ਅੰਸ਼ ਤੋਂ "ਕੁਝ ਭਿਕਸ਼ੂਆਂ ਦੀਆਂ ਦੂਜਿਆਂ ਤੋਂ ਭੇਟਾ ਲੈਣ ਦੀਆਂ ਚਾਲਾਂ ਦਾ ਪਰਦਾਫਾਸ਼ ਕਰਦੇ ਹੋਏ" ਮੈਂ ਟੈਲੀਕੌਮਿਊਨੀਕੇਸ਼ਨਜ਼ ਦੁਆਰਾ ਫੰਡ ਇਕਠਾ ਕਰਨ ਦਾ ਪ੍ਰਸਤਾਵ ਕਰ ਰਿਹਾ ਹਾਂ। ਅਸੀਂ ਜ਼ਾਲੋ ਅਤੇ ਵਾਈਬਰ ਮੈਸੇਜਿੰਗ ਐਪਸ ਵਰਤ ਸਕਦੇ ਹਾਂ, ਅਤੇ ਇਹ ਮੇਰਾ ਅਨੁਭਵ ਹੈ। ਮੈਂ ਜ਼ਾਲੋ ਅਤੇ ਵਾਈਬਰ ਤੋਂ ਪੈਸੇ ਪ੍ਰਾਪਤ ਕਰਦਾ ਹਾਂ - ਮੈਨੂੰ ਪੈਸੇ ਕਿਥੋਂ ਮਿਲਦੇ ਹਨ? ਮਿਸਾਲ ਵਜੋਂ, ਜਦੋਂ ਬੋਈ ਸਾਨੂੰ ਮਿਲਣ ਲਈ ਆਉਂਦੇ ਹਨ, ਲੋਕ ਜਿਨਾਂ ਨੂੰ ਅਸੀਂ ਜਾਣਦੇ ਹਾਂ, ਅਸੀਂ ਬਸ ਉਨਾਂ ਦੇ ਫੋਨਾਂ ਨੂੰ ਆਪਣੇ ਫੋਨਾਂ ਨਾਲ ਜੋੜਦੇ ਹਾਂ ਅਤੇ ਬਸ ਇਹੀ।ਸੋ, ਉਨਾਂ ਦੇ ਜਨਮਦਿਨ ਉਤੇ, ਇਹ ਜ਼ਾਲੋ ਉਥੇ ਪੌਪ ਹੋ ਜਾਂਦਾ ਹੈ, ਅਤੇ ਮੈਂ ਉਨਾਂ ਨੂੰ ਇਕ "ਜਨਮਦਿਨ ਮੁਬਾਰਕ" ਸੰਦੇਸ਼ ਘਲਦਾ ਹਾਂ। ਅਚਾਨਕ ਹੀ, ਮੇਰੇ ਬੈਂਕ ਵਿਚ (ਮੋਬਾਇਲ ਐਪ) ਬੀਪ ਕਰਦਾ ਹੈ "ਡਿੰਗ ਡਿੰਗ ਡਿੰਗ ਡਿੰਗ," ਮੇਰਾ ਬੈਂਕ (ਮੋਬਾਇਲ ਐਪ) "ਡਿੰਗ ਡਿੰਗ ਡਿੰਗ ਡਿੰਗ" ਬੀਪ ਕਰਦਾ ਹੈ। ਅਸੀਂ ਉਨਾਂ ਨੂੰ ਯਾਦ ਦਿਲਾਉਂਦੇ ਹਾਂ, ਅਸੀਂ ਕਹਿੰਦੇ ਹਾਂ, "ਮੈਂ ਇਥੇ ਹਾਂ, ਮੈਂ ਇਥੇ ਹਾਂ। ਮੈਂ ਮੈਡੇਮ ਨੂੰ ਵਧਾਈਆਂ ਦਿੰਦਾ ਹਾਂ, ਮੈਂ ਸ੍ਰੀ ਮਾਨ ਨੂੰ ਵਧਾਈਆਂ ਦਿੰਦਾ ਹਾਂ।" ਜੇਕਰ ਉਹ ਪੁਗਾ ਸਕਦੇ ਹਨ, ਉਹ ਆਪਣੀ ਪਾਰਟੀ ਦੇ, ਵਿਆਹ ਸ਼ਾਦੀ ਦੇ, ਅੰਤਮ ਸੰਸਕਾਰ, ਜਾਂ ਜੋ ਵੀ ਮੌਕੇ ਤੇ, ਇਕ ਪੇਸ਼ਕਸ਼ ਕਰਨੀ ਚਾਹੁੰਦੇ ਹਨ, ਫਿਰ ਉਹ ਸਾਨੂੰ ਪੈਸੇ ਟ੍ਰਾਂਸਫਰ ਕਰ ਸਕਦੇ ਹਨ। "ਮੈਨੀ ਅ ਲਿਤਲ ਮੇਕਸ ਅ ਮਿਕਲ।" (ਛੋਟੀਆਂ ਵਿਅਕਤੀਗਤ ਪੇਸ਼ਕਸ਼ਾਂ ਹੌਲੀ ਹੌਲੀ ਕਾਫੀ ਮਾਤਰਾ ਵਿਚ ਇਕਠੀ ਹੋ ਸਕਦੀ ਹੈ।)(ਮੇਰੀਆਂ) ਅਡੀਆਂ ਕਦੇ ਨਹੀਂ ਫਟੀਆਂ, ਪੈਰਾਂ ਦੀਆਂ ਅਡੀਆਂ (ਉਹ) 15 ਸਾਲਾਂ ਤਕ ਤੁਰਦਿਆਂ ਕਦੇ ਨਹੀਂ ਫਟੀਆਂ, ਤੁਸੀਂ ਦੇਖਦੇ ਹੋ? ਇਹ ਠੋਸ ਸਬੂਤ ਹੈ, ਬਿਲਕੁਲ਼ ਇਕ ਝੂਠ ਨਹੀਂ ਹੈ। ਅਤੇ ਦੂਜਿਆਂ ਬਾਰੇ, ਉਹ ਸਿਰਫ 1-2 ਮਹੀਨਿਆਂ ਲਈ ਤੁਰਦੇ, 1-2 ਸਾਲਾਂ ਲਈ ਅਤੇ ਉਨਾਂ ਦੇ ਪੈਰਾਂ ਦੀਆਂ ਅਡੀਆਂ ਫਟ ਜਾਂਦੀਆਂ - ਇਹ ਉਨਾਂ ਦੀ ਭੌਤਿਕ ਸਰੀਰ ਦੀ ਬਣਤਰ ਕਾਰਨ ਹੈ, ਉਹ ਪਹਿਲੀ ਗਲ। ਦੂਜੀ ਗਲ ਇਹ ਹੈ ਕਿ ਉਨਾਂ ਕੋਲ ਅੰਦਰੂਨੀ ਰੂਹਾਨੀ ਸੁਧਾਰ ਦੀ ਕਮੀ ਹੈ। ਮੈਂ ਯਿੰਨ ਅਤੇ ਯਾਂਗ ਐਨਰਜ਼ੀਆਂ ਨੂੰ ਪ੍ਰਸਾਰਿਤ ਕਰਨ ਦਾ ਤਰੀਕਾ ਸਿਖ ਲਿਆ ਹੈ। ਇਸੇ ਕਰਕੇ, ਮੈਂ (ਆਪਣੇ ਪੈਰਾਂ ਵਿਚੋਂ) ਮਰੇ ਹੋਏ ਸੈਲਾਂ ਨੂੰ ਦੂਰ ਕਰ ਸਕਦਾ ਹਾਂ।Excerpt from “Dismantling poverty in a proper way, Connecting the wealth chain, advice from Luang Por Dhammajayo”: ਆਪਣੇ ਆਪ ਨੂੰ ਤਿਆਰ ਕਰੋ ਅਤੇ ਆਪਣੇ ਪੈਸੇ ਨੂੰ ਵੀ ਤਿਆਰ ਕਰੋ। ਪੈਸੇ ਤਿਆਰ ਕਰੋ ਗੁਣ ਬਨਾਉਣ ਲਈ। ਇਹ ਕਿਉਂ ਕਰਨਾ ਹੈ? ਇਹ ਕਰੋ ਤਾਂਕਿ ਅਸੀਂ ਗੁਣ ਪ੍ਰਾਪਤ ਕਰ ਸਕੀਏ। ਗੁਣ ਭਵਿਖ ਵਿਚ ਖੁਸ਼ੀ ਅਤੇ ਸਫਲਤਾ ਦਾ ਸੋਮਾ ਹਨ। ਹਰ ਇਕ ਜੀਵਨ ਕਾਲ ਵਿਚ, ਦੋਨੇ ਮਨੁਖੀ ਸੰਸਾਰ ਵਿਚ ਅਤੇ ਦੈਵੀ ਸੰਸਾਰ ਵਿਚ। ਅਸੀਂ ਕਾਫੀ ਖੁਸ਼ ਹੋਵਾਂਗੇ। ਅਸੀਂ ਤਿੰਨ ਖਜ਼ਾਨਿਆਂ ਨੂੰ ਪ੍ਰਾਪਤ ਕਰਾਂਗੇ: ਮਨੁਖੀ ਖਜ਼ਾਨਾ, ਦੈਵੀ ਖਜ਼ਾਨਾ, ਅਤੇ ਨਿਰਵਾਣ ਦਾ ਖਜ਼ਾਨਾ। ਜੇਕਰ ਤੁਸੀਂ ਇਹ ਨਹੀਂ ਕਰਦੇ, ਤੁਸੀਂ ਇਹ ਪ੍ਰਾਪਤ ਨਹੀਂ ਕਰੋਂਗੇ।
ਨਾਲੇ, ਉਸ (ਮਾੜੇ ਭਿਕਸ਼ੂ ਦੀ) ਐਨਰਜ਼ੀ ਮਾੜੀ ਹੈ। ਉਹ ਦੂਜੇ ਲੋਕਾਂ ਦੇ ਦਿਲਾਂ ਅਤੇ ਮਨਾਂ ਵਿਚ ਇਹ ਲਿਜਾਂਦਾ ਹੈ, ਅਤੇ ਇਹ ਸਾਡੇ ਸੰਸਾਰ ਦੀ ਐਨਰਜ਼ੀ ਅਤੇ ਮਹੌਲ ਨੂੰ ਵੀ ਕਿਸੇ ਤਰੀਕੇ ਨਾਲ ਖਰਾਬ ਕਰ ਸਕਦੀ ਹੈ। ਅਤੇ ਬਿਨਾਂਸ਼ਕ, ਇਹ ਕਰਦੇ ਹੋਏ, ਉਹ ਆਪਣੇ ਲਈ ਮਾੜੇ ਕਰਮ ਸਿਰਜ਼ੇਗਾ। ਅਤੇ ਤੁਸੀਂ, ਜਿਹੜੇ ਉਸ ਦਾ ਸਮਰਥਨ ਕਰਦੇ ਹੋ, ਉਹਨਾਂ ਨੂੰ ਵੀ ਮਾੜੇ ਕਰਮਾਂ ਦੇ ਮਾੜੇ ਨਤੀਜਿਆਂ ਨੂੰ ਸਹਿਣ ਕਰਨਾ ਪਵੇਗਾ। ਅਤੇ ਕੌਣ ਜਾਣਦਾ ਹੈ ਇਹ ਤੁਹਾਨੂੰ ਕਿਥੇ ਲਿਜਾਵੇਗਾ। ਜੋ ਵੀ ਤੁਸੀਂ ਕਰਦੇ ਹੋ ਜੋ ਦੂਜਿਆਂ ਨੂੰ ਗੈਰ-ਸਿਹਤਮੰਦ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ, ਇਕ ਮਾੜੇ ਤਰੀਕੇ ਨਾਲ, ਉਹ ਵਾਪਸ ਤੁਹਾਡੇ ਵਲ ਮੁੜੇਗਾ। ਅਤੇ ਜੇਕਰ ਇਹ ਵਧੇਰੇ ਭਾਰੇ ਨਤੀਜੇ ਵਾਲਾ ਹੈ, ਫਿਰ ਉਸ ਭਿਕਸ਼ੂ ਨਾਲ ਜਿਸ ਦਾ ਤੁਸੀਂ ਸਮਰਥਨ ਕਰਦੇ ਹੋ ਤੁਹਾਨੂੰ ਨਰਕ ਨੂੰ ਜਾਣਾ ਪਵੇਗਾ। ਸੋ ਬਸ ਇਹੀ ਹੈ। ਮੈਂ ਬਸ ਤੁਹਾਨੂੰ ਚਿਤਾਵਨੀ ਦੇਣੀ ਚਾਹੁੰਦੀ ਹਾਂ।ਅਤੇ ਇਹ ਭਿਕਸ਼ੂ... ਮੈਂ ਤੁਹਾਨੂੰ ਦਸਦੀ ਹਾਂ, ਭਿਖਸ਼ੂ - ਜੇਕਰ ਤੁਸੀਂ ਪਸ਼ਚਾਤਾਪ ਕਰਦੇ ਅਤੇ ਮੁੜਦੇ ਹੋ ਅਤੇ ਚੰਗੇ ਕੰਮ ਕਰਦੇ ਹੋ, ਸਚਮੁਚ ਪਸ਼ਚਾਤਾਪ ਕਰਦੇ ਹੋ ਅਤੇ ਸਚੇ ਦਿਲੋਂ ਚੰਗਾ ਕਰਨਾ ਚਾਹੁੰਦੇ ਹੋ, ਤੁਹਾਨੂੰ ਬਖਸ਼ਿਆ ਜਾਵੇਗਾ। ਭਾਵੇਂ ਜੇਕਰ ਤੁਸੀਂ ਦਾਨਵ ਹੋ, ਮੈਂ ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਮਿਹਰ ਸਦਕਾ ਦੁਆਰਾ ਤੁਹਾਡੀ ਅਜ਼ੇ ਵੀ ਮਦਦ ਕਰ ਸਕਦੀ ਹਾਂ। ਜੇਕਰ ਤੁਸੀਂ ਸਚਮੁਚ ਦੂਜੇ ਪਾਸੇ ਨੂੰ ਮੁੜਦੇ ਹੋ ਅਤੇ ਚੰਗਾ ਕਰਦੇ, ਪਸ਼ਤਾਉਂਦੇ ਹੋ, ਪ੍ਰਮਾਤਮਾ ਅਤੇ ਸਾਰੇ ਗੁਰੂਆਂ ਦਾ ਧੰਨਵਾਦ ਕਰਦੇ ਅਤੇ ਉਨਾਂ ਪ੍ਰਤੀ ਪਸ਼ਚਾਤਾਪ ਕਰਦੇ ਹੋ ਤੁਹਾਨੂੰ ਅਜ਼ੇ ਵੀ ਬਚਾਇਆ ਜਾ ਸਕਦਾ ਹੈ। ਸਾਵਧਾਨ ਰਹੋ ਤੁਸੀਂ ਆਪਣਾ ਸਮਾਂ ਅਤੇ ਸ਼ਰਧਾਲੂਆਂ ਦਾ ਦਾਨ ਕਿਵੇਂ ਵਰਤਦੇ ਹੋ, ਕਿਉਂਕਿ ਤੁਸੀਂ ਹੋ ਜੋ ਆਪਣੇ ਆਵਦੇ ਕਾਰਜ਼ਾਂ ਲਈ ਜੁੰਮੇਵਾਰ ਹੋ। ਕੋਈ ਤੁਹਾਡੀ ਮਦਦ ਨਹੀਂ ਕਰ ਸਕਦਾ। ਸੋ ਹੁਣੇ ਪਸ਼ਚਾਤਾਪ ਕਰੋ ਅਤੇ ਗਿਆਨ ਦੀ ਭਾਲ ਕਰੋ ਜਿਥੇ ਵੀ ਤੁਸੀਂ ਸੋਚਦੇ ਹੋ ਇਹ ਤੁਹਾਨੂੰ ਪੇਸ਼ ਕੀਤਾ ਜਾ ਸਕਦਾ ਹੈ।ਅਸੀਂ ਇਸ ਸੰਸਾਰ ਵਿਚ ਇਕਠੇ ਰਹਿੰਦੇ ਹਾਂ, ਸੋ ਸਭ ਚੀਜ਼ ਜੋ ਅਸੀਂ ਕਰਦੇ ਹਾਂ ਇਕ ਦੂਜੇ ਲਈ ਇਕ ਕਿਸਮ ਦਾ ਸਮਰਥਨ, ਸਹਾਇਤਾ, ਆਸ਼ੀਰਵਾਦ, ਪਿਆਰ ਅਤੇ ਦੇਖ ਭਾਲ ਹੈ - ਹੋਰਨਾਂ ਨੂੰ ਆਪਣੇ ਲਾਭ ਲਈ ਨੁਕਸਾਨ ਪਹੁੰਚਾਉਣ ਲਈ ਨਹੀਂ, ਆਪਣੇ ਖੁਦ ਦੇ ਸਵਾਰਥੀ ਫਾਇਦੇ ਲਈ। ਕਿਉਂਕਿ ਤੁਸੀਂ ਜਾਣਦੇ ਹੋ, ਭਾਵੇਂ ਜੇਕਰ ਤੁਸੀਂ ਬੁਧ ਦੀ ਸਿਖਿਆ ਵਿਚ ਵਿਸ਼ਵਾਸ਼ ਨਹੀਂ ਕਰਦੇ, ਕਰਾਇਸਟ ਦੇ ਉਪਦੇਸ਼ ਵਿਚ, ਤੁਸੀਂ ਉਨਾਂ ਦੀਆਂ ਸਿਖਿਆਵਾਂ ਪੜਦੇ ਹੋ, ਅਤੇ ਤੁਸੀਂ ਜਾਣਦੇ ਹੋ ਕਿ ਨਤੀਜਾ ਬਹੁਤ ਗੰਭੀਰ ਹੈ, ਅਤੇ ਜੀਵਨ ਬਹੁਤ ਹੀ ਛੋਟਾ ਹੈ। ਭਾਵੇਂ ਕੁਝ ਵੀ ਹੋਵੇ ਜੇਕਰ ਤੁਸੀਂ ਕੁਝ ਚੀਜ਼ ਪ੍ਰਾਪਤ ਕਰਦੇ ਹੋ, ਤੁਸੀਂ ਇਸ ਨੂੰ ਅੰਤ ਵਿਚ ਗੁਆ ਬੈਠੋਂਗੇ। ਸੋ ਕ੍ਰਿਪਾ ਕਰਕੇ, ਹੁਣੇ ਮੁੜੋ। ਚੰਗੇ ਬਣੋ, ਨੈਤਿਕ ਬਣੋ, ਨੇਕ ਬਣੋ। "ਹਰ ਇਕ ਸੰਤ ਦਾ ਇਕ ਅਤੀਤ ਹੈ। ਹਰ ਪਾਪੀ ਦਾ ਇਕ ਭਵਿਖ ਹੈ।" ਕ੍ਰਿਪਾ ਕਰਕੇ ਮੁੜੋ। ਅਤੇ ਤੁਹਾਨੂੰ ਯਾਦ ਹੈ, ਇਥੋਂ ਤਕ ਇਕ ਵਿਆਕਤੀ ਨੂੰ ਭਰਮਾਇਆ ਗਿਆ ਅਤੇ ਗੁਮਰਾਹ ਕੀਤਾ ਗਿਆ ਸੀ 99 ਵਿਆਕਤੀ ਨੂੰ ਮਾਰਨ ਲਈ ਪਹਿਲੇ ਹੀ। ਪਰ ਉਸ ਦੇ ਬੁਧ ਨੂੰ ਮਿਲਣ ਤੋਂ ਬਾਅਦ, ਬੁਧ ਨੇ ਉਸ ਨੂੰ ਕੁਝ ਚੀਜ਼ ਸਿਖਾਈ ਅਤੇ ਉਸ ਨੂੰ ਸਮਝ ਆ ਗਈ। ਉਹ ਬਦਲ ਗਿਆ ਅਤੇ ਬੁਧ ਅਜ਼ੇ ਵੀ ਉਸ ਦੀ ਮਦਦ ਕਰ ਸਕਿਆ। ਸੋ ਸਾਡੇ ਸਾਰਿਆਂ ਕੋਲ ਅਜ਼ੇ ਵੀ ਇਕ ਮੌਕਾ ਹੈ। ਕ੍ਰਿਪਾ ਕਰਕੇ ਮੌਕੇ ਨੂੰ ਲਵੋ।ਮੈਂ ਤੁਹਾਡੀ ਮਦਦ ਕਰਨ ਲਈ ਇਥੇ ਹਾਂ। ਮੈਂ ਸਚਮੁਚ ਕੋਈ ਚੀਜ਼ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦੀ, ਸਚਮੁਚ, ਕਿਉਂਕਿ ਮੈਂ ਸਚਮੁਚ ਸਮਾਜ਼ ਵਿਚ ਹੋਣਾ ਨਹੀਂ ਪਸੰਦ ਕਰਦੀ। ਮੈਂ ਸਚਮੁਚ ਇਸ ਤਰਾਂ ਕੋਈ ਚੀਜ਼ ਨਹੀਂ ਪਸੰਦ ਕਰਦੀ। ਮੈਂ ਇਕ ਆਮ ਸਧਾਰਣ ਵਿਆਕਤੀ ਬਣਨਾ ਪਸੰਦ ਕਰਦੀ ਹਾਂ, ਆਪਣੇ ਜੀਵਨ ਦਾ ਅਨੰਦ ਮਾਨਣਾ, ਮੈਡੀਟੇਸ਼ਨ ਦਾ ਚੁਪ ਚਾਪ ਅਨੰਦ ਮਾਨਣਾ, ਬਸ ਉਵੇਂ ਜਿਵੇਂ ਇਸ ਸੰਸਾਰ ਵਿਚ ਜਿਆਦਾਤਰ ਲੋਕਾਂ ਵਾਂਗ। ਪਰ, ਮੇਰੇ ਕੋਲ ਦਿਲ ਨਹੀਂ ਹੈ ਤੁਹਾਡੇ ਵਿਚੋਂ ਕਿਸੇ ਨੂੰ ਨਰਕ ਵਿਚ ਡਿਗਣ ਦੇਣ ਲਈ ਅਤੇ ਕਿਸੇ ਵੀ ਤਰੀਕੇ ਨਾਲ ਦੁਖ ਭੋਗਣ ਦੇਣ ਲਈ।ਅਤੇ ਜਿਤਨਾ ਮਾੜਾ ਅਸੀਂ ਕਰਦੇ ਹਾਂ, ਉਤਨੀ ਵਧੇਰੇ ਅਸੀਂ ਇਸ ਸੰਸਾਰ ਦੀ ਐਨਰਜ਼ੀ ਨੂੰ ਨੁਕਸਾਨ ਪਹੁੰਚਾਉਂਦੇ ਹਾਂ, ਅਤੇ ਫਿਰ ਸੰਸਾਰ ਤਬਾਹ ਹੋ ਜਾਵੇਗਾ ਜਾਂ ਇਥੋਂ ਤਕ ਨਸ਼ਟ ਹੋ ਜਾਵੇਗਾ। ਅਤੇ ਅਜਿਹੇ ਹਾਲਾਤ ਵਿਚ ਜਿਥੇ ਗ੍ਰਹਿ ਅਚਾਨਕ ਹੀ ਚਲਾ ਗਿਆ - ਮਰ ਜਾਵੇ - ਫਿਰ ਆਤਮਾਵਾਂ ਨਾਲ ਸਾਰੇ ਜੀਵ ਅਚਾਨਕ ਮਰ ਜਾਣਗੇ। ਉਸ ਸਥਿਤੀ ਵਿਚ, ਸਾਰੀਆਂ ਆਤਮਾਵਾਂ ਆਲੇ ਦੁਆਲੇ ਤੈਰ ਰਹੀਆਂ ਹੋਣਗੀਆਂ, ਬੇਚੈਨੀ ਨਾਲ ਇਧਰ ਉਧਰ ਭਜਦੀਆਂ, ਆਲੇ ਦੁਆਲੇ ਉਡਦੀਆਂ, ਘੁੰਮਦੀਆਂ, ਸਭ ਜਗਾ ਵਾਤਾਵਰਨ ਵਿਚ ਭਟਕਦੀਆਂ ਅਤੇ ਉਨਾਂ ਲਈ ਕੋਈ ਜਗਾ ਨਹੀਂ ਹੈ ਆਰਾਮ ਕਰਨ ਲਈ, ਕੋਈ ਜਗਾ ਆਸਰੇ ਲਈ ਨਹੀਂ ਹੈ।ਅਤੇ ਇਹ ਇਕ ਬਹੁਤ ਹੀ ਭਿਆਨਕ ਸਥਿਤੀ ਹੈ ਕਿਉਂਕਿ ਉਹ ਸਭ ਕਿਸਮ ਦੇ ਦਾਨਵ ਅਤੇ ਭੂਤਾਂ ਪ੍ਰਤੀ ਕਮਜ਼ੋਰ ਹੋਣਗੇ ਜਿਹੜੇ ਅਜਿਹੀ ਇਕ ਸਥਿਤੀ ਵਿਚ ਉਨਾਂ ਨਾਲ ਦੁਰਵਿਵਹਾਰ ਕਰਨਗੇ, ਉਨਾਂ ਨੂੰ ਤਸੀਹੇ ਦੇਣਗੇ, ਕਸ਼ਟ ਦੇਣਗੇ ਅਤੇ ਸਭ ਕਿਸਮ ਦੀਆਂ ਭਿਆਨਕ ਚੀਜ਼ਾਂ ਉਨਾਂ ਨਾਲ ਕਰਨਗੇ। ਅਤੇ ਉਥੇ ਉਨਾਂ ਨੂੰ ਬਚਾਉਣ ਲਈ ਬਿਲਕੁਲ ਕੋਈ ਨਹੀਂ ਹੋਵੇਗਾ ਕਿਉਂਕਿ ਉਥੇ ਧਰਤੀ ਗ੍ਰਹਿ ਵਰਗਾ ਹੋਰ ਕੋਈ ਵੀ ਅਧਾਰ ਨਹੀਂ ਹੈ। ਸੋ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਪਸ਼ਚਾਤਾਪ ਕਰਨਾ ਚਾਹੀਦਾ ਹੈ। ਜਲਦੀ ਹੀ ਮੁੜੋ। ਉਥੇ ਮੁੜਨ ਲਈ ਅਤੇ ਪਸ਼ਚਾਤਾਪ ਕਰਨ ਲਈ ਹਮੇਸ਼ਾਂ ਸਮਾਂ ਹੈ। ਇਸ ਲਈ ਕ੍ਰਿਪਾ ਕਰਕੇ ਇਹ ਹੁਣੇ ਕਰੋ। ਪ੍ਰਮਾਤਮਾ, ਬੁਧ, ਸਾਰੇ ਸਤਿਗੁਰੂ ਤੁਹਾਡੀ ਮਦਦ ਕਰਨ ਅਤੇ ਤੁਹਾਡੀ ਆਤਮਾ ਨੂੰ ਉਚਾ ਚੁਕਣ ,ਮੁਕਤੀ ਤਕ ਘਰ ਨੂੰ ਜਾਣ ਲਈ, ਅਸਲੀ ਘਰ ਦੇਖਣ ਲਈ, ਜੋ ਭੌਤਿਕ ਸੰਸਾਰ ਵਿਚ ਨਹੀਂ ਹੈ। ਆਮੇਨ। ਤੁਹਾਡਾ ਧੰਨਵਾਦ, ਪ੍ਰਮਾਤਮਾ ਜੀਓ। ਤੁਹਾਡਾ ਧੰਨਵਾਦ, ਅੰਤਮ ਸਤਿਗੁਰੂ ਜੀਓ, ਪ੍ਰਮਾਤਮਾ ਦੇ ਪੁਤਰ। ਸਾਰੀਆਂ ਦਿਸ਼ਾਵਾਂ ਵਿਚ ਅਤੇ ਸਾਰੇ ਸਮਿਆਂ ਵਿਚ ਸਾਰੇ ਸਤਿਗੁਰੂ, ਤੁਹਾਡਾ ਧੰਨਵਾਦ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।ਮੈਨੂੰ ਤੁਹਾਨੂੰ ਕਹਿਣਾ ਪਵੇਗਾ ਕਿ (ਔਲੈਕਸੀਜ਼) ਵੀਐਤਨਾਮੀਜ਼ ਬੋਧੀ ਭਿਕਸ਼ੂ ਜਿਨਾਂ ਨਾਲ ਮੈਂ ਕਦੇ ਵੀ ਸੀ ਜਦੋਂ ਮੈਂ ਇਕ ਛੋਟੀ ਜਿਹੀ ਬਚੀ ਸੀ ਉਦੋਂ ਤੋਂ ਲੈਕੇ ਜਦੋਂ ਮੈਂ ਪ੍ਰਮਾਤਮਾ ਨੂੰ ਲਭਣ ਲਈ ਭਾਰਤ ਨੂੰ ਗਈ ਸੀ, ਉਹ ਸਾਰੇ ਚੰਗੇ ਸਨ। ਉਹ ਸਾਰੇ ਚੰਗੇ ਅਤੇ ਸਾਫ ਸਨ - ਬਹੁਤ, ਬਹੁਤ ਸਾਫ - ਅਤੇ ਆਪਣੀਆਂ ਜਿੰਦਗੀਆਂ ਵਿਚ ਬਹੁਤ ਹੀ ਸਮਰਪਿਤ। ਕਿਉਂਕਿ ਉਹ ਬੁਧ ਦੀ ਸਿਖਿਆ ਵਿਚ ਵਿਸ਼ਵਾਸ਼ ਕਰਦੇ ਹਨ।ਅਤੇ ਮੈਂ ਜਾਣਦੀ ਸੀ ਦੋ ਕੁ ਪਾਦਰੀਆਂ ਨੂੰ ਵੀ ਜਦੋਂ ਮੈਂ ਛੋਟੀ ਹੁੰਦੀ ਸੀ, ਉਹ ਵੀ ਬਹੁਤ ਸਾਫ ਸਨ ਅਤੇ ਬਹੁਤ ਹੀ ਨਿਮਰ। ਮੈਂ ਇਕ ਨੂੰ ਮਿਲੀ ਸੀ ਜਦੋਂ ਮੈਂ ਛੋਟੀ ਸੀ। ਉਹ ਇਕ ਇਸਾਈ ਪਾਦਰੀ ਸੀ, ਅਤੇ ਮੇਰੇ ਪਿਤਾ ਜੀ ਮੈਨੂੰ ਉਥੇ ਚਰਚ ਨੂੰ ਲੈਕੇ ਗਏ ਸੀ। ਇਹ ਜਿਵੇਂ ਸਾਡੇ ਘਰ ਤੋਂ ਬਹੁਤ ਦੂਰ ਸੀ, ਸੋ ਅਸੀਂ ਹਰ ਐਤਵਾਰ ਨੂੰ ਨਹੀਂ ਜਾਂਦੇ ਸੀ, ਪਰ ਮੈਂ ਉਸ ਨੂੰ ਕਈ ਵਾਰ ਦੇਖਿਆ ਸੀ। ਅਤੇ ਉਸ ਨੇ ਮੈਨੂੰ ਇਹ ਕੌਮਿਊਨੀਅਨ ਵੇਫਰ, ਬਹੁਤ ਪਤਲਾ, ਦਿਤਾ ਸੀ, ਅਤੇ ਮੈਂ ਇਹ ਆਪਣੇ ਮੂੰਹ ਵਿਚ ਪਾਇਆ। ਅਤੇ ਫਿਰ ਮੈਂ ਉਸ ਨੂੰ ਦੁਬਾਰਾ ਮਿਲੀ ਸੀ। ਇਹ ਹੋ ਸਕਦਾ ਜਿਵੇਂ 20-ਕੁਝ, 30-ਕੁਝ ਸਾਲਾਂ ਤੋਂ ਬਾਅਦ। ਅਤੇ ਉਹ ਮੇਰੇ ਲਈ ਅਜ਼ੇ ਵੀ ਉਵੇਂ ਹੀ ਦਿਖਾਈ ਦਿੰਦਾ ਸੀ। ਉਹ ਬਿਲਕੁਲ ਹੋਰ ਬੁਢਾ ਨਹੀਂ ਲਗਦਾ ਸੀ। ਮੈਂ ਉਸ ਨੂੰ ਤੁਰੰਤ ਹੀ ਪਛਾਣ ਲਿਆ ਸੀ। ਉਸ ਨੇ ਮੈਨੂੰ ਬਿਲਕੁਲ ਨਹੀਂ ਪਛਾਣਿਆ; ਮੇਰੇ ਖਿਆਲ ਵਿਚ ਨਹੀਂ।ਸੋ ਜਦੋਂ ਉਸ ਨੇ ਅਲਵਿਦਾ ਕਿਹਾ, ਉਸ ਨੇ ਬਸ ਕਿਹਾ, "ਥੋਏ, ਮਿੰਨ ਵੇ ਨਾ।" ਭਾਵ, "ਠੀਕ ਹੈ, ਮੈਂ ਹੁਣ ਅਲਵਿਦਾ ਆਖਦਾ ਹਾਂ। ਮੈਂ ਹੁਣ ਘਰ ਨੂੰ ਜਾ ਰਿਹਾ ਹਾਂ," ਕੁਝ ਇਸ ਤਰਾਂ। ਬਹੁਤ ਦੋਸਤਾਨਾ। ਉਸ ਨੇ ਆਪਣੇ ਆਪ ਨੂੰ ਇਥੋਂ ਤਕ ਫਾਦਰ ਵਜੋਂ ਵੀ ਸੰਬੋਧਨ ਨਹੀਂ ਕੀਤਾ ਸੀ। ਕੁਝ ਲੋਕ ਕਹਿੰਦੇ ਹਨ, "ਠੀਕ ਹੈ, ਮੈਂ ਭਿਕਸ਼ੂ ਮਾਸਟਰ ਹਾਂ, ਮੈਂ ਹੁਣ ਜਾ ਰਿਹਾ ਹਾਂ।" ਜਾਂ ਪਾਦਰੀ ਕਹੇਗਾ, "ਥੋਏ, ਚਾ ਵੇਨਾ," ਭਾਵ, "ਮੈਂ, ਫਾਦਰ, ਹੁਣ ਤੁਹਾਨੂੰ ਛਡ ਕੇ ਜਾ ਰਿਹਾ ਹਾਂ।" ਨਹੀਂ, ਉਸ ਨੇ ਇਹ ਬਸ ਕਿਹਾ ਜਿਵੇਂ ਤੁਸੀਂ ਇਕ ਦੋਸਤ ਨੂੰ ਕਹਿੰਦੇ ਹੋ, "ਥੋਏ, ਮਿੰਨ ਵੇ ਨਾ।"ਬਹੁਤ ਦੋਸਤਾਨਾ, ਬਹੁਤ ਨਿਮਰ, ਬਹੁਤ ਸਧਾਰਨ। ਮੈਂ ਸਚਮੁਚ ਉਸ ਨੂੰ ਬਹੁਤ ਪਸੰਦ ਕਰਦੀ ਸੀ, ਪਰ ਮੈਨੂੰ ਉਸ ਤੋਂ ਬਾਅਦ ਉਸ ਨੂੰ ਦੁਬਾਰਾ ਮਿਲਣ ਦਾਕਦੇ ਇਕ ਮੌਕਾ ਨਹੀਂ ਮਿਲਿਆ ਸੀ। ਉਸ ਤੋਂ ਬਾਅਦ, ਕੁਝ ਸਮੇਂ ਤੋਂ ਬਾਅਦ, ਮੇਰਾ ਵਿਆਹ ਹੋ ਗਿਆ, ਮੈਂ ਘਰ ਛਡ ਕੇ ਚਲੀ ਗਈ, ਮੈਂ ਇਕ ਭਿਕਸ਼ਣੀ ਬਣ ਗਈ, ਅਤੇ ਫਿਰ ਮੈਂ ਭਿਕਸ਼ਣੀ ਦਾ ਪਹਿਰਾਵਾ ਤਿਆਗ ਦਿਤਾ ਤਾਂਕਿ ਸੰਸਾਰ ਵਿਚ ਕੰਮ ਕਰ ਸਕਾਂ, ਲੋਕਾਂ ਦੇ ਵਧੇਰੇ ਨਜ਼ਦੀਕ ਹੋ ਸਕਾਂ, ਅਤੇ ਨਾਲੇ ਕਾਰੋਬਾਰ ਕਰਨ ਲਈ ਵੀ ਤਾਂਕਿ ਸਾਡੇ ਕੰਮ ਨੂੰ ਖੁਆ ਸਕਾਂ ਤਾਂਕਿ ਮੈਨੂੰ ਆਪਣੇ ਅਖੌਤੀ ਪੈਰੋਕਾਰਾਂ ਉਤੇ ਨਿਰਭਰ ਨਾ ਕਰਨਾ ਪਵੇ।Photo Caption: ਅਸਲੀ ਘਰ ਦਾ ਰਸਤਾ ਮਨਮੋਹਕ ਅਤੇ ਆਸਾਨ ਹੈ।ਜਾਣਨਾ ਕਿ ਕਿਹੜਾ ਅਸਲੀ ਸਤਿਗੁਰੂ, ਭਿਕਸ਼ੂ, ਜਾਂ ਪਾਦਰੀ ਹੈ, ਦਸ ਹਿਸਿਆਂ ਦਾ ਤੀਸਰਾ ਭਾਗ
2024-08-14
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੇ ਵਿਚੋਂ ਕਈ ਕਹਿੰਦੇ ਹਨ ਤੁਸੀਂ ਭੇਟਾਵਾਂ ਦੇਣ ਲਈ ਕਿਸੇ ਭਿਕਸ਼ੂ, ਸਾਧੂ ਤੇ ਭਰੋਸਾ ਨਹੀਂ ਕਰਦੇ। ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ। ਇਹ ਹੈ ਬਸ, ਤੁਹਾਨੂੰ ਜਾਨਣਾ ਜ਼ਰੂਰੀ ਹੈ ਕਿਹੜਾ ਸਾਧੂ ਚੰਗਾ ਹੈ ਦੇਣ ਲਈ। ਅਤੇ ਕੋਈ ਵੀ ਸਾਧੂ ਜਿਹੜਾ ਕੁਝ ਪੈਸੇ ਮੰਗਦਾ ਹੈ, ਇਹ ਹੈ ਕਿਉਂਕਿ ਉਨਾਂ ਕੋਲ ਪੈਸੇ ਨਹੀਂ ਹਨ, ਅਤੇ ਉਹ ਆਪਣੇ ਲਈ ਅਤੇ ਨਾਲੇ ਉਨਾਂ ਦੇ ਅਨੁਯਾਈਆਂ ਲਈ ਥੋੜਾ ਜਿਹਾ ਆਰਾਮਦਾਇਕ ਜੀਵਨ ਚਾਹੁੰਦੇ ਹਨ। ਸ਼ਾਇਦ ਕੁਝ ਲੋਕ ਉਨਾਂ ਦੇ ਅਧੀਨ ਸੰਨਿਆਸੀ ਅਤੇ ਸੰਨਿਆਸਣਾਂ ਬਣਨ ਲਈ ਅੰਦਰ ਆਉਂਦੇ ਹਨ, ਅਤੇ ਉਨਾਂ ਨੂੰ ਉਨਾਂ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ। […] ਜਦੋਂ ਮੈਂ ਕਹਿੰਦੀ ਹਾਂ ਭਿਕਸ਼ੁ, ਸਾਧੂ ਮੇਰਾ ਭਾਵ ਸਿਰਫ ਬੁਧ ਧਰਮ ਹੀ ਨਹੀਂ ਹੈ, ਹੋਰ ਧਰਮ ਵੀ। ਤੁਹਾਨੂੰ ਆਪਣੇ ਲਈ ਆਪ ਨਿਰਣਾ ਕਰਨਾ ਪਵੇਗਾ ਜੇਕਰ ਤੁਹਾਡੇ ਚਰਚ ਦੀ ਸਚਮੁਚ ਇਕ ਚੰਗੇ ਪਾਦਰੀ, ਚੰਗੇ ਸਾਧੂ ਦੁਆਰਾ ਅਗਵਾਈ ਕੀਤੀ ਜਾ ਰਹੀ ਹੈ, ਜਾਂ ਨਹੀਂ। […] ਤੁਹਾਨੂੰ ਦੇਖਣਾ ਪਵੇਗਾ ਜੇਕਰ ਉਹ ਕੁਝ ਮਾੜੇ ਮੰਤਵਾਂ ਲਈ ਇਹ ਵਰਤੋਂ ਕਰਦੇ ਹਨ, ਜੇਕਰ ਉਨਾਂ ਕੋਲ ਇਹ ਮੌਕਾ ਹੋਵੇ ਅਤੇ ਆਰਥਿਕ ਸਮਰਥਨ ਪ੍ਰਚਾਰ ਕਰਨ ਲਈ, ਆਪਣੇ ਅਨੁਯਾਈਆਂ ਨੂੰ ਸਿਖਾਉਣ ਲਈ, ਪਰ ਉਹ ਸਹੀ ਤਰੀਕੇ ਨਾਲ ਪ੍ਰਚਾਰ ਨਹੀਂ ਕਰਦੇ - ਜੇਕਰ ਇਹ ਜਿਆਦਾਤਰ ਸਿਰਫ ਲਾਭ ਲਈ ਹੈ, ਅਤੇ ਤੁਸੀਂ ਦੇਖ ਸਕਦੇ ਹੋ ਉਹ ਕਿਵੇਂ ਆਪਣਾ ਜੀਵਨ ਜਿਉਂਦੇ ਹਨ, ਵਧੇਰੇ ਸੌਖਾ, ਆਰਾਮਦਾਇਕ, ਸਗੋਂ ਅਸਲੀ ਅਭਿਆਸ ਕਰਨਾ ਚਾਹੁਣ ਨਾਲੋਂ ਅਤੇ ਆਪਣੀ ਆਵਦੀ ਆਤਮਾ ਅਤੇ ਨਾਲ ਹੀ ਹੋਰਨਾਂ ਦੀਆਂ ਆਤਮਾਵਾਂ ਨੂੰ ਉਚਾ ਚੁਕਣ ਨਾਲੋਂ।ਇਹ ਸਭ ਮਾੜੇ ਭਿਕਸ਼ੂਆਂ, ਸਾਧੂਆਂ ਬਾਰੇ ਕਹਿੰਦੇ ਹੋਏ, ਮੇਰਾ ਇਹ ਭਾਵ ਨਹੀਂ ਕਿ ਤੁਹਾਨੂੰ ਦੂਜੇ ਸੰਨਿਆਸੀਆਂ, ਭਿਕਸ਼ੂਆਂ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਜੇਕਰ ਉਹ ਚੰਗੇ ਹਨ। ਕਿਉਂਕਿ ਜੇਕਰ ਤੁਸੀਂ ਵਖ ਵਖ ਧਰਮਾਂ ਵਿਚ ਚੰਗੇ ਸੰਨਿਆਸੀਆਂ ਜਾਂ ਚੰਗੇ ਪਾਦਰੀਆਂ ਦਾ ਸਮਰਥਨ ਕਰਦੇ ਹੋ... ਮੇਰਾ ਭਾਵ ਸਿਰਫ ਬੋਧੀ ਭਿਕਸ਼ੂ ਨਹੀਂ ਹੈ। ਜੇਕਰ ਉਹ ਚੰਗੇ ਹਨ ਅਤੇ ਉਹ ਚੰਗੀ ਸਿਖਿਆ ਪ੍ਰਦਾਨ ਕਰ ਰਹੇ ਹਨ ਪਵਿਤਰ ਸੰਸਥਾਪਕ, ਬਾਨੀ ਤੋਂ, ਫਿਰ ਸੰਸਾਰ ਕੁਝ ਢੰਗ ਨਾਲ ਬਿਹਤਰ ਬਣ ਜਾਵੇਗਾ। ਕਿਉਂਕਿ ਹਰ ਇਕ ਚੀਜ਼ ਜੋ ਅਸੀਂ ਕਰਦੇ ਹਾਂ ਸਮੁਚੇ ਸੰਸਾਰ ਨੂੰ ਪ੍ਰਭਾਵਤ ਕਰਦੀ ਹੈ, ਸਿਰਫ ਸਾਨੂੰ ਅਤੇ ਸਾਡੇ ਪ੍ਰਵਾਰ ਦੇ ਮੈਂਬਰਾਂ ਨੂੰ ਹੀ ਨਹੀਂ। ਜੇਕਰ ਤੁਸੀਂ ਇਕ ਮਾੜੇ ਭਿਕਸ਼ੂ ਦਾ ਸਮਰਥਨ ਕਰਦੇ ਹੋ, ਫਿਰ ਉਹ ਇਸਦਾ ਇਕ ਹੋਰ ਮੰਤਵ ਲਈ ਵਰਤੋਂ ਕਰੇਗਾ ਅਤੇ ਉਹ ਮਾੜੀ ਸਿਖਿਆ ਦਾ, ਗਲਤ ਧਾਰਨਾ ਦਾ, ਗਲਤ ਵਿਚਾਰਾਂ ਦਾ ਪ੍ਰਚਾਰ ਕਰੇਗਾ।