ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬੁਧ ਦੇ ਸਮੇਂ ਵਿਚ, ਉਥੇ ਇਕ ਆਦਮੀ ਸੀ ਜਿਸ ਨੇ ਪਹਿਲੇ ਹੀ 999 ਵਿਆਕਤੀਆਂ ਨੂੰ ਮਾਰਿਆ ਸੀ। ਅਤੇ ਉਹ ਬੁਧ ਨੂੰ ਮਾਰਨਾ ਚਾਹੁੰਦਾ ਸੀ ਇਹ ਇਕ ਹਜ਼ਾਰ ਬਨਾਉਣ ਲਈ। ਕਿਉਂਕਿ ਉਸ ਦੇ ਅਧਿਆਪਕ ਨੇ ਉਸ ਨੂੰ ਕਿਹਾ ਜਾਂ ਕੁਝ ਅਜਿਹਾ। ਸੋ ਬੁਧ ਜਾਂ ਗੁਰੂ ਨੂੰ ਕਿਸੇ ਚੀਜ਼ ਤੇ ਨਿਰਭਰ ਨਹੀਂ ਹੋਣ ਦੀ ਲੋੜ ਕਿਉਂਕਿ ਦੀਖਿਆ ਅੰਦਰ ਹੈ। ਉਥੇ ਕੋਈ ਸ਼ਬਦ ਬੋਲੇ ਨਹੀਂ ਜਾਂਦੇ। ਸਿਰਫ ਦੀਖਿਆ ਤੋਂ ਪਹਿਲਾਂ, ਬਿਨਾਂਸ਼ਕ, ਤੁਸੀਂ ਸ਼ਾਇਦ ਕੁਝ ਸਵਾਲ ਪੁਛ ਸਕਦੇ ਹੋ। ਜਾਂ ਮੈਂ ਜਾਂ ਮੇਰਾ ਪ੍ਰਤਿਨਿਧ ਸੰਨਿਆਸੀ, ਭਿਕਸ਼ੂ ਸ਼ਾਇਦ ਤੁਹਾਨੂੰ ਉਹ ਸਿਖਾਵੇ ਜਦੋਂ ਤੁਸੀਂ ਬੈਠਦੇ ਹੋ, ਤੁਸੀਂ ਇਸ ਤਰਾਂ ਬੈਠੋ, ਅਤੇ ਤੁਹਾਨੂੰ ਇਸ਼ਾਰਾ ਮੁਦਰਾ ਇਸ ਤਰਾਂ ਕਰਨਾ ਚਾਹੀਦਾ ਹੈ। ਅਤੇ ਇਸ ਤਰਾਂ ਅਤੇ ਆਦਿ। ਸੋ ਬਸ ਕਹਿਣਾ ਕਿ ਤੁਸੀਂ ਬਿਨਾਂ ਇਕ ਗਿਆਨਵਾਨ ਗੁਰੂ, ਬੁਧ ਦੇ ਗਿਆਨਵਾਨ ਬਣ ਸਕਦੇ ਹੋ, ਬਿਨਾਂ ਇਕ ਸਤਿਗੁਰੂ ਦੇ ਤਕਰੀਬਨ ਜਿਵੇਂ ਅਸੰਭਵ ਚੀਜ਼ ਹੈ। ਜਿਵੇਂ ਤੁਸੀਂ ਇਕ ਇਟ ਨੂੰ ਚਮਕਾ ਰਹੇ ਹੋਵੋਂ ਇਹਨੂੰ ਇਕ ਸ਼ੀਸ਼ੇ ਦੀ ਤਰਾਂ ਬਨਾਉਣ ਦੀ ਉਮੀਦ ਕਰਦੇ ਹੋਏ। ਨਹੀਂ, ਬਿਲਕੁਲ ਨਹੀਂ। ਨਹੀਂ ਚੰਗਾ।ਅਤੇ ਇਥੋਂ ਤਕ ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਮਿਲਦੇ ਹੋ, ਸ਼ਾਇਦ ਇਕ ਭਿਕਸ਼ੂ, ਇਕ ਪਾਦਰੀ, ਇਕ ਮੁਲਾ, ਇਕ ਮਹਾਂਰਾਜ਼ ਜੀ, ਅਤੇ ਤੁਸੀਂ ਸ਼ਾਇਦ ਸੋਚਦੇ ਹੋ ਤੁਸੀਂ ਸਹੀ ਵਾਲਾ ਇਕ ਲਭ ਲਿਆ ਹੈ, ਬਸ ਦੀਖਿਆ ਤੋਂ ਬਾਅਦ - ਜਾਂ ਸ਼ੁਰੂ ਵਿਚ ਜਾਂ ਪਹਿਲਾਂ - ਤੁਸੀਂ ਆਪਣੀ ਸਮਾਧੀ ਤੋਂ ਦੀਖਿਆ ਦੇ ਸਮੇਂ ਉਠਦੇ ਹੋ, ਅਤੇ ਤੁਸੀਂ ਸ਼ਾਇਦ ਦੇਖੋ ਗੁਰੂ ਥਕ ਗਏ ਹਨ। ਅਤੇ ਕਦੇ ਕਦਾਂਈ, ਜੇਕਰ ਤੁਹਾਡੀ ਤੀਸਰੀ ਅਖ ਖੁਲੀ ਹੋਵੋ ਜਾਂ ਤੁਹਾਡੇ ਨਾਲ ਤੁਹਾਡੀ ਦਿਵਦਰਸ਼ੀ ਯੋਗਤਾ, ਤੁਸਂ ਸਤਿਗੁਰੂ ਨੂੰ ਦੇਖ ਸਕਦੇ ਹੋ ਸ਼ਾਇਦ ਸਜ਼ਾ ਦਿਤੀ ਜਾਂਦੇ ਨੂੰ, ਕੁਟੇ ਜਾਂਦੇ ਨੂੰ ਉਨਾਂ ਨਾਕਾਰਾਤਮਿਕ ਦਾਨਵਾ ਦੁਆਰਾ ਜੋ ਤੁਹਾਡੀ ਹੋਂਦ ਵਿਚੋਂ ਅਤੇ ਦੂਜੇ ਦੀਖਿਅਕਾਂ ਵਿਚੋਂ ਸਮਾਨ ਸਮੇਂ ਬਾਹਰ ਛਾਲ ਮਾਰਦੇ ਹਨ। ਅਤੇ ਸ਼ਾਇਦ ਗੁਰੂ ਬਹੁਤ ਬਿਮਾਰ ਵੀ ਹੋ ਸਕਦੇ ਹਨ, ਜਾਂ ਤੁਰੰਤ ਹੀ ਜਾਂ ਥੋੜੇ ਸਮੇਂ ਬਾਅਦ, ਅਤੇ ਫਿਰ ਉਨਾਂ ਦੀ ਆਪਣੀ ਆਤਮਿਕ ਤਾਕਤ ਨੂੰ ਮੁੜ ਠੀਕ ਹੋਣ ਦੀ ਲੋੜ ਹੈ। ਸੋ ਅਸੀਂ ਸਚਮੁਚ ਅਤੀਤ ਵਿਚ ਅਤੇ ਵਰਤਮਾਨ ਵਿਚ ਸਾਰੇ ਸਤਿਗੁਰੂਆਂ ਪ੍ਰਤੀ ਆਭਾਰੀ ਹਾਂ ਆਪਣੇ ਆਪ ਨੂੰ ਸਭ ਤੋਂ ਵਧ ਕੁਰਬਾਨ ਕਰਨ ਲਈ। ਕਈ ਪੈਰੋਕਾਰਾਂ ਕੋਲ ਬਹੁਤ ਭਾਰੇ ਕਰਮ ਹਨ। ਪਰ ਗੁਰੂ ਕਦੇ ਨਹੀਂ ਉਸ ਨੂੰ ਪਹਿਲਾਂ ਪੁਛਦਾ ਉਸ ਨੇ ਪਹਿਲਾਂ ਕੀ ਕੀਤਾ ਸੀ ਜਾਂ ਕਿਵੇਂ ਉਹ ਉਨਾਂ ਦੀ ਰਹਿਮਦਿਲੀ ਮੁੜ ਅਦਾ ਕਰਨਗੇ। ਨਹੀਂ, ਕੁਝ ਨਹੀਂ - ਇਹ ਸਭ ਸ਼ਰਤ-ਰਹਿਤ ਹੈ। ਇਹ ਸਭ ਪਿਆਰ ਹੈ, ਰਹਿਨੁਮਾਈ ਅਤੇ ਸਚਮੁਚ ਖਿਆਲ ਕਰਨਾ, ਪ੍ਰਮਾਤਮਾ ਦੀ ਮਿਹਰ ਵਿਚ। ਤੁਸੀਂ ਪਿਆਰ ਮਹਿਸੂਸ ਕਰਦੇ ਹੋ।ਜੇਕਰ ਸਚਮੁਚ ਇਹ ਇਕ ਅਸਲੀ ਸਤਿਗੁਰੂ ਹੋਵੇ, ਜਿਸ ਪਲ ਤੁਸੀਂ ਉਨਾਂ ਨੂੰ ਮਿਲਦੇ ਹੋ, ਤੁਸੀਂ ਕੁਝ ਚੀਜ਼ ਮਹਿਸੂਸ ਕਰੋਂਗੇ। ਉਹ ਤੁਹਾਨੂੰ ਉਚਾ ਚੁਕਦੇ ਹਨ। ਭਾਵੇਂ ਜੇਕਰ ਉਹ ਬਸ ਤੁਹਾਨੂੰ ਇਕ ਪਰੀਖਿਆ ਦਿੰਦੇ ਹਨ, ਜਿਵੇਂ, "ਠੀਕ ਹੈ, ਆਪਣੀਆਂ ਅਖਾਂ ਬੰਦ ਕਰੋ ਅਤੇ ਇਸ ਬੁਧ ਦਾ ਨਾਮ ਜਾਂ ਆਪਣੇ ਧਾਰਮਿਕ ਸੰਸਥਾਪਕ ਦਾ ਨਾਮ ਦੁਹਰਾਉ," ਫਿਰ ਤੁਸੀਂ ਤੁਰੰਤ ਸਮਾਧੀ ਵਿਚ ਪ੍ਰਵੇਸ਼ ਕਰੋਂਗੇ, ਜਾਂ ਪਹਿਲਾਂ। ਉਨਾਂ ਨੂੰ ਇਥੋਂ ਤਕ ਤੁਹਾਨੂੰ ਅਜ਼ੇ ਕੋਈ ਹਦਾਇਤ ਦਸਣ ਦੀ ਵੀ ਨਹੀਂ ਲੋੜ। ਕਿਉਂਕਿ ਸਤਿਗੁਰੂ ਸ਼ਕਤੀ ਕਲਪਨਾ ਤੋਂ ਬਾਹਰ ਹੈ। ਸਤਿਗੁਰੂ ਜਿਤਨੇ ਜਿਆਦਾ ਮਜ਼ਬੂਤ ਹੋਣ ਉਤਨੀਆਂ ਆਤਮਾਵਾਂ ਨੂੰ ਉਹ ਸਵਰਗ ਨੂੰ ਵਾਪਸ ਲਿਜਾ ਸਕਦੇ ਹਨ ਅਤੇ ਪੈਰੋਕਾਰਾਂ ਨੂੰ ਉਦੋਂ ਤਕ ਭੌਤਿਕ ਜੀਵਨ ਵਿਚ ਵਧੇਰੇ ਆਰਾਮਦਾਇਕ ਬਣਾ ਸਕਦੇ ਹਨ। ਸੰਸਾਰ ਵਿਚ ਕੇਵਲ ਜੋ ਭਾਗਾਂ ਵਾਲੇ ਹਨ ਉਹੀ ਇਕ ਚੰਗੇ ਸਤਿਗੁਰੂ ਨੂੰ ਮਿਲਦੇ ਹਨ।ਮੈਂ ਆਲੇ ਦੁਆਲੇ ਦੇਖਦੀ ਹਾਂ, ਮੈਂ ਬਹੁਤੇ ਨਹੀਂ ਦੇਖਦੀ। ਸ਼ਾਇਦ, ਸ਼ਾਇਦ। ਮੈਂ ਸਚਮੁਚ ਕੋਈ ਪੰਜਵੇਂ ਪਧਰ ਦਾ ਗੁਰੂ ਅਜ਼ੇ ਨਹੀਂ ਦੇਖਦੀ। ਸ਼ਾਇਦ ਮੈਨੂੰ ਵਧੇਰੇ ਲੰਮੇਂ ਸਮੇਂ ਤਕ ਅਤੇ ਹੋਰ ਅਗੇ ਤਕ ਦੇਖਣਾ ਪਵੇਗਾ। ਪਰ ਇਸ ਸਮੇਂ ਤਕ, ਮੈਂ ਇਕ ਨੂੰ ਲਭਣ ਦੀ ਕੋਸ਼ਿਸ਼ ਕਰਦੀ ਰਹੀ ਹਾਂ, ਮੈਂ ਕੋਈ ਨਹੀਂ ਦੇਖਿਆ। ਸਾਡੇ ਕੋਲ ਬਹੁਤ ਸਾਰੇ ਗੁਰੂ ਹਨ, ਬਹੁਤ ਸਾਰੇ ਅਧਿਆਪਕ ਵਖ ਵਖ ਵੰਸ਼ ਅਤੇ ਵਖ ਵਖ ਸਕੂਲਾਂ ਤੋਂ, ਅਤੇ ਬਹੁਤ ਚੰਗੀ ਤਰਾਂ ਸਥਾਪਿਤ, ਪਰ ਮੈਂ ਅਜ਼ੇ ਕੋਈ ਪੰਜਵੇਂ ਪਧਰ ਤੇ ਨਹੀਂ ਦੇਖਦੀ। ਉਹ ਤੁਹਾਨੂੰ ਦੀਖਿਆ ਦੇ ਸਕਦੇ ਹਨ ਆਪਣੇ ਅਤੀਤ ਦੇ, ਪਹਿਲੇ ਹੀ ਸਵਰਗਾਂ ਨੂੰ ਚਲੇ ਗਏ ਸਤਿਗੁਰੂ ਤੇ ਨਿਰਭਰ ਕਰਦੇ ਹੋਏ, ਪਰ ਉਹ ਖੁਦ ਆਪ ਆਪਣੇ ਟੀਚੇ ਤੇ ਨਹੀਂ ਪਹੁੰਚੇ, ਜਿਵੇਂ ਪੰਜਵੇਂ ਪਧਰ ਤੇ ਹੋਣਾ।ਸਾਡੇ ਕੋਲ ਐਸਟਰਲ ਪਧਰ ਤੋਂ ਸਤਿਗੁਰੂ ਦੇ ਘਰ ਤਕ - ਇਹਨੂੰ "ਅਸਲੀ ਸਚਖੰਡ," ਆਖਿਆ ਜਾਂਦਾ ਹੈ, ਭਾਵ ਅਸਲੀ ਨਿਵਾਸ ਜਾਂ ਸਵਰਗ ਜਾਂ ਅਸਲੀ ਨਾਮ ਜਾਂ ਬੁਧ ਦੀ ਅਸਲੀ ਧਰਤੀ। ਘਟੋ ਘਟ ਪੰਜਵੇਂ ਪਧਰ ਤੇ, ਪਰ ਮੈਂ ਕੋਈ ਗੁਰੂ ਨਹੀਂ ਦੇਖ ਸਕਦੀ। ਇਹ ਨਹੀਂ ਕਿਉਂਕਿ ਉਹ ਸੰਨਿਆਸੀ ਨਹੀਂ ਹਨ, ਸੋ ਉਨਾਂ ਨੇ ਪ੍ਰਾਪਤੀ ਨਹੀਂ ਕੀਤੀ, ਉਹ ਪਜੰਵੇਂ ਪਧਰ ਵਿਚ ਨਹੀਂ ਹਨ, ਜਾਂ ਸ਼ਾਇਦ ਇਥੋਂ ਤਕ ਵਧੇਰੇ ਉਚਾ, ਜੇ ਸੰਭਵ ਹੋਵੇ। ਪਰ ਜਿਆਦਾਤਰ ਇਸ ਧਰਤੀ ਤੋਂ, ਇਕ ਗੁਰੂ ਨੂੰ ਸਿਰਫ ਪੰਜਵੇਂ ਪਧਰ ਤਕ ਉਚਾ ਚੁਕਿਆ ਜਾਵੇਗਾ, ਅਤੇ ਸਿਰਫ ਬੇਮਿਸਾਲ ਵਾਲੇ ਇਸ ਤੋਂ ਪਰੇ ਜਾ ਸਕਦੇ ਹਨ। ਪਰ ਪੰਜਵਾਂ ਪਧਰ ਪਹਿਲਾਂ ਹੀ ਬੇਹਦ ਸੁੰਦਰ ਅਤੇ ਸ਼ਾਨਦਾਰ ਹੈ; ਤੁਸੀਂ ਕਦੇ ਛਡਣਾ ਨਹੀਂ ਚਾਹੋਂਗੇ। ਇਥੋਂ ਤਕ ਐਸਟਰਲ ਪਧਰ ਵਿਚ ਵੀ - ਬਹੁਤ ਸਾਰੇ ਲੋਕ ਅਸਥਾਈ ਤੌਰ ਤੇ ਮਰ ਜਾਂਦੇ ਅਤੇ ਐਸਟਰਲ ਪਧਰ ਨੂੰ ਜਾਂਦੇ ਹਨ, ਅਤੇ ਉਹ ਕਦੇ ਵਾਪਸ ਇਥੇ ਨਹੀਂ ਆਉਣਾ ਚਾਹੁੰਦੇ। ਜਦੋਂ ਉਹ ਇਥੇ ਵਾਪਸ ਆਉਂਦੇ ਹਨ, ਉਹ ਇਕ ਲੰਮੇਂ, ਲੰਮੇਂ ਸਮੇਂ ਤਕ ਰੋਣਾ ਜ਼ਾਰੀ ਰਖਦੇ ਹਨ ਕਿਉਂਕਿ ਉਹ ਬਹੁਤ ਦੁਖੀ ਮਹਿਸੂਸ ਕਰਦੇ ਅਤੇ ਉਹ ਬਹੁਤ ਹੀ ਤਾਂਘ ਮਹਿਸੂਸ ਕਰਦੇ ਹਨ ਵਾਪਸ ਜਾਣ ਲਈ ਜਿਥੇ ਉਹ ਅਸਥਾਈ ਤੌਰ ਤੇ ਸਨ - ਆਪਣਾ ਸਰੀਰ ਛਡਿਆ ਸੀ ਅਤੇ ਆਤਮਾ ਨਾਲ ਉਥੇ ਗਏ ਸੀ। ਉਹ ਇਸ ਨੂੰ ਇਕ "ਮੌਤ-ਨੇੜੇ ਅਨੁਭਵ" ਆਖਦੇ ਹਨ।ਸੋ ਮੁਕਤ ਅਤੇ ਗਿਆਨਵਾਨ ਹੋਣ ਲਈ, ਤੁਹਾਡੇ ਕੋਲ ਇਕ ਜਿੰਦਾ ਸਤਿਗੁਰੂ ਹੋਣਾ ਜ਼ਰੂਰੀ ਹੈ। ਉਹ ਤਾਂ ਨਿਸ਼ਚਿਤ ਹੈ। ਇਥੋਂ ਤਕ ਬੋਧੀਧਰਮਾ ਨੂੰ ਵੀ ਸਾਰੇ ਰਾਹ ਚੀਨ ਨੂੰ ਜਾਣਾ ਪਿਆ ਸੀ, ਸਾਰਾ ਦੁਖ ਅਤੇ ਮੁਸੀਬਤਾਂ ਸਹਿਣੀਆਂ ਪਈਆਂ, ਇਥੋਂ ਤਕ ਗਲਤ ਸਮਝਿਆ ਗਿਆ ਅਤੇ ਤਕਰੀਬਨ ਆਪਣੀ ਜਾਨ ਗੁਆ ਬੈਠਾ ਕਿਉਂਕਿ ਉਹ ਭਾਰਤ ਬਾਰੇ ਨਹੀਂ ਪ੍ਰਵਾਹ ਕਰਦੇ ਸੀ। ਉਨਾਂ ਨੇ ਸੋਚਿਆ, "ਉਹ ਚੀਨਾ ਨਹੀਂ ਹੈ। ਉਹ ਇਥੇ ਕਾਹਦੇ ਲਈ ਹੈ? ਜਾਂ ਕੀ ਉਹ ਸਾਡਾ ਪੈਸਾ ਚਾਹੁੰਦਾ ਹੈ, ਸਾਡੀਆਂ ਕੁੜੀਆਂ, ਜਾਂ ਜੋ ਵੀ ਉਹ ਚਾਹੁੰਦਾ ਹੈ?" ਸ਼ੁਰੂ ਵਿਚ ਇਹ ਪੂਰਾ ਭਰੋਸਾ ਨਹੀਂ ਸੀ, ਉਹਨਾਂ ਦੇ ਛਡ ਕੇ ਚਲੇ ਜਾਣ ਵਾਲੇ ਦਿਨ ਤਕ। ਉਥੇ ਅਜ਼ੇ ਵੀ ਕੁਝ ਸ਼ਕ ਸੀ ਕਿ ਉਹ ਕੌਣ ਸੀ। ਪਰ ਫਿਰ, ਸਜਿ ਪੰਜ ਪੈਰੋਕਾਰਾਂ ਨੂੰ ਸਿਖਾਉਣ ਦੇ ਸਫਲ ਹੋ ਗਏ ਅਤੇ ਇਕ ਉਤਰਾਧਿਕਾਰੀ ਲਭ ਲਿਆ ਉਨਾਂ ਦੇ ਚੀਨ ਛਡਣ ਤੋਂ ਪਹਿਲਾਂ। ਸੋ ਇਹ ਉਨਾਂ ਦਾ ਮਕਸਦ ਸੀ। ਉਸ ਸਮੇਂ, ਉਥੇ ਪਹਿਲੇ ਹੀ ਚੀਨ ਵਿਚ ਬੁਧ ਧਰਮ ਦੀ ਕੁਝ ਵੰਸ਼ ਸੀ, ਅਤੇ ਉਨਾਂ ਕੋਲ ਪਹਿਲੇ ਹੀ ਇਕ ਭਿਕਸ਼ੂ ਵਰਗ ਸੀ ਅਤੇ ਉਹ ਸਭ। ਪਰ ਅਜੇ ਵੀ, ਸ਼ਾਇਦ ਉਥੇ ਇਕ ਅਸਲੀ ਗਿਆਨਵਾਨ ਗੁਰੂ ਦੀ ਕਮੀ ਸੀ। ਸੋ ਬੋਧੀਧਰਮਾ ਨੂੰ ਉਥੇ ਜਾ ਕੇ ਇਹ ਫੈਲ਼ਾਉਣਾ ਪਿਆ, ਕੁਝ ਰੂਹਾਨੀ ਐਨਰਜ਼ੀ ਚੀਨੀ ਭਿਕਸ਼ੂਆਂ, ਪੈਰੋਕਾਰਾਂ, ਅਤੇ ਕੁਝ ਬਾਹਰਲੇ ਪੈਰੋਕਾਰਾ ਜਾਂ ਗੈਰ-ਪੈਰੋਕਾਰਾਂ ਵਿਚ ਕੁਝ ਰੂਹਾਨੀ ਐਨਰਜ਼ੀ ਭਰਨ ਲਈ, ਚੀਨ ਨੂੰ ਥੋੜਾ ਹੋਰ ਅਗੇ ਵਧਾਉਣ ਲਈ, ਉਚਾ ਚੁਕਣ ਲਈ ਜਿਥੋਂ ਇਹ ਸੀ।ਇਕ ਚੰਗਾ, ਅਸਲੀ ਸਤਿਗੁਰੂ ਬਹੁਤ ਸਾਰੇ ਲੋਕਾਂ ਨੂੰ ਵਖ ਵਖ ਦੇਸ਼ਾਂ ਵਿਚ ਇਕੋ ਸਮੇਂ, ਇਕੋ ਜੀਵਨਕਾਲ ਵਿਚ ਉਚਾ ਚੁਕ ਸਕਦਾ ਹੈ। ਜੇਕਰ ਉਹਨਾਂ ਲੋਕਾਂ ਨੇ ਗੁਰੂ ਨਾਲ ਗਿਆਨ ਪ੍ਰਾਪਤ ਕਰਨ ਲਈ ਨਾ ਗਏ ਹੋਣ, ਉਨਾਂ ਦੀ ਜਿੰਦਾ ਸਤਿਗੁਰੂ ਸ਼ਕਤੀ/ਐਨਰਜ਼ੀ ਅਜ਼ੇ ਵੀ ਇਹ ਕੁਝ ਕੁ ਉਨਾਂ ਵਿਚ ਭਰ ਸਕਦੀ ਹੈ। ਅਤੇ ਫਿਰ ਉਨਾਂ ਦਾ ਪਧਰ ਹੋਰ ਉਚਾ ਹੋ ਜਾਵੇਗਾ, ਅਤੇ ਉਹ ਸ਼ਾਇਦ ਵਾਪਸ ਆਉਣਗੇ ਅਤੇ ਕਿਸੇ ਹੋਰ ਗੁਰੂ ਨੂੰ ਮਿਲਣਗੇ ਜਾਂ ਸ਼ਾਇਦ ਇਸੇ ਗੁਰੂ ਨੂੰ ਦੁਬਾਰਾ, ਹੋਰ ਪੂਰਨ ਗਿਆਨ ਪ੍ਰਾਪਤ ਕਰਨ ਲਈ ਅਤੇ ਮੁਕਤ ਹੋਣ ਲਈ।ਕੁਝ ਲੋਕ, ਜੇਕਰ ਉਹ ਕੁਆਨ ਯਿੰਨ ਵਿਧੀ ਸਿਖਦੇ ਹਨ, ਬਿਨਾਂਸ਼ਕ, ਉਹ ਇਕੋ ਜੀਵਨਕਾਲ ਵਿਚ ਮੁਕਤ ਹੋ ਜਾਂਦੇ ਹਨ - ਪਰ ਕੁਝ ਮਾੜੇ ਵਾਲੇ ਜਾਂ ਬਹੁਤੇ ਹੌਲੀ, ਫਿਰ ਸ਼ਾਇਦ ਇਸ ਜੀਵਨਕਾਲ ਵਿਚ ਨਹੀਂ ਮੁਕਤ ਹੁੰਦੇ, ਪਰ ਅਗਲੇ ਜੀਵਨ ਵਿਚ। ਅਤੇ ਕਈ ਇਤਨਾ ਗਹਿਰਾ ਡਿਗ ਪੈਂਦੇ ਹਨ, ਉਨਾਂ ਕੋਲ ਇਤਨਾ ਸ਼ਕ ਹੈ ਅਤੇ ਅੰਦਰੋਂ ਸਤਿਗੁਰੂ ਦੀ ਨਿੰਦਿਆ ਕਰਦੇ ਹਨ, ਬਾਹਰੋਂ ਜਾਂ ਸਤਿਗੁਰੂ ਦੀ ਤਕਨੀਕੀ ਅਤੇ ਸਿਖਿਆ ਚੋਰੀ ਕਰ ਲੈਂਦੇ, ਜੋ ਉਨਾਂ ਨੂੰ ਹੋਰਨਾਂ ਲੋਕਾਂ ਨੂੰ ਦਸਣਾ ਨਹੀਂ ਚਾਹੀਦਾ ਸੀ, ਸਿਵਾਇ ਗੁਰੂ ਦੀ ਮੌਜ਼ੂਦਗੀ ਵਿਚ। ਪਰ, ਬਿਨਾਂਸ਼ਕ, ਸ਼ੁਹਰਤ ਅਤੇ ਕਿਸਮਤ ਲਈ ਲਾਲਚ ਉਨਾਂ ਨੂੰ ਅੰਨਾ ਕਰਦਾ ਹੈ, ਸੋ ਉਹ ਬਸ ਚੀਜ਼ਾਂ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ ਇਹ ਬਹੁਤ ਸੌਖਾ ਹੈ ਲੋਕਾਂ ਨੂੰ ਸਿਖਾਉਣਾ ਤਾਂਕਿ ਪੈਸੇ ਲਈ, ਇਜ਼ਤ ਲਈ, ਗਡੀਆਂ ਹੋਣ ਲਈ, ਖੂਬਸੂਰਤ ਕਪੜੇ, ਅਤੇ ਸਭ ਕਿਸਮ ਦੀਆਂ ਚੀਜ਼ਾਂ।ਉਹ ਬਸ ਆਪਣੀ ਅਭਿਲਾਸ਼ਾ ਦੁਆਰਾ ਅੰਨੇ ਹੋ ਰਹੇ ਹਨ, ਉਨਾਂ ਦੀ ਆਪਣੀ ਮਨਘੜਤ ਇਛਾ ਦੁਆਰਾ, ਸੋ ਉਹ ਬਸ ਚੀਜ਼ਾਂ ਕਰਦੇ ਹਨ। ਪਰ ਉਹ ਨਹੀਂ ਜਾਣਦੇ ਇਹ ਬ੍ਰਹਿਮੰਡ ਵਿਚ ਇਕ ਮਹਾਨ ਅਪਰਾਧ ਹੈ, ਅਤੇ ਉਨਾਂ ਦੀ ਸਜ਼ਾ ਭਿਆਨਕ ਤੋਂ ਪਰੇ ਹੋਵੇਗੀ, ਦੁਖ ਤੋਂ ਪਰੇ ਹੋਵੇਗੀ। ਓਹ ਰਬਾ, ਤੁਸੀਂ ਕਦੇ ਵੀ ਅਜਿਹੀ ਇਕ ਸਥਿਤੀ ਵਿਚ ਨਹੀਂ ਹੋਣਾ ਚਾਹੋਂਗੇ। ਕ੍ਰਿਪਾ ਕਰਕੇ ਕਿਸੇ ਨੂੰ ਨਾ ਦਸਣਾ ਜੋ ਤੁਸੀਂ ਸਿਖਿਆ ਹੈ, ਸਿਵਾਇ ਉਹ ਵਿਆਕਤੀ ਜਿਹੜਾ ਆਉਂਦਾ ਹੈ ਅਤੇ ਦੀਖਿਆ ਚਾਹੁੰਦਾ ਹੈ ਆਪਣੇ ਲਈ। ਬਹੁਤੀ ਸਖਤ ਕੋਸ਼ਿਸ਼ ਨਾ ਕਰਨੀ ਮੇਰੇ ਲਈ ਹੋਰ ਪੈਰੋਕਾਰਾਂ ਨੂੰ ਬਣਾਉਣ ਲਈ, ਮੈਨੂੰ ਜਿਵੇਂ ਇਕ ਵਡਾ ਅਤੇ ਮਹਾਨ ਸਫਲ ਗੁਰੂ ਬਨਾਉਣ ਲਈ - ਨਹੀਂ, ਨਾ ਕਰਨਾ। ਕਿਉਂਕਿ ਬਹੁਤੇ ਲੋਕ ਆਉਂਦੇ ਹਨ, ਸ਼ਾਇਦ ਉਤਨੀ ਵਧੇਰੇ ਸਮਸਿਆ ਮੇਰੇ ਕੋਲ ਹੋਵੇਗੀ। ਜੇਕਰ ਇਹ ਲੋਕ ਦਿਲ ਤੋਂ ਪਵਿਤਰ ਨਹੀਂ ਹਨ, ਅਤੇ ਸੰਜ਼ੀਦਗੀ ਨਾਲ ਦੀਖਿਆ ਲਈ ਨਹੀਂ ਤਾਂਘਦੇ ਘਰ ਨੂੰ ਜਾਣ ਲਈ, ਆਪਣੇ ਅਸਲੀ ਘਰ ਨੂੰ, ਫਿਰ ਕ੍ਰਿਪਾ ਕਰਕੇ ਨਾ ਕਰਨਾ। ਇਹ ਬਸ ਹੋਰ ਕਰਮ ਬਣਾਉਦਾ ਹੈ ਮੇਰੇ ਲਈ ਸਹਿਣ ਲਈ, ਬਸ ਇਹੀ।ਅਤੇ ਨਾਲੇ, ਅਜ਼ੀਬ ਹੈ ਕਿ ਔ ਲੈਕ (ਵੀਐਤਨਾਮ) ਵਿਚ ਅਸੀਂ ਕਹਿੰਦੇ ਹਾਂ, "ਕੂ ਵਾਟ ਵਾਟ ਟ੍ਰਾ ਓਨ, ਕੂ ਹਾਨ ਹਾਨ ਟ੍ਰਾ ਓਅਨ," ਭਾਵੇਂ ਜੇਕਰ ਤੁਸੀਂ ਜਾਨਵਰ-ਲੋਕਾਂ ਨੂੰ ਬਚਾਉਂਦੇ ਹੋ, ਉਹ ਤੁਹਾਨੂੰ ਰਹਿਮਦਿਲੀ ਨਾਲ ਅਤੇ ਹੋਰ ਮਦਦ ਨਾਲ ਅਦਾ ਕਰਨਗੇ, ਪਰ ਜੇਕਰ ਤੁਸੀਂ ਮਨੁਖਾਂ ਦੀ ਮਦਦ ਕਰਦੇ ਹੋ, ਉਹ ਤੁਹਾਨੂੰ ਬੁਰਿਆਈ ਵਾਪਸ ਦੇਣਗੇ। ਮੈਂ ਨਹੀਂ ਜਾਣਦੀ ਕਿਉਂ। ਥੋੜੇ ਜਿਹੇ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀ - ਜਿਨਾਂ ਲਈ ਮੈਂ ਬਹੁਤ ਸਖਤ ਕੰਮ ਕੀਤਾ, ਉਨਾਂ ਨੂੰ ਸ਼ਰਨਾਰਥੀ ਕੈਂਪਾਂ ਵਿਚੋਂ ਬਚਾਇਆ ਅਤੇ ਉਨਾਂ ਦੀ ਵਖ-ਵਖ ਤਰੀਕਿਆਂ ਵਿਚ ਮਦਦ ਕੀਤੀ ਸੀ, ਸਿਧੇ ਤੌਰ ਤੇ ਅਤੇ ਅਸਿਧੇ ਤੌਰ ਤੇ - ਉਨਾਂ ਵਿਚੋਂ ਕਈ ਇਥੋਂ ਤਕ ਮੇਰੇ ਵਿਰੁਧ ਹੋ ਗਏ, ਮੇਰੀਆਂ ਸਿਖਿਆਵਾਂ ਬਾਰੇ ਮਾੜੀਆਂ ਚੀਜ਼ਾਂ ਕਹਿੰਦੇ ਹੋਏ, ਅਤੇ ਇਥੋਂ ਤਕ ਚੋਰੀ ਕੀਤਾ ਜਿਵੇਂ ਮੈਂ ਸਿਖਾਉਂਦੀ ਅਤੇ ਮਸ਼ਹੂਰ ਹੋਣ ਲਈ ਹਰ ਇਕ ਤਰੀਕੇ ਨਾਲ ਮੇਰੀ ਨਕਲ ਕੀਤੀ। ਅਤੇ ਉਹ ਨਹੀਂ ਜਾਣਦੇ ਉਨਾਂ ਲਈ ਨਰਕ ਵਿਚ ਕੀ ਉਡੀਕ ਰਿਹਾ ਹੈ, ਸਚਮੁਚ। ਤੁਸੀਂ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰੋਂਗੇ।ਜੇਕਰ ਤੁਸੀਂ ਵਿਸ਼ਵਾਸ਼ ਕਰ ਸਕਦੇ ਹੋ ਇਹ ਸੰਸਾਰ ਮੌਜ਼ੂਦ ਹੈ, ਫਿਰ ਤੁਹਾਨੂੰ ਵਿਸ਼ਵਾਸ਼ ਕਰਨਾ ਚਾਹੀਦਾ ਹੈ ਕਿ ਨਰਕ ਮੌਜ਼ੂਦ ਹੈ। ਅਤੇ ਨਰਕ ਇਕ ਭਿਆਨਕ, ਬੇਰਹਿਮ, ਦਰਦਨਾਕ ਸਥਾਨ ਹੈ ਹੋਣ ਲਈ। ਕੁਝ ਨਰਕ, ਇਹ ਬਸ ਬੇਰੋਕ ਹੈ। ਅਸੀਂ ਇਸ ਨੂੰ "ਨਿਰੰਤਰ ਨਰਕ" ਆਖਦੇ ਹਾਂ। ਤੁਸੀਂ ਉਥੇ ਵਿਚ ਸਦਾ ਲਈ ਰਹਿ ਸਕਦੇ ਹੋ ਅਤੇ ਉਹ ਤੁਹਾਨੂੰ ਕਦੇ ਨਹੀਂ ਜਾਣ ਦੇਣਗੇ। ਅਤੇ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਿਤਨਾ ਕੁਟਿਆ ਜਾਵੇ ਜਾਂ ਕਟਿਆ ਜਾਵੇ ਜਾਂ ਉਹ ਤੁਹਾਡਾ ਸਿਰ ਵਢ ਦਿੰਦੇ ਹਨ, ਇਹ ਵਾਪਸ ਦੁਬਾਰਾ ਨਵੇਂ ਵਾਂਗ ਆਉਂਦਾ ਹੈ। ਜੋ ਵੀ ਤੁਹਾਡੇ ਤੋਂ ਕਟਿਆ ਜਾਂਦਾ ਹੈ, ਇਹ ਤੁਹਾਨੂੰ ਕੋਈ ਹੋਰ ਲਾਭ ਨਹੀਂ ਦੇਵੇਗਾ।ਠੀਕ ਹੈ, ਜੇਕਰ ਮੇਰੇ ਕੋਲ ਹੋਰ ਚੀਜ਼ਾਂ ਹੋਈਆਂ ਤੁਹਾਨੂੰ ਦਸਣ ਲਈ, ਮੈਂ ਸੋਚਾਂਗੀ ਮੈਂ ਬਾਅਦ ਵਿਚ ਹੋਰ ਗਲਾਂ ਕਰਾਂਗੀ। ਇਹ ਕੋਈ ਕਾਹਲੀ ਨਹੀਂ ਹੈ। ਪ੍ਰਮਾਤਮਾ ਤੁਹਾਨੂੰ ਸਭ ਤੋਂ ਵਧੀਆ ਨਾਲ ਬਖਸ਼ੇ। ਜ਼ਰੂਰੀ ਨਹੀਂ ਕਿ ਪੈਸਾ ਹੋਵੇ ਜਾਂ ਜਾਇਦਾਦ, ਬਸ ਸਭ ਤੋਂ ਵਧੀਆ। ਤੁਹਾਡਾ ਭਲਾ ਹੋਵੇ। ਤੁਹਾਡੇ ਤੇ ਮਿਹਰ ਹੋਵੇ। ਤੁਸੀਂ ਪਿਆਰ ਕੀਤੇ ਜਾਵੋਂ, ਇਹ ਜਾਣੋਂ ਅਤੇ ਇਹ ਮਹਿਸੂਸ ਕਰੋਂ। ਕ੍ਰਿਪਾ ਕਰਕੇ ਚੰਗੀ ਤਰਾਂ ਮੈਡੀਟੇਸ਼ਨ ਕਰੋ। ਪ੍ਰਮਾਤਮਾ ਦਾ ਧੰਨਵਾਦ ਕਰੋ, ਪ੍ਰਮਾਤਮਾ ਦੀ ਸ਼ਲਾਘਾ ਕਰੋ, ਸਤਿਗੁਰੂ ਦਾ ਧੰਨਵਾਦ ਕਰੋ, ਸਤਿਗੁਰੂ ਦੀ ਸ਼ਲਾਘਾ ਕਰੋ ਅਤੇ ਤੁਹਾਨੂੰ ਸਰੀਰਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਅਤੇ ਰੂਹਾਨੀ ਤੌਰ ਤੇ ਭਰਪੂਰਤਾ ਨਾਲ ਨਿਵਾਜਿਆ ਜਾਵੇਗਾ। ਆਮੇਨ। ਅਲਵਿਦਾ।Photo Caption: ਰੂਹ ਦੀ ਸਰਦੀ ਬਸੰਤ ਦੇ ਨਾਲ ਰੀਯੂਨੀਅਨ ਹੋਰ ਫਾਇਦੇਮੰਦ ਬਨਾਉਣਾ ਹੈ!