ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਇਸ ਨਾਲ ਮਹਾਂਕਸਯਾਪਾ ਦਾ ਮੇਰੇ ਪ੍ਰਤੀ ਇਤਨੇ ਦਿਆਲੂ ਹੋਣ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਅਸੀਂ ਪਹਿਲੇ ਜਨਮਾਂ ਵਿਚ ਦੋਸਤ ਸੀ, ਅਤੇ ਅਸੀਂ ਇਕ ਦੂਜੇ ਪ੍ਰਤੀ ਚੰਗੇ ਸੀ, ਅਨੁਕੂਲ। ਬੁਧ ਦੀਆਂ ਸਮਾਰਕਾਂ ਲਈ ਤੁਹਾਡਾ ਧੰਨਵਾਦ। ਕਟੋਰੇ ਲਈ ਤੁਹਾਡਾ ਧੰਨਵਾਦ, ਜਿਵੇਂ ਭੀਖ ਮੰਗਣ ਵਾਲਾ ਕਟੋਰਾ, ਭਿਕਸ਼ੂ ਲਈ ਭੀਖ ਮੰਗਣ ਵਾਲਾ ਕਟੋਰਾ। (…) ਪਰ ਸਾਡੇ ਸਮੇਂ ਵਿਚ, ਮਹਾਂਕਸਯਾਪਾ ਨੂੰ ਸਮਝਣਾ ਚਾਹੀਦਾ ਹੈ, ਬੁਧ ਵੀ ਸਮਝਦੇ ਹਨ ਕਿ ਭੀਖ ਮੰਗਣ ਲਈ ਬਾਹਰ ਜਾਣਾ ਇਹ ਬਹੁਤ ਮੁਸ਼ਕਲ ਹੈ, ਖਾਸ ਕਰਕੇ ਇਕ ਔਰਤ ਲਈ, ਅਤੇ ਮੈਂ ਹੋਰ ਉਤਨੀ ਜਵਾਨ ਨਹੀਂ ਹਾਂ ਸੋ ਮੈਂ ਬਸ ਘਰੇ ਦਿਹਾੜੀ ਵਿਚ ਇਕ ਵਾਰ ਖਾਂਦੀ ਹਾਂ, ਅਤੇ ਮੈਨੂੰ ਇਤਨਾ ਜਿਆਦਾ ਘਰ ਦਾ ਕੰਮ ਕਰਨਾ ਪੈਂਦਾ ਹੈ ਅੰਦਰ, ਬਾਹਰ। ਸੋ ਜੇਕਰ ਮੈਂ ਬਾਹਰ ਜਾਣਾ ਜ਼ਾਰੀ ਰਖਦੀ ਹਾਂ ਅਤੇ ਭੀਖ ਮੰਗਦੀ ਅਤੇ ਵਾਪਸ ਆਉਂਦੀ ਹਾਂ, ਮੇਰੇ ਖਿਆਲ ਇਹ ਮੇਰੇ ਲਈ ਸੁਵਿਧਾਜਨਕ ਨਹੀਂ ਹੋਵੇਗਾ, ਭਾਵੇਂ ਮੈਂ ਉਹ ਆਜ਼ਾਦ ਜੀਵਨ ਬਹੁਤ, ਬਹੁਤ, ਬਹੁਤ ਹੀ ਪਸੰਦ ਕਰਾਂਗੀ!!!ਇਥੋਂ ਤਕ ਕਿ ਸਿਰਫ ਇਕ ਭੋਜਨ ਖਾਣ ਲਈ - ਪਕਾਉਣਾ ਅਤੇ ਧੋਣਾ - ਮੈਂ ਪਹਿਲਾਂ ਹੀ ਮਹਿਸੂਸ ਕਰਦੀ ਹਾਂ ਇਹ ਮੇਰੇ ਲਈ ਬਹੁਤ ਸਾਰਾ ਕੰਮ ਹੈ। ਅਤੇ ਤੁਹਾਨੂੰ ਆਪਣਾ ਘਰ ਵੀ ਸਾਫ ਕਰਨਾ ਪੈਂਦਾ, ਤੁਹਾਨੂੰ ਫਰਸ਼ ਸਾਫ ਕਰਨਾ ਪੈਂਦਾ, ਕੰਬਲ ਅਤੇ ਕਪੜੇ ਧੋਣੇ, ਅਤੇ ਫਿਰ ਪਕਾਉਣ ਤੋਂ ਬਾਅਦ ਬਰਤਨ ਧੋਣੇ ਅਤੇ ਰਸੋਈ ਅਤੇ ਬਰਤਨ ਸਾਫ ਕਰੋ ਅਤੇ ਉਹ ਸਭ; ਮੈਂ ਮਹਿਸੂਸ ਕਰਦੀ ਇਹ ਬਹੁਤ ਜਿਆਦਾ ਹੈ, ਪਹਿਲੇ ਹੀ ਬਹੁਤ ਜਿਆਦਾ ਕੰਮ ਹੈ। ਮੈਂ ਕਾਮਨਾ ਕਰਦੀ ਹਾਂ ਪ੍ਰਮਾਤਮਾ ਮੈਨੂੰ ਦੁਬਾਰਾ ਪੌਣਾਹਾਰੀ ਬਣਨ ਦੀ ਇਜਾਜ਼ਤ ਦੇਣਗੇ। ਇਹ ਵਧੇਰੇ ਸੁਵਿਧਾਜਨਕ ਹੈ, ਪਰ ਅਜ਼ੇ ਵੀ, ਮੈਂ ਨਹੀਂ ਕਰ ਸਕਦੀ। ਮੈਨੂੰ ਕਰਨ ਦੀ ਇਜਾਜ਼ਤ ਨਹੀਂ ਹੈ। ਮੈਂ ਅਜ਼ੇ ਵੀ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ ਕਿ ਮੈਂ ਪੌਣਾਹਾਰੀ ਨਹੀਂ ਹੋ ਸਕਦੀ ਕਿਉਂਕਿ ਇਹ ਬਹੁਤ ਵਧੀਆ ਸੀ ਜਦੋਂ ਮੈਂ ਪੌਣਹਾਰੀ ਸੀ। ਮੈਂ ਮਹਿਸੂਸ ਕੀਤਾ ਜਿਵੇਂ ਮੈਂ ਇਕ ਬਦਲ ਤੇ ਤੁਰ ਰਹੀ ਹੋਵਾ। ਅਤੇ ਸਭ ਚੀਜ਼ ਬਹੁਤ ਹਲਕੀ ਮਹਿਸੂਸ ਹੁੰਦੀ ਸੀ। ਸਭ ਚੀਜ਼ ਅਜਿਹਾ ਮਹਿਸੂਸ ਕਰਦੀ ਜਿਵੇਂ ਕੋਈ ਚਿੰਤਾ ਨਹੀਂ, ਇਥੋਂ ਤਕ ਕਿ ਕੋਈ ਵੀ ਸ਼ਾਮਲ ਨਹੀਂ । ਕੁਝ ਨਹੀਂ ਜਿਸ ਬਾਰੇ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ। ਤੁਹਾਨੂੰ ਕੋਈ ਡਰ ਨਹੀਂ। ਕਿਉਂਕਿ ਤੁਹਾਡੇ ਕੋਲ ਕੁਝ ਨਹੀਂ ਹੈ। ਅਤੇ ਜੇਕਰ ਤੁਸੀਂ ਇਥੋਂ ਤਕ ਖਾਂਦੇ ਵੀ ਨਹੀਂ, ਪੀਂਦੇ ਨਹੀਂ, ਤੁਹਾਡੇ ਕੋਲ ਬਿਲਕੁਲ ਕਿਸੇ ਚੀਜ਼ ਤੋਂ ਡਰਨ ਦੀ ਨਹੀਂ ਲੋੜ, ਤੁਸੀਂ ਕੁਝ ਨਹੀਂ ਗੁਆਉਂਗੇ। ਇਹ ਬਿਲਕੁਲ ਇਕ ਬਹੁਤ, ਬਹੁਤ, ਖੂਬਸੂਰਤ ਅਹਿਸਾਸ ਹੈ।ਅਤੇ ਹੁਣ, ਇਥੋਂ ਤਕ ਦਿਹਾੜੀ ਵਿਚ ਇਕ ਵਾਰ ਖਾਣਾ, ਅਕਸਰ ਮੈਂ ਕੋਈ ਚੀਜ਼ ਨਹੀਂ ਚਖਦੀ। ਕਈ ਵਾਰ ਮੈਨੂੰ ਥੋੜਾ ਜਿਹੀ ਭੁਖ ਜਾਂ ਇਥੋਂ ਤਕ ਭੁਖ ਮਹਿਸੂਸ ਕਰਦੀ ਹਾਂ, ਪਰ ਬਹੁਤ ਘਟ ਭੋਜਨ ਦਾ ਸੁਆਦ ਚੰਗਾ ਹੁੰਦਾ। ਸ਼ਾਇਦ ਕਿਉਂਕਿ ਜਦੋਂ ਤੁਸੀਂ ਆਪਣੇ ਲਈ ਆਪ ਪਕਾਉਂਦੇ ਹੋ, ਇਹਦਾ ਸੁਆਦ ਬਹੁਤਾ ਵਧੀਆ ਨਹੀਂ ਹੈ। ਜੇਕਰ ਕੋਈ ਹੋਰ ਵਿਆਕਤੀ ਤੁਹਾਡੇ ਲਈ ਪਕਾਉਂਦਾ ਹੈ, ਫਿਰ ਸ਼ਾਇਦ ਇਹਦਾ ਸੁਆਦ ਵਧੀਆ ਹੈ।ਮੈਨੂੰ ਯਾਦ ਹੈ ਮੈਂ ਭੋਜਨ ਬਹੁਤ ਪਸੰਦ ਕਰਦੀ ਹੁੰਦੀ ਸੀ। ਮੈਂ ਪਹਿਲਾਂ ਭੋਜਨ ਬਹੁਤ ਪਸੰਦ ਕਰਦੀ ਹੁੰਦੀ ਸੀ। ਅਤੇ ਮੈਂ ਕੋਲ ਆਪਣੀ ਛੋਟੀ ਜਿਹੀ ਰਸੋਈ ਵਿਚ ਇਕ ਕਿਸਮ ਦੀ ਛੋਟੀ ਜਿਹੀ ਪਾਰਟੀ ਹੁੰਦੀ ਸੀ। ਮੇਰੇ ਕੋਲ ਦੋ ਕੁ ਚੈਫ ਸਨ ਅਤੇ ਮੇਰੇ ਲਈ ਪਕਾਉਣ ਲਈ ਰਸੋਈਏ, ਸੋ ਮੈਂ ਉਨਾਂ ਨੂੰ ਬਹੁਤ ਸਾਰਾ ਪਕਾਉਣ ਲਈ ਕਹਿੰਦੀ ਸੀ, ਅਤੇ ਆਸ਼ਰਮ ਵਿਚ ਕਾਮਿਆਂ ਨੂੰ ਸਦਾ ਦਿੰਦੀ ਸੀ, ਕੁਝ ਭਿਕਸ਼ੂਆਂ ਜਾਂ ਕੁਝ ਭਿਕਸ਼ਣੀਆਂ ਨੂੰ। ਉਨਾਂ ਵਿਚੋਂ ਸਾਰਿਆਂ ਨੂੰ ਨਹੀਂ - ਉਹ ਜਿਹੜੇ ਘਰ ਦੀ ਮੁਰੰਮਤ ਕਰਨ ਲਈ ਜਾਂ ਗਡੀ ਦੀ ਮੁਰੰਮਤ ਕਰਨ ਲਈ ਮੇਰੀ ਮਦਦ ਕਰਨ ਆਉਂਦੇ ਸੀ, ਜਾਂ ਗੋਲਫ ਕਾਰਟ ਨੂੰ ਜਾਂ ਮੇਰੇ ਵਿਹੜੇ ਨੂੰ ਸਾਫ ਕਰਨ ਲਈ ਕੁਝ ਸਹਾਇਤਾ ਕਰਦੇ ਸਨ, ਕੁਝ ਅਜਿਹਾ - ਸੋ ਭਿਕਸ਼ੂ ਜਾਂ ਭਿਕਸਣੀਆਂ, ਮੈਂ ਉਨਾਂ ਨੂੰ ਸਦਾ ਦਿੰਦੀ ਸੀ। ਉਹ ਵਾਰੀਆਂ ਲੈਂਦੇ ਸੀ, ਸੋ ਇਹ ਬਹੁਤ ਵਧੀਆ ਸੀ। ਅਤੇ ਜਦੋਂ ਮੈਂ ਕਿਸੇ ਹੋਰ ਨਾਲ ਖਾਂਦੀ ਸੀ, ਇਹਦਾ ਸੁਆਦ ਵਧੀਆ ਸੀ, ਬਹੁਤ ਵਧੀਆ, ਬਹੁਤ ਸੁਆਦਲਾ ਅਤੇ ਫਿਰ ਬਹੁਤ ਖਾਣਾ ਜ਼ਾਰੀ ਰਖਿਆ।ਪਰ ਫਿਰ ਬਾਅਦ ਵਿਚ ਮੈਂ ਦਿਹਾੜੀ ਵਿਚ ਸਿਰਫ ਇਕ ਵਾਰ ਖਾਣਾ ਪਸੰਦ ਕੀਤਾ, ਅਤੇ ਘਟ ਅਤੇ ਹੋਰ ਘਟ, ਕਿਉਂਕਿ ਭਾਵੇਂ ਜੇਕਰ ਤੁਸੀ ਪਸੰਦ ਕਰਦੇ ਹੋ, ਤੁਹਾਨੂੰ ਬਹੁਤਾ ਨਹੀਂ ਖਾਣਾ ਚਾਹੀਦਾ - ਮੇਰਾ ਭਾਵ ਮੈਨੂੰ, ਤੁਹਾਨੂੰ ਨਹੀਂ। ਕਿਰਪਾ ਕਰਕੇ, ਆਪਣੀ ਜਿੰਦਗੀ ਨਾਲ ਕਰੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ; ਇਹ ਤੁਹਾਡਾ ਜੀਵਨ ਹੈ। ਜਦੋਂ ਤਕ ਤੁਸੀਂ ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦੇ, ਅਤੇ ਜਦੋਂ ਤਕ ਤੁਸੀਂ ਵੀਗਨ ਹੋ, ਮੈਂ ਪਹਿਲੇ ਹੀ ਖੁਸ਼ ਹਾਂ। ਪਰ ਜੇਕਰ ਤੁਸੀਂ ਕੋਸ਼ਿਸ਼ ਕਰਨੀ ਚਾਹੁੰਦੀ ਹੋ ਘਟ ਅਤੇ ਵਧੇਰੇ ਘਟ ਪੀੜਾ - ਅਦਿਖ ਪੀੜਾ ਆਪਣੇ ਘਰ ਵਿਚ ਇਥੋਂ ਤਕ ਪੌਂਦਿਆਂ ਤੋਂ, ਦਰਖਤਾਂ ਜਾਂ ਫੁਲਾਂ ਤੋਂ - ਫਿਰ ਤੁਸੀਂ ਇਹਦੀ ਕੋਸ਼ਿਸ਼ ਕਰ ਸਕਦੇ ਹੋ। ਥੋੜਾ ਜਿਹਾ ਇਕ ਸਮੇਂ,ਮ ਜਦੋਂ ਤਕ ਤੁਸੀਂ ਇਹਦੇ ਆਦੀ ਨਹੀਂ ਹੋ ਜਾਂਦੇ। ਦੇਖੋ ਜੇਕਰ ਤੁਹਾਡਾ ਸਰੀਰ ਨਵੀਂ ਆਦਤ ਨੂੰ ਸਵੀਕਾਰ ਕਰਦਾ ਹੈ। ਸਭ ਚੀਜ਼ ਨੂੰ ਇਕੋ ਸਮੇਂ ਨਾ ਕਟ ਦੇਣਾ, ਜਿਵੇਂ ਮੈਂ ਕੀਤਾ ਸੀ ਜਦੋਂ ਮੈਂ ਪੌਣਹਾਰੀ ਬਣੀ ਸੀ; ਸ਼ਾਇਦ ਤੁਸੀਂ ਆਪਣੇ ਲਈ ਸਮਸਿਆ ਪੈਦਾ ਕਰੋਂ। ਮੈਂ ਆਪਣੇ ਲਈ ਸਮਸਿਆ ਨਹੀਂ ਪੈਦਾ ਕੀਤੀ; ਮੈਂ ਉਦੋਂ ਵਧੇਰੇ ਜਵਾਨ ਸੀ ਅਤੇ ਸਿਹਤਮੰਦ। ਮੈਂ ਉਸ ਮੰਦਰ ਵਿਚ ਬਹੁਤ ਕੰਮ ਕਰਦੀ ਸੀ, ਹਰ ਰੋਜ਼ ਸਫਾਈ, ਧੋਂਦੀ, ਹਰ ਇਕ ਲਈ ਪਕਾਉਂਦੀ। ਅਤੇ ਐਬਟ ਦੀ ਲੇਖ ਲਿਖਣ ਵਿਚ ਮਦਦ ਕਰਦੀ ਸੀ, ਅਤੇ ਉਸ ਦੀ ਗਲਬਾਤ ਕਾਗਜ਼ ਉਤੇ ਟ੍ਰਾਂਸਕਰਾਇਬ ਕਰਨ ਲਈ। ਉਸ ਕੋਲ ਕੋਈ ਰਸਾਲਾ ਸੀ ਜਾਂ ਕੁਝ ਅਜਿਹਾ।ਉਸ ਤੋਂ ਪਹਿਲਾਂ, ਮੈਂ ਇਕ ਜਲਹਾਰੀ ਭਿਕਸ਼ਣੀ ਨੂੰ ਪਹਿਲਾਂ ਮਿਲੀ ਸੀ, ਮੈਂ ਤੁਹਾਨੂੰ ਦਸਿਆ ਸੀ, ਮਿਆਓਲੀ ਵਿਚ - ਉਥੇ ਨਹੀਂ ਜਿਥੇ ਅਸੀਂ ਰਹਿੰਦੇ ਹਾਂ, ਪਰ ਲਾਗੇ ਹੀ ਸਮਾਨ ਇਲਾਕੇ ਵਿਚ ਜਿਸ ਨੂੰ ਮਿਆਉਲੀ ਆਖਿਆ ਜਾਂਦਾ ਹੈ। ਸੋ, ਮੇਰੇ ਦਿਲ ਉਦੋਂ ਤੋਂ ਘਟੋ ਘਟ ਜਲਹਾਰੀ ਜਾਂ ਪੌਣਹਾਰੀ ਬਣਨ ਲਈ ਤਾਂਘ ਰਿਹਾ ਹੈ, ਪਰ ਮੈਂ ਕਿਵੇਂ ਵੀ ਨਹੀਂ ਕਰ ਸਕਦੀ। ਕਿਉਂਕਿ ਮੈਨੂੰ ਤੁਹਾਨੂੰ ਸਚ ਦਸਣਾ ਜ਼ਰੂਰੀ ਹੈ: ਮੈਂ ਭੋਜ਼ਨ ਬਹੁਤ ਪਸੰਦ ਕਰਦੀ ਹਾਂ! ਮੈਨੂੰ ਯਾਦ ਹੈ ਇਕ ਲੰਮਾਂ ਸਮਾਂ ਪਹਿਲਾਂ, ਬੁਧ ਨੇ ਮੈਨੂੰ ਕਿਹਾ ਸੀ ਕਿ ਉਹ ਮੇਰੇ ਨਾਲੋਂ ਪਹਿਲਾਂ ਬੁਧ ਬਣ ਗਿਆ ਸੀ, ਕਿਉਂਕਿ ਮੈਂ ਭੋਜਨ ਬਹੁਤ ਜਿਆਦਾ ਪਸੰਦ ਕਰਦੀ ਸੀ ਅਤੇ ਬਹੁਤ ਖਾਂਦੀ ਸੀ! ਮੈਂ ਅਜ਼ੇ ਵੀ ਖਾਂਦੀ ਹਾਂ, ਭਾਵੇਂ ਉਤਨਾ ਨਹੀਂ ਜਿਵੇਂ ਪਹਿਲਾਂ ਵਾਂਗ। ਆਮ ਤੌਰ ਤੇ, ਪਹਿਲਾਂ, ਮੈਂ ਲੋਕਾਂ ਨਾਲ ਰਹਿੰਦੀ ਸੀ, ਜਾਂ ਮੰਦਰ ਵਿਚ, ਬਹੁਤ ਸਾਰੇ ਲੋਕ ਇਕਠੇ ਆ ਕੇ ਖਾਂਦੇ ਸੀ, ਸੋ ਉਹ ਤੁਹਾਨੂੰ ਹੋਰ ਭੁਖ ਲਗਾਉਂਦਾ ਹੈ। ਅਤੇ ਜਦੋਂ ਮੈਂ ਸ਼ੀਹੂ, ਤਾਏਵਾਨ (ਫਾਰਮੋਸਾ) ਵਿਚ ਸੀ, ਮੈਂ ਵੀ ਲੋਕਾਂ ਨੂੰ ਮੇਰੇ ਨਾਲ ਆ ਕੇ ਖਾਣ ਲਈ ਸਦਾ ਦਿੰਦੀ ਹੁੰਦੀ ਸੀ। ਸੋ, ਜਿਤਨੇ ਜਿਆਦਾ ਲੋਕ ਤੁਹਾਡੇ ਨਾਲ, ਉਤਨੀ ਭੁਖ ਤੁਹਾਨੂੰ ਲਗੇਗੀ, ਅਤੇ ਉਤਨਾ ਜਿਆਦਾ ਤੁਸੀਂ ਖਾਉਂਗੇ।ਕਈ ਵਾਰ ਮੈਂ ਪੁਰਾਣੇ, ਸੁੰਦਰ ਕਪੜਿਆਂ ਵਲ ਵਾਪਸ ਨਹੀਂ ਜਾ ਸਕਦੀ ਸੀ ਜੋ ਉਨਾਂ ਨੇ ਮੇਰੇ ਲਈ ਪਹਿਲਾਂ ਬਣਾਏ ਸੀ। ਕਿਉਂਕਿ ਜਿਆਦਾਤਰ, ਜਦੋਂ ਮੈਂ ਜਨਤਕ ਤੌਰ ਤੇ ਬਾਹਰ ਜਾਂਦੀ ਸੀ, ਮੈਨੂੰ ਕਪੜੇ ਪਹਿਨਣੇ ਪੈਂਦੇ ਸੀ ਜੋ ਮੈਂ ਡੀਜਾਇਨ ਕੀਤੇ ਸਨ, ਜਾਂ ਉਨਾਂ ਨੇ ਡੀਜਾਇਨ ਕੀਤੇ ਵਖ ਵਖ ਕੰਪਨੀਆਂ ਤੇ, ਵੇਚਣ ਲਈ - ਜਿਵੇਂ ਮੈਂ ਇਕ ਮੋਡਲ ਹਾਂ। ਪਰ ਮੈਨੂੰ ਇਹਦੇ ਲਈ ਕੋਈ ਪੈਸਾ ਨਹੀਂ ਮਿਲਦਾ। ਈਰਖਾ ਨਾ ਕਰਨਾ। ਮੈਂ ਨਹੀਂ ਜਾਣਦੀ ਸੀ ਇਕ ਸਤਿਗੁਰੂ ਹੋਣ ਦੇ ਨਾਤੇ, ਤੁਹਾਨੂੰ ਇਥੋਂ ਤਕ ਗਾਉਣਾ ਅਤੇ ਨਚਣਾ ਪਵੇਗਾ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਪਈਆਂ, ਅਤੇ ਮੈਂਨੂੰ ਅਜ਼ੇ ਵੀ ਕਰਨੀਆਂ ਪੈਂਦੀਆਂ। ਕਿਵੇਂ ਨਾ ਕਿਵੇਂ, ਜਿਆਦਾਤਰ ਲੋਕ ਜਿਹੜੇ ਮੇਰੇ ਡੀਜਾਇਨਾਂ ਬਾਰੇ ਜਾਣਦੇ ਜਾਂ ਮੇਰੇ ਗਹਿਣਿਆਂ ਬਾਰੇ, ਮਿਸਾਲ ਵਜੋਂ, ਉਹ ਇਹ ਬਹੁਤ ਪਸੰਦ ਕਰਦੇ ਹਨ। ਸੋ ਮੈਨੂੰ ਉਨਾਂ ਨੂੰ ਇਹ ਦਿਖਾਉਣੇ ਜ਼ਰੂਰੀ ਹੈ।ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਕਿਉਂ ਦਿਹਾੜੀ ਵਿਚ ਇਕ ਡੰਗ ਭੋਜਨ ਦੀ ਵਕਾਲਤ ਕਿਉਂ ਨਹੀਂ ਕਰ ਰਹੀ, ਜਾਂ ਤਪਸਿਆ, ਜਦੋਂ ਮੈਂ ਇਹ ਆਪ ਕਰਦੀ ਹਾਂ, ਮੈਂ ਇਹ ਇਕ ਵਖਰੇ ਕਾਰਨ ਲਈ ਕਰ ਰਹੀ ਹਾਂ। ਮੈਂ ਸਵਰਗ ਨੂੰ ਕਿਹਾ ਕਿ ਜੇਕਰ ਮੈਂ ਦਿਹਾੜੀ ਵਿਚ ਇਕ ਵਾਰ ਖਾਂਦੀ ਹਾਂ - ਜਦੋਂ ਆਮ ਤੌਰ ਤੇ ਮੈਂ ਦਿਹਾੜੀ ਵਿਚ ਤਿੰਨ ਵਾਰ ਖਾ ਸਕਦੀ ਹਾਂ - ਜੋ ਵੀ ਭੋਜਨ ਮੈਂ ਨਹੀਂ ਖਾਂਦੀ ਉਹ ਹੋਰਨਾਂ ਆਤਮਾਵਾਂ ਨੂੰ ਦਿਤਾ ਜਾ ਸਕਦਾ ਹੈ। ਅਤੇ ਇਥੋਂ ਤਕ ਜੇਕਰ ਤੁਸੀਂ ਉਨਾਂ ਭੁਖੇ ਲੋਕਾ ਨੂੰ ਨਹੀਂ ਮਿਲਦੇ, ਜਾਂ ਸ਼ਾਇਦ ਭੁਖੇ ਭੂਤ, ਜੇਕਰ ਤੁਸੀਂ ਆਪਣੇ ਮਨ ਵਿਚ ਬਚਾਉਂਦੇ ਹੋ, ਫਿਰ ਭੋਜਨ ਉਨਾਂ ਵਲ ਜਾਵੇਗਾ ਇਕ ਵਖਰੇ ਢੰਗ ਨਾਲ। ਉਨਾਂ ਲਈ ਜ਼ਰੂਰੀ ਨਹੀਂ ਹੈ ਦੇਖਣਾ ਕਿ ਮੈਂ ਆਪਣਾ ਭੋਜਨ ਉਨਾਂ ਦੇ ਨਾਲ ਸਾਂਝਾ ਕਰਦੀ ਹਾਂ, ਪਰ ਸੁਖਣਾ ਦੇ ਕਾਰਨ, ਉਨਾਂ ਨੂੰ ਇਹ ਪ੍ਰਾਪਤ ਹੋਵੇਗਾ।ਪਰ ਮੈਂ ਬਸ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ: "ਆਪਣੇ ਸਰੀਰ ਨੂੰ ਸਜ਼ਾ ਨਾ ਦੇਵੋ।" ਦਿਹਾੜੀ ਵਿਚ ਇਕ ਭੋਜ਼ਨ ਤੁਹਾਨੂੰ ਮੁਕਤੀ ਨਹੀਂ ਦੇਵੇਗਾ ਅਤੇ ਤੁਹਾਨੂੰ ਗਿਆਨਵਾਨ ਨਹੀਂ ਬਣਾਏਗਾ। ਕਿਉਂਕਿ ਇਹ ਇਕ ਗਿਆਨਵਾਨ ਸਤਿਗੁਰੂ ਦੁਆਰਾ ਸੰਚਾਰਿਤ ਹੋਣਾ ਜ਼ਰੂਰੀ ਹੈ। ਬਸ ਜਿਵੇਂ ਇਕ ਮੋਮਬਤੀ - ਰੋਸ਼ਨੀ ਦੂਜੀ ਮੋਮਬਤੀ ਨੂੰ ਦਿੰਦੀ ਹੈ, ਅਤੇ ਦੋਨੋਂ ਇਸ ਤਰਾਂ ਚਮਕਣਗੀਆਂ। ਪਰ ਉਸ ਰੋਸ਼ਨੀ ਵਾਲੀ ਮੋਮਬਤੀ ਤੋਂ ਬਿਨਾਂ, ਦੂਜੀ ਮੋਮਬਤੀ ਚਮਕਦਾਰ ਨਹੀਂ ਹੋਵੇਗੀ; ਉਥੇ ਇਕ ਹੋਰ ਅਗ ਦਾ ਸਾਧਨ ਕਿਸੇ ਜਗਾ ਹੋਣਾ ਜ਼ਰੂਰੀ ਹੈ, ਜਿਵੇਂ ਇਕ ਮੋਮਬਤੀ, ਅਗ, ਇਕ ਲਾਇਟਰ, ਜਾਂ ਇਥੋਂ ਤਕ ਚੁਲੇ ਤੇ ਬਲ ਰਹੀ ਗੈਸ ।ਹੁਣ, ਮਹਾਂਕਸਯਾਪਾ, ਉਹ ਪਹਿਲੇ ਹੀ ਇਕ ਸੰਨਿਆਸੀ ਸੀ - ਇਤਨਾ ਰੂਹਾਨੀ। ਉਸ ਨੇ ਬੁਧ ਤੋਂ ਪਹਿਲਾਂ ਕੁਝ ਹੋਰ ਗੁਰੂਆਂ ਨਾਲ ਸਿਖਿਆ ਸੀ । ਸੋ ਉਹਨੂੰ ਅਜ਼ੇ ਵੀ ਕਿਉਂ ਬੁਧ ਨੂੰ ਲਭਣਾ ਪਿਆ ਤਾਂਕਿ ਇਕ ਥੋੜੇ ਜਿਹੇ ਸਮੇਂ ਵਿਚ ਇਕ ਅਰਹੰਤ ਵਜੋਂ ਆਪਣੀ ਪਵਿਤਰ ਸਥਿਤੀ ਦਾ ਅਹਿਸਾਸ ਕਰ ਸਕੇ? ਉਸ ਨੂੰ ਇਹ ਕਿਉਂ ਕਰਨ ਦੀ ਲੋੜ ਸੀ? ਕਿਉਂਕਿ ਉਹ ਜਾਣਦਾ ਹੈ ਤੁਹਾਡੇ ਲਈ ਇਕ ਰਹਿਨੁਮਾ ਹੋਣਾ ਜ਼ਰੂਰੀ ਹੈ; ਤੁਹਾਡੇ ਕੋਲ ਇਕ ਮਾਹਰ ਦਾ ਹੋਣਾ ਜ਼ਰੂਰੀ ਹੈ; ਤੁਹਾਡੇ ਕੋਲ ਇਹ ਗੁਰੂ ਦਾ ਹੋਣਾ ਜ਼ਰੂਰੀ ਹੈ ਜਿਹੜਾ ਤੁਹਾਨੂੰ ਸਤਿਗੁਰੂ ਦੀ ਐਨਰਜ਼ੀ ਨਾਲ ਜੋੜਿਆ ਹੋਇਆ ਮਾਰਗ ਸੰਚਾਰਿਤ ਕਰਦਾ ਹੈ, ਘਟੋ ਘਟ ਸ਼ੁਰੂ ਵਿਚ, ਅੰਦਰ ਦੇ ਖੇਤਰ ਵਿਚ ਵਾਪਸ ਜਾਣ ਵਿਚ ਤੁਹਾਡੀ ਮਦਦ ਕਰਨ ਲਈ ਜਿਸ ਨਾਲ ਤੁਸੀਂ ਸਬੰਧਤ ਹੋ। ਅਤੇ ਫਿਰ ਹੌਲੀ ਹੌਲੀ, ਤੁਸੀਂ ਅੰਦਰਲੇ ਖੇਤਰ ਤੋਂ ਘਰ ਨੂੰ ਚਲੇ ਜਾਂਦੇ ਹੋ।ਜੇਕਰ ਤੁਹਾਡੇ ਕੋਲ ਇਕ ਸਤਿਗੁਰੂ ਨਾ ਹੋਵੇ, ਇਕ ਜਿੰਦਾ ਸਤਿਗੁਰੂ, ਇਕ ਜਿੰਦਾ ਅਧਿਆਪਕ, ਫਿਰ ਭਾਵੇਂ ਤੁਸੀਂ ਕੁਝ ਵੀ ਕਰਦੇ ਹੋ, ਤੁਸੀਂ ਕਹਿ ਸਕਦੇ ਹੋ ਕਿ 99% ਫਲਦਾਇਕ ਨਹੀਂ ਹੈ। ਭਾਵੇਂ ਜੇਕਰ ਤੁਸੀਂ ਕੁਝ ਧਿਆਨ ਸ਼ਕਤੀ ਪ੍ਰਾਪਤ ਕਰ ਲਵੋਂ ਜਿਵੇਂ ਇਕ ਭਵਿਖ ਦ੍ਰਿਸ਼ਟੀ ਵਜੋਂ ਜਾਂ ਕੁਝ ਯੋਗ ਸ਼ਕਤੀ ਜਾਂ ਕੁਝ ਅਜਿਹਾ, ਇਹ ਪੂਰਨ ਮੁਕਤੀ ਨਹੀਂ ਹੈ, ਇਹ ਬੁਧਾਹੁਡ ਨਹੀਂ ਹੈ। ਤੁਹਾਨੂੰ ਮੁੜ ਧਰਤੀ ਉਤੇ ਦੁਬਾਰਾ ਜਨਮ ਲੈਣਾ ਪਵੇਗਾ, ਅਤੇ ਫਿਰ ਪ੍ਰਮਾਤਮਾ ਨੂੰ ਜਾਨਣਾ ਜੇਕਰ ਤੁਸੀਂ ਅਜ਼ੇ ਵੀ ਆਪਣੇ ਜੀਵਨ ਨੂੰ ਨੇਕੀ ਵਿਚ, ਨੈਤਿਕਤਾ ਵਿਚ, ਅਤੇ ਸੁੰਦਰਤਾ ਵਿਚ ਕਾਬੂ ਕਰ ਸਕਦੇ ਹੋ, ਜਾਂ ਨਹੀਂ। ਤੁਹਾਡੇ ਲਈ ਅੰਦਰੂਨੀ ਸ਼ਕਤੀ ਦਾ ਇਕ ਅਸਲੀ ਪ੍ਰਸਾਰਣ ਤੋਂ ਬਿਨਾਂ, ਤੁਹਾਡੀ ਆਪਣੀ ਖੁਦ ਦੀ ਸ਼ਕਤੀ ਖੋਲਣ ਲਈ, ਇਹ ਇਕ ਬਹੁਤ ਹੀ ਘਟ ਮੌਕਾ ਹੈ ਕਿ ਤੁਸੀਂ ਆਪਣੇ ਆਪ ਨੂੰ ਗਿਆਨਵਾਨ ਕਰ ਸਕੋਂਗੇ ਅਤੇ ਮੁਕਤੀ ਤਕ ਪਹੁੰਚ ਸਕੋਂਗੇ - ਜਾਂ ਜੇਕਰ ਕੋਈ ਹੋਰ ਵਿਧੀ ਸਿਖਣ ਨਾਲ ਜੋ ਢੁਕਵੀਂ ਨਹੀਂ ਹੈ, ਜੋ ਅੰਤਲੀ, ਅੰਤਮ ਨਹੀਂ ਹੈ।ਅਤੇ ਉਸ ਤੋਂ ਬਾਅਦ ਮਹਾਂਕਸ਼ਯਾਪਾ ਨੇ ਆਪਣੀ ਪਤਨੀ ਨੂੰ ਬੁਲਾਇਆ, ਉਹ ਆਈ, ਬੁਧ ਦੇ ਨਾਲ ਅਧਿਐਨ ਕੀਤਾ, ਅਤੇ ਇਕ ਛੋਟੇ ਸਮੇਂ ਵਿਚ ਉਹ ਵੀ ਇਕ ਅਰਹੰਤ ਬਣ ਗਈ। ਇਸ ਦਾ ਭਾਵ ਹੈ "ਸੰਤ" ਪਹਿਲੇ ਹੀ। ਬੁਧ ਦੇ ਸਮੇਂ ਦੌਰਾਨ, ਕਦੇ ਕਦਾਂਈ ਬੁਧ ਬਸ ਕਿਸੇ ਵਿਆਕਤੀ ਨਾਲ ਗਲਾਂ ਕਰਦੇ ਸਨ, ਜਾਂ ਉਹ ਆਉਂਦੇ ਅਤੇ ਉਨਾਂ ਨਾਲ ਗਲਾਂ ਕਰਦੇ, ਅਤੇ ਬੁਧ ਉਾਨਂ ਨੂੰ ਸਮਝਾਉਂਦੇ ਸਨ, ਉਨਾਂ ਨੂੰ ਸਚ ਦੀ ਵਿਆਖਿਆ ਕਰਦੇ ਸਨ, ਅਤੇ ਫਿਰ ਉਹ ਵਿਆਕਤੀ ਗਿਆਨਵਾਨ ਬਣ ਜਾਂਦਾ ਸੀ ਅਤੇ ਕੁਝ ਪਧਰ ਪ੍ਰਾਪਤ ਕਰ ਲੈਂਦਾ ਸੀ ਬੁਧ ਦੇ ਨਾਲ ਮੁਲਾਕਾਤ ਅਤੇ ਗਲਾਂ ਕਰਨ ਤੋਂ ਬਾਅਦ। ਇਹ ਨਹੀਂ ਕਿਉਂਕਿ ਬੁਧ ਦੀਆਂ ਗਲਾਂ ਜਾਂ ਆਵਾਜ਼ ਕਾਰਨ, ਇਹ ਸ਼ਕਤੀ ਕਾਰਨ ਹੈ ਜੋ ਇਸ ਤੋਂ ਨਿਕਲਦੀ ਹੈ, ਅਤੇ ਜਾਂ ਨਾਲੇ ਕਿ ਬੁਧ ਉਸ ਵਿਆਕਤੀ ਨੂੰ ਅਭਿਆਸ ਕਰਨ ਲਈ ਇਕ ਵਿਧੀ ਸਿਖਾਵੇਗਾ। ਸ਼ਾਇਦ ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼ ਵਿਧੀ, ਜਿਸ ਤਰਾਂ ਤੁਸੀਂ ਅਭਿਆਸ ਕਰ ਰਹੇ ਹੋ।ਸੋ, ਇਹ ਨਹੀਂ ਹੈ ਜਿਵੇਂ ਤੁਸੀਂ ਬਸ ਦੁਹਰਾ ਸਕਦੇ ਹੋ ਜਾਂ ਕਿਸੇ ਹੋਰ ਵਿਆਕਤੀ ਤੋਂ ਸਿਖ ਸਕਦੇ ਹੋ, ਬੁਧ ਤੋਂ ਦੂਸਰੇ-ਹਥੋਂ, ਤੀਸਰੇ-ਹਥੋਂ - ਇਹਦਾ ਭਾਵ ਬੁਧ ਦੀ ਸਿਖਿਆ ਤੋਂ ਪੈਦਾ ਕੀਤੀ ਗਈ - ਅਤੇ ਫਿਰ ਤੁਸੀਂ ਗਿਆਨਵਾਨ ਹੋ ਸਕਦੇ ਹੋ। ਇਹ ਇਕ ਜਿੰਦਾ ਅਧਿਆਪਕ ਹੋਣਾ ਜ਼ਰੂਰੀ ਹੈ। ਅਤੇ ਬਹੁਤ ਸਾਰੇ ਹੋਰ ਭਿਕਸ਼ੂ ਵੀ, ਜਿਵੇਂ ਅਨੰਦਾ ਅਤੇ ਹੋਰ ਵਿਆਕਤੀ - ਉਨਾਂ ਨੂੰ ਬੁਧ ਦੇ ਦਿਆਲੂ ਮਾਰਗਦਰਸ਼ਨ ਹੇਠਾਂ, ਬੁਧ ਦੇ ਖੁਦ ਆਪਣੇ ਅੰਦਰ ਬੇਹਦ ਸ਼ਕਤੀਸ਼ਾਲੀ ਸ਼ਕਤੀ ਨਾਲ ਅਧੀਨ ਹੋਣਾ ਪਿਆ ਸੀ।Photo Caption: ਹੂਰਾ! ਇਕ ਹੋਰ ਖੂਬਸੂਰਤ ਦਿਨ। ਸੂਰਜ ਦੇ ਲਈ ਪ੍ਰਮਾਤਮਾ ਦਾ ਧੰਨਵਾਦ!