ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਂਕਾਸਯਾਪਾ (ਵੀਗਨ) ਦੀ ਕਹਾਣੀ, ਦਸ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਅਸਲੀ ਗੁਰੂ ਲਭਣਾ ਵੀ ਸਚਮੁਚ ਮੁਸ਼ਕਲ ਹੈ। ਅਤੇ ਮੈਨੂੰ ਉਮੀਦ ਹੈ ਉਹ ਤੁਹਾਨੂੰ ਨਹੀਂ ਕੁਟੇਗਾ ਜਿਵੇਂ ਮਰਪਾ ਨੇ ਮੀਲਾਰੀਪਾ ਨੂੰ ਕੁਟਿਆ ਸੀ, ਅਤੇ ਉਹ ਬਸ ਤੁਹਾਨੂੰ ਗਿਆਨ ਤੁਰੰਤ ਦੇਣਗੇ, ਜਿਵੇਂ ਮੈਂ ਇਹ ਆਪਣੇ ਆਵਦੇ ਪੈਰੋਕਾਰਾਂ ਨੂੰ ਦਿੰਦੀ ਹਾਂ। ਸੋ ਇਹ ਤੁਹਾਡੀ ਕਿਸਮਤ ਤੇ ਨਿਰਭਰ ਕਰਦਾ ਹੈ। ਪਰ ਮਾਪਦੰਡ ਇਹ ਹੈ ਕਿ ਤੁਹਾਡੇ ਲਈ ਸਵਰਗ ਦੀ ਰੋਸ਼ਨੀ ਦੇਖਣੀ ਅਤੇ ਸਵਰਗ ਦੀ ਆਵਾਜ਼ ਸੁਣਨੀ, ਪ੍ਰਮਾਤਮਾ ਦਾ ਸ਼ਬਦ ਸੁਣਨਾ, ਬੁਧ ਦੀ ਸਿਧੇ ਤੌਰ ਤੇ ਸ‌ਿਖਿਆ ਸੁਣਨੀ ਜ਼ਰੂਰੀ ਹੈ। ਉਹ ਮਾਪਦੰਡ ਹੈ।

ਕਿਉਂਕਿ ਜੇਕਰ ਤੁਸੀਂ ਆਪਣੇ ਆਵਦੇ ਧਾਰਮਿਕ ਕਿਸਮ ਦੇ ਸਿਸਟਮ ਨੂੰ ਲਭਦੇ ਹੋ - ਇਕ ਪਾਦਰੀ, ਭਿਕਸ਼ੂ, ਮੁਲਾ, ਈਮਾਮ, ਪੈਗੰਬਰ, ਜਾਂ ਜੋ ਵੀ ਨਾ ਤੁਸੀਂ ਇਹਨੂੰ ਦਿੰਦੇ ਹੋ, ਫਿਰ ਤੁਸੀਂ ਸ਼ਾਇਦ ਨਿਰਾਸ਼ਾ ਮਹਿਸੂਸ ਕਰੋਂਗੇ। ਕਿਉਂਕਿ ਜਿਵੇਂ ਮੈਂ ਕਿਹਾ, ਜਿਵੇਂ ਨਦੀ ਦੀ ਤਰਾਂ, ਇਹ ਕਿਸੇ ਹੋਰ ਜਗਾ ਦੌੜ ਜਾਂਦੀ। ਇਹ ਉਸੇ ਜਗਾ ਵਿਚ ਸਾਰਾ ਸਮਾਂ ਨਹੀਂ ਰਹਿੰਦੀ। ਥੋੜੇ ਸਮੇਂ ਤੋਂ ਬਾਅਦ, ਇਹ ਭੂਮੀਗਤ ਅਲੋਪ ਹੋ ਜਾਂਦੀ ਹੈ, ਅਤੇ ਇਹ ਫਿਰ ਕਿਸੇ ਹੋਰ ਜਗਾ ਮੁੜ ਦੁਬਾਰਾ ਉਭਰਦੀ ਹੈ। ਸੋ ਗਿਆਨ ਉਹ ਹੈ ਜੋ ਤੁਸੀਂ ਚਾਹੁੰਦੇ ਹੋ, ਕਿਸੇ ਵਿਆਕਤੀ ਦੀ ਬਾਹਰਲੀ ਦਿਖ ਨਹੀਂ ਜਿਸ ਨੂੰ ਤੁਹਾਨੂੰ ਉਹ ਗਿਆਨ ਪ੍ਰਦਾਨ ਕਰਨਾ ਚਾਹੀਦਾ ਹੈ। ਇਹ ਹੋ ਸਕਦਾ ਹੈ ਉਸੇ ਧਾਰਮਿਕ ਸਿਸਟਮ ਵਿਚ ਹੋਵੇ, ਇਹ ਹੋ ਸਕਦਾ ਉਸੇ ਥਾਂ ਵਿਚ ਹੋਵੇ, ਪਰ ਇਹ ਜ਼ਰੂਰੀ ਨਹੀਂ ਕਿ ਅਜਿਹਾ ਹੋਵੇ।

ਸੋ, ਤੁਹਾਨੂੰ ਸਚਮੁਚ ਗਿਆਨ ਲਈ ਤਾਂਘ ਕਰਨੀ ਜ਼ਰੂਰੀ ਹੈ - ਨਿਮਰ ਹੋਣਾ, ਇਮਾਨਦਾਰ ਹੋਣਾ, ਤਾਂਘ ਰਖੋ। ਅਤੇ ਜਦੋਂ ਤੁਸੀਂ ਤਿਆਰ ਹੋਵੋਂਗੇ, ਇਕ ਸਤਿਗੁਰੂ ਤੁਹਾਡੇ ਲਈ ਪ੍ਰਗਟ ਹੋ ਜਾਣਗੇ; ਪ੍ਰਮਾਤਮਾ ਇਕ ਸਤਿਗੁਰੂ ਨੂੰ ਕਿਵੇਂ ਨਾ ਕਿਵੇਂ ਤੁਹਾਡੇ ਲਈ ਪ੍ਰਗਟ ਕਰ ਦੇਣਗੇ, ਸਿਧੇ ਤੌਰ ਤੇ ਜਾਂ ਅਸਿਧੇ ਤੌਰ ਤੇ: ਕਿਸੇ ਵਿਆਕਤੀ ਦੁਆਰਾ, ਜਾਂ ਇਕ ਕਿਤਾਬ, ਟੈਲੀਵੀਜ਼ਨ, ਰੇਡੀਓ, ਜਾਂ ਇਕ ਸੀਡੀ ਦੁਆਰਾ, ਤੁਹਾਡੇ ਕੋਲ ਆਪਣੇ ਤਾਂਘਦੇ ਦਿਲ ਵਿਚ ਅਜਿਹੀ ਸੂਝ ਹੋਣੀ ਚਾਹੀਦੀ ਹੈ, ਅਤੇ ਸੰਜੀਦਾ ਹੋਣਾ ਜ਼ਰੂਰੀ ਹੈ, ਫਿਰ ਤੁਸੀਂ ਇਕ ਸਤਿਗੁਰੂ ਨੂੰ ਲਭ ਲਵੋਂਗੇ, ਜਾਂ ਸਤਿਗੁਰੂ ਤੁਹਾਨੂੰ ਲਭ ਲੈਣਗੇ।

ਅਤੇ ਜਦੋਂ ਤੁਸੀਂ ਇਕ ਲਭ ਲੈਂਦੇ ਹੋ, ਫਿਰ ਉਸ ਦੇ ਨਾਲ ਜੁੜੇ ਰਹਿਣਾ। ਬਸ ਉਸ ਦੇ ਨਾਲ ਬਣੇ ਰਹਿਣਾ, ਅਤੇ ਜੋ ਸਤਿਗੁਰੂ ਤੁਹਾਨੂੰ ਦਸਦੇ ਹਨ ਸਿਰਫ ਉਹਦਾ ਅਭਿਆਸ ਕਰਨਾ - ਹੋਰ ਕੁਝ ਵਧ ਨਹੀਂ, ਘਟ ਨਹੀਂ। ਕਿਸੇ ਦੂਜੇ ਮੈਦਾਨ ਵਲ ਨਾ ਦੇਖਣਾ, ਬਸ ਉਥੇ ਬਣੇ ਰਹਿਣਾ ਜਿਥੇ ਤੁਹਾਡਾ ਘਾਹ ਹਰਾ ਅਤੇ ਆਰਾਮਦਾਇਕ ਹੈ। ਭਾਵੇਂ ਗੁਆਂਢੀਆਂ ਦਾ ਘਾਹ ਸ਼ਾਇਦ ਵਧੇਰੇ ਹਰਾ ਦਿਖਾਈ ਦੇਵੇ, ਇਹ ਹੋ ਸਕਦਾ ਇਹ ਅਜਿਹਾ ਨਹੀਂ ਹੈ। ਇਹ ਸਿਰਫ ਇਕ ਭਰਮ, ਭੁਲੇਖਾ ਹੈ; ਇਹ ਸਿਰਫ ਇਕ ਸਥਿਤੀ ਹੈ; ਇਹ ਸਿਰਫ ਤੁਹਾਡੀ ਉਮੀਦ ਹੈ। ਇਹ ਹੈ ਬਸ ਜਿਵੇਂ ਮਾਰੂਥਲ ਵਿਚ, ਕਦੇ ਕਦਾਂਈ ਤੁਸੀਂ ਦੂਰੀ ਵਿਚ ਦੇਖਦੇ ਹੋ ਅਤੇ ਜਾਪਦਾ ਹੈ ਜਿਵੇਂ ਤੁਸੀਂ ਇਕ ਝੀਲ ਜਾਂ ਇਕ ਪਾਣੀ ਦਾ ਤਲਾਅ ਦੇਖਦੇ ਹੋ, ਪਰ ਜਦੋਂ ਤੁਸੀਂ ਉਥੇ ਪਹੁੰਚਦੇ ਹੋ, ਉਥੇ ਕੁਝ ਨਹੀਂ ਹੈ। ਇਹ ਹੈ ਕਿਉਂਕਿ ਮਾਰੂਥਲ ਵਿਚ, ਗਰਮੀ ਵਾਲੇ ਮੌਸਮ ਵਿਚ, ਇਹ ਸਿਰਫ ਇਕ ਮੀਰਾਜ਼ ਹੈ, ਨਜ਼ਰ ਦਾ ਧੋਖਾ ਹੈ। ਇਹ ਵੀ ਇਸ ਤਰਾਂ ਹੈ ਕਿ ਕਦੇ ਕਦਾਂਈ ਸੜਕ ਉਤੇ, ਅਸਫਾਲਟ (ਪਕੀ) ਸੜਕ ਉਤੇ, ਤੁਸੀਂ ਸ਼ਾਇਦ ਅਗੇ ਇਕ ਪਾਣੀ ਦਾ ਤਲਾਅ ਦੇਖੋਂ, ਪਰ ਜਦੋਂ ਤੁਸੀਂ ਉਥੇ ਪਹੁੰਚਦੇ ਹੋ, ਇਹ ਸਭ ਸੁਕਾ ਹੈ - ਅਜਿਹਾ ਕੁਝ ਨਹੀਂ ਹੈ।

ਕਿਉਂਕਿ ਮੈਂ ਪਹਿਲਾਂ ਕੋਈ ਸਕ੍ਰਿਪਟ ਨਹੀਂ ਤ‌ਿਆਰ ਕਰਦੀ, ਲਿਖਦੀ, ਅਤੇ ਮੇਰੇ ਕੋਲ ਕੋਈ ਟੈਲੀਪਰੰਪਟਰ ਨਹੀਂ ਹੈ, ਜਾਂ ਭੂਤ ਲੇਖਕ ਮੇਰੇ ਲਈ, ਸੋ ਜੋ ਵੀ ਮੈਨੂੰ ਯਾਦ ਆਉਂਦਾ ਹੈ, ਭਾਵੇਂ ਇਹ ਏਬੀਸੀ ਕ੍ਰਮ ਵਿਚ ਨਹੀਂ ਹੈ, ਕ੍ਰਿਪਾ ਕਰਕੇ ਸਮਝਣਾ।

ਹੁਣ, ਅਸੀਂ ਮੈਡੀਟੇਸ਼ਨ ਵਿਧੀ ਵਲ ਵਾਪਸ ਜਾਂਦੇ ਹਾਂ, ਜਾਂ ਗੁਰੂ ਜਿਹੜਾ ਤੁਹਾਨੂੰ ਆਪਣੀ ਐਨਰਜ਼ੀ ਨਾਲ ਗਿਆਨ ਟ੍ਰਾਂਸਫਰ ਕਰ ਸਕਦਾ ਹੈ ਸ਼ੁਰੂ ਵਿਚ ਤੁਹਾਨੂੰ ਦੇਣ ਲਈ ਤੁਹਾਨੂੰ ਉਤਸ਼ਾਹਿਤ ਕਰਨ ਲਈ। ਹੁਣ, ਜੇਕਰ ਤੁਸੀਂ ਸੋਚਦੇ ਹੋ ਸਿਰਫ ਬਸ ਤਪਸ‌ਿਆ, ਸਨਿਆਸ, ਜਿਵੇਂ ਬੁਧ ਨੇ ਕੀਤਾ ਸੀ, ਉਹ ਤੁਹਾਡੇ ਲਈ ਗਿਆਨ ਪ੍ਰਾਪਤੀ ਲ‌ਿਆਵੇਗੀ, ਫਿਰ ਤੁਹਾਨੂੰ ਦੁਬਾਰਾ ਸੋਚਣਾ ਜ਼ਰੂਰੀ ਹੈ। ਇਹ ਅਜਿਹਾ ਨਹੀਂ ਹੈ। ਨਹੀਂ ਤਾਂ, ਬੁਧ ਨੂੰ ਗਿਆਨ ਪ੍ਰਾਪਤੀ ਕਿਉਂ ਨਹੀਂ ਹੋਈ ਸੀ ਜਦੋਂ ਉਸ ਨੇ ਆਪਣੇ ਆਪ ਨੂੰ ਇਕ ਤਪਸ‌ਿਆ ਵਾਲੀ ਵਿਧੀ ਵਿਚ ਤਕਰੀਬਨ ਭੁਖਾ ਰਖਿਆ ਸੀ - ਤਕਰੀਬਨ ਆਪਣੇ ਆਪ ਨੂੰ ਭੁਖਾ ਮਾਰ ਦਿਤਾ। ਅਤੇ ਉਨਾਂ ਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਈ ਜਦੋਂ ਤਕ ਉਹ ਜਾਗ ਨਹੀਂ ਗਏ ਅਤੇ ਵਿਚਕਾਰਲੇ ਤਰੀਕੇ ਨਾਲ ਚੀਜ਼ਾਂ ਦਾ ਵਿਹਾਰ ਕੀਤਾ, ਬਹੁਤੇ ਜਿਆਦਾ ਡਾਢੇ ਤਰੀਕੇ ਨਾਲ ਨਹੀਂ; ਫਿਰ ਉਸ ਨੂੰ ਗਿਆਨ ਪ੍ਰਾਪਤ ਹੋ ਗਿਆ, ਉਸ ਨੂੰ ਇਕ ਹੋਰ ਗੁਰੂ ਮਿਲ ਗਿਆ ਜਾਂ ਕੋਈ ਹੋਰ ਇਰਾਦਾ, ਕਿਸੇ ਹੋਰ ਕਿਸਮ ਦੀ ਅਭਿਆਸ ਵਿਧੀ।

ਆਪਣੇ ਆਪ ਨੂੰ ਭੂਖਾ ਰਖਣ ਨਾਲ ਨਹੀਂ; ਆਪਣੇ ਆਪ ਨੂੰ ਸਜ਼ਾ ਦੇਣ ਨਾਲ ਨਹੀਂ - ਤੁਹਾਡੇ ਸਰੀਰ ਨੇ ਕੋਈ ਚੀਜ਼ ਗਲਤ ਨਹੀਂ ਕੀਤੀ। ਸਰੀਰ ਪ੍ਰਮਾਤਮਾ ਦਾ ਮੰਦਰ ਹੈ। ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇਹਦੀ ਚੰਗੀ ਦੇਖ ਭਾਲ ਕਰਨੀ, ਤਾਂਕਿ ਇਸ ਧਰਤੀ ਉਤੇ ਇਸੇ ਜੀਵਨਕਾਲ ਵਿਚ ਗਿਆਨ ਪ੍ਰਾਪਤ ਕਰਨ ਵਿਚ ਇਹ ਸਾਡੀ ਮਦਦ ਕਰ ਸਕੇ। ਇਹ ਹੈ ਬਸ ਜਿਵੇਂ ਇਕ ਘੋੜਾ-ਵਿਆਕਤੀ ਜਿਹੜਾ ਤੁਹਾਡੀ ਬਘੀ ਚੁਕਦਾ ਹੈ। ਤੁਸੀਂ ਸ਼ਾਇਦ ਸੋਚਦੇ ਹੋਵੋਂ ਉਹ ਸਿਰਫ ਇਕ ਜਾਨਵਰ-ਵਿਆਕਤੀ ਹੈ, ਪਰ ਉਸ ਤੋਂ ਬਗੈਰ, ਤੁਹਾਡੀ ਬਘੀ ਨਹੀਂ ਚਲ ਸਕਦੀ, ਤੁਹਾਨੂੰ ਕਿਸੇ ਹੋਰ ਜਗਾ ਨਹੀਂ ਲਿਜਾ ਸਕਦੀ, ਜਾਂ ਤੁਹਾਡੇ ਕੁਝ ਦੋਸਤਾਂ/ਰਿਸ਼ਤੇਦਾਰਾਂ ਨੂੰ ਬਘੀ ਉਤੇ ਨਹੀਂ ਲਿਜਾ ਸਕਦਾ ਜਿਨਾਂ ਨੂੰ ਉਹ ਚੁਕਦਾ ਹੈ - ਘੋੜਾ ਗਡੀ, ਘੋੜੇ ਦੀ ਬਘੀ। ਸੋ ਇਸੇ ਤਰਾਂ, ਸਰੀਰ ਬਹੁਤ ਮਹਤਵਪੂਰਨ ਹੈ। ਇਹਨੂੰ ਬਰਬਾਦ ਨਾ ਕਰੋ। ਇਸਦੀ ਨੀਚ ਇਛਾ ਜਾਂ ਹਉਮੈਂ ਦੇ ਪਿਛੇ ਨਾ ਭਜੋ, ਪਰ ਇਸ ਦੀ ਚੰਗੀ ਦੇਖ ਭਾਲ ਕਰੋ, ਸਮਝੋ ਇਹ ਕੀ ਹੈ। ਅਤੇ ਇਹਦੀ ਵਰਤੋਂ ਕਰੋ, ਇਹਦਾ ਸਤਿਕਾਰ ਕਰੋ। ਸਰੀਰ ਬੁਧ ਦਾ ਇਕ ਮੰਦਰ ਹੈ। ਅਤੇ ਇਸਾਈ ਧਰਮ ਵਿਚ, ਉਹ ਕਹਿੰਦੇ ਇਹ ਪ੍ਰਮਾਤਮਾ ਦਾ ਇਕ ਮੰਦਰ ਹੈ, ਪ੍ਰਮਾਤਮਾ ਦਾ ਗਿਰਜ਼ਾ। ਸੋ ਇਸ ਦੀ ਚੰਗੀ ਦੇਖ ਭਾਲ ਕਰੋ। ਇਥੋਂ ਤਕ ਬੁਧ ਨੇ ਵੀ ਇਕ ਗਲਤ ਅਭਿਆਸ ਦੀ ਚੋਣ ਕੀਤੀ, ਤਪਸਿਆ ਕੀਤੀ ਜਦੋਂ ਤਕ ਉਹ ਤਕਰੀਬਨ ਮਰ ਨਹੀਂ ਗਏ। ਉਹ ਤਕਰੀਬਨ ਮਰਨ ਵਾਲੇ ਸੀ ਇਕ ਗਲਤ ਅਭਿਆਸ ਦੇ ਕਾਰਨ - ਸਰੀਰ ਨੂੰ ਕਾਫੀ ਪੋਸ਼ਣ ਨਹੀਂ ਦਿਤਾ, ਇਥੋਂ ਤਕ। ਬਹੁਤ ਸਾਰੇ ਲੋਕ ਇਹ ਕਰਦੇ ਹਨ, ਅਤੇ ਉਹ ਵੀ ਮਰ ਜਾਂਦੇ ਹਨ, ਅਫਸੋਸ ਨਾਲ। ਹਾਲ ਹੀ ਵਿਚ ਵੀ। ਇਕ ਵਿਆਕਤੀ ਨੇ ਖਾਣਾ ਬਿਲਕੁਲ ਨਾ ਖਾਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਬਸ ਮਰ ਗਿਆ।

ਬ੍ਰਿਥੇਰੀਅਨਿਜ਼ਮ - ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਕਿਵੇਂ ਕਰਨਾ ਹੈ, ਤੁਹਾਡੇ ਕੋਲ ਮਾਹਰ ਮਾਰਗਦਰਸ਼ਨ ਹੋਣਾ ਚਾਹੀਦਾ ਹੈ; ਨਹੀਂ ਤਾਂ, ਕੋਸ਼ਿਸ਼ ਨਾ ਕਰੋ। ਮੈਂ ਬਸ ਇਕ ਜਵਾਨ ਅਤੇ ਭਾਵੁਕ ਵਿਆਕਤੀ ਸੀ, ਸੋ ਜਦੋਂ ਐਬਟ ਨੇ ਚਿੜਾਇਆ, ਜਿਵੇਂ, ਮੈਂ ਬਹੁਤਾ ਜਿਆਦਾ ਖਾਂਦੀ ਸੀ, "ਇਕ ਭੋਜਨ ਤਿੰਨ ਭੋਜਨਾਂ ਦੇ ਬਰਾਬਰ ਹੈ" - ਪਰ ਇਹ ਬਹੁਤਾ ਸਚ ਨਹੀਂ ਹੈ। ਕਿਵੇਂ ਵੀ, ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ; ਭਾਵੇਂ ਜੇਕਰ ਇਹ ਸਚ ਹੋਵੇ, ਫਿਰ ਕੀ ਹੋਇਆ? ਪਰ ਫਿਰ ਉਸ ਦੇ ਇਹ ਕਹਿਣ ਤੋਂ ਬਾਅਦ, ਮੈਂ ਖਾਣਾ ਬੰਦ ਕਰ ਦਿਤਾ। ਅਤੇ ਫਿਰ ਉਹ ਘਬਰਾ ਗਿਆ; ਥੋੜੇ ਸਮੇਂ ਤੋਂ ਬਾਅਦ, ਉਹ ਘਬਰਾਉਣ ਲਗ ਪਿਆ ਅਤੇ ਪੁਛਦਾ ਰਿਹਾ। ਪਰ ਮੈਂ ਠੀਕ ਸੀ। ਮੈਂ ਸਾਰਾ ਮੰਦਰ ਦਾ ਕੰਮ ਕਰਨਾ ਜ਼ਾਰੀ ਰਖਿਆ ਅਤੇ ਉਸ ਦੀ ਟ੍ਰਾਂਸਕਰਾਇਬ ਕਰਨ ਵਿਚ ਮਦਦ ਕੀਤੀ ਜੋ ਵੀ ਉਹ ਰੀਕਾਰਡਰ ਵਿਚ ਬੋਲਦਾ ਸੀ। ਮੇਰੇ ਨਾਲ ਕੁਝ ਨਹੀਂ ਵਾਪਰ‌ਿਆ। ਅਤੇ ਮੈਂ ਕਦੇ ਕਮਜ਼ੋਰ ਨਹੀਂ ਮਹਿਸੂਸ ਕੀਤਾ; ਮੈਂ ਕਦੇ ਬਿਮਾਰ ਨਹੀਂ ਮਹਿਸੂਸ ਕੀਤਾ। ਮੈਂ ਕਦੇ ਕਿਸੇ ਭੋਜਨ ਦੀ ਇਛਾ ਨਹੀਂ ਮਹਿਸੂਸ ਕੀਤੀ, ਭਾਵੇਂ ਮੈਨੂੰ ਉਨਾਂ ਲਈ ਪਕਾਉਣਾ ਪੈਂਦਾ ਸੀ ਅਤੇ ਇਹ ਸਾਰਾ ਸਮਾਂ ਮੇਰੀਆਂ ਅਖਾਂ ਦੇ ਸਾਹਮੁਣੇ ਉਨਾਂ ਲਈ ਤਿਆਰ ਕੀਤਾ ਜਾਂਦਾ ਸੀ। ਪਰ ਮੈਂ ਕਦੇ ਭੁਖ ਨਹੀਂ ਲਗੀ, ਮੈਂ ਕਦੇ ਭੋਜਨ ਦੀ ਇਛਾ ਨਹੀਂ ਮਹਿਸੂਸ ਕੀਤੀ। ਮੈਂ ਬਸ ਮਹਿਸੂਸ ਕੀਤਾ ਜਿਵੇਂ ਮੈਂ ਇਸ ਸੰਸਾਰ ਵਿਚ ਮੌਜੂਦ ਨਹੀਂ ਹਾਂ ਅਤੇ ਕਿ ਮੈਂ ਬਦਲ, ਕਲਾਉਡ ਨਾਇਨ ਉਤੇ ਚਲ ਰਹੀ ਸੀ। ਸਭ ਚੀਜ਼ ਇਤਨੀ ਹਲਕੀ ਸੀ, ਬਹੁਤ ਹਲਕੀ, ਬਹੁਤ ਹਲਕੀ; ਇਸ ਲਈ ਖੁਸ਼ ਨਾ ਹੋਣਾ ਅਸੰਭਵ ਸੀ। ਪਰ ਮੈਂ ਦੁਬਾਰਾ ਖਾਣਾ ਸ਼ੁਰੂ ਕਰ ਦਿਤਾ, ਅਤੇ ਪਹਿਲਾ ਭੋਜਨ ਦਾ ਸੁਆਦ ਜਿਵੇਂ ਤੂੜੀ, ਸੁਕੇ ਘਾਹ ਵਾਂਗ ਜਾਂ ਕੁਝ ਅਜਿਹਾ ਸੀ। ਇਹਦਾ ਸੁਆਦ ਭੋਜਨ ਵਾਂਗ ਨਹੀਂ ਸੀ। ਅਤੇ ਮੈਂ ਸਦਾ ਲਈ ਇਥੋਂ ਤਕ ਜ਼ਾਰੀ ਰਖ ਸਕਦੀ ਸੀ, ਕਿਉਂਕਿ ਮੇਰੇ ਨਾਲ ਕੁਝ ਨਹੀਂ ਵਾਪਰਿਆ; ਮੈਂ ਬਹੁਤ ਲੰਮੇਂ ਸਮੇਂ ਤਕ ਪੌਣਹਾਰੀ ਰਹੀ ਸੀ, ਕੁਝ ਨਹੀਂ ਵਾਪਰਿਆ। ਪਰ ਅੰਤ ਵਿਚ, ਮੈਂ ਛਡ ਦਿਤਾ। ਬਸ ਅਕ ਗਈ - ਕਰਨ ਲਈ ਕਾਫੀ ਚੀਜ਼ਾਂ ਨਹੀਂ ਸੀ ਮੈਨੂੰ ਦਿਲਚਸਪੀ ਰਖਣ ਲਈ ਪੌਣਹਾਰੀ ਵਿਧੀ ਨਾਲ ਬਣੇ ਰਹਿਣ ਲਈ।

ਹੁਣ, ਤੁਸੀਂ ਪਾਣੀ ਵੀ ਪੀ ਸਕਦੇ ਹੋ; ਤੁਸੀਂ ਜਲਹਾਰੀ ਵੀ ਹੋ ਸਕਦੇ ਹੋ। ਜਾਂ ਫਲਹਾਰੀ - ਇਹ ਹਮੇਸ਼ਾਂ ਪੌਣਹਾਰੀ ਹੋਣਾ ਜ਼ਰੂਰੀ ਨਹੀਂ ਹੈ। ਅਤੇ ਤੁਸੀਂ ਰਹਿ ਸਕਦੇ; ਤੁਸੀਂ ਬਿਨਾਂ ਭੋਜਨ ਦੇ ਰਹਿ ਸਕਦੇ ਹੋ। ਪਰ ਤੁਹਾਨੂੰ ਤਿਆਰੀ ਕਰਨੀ ਜ਼ਰੂਰੀ ਹੈ। ਤੁਸੀਂ ਸ਼ਾਇਦ ਬਹੁਤ ਕਮਜ਼ੋਰ ਹੋ ਜਾਵੋਂ। ਜਦੋਂ ਮੈਂ ਇਕ ਪੌਣਹਾਰੀ ਸੀ, ਜਾਂ ਇਥੋਂ ਤਕ ਜਦੋਂ ਮੈਂ ਦਿਹਾੜੀ ਵਿਚ ਇਕ ਭੋਜਨ ਵਲ ਵਾਪਸ ਚਲੀ ਗਈ, ਜਾਂ ਉਸ ਤੋਂ ਪਹਿਲਾਂ, ਮੈਂ ਕਦੇ ਕੋਈ ਸਮਸ‌ਿਆ ਨਹੀਂ ਮਹਿਸੂਸ ਕੀਤੀ ਸੀ। ਮੈਂ ਜਿਉਂਦੀ ਰਹੀ, ਪਰ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਆਪਣੇ ਸਰੀਰ ਤੋਂ ਬਗੈਰ ਸੀ। ਮੈਂ ਤੁਰਦੀ ਸੀ, ਪਰ ਇਹ ਮਹਿਸੂਸ ਹੁੰਦਾ ਸੀ ਜਿਵੇਂ ਇਹ ਮੇਰੇ ਪੈਰਾਂ ਤੋਂ ਬਿਨਾਂ ਸੀ। ਮੈਂ ਗਲਾਂ ਕਰਦੀ ਸੀ, ਪਰ ਇਹ ਜਾਪਦਾ ਸੀ ਜਿਵੇਂ ਮੇਰੇ ਕੋਲ ਇਹ ਕਰਨ ਲਈ ਇਕ ਮੂੰਹ ਨਹੀਂ ਸੀ। ਇਹ ਬਸ ਇਕ ਬਹੁਤ ਅਜ਼ੀਬ ਸਥਿਤੀ ਸੀ; ਵਰਣਨ ਕਰਨਾ ਮੁਸ਼ਕਲ ਹੈ। ਮੈਂ ਉਨਾਂ ਦਿਨਾਂ ਵਿਚ ਕੁਝ ਨਹੀਂ ਖਾਧਾ ਸੀ, ਅਤੇ ਮੈਂ ਠੀਕ ਮਹਿਸੂਸ ਕੀਤਾ। ਫਿਰ ਬਾਅਦ ਵਿਚ, ਸਤਿਗੁਰੂ ਮੁੜ ਪ੍ਰਗਟ ਹੋ ਗਿਆ, ਅਤੇ ਮੈਂ ਸੋਚ‌ਿਆ, "ਓਹ, ਬਸ ਇਹੀ ਹੋਣਾ ਚਾਹੀਦਾ ਸੀ। ਇਹ ਗੁਰੂ ਹੈ ਜਿਸ ਨੂੰ ਪੈਸੇ ਬਚਾਉਣ ਲਈ ਭੋਜਨ ਦੀ ਲੌੜ ਹੈ, ਸੋ ਉਹ ਨਹੀਂ ਚਾਹੁੰਦਾ ਸੀ ਮੈਂ ਖਾਣਾ ਜ਼ਾਰੀ ਰਖਾਂ। ਸੋ ਉਸ ਨੇ ਮੈਨੂੰ ਇਸ ਤਰਾਂ ਚਿੜਾਇਆ ਤਾਂਕਿ ਮੈਂ ਬੁਰਾ ਮਹਿਸੂਸ ਕਰਾਂਗੀ ਅਤੇ ਮੈਂ ਹੋਰ ਇਕ ਭਿਕਸ਼ਣੀ ਬਣਨਾ ਨਹੀਂ ਚਾਹਾਂਗੀ। ਅਤੇ ਫਿਰ ਉਹ ਮੈਨੂੰ ਭਿਕਸ਼ੂ ਦੇ ਨਾਲ ਬਦਲੀ ਕਰ ਦੇਵੇਗਾ ਜਿਸ ਨੂੰ ਉਸ ਨੇ ਇਥੇ ਲਿਆਂਦਾ ਸੀ।"

ਸੋ ਪੰਜ ਗੰਭੀਰ ਤਪਸਵੀ ਅਭਿਆਸੀ ਜਿਹੜੇ ਬੁਧ ਦੇ ਨਾਲ ਸਨ, ਉਹ ਵੀ ਅਸਲ ਵਿਚ ਗੰਭੀਰ ਤਪਸ‌ਿਆ ਦਾ ਅਭਿਆਸ ਕਰਦੇ ਸਨ ਜਿਵੇਂ ਸਿਰਫ ਕੁਝ ਕੁ ਤਿਲਾਂ ਦੇ ਬੀਜ਼ ਖਾਣੇ ਅਤੇ ਦਿਹਾੜੀ ਵਿਚ ਕੇਵਲ ਥੋੜਾ ਜਿਹਾ ਪੀਣਾ, ਹਰ ਰੋਜ਼ ਇਸ ਤਰਾਂ। ਅਤੇ ਮੂਲ ਵਿਚ, ਉਹ ਬੁਧ ਵਲ ਨੀਵੀਂ ਅਖ ਨਾਲ ਦੇਖਦੇ ਸਨ ਕਿਉਂਕਿ ਕਿਉਂਕਿ ਉਨਾਂ ਨੇ ਸੋਚ‌ਿਆ ਉਹ ਬਹੁਤ ਕਮਜ਼ੋਰ ਸੀ, ਉਸ ਨੇ ਬਸ ਅਧ ਵਿਚਕਾਰ ਇਸ ਤਰਾਂ ਛਡ ਦਿਤਾ। ਉਹ ਚੰਗਾ ਨਹੀਂ ਸੀ। ਪਰ ਬੁਧ ਨੇ ਇਕ ਵਖਰੀ ਵਿਧੀ ਵਲ ਬਦਲੀ ਕੀਤਾ, ਅਤੇ ਉਹ ਬੁਧ (ਗਿਆਨਵਾਨ) ਬਣਨ ਵਿਚ ਸਫਲ ਹੋ ਗਏ। ਅਤੇ ਦੂਜੇ ਪੰਜ ਅਜ਼ੇ ਵੀ ਇਸ ਤਪਸ‌ਿਆ ਵਾਲੀ ਵਿਧੀ ਨਾਲ ਜੁੜੇ ਹੋਏ ਸਨ, ਭਰੋਸਾ ਕਰਦੇ ਹੋਏ ਕਿ ਗਿਆਨਵਾਨ ਬਣਨ ਦਾ ਉਹ ਤਰੀਕਾ ਹੈ, ਮੁਕਤੀ ਹੋਣ ਦਾ ਉਹ ਤਰੀਕਾ ਹੈ। ਇਹ ਸਹੀ ਨਹੀਂ ਹੈ, ਬਿਲਕੁਲ ਸਹੀ ਨਹੀਂ। ਭਾਵੇਂ ਜੇਕਰ ਤੁਸੀਂ ਕੁਝ ਨਹੀਂ ਖਾਂਦੇ, ਤੁਸੀਂ ਸ਼ਾਇਦ ਗਿਆਨ ਪ੍ਰਾਪਤ ਕਰਨ ਦੇ ਯੋਗ ਨਾ ਬਣ ਸਕੋਂ। ਤੁਹਾਡੇ ਕੋਲ ਇਕ ਗੁਰੂ ਹੋਣਾ ਜ਼ਰੂਰੀ ਹੈ, ਅਤੇ ਫਿਰ ਥੋੜੇ ਸਮੇਂ ਅਭਿਆਸ ਕਰਨਾ ਜਦੋਂ ਤਕ ਤੁਸੀਂ ਇਹ ਆਪਣੇ ਆਪ ਕਰਨ ਦੇ ਯੋਗ ਨਹੀਂ ਹੋ ਜਾਂਦੇ। ਫਿਰ ਸਤਿਗੁਰੂ ਨੂੰ ਤੁਹਾਡੇ ਉਤੇ ਨਿਗਰਾਨੀ ਰਖਣ ਦੀ ਨਹੀਂ ਲੋੜ।

ਅਤੇ ਪੰਜ ਵਿਆਕਤੀ ਜਿਹੜੇ ਤਪਸਵੀ ਰਹੇ ਉਨਾਂ ਨੂੰ ਕੋਈ ਗਿਆਨ ਪ੍ਰਾਪਤੀ ਨਹੀ ਮਿਲੀ, ਸਿਰਫ ਹੋਰ ਅਤੇ ਹੋਰ ਪ੍ਰੇਸ਼ਾਨੀ, ਵਧੇਰੇ ਅਤੇ ਹੋਰ ਵਧੇਰੇ ਭਾਰ ਘਟ ਗਿਆ, ਜ਼ਾਰੀ ਰਖਣ ਦੀ ਇਛਾ ਘਟ ਗਈ, ਅਤੇ ਉਹ ਬਸ ਦੁਖੀ ਸਨ। ਸੋ, ਮੇਰਾ ਭਾਵ ਇਹ ਹੈ ਕਿ ਇਕ ਤਪਸਵੀ ਹੋਣ ਨਾਲ ਤੁਹਾਨੂੰ ਗਿਆਨ ਪ੍ਰਾਪਤੀ ਵਲ ਨਹੀਂ ਲਿਆਉਂਦੀ, ਤੁਹਾਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ। ਸਿਰਫ ਬੁਧ ਨੇ ਪੰਜਾਂ ਨਾਲ ਬਾਅਦ ਵਿਚ ਗਲ ਕੀਤੀ - ਉਨਾਂ ਨੂੰ ਸਪਸ਼ਟ ਤੌਰ ਤੇ ਸਮਝਾਇਆ, ਉਨਾਂ ਨੂੰ ਉਨਾਂ ਦੇ ਧਰਮ ਵਿਚ ਧਾਰਮਿਕ ਕਿਤਾਬ ਬਾਰੇ ਸਮਝਾਇਆ - ਫਿਰ ਉਸ ਤੋਂ ਬਾਅਦ, ਹੋ ਸਕਦਾ ਬੁਧ ਨੇ ਉਨਾਂ ਨੂੰ ਐਨ ਉਥੇ ਦੀਖਿਆ ਦਿਤੀ। ਇਸ ਤਰਾਂ, ਉਹ ਵੀ ਕਾਫੀ ਗਿਆਨਵਾਨ ਬਣ ਗਏ। ਇਸੇ ਕਰਕੇ ਉਹ ਬੁਧ ਦੇ ਬਹੁਤ ਧੰਨਵਾਦੀ ਸਨ। ਸਾਰੇ ਚੰਗੇ ਪੈਰੋਕਾਰ ਸਤਿਗੁਰੂ ਦੇ ਧੰਨਵਾਦੀ ਹਨ, ਕਿਉਂਕਿ ਉਹ ਸਚਮੁਚ ਉਨਾਂ ਨੂੰ ਮੁਕਤੀ ਵਲ ਲਿਆਉਂਦੇ ਹਨ।

ਤੁਸੀਂ ਦੇਖੋ, ਇਹੀ ਹੈ ਬਸ ਕਿ ਬੁਧ ਦੇ ਇਹਨਾਂ ਪੰਜ ਤਪਸਵੀਆਂ ਨੂੰ ਵਿਧੀ ਸਿਖਾਉਣ ਤੋਂ ਬਾਅਦ, ਫਿਰ ਉਹ ਵੀ ਗਿਆਨਵਾਨ ਬਣ ਗਏ ਅਤੇ ਬੁਧ ਦਾ ਅਨੁਸਰਨ ਕੀਤਾ। ਨਹੀਂ ਤਾਂ, ਬਸ ਬੁਧ ਸਿਰਫ ਗਲਾਂ ਕਰਦੇ ਇਹ ਕਾਫੀ ਨਹੀਂ ਹੈ{ ਉਨਾਂ ਨੂੰ ਆਪਣੀ ਕੁਝ ਆਪਣੀ ਬਲਾਡਲਾਈਨ, ਉਨਾਂ ਪੰਜ ਵਿਆਕਤੀਆਂ ਨੂੰ ਖੂਨ ਦੀ ਰੇਖਾ, ਐਨਰਜ਼ੀਦੇਣੀ ਜ਼ਰੂਰੀ ਹੈ ਬਿਨਾਂਸ਼ਕ, ਜਿਤਨੇ ਜਿਆਦਾ ਪੈਰੋਕਾਰ ਬੁਧ ਦੀ ਮੌਜ਼ੂਦਗੀ ਵਿਚ ਹੋਣ, ਉਤਨੇ ਜਿਆਦਾ ਕਰਮ ਸਤਿਗੁਰੂ ਨੂੰ ਸਹਿਣ ਕਰਨੇ ਪੈਂਣਗੇ। ਅਤੇ ਕਈ ਗੁਰੂ ਇਹਦੇ ਕਾਰਨ ਮਰ ਜਾਂਦੇ ਹਨ। ਕਈ ਇਕ ਦਮ ਮਰ ਜਾਂਦੇ ਜੇਕਰ ਬਹੁਤੇ ਜਿਆਦਾ ਮਾੜੇ ਪੈਰੋਕਾਰ ਵਿਚ ਰਲਦੇ ਹਨ ਜਾਂ ਜੇਕਰ ਬਹੁਤੇ ਜਿਆਦਾ ਲੋਕ ਹੋਣ। ਪਰ ਇਹ ਨਿਰਭਰ ਕਰਦਾ ਹੈ। ਕੁਝ ਲੋਕ ਪਹਿਲੇ ਹੀ ਰੂਹਾਨੀ ਸੰਜੀਦਗੀ ਵਿਚ ਬਹੁਤ ਚੰਗੀ ਤਰਾਂ ਸਥਾਪਿਤ ਹਨ। ਫਿਰ ਕਦੇ ਕਦਾਂਈ, ਉਹ ਸਤਿਗੁਰੂ ਨੂੰ ਸਬਬ ਨਾਲ ਮਿਲਦੇ ਹਨ, ਬਸ ਇਕ ਨਜ਼ਰ ਉਸ ਤੋਂ, ਫਿਰ ਉਹ ਸ਼ਾਂਤੀ ਨਾਲ ਮਰ ਜਾਵੇਗਾ ਅਤੇ ਨਰਕ ਨਾਲੋਂ ਸਵਰਗ ਨੂੰ ਜਾਵੇਗਾ ਜਾਂ ਜਿਹੜਾ ਵੀ ਨੀਵਾਂ ਪਧਰ ਜਿਸ ਨੂੰ ਉਸ ਨੂੰ ਜਾਣਾ ਚਾਹੀਦਾ ਹੈ। ਕਿਉਂਕਿ ਗੁਰੂ ਕੋਲ ਬਹੁਤ ਜਿਆਦਾ ਸ਼ਕਤੀ ਹੈ ਅਤੇ ਕਿਸੇ ਨੂੰ ਵੀ ਆਸ਼ੀਰਵਾਦ ਦੇ ਸਕਦਾ ਜਿਸ ਨੂੰ ਉਹ ਪਸੰਦ ਕਰੇ।

Photo Caption: ਨਾਜੁਕ ਹੋ ਸਕਦਾ ਹੈ, ਪਰ ਫਿਰ ਵੀ ਚਮਕਦਾ ਹੈ, ਪਿਆਰ ਦਾ ਇਕ ਚਾਨਣ-ਮੁਨਾਰਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (9/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
2 ਦੇਖੇ ਗਏ
2024-12-25
1 ਦੇਖੇ ਗਏ
2024-12-25
1 ਦੇਖੇ ਗਏ
2024-12-25
1 ਦੇਖੇ ਗਏ
2024-12-24
247 ਦੇਖੇ ਗਏ
2024-12-24
1029 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ