੇਕਰ ਅਸੀਂ ਸਹੀ ਚੀਜ਼ ਕਰਦੇ ਹਾਂ, ਪਰ ਗਲਤ ਜਗਾ ਵਿਚ, ਅਤੇ ਗਲਤ ਸਮੇਂ, ਇਹ ਵੀ ਸਹੀ ਨਹੀਂ ਹੈ, ਕਿ ਨਹੀਂ? ਗਲਤ ਚੀਜ਼ ਕਰਨੀ ਯਕੀਨਨ ਗਲਤ ਹੈ। ਪਰ ਕਦੇ ਕਦਾਂਈ... ਕਦੇ ਕਦੇ, ਅਸੀਂ ਲਾਪਰਵਾਹੀ ਨਾਲ ਇਕ ਗਲਤੀ ਕਰਦੇ ਹਾਂ, ਪਰ ਇਹ ਜਿਵੇਂ ਸਹੀ ਹੋ ਜਾਂਦੀ ਹੈ। ਇਹ ਇਸ ਤਰਾਂ ਵੀ ਹੋ ਸਕਦਾ ਹੈ। ਪਰ ਅਸੀਂ ਜਿਵੇਂ ਲੋਕਾਂ ਦੀਆਂ ਚੀਜ਼ਾਂ ਚੋਰੀ ਕਰਨ ਦੀ ਹਦ ਤਕ ਗਲਤੀਆਂ ਨਹੀਂ ਕਰ ਸਕਦੇ। ਅਸੀਂ ਜਿਵੇਂ ਪੰਜ ਨਸੀਹਤਾਂ ਦੀ ਉਲੰਘਣਾ ਕਰਨ ਦੀ ਹਦ ਤਕ ਗਲਤੀਆਂ ਨਹੀਂ ਕਰ ਸਕਦੇ। ਇਹ ਸਮਝੇ? ਅਸੀਂ ਗਲਤੀਆਂ ਨਹੀਂ ਕਰ ਸਕਦੇ ਹੋਰਨਾਂ ਨੂੰ ਨੁਕਸਾਨ ਪਹੁੰਚਾਉਣ ਲਈ, ਬਸ ਇਹੀ ਹੈ। ਅਸੀਂ ਇਕ ਗਲਤੀ ਕਰ ਸਕਦੇ ਹਾਂ, ਭਾਵ ਇਕ ਅਸੀਂ ਕਿਸੇ ਨੂੰ ਹਾਨੀ ਪਹੁੰਚਾਉਣ ਤੋਂ ਬਿਨਾਂ ਇਕ ਗਲਤ ਨਿਰਣਾ ਕਰਦੇ ਹਾਂ। ਸਮਝੇ? ਭਾਵੇਂ ਸਾਡਾ ਨਿਰਣਾ ਸਹੀ ਹੋਵੇ ਜਾਂ ਗਲਤ, ਘਟੋ ਘਟ ਸਾਨੂੰ ਹੋਰਨਾਂ ਨੂੰ ਹਾਨੀ ਪਹੁੰਚਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਫਿਰ ਇਹ ਠੀਕ ਹੈ। ਚਾਹੇ ਅਸੀਂ ਅੰਤ ਵਿਚ ਸਹੀ ਜਾਂ ਗਲਤ ਕਰਦੇ ਹਾਂ, ਜੇਕਰ ਅਸੀਂ ਹੋਰਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਇਹ ਸਹੀ ਫੈਂਸਲਾ ਹੈ।ਜੇਕਰ ਇਕ ਰੂਹਾਨੀ ਅਭਿਆਸੀ, ਇਕ ਉਚੇ ਪਧਰ ਤੇ ਨਹੀਂ ਪਹੁੰਚਿਆ, ਕਦੇ ਕਦਾਂਈ, ਉਹ ਅਜ਼ੇ ਵੀ ਗਲਤੀਆਂ ਕਰਦਾ ਹੈ, ਪਰ ਘਟੋ ਘਟ ਉਹ ਪੰਜ ਨਸੀਹਤਾਂ ਦੀ ਉਲੰਘਣਾ ਨਹੀਂ ਕਰ ਸਕਦਾ। ਇਹ ਸਮਝੇ? ਛੋਟੀਆਂ ਗਲਤੀਆਂ ਕਰਨੀਆਂ ਇਹ ਠੀਕ ਹੈ। "ਗਲਤੀ" ਦਾ ਭਾਵ ਹੈ ਇਹ ਇਕ ਛੋਟੀ ਚੀਜ਼ ਹੈ। ਪਰ ਜਾਣ ਬੁਝ ਕੇ ਗਲਤ ਚੀਜ਼ਾਂ ਕਰਨੀਆਂ ਜੋ ਦੂਜਿਆਂ ਨੂੰ ਹਾਨੀ ਪਹੁੰਚਾਉਂਦੀਆਂ ਹਨ ਚੰਗਾ ਨਹੀਂ ਹੈ। ਸਮਝੇ? […]ਇਹ ਸਭ ਇਸ ਪਲ ਤੋਂ ਛਡ ਦਿਓ ਅਤੇ ਆਪਣਾ ਧਿਆਨ ਪ੍ਰਮਾਤਮਾ ਉਤੇ ਕੇਂਦ੍ਰਿਤ ਕਰੋ, ਬੁਧ ਉਤੇ, ਰੂਹਾਨੀ ਅਭਿਆਸ ਉਤੇ। ਕੇਵਲ ਫਿਰ ਤੁਸੀਂ ਜ਼ਲਦੀ ਨਾਲ ਤਰਕੀ ਕਰ ਸਕਦੇ ਹੋ। […]Photo Caption: ਪ੍ਰਮਾਤਮਾ ਸਾਨੂੰ ਸਭ ਪਿਆਰ ਸੁੰਦਰਤਾ ਨਾਲ ਦਿਖਾਉਂਦਾ ਹੈ!