ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਹੁਤ ਹੋਰ ਭਿਕਸ਼ੂ, ਸੰਨਿਆਸੀ, ਪਾਦਰੀ ਜਾਂ ਹੋਰ ਅਧਿਆਪਕ ਖੁਲੇਆਮ ਦੂਜੇ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ, ਜੋ ਇੰਟਰਨੈਟ ਉਤੇ, ਅਖਬਾਰਾਂ, ਜਾਂ ਟੈਲੀਵੀਜ਼ਨ ਉਤੇ ਜਾਂਦਾ ਹੈ, ਸੋ ਉਹ (ਲੋਕ) ਕਿਸੇ ਵਿਆਕਤੀ ਨੂੰ ਫੜ ਲੈਂਦੇ ਹਨ ਜਿਹੜਾ ਜ਼ਾਹਰਾ ਤੌਰ ਤੇ ਉਲਟ ਦਿਖਾਈ ਦਿੰਦਾ ਹੈ - ਪਵਿਤਰ ਲਗਦਾ ਹੈ, ਠੀਕ ਠਾਕ ਲਗਦਾ ਹੈ, ਲਗਦਾ ਹੈ ਜਿਵੇਂ ਕਿਸੇ ਚੀਜ਼ ਦੀ ਦੇਖ ਭਾਲ ਕਰਨ ਵਾਲਾ। ਸੋ, ਉਹ ਇਸ ਜੀਵਨ ਨੂੰ ਫੜਦੇ ਹਨ - ਇਥੋਂ ਤਕ ਦਾਨਵ ਜੋ ਪਵਿਤਰ ਵਿਆਕਤੀਆਂ ਵਿਚ ਜਾਅਲੀ ਹੁੰਦੇ। ਉਨਾਂ ਨੂੰ ਅਜ਼ੇ ਵੀ ਉਨਾਂ ਦੀ "ਲੋੜ ਹੈ"; ਉਹ ਜਿਵੇਂ ਉਸ ਕਿਸਮ ਦੇ ਵਿਆਕਤੀ ਨੂੰ ਫੜਦੇ ਹਨ ਜਿਹੜਾ ਨਦੀ ਵਿਚ ਡੁਬ ਰਿਹਾ ਹੈ ਇਕ ਲਕੜ ਦੇ ਟੁਕੜੇ ਨੂੰ ਪਕੜਦਾ ਹੈ, ਸੋਚਦਾ ਹੋਇਆ ਇਹ ਸਭ ਉਨਾਂ ਦੇ ਆਲੇ ਦੁਆਲੇ ਨਾਲੋਂ ਬਿਹਤਰ ਹੈ - ਇਹ ਸਭ ਡੋਬਣ ਵਾਲਾ ਪਾਣੀ ਅਤੇ ਕੂੜਾ ਹੈ। ਉਹ ਹੈ ਜੋ ਇਹ ਹੈ।ਲੋਕ ਬਹੁਤ ਗਰੀਬ ਹਨ - ਗਰੀਬ ਲੋਕ। ਮੇਰਾ ਭਾਵ ਪੈਸੇ ਜਾਂ ਵਿਤੀ ਸਥਿਤੀ ਬਾਰੇ ਨਹੀਂ ਹੈ; ਮੇਰਾ ਭਾਵ ਉਨਾਂ ਦੇ ਦਿਲ। ਉਹ ਬਹੁਤ ਹੀ ਘਾਇਲ ਹੋਣ ਯੋਗ, ਕਮਜ਼ੋਰ ਹਨ। ਮੈਂ ਉਨਾਂ ਸਾਰਿਆ ਨੂੰ ਨਹੀਂ ਸਿਖਾ ਸਕਦੀ। ਮੈਂ ਉਨਾਂ ਸਾਰਿਆਂ ਨਾਲ ਗਲ ਨਹੀਂ ਕਰ ਸਕਦੀ। ਉਹ ਸ਼ਾਇਦ ਮੇਰੇ ਤੇ ਵਿਸ਼ਵਾਸ਼ ਨਾ ਕਰਨ; ਉਹ ਮੁੜਨਗੇ ਅਤੇ ਇਥੋਂ ਤਕ ਮੇਰੀ ਨਿਰਾਦਰੀ ਕਰਨਗੇ, ਮੇਰੀ ਨਿੰਦਿਆਂ ਕਰਨਗੇ, ਅਤੇ ਆਪਣੇ ਲਈ ਹੋਰ ਕਰਮ ਸਿਰਜ਼ਣਗੇ ਅਤੇ ਹੋਰ ਡੁਬਣਗੇ। ਸੋ, ਮੈਂ ਇਥੋ ਤਕ ਹੋਰ ਬਹੁਤਾ ਕਰਨ ਦੀ ਹਿੰਮਤ ਨਹੀਂ ਕਰਦੀ। ਇਹ ਬਹੁਤ ਮੁਸ਼ਕਲ ਹੈ। ਮੇਰੀ ਸਥਿਤੀ ਬਹੁਤ ਸੰਵੇਦਨਸ਼ੀਲ ਹੈ। ਮੈਂ ਉਨਾਂ ਦੀ ਮਦਦ ਕਰਨੀ ਚਾਹੁੰਦੀ ਹਾਂ, ਪਰ ਮੈਂ ਨਹੀਂ ਜਾਣਦੀ ਉਨਾਂ ਦੇ ਮੇਰੇ ਵਲ ਅਣਜਾਣ ਗੁਸੇ ਨੂੰ ਕਿਵੇਂ ਨਾ ਭੜਕਾਇਆ ਜਾਵੇ, ਇਸ ਤਰਾਂ ਉਨਾਂ ਲਈ ਹੋਰ ਕਰਮਾਂ ਦਾ ਕਾਰਨ ਬਣੇ ਅਤੇ ਉਨਾਂ ਦੀ ਮਦਦ ਕਰਨੀ ਇਹ ਇਥੋਂ ਤਕ ਮੇਰੇ ਲਈ ਹੋਰ ਵੀ ਮੁਸ਼ਕਲ ਬਣਾ ਦੇਵੇ।ਸੋ, ਇਹ ਬਹੁਤ, ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ। ਓਹ, ਬਹੁਤ ਮੁਸ਼ਕਲ। ਇਹ ਇਕ ਤੰਗ ਰਸੀ ਹੈ ਜਿਸ ਉਪਰ ਮੈਂ ਚਲ ਰਹੀ ਹਾਂ। ਬਸ ਉਵੇਂ ਹੈ ਜਿਵੇਂ ਜਦੋਂ ਤੁਸੀਂ ਇਕ ਕੀੜੇ ਨੂੰ ਦੇਖਦੇ ਹੋ ਜਿਹੜਾ ਤੁਹਾਡੀ ਖਿੜਕੀ ਜਾਂ ਦਰਵਾਜ਼ੇ ਵਿਚ ਦੀ ਅਚਾਨਕ ਗਲਤੀ ਨਾਲ ਉਡ ਕੇ ਅਤੇ ਤੁਹਾਡੇ ਘਰ ਅੰਦਰ ਆ ਜਾਂਦਾ ਹੈ, ਜਿਵੇਂ ਇਕ ਤਿਤਲੀ, ਮਿਸਾਲ ਵਜੋਂ। ਅਤੇ ਤੁਸੀਂ ਉਸ ਤਿਤਲੀ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ, ਅਤੇ ਤੁਸੀਂ ਉਸ ਨੂੰ ਕੁਝ ਚੀਜ਼ ਨਾਲ, ਜਾਂ ਆਪਣੇ ਹਥਾਂ ਨਾਲ ਉਸ ਨੂੰ ਫੜਨਾ ਚਾਹੁੰਦੇ ਹੋ ਤਾਂਕਿ ਤੁਸੀਂ ਉਸ ਨੂੰ ਆਜ਼ਾਦ ਕਰ ਸਕੋਂ। ਪਰ ਉਹ ਤੁਹਾਡੇ ਤੋਂ ਦੂਰ ਭਜਣ ਲਈ ਅਤੇ ਸਾਰੇ ਰਾਹ ਉਪਰ ਉਚੀ ਛਤ ਨੂੰ ਉਡਣ ਲਈ ਆਪਣੇ ਸਾਰੇ ਬਲ ਨਾਲ ਲੜਦੀ ਹੈ ਸੋ ਤੁਸੀਂ ਉਸ ਤਕ ਪਹੁੰਚ ਨਹੀਂ ਸਕਦੇ। ਫਿਰ ਕਦੇ ਕਦਾਂਈ ਤੁਹਾਨੂੰ ਇਕ ਪੌੜੀ ਲੈ ਕੇ ਤਿਤਲੀ ਤਕ ਪਹੁੰਚਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਪਰ ਤਿਤਲੀ ਬਸ ਦੁਬਾਰਾ ਦੂਰ ਉਡ ਜਾਂਦੀ ਹੈ, ਅਤੇ ਫਿਰ ਕਦੇ ਕਦਾਂਈ ਤੁਸੀਂ ਕਾਹਲੀ ਨਾਲ ਤਿਤਲੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ, ਅਤੇ ਫਿਰ ਤੁਸੀਂ ਪੌੜੀ ਤੋਂ ਡਿਗਦੇ ਹੋ, ਇਥੋਂ ਤਕ, ਆਪਣੇ ਆਪ ਨੂੰ ਸਟ ਮਾਰਦੇ ਹੋ। ਅਤੇ ਤੁਸੀਂ ਬਾਰ, ਬਾਰ ਅਤੇ ਬਾਰ ਬਾਰ ਕੋਸ਼ਿਸ਼ ਕਰਦੇ ਹੋ। ਅਤੇ ਸ਼ਾਇਦ ਤਿਤਲੀ ਕਦੇ ਵੀ ਨਾ ਫੜੀ ਜਾਵੇ ਅਤੇ ਫਿਰ ਤੁਹਾਡੇ ਘਰ ਅੰਦਰ ਮਰ ਜਾਂਦੀ ਹੈ, ਅਤੇ ਤੁਸੀਂ ਬਹੁਤ, ਬਹੁਤ ਮਾੜਾ, ਬਹੁਤ ਮਾੜਾ ਮਹਿਸੂਸ ਕਰਦੇ ਹੋ; ਇਤਨਾ ਅਫਸੋਸ, ਪਰ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ। ਇਹ ਮੇਰੀ ਸਥਿਤੀ ਦੇ ਸਮਾਨ ਹੈ।ਖੈਰ, ਘਟੋ ਘਟ ਮੈਂ ਤੁਹਾਨੂੰ ਦਸ ਸਕਦੀ ਹਾਂ, ਆਪਣੇ ਅਖੌਤੀ ਪੈਰੋਕਾਰਾਂ ਨੂੰ, ਤਾਂਕਿ ਤੁਸੀਂ ਮੇਰੀ ਸਥਿਤੀ ਨੂੰ ਸਮਝ ਸਕੋਂ, ਤਾਂਕਿ ਤੁਸੀਂ ਮੈਨੂੰ ਦੋਸ਼ ਨਾ ਦੇਵੋ ਕਿਉਂਕਿ ਜੇਕਰ ਸਤਿਗੁਰੂ ਦਿਆਲੂ ਹਨ, ਮੈਂ ਹੋਰ ਲੋਕਾਂ ਨੂੰ ਕਿਉਂ ਨਹੀਂ ਬਚਾਅ ਸਕਦੀ, ਮੈਂ ਉਨਾਂ ਨੂੰ ਇਹ ਅਤੇ ਉਹ ਅਤੇ ਹੋਰ ਕਿਉਂ ਨਹੀਂ ਦਸਦੀ। ਅਸੀਂ ਪਹਿਲੇ ਹੀ ਕਈ ਦਹਾਕਿਆਂ ਲਈ ਦਸਿਆ ਹੈ, ਅਤੇ ਹੁਣ ਸਾਡੇ ਕੋਲ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ।ਮੈਂ ਪਹਿਲੇ ਹੀ ਬਹੁਤ ਸਾਰੀਆਂ ਚੀਜ਼ਾਂ ਬਾਰੇ ਵਧ ਕਿਹਾ ਹੈ ਉਹਦੇ ਨਾਲੋਂ ਜੋ ਮੈਨੂੰ ਕਹਿਣਾ ਚਾਹੀਦਾ ਸੀ, ਝੂਠੇ ਗੁਰੂਆਂ, ਚੰਗੇ ਭਿਕਸ਼ੂਆਂ, ਮਾੜੇ ਭਿਕਸ਼ੂਆਂ ਅਤੇ ਉਹ ਸਭ ਸਮੇਤ। ਪਰ ਮੈਂ ਹੋਰ ਕੀ ਕਰ ਸਕਦੀ ਹਾਂ? ਇਥੋਂ ਤਕ ਉਨਾਂ ਨੂੰ ਦਸਿਆ ਬਸ ਉਸ ਜਿਉਂਦੇ ਜੀਵ ਤੋਂ ਮਰੇ ਹੋਏ, ਖੂਨੀ ਮਾਸ ਦਾ ਟੁਕੜਾ ਥਲੇ ਰਖ ਦੇਣ ਲਈ, ਅਤੇ ਬਸ ਕੁਝ ਸਬਜ਼ੀਆਂ ਅਤੇ ਸਬਜ਼ੀਆਂ ਤੋਂ ਪਰੋਟੀਨ ਖਾਣ ਲਈ। ਅਜ਼ਕਲ, ਇਹ ਕੁਝ 30, 40 ਸਾਲ ਪਹਿਲਾਂ ਨਾਲੋਂ ਵੀ ਹੋਰ ਵਧੇਰੇ ਸੌਖਾ ਹੈ। ਜਦੋਂ ਮੈਂ ਆਪਣੇ ਸਾਬਕਾ ਪਤੀ ਨਾਲ ਛੁਟੀਆਂ ਉਤੇ ਗਈ ਸੀ, ਮੈਂ ਬਹੁਤ ਘਟ ਕੁਝ ਚੀਜ਼, ਕਿਸੇ ਵੀ ਜਗਾ ਖਾ ਸਕਦੀ ਸੀ। ਕਦੇ ਕਦਾਂਈ ਮੈਂ ਬਸ ਟੋਸਟ ਅਤੇ ਜ਼ੈਮ ਖਾਂਦੀ ਸੀ। ਬਸ ਇਹੀ। ਕਿਉਂਕਿ ਉਥੇ ਹੋਰ ਕੁਝ ਨਹੀਂ ਹੈ ਜੋ ਮੈਂ ਲਭ ਸਕਦੀ । ਉਹ ਇਥੋਂ ਤਕ ਸਮਝਦੇ ਵੀ ਨਹੀਂ ਸੀ ਜਦੋਂ ਮੈਂ ਸ਼ਾਕਾਹਾਰੀ ਕਹਿੰਦੀ ਸੀ, ਵੀਗਨ ਬਾਰੇ ਗਲ ਕਰਨੀ ਤਾਂ ਪਾਸੇ ਰਹੀ। ਸੋ ਹੁਣ, ਤੁਸੀਂ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰੋ।ਜਿਸ ਨੂੰ ਵੀ ਤੁਸੀਂ ਜਾਣਦੇ ਹੋ, ਜੇਕਰ ਤੁਸੀਂ ਸੋਚਦੇ ਹੋ ਉਸ ਦੇ ਕੋਲ ਇਕ ਕਾਫੀ ਸੰਵੇਦਨਸ਼ੀਲ ਦਿਲ ਹੈ, ਸ਼ਾਇਦ ਤੁਸੀਂ ਕੁਝ ਗਲਬਾਤ ਖੋਲ ਸਕਦੇ ਹੋ ਅਤੇ ਉਨਾਂ ਨੂੰ ਵੀਗਨ ਬਣਨ ਬਾਰੇ ਦਸ ਸਕਦੇ ਹੋ। ਨਰਮੀ ਨਾਲ। ਨਰਮੀ ਨਾਲ ਅਤੇ ਬਹੁਤ, ਬਹੁਤ ਕੂਟਨੀਤਕ ਤੌਰ ਤੇ, ਤਾਂਕਿ ਉਹ ਤੁਹਾਡੇ ਤੇ ਗੁਸਾ ਨਾ ਕਰਨ। ਉਹ ਤੁਹਾਡੇ ਦੁਸ਼ਮਨ ਨਾ ਬਣ ਜਾਣ। ਇਸ ਸੰਸਾਰ ਵਿਚ ਲੋਕਾਂ ਨੂੰ ਦਸਣਾ ਬਹੁਤ ਮੁਸ਼ਕਲ ਹੈ। ਹਰ ਇਕ ਉਤਨਾ ਅਕਲਮੰਦ ਨਹੀਂ ਹੈ ਜਿਵੇਂ ਉਹ ਦੇਖਣ ਵਿਚ ਲਗਦੇ ਹਨ, ਜਾਂ ਜਿਵੇਂ ਉਹ ਗਲ ਕਰਦੇ ਹਨ। ਇਹ ਕਿਸੇ ਕਿਸਮ ਦੇ ਵਿਚ ਇਤਨਾ ਸਥਿਰ ਹੈ ਇਕ ਡਬੇ ਵਿਚ ਵਰਗ ਵਾਂਗ। ਤੁਸੀਂ ਡਬੇ ਤੋਂ ਬਾਹਰ ਹੋ, ਪਰ ਉਹ ਨਹੀਂ ਹਨ। ਸੋ ਇਹ ਬਹੁਤ, ਬਹੁਤ ਮੁਸ਼ਕਲ ਹੈ। ਓਹ, ਰਬ ਮਿਹਰ ਕਰੇ।ਠੀਕ ਹੈ, ਕੁਝ ਵਾਧੂ ਚੀਜ਼ਾਂ ਜੋ ਮੈਂ ਭਿਕਸ਼ੂਆਂ ਬਾਰੇ ਦਸਣਾ ਚਾਹੁੰਦੀ ਹਾਂ ਅਤੇ ਵਖ ਵਖ ਕਿਸਮ ਦੀਆਂ ਚੀਜ਼ਾਂ ਜੋ ਉਹ ਲੋਕਾਂ ਨੂੰ ਘਰ ਦੇ ਰਸਤੇ ਤੋਂ ਭਟਕਾਉਣ ਲਈ ਕਰਦੇ ਹਨ। ਹੁਣ, ਬਸ ਜਿਵੇਂ ਪੁਰਾਣੇ ਦਿਨਾਂ ਵਾਂਗ, ਜਿਵੇਂ ਚੀਨ ਵਿਚ, ਮਿਸਾਲ ਵਜੋਂ, ਉਥੇ ਵਖ ਵਖ ਪ੍ਰਦੇਸ਼-ਦੇਸ਼ਾਂ ਵਿਚਕਾਰ ਬਹੁਤ ਸਾਰੀਆਂ ਲੜਾਈਆਂ ਸਨ। ਅਤੇ ਕਦੇ ਕਦਾਂਈ ਦੁਸ਼ਮਣ ਜਿਤਨਾ ਚਾਹੁੰਦੇ ਹਨ, ਪਰ ਇਹ ਬਹੁਤ ਮੁਸ਼ਕਲ ਸੀ, ਸੋ ਉਨਾਂ ਨੂੰ ਮਾਰਨ ਦੇ ਕਈ ਤਰੀਕਿਆਂ ਬਾਰੇ ਸੋਚਣਾ ਪਿਆ । ਸੋ ਕਦੇ ਕਦਾਂਈ, ਉਹ ਆਪਣੇ ਵਿਆਕਤੀਆਂ ਵਿਚੋਂ ਇਕ ਨੂੰ ਬਣਾਉਂਦੇ ਸਨ - ਉਨਾਂ ਦੇ ਦੇਸ਼ ਦੇ ਭਰੋਸੇਮੰਦ ਲੜਾਕਿਆਂ ਵਿਚੋਂ ਇਕ - ਉਸ ਵਿਆਕਤੀ ਨੂੰ ਦੁਸ਼ਮਣ ਦੇ ਸਿਸਟਮ ਵਿਚ ਘੁਸਪੈਠ ਕਰਵਾਉਂਦੇ, ਪਰ ਖੁਲੇਆਮ ਵੀ ਇਥੋਂ ਤਕ, ਅਤੇ ਵਰਤੇ ਜਾਂਦੇ ਅਤੇ ਦੁਸ਼ਮਣ ਦੁਆਰਾ ਉਨਾਂ ਤੇ ਭਰੋਸਾ ਕੀਤਾ ਜਾਂਦਾ ਸੀ। ਛੁਪੇ ਜਾਂ ਕਿਸੇ ਜਗਾ ਇਕ ਜਾਸੂਸ ਵਾਂਗ ਛੁਪੇ ਨਹੀਂ - ਇਹ ਇਕ ਖੁਲਾ ਜਾਸੂਸ ਹੈ, ਦੁਸ਼ਮਣ ਵਲੋਂ ਵੀ ਸਵੀਕਾਰ ਕੀਤਾ ਗਿਆ, ਅਤੇ ਭਰੋਸੇਮੰਦ। ਸੋ, ਉਹ ਉਸ ਵਿਆਕਤੀ ਨੂੰ ਬੇਹਦ ਜਿਆਦਾ ਕੁਟਦੇ, ਹਰ ਪਾਸੇ ਖੂਨ ਵਹਿ ਰਿਹਾ।ਯੁਧ ਵਿਚ ਉਸ ਵਿਆਕਤੀ ਨੂੰ ਇਸ ਦੇਸ਼ ਦੇ ਇਕ ਉਚ ਅਧਿਕਾਰੀ ਵਜੋਂ ਜਾਣਿਆਂ ਜਾਂਦਾ ਸੀ। ਪਰ ਉਹਨਾਂ ਨੇ ਉਸ ਦੀ ਕੁਟਮਾਰ ਕੀਤੀ, ਅਤੇ ਉਸ ਨੂੰ ਬਾਹਰ ਸੁਟ ਦਿਤਾ। ਉਨਾਂ ਨੇ ਉਸ ਨੂੰ ਤਕਰੀਬਨ ਜਿਵੇਂ ਮਾਰ ਦੇਣ ਵਾਂਗ ਕੁਟਿਆ। ਅਤੇ ਫਿਰ ਉਹ ਵਿਆਕਤੀ ਵਿਰੋਧੀ ਧਿਰ ਵਿਚ ਘੁਸਪੈਠ ਹੁੰਦਾ, ਦੁਸ਼ਮਣ ਦੇ ਕੈਂਪ ਵਿਚ, ਅਤੇ ਉਥੇ ਦਿਖਾਵੇ ਲਈ ਬਹੁਤ ਹੀ ਰੋਂਦਾ। ਜਿਵੇਂ, "ਦੇਖੋ ਕਿਵੇਂ ਉਨਾਂ ਨੇ ਮੇਰੇ ਨਾਲ ਸਲੂਕ ਕੀਤਾ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ, ਅਤੇ ਉਨਾਂ ਨੇ ਅਜ਼ੇ ਵੀ ਮੇਰੇ ਵਿਚ ਨੁਕਸ ਲਭੇ। ਉਨਾਂ ਨੇ ਕਿਹਾ, "ਮੈਂ ਇਹ ਹਾਂ, ਮੈਂ ਉਹ ਹਾਂ।" ਬਸ ਕਿਉਂਕਿ ਮੈਂ ਤੁਹਾਡੇ ਦੇਸ਼ ਬਾਰੇ ਚੰਗੀ ਗਲ ਕਰਦਾ ਹਾਂ, ਤੁਹਾਡੇ ਸਿਸਟਮ ਬਾਰੇ, ਅਤੇ ਤੁਹਾਡੇ ਕੋਲ ਕੋਈ ਕਾਰਨ ਨਹੀਂ ਯੁਧ ਕਰਨ ਲਈ, ਕਿ ਸਾਨੂੰ ਸਮਰਪਣ ਕਰਨਾ ਚਾਹੀਦਾ ਜਾਂ ਸ਼ਾਂਤੀ ਬਣਾਉਣੀ ਚਾਹੀਦੀ" - ਉਹ ਜੋ ਵੀ ਕਹਿੰਦੇ ਹਨ। ਜੋ ਵੀ ਉਹ ਵਿਆਕਤੀ ਕਹਿੰਦਾ ਹੈ ਤਾਂਕਿ ਦੁਸ਼ਮਣ ਸੁਣੇਗਾ, ਇਹ ਪਸੰਦ ਕਰੇਗਾ, ਅਤੇ ਉਸ ਉਤੇ ਭਰੋਸਾ ਕਰੇਗਾ। ਕਿਉਂਕਿ ਉਸ ਨੂੰ ਕੁਟਿਆ ਗਿਆ ਬੇਹਦ ਜਿਆਦਾ ਅਤੇ ਪਹਿਲੇ ਹੀ ਸਭ ਜਗਾ ਖੂਨ ਵਹਿ ਰਿਹਾ ਹੈ, ਸੋ ਉਸ ਵਿਆਕਤੀ ਉਤੇ ਭਰੋਸਾ ਨਾ ਕਰਨਾ ਸੰਭਵ ਨਹੀਂ ਹੈ।ਇਸ ਧਰਮ-ਅੰਤ ਵਾਲੇ ਯੁਗ ਦੇ ਸਮੇਂ ਵਿਚ ਨਾਕਾਰਾਤਮਿਕ ਸ਼ਕਤੀ ਵੀ ਸਮਾਨ ਕਿਸਮਾਂ ਦੀ ਵਰਤੋਂ ਵੀ ਕਰੇਗੀ। ਇਹ ਵਧੇਰੇ ਦੁਰਲਭ ਹੈ। ਇਹ ਖੁਲੇ ਦੁਰਵਿਵਹਾਰ ਕਰਨ ਵਾਲੇ ਨਾਲੋਂ ਵਧੇਰੇ ਦੁਰਲਭ ਹੈ, ਪਰ ਅਜ਼ੇ ਵੀ ਹੋਇਆ ਹੈ, ਅਤੇ ਤੁਸੀਂ ਕਦੇ ਜਾਣ ਨਹੀਂ ਸਕਦੇ। ਅਤੇ ਤੁਹਾਡੀ ਬਦਕਿਸਮਤੀ ਜੇਕਰ ਤੁਸੀਂ ਇਹ ਜਾਣ ਲਵੋਂ - ਜੇਕਰ ਤੁਹਾਡੇ ਕੋਲ ਮਾਨਸਿਕ ਸ਼ਕਤੀ ਹੈ, ਜੇਕਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ, ਅਤੇ ਉਸ ਵਿਆਕਤੀ ਨੂੰ ਦੇਖ ਸਕਦੇ ਹੋ ਕਿ ਉਹ ਅਸਲੀ ਨਹੀਂ ਹੈ। ਫਿਰ ਹਰ ਇਕ ਦੂਜਾ ਆਵੇਗਾ ਅਤੇ ਤੁਹਾਨੂੰ ਸਰੀਰਕ ਤੌਰ ਤੇ ਕੁਟ ਸੁਟੇਗਾ ਜਾਂ ਜ਼ਬਾਨੀ ਤੌਰ ਤੇ ਵੈਬ ਉਤੇ , ਜਾਂ ਤੁਹਾਨੂੰ ਧਮਕਾਉਣਗੇ, ਜਾਂ ਤੁਹਾਡੇ ਘਰ ਨੂੰ ਜਾਣਗੇ ਜੇਕਰ ਉਹ ਤੁਹਾਡਾ ਘਰ ਜਾਣਦੇ ਹੋਣ ਅਤੇ ਤੁਹਾਡੀ ਜਿੰਦਗੀ ਨੂੰ ਇਕ ਨਰਕ ਬਣਾਉਣਗੇ।ਕੁਝ ਦਿਵਦਰਸ਼ੀ ਲੋਕ ਕੁਝ ਮਾੜੇ ਸੰਨਿਆਸੀਆਂ ਨੂੰ ਦੇਖ ਸਕਦੇ ਹਨ: ਭਾਵੇਂ ਬਾਹਰੋਂ ਸੰਨਿਆਸੀ ਨੈਤਿਕ ਤੌਰ ਤੇ ਅਤੇ ਉਹ ਸਭ ਫਿਟ ਦਿਖਾਈ ਦਿੰਦੇ ਹਨ, ਅਤੇ ਉਹ ਲੋਕਾਂ ਨੂੰ ਜਾਨਵਰ-ਲੋਕਾਂ ਦਾ ਮਾਸ ਨਾ ਖਾਣ ਲਈ ਕਹਿੰਦੇ ਹਨ, ਪਰ ਉਹ ਆਪ ਜਾਂਦੇ ਅਤੇ ਕੋਈ ਵੀ ਚੀਜ਼ ਖਾਂਦੇ ਹਨ, ਨਿਗਰਾਨੀ ਦੇ ਹੇਠਾਂ ਨਹੀਂ, ਬਿਨਾਂਸ਼ਕ। ਅਤੇ ਦਿਵਦਰਸ਼ੀ ਲੋਕ ਦੇਖ ਸਕਦੇ ਹਨ ਕਿ ਕੁਝ ਸੰਨਿਆਸੀਆਂ , ਭਿਕਸ਼ੂਆਂ ਕੋਲ ਇਕ ਚੰਗਾ ਆਭਾ ਨਹੀਂ ਹੈ। ਉੇਨਾਂ ਕੋਲ ਨਿਚਲੇ ਸੰਸਾਰ ਦਾ, ਭੂਤਾਂ ਅਤੇ ਦਾਨਵਾਂ ਦਾ ਘੋਰ ਆਭਾ ਹੈ। ਪਰ ਜੇਕਰ ਉਹ ਕਟੜਤਾ ਨਾਲ ਪੂਜਾ ਕਰਨ ਵਾਲੇ ਅਨੁਯਾਈਆਂ ਨੂੰ ਕਹਿੰਦੇ ਹਨ, ਫਿਰ ਇਹ ਦਿਵਦਰਸ਼ੀ ਵਿਆਕਤੀ ਚੰਗੀ ਤਰਾਂ ਜੀਅ ਨਹੀਂ ਸਕੇਗਾ - ਬਿਹਤਰ ਹੈ ਉਹ ਕਿਸੇ ਹੋਰ ਜਗਾ ਚਲਾ ਜਾਵੇ, ਜਾਂ ਮਾਫੀ ਲਈ ਮੰਗ ਕਰੇ, ਨਹੀਂ ਤਾਂ ਉਹਨਾਂ ਨੂੰ ਇਕ ਕਪਾਹ ਦੇ ਥੈਲੇ ਦੀ ਤਰਾਂ ਕੁਟਿਆ ਜਾਵੇਗਾ। ਇਹ ਅਜਕਲ ਵਖ ਵਖ ਜਗਾਵਾਂ ਵਿਚ ਵਾਪਰਦਾ ਹੈ। ਇਹ ਭਿਆਨਕ ਹੈ, ਭਿਆਨਕ। ਸੋ ਬਸ ਆਪਣੇ ਆਪ ਦੀ ਦੇਖ ਭਾਲ ਕਰੋ।ਪ੍ਰਮਾਤਮਾ ਦੀ ਸਿਫਤ ਸਲਾਹ ਕਰੋ, ਜੋ ਤੁਹਾਡੀ ਰਖਿਆ ਕਰਦੇ ਹਨ; ਬੁਧਾਂ ਦੀ ਸਿਫਤ ਸਲਾਹ ਕਰੋ ਜੋ ਤੁਹਾਡੀ ਰਖਿਆ ਕਰਦੇ ਹਨ। ਬਸ ਇਹੀ ਹੈ ਸਭ ਜੋ ਤੁਸੀਂ ਕਰ ਸਕਦੇ ਹੋ, ਜੇਕਰ ਤੁਹਾਡੇ ਕੋਲ ਆਪਣੇ ਆਪ ਦੀ ਰਖਿਆ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ। ਆਪਣੀਆਂ ਅਖਾਂ ਨੂੰ ਸਚਮੁਚ ਖੁਲੀਆਂ ਰਖਣ ਦੀ ਕੋਸ਼ਿਸ ਕਰੋ। ਹਮੇਸ਼ਾਂ ਆਪਣੇ ਦਿਲ ਵਿਚ ਬੁਧ, ਸਤਿਗੁਰੂ ਨਾਲ ਰਹੋ, ਪ੍ਰਮਾਤਮਾ ਦੇ ਨਾਲ, ਕੋਈ ਵੀ ਸਤਿਗੁਰੂਆਂ ਨਾਲ। ਇਕ ਜੀਵਤ ਸਤਿਗੁਰੂ ਦੀ ਭਾਲ ਕਰੋ। ਇਹ ਜ਼ਰੂਰੀ ਨਹੀਂ ਹੈ ਕਿ ਮੈਂ ਹੋਵਾਂ - ਘਟੋ ਘਟ ਕੋਈ ਗੁਰੂ ਜਿਸ ਕੋਲ ਇਕ ਚੰਗੀ ਪਰੰਪਰਾ ਹੈ ਅਤੇ ਉਨਾਂ ਤੋਂ ਪਹਿਲੇ ਵਾਲੇ ਉਨਾਂ ਮਹਾਨ ਸਤਿਗੁਰੂਆਂ ਤੇ ਤੁਹਾਨੂੰ ਦੀਖਿਆ ਅਤੇ ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼ ਦੀ ਵਿਧੀ ਦੇਣ ਲਈ ਨਿਰਭਰ ਕਰ ਸਕਦੇ ਹਨ। ਜੇਕਰ ਤੁਸੀਂ ਦੇਖਦੇ ਹੋ ਉਹ ਇਮਾਨਦਾਰ ਹਨ, ਘਟੋ ਘਟ - ਉਹ ਕੋਈ ਵਿਆਕਤੀ ਬਣਨ ਦਾ ਦਿਖਾਵਾ ਨਹੀਂ ਕਰਦੇ ਜੋ ਉਹ ਨਹੀਂ ਹਨ, ਅਤੇ ਉਹ ਵਿਤੀ ਜਾਂ ਸਰੀਰਕ ਤੌਰ ਤੇ ਆਪਣੇ ਆਵਦੇ ਲਾਭ ਲਈ ਤੁਹਾਡੇ ਨਾਲ ਦੁਰਵਿਵਹਾਰ ਨਹੀਂ ਕਰਦੇ - ਫਿਰ ਸ਼ਾਇਦ ਤੁਸੀਂ ਇਹਦੀ ਜਾਂਚ ਕਰ ਸਕਦੇ ਹੋ। ਮੈਂ ਇਹ ਸਭ ਇਸ ਕਰਕੇ ਨਹੀਂ ਕਹਿ ਰਹੀ ਤਾਂ ਜੋ ਤੁਸੀਂ ਆਉਂ ਅਤੇ ਮੇਰੇ ਪੈਰੋਕਾਰ ਬਣੋ। ਇਹ ਮੇਰੇ ਲਈ ਇਕ ਮਾਣ ਵਾਲੀ ਗਲ ਹੋਵੇਗੀ ਜੇਕਰ ਤੁਸੀਂ ਮੇਰੇ ਨਾਲ ਹੁੰਦੇ ਹੋ, ਪਰ ਤੁਸੀਂ ਹੋਰ ਗੁਰੂਆਂ ਨੂੰ ਵੀ ਲਭ ਸਕਦੇ ਹੋ।ਉਹ ਜਿਹੜੇ ਅਸਲੀ (ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਆਵਾਜ਼ ਵਿਧੀ ਸਿਖਾਉਂਦੇ ਹਨ ਅਤੇ ਇਕ ਬਹੁਤ ਵਡੀ ਪਰੰਪਰਾ ਤੋਂ ਹਨ ਜੋ ਵਧੇਰੇ ਭਰੋਸੇਯੋਗ ਹਨ। ਘਟੋ ਘਟ ਉਹ ਇਮਾਨਦਾਰ ਹਨ। ਤੁਸੀਂ ਦੇਖੋ ਜੇਕਰ ਉਹ ਇਮਾਨਦਾਰ ਹਨ ਜਾਂ ਨਹੀਂ। ਤੁਹਾਡੇ ਛਾਲ ਮਾਰਨ ਤੋਂ ਪਹਿਲਾਂ, ਤੁਹਾਨੂੰ ਇਕ ਵਿਆਕਤੀ ਜਾਂ ਇਕ ਗੁਰੂ ਨੂੰ ਧਿਆਨ ਨਾਲ ਦੇਖਣਾ ਜ਼ਰੂਰੀ ਹੈ। ਸਿਰਫ ਵਹਾਅ ਦੇ ਨਾਲ ਨਾਂ ਚਲਣਾ। ਸਿਰਫ ਇਸ ਕਰਕੇ ਨਾ ਜਾਣਾ ਕਿਉਂਕਿ ਉਹ ਮਸ਼ਹੂਰ ਹੈ। ਇਸ ਕਰਕੇ ਨਾ ਜਾਣਾ ਬਸ ਕਿਉਂਕਿ ਲੋਕ ਕਹਿੰਦੇ ਹਨ ਉਹ ਚੰਗਾ/ਚੰਗੀ ਹੈ। ਤੁਹਾਨੂੰ ਆਪਣੇ ਆਪ ਨੂੰ ਇਹ ਜਾਨਣਾ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਅਨੁਭਵ ਹਨ ਜਾਂ ਨਹੀਂ, ਅਤੇ ਤੁਹਾਡੇ ਲਈ ਇਹਦੇ ਬਾਰੇ ਚੰਗਾ ਮਹਿਸੂਸ ਕਰਨਾ ਜ਼ਰੂਰੀ ਹੇ। ਬਸ ਕਿਸੇ ਵੀ ਵਿਆਕਤੀ ਦਾ ਐਵੇਂ ਅਨੁਸਰਨ ਨਾ ਕਰਨਾ। ਆਪਣਾ ਅਨੁਸਰਨ ਕਰੋ। ਹਮੇਸ਼ਾਂ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ ਤੁਹਾਡੀ ਰਖਿਆ ਕਰਨ ਲਈ, ਤੁਹਾਡੀ ਇਕ ਅਸਲੀ ਚੰਗੇ ਸਤਿਗੁਰੂ ਵਲ ਅਗਵਾਈ ਕਰਨ ਲਈ। ਉਹ ਸਭ ਤੋਂ ਵਧੀਆ ਤਰੀਕਾ ਹੈ। ਹਮੇਸ਼ਾਂ ਇਮਾਨਦਾਰ, ਨਿਮਰ, ਅਤੇ ਸਚਮੁਚ, ਘਰ ਨੂੰ, ਸਵਰਗੀ ਘਰ ਨੂੰ ਜਾਣ ਦੀ ਅਸਲੀ ਤਾਂਘ ਰਖੋ। ਫਿਰ ਪ੍ਰਮਾਤਮਾ ਤੁਹਾਡੀ ਮਦਦ ਕਰਨਗੇ।Photo Caption: ਮੁਸਕੁਰਾਉ! ਪ੍ਰਮਾਤਮਾ ਦਾ ਪਿਆਰ ਤੁਹਾਨੂੰ ਵਧੀਆ ਅਤੇ ਜਿੰਦਾ ਬਣਾਉਂਦਾ ਹੈ।