ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼੍ਰਿਸ਼ਟੀ ਦੇ ਸਿਸਟਮ ਨੂੰ ਸੰਬੋਧਨ ਕਰਨਾ, ਦੋ ਹਿਸਿਆਂ ਦੇ ਪਹਿਲੇ ਭਾਗ ਲਈ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੇਕਰ ਤੁਸੀਂ ਸਚਮੁਚ ਮੇਰਾ ਧੰਨਵਾਦ ਕਰਦੇ ਹੋ ਅਤੇ ਮੇਰੇ ਯਤਨ ਦੀ ਜਾਂ ਮੇਰੇ ਮੁੜ ਯਾਦ ਕਰਵਾਉਣ ਦੀ ਗਲਬਾਤ ਦੀ ਬਿਲਕੁਲ ਵੀ ਕਦਰ ਕਰਦੇ ਹੋ, ਫਿਰ ਕ੍ਰਿਪਾ ਕਰਕੇ ਬਸ ਉਸੇ ਤਰਾਂ ਕਰੋ। ਉਹ ਬਹੁਤ ਜਿਆਦਾ ਮਦਦ ਕਰੇਗਾ। ਸਭ ਤੋਂ ਪਹਿਲਾਂ, ਆਪਣੇ ਆਪ ਨੂੰ, ਆਪਣੇ ਪ੍ਰੀਵਾਰ ਨੂੰ, ਆਪਣੇ ਦੇਸ਼ ਅਤੇ ਕੋਈ ਵੀ ਚੀਜ਼ਾਂ ਜਿਨਾਂ ਨੂੰ ਤੁਸੀਂ ਪਿਆਰ ਕਰਦੇ ਹੋ, ਕਿਸੇ ਵੀ ਵਿਆਕਤੀ ਨੂੰ ਤੁਸੀਂ ਪਿਆਰ ਕਰਦੇ ਹੋ, ਤੁਹਾਡੇ ਦੋਸਤਾਂ ਵਿਚੋਂ ਕੋਈ ਵੀ, ਤੁਹਾਡੇ ਪਾਲਤੂ-ਲੋਕ, ਤੁਹਾਡਾ ਕਾਰੋਬਾਰ, ਤੁਹਾਡੀ ਜਾਇਦਾਦ, ਤੁਹਾਡੀ ਖੁਸ਼ੀ, ਸਭ ਚੀਜ਼ ਜਿਸ ਦੀ ਤੁਸੀਂ ਕਦੇ ਵੀ ਕਾਮਨਾ ਕੀਤੀ ਹੈ ਇਹ ਇਸ ਗਲ ਤੇ ਮੁਕਦੀ ਹੈ ਕਿ ਤੁਸੀਂ ਆਪਣਾ ਜੀਵਨ ਕਿਵੇਂ ਚਲਾਉਂਦੇ ਹੋ। ਇਹ ਅਸਲ ਵਿਚ ਬਹੁਤਾ ਨਹੀਂ ਹੈ, ਬਸ ਵੀਗਨ ਬਣੋ, ਸ਼ਾਂਤੀ ਬਣਾਓ, ਚੰਗੇ ਕੰਮ ਕਰੋ, ਭਾਵ ਦੂਜਿਆਂ ਦੀ ਮਦਦ ਕਰੋ ਜੋ ਲੋੜਵੰਦ ਹਨ।

ਹੇ, ਤੁਹਾਨੂੰ ਸਾਰ‌ਿਆਂ ਨੂੰ ਸ਼ੁਭਕਾਮਨਾਵਾਂ। ਇਹ ਸਿਰਫ ਦਰਸ਼ਕਾਂ ਲਈ ਹੈ ਅਤੇ ਉਨਾਂ ਸਾਰ‌ਿਆਂ ਲਈ ਜਿਨਾਂ ਨੇ ਪ੍ਰਾਰਥਨਾ ਕੀਤੀ, ਮੇਰੀ ਤਾਰੀਫ ਕੀਤੀ ਅਤੇ ਮੇਰਾ ਧੰਨਵਾਦ ਕੀਤਾ, ਸ਼ਬਦਾਂ ਵਿਚ, ਭੌਤਿਕ ਸ਼ਬਦਾਂ ਵਿਚ, ਅਤੇ ਗੀਤ, ਜਿਹੜੇ ਮੈਂ ਇਥੋਂ ਤਕ ਭੌਤਿਕ ਤੌਰ ਤੇ ਸੁਣੇ ਸਨ, ਮੇਰੇ ਸਮਾਧੀ ਵਿਚੋਂ ਬਾਹਰ ਨਿਕਲਣ ਤੋਂ ਬਾਅਦ। ਮੈਂ ਬਸ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਅਜ਼ੇ ਵੀ, ਬਹੁਤ ਛੂਹੀ ਗਈ। ਉਹ ਕੁਝ ਦਿਨ ਪਹਿਲਾਂ ਸੀ। ਅਤੇ ਬਸ ਤੁਹਾਡੀ ਗਿਣਤੀ ਜਿਨਾਂ ਨੇ ਇਸ ਵਿਚ ਭਾਗ ਲਿਆ ਸੀ ਇਸ ਨੇ ਮੈਨੂੰ ਸਚਮੁਚ ਬਹੁਤ ਹੈਰਾਨ ਕੀਤਾ। ਉਥੇ... ਜੇਕਰ ਪ੍ਰਭੂਆਂ ਤੋਂ ਜਾਣਕਾਰੀ ਸਹੀ ਹੈ ਜਿਹੜੇ ਇਸ ਸੰਸਾਰ ਦੀ ਆਬਾਦੀ ਦੀ ਦੇਖ ਭਾਲ ਕਰਦੇ ਹਨ, ਵਿਸ਼ਵੀ ਨਾਗਰਿਕਾਂ ਦੀ ਗਿਣਤੀ 3.8 ਬਿਲੀਅਨਾਂ ਤੋਂ ਉਪਰ ਸੀ। ਮੈਂ ਕਾਮਨਾ ਕਰਦੀ ਹਾਂ ਸਾਰੇ ਸੰਸਾਰ ਦੇ ਨਾਗਰਿਕ ਉਹ ਜਾਣਦੇ ਹੋਣਗੇ, ਮੇਰੇ ਦੁਆਰਾ ਕੀਤੀ ਗਈ ਗਲਬਾਤ ਦੇਖਦੇ ਹਨ ਅਤੇ ਸਭ ਤੋਂ ਤਾਜ਼ੀ ਫਲਾਏ-ਇੰਨ-ਨਿਊਸ ਉਤੇ ਜੋ ਉਨਾਂ ਨੇ ਪ੍ਰਸਾਰਿਤ ਕੀਤੀ ਸੀ। ਪਰ ਫਿਰ ਵੀ, ਇਹ ਪਰਤਖ ਗਿਣਤੀ ਨੇ ਸਚਮੁਚ ਮੈਨੂੰ ਸਦਮਾ ਦਿਤਾ। ਇਸ ਨੇ ਮੈਨੂੰ ਸਚਮੁਚ ਹੈਰਾਨ ਕਰ ਦਿਤਾ। ਮੈਂ ਅਜ਼ੇ ਵੀ ਸ਼ਬਦਾਂ ਵਿਚ ਤੁਹਾਡਾ ਧੰਨਵਾਦ ਕਰਨ ਲਈ ਅਤੇ ਆਪਣਾ ਆਭਾਰ, ਉਮੀਦ ਅਤੇ ਹੈਰਾਨੀ ਵਾਲੀ ਖੁਸ਼ੀ ਪ੍ਰਗਟ ਕਰਨ ਲਈ ਸੰਘਰਸ਼ ਕਰ ਰਹੀ ਹਾਂ।

ਫਿਰ ਵੀ, ਅਸੀਂ, ਤੁਸੀਂ, ਮੈਂ ਸਾਨੂੰ ਸਾਰ‌ਿਆਂ ਨੂੰ ਪ੍ਰਮਾਤਮਾ ਦਾ, ਸਰਬ ਸ਼ਕਤੀਮਾਨ, ਅਸਲ ਦਇਆਵਾਨ, ਮਿਹਰਵਾਨ ਵਾਹਿਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਸੇ ਵੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਜੋ ਸਾਡੀਆਂ ਜਿੰਦਗੀਆਂ ਵਿਚ ਵਾਪਰਦੀ ਹੈ। ਰੋਜ਼ਾਨਾ, ਮੈਂ ਉਨਾਂ ਦਾ ਧੰਨਵਾਦ ਕਰਦੀ ਹਾਂ, ਅਤੇ ਉਹ ਇਕ ਕਰਤਾ ਹਨ। ਉਹ ਸਭ ਚੀਜ਼ ਹਨ। ਮੈਨੂੰ ਕਹਿਣਾ ਚਾਹੀਦਾ ਹੈ ਉਹ ਸਭ ਚੀਜ਼ ਹੈ, ਕਿਉਂਕਿ ਉਸ ਦਾ ਮਤਲਬ ਹੈ ਉਹ ਇਕ ਮਰਦਾਵਾਂ ਅਤੇ ਮਾਦਾਈ ਹੈ, ਕਿਉਂਕਿ ਅਸੀਂ ਨਿਰਧਾਰਤ ਨਹੀਂ ਕਰ ਸਕਦੇ ਕਿ ਪ੍ਰਮਾਤਮਾ ਬਸ ਇਕ ਨਰ ਹੈ। ਪ੍ਰਮਾਤਮਾ ਸਭ ਕੁਝ ਹਨ; ਪ੍ਰਮਾਤਮਾ ਸਭ ਚੀਜ਼ ਹੈ - ਅਸਲੀ ਪ੍ਰਮੇਸ਼ਵਰ, ਈਸ਼ਵਰ। ਅਤੇ ਸਾਨੂੰ ਸਾਰੇ ਸਤਿਗੁਰੂਆਂ : ਅਤੀਤ, ਵਰਤਮਾਨ, ਅਤੇ ਸ਼ਾਇਦ ਭਵਿਖ ਦਿਆਂ ਦਾ, ਸਾਨੂੰ ਕੁਝ ਹਥ (ਸਹਾਇਤਾ) ਉਧਾਰਾ ਦੇਣ ਲਈ ਵੀ ਧੰਨਵਾਦ ਕਰਨਾ ਚਾਹੀਦਾ ਹੈ। ਅਸੀਂ ਸਾਡੇ ਸਮੇਂ ਦੇ ਸਾਰੇ ਸੰਤਾਂ ਅਤੇ ਰਿਸ਼ੀਆਂ ਦਾ ਵੀ ਧੰਨਵਾਦ ਕਰਦੇ ਹਾਂ: ਸਵਰਗਾਂ ਵਿਚ, ਧਰਤੀ ਉਤੇ, ਨਾਲੇ ਹੋਰ ਕਿਤੇ ਬ੍ਰਹਿਮੰਡ ਵਿਚ, ਸ਼ਾਂਤੀ ਅਤੇ ਇਕ ਵੀਗਨ ਸੰਸਾਰ ਸਥਾਪਿਤ ਕਰਨ ਲਈ, ਇਸ ਸੰਸਾਰ ਨੂੰ ਇਕ ਸਵਰਗ ਬਨਾਉਣ ਲਈ ਸਾਡੇ ਸਾਰ‌ਿਆਂ ਲਈ ਚਿੰਤਾ-ਰਹਿਤ, ਮੁਕਤ, ਅਤੇ ਖੁਸ਼ੀ ਮਾਨਣ ਲਈ, ਹੁਣ ਅਤੇ ਬਾਅਦ ਵਿਚ। ਅਸੀਂ ਇਨਸਾਨ ਹੋ ਸਕਦੇ ਹਾਂ, ਪਰ ਸਾਨੂੰ ਦੁਖ ਪੀੜਾ ਵਿਚ, ਵੇਦਨਾ ਕਸ਼ਟ ਵਿਚ, ਇਕ ਦੂਸਰੇ ਨਾਲ ਅਤੇ ਹੋਰਨਾਂ ਜੀਵਾਂ ਨਾਲ ਯੁਧ ਵਿਚ ਨਹੀਂ ਹੋਣਾ ਚਾਹੀਦਾ। ਕਿਉਂਕਿ ਇਹ ਬਹੁਤ ਜਿਆਦਾ ਬੋਝ, ਬਹੁਤ ਜਿਆਦਾ ਚਿੰਤਾ, ਬਹੁਤ ਜਿਆਦਾ ਦੁਖ-ਪੀੜਾ ਦਾ ਕਾਰਨ ਬਣਦੇ ਹਨ, ਜਿਸ ਦੇ ਅਸੀਂ ਹਕਦਾਰ ਨਹੀਂ ਹਾਂ।

ਤੁਹਾਨੂੰ ਮੇਰਾ ਧੰਨਵਾਦ ਜਾਂ ਸ਼ਲਾਘਾ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ; ਮੈਂ ਬਸ ਸਾਧਨ ਦਾ ਇਕ ਬਹੁਤ ਹੀ ਨਿਮਰ ਹਿਸਾ ਜੋ ਸ਼ਾਂਤੀ ਜਾਂ ਇਕ ਵੀਗਨ ਸੰਸਾਰ ਸੰਭਵ ਬਣਾਉਦਾ ਹੈ। ਜੇਕਰ ਇਹ ਸੰਭਵ ਹੈ, ਮੈਂ ਅਜ਼ੇ ਵੀ ਸੰਘਰਸ਼ ਕਰ ਰਹੀ ਹਾਂ, ਇਹਦੇ ਲਈ ਲੜ ਰਹੀ ਹਾਂ। ਜੇਕਰ ਤੁਸੀਂ ਸਚਮੁਚ ਮੇਰਾ ਧੰਨਵਾਦ ਕਰਦੇ ਹੋ ਅਤੇ ਮੇਰੇ ਯਤਨ ਦੀ ਜਾਂ ਮੇਰੇ ਮੁੜ ਯਾਦ ਕਰਵਾਉਣ ਦੀ ਗਲਬਾਤ ਦੀ ਬਿਲਕੁਲ ਵੀ ਕਦਰ ਕਰਦੇ ਹੋ, ਫਿਰ ਕ੍ਰਿਪਾ ਕਰਕੇ ਬਸ ਉਸੇ ਤਰਾਂ ਕਰੋ। ਉਹ ਬਹੁਤ ਜਿਆਦਾ ਮਦਦ ਕਰੇਗਾ। ਸਭ ਤੋਂ ਪਹਿਲਾਂ, ਆਪਣੇ ਆਪ ਨੂੰ, ਆਪਣੇ ਪ੍ਰੀਵਾਰ ਨੂੰ, ਆਪਣੇ ਦੇਸ਼ ਅਤੇ ਕੋਈ ਵੀ ਚੀਜ਼ਾਂ ਜਿਨਾਂ ਨੂੰ ਤੁਸੀਂ ਪਿਆਰ ਕਰਦੇ ਹੋ, ਕਿਸੇ ਵੀ ਵਿਆਕਤੀ ਨੂੰ ਤੁਸੀਂ ਪਿਆਰ ਕਰਦੇ ਹੋ, ਤੁਹਾਡੇ ਦੋਸਤਾਂ ਵਿਚੋਂ ਕੋਈ ਵੀ, ਤੁਹਾਡੇ ਪਾਲਤੂ-ਲੋਕ, ਤੁਹਾਡਾ ਕਾਰੋਬਾਰ, ਤੁਹਾਡੀ ਜਾਇਦਾਦ, ਤੁਹਾਡੀ ਖੁਸ਼ੀ, ਸਭ ਚੀਜ਼ ਜਿਸ ਦੀ ਤੁਸੀਂ ਕਦੇ ਵੀ ਕਾਮਨਾ ਕੀਤੀ ਹੈ ਇਹ ਇਸ ਗਲ ਤੇ ਮੁਕਦੀ ਹੈ ਕਿ ਤੁਸੀਂ ਆਪਣਾ ਜੀਵਨ ਕਿਵੇਂ ਚਲਾਉਂਦੇ ਹੋ। ਇਹ ਅਸਲ ਵਿਚ ਬਹੁਤਾ ਨਹੀਂ ਹੈ, ਬਸ ਵੀਗਨ ਬਣੋ, ਸ਼ਾਂਤੀ ਬਣਾਓ, ਚੰਗੇ ਕੰਮ ਕਰੋ, ਭਾਵ ਦੂਜਿਆਂ ਦੀ ਮਦਦ ਕਰੋ ਜੋ ਲੋੜਵੰਦ ਹਨ। ਬਸ ਉਹੀ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ, ਸਚਮੁਚ। ਅਤੇ ਸਾਨੂੰ ਅਜ਼ੇ ਵੀ ਪ੍ਰਮਾਤਮਾ ਦਾ ਧੰਨਵਾਦ ਕਰਨ ਦੀ ਲੋੜ ਹੈ ਕਿ ਅਸੀਂ ਉਹ ਕਰਨ ਦੇ ਯੋਗ ਹਾਂ। ਕਿ ਸਾਨੂੰ ਇਹ ਸਨਮਾਨ, ਮਾਣ, ਤਾਕਤ ਇਹ ਸਭ ਕਰਨ ਲਈ ਮਿਲ ਰਿਹਾ ਹੈ।

ਸਿਰਫ ਤਿੰਨ ਚੀਜ਼ਾਂ: ਵੀਗਨ ਬਣੋ, ਸ਼ਾਂਤੀ ਬਣਾਓ, ਚੰਗੇ ਕੰਮ ਕਰੋ। ਪ੍ਰਮਾਤਮਾ ਦਾ ਧੰਨਵਾਦ ਕਰੋ ਅਤੇ ਸਵਰਗਾਂ ਦੀ ਹਰ ਰੋਜ਼ ਸ਼ਲਾਘਾ ਕਰੋ। ਸਾਨੂੰ ਸ਼ਾਂਤੀ ਦੇ ਰਾਜ਼ੇ ਦਾ ਵੀ ਧੰਨਵਾਦ ਕਰਨਾ ਜ਼ਰੂਰੀ ਹੈ, ਜੇਕਰ ਸਾਡੇ ਸੰਸਾਰ ਲਈ ਕੋਈ ਸ਼ਾਂਤੀ ਜਾਂ ਕੋਈ ਵੀਗਨ ਸਫਲਤਾ, ਉਹ ਪ੍ਰਮਾਤਮਾ ਸਰਬਸ਼ਕਤੀਮਾਨ, ਸਾਰੇ ਪ੍ਰਭੂ. ਸਵਰਗ ਵਿਚ ਚੰਗੇ ਪ੍ਰਭੂਆਂ, ਸਾਰੇ ਸਤਿਗੁਰੂਆਂ, ਸਾਰੇ ਸੰਤਾਂ ਅਤੇ ਰਿਸ਼ੀਆਂ ਕਰਕੇ ਹੈ, ਨਾਲੇ ਸ਼ਾਂਤੀ ਦਾ ਰਾਜ਼ਾ ਅਤੇ ਵੀਗਨਿਜ਼ਮ ਦੇ ਰਾਜ਼ੇ ਕਰਕੇ ਹੈ। ਕ੍ਰਿਪਾ ਕਰਕੇ, ਉਨਾਂ ਸਾਰਿਆਂ ਦਾ ਮੇਰੇ ਲਈ ਧੰਨਵਾਦ ਕਰੋ। ਮੈਂ ਉਨਾਂ ਦਾ ਹਰ ਰੋਜ਼ ਧੰਨਵਾਦ ਕਰ ਰਹੀ ਹਾਂ। ਮੈਂ ਅਜ਼ੇ ਵੀ ਨਤੀਜ਼ੇ ਦੇ ਆਉਣ ਲਈ ਉਡੀਕ ਕਰ ਰਹੀ ਹਾਂ। ਮੈਂ ਪ੍ਰਮਾਤਮਾ ਨਾਲ ਵੀ ਗਲਾਂ ਕਰਦੀ ਰਹੀ ਹਾਂ, ਅਤੇ ਮੈਂ ਪ੍ਰਮਾਤਮਾ ਨੂੰ ਕਿਹਾ ਮਨੁਖਾਂ ਨੂੰ ਮਦਦ ਦੀ ਲੋੜ ਹੈ। ਮਾਨਸ ਇਕਲ‌ਿਆਂ ਦਾ ਕਸੂਰ ਨਹੀਂ ਹੈ। ਜਿਸ ਨੇ ਵੀ ਇਹ ਸੰਸਾਰ ਰੁਚਿਆ ਅਜਿਹੀ ਇਕ ਹਫੜਾ ਦਫੜੀ ਵਾਲੇ ਤਰੀਕੇ ਵਿਚ, ਜਾਂ ਇਹ ਸਭ ਹਫੜਾ-ਦਫੜੀ ਦੇ ਵਾਪਰਨ ਲਈ ਉਤੇਜਿਤ ਕੀਤਾ, ਉਹ ਹੈ ਜਿਸ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਮੈਂ ਪ੍ਰਭੂ ਨਾਲ ਬਹਿਸ ਕਰਦੀ ਰਹੀ ਹਾਂ ਉਹਦੇ ਬਾਰੇ। ਮੈਂ ਕਿਹਾ, "ਜੇਕਰ ਜਿਹੜਾ ਵੀ ਹੈ ਉਹ ਚੀਜ਼ਾਂ ਸਿਰਜ਼ ਸਕਦਾ, ਪਰ ਉਨਾਂ ਚੀਜ਼ਾਂ ਦੀ ਮੁਰੰਮਤ ਜਾਂ ਠੀਕ ਨਹੀਂ ਕਰ ਸਕਦਾ, ਫਿਰ ਉਸ ਨੂੰ ਅਸਤੀਫਾ ਦੇਣਾ ਚਾਹੀਦਾ ਸਵਰਗ ਲੜੀ ਦੇ ਕਰਮ ਤੋਂ। ਮੈਂ ਸਾਰੇ ਪਾਪਾਂ ਨੂੰ ਮਾਨਸਾਂ ਤੇ ਦੋਸ਼ ਲਗਾਇਆ ਜਾਂਦਾ ਸਵੀਕਾਰ ਨਹੀਂ ਕਰਦੀ। ਮੈਂ ਨਹੀਂ ਸਵੀਕਾਰ ਕਰਦੀ..." ਮੈਂ ਕਿਹਾ, "ਮੈਂ ਉਹ ਨਹੀਂ ਸਵੀਕਾਰ ਕਰਦੀ!" ਮੈਂ ਉਸ ਨੂੰ ਦੋਸ਼ ਦਿੰਦੀ ਹਾਂ ਜਿਸ ਨੇ ਮਨੁਖਾਂ ਨੂੰ ਡੇਗਣ ਲਈ ਇਹ ਸਭ ਘੜਮਸ , ਇਹ ਸਾਰੇ ਪਰਤਾਵੇ, ਇਹ ਸਭ ਜਾਲ ਅਤੇ ਚਾਲਾਂ ਸਿਰਜ਼‌ੀਆਂ ਹਨ। ਕਿਉਂਕਿ ਇਸ ਭੌਤਿਕ ਸੰਸਾਰ ਵਿਚ, ਪਵਿਤਰ ਬਣੇ ਰਹਿਣਾ ਅਤੇ ਨਾ ਡਿਗਣਾ ਬਹੁਤ ਮੁਸ਼ਕਲ ਹੈ। ਮੈਂ ਪ੍ਰਭੂ ਨਾਲ ਬਹਿਸ ਕਰਨ ਲਈ ਸਭ ਸੰਭਵ ਸ਼ਬਦ ਵਰਤੋਂ ਕੀਤੇ ਹਨ। ਅਤੇ ਮੈਂ ਇਕਬਾਲ ਕਰਦੀ ਹਾਂ, ਮੈਂ ਇਸ ਅਖੌਤੀ ਰਚਨਹਾਰੇ ਵਲ ਚੀਕ ਰਹੀ ਸੀ ਅਤੇ ਉਸ ਨੂੰ ਦਫਾ ਹੋਣ ਲਈ ਕਿਹਾ । ਜੇਕਰ ਇਸ ਨੂੰ ਠੀਕ ਨਹੀਂ ਕਰ ਸਕਦੇ, ਫਿਰ ਬਸ ਚਲੇ ਜਾਓ। ਸਾਨੂੰ ਮਨੁਖਾਂ ਨੂੰ ਰਹਿਣ ਦੇਵੋ। ਮੈਂ ਜਾਣਦੀ ਹਾਂ ਸ਼ਾਇਦ ਮੈਨੂੰ ਉਹ ਨਹੀਂ ਕਰਨਾ ਚਾਹੀਦਾ ਸੀ, ਪਰ ਮੈਂ ਕੀਤਾ। ਖੈਰ, ਮੈਂ ਉਹ ਕੀਤਾ, ਸਿਰਫ ਇਕ ਵਾਰ ਨਹੀਂ, ਇਹ ਪਹਿਲੀ ਵਾਰ ਨਹੀਂ ਹੈ। ਮੈਂ ਉਹ ਪਹਿਲਾਂ ਕੀਤਾ ਸੀ, ਕਈ ਵਾਰ, ਜਦੋਂ ਵੀ ਮੈਂ ਨਿਰਾਸ਼ਾ ਨਾਲ ਪੂਰੀ ਤਰਾਂ ਭਰ ਜਾਂਦੀ ਹਾਂ, ਜਦੋਂ ਵੀ ਮੈਂ ਬਹੁਤ ਜਿਆਦਾ ਮਨੁਖਾਂ ਅਤੇ ਜਾਨਵਰ-ਲੋਕਾਂ ਦੀ ਦੁਖ ਪੀੜਾ ਨਾਲ ਹਾਵੀ ਹੁੰਦ‌ਿਆਂ ਭਰ ਜਾਂਦੀ ਹਾਂ।

ਸੋ ਕ੍ਰਿਪਾ ਕਰਕੇ ਮੇਰੀ ਮਦਦ ਕਰੋ. ਕ੍ਰਿਪਾ ਕਰਕੇ ਬਸ ਵੀਗਨ ਬਣਨ ਲਈ ਅਤੇ ਸ਼ਾਂਤੀ ਬਣਾਉਣ ਲਈ, ਮੇਰੀ ਮਦਦ ਕਰੋ,। ਅਤੇ ਜੇਕਰ ਤੁਸੀਂ ਕਰ ਸਕਦੇ, ਦੂਜਿਆਂ ਦੀ ਮਦਦ ਕਰੋ। ਦੂਜਿਆਂ ਦਾ ਭਾਵ ਸਿਰਫ ਮਾਨਸ ਹੀ ਨਹੀਂ - ਜਾਨਵਰ-ਲੋਕ, ਦਰਖਤ, ਪੌਂਦੇ - ਉਨਾਂ ਦੀ ਮਦਦ ਕਰੋ। ਉਨਾਂ ਦੀ ਦੇਖ ਭਾਲ ਕਰੋ ਜਿਥੇ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਉਹ ਸਾਡੇ ਸੰਸਾਰ ਲਈ ਚੰਗੇ ਹਨ। ਉਹ ਤੁਹਾਡੇ ਲਈ ਚੰਗੇ ਹਨ, ਗ੍ਰਹਿ ਲਈ ਚੰਗੇ ਹਨ, ਅਤੇ ਮੇਰੇ ਲਈ ਚੰਗੇ ਹਨ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਅਤੇ ਮੈਂ ਇਸ ਦੀ ਵਧੇਰੇ ਆਭਾਰੀ ਹੋਵਾਂਗੀ ਤੁਹਾਡੇ ਮੇਰੇ ਲਈ ਗੀਤ ਗਾਉਣ ਅਤੇ ਮੇਰਾ ਧੰਨਵਾਦ ਕਰਨ ਨਾਲੋਂ, ਜੋ ਇਥੋਂ ਤਕ ਮੇਰੇ ਭੌਤਿਕ ਕੰਨਾਂ ਤਕ ਪਹੁੰਚ ਗਏ। ਮੈਂ ਇਤਨੀਹੈਰਾਨ ਹੋਈ ਸੀ ਕਿ ਇਥੋਂ ਤਕ ਮਨੁਖੀ ਗੀਤ... ਮੇਰਾ ਭਾਵ ਮੇਰੇ ਆਪਣੇ ਦੀਖਿਅਕ ਨਹੀਂ, ਪੈਰੋਕਾਰ ਨਹੀਂ, ਜਾਂ ਮੇਰੇ ਅਖੌਤੀ ਸੰਸਥਾ ਦੇ ਮੈਂਬਰ। ਮੇਰਾ ਭਾਵ ਤੁਸੀਂ , ਲੋਕ ਜੋ ਬਾਹਰ ਉਥੇ ਹਨ। ਲੋਕ ਜਿਨਾਂ ਨੇ ਫਲਾਏ-ਇੰਨ ਨਿਊਸ ਸੁਣ‌ਿਆ ਹੋਵੇ ਜਾਂ ਦੇਖਿਆ ਹੋਵੇ ਜੋ ਉਨਾਂ ਨੇ ਮੇਰੀ ਆਪਣੇ ਲੋਕਾਂ ਨਾਲ ਗਲਬਾਤ ਬਾਰੇ ਅਤੇ ਇਹਦਾ ਕੁਝ ਹਿਸਾ ਤੁਹਾਡੇ, ਦਰਸ਼ਕਾਂ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਪ੍ਰਸਾਰਿਤ ਕੀਤਾ ਸੀ।

ਮੇਰਾ ਭਾਵ ਹੈ, ਇਸ ਭੌਤਿਕ ਸੰਸਾਰ ਵਿਚ ਇਹ ਇਥੋਂ ਤਕ ਮੇਰੇ ਲਈ ਵੀ ਸਵਰਗਾਂ ਤੋਂ ਸੰਦੇਸ਼ਾਂ ਨੂੰ ਸੁਣਨਾ ਮੁਸ਼ਕਲ ਹੈ। ਭਾਵੇਂ ਮੈਂ ਉਨਾਂ ਨੂੰ ਸੁਣਦੀ ਹਾਂ, ਉਹ ਕਾਪੀ ਕਰਦੀ ਹਾਂ, ਮੈਂ ਹਰ ਰੋਜ਼ ਸੰਦੇਸ਼ ਪ੍ਰਾਪਤ ਕਰਦੀ ਹਾਂ, ਤਕਰੀਬਨ ਹਰ ਰੋਜ਼, ਪਰ ਅਜ਼ੇ ਵੀ, ਅਨੇਕ ਹੀ ਗੁੰਮ ਹੋ ਜਾਂਦੇ ਕਿਉਂਕਿ ਮੈਂ ਬਹੁਤੀ ਵਿਆਸਤ ਹਾਂ। ਮੇਰੇ ਕੋਲ ਕਰਨ ਲਈ ਬਹੁਤ ਜਿਆਦਾ ਕੰਮ ਹੈ. ਬਹੁਤਾ ਜਿਆਦਾ ਭੌਤਿਕ ਕੰਮ ਕਰਨ ਲਈ ਅਤੇ ਨਾਲੇ ਅੰਦਰਲਾ ਕੰਮ ਕਰਨ ਲਈ ਵੀ। ਮੇਰੇ ਕੋਲ ਸਵਰਗ ਦਾ ਕੰਮ ਹੈ, ਨਰਕ ਦਾ ਕੰਮ ਹੈ, ਅਤੇ ਧਰਤੀ ਦਾ ਕੰਮ ਹੈ। ਮੈਂ ਤੁਹਾਨੂੰ ਕੋਈ ਚੀਜ਼ ਕੁਰਬਾਨ ਕਰਨ ਲਈ ਬੇਨਤੀ ਨਹੀਂ ਕਰ ਰਹੀ, ਸਿਰਫ ਬਸ ਉਸ ਮਾਸ ਦੇ ਟੁਕੜੇ ਨੂੰ ਥਲੇ ਰਖ ਦੇਵੋ। ਇਹ ਬਹੁਤਾ ਜਿਆਦਾ ਨਹੀਂ ਹੈ। ਅਤੇ ਇਕ ਦੂਜੇ ਨਾਲ ਸ਼ਾਂਤੀ ਬਣਾਓ, ਕਿਉਂਕਿ ਉਹ ਹੈ ਜਿਵੇਂ ਅਸੀਂ ਜਿਉਂਦੇ ਹਾਂ। ਜੇਕਰ ਅਸੀਂ ਸ਼ਾਂਤੀ ਚਾਹੁੰਦੇ ਹਾਂ, ਸਾਨੂੰ ਸ਼ਾਂਤੀ ਬਣਾਉਣੀ ਪਵੇਗੀ।

ਮੈਨੂੰ ਤੁਹਾਨੂੰ ਕੁਝ ਚੀਜ਼ ਦਸਣ ਜਾ ਰਹੀ ਹਾਂ। ਤੁਸੀਂ ਸ਼ਾਇਦ ਸੋਚੋਂ ਮੈਂ ਸ਼ੇਖੀ ਮਾਰ ਰਹੀ ਹਾਂ, ਪਰ ਇਹ ਨਹੀਂ ਹੈ। ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ ਕਿ ਮੈਂ ਵੀ ਕੁਰਬਾਨੀ ਕਰਦੀ ਹਾਂ। ਜੇ ਤੁਸੀਂ ਮੇਰੀ ਬੇਨਤੀ ਨੂੰ ਇਕ ਕੁਰਬਾਨੀ ਆਖਦੇ ਹੋਵੋਂ, ਫਿਰ ਮੈਂ ਵੀ ਬਹੁਤ ਹੀ ਕੁਰਬਾਨੀ ਕਰਦੀ ਹਾਂ। ਸਭ ਤੋਂ ਪਹਿਲਾਂ, ਤੁਸੀਂ ਜਾਣਦੇ ਹੋ ਮੈਂ ਵੀਗਨ ਹਾਂ। ਮੈਂ ਬਹੁਤ ਵਿਤੀ ਜਾਏਦਾਦ ਅਤੇ ਨਕਦ ਪੈਸਾ ਗੁਆਇਆ ਹੈ। ਮੇਰੇ ਬੈਂਕ (ਦਾ ਖਾਤਾ) ਉਨਾਂ ਕੁਝ ਹਸਤੀਆਂ ਦੁਆਰਾ, ਬਿਨਾਂ ਕਿਸੇ ਵੀ ਕਾਰਨ ਬਲਾਕ ਕੀਤਾ ਗ‌ਿਆ ਹੈ। ਪਰ ਮੈਂ ਨਹੀਂ ਬਸ ਉਥੇ ਬਾਹਰ ਅਦਾਲਤ ਨੂੰ ਜਾ ਕੇ, ਉਨਾਂ ਉਤੇ ਮੁਕਦਮਾ ਕਰ ਸਕਦੀ, ਅਤੇ ਆਪਣਾ ਪੈਸਾ ਵਾਪਸ ਲੈ ਸਕਦੀ। ਮੈਂ ਬਸ ਇਹ ਰਹਿਣ ਦਿੰਦੀ ਹਾਂ। ਮੇਰਾ ਭਾਵ ਹੈ ਕਈ ਮਿਲੀਅਨ ਮੇਰਾ ਪੈਸਾ, ਪੂਰੀ ਤਰਾਂ ਮੇਰਾ ਪੈਸਾ, ਇਮਾਨਦਾਰੀ ਨਾਲ ਕਮਾਇਆ ਪੈਸਾ। ਮੈਂ ਪੰਜ ਨਸੀਹਤਾਂ ਦੀ ਪਾਲਣਾ ਕਰਦੀ ਹਾਂ। ਉਨਾਂ ਵਿਚੋਂ ਇਕ ਹੈ ਚੋਰੀ ਨਹੀਂ ਕਰਨੀ। ਸੋ, ਇਹ ਸਭ ਮੇਰਾ ਪੈਸਾ ਹੈ - ਮੈਂ ਇਹ ਕਮਾਇਆ, ਮੈਂ ਇਹ ਭਿੰਨ ਭਿੰਨ ਤਰੀਕਿਆਂ ਦੁਆਰਾ ਬਣਾਇਆ - ਸ਼ਾਇਦ ਕਲਾਤਮਿਕ ਤੌਰ ਤੇ, ਜਾਂ ਚੀਜ਼ਾਂ ਵੇਚਣ ਦੁਆਰਾ। ਪਰ ਕੋਈ ਗਲ ਨਹੀਂ ਉਸ ਬਾਰੇ। ਮੈਂ ਤੁਹਾਨੂੰ ਬਸ ਦਸ ਰਹੀ ਹਾਂ ਤਾਂਕਿ ਤੁਸੀਂ ਜਾਣ ਲਵੋਂ।

ਸੋ, ਇਸ ਵਖਤ, ਮੇਰੇ ਕੋਲ ਬਸ ਸ਼ਾਇਦ ਇਕ ਦੋ ਹਜ਼ਾਰ ਹੀ ਮੇਰੇ ਹਥਾਂ ਵਿਚ ਹਨ - ਬਸ ਜੇ ਕਦੇ ਮੈਨੂੰ ਬਾਹਰ ਜਾਣਾ ਪਵੇ। ਪਰ ਮੈਨੂੰ ਇਥੋਂ ਤਕ ਬਾਹਰ ਜਾਣ ਦੀ ਵੀ ਇਜ਼ਾਜ਼ਤ ਨਹੀਂ ਹੈ। ਮੈਨੂੰ ਇਕੋ ਜਗਾ ਵਿਚ ਰਹਿ ਕੇ ਰੀਟਰੀਟ ਕਰਨੀ ਜ਼ਰੂਰੀ ਹੈ। ਸਿਰਫ ਬਾਹਰ ਖਰੀਦਾਰੀ ਕਰਨ ਲਈ ਜਾਂ ਕਿਸੇ ਜਗਾ ਜਾਣ ਲਈ ਹੀ ਇਜ਼ਾਜ਼ਤ ਨਹੀਂ, ਇਥੋਂ ਤਕ ਬਾਹਰ ਸੜਕ ਉਤੇ ਜਾ ਕੇ ਕੁਝ ਤਾਜ਼ੀ ਹਵਾ ਲੈਣ ਲਈ ਵੀ ਨਹੀਂ। ਕਦੇ ਕਦਾਂਈ, ਮੈਂ ਬਾਹਰ ਛਿਪ ਜਾਂਦੀ ਹਾਂ, ਇਕ "ਜ਼ੁਰਮਾਨੇ" ਦਾ ਖਤਰਾ ਲੈਂਦੀ ਹੋਈ ਕੁਝ ਲਾਗੇ ਫੋਟੋ ਖਿਚਣ ਲਈ। ਮੈਂ ਬਹੁਤਾ ਦੂਰ ਨਹੀਂ ਜਾ ਸਕਦੀ, ਸ਼ਾਇਦ ਕੁਝ ਕੁ ਸੌ ਮੀਟਰ, ਬਸ ਇਹੀ। ਬਸ ਫੋਟੋ ਖਿਚਣ ਲਈ, ਹੋਰ ਕੁਝ ਨਹੀਂ; ਅਤੇ ਜ਼ਲਦੀ ਨਾਲ ਘਰ ਨੂੰ ਵਾਪਸ ਦੌੜਦੀ ਹਾਂ।

ਜੋ ਵੀ ਮੈਂ ਚਾਹੁੰਦੀ ਹਾਂ, ਇਥੋਂ ਤਕ ਸ਼ਾਂਤੀ ਅਤੇ ਵੀਗਨ - ਇਹ ਮੇਰੀ ਨਹੀਂ, ਇਹ ਤੁਹਾਡੇ ਲਈ ਹੈ - ਮੈਨੂੰ ਅਜ਼ੇ ਵੀ ਭੁਗਤਾਨ ਕਰਨਾ ਪੈਂਦਾ ਹੈ। ਮੇਰਾ ਪੈਸਾ ਵੀ ਚੋਰੀ ਕੀਤਾ ਗਿਆ। ਮੇਰੀ ਸਾਰੀ ਬਚਤ ਚੋਰੀ ਕੀਤੀ ਗਈ, ਸੋ ਹੁਣ ਮੇਰੇ ਕੋਲ ਬਹੁਤ ਹੀ ਘਟ ਪੈਸਾ ਬਚ‌ਿਆ ਹੈ। ਮੈਂ ਕੋਈ ਘਰ ਨਹੀਂ ਖਰੀਦ ਸਕਦੀ, ਮੈਂ ਕੋਈ ਚੀਜ਼ ਨਹੀਂ ਕਰ ਸਕਦੀ। ਮੈਂ ਯਾਤਰਾ ਨਹੀਂ ਕਰ ਸਕਦੀ। ਮੈਂ ਇਥੋਂ ਤਕ ਇਕ ਰੈਸਟਰਾਂਟ ਨੂੰ ਜਾ ਕੇ ਬਸ ਇਕ ਮੁਫਤ (ਕੰਮ ਤੋਂ) ਭੋਜ਼ਨ ਦਾ ਵੀ ਅਨੰਦ ਨਹੀਂ ਮਾਣ ਸਕਦੀ, ਜੋ ਉਥੇ ਤਿਆਰ ਹੈ ਅਤੇ ਮੇਰੇ ਲਈ ਪਰੋਸਿਆ ਜਾਂਦਾ ਹੈ। ਮੈਂ ਇਥੋਂ ਤਕ ਖਰੀਦਾਰੀ ਕਰਨ ਲਈ ਨਹੀਂ ਜਾ ਸਕਦੀ ਕੁਝ ਚੀਜ਼ ਦੀ ਜਿਸ ਦੀ ਮੈਨੂੰ ਲੋੜ ਹੈ, ਜੋ ਮੈਂ ਪਸੰਦ ਕਰਦੀ ਹਾਂ - ਹੋਰਨਾਂ ਉਤੇ ਨਿਰਭਰ ਹੋਣਾ ਪੈਂਦਾ ਹੈ। ਔਨਲਾਇਨ ਚੀਜ਼ਾਂ। ਮੈਂ ਇਥੋਂ ਤਕ ਕੋਈ ਵੀ ਆਪਣੇ ਅਖੌਤੀ ਰੈਸੀਡੇਂਟ ਸਹਾਇਕ ਆਸ ਪਾਸ ਨਹੀਂ ਰਖ ਸਕਦੀ ਕਿਉਂਕਿ ਉਹ ਜਿਵੇਂ ਮੇਰੇ ਕੰਮ ਲਈ ਵੀ ਇਕ ਕਿਸਮ ਦੀ ਬੇਚੈਨੀ ਹੋਣਗੇ। ਅਤੇ ਪਿਰ ਮੈਨੂੰ ਉਨਾਂ ਦੇ ਮੂਡ ਨਾਲ, ਮਨੁਖਾਂ ਦੇ ਮੂਡ, ਮਨੁਖਾਂ ਦੇ ਸੁਭਾਅ, ਮਨੁਖਾਂ ਦੀ ਇਛਾ, ਮਨੁਖਾਂ ਦੀਆਂ ਸਖਸ਼ੀਅਤਾਂ , ਜੋ ਵੀ ਨਾਲ ਸਿਜਣਾ ਪਵੇਗਾ। ਤੁਸੀਂ ਇਹ ਜਾਣਦੇ ਹੋ। ਤੁਸੀਂ ਇਹ ਜਾਣਦੇ ਹੋ। ਤੁਹਾਡੇ ਕੋਲ ਪ੍ਰੀਵਾਰ ਹਨ, ਤੁਸੀਂ ਜਾਣਦੇ ਹੋ, ਤੁਹਾਡੇ ਕੋਲ ਦੋਸਤ ਹਨ, ਤੁਸੀਂ ਜਾਣਦੇ ਹੋ, ਤੁਹਾਡੇ ਕੋਲ ਪਤੀ ਅਤੇ ਪਤਨੀਆਂ ਹਨ, ਬਚੇ - ਤੁਸੀਂ ਇਹ ਜਾਣਦੇ ਹੋ।

ਮੈਂ ਉਹ ਕਰਦੀ ਰਹੀ ਹਾਂ, ਬਸ ਉਵੇਂ ਜਿਵੇਂ ਤੁਸੀਂ ਕਰਦੇ ਹੋ। ਭਾਵੇਂ ਮੈਂ ਤੁਹਾਡੇ ਵਾਂਗ ਸ਼ਾਦੀ ਸ਼ੁਦਾ ਨਹੀਂ ਹਾਂ, ਜਾਂ ਬਚੇ ਨਹੀਂ ਹਨ ਤੁਹਾਡੇ ਵਾਂਗ, ਪਰ ਮੈਨੂੰ ਬਹੁਤ ਸਾਰੇ ਲੋਕਾਂ ਨਾਲ ਸਿਝਣਾ ਪੈਂਦਾ ਹੈ। ਮੇਰਾ ਪ੍ਰੀਵਾਰ ਵਡਾ ਹੈ - ਅਜ਼ੇ ਵੀ ਵਡਾ ਹੈ। ਮੈਂ ਉਨਾਂ ਨਾਲ ਪਹਿਲਾਂ ਰਹਿੰਦੀ ਹੁੰਦੀ ਸੀ- ਸਾਰੇ ਰੈਸੀਡੇਂਟਾਂ ਨਾਲ। ਇਹ ਜਿਵੇਂ ਇਕ ਪ੍ਰੀਵਾਰ ਹੈ ਅਤੇ ਤੁਸੀਂ ਜਾਣਦੇ ਹੋ ਇਹ ਕਿਵੇਂ ਹੈ। ਬਹੁਤ ਸਾਰੇ ਲੋਕਾਂ ਨਾਲ ਸਿਝਣਾ ਅਤੇ ਉਨਾਂ ਦੇ ਨਾਲ ਰਹਿਣਾ, ਹਰ ਰੋਜ਼। ਪਰ ਮੈਂ ਵਧੇਰੇ ਜਵਾਨ ਸੀ, ਮੇਰੇ ਕੋਲ ਵਧੇਰੇ ਐਨਰਜ਼ੀ ਸੀ ਅਤੇ ਘਟ ਕੰਮ। ਹੁਣ, ਮੇਰੇ ਕੋਲ ਬੇਹਦ ਬਹੁਤ ਜਿਆਦਾ ਕੰਮ ਹੈ ਕਰਨ ਲਈ, ਅੰਦਰੋ ਅਤੇ ਬਾਹਰੋਂ। ਮੈਂ ਬਸ ਗਲਾਂ ਕਰ ਰਹੀ ਹਾਂ ਜਿਉਂ ਮੈਂ ਯਾਦ ਕਰ ਰਹੀ ਹਾਂ। ਉਥੇ ਸ਼ਾਇਦ ਕੋਈ ਤਰਤੀਬ ਨਾ ਹੋਵੇ ਇਹ ਕਿਸਮ ਜਾਂ ਉਹ ਸ਼ੇਣੀ ਜਾਂ ਕੋਈ ਚੀਜ਼, ਸੋ ਕ੍ਰਿਪਾ ਕਰਕੇ ਇਸ ਨੂੰ ਸਹਿਣ ਕਰਨਾ।

ਹੋਰ ਕੀ ਹੈ? ਮੈਨੂੰ ਬਹੁਤ ਕੁਰਬਾਨੀ ਕਰਨੀ ਪੈਂਦੀ ਹੈ। ਮੈਂ ਆਪਣੇ ਚਿੜੀ-ਲੋਕਾਂ ਨੂੰ ਨਹੀਂ ਕੋਲ ਰਖ ਸਕਦੀ, ਜਿਨਾਂ ਨੂੰ ਬਹੁਤ ਪਿਆਰ ਕਰਦੀ ਹਾਂ। ਅਨੇਕ ਹੀ ਸਾਲਾਂ ਤੋਂ, ਮੈਂ ਉਨਾਂ ਨੂੰ ਪਹਿਲੇ ਹੀ ਨਹੀਂ ਦੇਖ ਸਕਦੀ। ਅਤੇ ਮੈਂ ਇਥੋਂ ਤਕ ਆਪਣੇ ਕੁਤੇ-ਲੋਕਾਂ ਨੂੰ ਵੀ ਨਹੀਂ ਦੇਖ ਸਕਦੀ, ਜਿਨਾਂ ਨੂੰ ਬਹੁਤ ਹੀ ਜਿਆਦਾ ਪਿਆਰ ਕਰਦੀ ਹਾਂ। ਕਦੇ ਕਦਾਂਈ ਮੈਂ ਉਨਾਂ ਦੇ ਨਾਲ ਟੈਲੀਪਥੀ ਦੁਆਰਾ ਸੰਪਰਕ ਕਰ ਸਕਦੀ ਹਾਂ। ਸਾਰਾ ਸਮਾਂ ਨ੍ਹਹੀਂ। ਅਤੇ ਮੈਂ ਉਨਾਂ ਨੂੰ ਬਹੁਤ ਹੀ ਮਿਸ ਕਰਦੀ ਹਾਂ, ਅਤੇ ਉਹ ਮੈਨੂੰ ਮਿਸ ਕਰਦੇ ਹਨ। ਪਰ ਮੈਂ ਉਨਾਂ ਨੂੰ ਕਿਹਾ ਕਿ ਮੈਨ ਉਨਾਂ ਨੂੰ ਨਹੀਂ ਦੇਖ ਸਕਦੀ ਅਤੇ ਉਹ ਸਮਝ ਗਏ। ਉਹ ਸਮਝ ਗਏ। ਪਰ ਉਸ ਦਾ ਭਾਵ ਇਹ ਨਹੀਂ ਕਿ ਅਸੀਂ ਇਕ ਦੂਜੇ ਨੂੰ ਬਹੁਤ ਜਿਆਦਾ ਮਿਸ ਨਹੀਂ ਕਰਦੇ। ਕਦੇ ਕਦਾਂਈ, ਮੈਂ ਇਕਲੀ ਰੋਂਦੀ ਹਾਂ। ਮੈਂ ਇਕਲੀ ਰੋਂਦੀ ਹਾਂ। ਮੈਂ ਇਕਲੀ ਕੰਮ ਕਰਦੀ ਹਾਂ। ਕਿਉਂਕਿ ਮੇਰੇ ਖਿਆਲ ਵਿਚ ਇਸ ਗ੍ਰਹਿ ਉਤੇ ਕੋਈ ਨਹੀਂ ਹੈ ਜਿਹੜਾ ਸਮਝਦਾ ਹੈ ਕੀ ਮੈਂ ਕਰ ਰਹੀ ਹਾਂ, ਕੀ ਮੈਂ ਮਹਿਸੂਸ ਕਰ ਰਹੀ ਹਾਂ, ਕੋਈ ਵੀ ਚੀਜ਼ ਮੇਰੇ ਬਾਰੇ। ਪਰ, ਮੈਂ ਹੋਰ ਆਪਣੇ ਆਪ ਲਈ ਨਹੀਂ ਹਾਂ, ਮੈਂ ਆਪਣੇ ਲਈ ਕੰਮ ਨਹੀਂ ਕਰਦੀ। ਮੈਂ ਕਿਸੇ ਚੀਜ਼ ਦੀ ਆਪਣੇ ਲਈ ਮੰਗ ਨਹੀਂ ਕਰਦੀ। ਮੈਂ ਸਿਰਫ ਇਹ ਮੰਗ ਕਰਦੀ ਹਾਂ ਕਿ ਪ੍ਰਮਾਤਮਾ ਦੀ ਰਜ਼ਾ ਲਈ ਕੰਮ ਕਰਨ ਲਈ ਮੈਂ ਕਾਫੀ ਮਜ਼ਬੂਤ ਰਹਿ ਸਕਾਂ, ਜਿਤਨਾ ਸੰਭਵ ਹੋਵੇ ਬਹੁਤ ਸਾਰੀਆਂ ਰੂਹਾਂ ਨੂੰ ਬਚਾ ਸਕਾਂ ਜਿਹੜੀਆਂ ਫਸੀਆਂ ਹੋਈਆਂ ਹਨ, ਜਿਨਾਂ ਨੂੰ ਜ਼ਹਿਰ ਦਿਤੀ ਗਈ ਹੈ ਆਪਣੇ ਮਨ , ਆਪਣਾ ਤਰਕ, ਆਪਣੀ ਸਮਝ ਅਤੇ ਆਪਣਾ ਪਵਿਤਰ ਸੁਭਾਅ ਗੁਆਉਣ ਵਿਚ।

ਮੈਂ ਤੁਹਾਡੇ ਸਾਰ‌ਿਆਂ ਲਈ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ, ਉਤਨਾ ਹੀ ਜਿਨਾਂ ਮੈਂ ਸਾਰੀ ਭੌਤਿਕ ਦੁਖ ਪੀੜਾ ਲਈ ਮਹਿਰੂਸ ਕਰਦੀ ਹਾਂ ਜੋ ਤੁਹਾਨੂੰ ਅਤੇ ਜਾਨਵਰ-ਲੋਕਾਂ ਨੂੰ ਬੇਰੋਕ ਸਹਿਣ ਕਰਦੇ ਹੋ। ਹਰ ਰੋਜ਼ ਮੈਨੂੰ ਇਹਦੇ ਨਾਲ ਕੰਮ ਕਰਨਾ ਪੈਂਦਾ ਹੈ। ਮੈਨੂੰ ਮਨੁਖੀ ਦੁਖ-ਪੀੜਾ ਅਤੇ ਜਾਨਵਰ-ਲੋਕਾਂ ਦੀ ਦੁਖ-ਪੀੜਾ ਦੇਖਣੀ ਪੈਂਦੀ ਹੈ ਸਭ ਜਗਾ ਖਬਰਾਂ ਵਿਚ ਅਤੇ ਸ਼ੋਆਂ ਵਿਚ ਜੋ ਅਸੀਂ ਬਣਾਉਂਦੇ ਹਾਂ। ਮੈਨੂੰ ਕੁਝ ਉਹ ਉਨਾਂ ਨੂੰ ਸਪਲਾਈ ਕਰਨਾ ਪੈਂਦਾ ਹੈ; ਮੈਨੂੰ ਉਨਾਂ ਨੂੰ ਇਹ ਸਭ ਖਬਰਾਂ ਵੀ ਸਪਲਾਈ ਕਰਨੀਆਂ ਪੈਂਦੀਆਂ ਹਨ ਤਾਂਕਿ ਸ਼ੋਆਂ ਵਿਚ ਉਹ ਸ਼ਾਮਲ ਕਰ ਸਕਣ ਤਾਂਕਿ ਤੁਹਾਨੂੰ ਯੁਧ ਦੀ ਅਸਲੀਅਤ ਬਾਰੇ, ਜਾਨਵਰ-ਲੋਕਾਂ ਦੀ ਬੁਚੜਖਾਨਿਆਂ ਵਿਚ ਅਤਿਆਚਾਰ ਦੀ ਅਸਲੀਅਤ ਬਾਰੇ ਸੂਚਿਤ ਕੀਤਾ ਜਾ ਸਕੇ। ਅਤੇ ਇਹ ਸਭ ਦੀ ਅਸਲੀਅਤ ਸਾਡੇ ਗ੍ਰਹਿ ਦੇ ਤਾਪਮਾਨ ਨੂੰ ਪ੍ਰਭਾਵਿਤ ਕਰਦੀ ਹੇ ਅਤੇ ਸੰਸਾਰ ਵਿਚ ਸਭ ਜਗਾ ਬਹੁਤ ਸਾਰਾ ਨੁਕਸਾਨ, ਦੁਖ ਦਾ ਕਾਰਨ ਬਣਦੀ ਹੈ। ਹਰ ਰੋਜ਼ ਤੁਸੀਂ ਖਬਰਾਂ ਖੋਲੋਂ, ਤੁਸੀਂ ਦੇਖ ਸਕੋਂਗੇ ਕਿ ਘਟੋ ਘਟ ਕੁਝ ਦੁਖ ਮੌਜ਼ੂਦ ਹੈ ਆਫਤਾ ਤੋਂ, ਯੁਧ ਤੋਂ, ਭੁਖ ਤੋਂ, ਅਤੇ ਜਾਨਵਰ-ਲੋਕਾਂ ਤੋਂ ਜੋ ਬੁਚੜਖਾਨਿਆਂ ਵਿਚ ਜਾਂ ਹੋਰ ਜਗਾ ਦੁਖ ਨਾਲ ਤੜਫਦੇ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-01
41 ਦੇਖੇ ਗਏ
2024-11-01
1 ਦੇਖੇ ਗਏ
2024-11-01
16 ਦੇਖੇ ਗਏ
2024-11-01
18 ਦੇਖੇ ਗਏ
2024-10-31
358 ਦੇਖੇ ਗਏ
8:33

Earthquake Relief Aid in Peru

244 ਦੇਖੇ ਗਏ
2024-10-31
244 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ