ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੁਸੀਂ ਹੁਣ ਮੁੜਨਾ ਸ਼ੁਰੂ ਕਰਦੇ ਹੋ, ਅਤੇ ਸੰਤਾਂ ਜਾਂ ਬੁਧਾਂ ਦੇ ਪਵਿਤਰ ਨਾਵਾਂ ਅਤੇ ਸਾਰੇ ਬੁਧਾਂ ਤੋਂ ਮੰਤਰਾਂ ਨੂੰ ਉਚਾਰਨਾ ਸ਼ੁਰੂ ਕਰਦੇ ਹੋ, ਫਿਰ ਕ੍ਰਿਪਾ ਕਰਕੇ ਵੀਗਨ ਬਣੋ, ਕ੍ਰਿਪਾ ਕਰਕੇ। ਕਿਉਂਕਿ ਜੇਕਰ ਤੁਸੀਂ ਵੀਗਨ ਹੋ, ਫਿਰ ਤੁਸੀਂ ਜੀਵਨ ਨਾਲ ਵਧੇਰੇ ਜੁੜੇ ਹੋ, ਮੌਤ ਨਾਲ ਨਹੀਂ, ਹਤਿਆ ਨਾਲ ਨਹੀਂ। ਮਾਰਨ ਦੇ ਕਰਮ ਬਹੁਤ, ਬਹੁਤ ਭਾਰੀ ਹਨ। ਅਤੇ ਭਾਵੇਂ ਜੇਕਰ ਤੁਸੀਂ ਦਿਲ ਲਾ ਕੇ ਜਾਪ ਕਰਦੇ ਹੋ, ਪਰ ਤੁਹਾਡੇ ਕੋਲ ਕਾਫੀ ਸਮਾਂ ਨਹੀਂ ਹੈ ਇਹ ਪਵਿਤਰ ਅਤੇ ਉਚਾ-ਚੁਕਣ ਵਾਲੀ ਐਨਰਜ਼ੀ ਨੂੰ ਉਸਾਰਨ ਲਈ, ਫਿਰ ਇਹ ਬਹੁਤ ਮੁਸ਼ਕਲ ਹੈ ਬਹੁਤ ਹੀ ਥੋੜੀ ਜਿਹੀ ਐਨਰਜ਼ੀ ਦੀ ਵਰਤੋਂ ਕਰਨੀ ਇਕ ਉਚੀ ਧਰਤੀ, ਬੁਧਾਂ ਅਤੇ ਸੰਤਾਂ ਦੇ ਉਚੇਰੇ ਖੇਤਰ ਤਕ ਪਹੁੰਚਣ ਲਈ। ਇਸ ਕਰਕੇ, ਤੁਹਾਨੂੰ ਆਪ ਵੀਗਨ ਬਣਨਾ ਜ਼ਰੂਰੀ ਹੈ, ਸਿਰਫ ਜਾਨਵਰ-ਲੋਕਾਂ ਦੇ ਕਸ਼ਟਾਂ, ਦੁਖ ਲਈ ਦਇਆ ਕਰਕੇ ਹੀ ਨਹੀਂ, ਪਰ ਆਪਣੇ ਆਪ ਲਈ, ਤਾਂਕਿ ਤੁਸੀਂ ਇਸ ਭਾਰੀ, ਖਿਚਣ ਵਾਲੀ, ਕਤਲ ਦੇ ਬੋਝ ਵਾਲੀ ਨਾਲ ਨਾ ਜੁੜੋਂ ਜੋ ਤੁਹਾਨੂੰ ਡੋਬ ਦੇਵੇਗੀ, ਤੁਹਾਨੂੰ ਪਤਿਤ ਕਰੇਗੀ ਅਤੇ ਤੁਹਾਨੂੰ ਇਕ ਵਧੇਰੇ ਨੀਂਵੀ ਹੋਂਦ ਜਾਂ ਨਰਕ ਵਿਚ ਹੇਠਾਂ ਖਿਚ ਕੇ ਲੈ ਜਾਵੇਗੀ!

ਮੈਨੂੰ ਉਮੀਦ ਹੈ ਕਿ ਇਹ ਤੁਹਾਡੇ ਲਈ ਕਾਫੀ ਲਾਜ਼ੀਕਲ, ਤਰਕਸ਼ੀਲ ਹੈ। ਕਿਉਂਕਿ ਜੇਕਰ ਤੁਸੀਂ ਬਸ ਕੁਝ ਪੌਂਦ‌ਿਆਂ ਜਾਂ ਰੁਖਾਂ ਤੋਂ ਪਤਿਆਂ ਨੂੰ ਕਟਦੇ ਹੋ ਖਾਣ ਲਈ, ਫਿਰ ਉਨਾਂ ਦੇ ਪਤੇ ਦੁਬਾਰਾ ਉਗਣਗੇ; ਉਨਾਂ ਕੋਲ ਬੀਜ਼ ਹਨ ਅਤੇ ਫਿਰ ਦੁਬਾਰਾ ਵਧ ਫੁਲ ਸਕਦੇ ਹਨ। ਬਹੁਤ ਸਧਾਰਨ: ਬਸ ਇਸ ਨੂੰ ਜ਼ਮੀਨ ਵਿਚ ਪਾਉ, ਅਤੇ ਸਬਜ਼ੀ ਉਗੇਗੀ, ਵਧੇਗੀ। ਇਹ ਜਿੰਦਗੀ ਹੈ। ਇਹ ਜੀਵਨ ਦਾ ਇਕ ਪ੍ਰਤੀਕ ਹੈ। ਤੁਸੀਂ ਇਕ ਬੀਜ਼ ਪਾਉਂਦੇ ਹੋ, ਅਤੇ ਇਹ ਵਧਦਾ ਹੈ। ਭਾਵੇਂ ਜੇਕਰ ਤੁਸੀਂ ਸਬਜ਼ੀਆਂ ਦੀਆਂ ਕੁਝ ਸ਼ਾਖਾਵਾਂ ਨੂੰ ਕਟਦੇ ਹੋ, ਤੁਸੀਂ ਉਸ ਸ਼ਾਖਾ ਨੂੰ ਵਧਣ ਲਈ ਵਰਤ ਸਕਦੇ ਹੋ, ਜਿਆਦਾਤਰ ਉਨਾਂ ਵਿਚੋਂ ਇਸ ਤਰਾਂ ਹਨ। ਸੋ ਇਹ ਜਿੰਦਗੀ ਹੈ। ਇਹ ਕਤਲ ਨ੍ਹਹੀਂ ਹੈ, ਮੌਤ ਨਹੀਂ ਹੈ। ਅਤੇ ਤੁਸੀਂ ਦੇਖਦੇ ਹੋ, ਜੇਕਰ ਤੁਸੀਂ ਇਕ ਜਾਨਵਰ-ਵਿਆਕਤੀ ਨੂੰ ਆਪਣੇ ਸਾਹਮੁਣੇ ਮਾਰਦੇ ਹੋ, ਜਾਂ ਕੁਝ ਲੋਕ ਇਸ ਨੂੰ ਤੁਹਾਡੇ ਲਈ ਮਾਰਦੇ ਹਨ, ਤੁਸੀਂ ਜਾਣਦੇ ਹੋ ਉਹ ਦੁਖੀ ਹੁੰਦੇ ਹਨ। ਉਹ ਚੀਕਦੇ ਹਨ। ਉਹ ਲਤਾਂ ਮਾਰਦੇ ਹਨ। ਉਹ ਨਹੀਂ ਮਾਰੇ ਜਾਣਾ ਨਹੀਂ ਚਾਹੁੰਦੇ। ਉਹ ਦੁਖ ਪਾਉਂਦੇ ਹਨ। ਉਹ ਰੋਂਦੇ ਹਨ।

Excerpt from “Why farmed animals face legal animal cruelty” by Animals Australia – Nov. 20, 2020, Narrator: ਜਾਨਵਰ ਦਰਦ ਮਹਿਸੂਸ ਕਰਦੇ ਹਨ। ਇਹ ਇਕ ਵਿਗਿਆਨਕ ਤਥ ਹੈ। ਅਤੇ ਫਿਰ ਵੀ, ਔਸਟ੍ਰੇਲੀਆ ਵਿਚ ਸਭ ਜਗਾ ਜਾਨਵਰ ਉਦਯੋਗਾਂ ਵਿਚ, ਜਾਨਵਰਾਂ ਦੇ ਸਰੀਰਾਂ ਦੇ ਟੁਕੜੇ ਕਟੇ ਜਾਂਦੇ, ਚੀਰੇ ਜਾਂਦੇ, ਅਤੇ ਸਾੜ ਦਿਤੇ ਜਾਂਦੇ ਜਦੋਂ ਕਿ ਉਹ ਅਜੇ ਪੂਰੀ ਰਾਂ ਚੇਤਨ ਹਨ, ਦਰਦ ਤੋਂ ਰਾਹਤ ਦੇ ਬਿਨਾਂ। ਇਹ ਆਮ ਰੂਟੀਨ ਹੈ, ਅਤੇ ਇਹ ਹਰ ਸਾਲ ਲਖਾਂ ਹੀ ਜਾਨਵਰਾਂ ਨੂੰ ਕਸ਼ਟ ਭੋਜਨ ਲਈ ਉਠਾਇਆ ਜਾਂਦਾ ਹੈ।

Excerpt from “Bred to Suffer: The Life of Chickens on Factory Farms” by Animal Equality – May. 23, 2023, Narrator: ਕੀ ਤੁਸੀਂ ਬਸ 42 ਦਿਨਾਂ ਤੋਂ ਬਾਅਦ ਮਰਨ ਦੀ ਕਲਪਨਾ ਕਰ ਸਕਦੇ ਹੋ? ਤੁਹਾਡੀ ਜਿੰਦਗੀ ਬਸ ਇਤਨੀ ਛੋਟੀ ਹੈ ਬਸ ਤਾਂ ਇਕ ਉਦਯੋਗ ਪੈਸੇ ਕਮਾ ਸਕੇ। ਮੈਕਸੀਕੋ ਵਿਚ ਜਾਨਵਰ ਸਮਾਨਤਾ ਦੁਆਰਾ ਨਵੇਂ ਸਬੂਤ ਜਾਰੀ ਕੀਤੇ ਗਏ ਜੋ ਫੈਕਟਰੀ ਫਾਰਮਾਂ ਤੇ ਮੁਰਗੀਆਂ ਲਈ ਬੇਰਹਿਮ ਹਕੀਕਤ ਨੂੰ ਦਰਸਾਉਂਦਾ ਹੈ; ਸੰਯੁਕਤ ਰਾਜ ਅਮਰੀਕਾ ਵਿਚ ਲਗਭਗ 8 ਬਿਲੀਅਨ ਮੁਰਗੀਆਂ ਦੁਆਰਾ ਇਕ ਸਮਾਨ ਕਿਸਮਤ ਦਾ ਸਾਹਮੁਣਾ ਕੀਤਾ ਜਾਂਦਾ ਹੈ। ਇਹਨਾਂ ਜਾਨਵਰਾਂ ਨੂੰ ਭੀੜ ਅਤੇ ਖਿੜਕੀਆਂ-ਰਹਿਤ ਸ਼ੈਡਾਂ ਵਿਚ ਬੇਆਰਾਮੀ ਅਤੇ ਦੁਖ ਵਿਚ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਜਿਹੜੇ ਬਚ ਜਾਂਦੇ ਹਨ ਉਨਾਂ ਨੂੰ ਸਿਰਫ 42 ਦਿਨਾਂ ਦੀ ਉਮਰ ਵਿਚ ਕਤਲ ਕਰਨ ਲਈ ਭੇਜਿਆ ਜਾਂਦਾ ਹੈ। ਉਹ ਅਜੇ ਬਾਲਗ ਨਹੀਂ ਹਨ।

“Her Cries Should Haunt Anyone Still Eating Pigs” by PETA (People for the Ethical Treatment of Animals) – Feb. 5, 2021: ਇਹ ਇਸ ਸੂਰ ਦੀ ਜਿੰਦਗੀ ਦੇ ਆਖਰੀ ਪਲ ਹਨ। ਇਸ ਆਏਓਵਾ ਪਿਗ (ਸੂਰ) ਫਾਰਮ ਤੇ ਵਰਕਰਾਂ ਨੇ ਉਸ ਨੂੰ ਵਾਰ ਵਾਰ ਇਕ ਕਰੇਟ (ਪਿੰਜਰੇ) ਵਿਚੋਂ ਬਾਹਰ ਕਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਿੰਦਾ ਰਹਿਣ ਲਈ ਲੜਦੀ ਰਹੀ। ਆਖਰਕਾਰ, ਉਨਾਂ ਨੇ ਉਸ ਨੂੰ ਮਜ਼ਬੂਰਨ ਬਾਹਰ ਕਢ ਦਿਤਾ। ਇਕ ਹੋਰ ਸੂਰ ਨੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਫਿਰ, ਹੋਰਨਾਂ ਸੂਰਾਂ ਦੇ ਸਾਹਮੁਣੇ, ਉਨਾਂ ਨੇ ਉਸ ਨੂੰ ਮਾਰ‌ ਦਿਤਾ। ਅਗਲੀ ਵਾਰ ਜਦੋਂ ਤੁਸੀਂ ਮਾਸ ਖਰੀਦਦੇ ਹੋ, ਤੁਸੀਂ ਉਸ ਬਾਰੇ ਸੋਚਣਾ।

ਪਰ ਜੇਕਰ ਤੁਸੀਂ ਇਕ ਪੌਂਦੇ ਨੂੰ ਕਟਦੇ ਹੋ, ਖਾਣ ਲਈ ਇਕ ਸਬਜ਼ੀਆਂ ਵਾਲਾ ਪੌਂਦਾ, ਘਟੋ ਘਟ, ਇਹ ਚੇਤਨ ਤੌਰ, ਤੁਸੀਂ ਉਨਾਂ ਨੂੰ ਚੀਕਦਿਆਂ ਨੂੰ ਨਹੀਂ ਸੁਣਦੇ। ਉਹ ਸ਼ਾਇਦ ਇਹ ਕਰਦੇ ਹਨ, ਉਹ ਸ਼ਾਇਦ ਦਰਦ ਮਹਿਸੂਸ ਕਰਦੇ ਹਨ, ਪਰ ਸਰੀਰਕ ਤੌਰ ਤੇ, ਜਾਨਵਰ-ਲੋਕਾਂ ਨਾਲੋਂ ਘਟ ਹੈ। ਅਤੇ ਘਟੋ ਘਟ, ਤੁਸੀਂ ਉਨਾਂ ਨੂੰ ਚੀਕਦ‌ਿਆਂ ਜਾਂ ਰੋਂਦਿਆਂ ਨੂੰ ਨਹੀਂ ਦੇਖਦੇ। ਸੋ, ਘਟੋ ਘਟ ਤੁਹਾਡਾ ਮਨ ਸ਼ਾਂਤੀ ਵਿਚ ਹੈ, ਤੁਹਾਡਾ ਦਿਲ ਸ਼ਾਂਤੀ ਵਿਚ ਹੈ। ਤੁਸੀਂ ਉਹ ਦੋਸ਼ ਨੂੰ ਮਹਿਸੂਸ ਨਹੀਂ ਕਰਦੇ। ਕੀ ਤੁਸੀਂ ਹੁਣ ਤਰਕ ਸਮਝਦੇ ਹੋ? ਘਟੋ ਘਟ ਤੁਹਾਡੇ ਕੋਲ ਇਕ ਬਹਾਨਾ ਹੋ ਸਕਦਾ ਹੈ, ਅਤੇ ਕਹਿ ਸਕਦੇ, "ਮੈਂ ਸਬਜ਼ੀਆਂ ਨੂੰ ਦੁਖ ਪਾਉਂਦ‌ਿਆਂ ਨੂੰ ਨਹੀਂ ਦੇਖਿਆ, ਸੋ ਮੈਂ ਦੁਖ-ਰਹਿਤ ਭੋਜਨ ਖਾਂਦਾ ਹਾਂ," ਵੀਗਨ ਭੋਜਨ - ਤੁਹਾਡੇ ਖਾਣ ਲਈ ਜਾਨਵਰ-ਲੋਕਾਂ ਦੇ ਦੁਖ-ਦਰਦ, ਹਤਿਆ, ਅਤੇ ਕਤਲ ਦੇ ਮੁਕਾਬਲੇ ।

ਹੁਣ ਤੁਸੀਂ ਇਹ ਬਹੁਤ ਚੰਗੀ ਤਰਾਂ ਆਪਣੇ ਮਨ ਵਿਚ ਦੇਖ ਸਕਦੇ ਹੋ। ਘਟੋ ਘਟ ਤੁਹਾਡਾ ਦਿਲ ਦੋਸ਼ੀ ਨਹੀਂ ਮਹਿਸੂਸ ਕਰਦਾ। ਤੁਹਾਡਾ ਮਨ ਸ਼ਾਂਤੀ ਵਿਚ ਹੈ ਜਦੋਂ ਤੁਸੀਂ ਸਬਜ਼ੀਆਂ ਖਾਂਦੇ ਹੋ, ਕਿਉਂਕਿ ਤੁਸੀਂ ਉਨਾਂ ਨੂੰ ਚੀਕਦੇ, ਭਜਦੇ, ਜਾਂ ਰੋਂਦ‌ਿਆਂ ਨੂੰ ਨਹੀਂ ਦੇਖਦੇ। ਘਟੋ ਘਟ ਇਹ - ਘਟੋ ਘਟ ਤੁਹਾਡੇ ਕੋਲ ਆਪਣੇ ਮਨ ਵਿਚ ਬਹਾਨਾ ਹੈ ਅਤੇ ਆਪਣੇ ਦਿਲ ਵਿਚ ਉਹ ਸ਼ਾਂਤੀ ਹੈ। ਪਰ ਜੇਕਰ ਤੁਸੀਂ ਜਾਨਵਰ-ਲੋਕਾਂ ਨੂੰ ਮਾਰਦੇ ਹੋ ਜਾਂ ਉਹਨਾਂ ਨੂੰ ਤੁਹਾਡੇ ਲਈ ਮਾਰ‌ਿਆ ਜਾਂਦਾ ਹੈ, ਫਿਰ ਤੁਸੀਂ ਯਕੀਨੀ ਤੌਰ ਤੇ ਜਾਣਦੇ ਹੋ ਕਿ ਜਾਨਵਰ-ਲੋਕ ਦੁਖੀ ਹੁੰਦੇ, ਚੀਕਦੇ, ਅਤੇ ਉਨਾਂ ਦੀਆਂ ਸਮੁਚੀਆਂ ਉਨਾਂ ਨੂੰ ਤੰਗ, ਭੀੜੇ ਛੋਟੇ ਕਰੇਟਾਂ (ਪਿੰਜਰਿਆਂ) ਵਿਚ ਰਖ‌ਿਆ ਜਾਂਦਾ ਹੈ। ਉਹ ਇਥੋਂ ਤਕ ਮੋੜ, ਪਲਸੇਟਾ ਵੀ ਨਹੀਂ ਮਾਰ ਸਕਦੇ। ਤੁਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਤੁਸੀਂ ਦਰਦ-ਪੀੜਾ ਨੂੰ ਇਨਕਾਰ ਨਹੀਂ ਸਕਦੇ, ਦਰਦ ਜੋ ਜਾਨਵਰ-ਲੋਕ ਆਪਣੀਆਂ ਸਾਰੀਆਂ ਜਿੰਦਗੀਆਂ ਦੋਰਾਨ ਮਹਿਸੂਸ ਕਰਦੇ ਅਤੇ ਉਨਾਂ ਦੇ ਕਤਲ ਕੀਤੇ ਜਾਣ ਦੇ ਸਮੇਂ। ਸੋ, ਹੁਣ ਤੁਸੀਂ ਜਾਣਦੇ ਹੋ।

ਇਹ ਤੁਹਾਡੇ ਲਈ ਤਰਕਪੂਰਨ, ਲਾਜੀਕਲ ਹੈ। ਮੈਂਨੂੰ ਯਕੀਨ ਹੈ ਕਿ ਤੁਸੀਂ ਕਾਫੀ ਸਿਆਣੇ ਹੋ, ਅਤੇ ਕਿ ਤੁਸੀਂ ਕਾਫੀ ਤਰਕ ਦੇਖਣ ਵਿਚ ਕਾਫੀ ਹੁਸ਼ਿਆਰ ਹੋ, ਅਤੇ ਕਿ ਇਹ ਕਿਉਂ ਹੈ ਕਿ ਵੀਗਨਿਜ਼ਮ ਤੁਹਾਨੂੰ ਕੋਈ ਦੋਸ਼ ਨਹੀਂ ਦਿੰਦਾ। ਵਹਿਸ਼ੀਪੁਣੇ ਦੀ ਬਜਾਏ। ਜਿਵੇਂ ਜਾਨਵਰ-ਲੋਕਾਂ ਦਾ ਮਾਸ ਖਾਣਾ, ਉਹ ਤੁਹਾਨੂੰ ਦੋਸ਼ ਦੇਵੇਗਾ, ਕਿਉਂਕਿ ਤੁਸੀਂ ਇਹ ਜਾਣਦੇ ਹੋ। ਤੁਸੀਂ ਇਹ ਦੇਖਦੇ ਹੋ। ਤੁਸੀਂ ਇਹ ਦੇਖਦੇ ਹੋ, ਤੁਸੀਂ ਇਹ ਜਾਣਦੇ ਹੋ। ਘਟੋ ਘਟ ਤੁਸੀਂ ਇਹ ਸਕ੍ਰੀਨ ਉਤੇ ਜਾਣਦੇ ਹੋ। ਤੁਸੀਂ ਫਿਲਮਾਂ ਨੂੰ ਜਾਣਦੇ ਹੋ ਜੋ ਲੋਕ ਇਸ ਬਾਰੇ ਬਣਾਉਂਦੇ ਹਨ, ਡੌਕਿਉਮੇਂਟਰੀਆਂ, ਜੋ ਜਾਨਵਰ-ਲੋਕਾਂ ਦਾ ਦੁਖ-ਦਰਦ ਦਿਖਾਉਂਦੀਆਂ ਹਨ। ਤੁਸੀਂ ਜਾਣਦੇ ਹੋ। ਤੁਸੀਂ ਇਸ ਤੋਂ ਦੂਰ ਨਹੀਂ ਭਜ ਸਕਦੇ। ਤੁਸੀਂ ਦੋਸ਼ ਤੋਂ ਦੂਰ ਨਹੀਂ ਭਜ ਸਕਦੇ। ਤੁਸੀਂ ਉਹਦੇ ਲਈ ਕੋਈ ਬਹਾਨਾ ਨਹੀਂ ਬਣਾ ਸਕਦੇ।

ਕਿਉਂਕਿ ਉਹ ਜਿਉਂਦੇ ਜੀਵਾਂ ਨੂੰ ਮਾਰਨ, ਕਤਲੇਆਮ, ਕਤਲ ਕਰਨ ਦਾ ਚੇਤੰਨ ਦੋਸ਼ ਹੈ ਜੋ ਤੁਹਾਨੂੰ ਇਕ ਵਧੇਰੇ ਨੀਵੀਂ ਹੋਂਦ ਵਲ ਅਤੇ ਨਰਕ ਨੂੰ ਖਿਚ ਕੇ ਲਿਜਾਵੇਗਾ। ਇਹ ਨਹੀਂ ਕਿ ਸ਼ੈਤਾਨ ਤੁਹਾਡੇ ਲਈ ਕੁਝ ਕਰ ਸਕਦਾ ਹੈ ਕਿਉਂਕਿ ਤੁਸੀਂ ਪ੍ਰਮਾਤਮਾ ਦੇ ਇਕ ਬਚੇ ਹੋ, ਇਹ ਨਹੀਂ ਕਿ ਪ੍ਰਮਾਤਮਾ ਤੁਹਾਨੂੰ ਸਜ਼ਾ ਦੇਣੀ ਚਾਹੁੰਦੇ ਹਨ। ਤੁਸੀਂ, ਖੁਦ ਆਪ, ਤੁਹਾਡਾ ਚੇਤੰਨ ਆਪਾ, ਤੁਹਾਨੂੰ ਤਦਾਨਸਾਰ ਸਜ਼ਾ ਦੇਵੇਗਾ। ਸੋ, ਕ੍ਰਿਪਾ ਕਰਕੇ ਜਾਨਵਰ-ਲੋਕਾਂ ਨੂੰ ਖਾਣ ਲਈ ਮਾਰਨ ਦੀ ਇਸ ਦੋਸ਼ੀ ਭਾਵਨਾ ਤੋਂ ਦੂਰ ਰਹੋ। ਕਿਉਂਕਿ ਇਹ ਤੁਹਾਨੂੰ ਹੇਠਾਂ, ਨੀਵਾਂ ਅਤੇ ਹੋਰ ਨੀਂਵਾਂ ਅਤੇ ਨਰਕ ਨੂੰ ਖਿਚ ਕੇ ਲਿਜਾਵੇਗਾ। ਕ੍ਰਿਪਾ ਕਰਕੇ। ਸੋ ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਚੰਗੇ ਕੰਮ ਕਰੋ। ਪਵਿਤਰ ਸੂਤਰਾਂ ਨੂੰ ਉਚਾਰੋ, ਸੰਤਾਂ ਦੇ ਪਵਿਤਰ ਨਾਵਾਂ ਨੂੰ, ਜਾਂ ਆਪਣੀ ਚੋਣ ਦੇ ਇਕ ਮੰਤਰ ਨੂੰ ਉਚਾਰੋ। ਆਪਣੇ ਆਪ ਨੂੰ ਬਚਾਉ। ਪ੍ਰਭੂ ਭਲਾ ਕਰੇ।

ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਚੰਗੇ ਕੰਮ ਕਰੋ। ਬਸ ਤੁਹਾਡੇ ਆਪਣੇ ਆਪੇ ਨੂੰ ਪ੍ਰਮਾਤਮਾ ਨਾਲ ਲਭਣ ਦੇ ਟੀਚੇ ਦੇ ਸਮਰਥਨ ਵਿਚ ਇਹ ਤਿੰਨੇ ਹੀ ਗਲਾਂ ਹਨ। ਇਹ ਪੂਰੀ ਮੁਕਤੀ ਲਈ ਸਾਧਨ ਨਹੀਂ ਹਨ, ਨਹੀਂ। ਪਰ ਇਹ ਸੰਸਾਰ ਨੂੰ ਕਾਇਮ ਰਖਦੇ ਹਨ, ਤਾਂਕਿ ਸਾਡੇ ਕੋਲ ਯੁਧ ਨਾ ਹੋਵੇ, ਸਾਡੇ ਕੋਲ ਅਕਾਲ ਨਾ ਹੋਵੇ, ਅਤੇ ਸਾਡੇ ਕੋਲ ਕੋਈ ਮੁਸੀਬਤ, ਆਫਤ ਨਾ ਹੋਵੇ, ਜਾਂ ਇਥੋਂ ਤਕ ਸਾਡੇ ਗ੍ਰਹਿ ਘਰ ਨੂੰ ਇਥੋਂ ਤਕ ਗੁਆ ਨਾ ਬੈਠੀਏ। ਫਿਰ ਸਾਨੂੰ ਹੋਰ ਸ਼ਾਂਤੀ, ਹੋਰ ਸਮਾਂ, ਹੋਰ ਸੁਰਖਿਆ ਮਿਲ ਸਕਦੀ ਹੈ ਆਪਣੇ ਅਭਿਆਸ ਨਾਲ, ਜ਼ਾਰੀ ਰਖਣ ਲਈ ਭਾਵੇਂ ਇਕ ਮੰਤਰ ਦਾ ਜਾਪ ਹੋਵੇ, ਅਮੀਤਬਾ ਬੁਧ ਦੇ ਨਾਮ ਦਾ ਜਾਪ, ਇਕ ਇਸਾਈ ਸੰਤ ਦੇ ਨਾਮ ਦਾ ਜਾਪ, ਜਾਂ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮੰਨਪਸੰਦ ਵਾਕਾਂਸ ਦਾ ਪਾਠ ਕਰਨਾ ਜਾਂ ਕਿਸੇ ਹੋਰ ਗ੍ਰੰਥ ਦਾ ਜਿਸ ਬਾਰੇ ਤੁਸੀਂ ਜਾਣਦੇ ਹੋਵੋਂ। ਜਾਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ। ਉਹ ਪ੍ਰਾਰਥਨਾ ਦੀ ਬੇਨਤੀ ਕਰੋ ਜੋ ਮੈਂ ਤੁਹਾਨੂੰ ਸਿਖਾਈ ਹੈ, ਸਭ ਤੋਂ ਸ਼ਕਤੀਸ਼ਾਲੀ ਪ੍ਰਾਰਥਨਾ। ਇਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਪ੍ਰਾਰਥਨਾ ਤੁਹਾਡੇ ਲਈ ਹੈ, ਤੁਹਾਡੇ ਅਤੇ ਪ੍ਰਮਾਤਮਾ ਅਤੇ ਸਾਰੇ ਸੰਤਾਂ, ਰਿਸ਼ੀਆਂ-ਮੁਨੀਆਂ, ਗੁਰੂਆਂ, ਬੁਧਾਂ ਅਤੇ ਬੋਧੀਸਾਵਾਂ ਵਿਚਕਾਰ। ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋਵ ਉਹ ਪ੍ਰਾਰਥਨਾ ਨੂੰ ਹਰ ਰੋਜ਼ ਉਚਾਰਨ ਲਈ। ਕ੍ਰਿਪਾ ਕਰਕੇ ਇਹ ਕਰੋ ਤਾਂਕਿ ਇਹ ਤੁਹਾਡੇ ਮਨ ਵਿਚ ਸਮਾਂ ਜਾਵੇ, ਤੁਹਾਡੇ ਦਿਲ, ਤੁਹਾਡੇ ਸੈਲ਼ਾਂ, ਸਭ ਜਗਾ ਸਮਾਂ ਜਾਵੇ, ਤਾਂਕਿ ਜਦੋਂ ਤੁਸੀਂ ਮਰਦੇ ਹੋ, ਮੈਂ ਗਰੰਟੀ ਤੁਹਾਨੂੰ ਸਵਰਗ ਨੂੰ ਲਿਜਾਵਾਂਗੀ। ਕਿਹੋ ਜਿਹਾ ਸਵਰਗ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਅਤੇ ਪ੍ਰਮਾਤਮਾ ਦੀ ਮਿਹਰ ਉਤੇ, ਪਰ ਤੁਸੀਂ ਨਰਕ ਨੂੰ ਨਹੀਂ ਜਾਵੋਂਗੇ, ਤੁਸੀਂ ਸਵਰਗ ਨੂੰ ਜਾਵੋਂਗੇ। ਕ੍ਰਿਪਾ ਕਰਕੇ, ਜੇਕਰ ਤੁਹਾਡੇ ਕੋਲ ਹੋਰ ਕੁਝ ਨਹੀਂ ਹੈ, ਤੁਸੀਂ ਹੋਰ ਕੁਝ ਨਹੀਂ ਜਾਣਦੇ, ਬਸ ਪ੍ਰਾਰਥਨਾ ਨੂੰ ਉਚਾਰੋ ਜੋ ਮੈਂ ਤੁਹਾਨੂੰ ਪ੍ਰਮਾਤਮਾ ਦੇ ਹੁਕਮ ਦੁਆਰਾ ਪ੍ਰਦਾਨ ਕੀਤੀ ਹੈ। ਇਹ ਸੁਪਰੀਮ ਮਾਸਟਰ ਟੈਲੀਵੀਜ਼ਨ ਸਕ੍ਰੀਨ ਉਤੇ ਹਰ ਰੋਜ਼ ਹੈ, ਅਕਸਰ, ਕਿਉਂਕਿ ਉਹ ਮਨੁਖਾਂ ਲਈ ਸਭ ਤੋਂ ਮਹਤਵਪੂਰਨ ਚੀਜ਼ ਹੈ , ਦੋਵੇਂ ਵਿਸ਼ਵਾਸ਼ੀ ਲਈ ਅਤੇ ਗੈਰ-ਵਿਸ਼ਵਾਸ਼ੀ, ਨਾਸਤਿਕ ਲਈ।

ਤੁਸੀਂ ਕੇਵਲ ਇਸ ਦਾ ਪਾਠ ਕਰੋ ਅਤੇ ਪ੍ਰਮਾਤਮਾ ਜਾਣ ਲੈਣਗੇ ਕਿ ਤੁਸੀਂ ਸਚਮੁਚ ਆਜ਼ਾਦ ਹੋਣਾ ਚਾਹੁੰਦੇ ਹੋ। ਇਸ ਦੀ ਕੋਸ਼ਿਸ਼ ਕਰੋ। ਅਤੇ ਫਿਰ, ਜਿਤਨਾ ਜਿਆਦਾ ਤੁਸੀਂ ਪਾਠ ਕਰਦੇ ਹੋ, ਉਤਨਾ ਜਿਆਦਾ ਤੁਸੀਂ ਵਿਸ਼ਵਾਸ਼ ਕਰੋਂਗੇ, ਅਤੇ ਉਤਨਾ ਜਿਆਦਾ ਤੁਸੀਂ ਪ੍ਰਮਾਤਮਾ ਦਾ ਪਿਆਰ, ਪ੍ਰਮਾਤਮਾ ਦੀ ਬਖਸ਼ਿਸ਼ ਮਹਿਸੂਸ ਕਰੋਂਗੇ, ਅਤੇ ਸਾਰੇ ਗੁਰੂਆਂ ਦਾ ਸਮਰਥਨ। ਮੇਰੇ ਤੇ ਭਰੋਸਾ ਕਰੋ, ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ, ਤੁਹਾਨੂੰ ਇਹ ਕਰਨ ਲਈ ਮੇਰਾ ਅਨੁਸਰਨ ਕਰਨ ਦੀ ਨਹੀਂ ਲੋੜ। ਬਸ ਇਹ ਆਪਣੇ ਆਪ ਸਭ ਕਰੋ, ਆਪਣੇ ਖੁਦ ਦੇ ਲਈ। ਤੁਹਾਨੂੰ ਕਿਸੇ ਨੂੰ ਨਹੀਂ ਇਥੋਂ ਤਕ ਦਸਣ ਦੀ ਲੋੜ ਕਿ ਤੁਸੀਂ ਇਹ ਕਰ ਰਹੇ ਹੋ। ਕ੍ਰਿਪਾ ਕਰਕੇ ਅਜਿਹਾ ਕਰੋ।

ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਪ੍ਰਮਾਤਮਾ ਮਨੁਖਤਾ ਉਤੇ ਮਿਹਰ ਕਰੇ ਅਤੇ ਇਹ ਗ੍ਰਹਿ ਨੂੰ ਬਚਾਏ ਸਾਰੇ ਜੀਵਾਂ ਨੂੰ ਜਾਰੀ ਰਖਣ ਲਈ ਅਤੇ ਪ੍ਰਮਾਤਮਾ ਨੂੰ ਪਿਆਰ ਕਰਨ ਲਈ, ਪ੍ਰਮਾਤਮਾ ਦੀ ਸਿਫਤ-ਸਲਾਹ ਕਰਨ ਲਈ, ਪ੍ਰਮਾਤਮਾ ਨੂੰ ਦੁਬਾਰਾ ਲਭਣ ਲਈ। ਆਮੇਨ। ਪ੍ਰਮਾਤਮਾ ਜੀਓ, ਤੁਹਾਡਾ ਧੰਨਵਾਦ। ਸਰਬ-ਸ਼ਕਤੀਮਾਨ ਪ੍ਰਮਾਤਮਾ ਜੀਓ, ਤੁਹਾਡਾ ਧੰਨਵਾਦ। ਸਾਰੇ ਸਤਿਗੁਰੂ, ਸਾਰੇ ਬੁਧ, ਬੋਧੀਸਾਤਵਾ, ਤੁਹਾਡੇ ਸਾਰ‌ਿਆਂ ਦਾ ਧੰਨਵਾਦ। ਅਤੇ ਨਾਲੇ ਸਾਰੇ ਨੇਕ ਜੀਵ ਜੋ ਪ੍ਰਮਾਤਮਾ ਦੀ ਇਛਾ ਵਿਚ ਸਾਰੇ ਜੀਵਾਂ ਨੂੰ ਰੂਹਾਨੀ ਤੌਰ ਤੇ ਉਚਾ ਚੁਕਣ ਵਿਚ, ਨਰਕ ਤੋਂ ਦੂਰ ਰਹਿਣ ਵਿਚ ਮਦਦ ਕਰ ਰਹੇ ਹਨ, ਤੁਹਾਡਾ ਵੀ ਧੰਨਵਾਦ। ਆਮੇਨ। ਪ੍ਰਮਾਤਮਾ ਜੀਓ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਸਾਰੇ ਸਤਿਗੁਰੂ, ਬੁਧ, ਬੋਧੀਸਾਤਵਾ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਆਮੇਨ।

Photo Caption: (ਭਾਵੇਂ ਕਿ ਰੁਕਾਵਟ ਹੋਵੇ) ਘਰ ਦੇ ਰਾਹ ਤੇ ਚਲੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (11/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
3 ਦੇਖੇ ਗਏ
2025-01-11
292 ਦੇਖੇ ਗਏ
2025-01-11
473 ਦੇਖੇ ਗਏ
2025-01-10
436 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ