ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ, ਸਭ ਤੋਂ ਪਿਆਰੇ, ਸਵਰਗਾਂ ਦੇ ਸਭ ਤੋਂ ਪਿਆਰੇ ਜਾਂਦੇ ਅਤੇ ਮੇਰੇ ਦਿਲ ਦੇ ਸਭ ਤੋਂ ਪਿਆਰੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਮੈਡੀਟੇਸ਼ਨ ਵਿਚ ਬੈਠੀ ਸੀ, ਅਤੇ ਅਚਾਨਕ ਮੈਂ ਮਹਿਸੂਸ ਕੀਤਾ ਜਿਵੇਂ ਮੈਨੂੰ ਤੁਹਾਡੇ ਨਾਲ ਗਲ ਕਰਨੀ ਜ਼ਰੂਰੀ ਹੈ ਕਿਉਂਕਿ ਮੈਂ ਤੁਹਾਡੇ ਲਈ ਇਕ ਅਜਿਹਾ ਬਹੁਤ ਜਿਆਦਾ ਪਿਆਰ ਮਹਿਸੂਸ ਕਰਦੀ ਹਾਂ, ਯਾਦ ਕਰਦੀ ਹੋਈ ਕਿ ਜਨਮ ਦਰ ਜਨਮ ਤੁਸੀਂ ਮੇਰੀ ਦੇਖ ਭਾਲ ਕੀਤੀ ਹੈ, ਤੁਸੀਂ ਮੈਨੂੰ ਆਪਣਾ ਪਿਆਰ ਦਿਖਾਇਆ ਹੈ, ਅਤੇ ਤੁਸੀਂ ਸਭ ਚੀਜ਼ ਕੀਤੀ ਹੈ ਜੋ ਤੁਹਾਡੇ ਖਿਆਲ ਵਿਚ ਮੇਰੇ ਲਈ ਸਭ ਤੋਂ ਵਧੀਆ ਹੈ। ਅਤੇ ਹੁਣੇ ਹੁਣੇ ਪ੍ਰਮਾਤਮਾ ਨੇ ਤੁਹਾਡੇ ਲਈ ਮੇਰੇ ਪਿਆਰ ਨੂੰ ਵੀ ਪਰਖਿਆ ਹੈ ਉਨਾਂ ਨੇ ਮੈਨੂੰ ਇਕ ਤੰਬੂ ਵਿਚ ਰਹਿਣ ਲਈ ਰਖਿਆ ਹੈ। ਸ਼ਹਿਰ ਵਿਚ ਨਹੀਂ, ਬਿਨਾਂਸ਼ਕ, ਤੁਸੀਂ ਕਲਪਨਾ ਕਰ ਸਕਦੇ ਹੋ।ਪ੍ਰਮਾਤਮਾ ਨੇ ਮੈਨੂੰ ਬਹੁਤ ਸਾਰੀਆਂ ਅਜ਼ਮਾਇਸ਼ਾਂ ਅਤੇ ਟੈਸਟ ਵਿਚ ਦੀ ਪਾਇਆ ਹੈ ਦੇਖਣ ਲਈ ਜੇਕਰ ਕੁਝ ਗੰਭੀਰ ਹਾਲਾਤਾਂ ਅਤੇ ਸਥਿਤੀਆਂ ਵਿਚ ਮੈਨੂੰ ਅਜੇ ਵੀ ਤੁਹਾਡੇ ਨਾਲ ਹੈ। ਬਿਨਾਂਸ਼ਕ ਮੇਰੇ ਕੋਲ ਹੈ। ਮੇਰੇ ਕੋਲ ਕਿਵੇਂ ਨਹੀਂ ਹੋਵੇਗਾ, ਜਦੋਂ ਕਿ ਮੈਂ ਪ੍ਰਮਾਤਮਾ ਨੂੰ ਪਿਆਰ ਕਰਦੀ ਹਾਂ, ਅਤੇ ਉਹ ਤੁਹਾਡੇ ਅੰਦਰ ਹੈ!! ਮੈਂ ਇਹ ਹੁਣ ਜਾਣਦੀ ਹਾਂ। ਮੈਂ ਇਹ ਇਕ ਬਹੁਤ ਲੰਮਾਂ ਸਮਾਨ ਪਹਿਲਾਂ ਜਾਣਦੀ ਸੀ, ਅਤੇ ਮੈਂ ਅਜ਼ੇ ਵੀ ਉਸ ਪਿਆਰ ਦਾ ਅਹਿਸਾਸ ਜਾਰੀ ਰਖਾਂਗੀ ਕਿਉਂਕਿ ਉਹ ਪਿਆਰ ਬੇਅੰਤ, ਅਮਰ ਪਿਆਰ ਹੈ। ਉਹ ਪਿਆਰ ਪ੍ਰਮਾਤਮਾ ਤੋਂ ਹੈ। ਪ੍ਰਮਾਤਮਾ ਮੈਨੂੰ ਉਹ ਪਿਆਰ ਦਿੰਦੇ ਹਨ ਤਾਂਕਿ ਮੈਂ ਅਜਿਹੇ ਇਕ ਅਧਿਕਾਰ ਦਾ ਅਨੰਦ ਮਾਣ ਸਕਾਂ ਜਦੋਂ ਤੁਸੀਂ ਸਾਰੇ ਬਿਨਾਂਸ਼ਰਤ ਪਿਆਰ ਕਰ ਸਕਦੇ ਹੋ, ਬਿਨਾਂ ਕੋਈ ਪਖਪਾਤ ਦੇ, ਬਿਨਾਂ ਕੋਈ ਚੀਜ਼ ਚਾਹੁਣ ਦੇ, ਅਤੇ ਪੂਰੀ ਖਿਮਾ ਦੇ ਨਾਲ, ਸਾਰੀ ਸਹਿਣਸ਼ੀਲਤਾ, ਸਾਰੀ ਦਇਆ, ਅਤੇ ਸਾਰੇ ਸ਼ੁਧ ਪਿਆਰ ਨਾਲ। ਮੈਂ ਇਸ ਪਿਆਰ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ। ਮੈਂ ਸਾਰੇ ਸਮਿਆਂ ਦੇ ਅਤੇ ਸਾਰੇ ਦਿਸ਼ਾਵਾਂ ਤੋਂ ਸਾਰੇ ਸਤਿਗੁਰੂਆਂ ਦਾ ਇਸ ਪਿਆਰ ਨੂੰ ਕਾਇਮ ਰਖਣ ਲਈ ਧੰਨਵਾਦ ਕਰਦੀ ਹਾਂ।ਇਹ ਪਿਆਰ ਪ੍ਰਮਾਤਮਾ ਵਲੋਂ ਪ੍ਰਦਾਨ ਕੀਤਾ ਗਿਆ ਹੈ ਅਤੇ ਸਾਰੇ ਸ਼ਾਨਦਾਰ, ਅਦੁਭਤ, ਪਵਿਤਰ ਗੁਰੂਆਂ, ਬੁਧਾਂ, ਬੋਧੀਸਾਤਵਾਂ, ਈਮਾਮ, ਮੁਲਾ, ਪਵਿਤਰ ਸੰਤ ਅਤੇ ਸਾਧੂਆਂ ਦੁਆਰਾ ਕਾਇਮ ਰਖਿਆ ਜਾਂਦਾ ਹੇ - ਜੋ ਵੀ ਸਿਰਲੇਖ ਤੁਸੀਂ ਉਨਾਂ ਨੂੰ ਬੁਲਾਉਣਾ ਚਾਹੁੰਦੇ ਹੋ। ਉਹ ਇਹ ਹਨ। ਉਹ ਪ੍ਰਮਾਤਮਾ ਦੇ ਪ੍ਰਤਿਨਿਧ ਹਨ। ਉਹ ਇਸ ਪਿਆਰ ਨੂੰ ਕਾਇਮ ਰਖਣ ਵਾਲੇ ਹਨ, ਜੋ ਮੈਂ ਆਪਣੇ ਆਲੇ ਦੁਆਲੇ ਨਾਲ ਰਖਦੀ ਹਾਂ ਜਿਥੇ ਵੀ ਮੈਂ ਜਾਂਦੀ ਹਾਂ ਅਤੇ ਇਹ ਆਪਣੇ ਭੌਤਿਕ ਸਰੀਰ ਦੇ ਸਾਰੇ ਸੈਲਾਂ ਵਿਚ ਅਤੇ ਪਰੇ ਤਕ ਮਹਿਸੂਸ ਕਰਦੀ ਹਾਂ। ਅਤੇ ਮੈਂ ਇਸ ਪਿਆਰ ਦੇ ਲਈ ਬਹੁਤ ਆਭਾਰੀ ਹਾਂ। ਮੈਂ ਬਹੁਤ ਅਸਾਧਾਰਨ ਤੌਰ ਤੇ ਵਿਸ਼ੇਸ਼ ਅਧਿਕਾਰ-ਪ੍ਰਾਪਤ, ਸਨਮਾਨਿਤ ਹਾਂ, ਅਤੇ ਇਤਨੀ ਖੁਸ਼ਕਿਸਮਤ ਇਹ ਮੇਰੇ ਕੋਲ ਹੈ। ਮੈਂਨੂੰ ਉਮੀਦ ਹੈ ਤੁਸੀਂ ਮੇਰਾ ਪਿਆਰ ਨੂੰ ਮਹਿਸੂਸ ਕਰਦੇ ਹੋ। ਭਾਵੇਂ ਜੇਕਰ ਨਹੀਂ, ਪ੍ਰਮਾਤਮਾ ਨਿਰਧਾਰਿਤ ਸਮੇਂ ਵਿਚ ਤੁਹਾਨੂੰ ਜਾਨਣ ਦੇਵੇਗਾ। ਮੈਂ ਬਸ ਪਿਆਰ ਲਈ ਇਤਨੀ ਪ੍ਰਭਾਵਿਤ ਹਾਂ ਜੋ ਮੈਨੂੰ ਸਰਬਸ਼ਕਤੀਮਾਨ ਪ੍ਰਮਾਤਮਾ ਵਲੋਂ ਦਿਤਾ ਗਿਆ ਹੈ ਅਤੇ ਸਾਰੇ ਦਿਸ਼ਾਵਾਂ ਅਤੇ ਸਾਰੇ ਸਮਿਆਂ ਵਿਚ ਸਾਰੇ ਸੰਤਾਂ ਅਤੇ ਸਾਧੂਆਂ, ਬੁਧਾਂ, ਮੁਲਾਂ, ਦੁਆਰਾ ਸਹਿਯੋਗ ਦਿਤਾ ਗਿਆ ਹੈ। ਮੈਂ ਇਤਨੀ... ਮੈਂ ਨਹੀਂ ਜਾਣਦੀ ਕੀ ਕਹਿਣਾ ਹੈ। ਮੈਂ ਬਸ ਇਸ ਪਿਆਰ ਨਾਲ ਇਤਨਾ ਖਚਾਖਚ ਹਾਂ ਇਕ ਅਨੰਦਮਈ ਢੰਗ ਵਿਚ।ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਇਹ ਮਹਿਸੂਸ ਕਰ ਸਕੋਂ, ਕਿਉਂਕਿ ਫਿਰ ਤੁਸੀਂ ਕੋਈ ਚੀਜ਼ ਨਹੀਂ ਚਾਹੋਂਗੇ। ਤੁਸੀਂ ਕੋਈ ਚੀਜ਼ ਨਹੀਂ ਭਾਲੋਂਗੇ ਕਿਉਂਕਿ ਤੁਸੀਂ ਇਤਨੇ ਭਰੇ ਹੋਏ ਹੋ, ਇਤਨੇ ਸੁਭਾਗਸ਼ਾਲੀ, ਇਤਨੇ ਸੰਤੁਸ਼ਟ, ਇਤਨਾ ਪਿਆਰ ਨਾਲ ਭਰੇ, ਅਨੰਦ ਨਾਲ ਭਰੇ, ਇਤਨੀ ਖੁਸ਼ੀ ਨਾਲ ਭਰੇ ਹੋ। ਓਹ, ਮੇਰੇ ਰਬਾ। ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਕੋਈ ਗਲ ਨਹੀਂ। ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਮਹਿਸੂਸ ਕਰ ਸਕੋਂ। ਸ਼ਾਇਦ ਤੁਹਾਡੇ ਵਿਚੋਂ ਕਈ ਇਹ ਪਹਿਲੇ ਹੀ ਮਹਿਸੂਸ ਕਰਦੇ ਹਨ। ਤੁਹਾਡੇ ਵਿਚੋਂ ਕਈ ਇਸ ਦਾ ਹਿਸਾ ਪਹਿਲੇ ਹੀ ਮਹਿਸੂਸ ਕਰ ਰਹੇ। ਅਤੇ ਇਕ ਦਿਨ ਤੁਸੀਂ ਇਹ ਸਾਰਾ ਹੀ ਮਹਿਸੂਸ ਕਰੋਂਗੇ, ਬਸ ਜਿਵੇਂ ਮੈਂ ਹੁਣ ਕਰ ਰਹੀ ਹਾਂ, ਆਪਣੀ ਜਿੰਦਗੀ ਦੇ ਜਿਆਦਾਤਰ ਦਿਨਾਂ ਵਿਚ ਜਦੋਂ ਮੈਂ ਬਹੁਤੀ ਰੁਝੀ ਨਾ ਹੋਵਾਂ ਇਸ ਪਿਆਰ ਨੂੰ ਮਹਿਸੂਸ ਕਰਨ ਲਈ!ਮੇਰੇ ਕੋਲ ਤੁਹਾਡੇ ਲਈ ਕੁਝ ਨਵੇਂ ਦਰਦ-ਰਹਿਤ ਭੋਜਨ ਹਨ । ਮੈਂ ਇਹ ਪੜਦੀ ਹਾਂ ਅਤੇ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਦਰਦ-ਰਹਿਤ ਭੋਜਨ ਦੀ ਚੋਣ ਕਰਨੀ - ਮੇਰਾ ਭਾਵ, ਇਹ ਅਜ਼ੇ ਪੂਰਾ ਨਹੀਂ ਹੋਇਆ। ਨਵੀਂ ਦਰਦ-ਰਹਿਤ ਸੂਚੀ - ਪੂਰੀ ਨਹੀਂ, ਬਿਨਾਂਸ਼ਕ - ਇਹ ਇਥੇ ਹੈ: ਜਾਮਨੀ ਮੂਲੀ, ਰਿਓਂਦ, ਪਕੀਆਂ ਪਾਮ ਖਜ਼ੂਰਾਂ। ਆਮ ਤੌਰ ਤੇ, ਤੁਸੀਂ ਉਨਾਂ ਨੂੰ ਪਕੇ ਖਾਂਦੇ ਹੋ, ਕਿਉਂਕਿ ਜਦੋਂ ਖਜ਼ੂਰਾਂ ਪਕ ਜਾਂਦੀਆਂ ਹਨ, ਸ਼ਾਖਾਵਾਂ ਜਿਨਾਂ ਉਤੇ ਖਜ਼ੂਰਾਂ ਹੁੰਦੀਆਂ ਹਨ ਉਹ ਸੁਕ ਜਾਂਦੀਆਂ ਹਨ। ਤੁਸੀਂ ਦੇਖ ਸਕਦੇ ਹੋ। ਇਹ ਜਾਂ ਤਾਂ ਗੂੜਾ ਪੀਲਾ ਜਾਂ ਭੂਰਾ ਹੁੰਦਾ ਹੈ ਪਹਿਲੇ ਹੀ। ਸੋ ਤੁਸੀਂ ਖਜ਼ੂਰਾਂ ਲੈ ਸਕਦੇ ਅਤੇ ਇਹਨਾਂ ਨੂੰ ਖਾ ਸਕਦੇ ਹੋ। ਉਥੇ ਰੁਖ ਲਈ ਕੋਈ ਪੀੜਾ ਨਹੀਂ ਹੈ। ਤੁਸੀਂ ਟਾਹਣੀ ਨੂੰ ਕਟੋ ਜਿਸ ਉਤੇ ਖਜ਼ੂਰਾਂ ਲਗੀਆਂ ਹਨ, ਜਾਂ ਕਦੇ ਕਦਾਂਈ ਟਾਹਣੀ ਆਪਣੇ ਆਪ ਹੀ ਬਸ ਡਿਗ ਜਾਂਦੀ ਹੈ। ਅਤੇ ਡੈਂਡੀਲਾਇਨ, ਸਭ ਕਿਸਮਾਂ ਦੇ, ਸਾਰੇ ਰੰਗਾਂ ਦੇ, ਅਤੇ ਇਸ ਦੀਆਂ ਜੜਾਂ; ਅਮਰੰਥ (ਚੁਲਾਈ) , ਬਿਛੂ ਬੂਟੀ (ਸਟਿੰਗਿੰਗ ਨੈਟਲ), ਚੁਕੰਦਰ (ਬੀਟਰੂਟ), ਜੰਗਲੀ ਸਰੋਂ ਦਾ ਸਾਗ (ਮਸਟਾਰਡ) । ਮੇਰੇ ਕੋਲ ਵਾਧੂ ਸਮਾਂ ਨਹੀਂ ਹੈ... ਜਦੋਂ ਮੇਰੇ ਕੋਲ ਸਮਾਂ ਹੋਇਆ, ਮੈਂ ਦਰਦ-ਰਹਿਤ ਪੌਂਦਿਆਂ ਦੀ ਬਾਦਸ਼ਾਹਿਤ ਵਿਚ ਹੋਰ ਖੋਜ਼ ਕਰਾਂਗੀ ਅਤੇ ਤੁਹਾਨੂੰ ਦਸਾਂਗੀ। ਤੁਹਾਡਾ ਧੰਨਵਾਦ।ਅਸਲ ਵਿਚ, ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ ਦਰਦ-ਰਹਿਤ ਵੀਗਨ ਬਾਦਸ਼ਾਹਿਤ ਵਿਚ ਖੋਜ ਕਰਨ ਲਈ, ਪਰ ਮੈਂ ਕਰਦੀ ਹਾਂ ਜਦੋਂ ਮੈਂ ਕਰ ਸਕਦੀ ਹਾਂ। ਅਤੇ ਜੇਕਰ ਮੈਂ ਕੁਝ ਨਵੀਂ ਚੀਜ਼ ਲਭੀ, ਮੈਂ ਤੁਹਾਨੂੰ ਦਸ ਦੇਵਾਂਗੀ। ਇਹੀ ਹੈ ਕਿ ਬਸ ਕਦੇ ਕਦਾਂਈ ਮੈਂ ਇਹ ਜਾਣਦੀ ਹਾਂ, ਮੈਂ ਬਸ ਨਹੀਂ ਜਾਣਦੀ ਇਸ ਨੂੰ ਕੀ ਆਖਿਆ ਜਾਂਦਾ ਹੈ, ਜਾਂ ਮੈਨੂੰ ਯਾਦ ਨਹੀਂ ਇਸ ਨੂੰ ਮਨੁਖੀ ਭਾਸ਼ਾ ਵਿਚ ਕੀ ਕਿਹਾ ਜਾਂਦਾ ਹੈ। ਇਹ ਉਨਾਂ ਸਾਰਿਆਂ ਨੂੰ ਅਸਲ ਵਿਚ ਜਾਨਣਾ ਮਹਤਵਪੂਰਨ ਨਹੀਂ ਹੈ; ਤੁਸੀਂ ਚੋਣ ਕਰੋ ਜੋ ਵੀ ਤੁਸੀਂ ਪਸੰਦ ਕਰਦੇ ਹੋ, ਜਦੋਂ ਤਕ ਇਹ ਵੀਗਨ ਹੈ। ਕਿਉਂਕਿ ਜਦੋਂ ਤੁਸੀਂ ਸਬਜ਼ੀਆਂ ਖਾਂਦੇ ਹੋ ਦਰਦ-ਪੀੜਾ ਵਖਰੀ ਹੈ ਉਹਦੇ ਨਾਲੋਂ ਜਦੋਂ ਤੁਸੀਂ ਇਕ ਜਿਉਂਦੇ, ਸਾਹ-ਲੈਂਦੇ, ਤੁਰਦੇ, ਸਨੇਹੀ ਸੰਵੇਦਨਸ਼ੀਲ ਜੀਵ ਨੂੰ ਕਤਲ ਕਰਦੇ ਹੋ ਜਿਵੇਂ ਕਿ ਇਕ ਲੇਲਾ, ਇਕ ਗਉ-, ਇਕ ਸੂਰ-, ਇਕ ਬਕਰੀ-, ਜਾਂ ਇਕ ਮੁਰਗਾ-ਵਿਆਕਤੀ, ਆਦਿ। ਉਨਾਂ ਕੋਲ ਵਧੇਰੇ ਸੁਚੇਤ ਪੀੜਾ-ਅਹਿਸਾਸ, ਭਾਵਨਾ ਹੈ।ਵੀਗਨ ਭੋਜ਼ਨ ਜੋ ਦਰਦ-ਰਹਿਤ ਨਹੀਂ ਹਨ, ਤੁਸੀਂ ਅਜ਼ੇ ਵੀ ਉਨਾਂ ਦੀ ਵਰਤੋਂ ਕਰ ਸਕਦੇ ਹੋ। ਜਾਂ ਸ਼ਾਇਦ ਤੁਸੀਂ ਉਨਾਂ ਨੂੰ ਘਟ ਕਰੋ, ਅਤੇ ਵਧੇਰੇ ਦਰਦ-ਰਹਿਤ ਭੋਜਨ ਨਾਲ ਜੋੜੋ। ਇਹ ਸਭ ਤੁਹਾਡੇ ਤੇ ਨਿਰਭਰ ਹੈ। ਮੈਂ ਤੁਹਾਡੇ ਤੋਂ ਬਹੁਤੇ ਜਿਆਦਾ ਦੀ ਮੰਗ ਕਰਨ ਦੀ ਹਿੰਮਤ ਨਹੀਂ ਕਰਦੀ, ਕਿਉਂਕਿ ਮੈਂ ਜਾਣਦੀ ਹਾਂ ਤੁਸੀਂ ਇਕ ਵੀਗਨ ਹੋਣ ਲਈ ਪਹਿਲੇ ਹੀ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਸਿਰਫ ਜੋ ਵੀ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਦੀ ਹਾਂ, ਮੈਂ ਬਸ ਇਹ ਖੁਸ਼ੀ ਨਾਲ ਕਰਾਂਗੀ। ਤੁਹਾਡੇ ਲਈ ਪਿਆਰ ਦੇ ਕਾਰਨ। ਸਾਰੇ ਜੀਵਾਂ ਲਈ ਪਿਆਰ ਦੇ ਕਾਰਨ, ਕਿਉਂਕਿ ਉਹ ਮੇਰੇ ਅੰਦਰ ਵੀ ਹਨ। ਮੈਂ ਤੁਹਾਨੂੰ ਇਕ ਵਾਰ, ਲੰਮਾਂ ਸਮਾਂ ਪਹਿਲਾਂ, ਦਸਿਆ ਸੀ ਕਿ ਮੈਨੂੰ ਇਹਦਾ ਅਹਿਸਾਸ ਸੀ ਕਿ ਮੈਂ ਸਭ ਵਿਚ ਹਾਂ। ਮੈਂ ਫੁਲਾਂ ਵਿਚ ਹਾਂ, ਕੀੜੀਆਂ ਵਿਚ, ਸਭ ਕਿਸਮ ਦੇ ਜਾਨਵਰ-ਲੋਕਾਂ ਵਿਚ, ਸਭ ਕਿਸਮ ਦੀਆਂ ਸਬਜ਼ੀਆਂ ਵਿਚ, ਸਭ ਕਿਸਮ ਦੇ ਦਰਖਤਾਂ ਵਿਚ। ਇਸੇ ਲਈ, ਜੇਕਰ ਮੈਂ ਉਨਾਂ ਵਿਚੋਂ ਕਿਸੇ ਨੂੰ ਦਰਦ ਪਹੁੰਚਾਉਂਦੀ ਹਾਂ, ਮੈਂ ਆਪਣੇ ਆਪ ਨੂੰ ਦਰਦ ਪਹੁੰਚਾਉਂਦੀ ਹਾਂ, ਜਾਣਦੀ ਹੋਈ ਜਾਂ ਅਣਜਾਣਪੁਣੇ ਵਿਚ।ਹੁਣ, ਇਹਨਾਂ ਸਾਰੇ ਦਹਾਕਿਆਂ ਦੌਰਾਨ, ਜੋ ਵੀ ਮੈਂ ਤੁਹਾਨੂੰ ਦਸਿਆ ਸੀ, ਇਹ ਸਭ ਤੁਹਾਡੇ ਭਲੇ ਲਈ ਹੈ। ਭਾਵੇਂ ਇਹ ਇਕ ਮਜ਼ਾਕ ਹੈ, ਇਕ ਕਹਾਣੀ, ਜਾਂ ਇਹ ਕੋਈ ਦਾਰਸ਼ਨਿਕ ਵਾਕੰਸ਼ ਹੇ, ਇਹ ਸਭ ਤੁਹਾਡੇ ਭਲੇ ਲਈ ਹੈ। ਅਤੇ ਇਥੋਂ ਤਕ ਕਈ ਵਾਰ ਕੁਝ ਨਾ-ਪਸੰਦ, ਅਸੁਖਾਵੇਂ ਉਪਾਅ ਤੁਹਾਡੇ ਪ੍ਰਤੀ ਵੀ ਤੁਹਾਡੇ ਭਲੇ ਲਈ ਹੈ, ਤੁਹਾਨੂੰ ਜਗਾਉਣ ਲਈ, ਤੁਹਾਨੂੰ ਸਚ ਦਸਣ ਲਈ। ਤੁਹਾਨੂੰ ਅਹਿਸਾਸ ਕਰਾਉਣ ਲਈ ਉਹ ਜੀਵਨ ਇਸ ਭੌਤਿਕ ਖੇਤਰ ਵਿਚ ਨਹੀਂ ਹੈ, ਪਰ ਜੀਵਨ ਕਿਸੇ ਹੋਰ ਜਗਾ ਹੈ - ਮੇਰਾ ਭਾਵ ਤੁਹਾਡੇ ਅੰਦਰ, ਪਰ ਨਾਲੇ ਤੁਹਾਡੇ ਬਾਹਰ ਵੀ। ਅੰਦਰੂਨੀ ਸੰਸਾਰ ਅਸਲੀ ਸੰਸਾਰ ਹਨ, ਪਰ ਇਹ ਜਾਣਨ ਲਈ ਤਜਰਬੇ ਦੀ ਲੋੜ ਹੈ। ਕੁਝ ਲੋਕ ਆਪਣੀਆਂ ਸਾਰੀਆਂ ਜਿੰਦਗੀਆਂ ਇਕ ਸੰਨਿਆਸੀ ਢੰਗ ਨਾਲ ਅਤੇ ਬਹੁਤ ਸ਼ਿਦਤ ਨਾਲ ਅਭਿਆਸ ਕਰਦੇ ਹਨ, ਪਰ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਸਾਰੇ ਜੀਵ ਇਕ ਹਨ - ਉਨਾਂ ਅੰਦਰ, ਉਨਾਂ ਦੇ ਬਾਹਰ।ਅਤੇ ਅਸਲੀ ਸੰਸਾਰ ਉਹ ਨਹੀਂ ਹੈ ਜੋ ਤੁਸੀਂ ਆਪਣੀਆਂ ਸਰੀਰਕ ਅਖਾਂ ਨਾਲ ਦੇਖ ਸਕਦੇ, ਜੋ ਤੁਸੀਂ ਆਪਣੀਆਂ ਭੌਤਿਕ ਅਖਾਂ ਨਾਲ ਸੁਣਦੇ ਹੋ, ਜੋ ਤੁਸੀਂ ਆਪਣੇ ਸਰੀਰਕ ਨਕ ਨਾਲ ਤੁਸੀਂ ਸੁੰਘਦੇ ਹੋ, ਜਾਂ ਜੋ ਤੁਸੀਂ ਆਪਣੇ ਸਰੀਰਕ ਛੋਹ ਨਾਲ ਤੁਸੀਂ ਮਹਿਸੂਸ ਕਰਦੇ ਹੋ। ਇਹ ਸਾਰੇ ਸਤਿਗੁਰੂਆਂ ਦੀਆਂ ਸਿਖਿਆਵਾਂ ਦਾ ਮੁਖ ਤਤ ਹੈ, ਅਤੇ ਮੈਂ ਉਨਾਂ ਦਾ ਅਨੁਸਰਨ ਕਰਦੀ ਹਾਂ ਆਪਣੇ ਆਵਦੇ ਅਹਿਸਾਸ ਦੁਆਰਾ, ਜਾਂ ਉਨਾਂ ਨਾਲ ਸਿਖਣ ਦੁਆਰਾ ਕਿਤਾਬਾਂ ਦੁਆਰਾ ਜਾਂ ਸਰੀਰਕ ਪਰਸਪਰ ਪ੍ਰਭਾਵ ਦੁਆਰਾ। ਕਈ ਅਣਗਿਣਤ ਜਨਮਾਂ ਵਿਚ, ਸਿਰਫ ਇਸ ਜੀਵਨਕਾਲ ਵਿਚ ਹੀ ਨਹੀਂ, ਕਿ ਮੈਂਨੂੰ ਇਹ ਸਭ ਦਾ ਅਹਿਸਾਸ ਹੋਇਆ। ਅਤੇ ਉਥੇ ਹੋਰ ਹੈ ਸਮਝਣ ਲਈ, ਬਿਨਾਂਸ਼ਕ, ਜਦੋਂ ਸਮਾਂ ਆਉਂਦਾ ਹੈ, ਜਦੋਂ ਇਸ ਦੀ ਲੋੜ ਹੁੰਦੀ ਹੈ। ਮੈਂ ਇਸ ਸਮੇਂ ਬਹੁਤ ਜਿਆਦਾ ਪ੍ਰਭਾਵਿਤ ਹਾਂ। ਮੈਂ ਸਰੀਰਕ ਪਖੋਂ, ਜਿਤਨਾ ਸੰਭਵ ਹੋ ਸਕੇ ਵਿਸਤ੍ਰਿਤ ਹੋਣ ਦੀ ਕੋਸ਼ਿਸ਼ ਕਰਦੀ ਹਾਂ। ਇਕੇਰਾਂ ਤੁਸੀਂ ਸਮਾਧੀ ਵਿਚ ਚਲੇ ਜਾਂਦੇ ਹੋ, ਜਦੋਂ ਤੁਸੀਂ ਬਾਹਰ ਜਾਂਦੇ ਹੋ, ਤੁਸੀਂ ਅਜ਼ੇ ਵੀ ਇਸ ਕਿਸਮ ਦੀ ਚਿਰਕਾਲੀਨ ਸਮਾਧੀ ਵਿਚ ਹੁੰਦੇ ਹੋ।ਮੈਂ ਖੁਸ਼ ਹਾਂ ਕਿ ਮੈਂ ਤੁਹਾਡੇ ਨਾਲ ਗਲ ਕਰ ਸਕੀ, ਕਿਉਂਕਿ ਤੁਹਾਡੀ ਜਿੰਦਗੀ ਦਾ ਸਾਰ - ਤੁਹਾਡੀ ਆਤਮਾ - ਸ਼ਾਨਦਾਰ ਹੈ, ਮਹਾਨ ਹੈ, ਪਵਿਤਰ ਹੈ, ਸ਼ੁਧ ਹੈ, ਤੰਦਰੁਸਤ ਹੈ, ਸੰਤਮਈ ਹੈ। ਇਹ ਇਸ ਸੰਸਾਰ ਤੋਂ ਜਾਂ ਅਦਿਖ ਸੰਸਾਰਾਂ ਤੋਂ ਕਿਸੇ ਵੀ ਚੀਜ਼ ਨਾਲ ਪੂਰੀ ਤਰਾਂ ਅਦੂਸ਼ਿਤ ਹੈ। ਪਰ ਗਲ ਇਹ ਹੈ, ਤੁਸੀਂ ਸਰੀਰ ਵਿਚ ਫਸੇ ਹੋਏ ਹੋ ਅਤੇ ਮਨ ਰਾਹੀਂ ਕੰਟ੍ਰੋਲ ਕੀਤਾ ਗਿਆ ਹੈ, ਜੋ ਹੇਠਲੀ ਹੋਂਦ ਤੋਂ ਹੈ। ਇਸ ਲਈ, ਤੁਹਾਡੇ ਲਈ ਬਹੁਤ ਮੁਸ਼ਕਲ ਹੈ ਆਪਣੇ ਸ਼ਾਨਦਾਰ ਮਹਾਨ ਆਪੇ ਨੂੰ ਯਾਦ ਕਰਨਾ। ਸੋ, ਮੈਂ ਬਾਰ, ਬਾਰ ਅਤੇ ਬਾਰ ਬਾਰ ਤੁਹਾਨੂੰ ਇਹ ਦਸਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਜੇਕਰ ਮੈਂ ਤੁਹਾਨੂੰ ਨਹੀਂ ਦਸ ਸਕਦੀ ਤੁਹਾਨੂੰ ਸਮਝਾਉਣ ਲਈ, ਕ੍ਰਿਪਾ ਕਰਕੇ ਕੋਈ ਹੋਰ ਗੁਰੂਆਂ ਨੂੰ ਲਭੋ ਹੋਰਨਾਂ ਧਾਰਮਿਕ ਸਮੂਹਾਂ ਵਿਚ ਜੋ ਤੁਹਾਡੀ ਮਦਦ ਕਰ ਸਕਦੇ ਹਨ।ਅਤੇ ਮੈਂ ਹੁਣ ਤੁਹਾਨੂੰ ਦਸ ਸਕਦੀ ਹਾਂ: ਸ਼ਾਇਦ ਤੁਸੀਂ ਕਾਓ ਡਾਏ-ਇਜ਼ਮ ਨੂੰ ਜਾਂਦੇ ਹੋ ਪਰ ਤੁਹਾਨੂੰ ਆਪਣੀ ਆਪਣੀ ਸੂਝ, ਅੰਤਰ ਪ੍ਰੇਰਣਾ , ਆਪਣੀਆਂ ਪ੍ਰਾਰਥਨਾਵਾਂ, ਆਪਣੀ ਦਿਲ ਦੀ ਇਮਾਨਦਾਰੀ ਦੀ ਵਰਤੋਂ ਕਰਨੀ ਪਵੇਗੀ ਇਕ ਚੰਗੇ ਵਾਲੇ, ਸ਼ੁਧ ਟਰਾਂਸਮਿਟਰ ਲਭਣ ਵਿਚ ਸਹਾਇਤਾ ਲਈ, ਉਸ ਚਰਚ ਵਿਚ, ਉਸ ਮੰਦਰ ਵਿਚ। ਇਹ ਇਸਾਈ ਧਰਮ ਨਾਲ ਸਮਾਨ ਹੈ: ਤੁਹਾਨੂੰ ਇਕ ਸੰਤ ਲਭਣਾ ਪਵੇਗਾ ਇਕ ਚੋਗਿਆਂ ਦੇ ਸਮੂਹ ਦੀ ਉਲਝਣ ਵਿਚ, ਪਰ ਖਾਲੀ ਦਿਲ, ਪਿਆਰ ਤੋਂ ਵਾਂਝੇ। ਤੁਹਾਨੂੰ ਉਹ ਦੁਰਲਭ ਰਤਨ ਲਭਣਾ ਪਵੇਗਾ, ਉਹ ਹੀਰਾ ਮਿਟੀ ਵਿਚ ਆਪਣੀ ਆਤਮਾ ਨੂੰ ਸੌਂਪਣ ਲਈ, ਤੁਹਾਡੀ ਪ੍ਰਮਾਤਮਾ ਦੀ ਖੋਜ਼ ਲਈ, ਤੁਹਾਡੇ ਆਪਣੇ ਆਪੇ ਲਈ, ਇਹ ਸਭ ਘੜਮਸ, ਵਿਨਾਸ਼ਕਾਰੀ ਸੰਸਾਰ ਦੇ ਵਿਚਕਾਰ। ਕਿਉਂਕਿ ਜੇਕਰ ਸਵਰਗਾਂ ਦੇ ਕਾਮੇ ਅਤੇ ਮੇਰੇ ਖੁਦ ਆਪ ਕੋਲ ਕਾਫੀ ਤਾਕਤ ਅਤੇ ਸ਼ਕਤੀ ਨਹੀਂ ਹੈ ਇਹਦੇ ਵਿਰੁਧ ਜਾਣ ਲਈ, ਫਿਰ ਅਸੀਂ ਇਥੇ ਬਹੁਤੀ ਦੇਰ ਤਕ ਨਹੀਂ ਰੁਕਾਂਗੇ। ਬਹੁਤਾ ਲੰਮਾਂ ਨਹੀਂ, ਬਹੁਤਾ ਲੰਮਾ ਨਹੀਂ। ਤੁਸੀਂ ਬਸ ਸਿਰਫ ਸਾਲ ਗਿਣ ਸਕਦੇ ਹੋ। ਮੈਨੂੰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਸਣ ਦੀ ਇਜਾਜ਼ਤ ਨਹੀਂ ਹੈ - ਇਹ ਪਹਿਲੇ ਹੀ ਮੇਰੇ ਲਈ ਖਤਰਾ ਹੈ ਤੁਹਾਨੂੰ ਇਹ ਦਸਣਾ।ਕ੍ਰਿਪਾ ਕਰਕੇ ਇਕ ਗੁਰੂ ਨੂੰ ਲਭੋ, ਇਕ ਜਿਉਂਦੀ ਆਤਮਾ ਗੁਰੂ, ਤਹਾਨੂੰ ਜੀਵਨ ਦਾ ਰਾਜ਼ ਤੁਹਾਨੂੰ ਪ੍ਰਦਾਨ ਕਰਨ ਲਈ ਤਾਂਕਿ ਤੁਸੀਂ ਅਸਲੀ ਜੀਵਨ ਨੂੰ ਲਭ ਸਕੋਂ। ਅਸਲੀ ਸਚਾ ਜੀਵਨ ਲਭਣ ਲਈ ਤੁਹਾਨੂੰ ਜੀਵਨ ਦੇ ਰਾਜ਼ ਨੂੰ ਸਿਖਣਾ ਪਵੇਗਾ। ਨਹੀਂ ਤਾਂ, ਇਹ ਸਰੀਰਕ ਜੀਵਨ ਬਹੁਤੇ ਸਮੇਂ ਲਈ ਨਹੀਂ ਤੁਹਾਡਾ ਸਮਰਥਨ ਨਹੀਂ ਕਰੇਗਾ, ਖਾਸ ਕਰਕੇ ਸਾਡੇ ਸਮੇਂ ਦੀ ਇਸ ਅਵਧੀ ਵਿਚ। ਸਾਰੇ ਸੰਤਾਂ ਨੇ ਮੈਨੂੰ ਇਹ ਦਸਿਆ ਹੈ। ਪਰ ਮੈਨੂੰ ਵਿਸਤਾਰ ਵਿਚ ਦਸਣ ਦੀ ਇਜ਼ਾਜਤ ਨਹੀਂ ਹੈ। ਮੈਂ ਉਮੀਦ ਕਰਦੀ ਹਾਂ ਜੋ ਮੈਂ ਤੁਹਾਨੂੰ ਦਸਿਆ ਹੈ ਪਹਿਲੇ ਹੀ ਬਹੁਤਾ ਜਿਆਦਾ ਨਹੀਂ ਅਤੇ ਮੇਰੇ ਲਈ ਬਹੁਤਾ ਖਤਰਨਾਕ ਨ੍ਹੀਂ। ਇਹ ਨਹੀਂ ਕਿ ਮੈਂ ਮੌਤ, ਖਤਰੇ, ਔਖਿਆਈ ਤੋਂ ਡਰਦੀ ਹੈ, ਜਾਂ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਦੌੜਨਾ ਜਾਰੀ ਰਖਦੀ ਹਾਂ, ਪਰ... ਪਰ ਮੈਂ ਸੁਰਖਿਅਤ ਰਹਿਣਾ ਚਾਹੁੰਦੀ ਹਾਂ, ਮੈਂ ਸ਼ਾਂਤੀ ਚਾਹੁੰਦੀ ਹਾਂ ਤਾਂਕਿ ਮੈਂ ਆਪਣਾ ਕੰਮ ਜਾਰੀ ਰਖ ਸਕਾਂ - ਸਚ ਨੂੰ ਫੈਲ਼ਾਉਣ ਲਈ, ਤੁਹਾਨੂੰ ਜਗਾਉਣ ਲਈ, ਜਿਸ ਕਿਸੇ ਨੂੰ ਮੈਂ ਕਰ ਸਕਦੀ ਹਾਂ, ਅਤੇ ਤੁਹਾਡੀ ਆਤਮਾ ਨੂੰ ਬਚਾਉਣ ਲਈ, ਜਿਸ ਕਿਸੇ ਨੂੰ ਪ੍ਰਮਾਤਮਾ ਮੈਨੂੰ ਇਜ਼ਾਜਤ ਦਿੰਦਾ ਹੈ। ਇਸੇ ਕਰਕੇ ਮੈਂ ਆਪਣੀ ਸਰੀਰਕ ਹੋਂਦ ਨੂੰ ਸੁਰਖਿਅਤ ਰਖਣਾ ਜਾਰੀ ਰਖਦੀ ਹਾਂ। ਨਹੀਂ ਤਾਂ, ਮੈਂ ਬਹੁਤ ਖੁਸ਼ ਹੋਵਾਂਗੀ, ਬਹੁਤ ਖੁਸ਼ ਹੋਵਾਂਗੀ - ਪ੍ਰਮਾਤਮਾ ਮੇਰੇ ਗਵਾਹ ਹਨ - ਕਿ ਮੈਂ ਇਤਨੀ ਖੁਸ਼ ਹੋਵਾਂਗੀ ਘਰ ਨੂੰ ਜਾਣ ਲਈ।ਤੁਸੀਂ ਮੇਰੀ ਤਾਰੀਫ ਕਰਨੀ ਜਾਰੀ ਰਖਦੇ ਹੋ ਕਿ ਮੈਂ ਅਣਥਕ ਸੰਸਾਰ ਲਈ ਕੰਮ ਕਰਦੀ ਹਾਂ। ਇਹ ਵੀ ਸਚ ਹੈ। ਪਰ ਮੇਰਾ ਇਕ ਹਿਸਾ ਵੀ ਥਕਿਆ ਹੋਇਆ ਹੈ - ਖਤਰਨਾਕ ਸਥਿਤੀਆਂ ਤੋਂ, ਖਤਰੇ ਤੋਂ, ਮੂਰਖਾਂ ਤੋਂ, ਕਟੜ ਲੋਕਾਂ ਤੋਂ ਭਜਣ ਤੋਂ ਥਕਿਆ ਹੋਇਆ ਹੈ - ਮਾਇਆ ਦੇ ਪ੍ਰਭਾਵ ਵਾਲੇ ਲੋਕਾਂ ਤੋਂ। ਪਰ ਮੈਂ ਅਜੇ ਵੀ ਇਸ ਜਿੰਦਗੀ ਨੂੰ ਕਾਇਮ ਰਖ ਰਹੀ ਹਾਂ - ਆਪਣੀ ਸਰੀਰਕ ਜ਼ਿੰਦਗੀ - ਤਾਂਕਿ ਮੈਂ ਕਰ ਸਕਾਂ ਜੋ ਵੀ ਪ੍ਰਮਾਤਮਾ ਚਾਹੁੰਦੇ ਹਨ ਮੈਂ ਤੁਹਾਡੇ ਲਈ ਕਰਾਂ, ਕਿਉਂਕਿ ਪ੍ਰਮਾਤਮਾ ਤੁਹਾਨੂੰ ਪਿਆਰ ਕਰਦੇ ਹਨ। ਪ੍ਰਮਾਤਮਾ ਨੇ ਮੈਨੂੰ ਅਜਿਹਾ ਇਕ ਪਿਆਰ ਦਿਤਾ ਹੈ ਕਿ ਮੈਂ ਸਮਝਦੀ ਹਾਂ ਭਾਵੇਂ ਇਹ ਜਿਵੇਂ ਪ੍ਰਮਾਤਮਾ ਦੇ ਪਿਆਰ ਵਾਂਗ ਉਤਨਾ ਮਹਾਨ ਨਹੀਂ ਹੈ, ਇਹ ਕੇਵਲ ਉਨਾਂ ਦੇ ਪਿਆਰ ਦਾ ਇਕ ਹਿਸਾ ਹੈ, ਮੈਂ ਅਜ਼ੇ ਵੀ ਬੇਹਦ ਪ੍ਰਭਾਵਿਤ ਹਾਂ, ਇਤਨੀ ਆਭਾਰੀ, ਇਤਨੀ ਖੁਸ਼ ਸੇਵਾ ਕਰਨ ਲਈ। ਅਤੇ ਇਸ ਪਿਆਰ ਨੂੰ ਸਮਝਣਾ ਅਜਿਹਾ ਇਕ ਅਦੁਤੀ ਸਨਮਾਨ ਹੈ ਕਿਸੇ ਦੀ ਜਿੰਦਗੀ ਵਿਚ ਵੀ, ਜੇਕਰ ਤੁਸੀਂ ਇਹ ਨੂੰ ਜਾਣਦੇ ਹੋਵੋਂ। ਤੁਸੀਂ ਇਸ ਪਿਆਰ ਲਈ ਅਗ ਵਿਚੋਂ ਦੀ ਲੰਘੋਂਗੇ, ਇਸ ਪਿਆਰ ਦੇ ਕਾਰਨ।Photo Caption: ਇਕਾਂਤ ਥਾਂ ਵਿਚ ਇਕਲੇ ਰਹਿਣਾ ਅੰਦਰ ਧਿਆਨ ਕੇਂਦ੍ਰਿਤ ਕਰਨ ਵਿਚ ਮਦਦ ਕਰਦਾ ਹੈ।