ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਹਰ ਚੀਜ਼ ਜੋ ਤੁਸੀਂ ਹੋਰਨਾਂ ਲਈ ਕਰਦੇ ਹੋ, ਯਾਦ ਰਖੋ, ਤੁਸੀਂ ਕਰਮ ਸਹਿਣ ਕਰੋਂਗੇ। ਇਹ ਸੰਭਵ ਨਹੀਂ ਹੈ ਕਿ ਤੁਸੀਂ ਕਿਸੇ ਵਿਆਕਤੀ ਦੀ ਮਦਦ ਕਰਦੇ ਹੋ ਅਤੇ ਤੁਸੀਂ ਕਰਮ-ਰਹਿਤ ਹੋ ਜਾਵੋਂਗੇ। ਇਹ ਇਸ ਤਰਾਂ ਨਹੀਂ ਹੈ। ਕਿਵੇਂ ਨਾ ਕਿਵੇਂ, ਤੁਹਾਨੂੰ ਕੁਝ ਸਹਿਣੇ ਪੈਣਗੇ।ਭਾਰਤ ਵਿਚ ਉਥੇ ਇਕ ਕਹਾਣੀ ਹੈ। ਇਕ ਆਦਮੀ ਨੇ ਇਕ ਗੁਰੂ ਤੋਂ ਸਿਖਿਆ ਕਿ ਉਸ ਨੂੰ ਗਰੀਬ ਲੋਕਾਂ ਨੂੰ ਜਾਂ ਬੁਰੇ ਲੋਕਾਂ ਨੂੰ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਕਿਉਂਕਿ ਉਹ ਗਰੀਬ ਬਣ ਜਾਵੇਗਾ ਜਾਂ ਉਸ ਨੂੰ ਖੁਦ ਆਪ ਨੂੰ ਨਰਕ ਨੂੰ ਜਾਣਾ ਪਵੇਗਾ ਉਨਾਂ ਪਾਪਾਂ ਲਈ ਜੋ ਲੋਕਾਂ ਨੇ ਕੀਤੇ ਸਨ ਜਿਨਾਂ ਦੀ ਉਸ ਨੇ ਮਦਦ ਕੀਤੀ ਸੀ। ਓਹ, ਉਹਹ ਵਿਆਕਤੀ ਉਪਰ ਥਲੇ ਛਾਲਾਂ ਮਾਰਦਾ ਸੀ, ਅਤੇ ਕਿਹਾ, "ਓਹ, ਇਹ ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵੀਧਆ ਹੈ। ਓਹ, ਹਰ ਇਕ ਖੁਸ਼ ਅਤੇ ਆਜ਼ਾਦ ਹੋ ਸਕਦਾ ਅਤੇ ਉਨਾਂ ਕੋਲ ਸਭ ਹੋਵੇਗਾ ਜਿਸ ਦੀ ਉਨਾਂ ਨੂੰ ਲੋੜ ਹੈ; ਮੈਂ ਇਕਲਾ ਨਰਕ ਨੂੰ ਜਾ ਸਕਦਾ ਹਾਂ। ਇਹ ਇਕ ਬਹੁਤ ਚੰਗਾ ਸੌਦਾ ਹੈ, ਚੰਗਾ ਕਾਰੋਬਾਰ।" ਸੋ, ਇਹ ਨਿਰਭਰ ਕਰਦਾ ਹੈ ਕਿ ਕੌਣ ਇਹ ਸੁਣਦਾ ਹੈ ਅਤੇ ਇਸ ਸੰਸਾਰ ਵਿਚ ਕੌਣ ਕੀ ਕਰਨਾ ਚਾਹੁੰਦਾ ਹੈ ਅਤੇ ਕਿਹਦੇ ਲਈ।ਇਸੇ ਕਰਕੇ ਗੁਰੂ, ਉਹ ਪ੍ਰਵਾਹ ਨਹੀਂ ਕਰਦੇ। ਉਹ ਜਾਣਦੇ ਹਨ ਉਨਾਂ ਦਾ ਕੰਮ ਮੁਸ਼ਕਲ ਹੈ ਅਤੇ ਉਹ ਜਾਣਦੇ ਹਨ ਉਨਾਂ ਦਾ ਦੁਖ ਬਹੁਤ ਜਿਆਦਾ ਹੋਵੇਗਾ, ਨਿਰੰਤਰ, ਲਗਾਤਾਰ, ਹਰ ਰੋਜ਼, ਵਖਰੀਆਂ ਸਥਿਤੀਆਂ ਵਿਚ ਜਾਂ ਕਦੇ ਕਦਾਂਈ ਨਰਕ ਵਿਚ; ਜਾਂ ਕਦੇ ਕਦਾਂਈ ਇਕ ਨੀਵੇਂ ਪਧਰ ਵਿਚ, ਜਿਵੇਂ ਐਸਟਰਲ ਪਧਰ, ਜਾਂ ਧਰਤੀ ਉਤੇ ਇਥੇ ਸਜ਼ਾ ਦਿਤੀ ਜਾਵੇਗੀ! ਪਰ ਉਹ ਬਦ ਇਹ ਕਰਦੇ ਹਨ ਕਿਉਂਕਿ ਉਹ ਇਹ ਨਾ ਕਰਨ ਤੋਂ ਰਹਿ ਨਹੀਂ ਸਕਦੇ।ਜਿਵੇਂ, ਉਥੇ ਇਕ ਗੁਰੂ ਅਤੇ ਇਕ ਪੈਰੋਕਾਰ ਦੀ ਇਕ ਕਹਾਣੀ ਹੈ ਜਿਹੜੇ ਇਕ ਦਰਿਆ ਨੂੰ ਪਾਰ ਕਰਨ ਲਈ ਇਕ ਕਿਸ਼ਤੀ ਉਤੇ ਸਨ। ਪਰ ਗੁਰੂ ਨੇ ਪਾਣੀ ਵਿਚ ਸੰਘਰਸ਼ ਕਰਦਾ ਹੋਇਆ ਇਕ ਬਿਛੂ-ਵਿਆਕਤੀ ਦੇਖਿਆ, ਸੋ ਉਸ ਨੇ ਆਪਣਾ ਹਥ ਬਾਹਰ ਕੀਤਾ ਬਿਛੂ-ਵਿਆਕਤੀ ਦੇ ਉਪਰ ਆਉਣ ਲਈ ਅਤੇ ਉਸ ਨੇ ਉਹਨੂੰ ਕਿਸ਼ਤੀ ਵਿਚ ਰਖਣ ਦੀ ਕੋਸ਼ਿਸ਼ ਕੀਤੀ ਤਾਂਕਿ ਬਿਛੂ-ਵਿਆਕਤੀ ਡੁਬ ਨਾ ਜਾਵੇ। ਅਤੇ ਫਿਰ ਬਿਛੂ-ਵਿਆਕਤੀ ਨੇ ਉਸ ਨੂੰ ਦੰਦੀ ਵਢੀ, ਅਤੇ ਫਿਰ ਦਰਿਆ ਵਿਚ ਛਾਲ ਮਾਰੀ, ਕਿਵੇਂ ਨਾ ਕਿਵੇਂ ਦਰਿਆ ਵਿਚ ਵਾਪਸ ਚਲਾ ਗਿਆ ਅਤੇ ਦੁਬਾਰਾ ਸੰਘਰਸ਼ ਕਰ ਰਿਹਾ ਸੀ। ਅਤੇ ਗੁਰੂ ਨੇ ਦੂਜਾ ਹਥ ਅਗੇ ਵਧਾਇਆ ਉਸ ਨੂੰ ਕਢਣ ਲਈ। ਅਤੇ ਫਿਰ ਉਹੀ ਚੀਜ਼ ਦੁਬਾਰਾ ਵਾਪਰੀ: ਉਸ ਨੂੰ ਦੰਦੀ ਵਢੀ ਗਈ, ਅਤੇ ਬਿਛੂ-ਵਿਆਕਤੀ ਨੇ ਬਚ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਜਦੋਂ ਉਹ ਕਿਸ਼ਤੀ ਵਿਚੋਂ ਬਾਹਰ ਨਿਕਲ ਗਿਆ, ਉਹ ਦੁਬਾਰਾ ਦਰਿਆ ਵਿਚ ਡਿਗ ਪਿਆ। ਸੋ, ਗੁਰੂ ਨੇ ਆਪਣਾ ਹਥ ਬਾਹਰ ਕਢਿਆ ਉਸ ਬਿਛੂ-ਵਿਆਕਤੀ ਨੂੰ ਦੁਬਾਰਾ ਬਾਹਰ ਕਢਣ ਲਈ।ਅਤੇ ਪੈਰੋਕਾਰ ਨੇ ਉਸ ਨੂੰ ਰੋਕਿਆ, ਉਸ ਦਾ ਹਥ ਪਕੜਿਆ ਅਤੇ ਕਿਹਾ, "ਬਿਛੂ-ਵਿਆਕਤੀ ਤੁਹਾਨੂੰ ਦੁਬਾਰਾ ਦੰਦੀ ਵਢਣ ਲਗਾ ਹੈ?" ਗੁਰੂ ਨੇ ਕਿਹਾ, "ਹਾਂਜੀ, ਉਹ ਵਢੇਗਾ।" ਸੋ, ਪੈਰੋਕਾਰ ਨੇ ਉਸ ਨੂੰ ਪੁਛਿਆ, "ਉਹ ਤੁਹਾਨੂੰ ਕਿਉਂ ਦੁਬਾਰਾ ਦੰਦੀ ਵਢੇਗਾ?" ਅਤੇ ਗੁਰੂ ਨੇ ਕਿਹਾ, "ਇਹ ਕਰਨਾ ਉਸ ਦੇ ਸੁਭਾਅ ਵਿਚ ਹੈ।" ਸੋ, ਪੈਰੋਕਾਰ ਨੇ ਗੁਰੂ ਨੂੰ ਪੁਛਿਆ, "ਫਿਰ ਤੁਸੀਂ ਕਿਉਂ ਉਸ ਦੀ ਮਦਦ ਕਰਨੀ ਜ਼ਾਰੀ ਰਖਦੇ ਹੋ? ਤੁਹਾਨੂੰ ਸਟ ਲਗ ਜਾਵੇਗੀ; ਉਹ ਤੁਹਾਨੂੰ ਫਿਰ ਡੰਗ ਮਾਰੇਗਾ।" ਸੋ ਗੁਰੂ ਨੇ ਕਿਹਾ, "ਕਿਉਂਕਿ ਇਹ ਕਰਨਾ ਮੇਰਾ ਸੁਭਾਅ ਹੈ। ਸੋ, ਜੇਕਰ ਬਿਛੂ-ਵਿਆਕਤੀ ਨਹੀਂ ਰੁਕ ਸਕਦਾ, ਆਪਣੇ ਆਵਦੇ ਸੁਭਾਅ ਨੂੰ ਨਹੀਂ ਰੋਕ ਸਕਦਾ,ਦ ਮੈਂ ਵੀ, ਆਪ, ਆਪਣੇ ਆਵਦੇ ਸੁਭਾਅ ਨੂੰ ਨਹੀਂ ਕੰਟ੍ਰੋਲ ਕਰ ਸਕਦਾ। ਮੈਂ ਬਿਛੂ-ਵਿਆਕਤੀ ਨਾਲੋਂ ਬੁਰਾ ਨਹੀਂ ਹੋ ਸਕਦਾ। ਬਿਛੂ-ਵਿਆਕਤੀ ਕਰਦਾ ਹੈ ਜੋ ਉਸ ਨੂੰ ਕਰਨਾ ਪੈ ਰਿਹਾ ਹੈ; ਮੈਂ ਕਰਦਾ ਹਾਂ ਜੋ ਮੈਨੂੰ ਕਰਨਾ ਜ਼ਰੂਰੀ ਹੈ।"ਇਹ ਬਹੁਤ ਮਜ਼ਾਕੀਆ ਹੈ, ਪਰ ਇਹ ਬਹੁਤ ਅਫਸੋਸ ਦੀ ਗਲ ਹੈ। ਇਸੇ ਕਰਕੇ ਬਹੁਤ ਸਾਰੇ ਗੁਰੂ ਦੁਖੀ ਹੁੰਦੇ ਹਨ। ਯੁਗਾਂ ਯੁਗਾਂ ਤੋਂ, ਉਨਾਂ ਕੋਲ ਕਦੇ ਇਕ ਚੰਗਾ ਜੀਵਨ ਨਹੀਂ ਸੀ। ਮਾਲਕ ਈਸਾ ਬਹੁਤ ਹੀ ਭਿਆਨਕ ਢੰਗ ਨਾਲ ਸਲੀਬ ਉਤੇ ਮਰ ਗਏ, ਅਤੇ ਉਨਾਂ ਦੇ ਰਸੂਲ, ਬਾਰਾਂ ਸਭ ਤੋਂ ਨੇੜੇ ਵਾਲੇ ਰਸੂਲ, ਉਹ ਵੀ ਬਹੁਤ ਬੁਰੀ ਤਰਾਂ ਮਰੇ। ਮੇਰੇ ਰਬਾ, ਮੈਂ ਨਹੀਂ ਜਾਣਦੀ ਮਨੁਖ ਅਜਿਹੀਆਂ ਚੀਜ਼ਾਂ ਕਿਵੇਂ ਕਰ ਸਕਦੇ ਹਨ। ਸ਼ਾਇਦ ਉਹ ਮਨੁਖ ਨਹੀਂ ਸਨ; ਉੇਨਾਂ ਨੂੰ ਦਾਨਵਾਂ ਰਾਹੀਂ ਕਾਬੂ ਕੀਤਾ ਗਿਆ ਸੀ ਜਾਂ ਉਹ ਖੁਦ ਦਾਨਵ ਹਨ ਜਿਨਾਂ ਨੇ ਦਾਨਵਾਂ ਵਦੋਂ ਪੁਨਰ ਜਨਮ ਲਿਆ ਸੀ। ਇਹ ਬਹੁਤ ਸੰਭਵ ਹੈ। ਬਸ ਜਿਵੇਂ ਇਕ ਸੰਤ ਧਰਤੀ ਉਤੇ ਪੁਨਰ ਜਨਮ ਲੈ ਸਕਦਾ ਹੈ, ਦਾਨਵ ਵੀ ਧਰਤੀ ਉਤੇ ਪੁਨਰ ਜਨਮ ਲੈ ਸਕਦੇ। ਬ੍ਰਹਿਮੰਡ ਦੇ ਹੇਠਲੇ ਖੇਤਰ ਵਿਚ, ਇਹ ਇਸ ਤਰਾਂ ਹੈ। ਅਤੇ ਅਸੀਂ ਸਾਰੇ ਗੁਰੂਆਂ ਦੇ ਕਰਜ਼ਦਾਰ ਹਾਂ, ਪ੍ਰਾਚੀਨ ਸਮਿਆਂ ਤੋਂ, ਜਿਹੜੇ ਸਾਨੂੰ ਵਾਰ ਵਾਰ, ਵਾਰ ਵਾਰ ਬਚਾਉਂਦੇ ਰਹੇ ਹਨ।ਹੁਣ ਅਸੀਂ ਮਹਾਂਕਸਯਾਪਾ ਵਲ ਵਾਪਸ ਜਾਂਦੇ ਹਾਂ। ਉਨਾਂ ਦੇ ਵਿਆਹ ਤੋਂ ਬਾਅਦ, ਪਤਨੀ ਸਾਇਦ ਭਜਣ ਲਈ ਜਾਂ ਕੁਝ ਅਜਿਹਾ ਇਕ ਗੁਰੂ ਨੂੰ ਲਭਣ ਲਈ ਉਤਸੁਕ ਸੀ, ਅਭਿਆਸ ਕਰਨ ਲਈ, ਮੁਕਤ ਹੋਣ ਲਈ, ਗਿਆਨਵਾਨ ਹੋਣ ਲਈ। ਪਰ ਮਹਾਂਕਸਯਾਪਾ ਨੇ ਉਸ ਨੂੰ ਕਿਹਾ, "ਬਸ ਥੋੜੀ ਦੇਰ ਲਈ ਉਡੀਕ ਕਰੋ। ਅਸੀਂ ਬਸ ਮਾਪਿਆਂ ਨੇ ਇਸ ਤਰਾਂ ਨਹੀਂ ਛਡ ਸਕਦੇ।" ਉਹ ਬਹੁਤ ਵਫਾਦਾਰ ਵੀ ਸੀ ਅਤੇ ਇਕ ਚੰਗਾ ਪੁਤਰ। ਸੋ, ਕੁਝ ਸਾਲਾਂ ਤੋਂ ਬਾਅਦ, ਮਾਪਿਆਂ ਦੀ ਮੌਤ ਹੋ ਗਈ। ਅਤੇ ਫਿਰ ਪੁਤਰ, ਮਹਾਂਕਸਯਾਪਾ ਨੇ ਸਾਰੀਆਂ ਜਾਇਦਾਦਾਂ ਵਿਚ ਦਿਤੀਆਂ ਅਤੇ ਇਹ ਨੌਕਰਾਂ, ਸੇਵਾਦਾਰਾਂ ਨਾਲ ਸਾਂਝਾ ਕੀਤਾ ਜੋ ਉਸ ਦੇ ਘਰ ਵਿਚ, ਉਸ ਦੇ ਮਾਪਿਆਂ ਦੇ ਘਰ ਵਿਚ ਕੰਮ ਕਰਦੇ ਰਹੇ ਸਨ ਜਦੋਂ ਤੋਂ ਉਹ ਛੋਟਾ ਸੀ, ਅਤੇ ਨਾਲੇ ਇਹ ਆਸ ਪਾਸ ਦੇ ਇਲਾਕੇ ਵਿਚ ਗਰੀਬ ਲੋਕਾਂ ਨੂੰ ਦੇ ਦਿਤਾ, ਅਤੇ ਬਸ ਥੋੜਾ ਜਿਹਾ ਬਾਕੀ ਰਹਿ ਗਿਆ, ਸਿਰਫ ਗੁਜ਼ਾਰਾ ਕਰਨ ਲਈ ਕਾਫੀ। ਅਤੇ ਫਿਰ ਮਹਾਂਕਸਯਾਪਾ ਨੇ ਆਪਣੀ ਪਤਨੀ ਨੂੰ ਕਿਹਾ, "ਬਾਹਰ ਸੜਕ ਲੰਮੀ ਹੈ ਅਤੇ ਰੁਖੀ ਹੈ, ਸੋ ਤੁਸੀਂ ਇਥੇ ਰਹੋ। ਮੇਰੇ ਲਈ ਉਡੀਕ ਕਰਨੀ। ਜੇਕਰ ਮੈਂ ਇਕ ਗੁਰੂ ਨੂੰ ਲਭ ਲੈਂਦਾ ਹਾਂ, ਮੈਂ ਤੁਹਾਨੂੰ ਲੈਣ ਲਈ ਵਾਪਸ ਆਵਾਂਗਾ।"ਸੋ ਮਹਾਂਕਸਯਾਪਾ ਨੇ ਸਭ ਜਗਾ ਜਾਣਾ ਜ਼ਾਰੀ ਰਖਿਆ, ਅਤੇ ਬਹੁਤ ਸਾਰੇ ਤਥਾ-ਕਥਿਤ ਗੁਰੂਆਂ ਨੂੰ ਲਭ ਲਿਆ, ਪਰ ਉਸ ਨੇ ਨਹੀਂ ਮਹਿਸੂਸ ਕੀਤਾ ਜਿਵੇਂ ਉਹ ਉਹਦੇ ਲਈ ਕਾਫੀ ਯੋਗ ਸਨ। ਅਤੇ ਫਿਰ ਇਕ ਦਿਨ ਉਹ ਸ਼ਕਿਆਮੁਨੀ ਬੁਧ ਨੂੰ ਮਿਲਿਆ, ਅਤੇ ਬਸ ਕੁਝ ਗਲਬਾਤ ਤੋਂ ਬਾਅਦ ਉਹ ਜਾਣਦਾ ਸੀ ਇਹ ਉਹੀ ਸੀ। ਉਹ ਉਸ ਦਾ ਪੈਰੋਕਾਰ ਬਣਨ ਲਈ ਬਹੁਤ ਉਤਸੁਕ ਸੀ। ਉਹਨੇ ਫਰਸ਼ ਉਤੇ ਗੋਡੇ ਟੇਕੇ ਅਤੇ ਇਹਦੇ ਲਈ ਬੇਨਤੀ ਕੀਤੀ। ਅਤੇ ਸੋ ਉਹ ਬੁਧ ਦਾ ਪੈਰੋਕਾਰ ਬਣ ਗਿਆ, ਇਕ ਭਿਕਸ਼ੂ। ਅਤੇ ਫਿਰ ਉਹ ਬਹੁਤ ਖੁਸ਼ ਸੀ, ਉਸ ਦੇ ਨਾਲ ਅਧਿਐਨ ਕੀਤਾ, ਬਾਹਰ ਭੀਖ ਮੰਗਣ ਲਈ ਗਿਆ ਅਤੇ ਫਿਰ ਅਧਿਐਨ ਅਤੇ ਅਭਿਆਸ ਕੀਤਾ। ਸਭ ਚੀਜ਼ ਇਤਨੀ ਚੰਗੀ ਅਤੇ ਸ਼ਾਂਤਮਈ ਸੀ; ਕਿ ਇਹ ਉਵੇਂ ਸੀ ਜਿਵੇਂ ਉਹ ਚਾਹੁੰਦਾ ਸੀ। ਅਤੇ ਉਹ ਬਹੁਤ ਜ਼ਲਦੀ ਹੀ ਇਕ ਅਰਹੰਤ ਬਣ ਗਿਆ।ਪਰ ਕਿਉਂਕਿ ਉਸ ਤੋਂ ਪਹਿਲਾਂ ਉਸ ਨੂੰ ਇਥੋਂ ਤਕ ਬਾਹਰ ਜਾਂਦਾ ਸੀ, ਭੀਖ ਮੰਗਦਾ, ਅਤੇ ਦਿਹਾੜੀ ਵਿਚ ਪਹਿਲੇ ਹੀ ਇਕ ਵਾਰ ਖਾਂਦਾ, ਸੋ ਜਦੋਂ ਉਸ ਨੇ ਬੁਧ ਦਾ ਅਨੁਸਰਨ ਕੀਤਾ, ਉਸ ਨੇ ਸਮਾਨ ਕਰਨਾ ਜ਼ਾਰੀ ਰਖਿਆ। ਅਤੇ ਬੁਧ ਨੇ ਉਸਦੀ ਪ੍ਰਸ਼ੰਸਾ ਕੀਤੀ। ਅਤੇ ਮਹਾਂਕਸਯਾਪਾ, ਜਦੋਂ ਉਹ ਪਹਿਲੇ ਹੀ ਬਹੁਤ ਬਜ਼ੁਰਗ ਹੋ ਗਿਆ ਸੀ, ਬੁਧ ਨੇ ਇਥੋਂ ਤਕ ਉਸ ਨੂੰ ਸਲਾਹ ਦਿਤੀ, ਉਸ ਨੂੰ ਕਿਹਾ ਕਿ ਉਸ ਨੂੰ ਉਨਾਂ ਦੇ ਨਾਲ ਕੁਝ ਬਿਹਤਰ ਭੋਜਨ ਖਾਣਾ ਚਾਹੀਦਾ ਹੈ, ਸੰਘਾ ਦੇ ਭਿਕਸ਼ੂਆਂ ਨਾਲ, ਤਾਂਕਿ ਉਸ ਦੇ ਕੋਲ ਬਿਹਤਰ ਸਿਹਤ ਹੋਵੇ, ਇਕ ਬਿਹਤਰ ਸਰੀਰ। ਪਰ ਮਹਾਂਕਸਯਾਪਾ ਨੇ ਇਨਕਾਰ ਕਰ ਦਿਤਾ, ਉਹ ਨਹੀਂ ਕਰ ਸਕਦਾ ਸੀ। ਉਹ ਦਿਹਾੜੀ ਵਿਚ ਇਕ ਵਾਰ ਖਾਣ ਦਾ ਬਹੁਤ ਆਦੀ ਹੋ ਗਿਆ ਸੀ, ਇਸ ਕਿਸਮ ਦੇ ਅਨੁਸ਼ਾਸਨ ਦਾ ਆਦੀ ਹੋ ਗਿਆ, 13 ਕਿਸਮ ਦੇ ਅਨੁਸ਼ਾਸਨ ਨਾਲ। ਸੋ ਉਹ ਨਹੀਂ ਬਦਲ ਸਕਦਾ ਸੀ। ਸੋ ਬੁਧ ਨੇ ਕਿਹਾ, "ਠੀਕ ਹੈ, ਇਹ ਚੰਗਾ ਹੈ, ਇਹ ਚੰਗਾ ਹੈ। ਤੁਸੀਂ ਰਹਿ ਸਕਦੇ ਹੋ ਉਸੇ ਤਰਾਂ, ਜਦੋਂ ਤਕ ਤੁਸੀਂ ਠੀਕ ਹੋ।" ਅਤੇ ਮਹਾਂਕਸ਼ਯਾਪਾ ਠੀਕ ਸੀ; ਅਤੇ ਉਹ ਅਜ਼ੇ ਵੀ ਠੀਕ ਹੈ।ਅਤੇ ਮੈਂ ਉਸ ਦੀ ਬਹੁਤ ਆਭਾਰੀ ਹਾਂ। ਮੈਂ ਉਸ ਨੂੰ ਦੁਬਾਰਾ ਕਹਿਣਾ ਚਾਹੁੰਦੀ ਹਾਂ ਕਿ ਮੈਂ ਬੁਧ ਦੇ ਸਰੀਰਾ ਦੀ ਸੁਗਾਤ ਦੀ ਬਹੁਤ, ਬਹੁਤ ਹੀ ਜਿਆਦਾ ਸ਼ੁਕਰਗੁਜ਼ਾਰ ਹਾਂ। ਮੈਂ ਨਹੀਂ ਜਾਣਦੀ ਕਿਵੇਂ ਸ਼ਬਦ ਲਭਣੇ ਹਨ ਪ੍ਰਗਟ ਕਰਨ ਲਈ ਮੈਂ ਇਹਦੀ ਕਿਤਨੀ ਕਦਰ ਕਰਦੀ ਹਾਂ। ਅਤੇ ਮਹਾਂਕਸਯਾਪਾ ਨੇ ਵੀ ਮੈਨੂੰ ਇਕ ਕਟੋਰਾ ਦਿਤਾ, ਜਿਵੇਂ ਇਖ ਭੀਖ ਮੰਗਣ ਵਾਲਾ ਕਟੋਰਾ, ਇਕ ਭੀਖ ਮੰਗਣ ਵਾਲਾ ਕਟੋਰਾ ਅਤੇ ਕੁਝ ਪੀਲੇ ਰੰਗ ਦੇ ਕਪੜਿਆਂ ਦੇ ਛੋਟੇ ਟੋਟੇ।
"ਮਹਾਂਕਸਯਾਪਾ ਅਜ਼ੇ ਵੀ ਚਿਕਨ ਫੁਟ ਪਹਾੜ ਵਿਚ ਸਮਾਧੀ ਵਿਚ ਮਤਰੇਆ ਬੁਧ ਦੇ ਸੰਸਾਰ ਵਿਚ ਪ੍ਰਗਟ ਹੋਣ ਲਈ ਉਡੀਕ ਰਿਹਾ ਹੈ। ਉਸ ਸਮੇਂ ਉਹ ਮਤਰੇਆ ਨੂੰ ਕਟੋਰਾ ਦੇਵੇਗਾ ਜੋ ਚਾਰ ਸਵਰਗੀ ਰਾਜਿਆਂ ਨੇ ਸ਼ਕਿਆਮੁਨੀ ਬੁਧ ਨੂੰ ਦਿਤਾ ਸੀ ਅਤੇ ਜੋ ਸ਼ਕਿਆਮੁਨੀ ਬੁਧ ਨੇ ਉਸ ਨੂੰ ਦਿਤਾ ਸੀ, ਅਤੇ ਇਸ ਸੰਸਾਰ ਵਿਚ ਉਸ ਦਾ ਕੰਮ ਖਤਮ ਹੋ ਜਾਵੇਗਾ।" - ਅਰਹਟ ਸੂਤਰ (ਅਮੀਤਭਾ ਸੂਤਰ) ਦੀ ਮਜਲਸ ਦੇ ਸਤਿਕਾਰਤ ਮਾਸਟਰ ਸੁਆਨ ਹੁਆ (ਵੈਸ਼ਨੋ) ਵਲੋਂ ਇਕ ਟਿਪਣੀ
ਮੈਂ ਇਸ ਨਾਲ ਮਹਾਂਕਸਯਾਪਾ ਦਾ ਮੇਰੇ ਪ੍ਰਤੀ ਇਤਨੇ ਦਿਆਲੂ ਹੋਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਅਸੀਂ ਪਹਿਲੇ ਜਨਮਾਂ ਵਿਚ ਦੋਸਤ ਸੀ, ਅਤੇ ਅਸੀਂ ਇਕ ਦੂਜੇ ਪ੍ਰਤੀ ਚੰਗੇ ਸੀ, ਅਨੁਕੂਲ। ਬੁਧ ਦੀਆਂ ਸਮਾਰਕਾਂ ਲਈ ਤੁਹਾਡਾ ਧੰਨਵਾਦ। ਕਟੋਰੇ ਲਈ ਤੁਹਾਡਾ ਧੰਨਵਾਦ, ਜਿਵੇਂ ਭੀਖ ਮੰਗਣ ਵਾਲਾ ਕਟੋਰਾ, ਭਿਕਸ਼ੂ ਲਈ ਭੀਖ ਮੰਗਣ ਵਾਲਾ ਕਟੋਰਾ। ਅਤੇ ਖੂਬਸੂਰਤ ਪੀਲੇ ਕਪੜੇ ਦੇ ਟੁਕੜਿਆਂ ਦਾ ਵੀ ਤੁਹਾਡਾ ਧੰਨਵਾਦ। ਪਰ ਮੇਰੇ ਖਿਆਲ ਵਿਚ ਮੈਂ ਇਹਨਾਂ ਚੀਜ਼ਾਂ ਵਿਚੋਂ ਕੋਈ ਨਹੀਂ ਵਰਤ ਸਕਦੀ ਜੋ ਤੁਸੀਂ ਲਿਆਂਦੇ ਸੀ। ਸਮਰਕਾਂ ਬਹੁਤ ਕੀਮਤੀ ਹਨ ਬਸ ਕਿਸੇ ਚੀਜ਼ ਲਈ ਉਨਾਂ ਦੀ ਵਰਤੋਂ ਕਰਨ ਲਈ। ਅਤੇ ਕਟੋਰਾ, ਮੇਰੇ ਖਿਆਲ ਵਿਚ, ਮੈਂ ਇਸ ਨੂੰ ਇਕ ਯਾਦਗਾਰ ਵਜੋਂ ਰਖਾਂਗੀ। ਮੈਂਨੂੰ ਚਿੰਤਾ ਹੈ ਜੇਕਰ ਮੈਂ ਇਹ ਖਾਣ ਲਈ ਵਰਤਦੀ ਹਾਂ, ਫਿਰ ਇਹ ਸ਼ਾਇਦ ਟੁਟ ਜਾਵੇ ਕਿਵੇਂ ਵੀ, ਕਿਵੇਂ ਨਾ ਕਿਵੇਂ। ਸੋ ਮੈਂ ਇਹ ਇਕ ਯਾਦਗਾਰ ਵਜੋਂ ਰਖਣਾ ਚਾਹੁੰਦੀ ਹਾਂ ਅਤੇ ਸ਼ਰਧਾ ਲਈ ।ਅਤੇ ਅਜਕਲ, ਤੁਸੀਂ ਜਿਆਸ਼ਾ, ਭਿਕਸ਼ੂਆਂ ਦਾ ਚੋਗਾ ਨਹੀਂ ਪਹਿਨ ਸਕਦੇ, ਅਤੇ ਫਿਰ ਇਧਰ ਉਧਰ ਕਟੋਰੇ ਨਾਲ ਭੀਖ ਮੰਗਣ ਨਹੀਂ ਜਾ ਸਕਦੇ। ਨਹੀਂ। ਅਜਕਲ ਇਸ ਤਰਾਂ ਜੀਣਾ ਬਹੁਤ ਮੁਸ਼ਕਲ ਹੈ, ਜਾਂ ਫਿਰ ਤੁਸੀਂ ਜੇ ਕਿਸੇ ਬਹੁਤ ਸ਼ਰਧਾਲੂ ਬੋਧੀ ਦੇਸ਼ ਵਿਚ ਹੋਵੋਂ - ਭਾਰਤ, ਸ੍ਰੀ ਲੰਕਾ, ਔ ਲੈਕ (ਵੀਐਤਨਾਮ), ਜਾਂ ਬਾਰਮਾ, ਆਦਿ। ਉਧਰ ਉਥੇ, ਉਹ ਬੋਧੀ ਧਰਮ ਸਮਝਦੇ ਹਨ, ਅਤੇ ਉਹ ਜਾਣਦੇ ਹਨ ਜੇਕਰ ਤੁਸੀਂ ਭੋਜਨ ਚਾਹੁੰਦੇ ਹਾਂ। ਪਰ ਸਾਡੇ ਸਮੇਂ ਵਿਚ, ਮਹਾਂਕਸਯਾਪਾ ਨੂੰ ਸਮਝਣਾ ਚਾਹੀਦਾ ਹੈ, ਬੁਧ ਵੀ ਸਮਝਦੇ ਹਨ ਕਿ ਭੀਖ ਮੰਗਣ ਲਈ ਬਾਹਰ ਜਾਣਾ ਇਹ ਬਹੁਤ ਮੁਸ਼ਕਲ ਹੈ, ਖਾਸ ਕਰਕੇ ਇਕ ਔਰਤ ਲਈ, ਅਤੇ ਮੈਂ ਹੋਰ ਉਤਨੀ ਜਵਾਨ ਨਹੀਂ ਹਾਂ ਸੋ ਮੈਂ ਬਸ ਘਰੇ ਦਿਹਾੜੀ ਵਿਚ ਇਕ ਵਾਰ ਖਾਂਦੀ ਹਾਂ, ਅਤੇ ਮੈਨੂੰ ਇਤਨਾ ਜਿਆਦਾ ਘਰ ਦਾ ਕੰਮ ਕਰਨਾ ਪੈਂਦਾ ਹੈ ਅੰਦਰ, ਬਾਹਰ। ਸੋ ਜੇਕਰ ਮੈਂ ਬਾਹਰ ਜਾਣਾ ਜ਼ਾਰੀ ਰਖਦੀ ਹਾਂ ਅਤੇ ਭੀਖ ਮੰਗਦੀ ਅਤੇ ਵਾਪਸ ਆਉਂਦੀ ਹਾਂ, ਮੇਰੇ ਖਿਆਲ ਇਹ ਮੇਰੇ ਲਈ ਸੁਵਿਧਾਜਨਕ ਨਹੀਂ ਹੋਵੇਗਾ, ਭਾਵੇਂ ਮੈਂ ਉਹ ਆਜ਼ਾਦ ਜੀਵਨ ਬਹੁਤ, ਬਹੁਤ, ਬਹੁਤ ਹੀ ਪਸੰਦ ਕਰਾਂਗੀ!!!Photo Caption: ਪ੍ਰਮਾਤਮਾ ਦਾ ਧੰਨਵਾਦ ਜੋ ਸਾਨੂੰ ਸੁੰਦਰਤਾ ਅਤੇ ਰਾਜੀ, ਠੀਕ ਹੋਣ ਦੀ ਸ਼ਕਤੀ ਬਖਸ਼ਦਾ ਹੈ!