ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਨੂੰ ਪ੍ਰਮਾਤਮਾ ਦਾ ਅਤੇ ਸਾਰੇ ਗੁਰੂਆਂ ਦਾ ਸਾਰਾ ਸਮਾਂ ਧੰਨਵਾਦ ਕਰਨਾ ਜ਼ਰੂਰੀ ਹੈ ਸਾਰੀਆਂ ਇਹਨਾਂ ਸਹੂਲਤਾਂ ਲਈ ਅਤੇ ਗੁਣਾਂ ਲਈ ਜੋ ਸਾਡੇ ਕੋਲ ਹਨ। ਪਰ ਉਥੇ ਇਹਦਾ ਇਕ ਨਾਕਾਰਾਤਮਿਕ ਪਖ ਵੀ ਹੈ, ਕਿਉਂਕਿ ਜਿਤਨੇ ਆਰਾਮਦਾਇਕ ਅਸੀਂ ਹੁੰਦੇ ਹਾਂ, ਉਤਨਾ ਜਿਆਦਾ ਅਸੀਂ ਗੁਆਂਢੀਆਂ ਵਾਂਗ ਇਹ ਅਤੇ ਉਹ ਚਾਹੁੰਦੇ ਹਾਂ , ਅਤੇ ਅਸੀਂ ਰੂਹਾਨੀ ਜੀਵਨ ਦਾ ਤਰੀਕਾ ਭੁਲ ਜਾਂਦੇ ਹਾਂ ਜਿਸ ਰਾਹੀਂ ਸਾਨੂੰ ਜੀਣਾ ਚਾਹੀਦਾ ਹੈ। ਸਾਨੂੰ ਇਕ ਰੂਹਾਨੀ ਜੀਵਨ ਜਿਉਣਾ ਚਾਹੀਦਾ ਹੈ, ਇਕ ਪਦਾਰਥਕ ਜੀਵਨ ਨਹੀਂ। ਜੀਵਨ ਦਾ ਪਦਾਰਥਕ ਤਰੀਕਾ ਸਿਰਫ ਭੌਤਿਕ ਹੋਂਦ ਨੂੰ, ਭੌਤਿਕ ਸਰੀਰ ਨੂੰ ਕਾਇਮ ਰਖਣ ਲਈ ਸਾਡੀ ਮਦਦ ਕਰਦਾ ਹੈ, ਤਾਂਕਿ ਅਸੀਂ ਅਭਿਆਸ ਕਰਨਾ ਜ਼ਾਰੀ ਰਖ ਸਕੀਏ, ਤਾਂਕਿ ਅਸੀਂ ਰੂਹਾਨੀ ਖੇਤਰ ਦੇ ਇਕ ਉਚੇ ਪਧਰ ਵਿਚ ਜਾ ਸਕੀਏ ਤਾਂਕਿ ਸਾਡੇ ਆਲੇ ਦੁਆਲੇ ਦੂਜਿਆਂ ਦੀ ਵੀ ਮਦਦ ਕਰ ਸਕੀਏ, ਸਿਰਫ ਸਾਡੇ ਇਕਲਿਆਂ ਦੀ ਹੀ ਨਹੀਂ।ਖਾਸ ਕਰਕੇ ਅਜਕਲ, ਅਸੀਂ ਵਡੀ ਸਮਸਿਆ ਵਿਚ ਹਾਂ। ਜਿਥੇ ਵੀ ਤੁਸੀਂ ਦੇਖਦੇ ਹੋ, ਉਥੇ ਹਮੇਸ਼ਾਂ ਸਭ ਕਿਸਮਾਂ ਦੀਆਂ ਆਫਤਾਂ ਅਤੇ ਬਿਮਾਰੀਆਂ, ਸਭ ਕਿਸਮ ਦੀਆਂ ਮਹਾਂਮਾਰੀਆਂ, ਸਭ ਕਿਸਮ ਦੇ ਫਲ਼ੂ ਦੀਆਂ ਰਿਪੋਰਟਾਂ ਹਨ। ਇਹ ਹਮੇਸਾਂ ਮੁੜ ਸੁਰਜੀਤ ਹੁੰਦਾ ਹੈ - ਹਮੇਸ਼ਾਂ ਕੁਝ ਨਵੀਂ ਬਿਮਾਰੀ, ਇਕ ਨਵਾਂ ਵਾਏਰਿਸ, ਅਤੇ ਮੈਂ ਵੀ ਉਨਾਂ ਬਾਰੇ ਕਦੇ ਪਹਿਲਾਂ ਨਹੀਂ ਸੁਣਿਆ ਸੀ। ਓਹ ਮੇਰੇ ਰਬਾ, ਬਹੁਤ ਜਿਆਦਾ, ਬਹੁਤ ਜਿਆਦਾ। ਤੁਸੀਂ ਇਥੋਂ ਤਕ ਉਨਾਂ ਸਾਰਿਆਂ ਨੂੰ ਯਾਦ ਵੀ ਨਹੀਂ ਕਰ ਸਕਦੇ। ਮੈਨੂੰ ਉਮੀਦ ਹੈ ਉਹ ਤੁਹਾਡੇ ਲਈ ਪੁਰਾਣੀਆਂ ਵਾਲੀਆਂ ਅਤੇ ਨਵੀਆਂ ਵਾਲੀਆਂ ਦੀ ਇਕ ਸੂਚੀ ਬਨਾਉਣਗੇ ਤਾਂਕਿ ਤੁਹਾਡੇ ਕੋਲ ਇਕ ਖਿਆਲ ਹੋਵੇ ਇਹ ਸਾਡੇ ਲਈ ਇਥੋਂ ਤਕ ਇਸ ਕਿਸਮ ਦੇ ਸੰਸਾਰ ਵਿਚ ਜਿਉਣਾ ਕਿਤਨਾ ਖਤਰਨਾਕ ਹੈ।
ਵਡੀਆਂ ਕੁਦਰਤੀ ਆਫਤਾਂ/ ਚਲ ਰਹੀਆਂ ਮਾਨਵਤਾਵਾਦੀ ਸੰਕਟਾਂਆਦਿ...ਉਭਰ ਰਹੀਆਂ ਵਡੀਆਂ ਛੂਤ ਦੀਆਂ ਬਿਮਾਰੀਆਂ ਅਤੇ ਸੰਭਾਵੀ ਲਛਣ, ਮਹਾਂਦੀਪ ਦੁਆਰਾਆਦਿ...
ਤੁਹਾਡੇ ਕੋਲ ਇਕ ਬਹੁਤ ਵਡੀ ਚੰਗਿਆਈ ਦਾ ਭੰਡਾਰ ਹੋਣਾ ਜ਼ਰੂਰੀ ਹੈ ਤਾਂਕਿ ਇਸ ਗ੍ਰਹਿ ਉਤੇ ਜਿੰਦਾ ਰਹਿ ਸਕੋਂ, ਖਾਸ ਕਰਕੇ ਅਜਕਲ ਅਜਿਹੇ ਇਕ ਧਰਮ-ਅੰਤ ਯੁਗ ਵਿਚ, ਜਦੋਂ ਸੰਸਾਰ ਦਾ ਅੰਤ ਨੇੜੇ ਆ ਰਿਹਾ ਹੈ।ਜਦੋਂ ਲੋਕ ਮੈਨੂੰ ਪੁਛਣਾ ਜ਼ਾਰੀ ਰਖਦੇ ਸਨ - ਜਦੋਂ ਮੈਂ ਯੂਰੋਪੀਅਨ ਦੌਰੇ ਤੇ ਗਈ ਸੀ, ਉਨਾਂ ਨੇ ਮੈਨੂੰ 2000 ਬਾਰੇ ਪੁਛਿਆ ਸੀ, ਜੇਕਰ ਸਾਲ 2000 ਸੰਸਾਰ ਦਾ ਅੰਤ ਹੋਵੇਗਾ - ਮੈਂ ਕਿਹਾ, "ਨਹੀਂ, ਨਹੀਂ, ਨਹੀਂ। ਕੋਈ ਸਮਸਿਆ ਨਹੀਂ। ਮੈਂ ਉਥੇ ਹੋਵਾਂਗੀ। ਚਿੰਤਾ ਨਾ ਕਰੋ, ਤੁਸੀਂ ਮੈਨੂੰ ਦੇਖ ਲਵੋਂਗੇ।" ਸੋ, ਸੰਸਾਰ ਇਥੇ ਹੈ। ਅਤੇ ਉਹ ਵੀ ਮੈਨੂੰ ਪੁਛਦੇ ਸੀ ਕਿਉਂਕਿ ਮਾਇਆ ਕਲੈਂਡਰ ਖਤਮ ਹੋ ਰਿਹਾ ਹੈ। ਉਨਾਂ ਨੇ 2012 ਤੋਂ ਬਾਅਦ ਹੋਰ ਕਲੈਂਡਰ ਨਹੀਂ ਬਣਾਏ। ਸੋ ਉਨਾਂ ਨੇ ਸੋਚਿਆ, "ਠੀਕ ਹੈ, ਸੰਸਾਰ ਦਾ ਅੰਤ 2012 ਵਿਚ ਹੋਵੇਗਾ।" ਪਰ ਉਸ ਸਮੇਂ, ਮੈਂ ਅਜੇ ਵੀ ਬਹੁਤ ਸ਼ਕਤੀਸ਼ਾਲੀ ਸੀ। ਮੈਂ ਸੋਚਿਆ, "ਇਹ ਕੋਈ ਸਮਸਿਆ ਨਹੀਂ ਹੋਵੇਗੀ। ਮੈਂ ਉਹਦੇ ਨਾਲ ਮਦਦ ਕਰ ਸਕਦੀ ਹਾਂ।" ਮੈਂ ਲੋਕਾਂ ਨੂੰ ਇਹ ਨਹੀਂ ਕਿਹਾ ਸੀ, ਪਰ ਮੈਂ ਸੋਚਿਆ, "ਓਹ, ਇਹ ਇਕ ਸਮਸਿਆ ਨਹੀਂ ਹੋਵੇਗੀ। ਅਸੀਂ ਉਥੇ ਹੋਵਾਂਗੇ, ਚਿੰਤਾ ਨਾ ਕਰੋ।"ਅਤੇ ਇਹਨਾਂ ਦਿਨਾਂ ਵਿਚ, ਮੈਂ ਹੋਰ ਉਹ ਕਹਿਣ ਦੀ ਹਿੰਮਤ ਨਹੀਂ ਕਰਦੀ। ਇਹ ਨਹੀਂ ਕਿ ਮੈਨੂੰ ਇਸ ਗ੍ਰਹਿ ਉਤੇ ਸਾਰੇ ਜੀਵਾਂ ਬਾਰੇ ਪ੍ਰਵਾਹ ਨਹੀਂ ਹੈ, ਪਰ ਮੈਨੂੰ ਹੋਰ ਯਕੀਨ ਨਹੀਂ ਹੈ ਮੈਂ ਅਜ਼ੇ ਵੀ ਕਿਤਨੀ ਮਦਦ ਕਰ ਸਕਦੀ ਹਾਂ। ਬਹੁਤ ਸਾਰੀਆਂ ਤਾਕਤਾਂ ਸਾਡੇ ਵਿਰੁਧ ਹਨ, ਇਥੋਂ ਤਕ ਸਵਰਗ ਤੋਂ ਕੁਝ ਤਾਕਤਾਂ। ਕਿਉਂਕਿ ਸਵਰਗ ਹੰਝੂ ਵਹਾਉਂਦਾ ਹੈ ਬਹੁਤ ਬੁਰਾ ਮਹਿਸੂਸ ਕਰ ਰਿਹਾ ਇਸ ਗ੍ਰਹਿ ਉਤੇ ਪੀੜਤਾਂ ਲਈ ਇਤਨਾ ਅਫਸੋਸ ਮਨੁਖਾਂ, ਜਾਨਵਰ-ਲੋਕਾਂ, ਸਭ ਕਿਸਮ ਦੇ ਨੁਕਸਾਨ-ਰਹਿਤ ਅਤੇ ਨਿਆਸਰੇ ਜੀਵਾਂ ਸਮੇਤ, ਜਿਵੇਂ ਰੁਖ, ਪੌਂਦੇ। ਹਰ ਜਗਾ ਇਸ ਤਰਾਂ ਤਬਾਹ ਹੋ ਗਈ ਹੈ।ਅਤੇ ਸਾਡੇ ਕੋਲ ਹੋਰ ਅਤੇ ਹੋਰ ਵਾਏਰਿਸ ਹਨ, ਇਹਨਾਂ ਦਿਨਾਂ ਵਿਚ ਹੋਰ ਅਤੇ ਹੋਰ ਤਬਾਹੀਆਂ ਅਤੇ ਬਿਮਾਰੀਆਂ। ਸਾਰਾ ਸਮਾਂ, ਹਰ ਥਾਂ। ਜੇਕਰ ਤੁਸੀਂ ਖਬਰਾਂ ਦੇਖਦੇ ਹੋ, ਜਾਂ ਤੁਸੀਂ ਵੈਬ ਉਤੇ ਦੇਖਦੇ ਹੋ, ਤੁਸੀਂ ਤਬਾਹੀ, ਤਬਾਹੀ ਅਤੇ ਤਬਾਹੀ, ਬਿਮਾਰੀ, ਬਿਮਾਰੀ ਅਤੇ ਬਿਮਾਰੀ ਬਸ ਦੇਖੋਂਗੇ। ਕਿਵੇਂ ਵੀ, ਅਸੀਂ ਪਮ੍ਰਾਤਮਾ ਦੀ ਮਿਹਰ ਅਤੇ ਪ੍ਰਮਾਤਮਾ ਦੇ ਪੁਤਰ ਦੀਆਂ ਮਿਹਰਾਂ ਅਤੇ ਸਾਰੇ ਸਤਿਗੁਰੂਆਂ - ਪ੍ਰਮਾਤਮਾ ਦੇ ਨੁਮਾਇੰਦਿਆਂ ਦੀ ਦਿਆਲਤਾ ਤੇ ਜਿਉਂਦੇ ਅਤੇ ਨਿਰਭਰ ਕਰਦੇ ਹਾਂ। ਬਸ ਦਿਨ ਪ੍ਰਤੀ ਦਿਨ, ਅਸੀਂ ਰਹਿੰਦੇ ਹਾਂ।ਅਸੀਂ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਜ਼ਾਰੀ ਰਖ ਰਹੇ ਹਾਂ ਤਾਂਕਿ ਮੈਂ ਸਮੁਚੇ ਸੰਸਾਰ ਨਾਲ ਸੰਪਰਕ ਕਰ ਸਕਾਂ, ਸਿਰਫ ਮੇਰੇ ਪੈਰੋਕਾਰਾਂ ਦੇ ਇਕ ਸਮੂਹ ਨਾਲ ਹੀ ਨਹੀਂ ਜਿਵੇਂ ਉਨਾਂ ਪੁਰਾਣੇ ਦਿਨਾਂ ਵਿਚ ਹੋਰ। ਕਿਉਂਕਿ ਲੋਕ, ਸ਼ਾਇਦ ਇਤਫਾਕ ਨਾਲ, ਉਹ ਮੇਰੀ ਆਵਾਜ਼ ਸੁਣ ਲੈਣ, ਅਤੇ ਉਹਨਾਂ ਦੀ ਵੀ ਮਦਦ ਕੀਤੀ ਜਾਵੇਗੀ। ਜੇਕਰ ਉਹ ਇਤਫਾਕ ਨਾਲ ਮੇਰਾ ਚਿਹਰਾ ਦੇਖ ਲੈਣ, ਉਨਾਂ ਦੀ ਵੀ ਮਦਦ ਕੀਤੀ ਜਾਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਇਹਦਾ ਵਾਅਦਾ ਕਰਦੀ ਹਾਂ। ਇਹੀ ਹੈ ਬਸ ਕਿਤਨੀ ਮਦਦ ਉਨਾਂ ਦੇ ਕਰਮਾਂ ਤੇ, ਉਨਾਂ ਦੇ ਪ੍ਰਤਿਫਲ ਉਤੇ ਵੀ ਨਿਰਭਰ ਕਰਦਾ ਹੈ।ਮੈਂ ਨਹੀਂ ਚਾਹੁੰਦੀ ਇਸ ਗ੍ਰਹਿ ਤੇ ਬਿਲਕੁਲ ਕੋਈ ਵੀ ਨਰਕ ਨੂੰ ਜਾਵੇ। ਪਰ ਇਹ ਅਜ਼ੇ ਵਾਪਰਦਾ ਹੈ। ਭਾਵੇਂ ਕੁਝ ਕੁ, ਮੈਂ ਜਾਣਦੀ ਹਾਂ ਕਿ ਇਹ ਸਿਰਫ ਅਸਥਾਈ ਤੌਰ ਤੇ ਹੋਵੇਗਾ ਅਤੇ ਉਹ ਜ਼ਲਦੀ ਹੀ ਆਜ਼ਾਦ ਹੋ ਜਾਣਗੇ ਅਤੇ ਮਨੁਖਾਂ ਵਜੋਂ ਦੁਬਾਰਾ ਮੁੜ ਪੈਦਾ ਹੋਣਗੇ। ਪਰ ਜੇਕਰ ਸਾਡੇ ਕੋਲ ਇਹ ਗ੍ਰਹਿ ਹੋਰ ਨਾ ਰਿਹਾ, ਉਹ ਕਿਥੇ ਪੈਦਾ ਹੋਣਗੇ? ਸ਼ਾਇਦ ਕਿਸੇ ਹੋਰ ਗ੍ਰਹਿ ਤੇ, ਸ਼ਾਇਦ - ਜੇਕਰ ਉਨਾਂ ਕੋਲ ਅਜਿਹੇ ਇਕ ਗ੍ਰਹਿ ਤੇ ਪੈਦਾ ਹੋਣ ਲਈ ਕਾਫੀ ਮਾਪਦੰਡ ਹਨ, ਕਾਫੀ ਗੁਣ ਹਨ।Photo Caption: ਅਸਲੀ ਰੋਸ਼ਨੀ ਨੂੰ ਕੁਝ ਵੀ ਨਹੀਂ ਰੋਕ ਸਕਦਾ