ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤਿੰਨ ਕਿਸਮ ਦੇ ਗੁਰੂ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਸੀਂ ਦੇਖੋ, ਸਾਰੇ ਜਾਨਵਰ-ਲੋਕ ਇਸ ਕਿਸਮ ਦੀ ਪਿਆਰ ਦੀ ਐਨਰਜ਼ੀ ਛਡਦੇ ਹਨ: ਤੁਸੀਂ ਇਹ ਬਹੁਤ ਚੰਗੀ ਤਰਾਂ ਮਹਿਸੂਸ ਕਰਦੇ ਹੋ। ਤੁਸੀਂ ਇਹ ਸਾਫ ਸਪਸ਼ਟ ਮਹਿਸੂਸ ਕਰਦੇ ਹੋ - ਉਵੇਂ ਜੇਕਰ ਤੁਸੀਂ ਇਥੋਂ ਤਕ ਇਹ ਵਲੇਟ ਸਕਦੇ ਜਾਂ ਇਸ ਨੂੰ ਪਕੜ ਸਕਦੇ ਹੋਵੋਂ। ਉਹ ਹੈ ਜਿਤਨੀ ਮਜ਼ਬੂਤ ਪਿਆਰ ਦੀ ਐਨਰਜ਼ੀ ਹੈ ਕੋਈ ਵੀ ਜਾਨਵਰ-ਲੋਕਾਂ ਤੋਂ ਜਿਨਾਂ ਨੂੰ ਤੁਸੀਂ ਆਪਣੀਆਂ ਬਾਹਾਂ ਵਿਚ ਲੈਂਦੇ ਹੋ ਜਾਂ ਦੇਖ ਭਾਲ ਕਰਦੇ ਹੋ। ਤੁਸੀਂ ਇਹ ਮਹਿਸੂਸ ਕਰਦੇ ਹੋ। ਖੈਰ, ਜੇਕਰ ਤੁਸੀਂ ਕਾਫੀ ਸੰਵੇਦਨਸ਼ੀਲ ਹੋ; ਬਿਨਾਂਸ਼ਕ, ਕੁਝ ਲੋਕ ਕੁਝ ਨਹੀਂ ਮਹਿਸੂਸ ਕਰਦੇ। ਉਹ ਬਸ ਕੁਤੇ-ਲੋਕਾਂ ਨੂੰ ਬਾਹਰ ਆਪਣੇ ਵਿਹੜੇ ਵਿਚ ਰਖਦੇ ਹਨ, ਮੀਂਹ ਹੋਵੇ ਜਾਂ ਧੁਪ ਹੋਵੇ, ਬਸ ਸਿਰਫ ਘਰ ਦੀ ਨਿਗਰਾਨੀ ਰਖਣ ਲਈ।

ਮੈਂ ਹੁਣ ਬੋਲਣਾ ਬੰਦ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰੀ ਪ੍ਰੇਰਨਾ ਪਰਵਾਹ ਸ਼ਾਇਦ ਕਟ‌ਿਆ ਜਾ ਸਕਦਾ ਹੈ। ਇਹ ਅਕਸਰ ਪਹਿਲਾਂ ਵਾਪਰਿਆ ਹੇ, ਅਤੇ ਮੈਨੂੰ ਬੋਲਣਾ ਬੰਦ ਕਰਨਾ ਪਿਆ ਕਈ ਘੰਟੇ ਬਾਅਦ ਤਕ, ਜਾਂ ਥੋੜੀ ਦੇਰ ਬਾਅਦ, ਜਾਂ ਇਥੋਂ ਤਕ ਕਈ ਦਿਨਾਂ ਤਕ। ਮੈਂ ਪ੍ਰਮਾਤਮਾ, ਸਾਰੇ ਗੁਰੂਆਂ, ਅਤੇ ਨੇਕ ਜੀਵਾਂ ਪ੍ਰਤੀ ਆਭਾਰੀ ਹਾਂ ਮੇਰੀ ਗਲਬਾਤ ਨੂੰ ਪ੍ਰੇਰਿਤ ਕਰਨ ਵਿਚ ਮਦਦ ਕਰਨ ਲਈ। ਇਸ ਲਈ, ਮੈਂ ਕਿਸੇ ਵੀ ਭਾਸ਼ਣ ਲਈ ਕਰੈਡਿਟ ਨਹੀਂ ਲੈਂਦੀ।

ਤੁਹਾਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ, ਸਾਰੇ ਗੁਰੂਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ - ਅਤੀਤ, ਮੌਜੂਦਾ, ਅਤੇ ਇਥੋਂ ਤਕ ਭਵਿਖ ਦੇ - ਜਿਹੜੇ ਪਹਿਲੇ ਹੀ ਸਾਡੀ ਮਦਦ ਕਰ ਸਕਦੇ ਹਨ। ਅਤੇ ਸਾਰੇ ਨੇਕ ਜੀਵ ਜਿਹੜੇ ਪ੍ਰਮਾਤਮਾ ਦੀ ਇਛਾ, ਰਜ਼ਾ ਕਰਨ ਵਿਚ ਹਰ ਸੰਭਵ ਤਰੀਕੇ ਨਾਲ ਹੋਰਨਾਂ ਦੀ ਮਦਦ ਕਰਦੇ ਹਨ, ਖਾਸ ਕਰਕੇ ਆਤਮਾਵਾਂ ਦੇ ਵਿਕਾਸ ਵਿਚ। ਮੈਂ ਹਰ ਰੋਜ਼ ਹਮੇਸ਼ਾਂ ਧੰਨਵਾਦੀ ਹਾਂ। ਹਰ ਇਕ ਭੋਰਾ ਮੈਂ ਖਾਂਦੀ ਹਾਂ, ਮੈਂ ਧੰਨਵਾਦੀ ਹਾਂ। ਮੇਰੇ ਖਾਣ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ: ਮੈਂ ਬਾਅਦ ਵਿਚ ਵੀ ਧੰਨਵਾਦ ਕਰਦੀ ਹਾਂ। ਮੈਂ ਸਾਰਾ ਸਮਾਂ ਧੰਨਵਾਦ ਕਰਦੀ ਹਾਂ। ਜਦੋਂ ਵੀ ਮੈਂ ਕੰਮ ਨਹੀਂ ਕਰਦੀ, ਜਾਂ ਇਥੋਂ ਤਕ ਜਦੋਂ ਕੰਮ ਕਰਦੀ ਹਾਂ, ਮੈਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ, ਸਾਰੇ ਗੁਰੂਆਂ ਦਾ ਅਤੇ ਨੇਕ ਜੀਵਾਂ ਦਾ ਧੰਨਵਾਦ, ਮਸ਼ਹੂਰ ਜਾਂ ਗੈਰ-ਮਸ਼ਹੂਰ, ਦ੍ਰਿਸ਼ਟਮਾਨ ਜਾਂ ਅਦਿਖ। ਜੋ ਵੀ ਸਾਡੇ ਕੋਲ ਹੈ ਸਾਨੂੰ ਸਾਰਿਆਂ ਨੂੰ ਉਨਾਂ ਦੀ ਕ੍ਰਿਪਾ, ਅਤੇ ਅਸੀਸ, ਪਿਆਰ ਅਤੇ ਮਿਹਰ ਲਈ ਧੰਨਵਾਦੀ ਹੋਣਾ ਚਾਹੀਦਾ ਹੈ।

ਪਰ ਸਾਨੂੰ ਆਪਣੇ ਆਪ ਦੀ ਮਦਦ ਵੀ ਕਰਨੀ ਚਾਹੀਦੀ ਹੇ। ਜੇਕਰ ਕੋਈ ਵਿਆਕਤੀ ਤੁਹਾਨੂੰ ਦਿਖਾਉਂਦਾ ਹੈ ‌ਕਿ ਜੇਕਰ ਤੁਸੀਂ ਇਹ ਕਰਦੇ ਹੋ, ਤੁਹਾਡੇ ਕੋਲ ਪੈਸੇ ਆਉਣਗੇ, ਪਰ ਤੁਸੀਂ ਇਹ ਨਹੀਂ ਕਰਦੇ, ਫਿਰ ਤੁਸੀਂ ਅਮੀਰ ਕਿਵੇਂ ਹੋ ਸਕਦੇ ਹੋ? ਜਾਂ ਕੋਈ ਤੁਹਾਨੂੰ ਪੈਸੇ ਉਧਾਰ ਦਿੰਦਾ ਹੈ, ਪਰ ਤੁਸੀਂ ਇਹ ਬਰਬਾਦ ਕਰਦੇ ਹੋ, ਜਾਂ ਤੁਸੀਂ ਇਕ ਪਾਗਲ ਤਰੀਕੇ ਨਾਲ ਇਹ ਸਾੜ ਦਿੰਦੇ ਹੋ । ਬਸ ਜਿਵੇਂ ਯੁਧ ਕਰਨ ਵਾਲੇ ਲੋਕ, ਅਤੇ ਸਾਰੀ ਮਿਹਨਤ ਦੀ ਕਮਾਈ ਨੂੰ ਸਾੜ ਦਿੰਦੇ, ਪਸੀਨੇ ਅਤੇ ਹੰਝੂਆਂ ਵਾਲੇ ਟੈਕਸ ਦੇ ਪੈਸੇ ਹੋਰਨਾਂ ਜੀਵਾਂ ਨੂੰ ਮਾਰਨ ਲਈ ਜਿਹੜੇ ਬਸ ਤੁਹਾਡੇ ਵਰਗੇ ਲਗਦੇ ਹਨ, ਜਿਹੜੇ ਤੁਹਾਡੇ ਵਾਂਗ ਸੋਚਦੇ ਹਨ, ਜਿਹੜੇ ਤੁਹਾਡੇ ਵਾਂਗ ਖਾਂਦੇ ਹਨ, ਜਿਹੜੇ ਤੁਹਾਡੇ ਵਾਂਗ ਸ਼ਾਦੀ ਕਰਦੇ ਹਨ, ਜਿਨਾਂ ਕੋਲ ਤੁਹਾਡੇ ਵਾਂਗ ਬਚੇ ਹਨ, ਅਤੇ ਜਿਹਵੇ ਬਸ ਤੁਹਾਡੇ ਵਾਂਗ ਕੰਮ ਕਰਦੇ ਹਨ। ਅਤੇ ਇਸ ਸਖਤ ਕਮਾਏ ਹੋਏ ਪੈਸ‌ਿਆਂ ਵਿਚੋਂ ਕੁਝ, ਪਸੀਨੇ ਅਤੇ ਹੰਝੂਆਂ ਵਾਲਾ ਪੈਸਾ ਜਾਨਵਰ-ਲੋਕਾਂ ਦੀਆਂ ਫੈਕਟਰੀਆਂ ਨੂੰ ਵੀ ਜਾਂਦਾ ਹੈ ਨਿਰਦੋਸ਼ ਜੀਵਾਂ ਦੇ ਕਤਲ ਦਾ ਸਮਰਥਨ ਕਰਨ ਲਈ ਜਿਨਾਂ ਨੇ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ, ਜੋ ਬੇਵਸ ਤਰੀਕੇ ਨਾਲ ਜੰਜੀਰਾਂ ਵਿਚ ਜਕੜੇ ਹੋਏ ਹਨ, ਆਪਣੀਆਂ ਛੋਟੀਆਂ ਟੋਕਰੀਆਂ ਵਿਚ ਕੈਦ । ਤੁਸੀਂ ਇਸ ਬਾਰੇ ਸੋਚੋ, ਅਤੇ ਮੈਂ ਨਹੀਂ ਜਾਣਦੀ ਜੇਕਰ ਤੁਹਾਡਾ ਦਿਲ ਦੁਖੇਗਾ - ਇਹ ਜ਼ਰੂਰ ਹੀ ਕਰੇਗਾ।

ਇਸ ਸੰਸਾਰ ਵਿਚ ਜਿਆਦਾਤਰ ਲੋਕ ਮਨੁਖ ਹਨ। ਉਨਾਂ ਦਾ ਦਿਲ ਚੰਗਾ ਹੈ, ਉਹ ਚੰਗੀ ਸੋਚ ਰਖਦੇ ਹਨ, ਨੇਕ ਵਿਚਾਰ। ਅਤੇ ਉਹ ਸਚਮੁਚ ਉਦਾਰਚਿਤ ਅਤੇ ਦਿਆਲੂ ਹਨ। ਇਹੀ ਹੈ ਬਸ ਕਿ ਉਹ ਮਾੜੀਆਂ, ਨਾਕਾਰਾਤਮਿਕ ਸ਼ਕਤੀਆਂ ਦੁਆਰਾ ਪ੍ਰਭਾਵਿਤ ਹਨ ਜੋ ਇਸ ਗ੍ਰਹਿ ਉਤੇ ਆਲੇ ਦੁਆਲੇ ਘੁੰਮ ਰਹੀਆਂ ਹਨ। ਇਥੋਂ ਤਕ ਉਨਾਂ ਵਿਚੋਂ ਕੁਝ ਮਨੁਖਾਂ ਵਾਂਗ ਲਗਦੇ ਹਨ, ਪਰ ਉਹ ਨਹੀਂ ਹਨ। ਅਸੀਂ ਉਹਦੇ ਬਾਰੇ ਪਹਿਲਾਂ ਗਲ ਕੀਤੀ ਸੀ, ਅਤੇ ਮੈਂ ਇਥੋਂ ਤਕ ਉਨਾਂ ਵਿਚੋਂ ਕਈਆਂ ਵਲ ਇਸ਼ਾਰਾ ਕੀਤਾ - ਤੁਹਾਨੂੰ ਦਸਣ ਲਈ ਆਪਣੀ ਜਾਨ ਨੂੰ ਅਤੇ ਆਪਣੀ ਸਾਖ ਨੂੰ ਖਤਰੇ ਵਿਚ ਪਾਉਂਦੀ ਹੋਈ। ਕਿਉਂਕਿ ਉਹ ਸ਼ਕਤੀਸ਼ਾਲੀ ਹਨ। ਪਰ ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ। ਮੈਂ ਇਸ ਗ੍ਰਹਿ ਉਤੇ ਮਨੁਖਾਂ ਅਤੇ ਹੋਰਨਾਂ ਜੀਵਾਂ ਦੀ ਮਦਦ ਕਰਨ ਲਈ ਕੋਈ ਚੀਜ਼ ਵੀ ਕਰਾਂਗੀ। ਕਿਉਂ? ਕਿਉਂਕਿ ਮੈਂ ਉਨਾਂ ਨੂੰ ਪਿਆਰ ਕਰਦੀ ਹਾਂ! ਮੈਂ ਇਹ ਕਰਨ ਤੋਂ ਰਹਿ ਨਹੀਂ ਸਕਦੀ। ਬਸ ਉਵੇਂ ਜਿਵੇਂ ਤੁਸੀਂ ਆਪਣੇ ਬਚ‌ਿਆਂ ਨੂੰ ਪਿਆਰ ਕਰਦੇ ਹੋ। ਇਹ ਸਵੈ-ਚਲਤ ਹੈ, ਔਟੋਮੈਟਿਕ। ਇਹ ਕੁਦਰਤੀ ਹੈ। ਇਹ ਬਸ ਹੈ ਜਿਵੇਂ ਇਹ ਹੈ। ਮੈਂ ਬਸ ਮਨੁਖਾਂ ਨੂੰ ਪਿਆਰ ਕਰਦੀ ਹਾਂ, ਜਾਨਵਰ-ਲੋਕਾਂ ਨੂੰ ਪਿਆਰ ਕਰਦੀ ਹਾਂ। ਮੈਂ ਦਰਖਤਾਂ ਨੂੰ ਪਿਆਰ ਕਰਦੀ, ਪੌਂਦਿਆਂ ਨੂੰ ਪਿਆਰ ਕਰਦੀ ਹਾਂ।

ਕਈ ਸਾਲ ਪਹਿਲਾਂ, ਮੈਂ ਇਹਨਾਂ ਪੌਂਦਿਆਂ ਦੇ ਦਰਦ-ਰਹਿਤ ਕਰਮਾਂ ਦੀ ਖੋਜ਼ ਨਹੀਂ ਕੀਤੀ ਸੀ। ਮੈਂ ਪੌਂਦੇ ਖਾਂਦੀ ਸੀ, ਨਾਲੇ ਆਮ ਪੌਂਦੇ, ਅਤੇ ਆਮ ਫਲ। ਅਤੇ ਹਰ ਵਾਰ ਮੈਂ ਖਾਂਦੀ ਸੀ, ਮੈਂ ਬਹੁਤ ਦੋਸ਼ੀ ਮਹਿਸੂਸ ਕਰਦੀ, ਇਤਨਾ ਬੁਰਾ ਮਹਿਸੂਸ ਕੀਤਾ ਕਿ ਮੈਂ ਕਈ ਵਾਰ ਆਪਣੇ ਭੋਜ਼ਨ ਲ਼ੈਣ ਦੌਰਾਨ ਰੁਕ ਗਈ ਪਸ਼ਤਾਵਾ ਕਰਨ ਲਈ ਅਤੇ ਉਨਾਂ ਤੋਂ ਮਾਫੀ ਮੰਗਣ ਲਈ: ਪੌਂਦਿਆਂ ਤੋਂ, ਦਰਖਤਾਂ ਤੋਂ ਜਿਹੜੇ ਮੇਰੇ ਲਈ ਫਲ ਪੈਦਾ ਕਰਦੇ ਹਨ। ਅਤੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਰਹੀ ਅਤੇ ਮੈਂ ਉਨਾਂ ਨੂੰ ਅਸੀਸ ਦਿਤੀ। ਅਤੇ ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕੀਤੀ ਉਨਾਂ ਨੂੰ ਅਸੀਸ ਦੇਣ ਲਈ, ਉਨਾਂ ਦੀਆਂ ਆਤਮਾਵਾਂ ਨੂੰ ਉਚਾ ਚੁਕਣ ਲਈ। ਇਥੋਂ ਤਕ ਇਹਨਾਂ ਸਾਰੇ ਸਾਲਾਂ ਦੌਰਾਨ ਪਹਿਲੇ ਹੀ, ਮੇਰੇ ਕੁਝ ਪੌਂਦ‌ਿਆਂ ਅਤੇ ਰੁਖਾਂ ਦੇ ਕਰਮ-ਰਹਿਤ ਜਾਂ ਦਰਦ-ਰਹਿਤ ਬਾਰੇ ਖੋਜ਼ ਕਰਨ ਤੋਂ ਪਹਿਲਾਂ।

ਸੋ ਹਰ ਇਕ ਚੀਜ਼ ਤੁਸੀਂ ਖਾਂਦੇ ਹੋ, ਕ੍ਰਿਪਾ ਕਰਕੇ ਭੋਜ਼ਨ ਨੂੰ ਆਸ਼ੀਰਵਾਦ ਦੇਵੋ। ਪ੍ਰਮਾਤਮਾ ਨੂੰ ਪ੍ਰਾਰਥਨਾ ਦੇਵੋ, "ਪ੍ਰਭੂ ਜੀਓ, ਤੁਹਾਡਾ ਧੰਨਵਾਦ: ਸਾਰੇ ਗੁਰੂ, ਤੁਹਾਡਾ ਧੰਨਵਾਦ," ਸਾਰੇ ਨੇਕ ਜੀਵਾਂ ਦਾ ਧੰਨਵਾਦ ਜਿਹੜੇ ਤੁਹਾਡੇ ਭੋਜ਼ਨ ਨੂੰ ਆਸ਼ੀਰਵਾਦ ਦਿੰਦੇ ਹਨ, ਜਿਹੜੇ ਤੁਹਾਨੂੰ ਕੁਝ ਗੁਣ ਉਧਾਰਾ ਦਿੰਦੇ ਹਨ ਤਾਂਕਿਤ ਤੁਸੀਂ ਚੰਗਾ ਭੋਜ਼ਨ ਖਾ ਸਕੋਂ, ਚੰਗਾ ਹਾਜ਼ਮਾ ਹੋਵੇ ਅਤੇ ਸਿਹਤਮੰਦ ਰਹੋਂ। ਭਾਵੇਂ ਦਰਦ-ਰਹਿਤ ਪੌਂਦੇ, ਤੁਹਾਨੂੰ ਉਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੇ। ਅਤੇ, ਬਿਨਾਂਸ਼ਕ, ਸਭ ਤੋਂ ਜਿਆਦਾ, ਪ੍ਰਮਾਤਮਾ ਦਾ ਧੰਨਵਾਦ, ਸਾਰੇ ਗੁਰੂਆਂ ਦੇ ਰਹਿਮਭਰੇ ਗੁਣਾਂ ਦਾ ਧੰਨਵਾਦ ਤੁਹਾਨੂੰ ਅਜਿਹਾ ਚੰਗਾ ਭੋਜ਼ਨ ਦੇਣ ਲਈ - ਚੰਗਾ ਸੁਆਦ, ਚੰਗਾ ਹਾਜ਼ਮਾ, ਚੰਗੀ ਸਿਹਤ, ਚੰਗੀ ਐਨਰਜ਼ੀ ਉਹਦੇ ਤੋਂ ਤਾਂਕਿ ਤੁਸੀਂ ਇਸ ਸੰਸਾਰ ਵਿਚ ਆਪਣਾ ਕੰਮ ਕਰਨਾ ਜ਼ਾਰੀ ਰਖ ਸਕੋਂ।

ਤੁਹਾਨੂੰ ਅਸਲ ਵਿਚ ਜਿੰਦਾ ਰਹਿਣ ਲਈ ਬਹੁਤ ਜਿਆਦਾ ਖਾਣ ਦੀ ਨਹੀਂ ਲੋੜ, ਸਚਮੁਚ। ਮੈਂ ਜਿਆਦਾਤਰ ਦਿਹਾੜੀ ਵਿਚ ਇਕ ਵਾਰ ਖਾਂਦੀ ਹਾਂ। ਸਧਾਰਨ ਭੋਜ਼ਨ ਅਤੇ ਅਕਸਰ ਭੂਰੇ ਚਾਵਲ, ਤਿਲ, ਅਤੇ ਨਮਕ। ਇਹ ਬਨਾਉਣਾ ਸੌਖਾ ਹੈ ਅਤੇ ਪ੍ਰਾਪਤ ਕਰਨ ਵਿਚ ਕੋਈ ਸਮਸ‌ਿਆ ਨਹੀਂ। ਜਿਵੇਂ ਚਾਵਲ - ਭੂਰੇ ਚਾਵਲ, ਕਿਉਂਕਿ ਇਹ ਵਧੇਰੇ ਪੋਸ਼ਟਿਕ ਹਨ ਅਤੇ ਨਾਲੇ ਘਟ ਮਜ਼ਦੂਰੀ ਨਾਲ ਸਬੰਧਿਤ ਹਨ, ਅਤੇ ਕਿਸੇ ਨੂੰ ਘਟ ਨੁਕਸਾਨ। ਵਾਤਾਵਰਨ ਨੂੰ ਘਟ ਨੁਕਸਾਨ ਕਿਉਂਕਿ ਜਿਤਨਾ ਵਧੇਰੇ ਕੰਮ ਕੁਝ ਚੀਜ਼ ਨੂੰ ਬਨਾਉਣ ਵਿਚ ਲਗਦਾ ਹੈ, ਉਤਨਾ ਜਿਆਦਾ ਵਾਤਾਵਰਨ ਲਈ ਵੀ ਨੁਕਸਾਨਦੇਹ ਹੈ। ਸੋ, ਇਹ ਇਕ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ। ਇਸ ਸੰਸਾਰ ਵਿਚ ਹਰ ਚੀਜ਼ ਦੂਜੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੀ ਹੈ। ਤੁਸੀਂ ਇਹ ਜਾਣਦੇ ਹੋ, ਠੀਕ ਹੈ? ਅਤੇ ਹੁਣ ਤੁਸੀਂ ਵੀ ਉਸ ਉਤੇ ਜਿਉਂਦੇ ਹੋ, ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ। ਅਤੇ ਤੁਸੀਂ ਵੀ ਕੁਝ ਸਾਦਾ ਭੋਜ਼ਨ ਖਾ ਸਕਦੇ ਹੋ, ਇਹਦਾ ਇਹ ਭਾਵ ਨਹੀਂ ਹਮੇਸ਼ਾਂ ਭੂਰੇ ਚਾਵਲ, ਤਿਲਾਂ ਦਾ ਪਾਉਡਰ, ਅਤੇ ਨਮਕ ਹੋਵੇ। ਪਰ ਇਹ ਵਧੇਰੇ ਸਧਾਰਨ ਭੋਜ਼ਨ ਹੋ ਸਕਦੇ, ਅਤੇ ਘਟ।

ਤੁਹਾਨੂੰ ਹਮੇਸ਼ਾਂ ਦਿਹਾੜੀ ਵਿਚ ਤਿੰਨ ਡੰਗ ਭੋਜ਼ਨ ਖਾਣ ਦੀ ਨਹੀਂ ਲੋੜ। ਇਹ ਸਚਮੁਚ ਇਕ ਬਹੁਤਾਤ ਹੈ, ਬਹੁਤ ਜਿਆਦਾ। ਦਿਹਾੜੀ ਵਿਚ ਇਕ ਵਾਰ ਜਾਂ ਦਿਹਾੜੀ ਵਿਚ ਦੋ ਵਾਰ: ਸਵੇਰੇ, ਅਤੇ ਸ਼ਾਮ ਨੂੰ ਸੂਰਜ਼ ਦੇ ਛੁਪਣ ਤੋਂ ਪਹਿਲਾਂ, ਉਹ ਸਭ ਤੋਂ ਵਧੀਆ ਹੈ। ਉਹ ਤੁਹਾਨੂੰ ਆਪਣੇ ਸਾਰੇ ਭੋਜ਼ਨ ਨੂੰ ਹਜ਼ਮ ਕਰਨ ਲਈ ਅਤੇ ਭੋਜ਼ਨ ਦੇ ਸੇਵਨ ਤੋਂ ਸਭ ਤੋਂ ਵਧੀਆ ਜਜ਼ਬ ਕਰਨ ਲਈ ਇਕ ਵਡੀ ਖਿੜਕੀ ਦਿੰਦੀ ਹੈ। ਅਤੇ ਨਾਲੇ, ਤੁਹਾਨੂੰ ਸਾਕਾਰਾਤਮਿਕ ਸ਼ਕਤੀ ਤੋਂ, ਪ੍ਰਮਾਤਮਾ ਤੋਂ ਬਹੁਤ ਸਾਰੀਆਂ ਬਖਸ਼ਿਸਾਂ ਮਿਲਦੀਆਂ ਹਨ। ਕਿਉਂਕਿ ਤੁਹਾਡਾ ਸਰੀਰ ਪਦਾਰਥਿਕ ਚੀਜ਼ਾਂ ਨਾਲ ਬਹੁਤਾ ਓਵਰਲੋਡ ਨਹੀਂ ਹੁੰਦਾ। ਜਿਆਦਾਤਰ ਗੁਰੂ ਤੁਹਾਨੂੰ ਜਿਵੇਂ 80% ਵਾਂਗ ਖਾਣ ਦੀ ਅਤੇ 20% ਅਸੀਸਾਂ ਲਈ ਛਡਣ ਦੀ ਸਲਾਹ ਦੇਣਗੇ।

ਤੁਸੀਂ ਥੋੜਾ ਜਿਹਾ ਹੋਰ ਖਾ ਸਕਦੇ ਹੋ ਜੇਕਰ ਤੁਸੀਂ ਚਾਹੋਂ, ਪਰ ਅਸੀਸਾਂ ਲਈ, ਰੂਹਾਨੀ ਸਮਾਈ ਲਈ, ਕਿਸਮਤ ਲਈ, ਸਿਹਤ ਲਈ, ਕੋਈ ਵੀ ਹੋਰ ਚੀਜ਼ ਲਈ, ਅਤੇ ਨਾਲੇ ਆਰਥਿਕ ਲਾਭ ਲਈ, ਇਕ ਵਡਾ ਵਿੰਡੋ, ਖਿੜਕੀ ਦੇਵੋ, ਬਿਨਾਂਸ਼ਕ, ਕਿਉਂਕਿ ਤੁਸੀਂ ਭੋਜ਼ਨ ਉਤੇ ਬਹੁਤਾ ਜਿਆਦਾ ਪੈਸਾ ਨਹੀਂ ਖਰਚਣਾ ਚਾਹੁੰਦੇ।

ਹੋਰ ਕਸਰਤ ਕਰੋ, ਜੇਕਰ ਤੁਸੀਂ ਕਰ ਸਕਦੇ ਹੋ। ਮੈਂ ਅਫਸੋਸ ਹੈ ਕਾਫੀ ਕਸਰਤ ਨਹੀਂ ਕਰਦੀ। ਮੈਂ ਕੰਪਿਊਟਰ ਉਤੇ ਬਹੁਤਾ ਜਿਆਦਾ ਕੰਮ ਕਰਦੀ ਹਾਂ ਮੇਰੀ ਪਸੰਦ ਅਤੇ ਮੇਰੀ ਸਿਹਤ ਨਾਲੋਂ। ਪਰ ਜੇਕਰ ਤੁਸੀਂ ਕਰ ਸਕਦੇ ਹੋ, ਕਸਰਤ ਕਰੋ। ਮੈਂ ਦਰਵਾਜ਼ੇ ਤੋਂ ਬਾਹਰ ਨਹੀਂ ਜਾ ਸਕਦੀ, ਆਪਣੀ ਸੁਰਖਿਆ ਲਈ ਅਤੇ ਨਾਲੇ ਰੀਟਰੀਟ ਕਾਰਨ। ਬਹੁਤ ਹੀ ਘਟ ਮੈਂ ਬਾਹਰ ਜਾ ਸਕਦੀ ਹਾਂ ਕੁਝ ਫੋਟੋ ਖਿਚਣ ਲਈ, ਜਿਵੇਂ ਪਹਿਲਾਂ ਵਾਂਗ। ਜਿਆਦਾਤਰ ਫੋਟੋ ਲੰਮਾਂ ਸਮਾਂ ਪਹਿਲਾਂ ਖਿਚੇ ਗਏ ਸਨ, ਉਹ ਤਾਰੀਖ ਉਤੇ ਨਹੀਂ ਜਦੋਂ ਇਹ ਸੁਪਰੀਮ ਮਾਸਟਰ ਟੀਵੀ ਉਤੇ ਦਿਖਾਇਆ ਜਾਂਦਾ ਹੈ।

ਮੈਂ ਬਹੁਤ ਸਾਰੇ ਫੋਟੋ ਖਿਚੇ ਹਨ। ਉਹ ਉਨਾਂ ਨੂੰ ਸਟੋਰ ਕਰਦੇ ਹਨ, ਅਤੇ ਫਿਰ ਹਰ ਰੋਜ਼ ਉਹ ਕੁਝ ਬਾਹਰ ਕਢਦੇ, ਇਕ ਜਾਂ ਦੋ ਤੁਹਾਡੇ ਲਈ - ਲੋੜ ਤੇ ਨਿਰਭਰ ਕਰਦਾ ਹੈ। ਪਹਿਲਾਂ, ਜਦੋਂ ਮੈਂ ਬਾਹਰ ਜਾਂਦੀ ਸੀ, ਕਦੇ ਕਦਾਂਈ ਇਹ ਇਕੋ ਸਮੇਂ ਹਜ਼ਾਰਾਂ ਹੀ ਫੋਟੋਆਂ ਤਕ ਹੋ ਸਕਦਾ ਹੈ, ਇਕ ਦਿਨ ਜਾਂ ਅਧੇ ਦਿਨ ਵਿਚ। ਇਹ ਇਸ ਗਲ ਤੇ ਨਿਰਭਰ ਕਰਦਾ ਹੈ ਕਿਤਨੀ ਜ਼ਲਦੀ ਅਤੇ ਕਿਤਨਾ ਆਸਾਨ ਹੈ, ਕਿਉਂਕਿ ਕਦੇ ਕਦਾਂਈ ਮੈਂ ਪਹਾੜ ਵਿਚ ਚੜਦੀ ਹਾਂ ਕੁਝ ਜਗਾ ਤੁਰਨ ਜਾਂ ਚੜਨ ਲਈ, ਬਹੁਤਾ ਅਨੁਕੂਲ ਖੇਤਰ ਨਹੀਂ ਹੈ, ਫਿਰ ਇਹ ਇਕ ਵਧੇਰੇ ਲੰਮਾਂ ਸਮਾਂ ਲਗਦਾ ਹੈ। ਕਦੇ ਕਦਾਂਈ ਮੈਨੂੰ ਕੁਝ ਦਰਖਤਾਂ ਉਤੇ ਢੋਹ ਲਾਉਣਾ ਜਾਂ ਚੜਨਾ ਪੈਂਦਾ ਹੈ। ਇਹਦੇ ਲਈ ਇਕ ਵਧੇਰੇ ਲਮਾਂ ਸਮਾਂ ਲਗਦਾ ਹੈ ਜੇਕਰ ਫੁਲ ਬਾਗਾਂ ਵਿਚ ਜਾਂ ਉਜਾੜ ਵਿਚ ਹੋਣ, ਅਤੇ ਪਧਰੀ ਅਤੇ ਆਸਾਨੀ ਨਾਲ ਪਹੁੰਚ ਸਕਾਂ।

ਮੈਂ ਉਹ ਫੋਟੋ ਬਹੁਤ ਪਸੰਦ ਕਰਦੀ ਹਾਂ ਜੋ ਮੈਂ ਤੁਹਾਨੂੰ ਘਲਦੀ ਹਾਂ, ਅਨੰਦ ਲਈ। ਕਿਸੇ ਵੀ ਸਮੇਂ ਤੁਸੀਂ ਕੁਝ ਚੀਜ਼ ਦਾ ਕੁਦਰਤੀ ਅਨੰਦ ਲੈਂਦੇ ਹੋ, ਜਾਂ ਖੁਸ਼ੀ ਮਹਿਸੂਸ ਕਰਦੇ ਕਿਉਂਕਿ ਉਸ ਪਲ ਕੋਈ ਚੀਜ਼ ਜੋ ਤੁਹਾਡੇ ਖੁਸ਼ ਹੋਣ ਜਾਂ ਅਨੰਦ ਦਾ ਕਾਰਨ ਬਣਦੀ ਹੈ, ਇਹ ਤੁਹਾਡੇ ਰੂਹਾਨੀ ਵਿਕਾਸ ਨੂੰ ਵਧਾਉਂਦਾ ਹੈ: ਇਹ ਤੁਹਾਡੇ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਹ ਤੁਹਾਡੇ ਕਾਰੋਬਾਰ ਵਿਚ, ਤੁਹਾਡੇ ਕੰਮ ਵਿਚ, ਤੁਹਾਡੇ ਰਿਸ਼‌ਤਿਆਂ ਵਿਚ ਤੁਹਾਡੀ ਸਫਲਤਾ ਨੂੰ ਵਧਾਉਂਦਾ ਹੈ। ਸੋ, ਮੈਂ ਤੁਹਾਨੂੰ ਉਹ ਫੋਟੋ ਭੇਜ਼ਣ ਲਈ ਬਹੁਤ ਖੁਸ਼ ਹਾਂ। ਕ੍ਰਿਪਾ ਕਰਕੇ ਅਨੰਦ ਮਾਣੋ। ਅਤੇ ਪ੍ਰਮਾਤਮਾ ਦਾ ਧੰਨਵਾਦ ਕਰੋ ਕਿ ਉਹਨਾਂ ਨੇ ਮੈਨੂੰ ਤੁਹਾਡੇ ਲਈ ਅਜਿਹੀਆਂ ਚੀਜ਼ਾਂ ਜਾਂ ਕੋਈ ਹੋਰ ਚੀਜ਼ਾਂ ਕਰਨ ਦੇ ਸਮਰਥ ਬਣਾਇਆ ਹੈ।

ਮੈਂ ਕੋਈ ਵੀ ਚੀਜ਼ ਕਰਨੀ ਪਸੰਦ ਕਰਦੀ ਹਾਂ ਜੋ ਗ੍ਰਹਿ ਦੀ ਮਦਦ ਕਰਦੀ ਹੈ, ਮਨੁਖਾਂ ਦੀ ਮਦਦ, ਜਾਨਵਰ-ਲੋਕਾਂ ਦੀ ਮਦਦ ਕਰਦੀ ਹੈ। ਇਹ ਹਮੇਸ਼ਾਂ ਨਿਜ਼ੀ ਤੌਰ ਤੇ ਮੇਰੇ ਲਈ ਅਨੁਕੂਲ ਨਹੀਂ ਹੁੰਦਾ, ਪਰ ਮੈਂ ਅਜ਼ੇ ਵੀ ਇਹ ਕਰਨਾ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇਹਦੇ ਲਾਇਕ ਹੋ। ਤੁਸੀਂ ਪ੍ਰਮਾਤਮਾ ਦੇ ਬਚੇ ਹੋ। ਇਹ ਜਾਣਦੇ ਹੋ ਜਾਂ ਨਹੀਂ ਜਾਣਦੇ, ਤੁਸੀਂ ਹੋ। ਅਤੇ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਮੈਂ ਤੁਹਾਨੂੰ ਦਸ‌ਿਆ ਹੈ, ਇਹ ਕੁਦਰਤੀ ਹੈ; ਬਸ ਉਵੇਂ ਜਿਵੇਂ ਤੁਸੀਂ ਆਪਣੇ ਬਚ‌ਿਆਂ ਨੂੰ ਪਿਆਰ ਕਰਦੇ ਹੋ। ਤੁਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਪਿਆਰ ਕਰਦੇ ਹੋ, ਆਪਣੇ ਕੁਤਾ-, ਬਿਲੀ-, ਪੰਛੀ-, ਬਤਖ-, ਟਰਕੀ-, ਲੂੰਬੜ-, ਕਾਟੋ-, ਅਤੇ ਸਕੰਕ(-ਲੋਕਾਂ) ਲਈ, ਜੋ ਵੀ ਪਾਲਤੂ ਜਾਨਵਰ ਤੁਹਾਡੇ ਕੋਲ ਹਨ। ਇਥੋਂ ਤਕ ਤੁਹਾਡਾ ਉਦਬਿਲਾਊ-ਲੋਕ। ਸਭ ਕਿਸਮ ਦੇ ਪਾਲਤੂ ਜਾਨਵਰ ਜੋ ਤੁਹਾਡੇ ਕੋਲ ਹਨ। ਜੰਗਲੀ ਪੰਛੀ-ਲੋਕ, ਇਥੋਂ ਤਕ, ਜਦੋਂ ਤੁਸੀਂ ਉਨਾਂ ਨੂੰ ਸੜਕ ਤੋਂ ਚੁਕਦੇ ਹੋ, ਜ਼ਖਮੀ, ਅਤੇ ਤੁਸੀਂ ਉਨਾਂ ਦੀ ਦੇਖ ਭਾਲ ਕਰਦੇ ਹੋ, ਅਤੇ ਉਹ ਤੁਹਾਨੂੰ ਛਡਣਾ ਨਹੀਂ ਚਾਹੁੰਦੇ। ਇਹ ਨਾਤੇ ਹਨ ਜਿਨਾਂ ਦਾ ਸਾਹਮੁਣਾ ਤੁਰੀਂ ਕਰਦੇ ਹੋ, ਅਤੇ ਜਿਤਨਾ ਜਿਆਦਾ ਤੁਸੀਂ ਉਨਾਂ ਨੂੰ ਪਿਆਰ ਕਰਦੇ ਹੋ, ਉਤਨਾ ਤੁਹਾਡੇ ਲਈ ਬਿਹਤਰ ਹੈ। ਪਰ ਬਸ ਪ੍ਰਮਾਤਮਾ ਨੂੰ ਨਾ ਭੁਲਣਾ।

ਜਿਆਦਾਤਰ ਜਾਨਵਰ-ਲੋਕ ਉਥੇ ਆਉਂਦੇ ਖੁਸ਼ ਰਹਿਣ ਵਿਚ ਤੁਹਾਡੀ ਮਦਦ ਕਰਨ ਲਈ, ਤਾਂਕਿ ਤੁਹਾਡਾ ਜੀਵਨ ਕਿਸੇ ਵੀ ਤਰਾਂ ਬਿਹਤਰ ਹੋਵੇ। ਪਰ ਉਹ ਤੁਹਾਨੂੰ ਪ੍ਰਮਾਤਮਾ ਦੀ ਯਾਦ ਦਿਲਾਉਣ ਵਿਚ ਮਦਦ ਕਰਨੀ ਵੀ ਚਾਹੁੰਦੇ ਹਨ। ਪ੍ਰਮਾਤਮਾ ਪਿਆਰ ਹੈ, ਸੋ ਜੇਕਰ ਤੁਸੀਂ ਉਨਾਂ ਨੂੰ ਪਿਆਰ ਕਰਦੇ ਹੋ, ਉਹ ਤੁਹਾਨੂੰ ਪਿਆਰ ਕਰਦੇ ਹਨ। ਕਿਵੇਂ ਵੀ, ਅਣਜਾਣਪੁਣੇ ਵਿਚ, ਤੁਸੀਂ ਪ੍ਰਮਾਤਮਾ ਨੂੰ ਯਾਦ ਕਰੋਂਗੇ। ਪਰ ਇਹ ਬਿਹਤਰ ਹੈ ਜੇਕਰ ਤੁਸੀਂ ਸੁਚੇਤ ਤੌਰ ਤੇ ਪ੍ਰਮਾਤਮਾ ਨੂੰ ਯਾਦ ਕਰਦੇ ਹੋ, ਫਿਰ ਤੁਹਾਡੇ ਕੋਲ ਹੋਰ ਬਰਕਤਾਂ ਹੋਣਗੀਆਂ।

ਅਤੇ ਜੇਕਰ ਤੁਸੀਂ ਵੀਗਨ ਹੋ, ਤੁਹਾਡੇ ਕੋਲ ਵਧੇਰੇ ਅਸੀਸਾਂ ਹਨ। ਤੁਸੀਂ ਵਧੇਰੇ ਅਸੀਸਾਂ ਨੂੰ ਵੀ ਹਜ਼ਮ ਕਰ ਸਕਦੇ ਹੋ ਅਤੇ ਤੁਹਾਡੀ ਜਿੰਦਗੀ ਬਿਹਤਰ ਬਣਦੀ ਹੈ। ਯਕੀਨੀ ਬਣਾਉ ਕਿ ਤੁਸੀਂ ਗੈਰ-ਵੀਗਨ ਗਲਤੀ ਨਾਲ ਵੀ ਨਾ ਖਾਉ। ਜੇਕਰ ਤੁਹਾਨੂੰ ਇਹਦੇ ਬਾਰੇ ਸ਼ਕ ਹੈ, ਕ੍ਰਿਪਾ ਕਰਕੇ ਇਹ ਨਾ ਖਾਓ, ਕਿਉਂਕਿ ਇਹ ਤੁਹਾਨੂੰ ਉਸ ਦਿਨ ਜਾਂ ਕੁਝ ਦਿਨਾਂ ਲਈ ਬਿਮਾਰੀ, ਮੁਸੀਬਤ ਜਾਂ ਨਾਖੁਸ਼ੀ ਦਾ ਕਾਰਨ ਬਣੇਗਾ। ਇਹ ਤੁਹਾਨੂੰ ਇਥੋਂ ਤਕ ਮਾਰ ਵੀ ਸਕਦਾ ਹੈ - ਇਹ ਨਿਰਭਰ ਕਰਦਾ ਹੈ ਉਹ ਕਰਮ ਕਿਤਨਾ ਗੰਭੀਰ ਹੈ।

ਤੁਸੀਂ ਦੇਖੋ, ਸਾਰੇ ਜਾਨਵਰ-ਲੋਕ ਇਸ ਕਿਸਮ ਦੀ ਪਿਆਰ ਦੀ ਐਨਰਜ਼ੀ ਛਡਦੇ ਹਨ: ਤੁਸੀਂ ਇਹ ਬਹੁਤ ਚੰਗੀ ਤਰਾਂ ਮਹਿਸੂਸ ਕਰਦੇ ਹੋ। ਤੁਸੀਂ ਇਹ ਸਾਫ ਸਪਸ਼ਟ ਮਹਿਸੂਸ ਕਰਦੇ ਹੋ - ਉਵੇਂ ਜੇਕਰ ਤੁਸੀਂ ਇਥੋਂ ਤਕ ਇਹ ਵਲੇਟ ਸਕਦੇ ਜਾਂ ਇਸ ਨੂੰ ਪਕੜ ਸਕਦੇ ਹੋਵੋਂ। ਉਹ ਹੈ ਜਿਤਨੀ ਮਜ਼ਬੂਤ ਪਿਆਰ ਦੀ ਐਨਰਜ਼ੀ ਹੈ ਕੋਈ ਵੀ ਜਾਨਵਰ-ਲੋਕਾਂ ਤੋਂ ਜਿਨਾਂ ਨੂੰ ਤੁਸੀਂ ਆਪਣੀਆਂ ਬਾਹਾਂ ਵਿਚ ਲੈਂਦੇ ਹੋ ਜਾਂ ਦੇਖ ਭਾਲ ਕਰਦੇ ਹੋ। ਤੁਸੀਂ ਇਹ ਮਹਿਸੂਸ ਕਰਦੇ ਹੋ। ਖੈਰ, ਜੇਕਰ ਤੁਸੀਂ ਕਾਫੀ ਸੰਵੇਦਨਸ਼ੀਲ ਹੋ; ਬਿਨਾਂਸ਼ਕ, ਕੁਝ ਲੋਕ ਕੁਝ ਨਹੀਂ ਮਹਿਸੂਸ ਕਰਦੇ। ਉਹ ਬਸ ਕੁਤੇ-ਲੋਕਾਂ ਨੂੰ ਬਾਹਰ ਆਪਣੇ ਵਿਹੜੇ ਵਿਚ ਰਖਦੇ ਹਨ, ਮੀਂਹ ਹੋਵੇ ਜਾਂ ਧੁਪ ਹੋਵੇ, ਬਸ ਸਿਰਫ ਘਰ ਦੀ ਨਿਗਰਾਨੀ ਰਖਣ ਲਈ। ਭਾਵੇਂ ਜੇਕਰ ਘਰ ਵਿਚ ਕੋਈ ਵੀ ਨਾ ਹੋਵੇ, ਉਹ ਜੰਜ਼ੀਰਾਂ ਨਾਲ ਬੰਨੇ ਹੋਏ ਹਨ। ਇਕ ਕੁਤਾ-ਵਿਆਕਤੀ ਤੁਹਾਡੀ ਰਖਿਆ ਕਿਵੇਂ ਕਰ ਸਕਦਾ ਹੈ ਜੇਕਰ ਉਹ ਜੰਜ਼ੀਰਾਂ ਨਾਲ ਬੰਨਿਆ ਹੋਇਆ ਹੈ? ਉਹ ਤੁਹਾਡੇ ਘਰ ਦੀ ਰਖਿਆ ਕਿਵੇਂ ਕਰ ਸਕਦਾ ਹੈ? ਭਾਵੇਂ ਜੇਕਰ ਚੋਰ ਤੁਹਾਡੇ ਖਾਲੀ ਘਰ ਅੰਦਰ ਆਉਂਦੇ ਅਤੇ ਸਭ ਚੀਜ਼ ਬਾਹਰ ਲੈ ਜਾਂਦੇ ਹਨ, ਕੁਤਾ-ਵਿਆਕਤੀ ਕੀ ਕਰ ਸਕਦਾ ਹੈ ਜੇਕਰ ਉਹ ਜੰਜ਼ੀਰਾਂ ਨਾਲ ਬੰਨਿਆ ਹੋਇਆ ਹੈ? ਤੁਹਾਡੇ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜੇਕਰ ਤੁਸੀਂ ਉਸ ਨੂੰ ਨਿਯਮਤ ਤੌਰ ਤੇ ਖਾਣਾ ਵੀ ਨਹੀਂ ਦਿੰਦੇ।

ਅਸੀਂ ਕੋਈ ਚੀਜ਼ ਨਹੀਂ ਕਰਦੇ ਜੋ ਕਿਸੇ ਵੀ ਤਰੀਕੇ ਨਾਲ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਯਾਦ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ, ਨੁਕਸਾਨ ਨਾ ਕਰੋ। ਕਿਸੇ ਦੀ ਮਦਦ ਕਰਨੀ ਤੁਹਾਡੇ ਲਈ ਚੰਗਾ ਹੈ। ਬਿਨਾਂਸ਼ਕ, ਕਿਸੇ ਦੀ ਦਾ ਇਹ ਭਾਵ ਵੀ ਹੈ ਜਾਨਵਰ-ਲੋਕਾਂ, ਦਰਖਤਾਂ, ਪੌਂਦਿਆਂ, ਧਰਤੀ ਦੀ ਮਦਦ ਕਰਨੀ, ਕਿਸੇ ਵੀ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਇਹ ਤੁਹਾਨੂੰ ਇਸ ਜੀਵਨ ਵਿਚ ਅਤੇ ਬਾਅਦ ਦੇ ਜੀਵਨ ਵਿਚ ਕਈ ਗੁਣਾਂ ਇਨਾਮ ਦੇਵੇਗਾ। ਮੇਰੇ ਤੇ ਵਿਸ਼ਵਾਸ਼ ਕਰੋ, ਤੁਹਾਨੂੰ ਇਹ ਸਭ ਦਸਣ ਤੋਂ ਮੈਨੂੰ ਕੋਈ ਲਾਭ ਨਹੀਂ ਹੈ। ਮੇਰਾ ਮਤਲਬ ਕੋਈ ਵਿਤੀ ਇਨਾਮ ਨਹੀਂ, ਕੁਝ ਨਹੀਂ। ਅਤੇ ਕੋਈ ਆਲੇ ਦੁਆਲੇ ਮੇਰੇ ਲਈ ਤਾੜੀਆਂ ਨਹੀਂ ਮਾਰਦਾ। ਮੈਂ ਇਕਲੀ ਹਾਂ।

ਬਸ ਯਾਦ ਰਖੋ; ਪ੍ਰਮਾਤਮਾ ਸਭ ਬਖਸ਼ਿਸ਼ਾਂ ਦਾ ਸੋਮਾ ਹੈ। ਕ੍ਰਿਪਾ ਕਰਕੇ ਉਨਾਂ ਨੂੰ ਤੁਹਾਨੂੰ ਧਰਮੀ ਰਹਿਣ ਲਈ, ਸਿਹਤਮੰਦ ਰਹਿਣ ਲਈ, ਉਨਾਂ ਦੀ ਮਿਹਰ ਅਤੇ ਪਿਆਰ ਵਿਚ ਬਣੇ ਰਹਿਣ ਲਈ ਤੁਹਾਡਾ ਮਾਰਗਦਰਸ਼ਨ ਕਰਨ ਲਈ ਪ੍ਰਾਰਥਨਾ ਕਰੋ। ਹੋਰਨਾਂ ਲੋਕਾਂ ਬਾਰੇ ਬਹੁਤਾ ਜਿਆਦਾ ਨਾ ਸੋਚੋ, ਖਾਸ ਕਰਕੇ ਉਨਾਂ ਬਾਰੇ ਜਿਨਾਂ ਨਾਲ ਤੁਸੀਂ ਬਹੁਤਾ ਚੰਗਾ ਨਹੀਂ ਮਹਿਸੂਸ ਕਰਦੇ। ਉਹ ਤੁਹਾਨੂੰ ਸਿਰਫ ਕਰਮ ਦੇਣਗੇ। ਉਨਾਂ ਨਾਲ ਬਹੁਤਾ ਸੰਪਰਕ ਕਰਨ ਦੀ ਜਾਂ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਨਾ ਕਰੋ। ਜਾਂ ਜੇਕਰ ਇਕ ਐਮਰਜ਼ੰਸੀ ਕੇਸ ਵਿਚ, ਬਿਨਾਂਸ਼ਕ, ਫਿਰ ਤੁਸੀਂ ਕੋਈ ਵਿਆਕਤੀ ਜਿਹੜਾ ਮੁਸੀਬਤ ਵਿਚ ਹੈ, ਜਿਹੜਾ ਜ਼ਖਮੀਂ ਹੈ, ਜਾਂ ਜਿਹੜਾ ਕਿਸੇ ਕਿਸਮ ਦੇ ਖਤਰੇ ਵਿਚ ਹੈ, ਉਸ ਨੂੰ ਬਸ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਫਿਰ ਉਸ ਸਮੇਂ, ਜੋ ਵੀ ਤੁਹਾਡਾ ਦਿਲ ਤੁਹਾਨੂੰ ਕਹਿੰਦਾ ਹੈ ਤੁਹਾਨੂੰ ਬਸ ਉਹ ਕਰਨਾ ਪਵੇਗਾ । ਅਤੇ ਪਹਿਲਾਂ, ਦੌਰਾਨ, ਅਤੇ ਬਾਅਦ ਵਿਚ ਫਰਿਸ਼ਤਿਆਂ ਤੋਂ, ਸਵਰਗਾਂ ਤੋਂ ਸੁਰਖਿਆ ਲਈ ਪ੍ਰਾਰਥਨਾ ਕਰੋ, ਕਰਮਾਂ ਨੂੰ ਸਾਫ ਕਰਨ ਲਈ ਜਿਨਾਂ ਨੇ ਤੁਹਾਨੂੰ ਸੰਕਰਮਿਤ ਕੀਤਾ ।

ਮੂਲ ਵਿਚ, ਮੈਂ ਸਿਰਫ ਆਪਣੀ ਟੀਮ ਦੇ ਸਾਰੇ ਮੈਂਬਰਾਂ ਅਤੇ ਸਾਰੇ ਲੋਕਾਂ ਜਾਂ ਜਾਨਵਰ-ਲੋਕਾਂ ਜਾਂ ਦਰਖਤਾਂ ਜਾਂ ਪੌਂਦਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਸੀ - ਕੋਈ ਵੀ ਜਿਹੜਾ ਇਸ ਮਿਸ਼ਨ ਵਿਚ ਗ੍ਰਹਿ ਨੂੰ ਬਚਾਉਣ ਲਈ, ਮਨੁਖੀ ਆਤਮਾਵਾਂ ਨੂੰ ਬਚਾਉਣ ਲਈਂ ਮੇਰੀ ਮਦਦ ਕਰ ਰਿਹਾ ਹੈ। ਅਤੇ ਅਸੀਂ ਬਹੁਤ ਜਿਆਦਾ ਗਲਾਂ ਕੀਤੀਆਂ ਕਿਸੇ ਹੋਰ ਚੀਜ਼ ਬਾਰੇ। ਕ੍ਰਿਪਾ ਕਰਕੇ ਮੇਰਾ ਆਭਾਰ ਸਵੀਕਾਰ ਕਰੋ। ਪ੍ਰਮਾਤਮਾ ਤੁਹਾਨੂੰ ਸਾਰਾ ਸਮਾਂ ਢੇਰ ਸਾਰੀਆਂ ਬਖਸ਼ਿਸ਼ਾਂ ਦੇਣ। ਪ੍ਰਮਾਮਤਾ ਤੁਹਾਡੇ ਨੇਕ ਮਕਸਦ ਵਿਚ ਤੁਹਾਨੂੰ ਸੇਧ ਦੇਵੇ, ਅਤੇ ਇਸ ਧਰਤੀ ਉਤੇ ਤੁਹਾਡੇ ਜੀਵਨ ਦੌਰਾਨ ਕਿਸੇ ਵੀ ਤਰੀਕੇ ਨਾਲ ਤੁਹਾਡੀ ਮਦਦ ਕਰੇ ਜਿਸ ਦੀ ਤੁਹਾਨੂੰ ਲੋੜ ਹੈ। ਕ੍ਰਿਪਾ ਕਰਕੇ ਮੇਰਾ ਪਿਆਰ ਸਵੀਕਾਰ ਕਰੋ ਅਤੇ ਇਹਨੂੰ ਆਪਣੇ ਨਾਲ ਬਣਾਈ ਰਖੋ। ਇਹ ਕਦੇ ਕਦਾਂਈ ਸ਼ਾਇਦ ਤੁਹਾਡੀ ਮਦਦ ਕਰੇ, ਜਦੋਂ ਤੁਸੀਂ ਕੁਝ ਰੁਕਾਵਟਾਂ ਜਾਂ ਮੁਸੀਬਤਾਂ ਦਾ ਸਾਹਮੁਣਾ ਕਰਦੇ ਹੋ।

Photo Caption: ਇਕ ਪਿਆਰ ਭਰੀ ਗਲਵਕੜੀ ਦਿਲ ਲਈ ਇਕ ਆਰਾਮਦਾਇਕ ਮਲਮ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ