ਸਤਿਗੁਰੂ ਤੁਹਾਨੂੰ ਕਦੇ ਨਹੀਂ ਛਡਦੇ। ਸਤਿਗੁਰੂ ਹਮੇਸ਼ਾਂ ਉਡੀਕਦੇ ਹਨ, ਜਦੋਂ ਵੀ ਸੰਭਵ ਹੋਵੇ ਹਮੇਸ਼ਾਂ ਤੁਹਾਡੀ ਮਦਦ ਕਰਨ ਲਈ ਉਤਸੁਕ ਹਨ; ਜਾਂ ਘਟੋ ਘਟ ਤੁਹਾਡੇ ਜੀਵਨ ਦੇ ਆਖਰੀ ਸੁਆਸ ਵਿਚ, ਸਤਿਗੁਰੂ ਅਜ਼ੇ ਵੀ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਕ੍ਰਿਪਾ ਕਰਕੇ ਆਪਣੇ ਆਪ ਨੂੰ ਇਕ ਕੂੜੇ ਦਾ ਪੀਪਾ ਨਾ ਬਨਾਉਣਾ ਆਪਣੇ ਲਈ ਸਭ ਕਿਸਮ ਦੀ ਗੰਦਗੀ ਨੂੰ, ਮੁਸ਼ਕ, ਮਾੜੇ ਕਰਮ ਇਹਦੇ ਵਿਚ ਇਕਠੇ ਕਰਦੇ ਹੋਏ। ਸਤਿਗੁਰੂ ਨੂੰ, ਜਿਸ ਕਿਸੇ ਉਪਰ ਤੁਸੀਂ ਵਿਸ਼ਵਾਸ਼ ਕਰਦੇ ਹੋ, ਉਨਾਂ ਨੂੰ ਹਮੇਸ਼ਾਂ ਤੁਹਾਡੇ ਰਖਿਅਕ, ਪਾਲਕ ਬਣਨ ਦਾ ਇਕ ਮੌਕਾ ਦੇਵੋ। ਕਿਉਂਕਿ ਜੇਕਰ ਤੁਸੀਂ ਇਹਦੀ ਇਜ਼ਾਜ਼ਤ ਨਹੀਂ ਦਿੰਦੇ, ਇਥੋਂ ਤਕ ਸਤਿਗੁਰੂ ਵੀ ਮਾਯੂਸ ਬਣ ਜਾਂਦੇ ਹਨ। ਭੌਤਿਕ ਸੰਸਾਰ ਵਿਚ ਇਹ ਕਾਨੂੰਨ ਹੈ। ਦੂਜੇ ਸੰਸਾਰਾਂ ਵਿਚ, ਉਥੇ ਕੋਈ ਅਜਿਹੀ ਚੀਜ਼ ਨਹੀ। ਉਚੇਰੇ ਸੰਸਾਰਾਂ ਵਿਚ - ਕੋਈ ਅਜਿਹੀ ਚੀਜ਼ ਨਹੀਂ - ਇਹ ਔਟੋਮੈਟਿਕ ਹੈ।
ਤੀਜੀ ਕਿਸਮ ਦੇ ਗੁਰੂ ਇਕ ਨਿਰਪਖ ਕਿਸਮ ਹੈ, ਭਾਵ ਉਹ ਤੁਹਾਨੂੰ ਮਾੜੇ ਕਰਮ ਨਹੀਂ ਦੇਣਗੇ ਅਤੇ ਉਹ ਤੁਹਾਨੂੰ ਆਸ਼ੀਰਵਾਦ ਵੀ ਨਹੀਂ ਦੇਣਗੇ। ਕਿਉਂਕਿ ਉਹ ਵਿਆਕਤੀ ਦੇ ਕੋਲ ਸੰਸਾਰ ਵਿਚ ਸਿਰਫ ਆਪਣੀ ਦੇਖ ਭਾਲ ਕਰਨ ਲਈ ਹੀ ਕਾਫੀ ਗੁਣ ਹਨ ਅਤੇ ਰੁਹਾਨੀ ਪ੍ਰਾਪਤੀ ਹੈ। ਅਕਸਰ ਉਹ ਵਿਆਕਤੀ ਸਿਰਫ ਆਪਣੇ ਆਪ ਦੀ ਦੇਖ ਭਾਲ ਕਰ ਸਕਦੇ ਹਨ, ਜਾਂ ਵਧ ਤੋਂ ਵਧ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ, ਅਤੇ ਕਈ ਪੀੜੀਆਂ ਦੀ, ਅਤੇ ਆਪਣੇ ਪਾਲਤੂ-ਜਾਨਵਰਾਂ ਦੀ। ਉਨਾਂ ਕੋਲ ਹੋਰ ਨਹੀਂ ਹੈ ਕਿਸੇ ਹੋਰ ਵਿਆਕਤੀ ਨੂੰ ਦੇਣ ਲਈ ਜਿਨਾਂ ਨਾਲ ਉਹ ਸਬੰਧਿਤ ਨਹੀਂ ਹਨ। ਅਸੀਂ ਸਾਰੇ ਸਬੰਧਿਤ ਹਾਂ, ਪਰ ਮੇਰਾ ਭਾਵ ਸੀ, ਉਹ ਜਿਹੜੇ ਉਨਾਂ ਦੇ ਜੀਵਨਕਾਲ ਵਿਚ ਉਨਾਂ ਨਾਲ ਸਬੰਧਿਤ ਨਹੀਂ ਹਨ। ਇਸ ਲਈ, ਇਹ ਵਿਆਕਤੀ ਤੁਹਾਨੂੰ ਕੁਝ ਨਹੀਂ ਦੇਵੇਗਾ। ਖੈਰ, ਤੁਹਾਨੂੰ ਮਾੜੇ ਕਰਮ ਦੇਣ ਨਾਲੋਂ ਬਿਹਤਰ ਹੈ।ਜੇਕਰ ਤੁਹਾਨੂੰ ਕੋਈ ਅਸੀਸਾਂ ਦਿੰਦਾ ਹੈਕ ਇਹ ਵੀ ਚੰਗੇ ਨਸੀਬ, ਕਿਸਮਤ, ਖੁਸ਼ਹਾਲੀ, ਅਤੇ ਸਿਹਤ - ਸਭ ਕਿਸਮ ਦੀਆਂ ਚੀਜ਼ਾਂ। ਅਸੀਸ ਸਿਰਫ ਰੂਹਾਨੀ ਉਚਾਈ ਤਕ ਸੀਮਤ ਨਹੀਂ ਹੈ। ਸੋ, ਜੇਕਰ ਕੋਈ ਤੁਹਾਨੂੰ ਅਸਲੀ ਆਸ਼ੀਰਵਾਦ, ਅਸੀਸ ਦਿੰਦਾ ਹੈ, ਜਿਵੇਂ ਇਕ ਅਸਲੀ ਗੁਰੂ ਤੋਂ, ਮਿਸਾਲ ਵਜੋਂ, ਫਿਰ ਤੁਸੀਂ ਇਕ ਬਹੁਤ, ਬਹੁਤ ਖੁਸ਼ਕਿਸਮਤ ਵਿਆਕਤੀ ਹੋ। ਅਜਿਹੇ ਕਿਸਮ ਦੇ ਸਤਿਗੁਰੂ ਦੇ ਨਾਲ ਮਿਲਾਪ ਲਈ ਤੁਹਾਨੂੰ ਪ੍ਰਮਾਤਮਾ ਦਾ ਬਹੁਤ, ਬਹੁਤਸ਼ੁਕਰਾਨਾ ਕਰਨਾ ਚਾਹੀਦਾ ਹੈ। ਬਸ ਰੋਜ਼ਾਨਾ ਜੀਵਨ ਵਿਚ ਯਾਦ ਰਖੋ, ਹਮੇਸ਼ਾਂ ਇਕ ਸਾਕਾਰਾਤਮਿਕ ਦਿਸ਼ਾ ਵਿਚ ਸੋਚਣ ਦੀ ਕੋਸ਼ਿਸ਼ ਕਰੋ ਅਤੇ ਸਾਰਾ ਸਮਾਂ ਪ੍ਰਮਾਤਮਾ ਨੂੰ ਯਾਦ ਰਖਣ ਦੀ ਕੋਸ਼ਿਸ਼ ਕਰੋ। ਅਤੇ ਆਪਣੇ ਸਤਿਗੁਰੂ ਨੂੰ ਯਾਦ ਰਖੋ ਜੇਕਰ ਤੁਹਾਡੇ ਕੋਲ ਇਕ ਹੈ। ਜੇਕਰ ਤੁਹਾਡੇ ਕੋਲ ਇਕ ਨਹੀਂ ਹੈ, ਬਸ ਪ੍ਰਮਾਤਮਾ ਨੂੰ ਯਾਦ ਰਖੋ।ਆਪਣੇ ਜੀਵਨ ਵਿਚ ਸਭ ਚੀਜ਼ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ - ਇਥੋਂ ਤਕ ਮਾੜੀਆਂ ਚੀਜ਼ਾਂ ਲਈ ਵੀ। ਕਿਉਂਕਿ ਕਦੇ ਕਦਾਂਈ, ਮਾੜੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਹੋ ਸਕਦੀਆਂ ਹਨ: ਤੁਹਾਡੇ ਕਰਮਾਂ ਨੂੰ ਮਿਟਾਉਣ ਲਈ, ਤੁਹਾਨੂੰ ਰੂਹਾਨੀ ਤੌਰ ਤੇ ਉਚਾ ਚੁਕਣ ਲਈ, ਜਾਂ ਕਿਸੇ ਚੀਜ਼ ਨੂੰ ਰਦ ਕਰਨ ਲਈ ਤਾਂਕਿ ਉਥੇ ਤੁਹਾਡੇ ਜੀਵਨ ਵਿਚ ਹੋਰ ਜਗਾ ਹੋਵੇ, ਹੋਰ ਕਿਸਮਤ ਅਤੇ ਖੁਸ਼ਹਾਲੀ ਅਤੇ ਹੋਰ ਚੰਗੀ ਕਿਸਮਤ ਵਾਲੇ ਤਤ ਤੁਹਾਡੀ ਜਿੰਦਗੀ ਵਿਚ ਦਾਖਲ ਹੋ ਜਾਣ। ਕਿਉਂਕਿ ਜੇਕਰ ਤੁਹਾਡੀ ਜਿੰਦਗੀ ਹੋਰਨਾਂ ਲੋਕਾਂ ਤੋਂ ਮਾੜੀਆਂ ਚੀਜ਼ਾਂ ਨਾਲ, ਨਾਕਾਰਾਤਮਿਕ ਉਮੀਦਾਂ ਅਤੇ ਨਾਕਾਰਾਤਮਿਕ ਕਰਮਾਂ ਨਾਲ ਭਰੀ ਹੈ, ਫਿਰ ਇਥੋਂ ਤਕ ਅਸੀਸਾਂ ਅਤੇ ਚੰਗੀ ਕਿਸਮਤ ਲਈ ਵੀ ਅੰਦਰ ਆਉਣ ਲਈ ਕੋਈ ਜਗਾ ਨਹੀਂ ਹੈ।ਉਥੇ ਇਕ ਸਤਿਗੁਰੂ ਬਾਰੇ ਇਕ ਕਹਾਣੀ ਸੀ ਜਿਸ ਨੂੰ ਇਕ ਪੈਰੋਕਾਰ ਨੇ ਸ਼ਿਕਾਇਤ ਕੀਤੀ। "ਦੇਖੋ, ਮੇਰੇ ਕੋਲ ਇਹ ਅਤੇ ਉਹ ਸਮਸਿਆ ਹੈ। ਤੁਸੀਂ ਕਿਥੇ ਸੀ? ਤੁਹਾਨੂੰ ਮੇਰੀ ਰਖਿਆ ਕਰਨੀ ਚਾਹੀਦੀ, ਮੈਨੂੰ ਅਸੀਸ ਦੇਣੀ ਚਾਹੀਦੀ ਹੇ। ਅਤੇ ਤੁਸੀਂ ਉਥੇ ਨਹੀਂ ਸੀ। ਅਤੇ ਮੈਂ ਸਿਰਫ ਕੁਝ ਭੂਤ ਦੇਖੇ ਅਤੇ ਕੁਝ ਦਾਨਵ ਜਿਹੜੇ ਆਏ, ਅਤੇ ਮੈਂ ਬਹੁਤ ਹੀ ਡਰ ਗਿਆ ਸੀ।" ਸੋ, ਸਤਿਗੁਰੂ ਨੇ ਕਿਹਾ, "ਮੈਂ ਤੁਹਾਡੇ ਦਰਵਾਜ਼ੇ ਦੇ ਬਾਹਰ ਖੜਾ ਸੀ, ਪਰ ਤੁਸੀਂ ਆਪਣੇ ਦਿਲ ਵਿਚ, ਆਪਣੀਆਂ ਪ੍ਰਾਰਥਨਾਵਾਂ ਵਿਚ ਸਭ ਕਿਸਮ ਦੇ ਦੂਜਿਆਂ ਨੂੰ ਸਦਾ ਦਿਤਾ ਸੀ। ਜਿਨਾਂ ਵਿਚ ਤੁਸੀਂ ਵਿਸ਼ਵਾਸ਼ ਕਰਦੇ, ਜਿਵੇਂ ਭਿਕਸ਼ੂਆਂ, ਪਾਦਰੀਆਂ - ਜਿਹੜੇ ਤੁਹਾਨੂੰ ਕੋਈ ਅਸੀਸ ਦੇਣ ਦੇ ਮਿਆਰੀ ਨਹੀਂ ਹਨ - ਤੁਸੀਂ ਉਨਾਂ ਨੂੰ ਸਦਿਆ ਅਤੇ ਤੁਸੀਂ ਇਕ ਸਥਾਨਕ ਪ੍ਰਭੂ ਨੂੰ ਪ੍ਰਾਰਥਨਾ ਕੀਤੀ, ਜੋ ਵੀ ਤੁਸੀਂ ਕਰਦੇ ਹੋ। ਅਤੇ ਮੈਨੂੰ ਨਹੀਂ ਸਦਿਆ। ਤੁਸੀਂ ਮੈਨੂੰ ਪੂਰੀ ਤਰਾਂ ਭੁਲ ਗਏ ਸੀ। ਸੋ, ਮੈਂ ਬਸ ਉਥੇ ਖਲੋਤਾ ਉਡੀਕ ਰਿਹਾ ਸੀ। ਉਥੇ ਮੈਂ ਬਹੁਤਾ ਨਹੀਂ ਕਰ ਸਕਦਾ। ਤੁਹਾਡਾ ਘਰ ਦੂਜਿਆਂ ਨਾਲ ਭਰਿਆ ਹੈ।" ਸੋ, ਉਸ ਤੋਂ ਬਾਅਦ, ਪੈਰੋਕਾਰ ਨੇ ਗੁਰੂ ਨੂੰ ਹੋਰ ਯਾਦ ਕੀਤਾ।ਪਰ ਫਿਰ ਵੀ, ਸਤਿਗੁਰੂ ਤੁਹਾਨੂੰ ਕਦੇ ਨਹੀਂ ਛਡਦੇ। ਸਤਿਗੁਰੂ ਹਮੇਸ਼ਾਂ ਉਡੀਕਦੇ ਹਨ, ਜਦੋਂ ਵੀ ਸੰਭਵ ਹੋਵੇ ਹਮੇਸ਼ਾਂ ਤੁਹਾਡੀ ਮਦਦ ਕਰਨ ਲਈ ਉਤਸੁਕ ਹਨ; ਜਾਂ ਘਟੋ ਘਟ ਤੁਹਾਡੇ ਜੀਵਨ ਦੇ ਆਖਰੀ ਸੁਆਸ ਵਿਚ, ਸਤਿਗੁਰੂ ਅਜ਼ੇ ਵੀ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਕ੍ਰਿਪਾ ਕਰਕੇ ਆਪਣੇ ਆਪ ਨੂੰ ਇਕ ਕੂੜੇ ਦਾ ਪੀਪਾ ਨਾ ਬਨਾਉਣਾ - ਸਭ ਕਿਸਮ ਦੀ ਗੰਦਗੀ ਨੂੰ, ਮੁਸ਼ਕ, ਮਾੜੇ ਕਰਮਾਂ ਨੂੰ ਇਹਦੇ ਵਿਚ ਆਪਣੇ ਲਈ ਇਕਠਾ ਕਰਦੇ ਹੋਏ। ਸਤਿਗੁਰੂ ਨੂੰ, ਜਿਸ ਕਿਸੇ ਉਪਰ ਤੁਸੀਂ ਵਿਸ਼ਵਾਸ਼ ਕਰਦੇ ਹੋ, ਉਨਾਂ ਨੂੰ ਹਮੇਸ਼ਾਂ ਤੁਹਾਡੇ ਰਖਿਅਕ, ਪਾਲਕ ਬਣਨ ਦਾ ਇਕ ਮੌਕਾ ਦੇਵੋ। ਕਿਉਂਕਿ ਜੇਕਰ ਤੁਸੀਂ ਇਹਦੀ ਇਜ਼ਾਜ਼ਤ ਨਹੀਂ ਦਿੰਦੇ, ਇਥੋਂ ਤਕ ਸਤਿਗੁਰੂ ਵੀ ਮਾਯੂਸ ਬਣ ਜਾਂਦੇ ਹਨ। ਇਸ ਭੌਤਿਕ ਸੰਸਾਰ ਵਿਚ ਇਹ ਕਾਨੂੰਨ ਹੈ। ਉਚੇਰੇ ਸੰਸਾਰਾਂ ਵਿਚ - ਕੋਈ ਅਜਿਹੀ ਚੀਜ਼ ਨਹੀਂ - ਇਹ ਔਟੋਮੈਟਿਕ ਹੈ।ਇਥੋਂ ਤਕ ਐਸਟਰ ਸੰਸਾਰ ਵਿਚ, ਜੇਕਰ ਤੁਹਾਡੇ ਕੋਲ ਇਕ ਗੁਰੂ ਹੈ ਅਤੇ ਤੁਸੀਂ ਉਨਾਂ ਵਿਚ ਵਿਸ਼ਵਾਸ਼ ਕਰਦੇ ਹੋ, ਉਹ ਤੁਹਾਡੇ ਲਈ ਉਥੇ ਹੋਣਗੇ, ਅਤੇ ਤੁਹਾਨੂੰ ਸਚੀ ਸਿਖਿਆ ਸਿਖਾਉਣੀ ਜ਼ਾਰੀ ਰਖਣਗੇ ਤਾਂਕਿ ਭਵਿਖ ਵਿਚ ਇਕ ਵਧੇਰੇ ਉਚੇ ਪਧਰ ਨੂੰ ਤੁਹਾਨੂੰ ਉਚਾ ਚੁਕਿਆ ਜਾਵੇ, ਇਕੇਰਾਂ ਤੁਸੀਂ ਗਰੇਡੁਏਟ ਹੋ ਜਾਂਦੇ ਹੋ। ਕਿਉਂਕਿ ਤੁਸੀਂ ਇਕ ਵਧੇਰੇ ਉਚੇ ਮਾਪ ਵਿਚ ਨਹੀਂ ਹੋ ਸਕਦੇ ਜੇਕਰ ਤੁਹਾਡੀ ਅੰਦਰਲੀ ਧਾਰਨਾ ਸਹੀ ਨਹੀਂ ਹੋ ਰਹੀ। ਤੁਸੀਂ ਚੀਜ਼ਾਂ ਵਿਚ ਵਿਸ਼ਵਾਸ਼ ਕਰਦੇ ਹੋ ਜਿਨਾਂ ਵਿਚ ਤੁਹਾਨੂੰ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ, ਅਤੇ ਤੁਸੀਂ ਪ੍ਰਮਾਤਮਾ ਨੂੰ ਚੰਗੀ ਤਰਾਂ ਯਾਦ ਨਹੀਂ ਕਰਦੇ। ਤੁਸੀਂ ਭੂਤਾਂਨੂੰ, ਕੋਈ ਵੀ ਦਾਨਵਾਂ ਨੂੰ ਪ੍ਰਾਰਥਨਾ ਕਰਦੇ ਹੋ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨ ਦੀ ਬਜਾਏ, ਤੁਹਾਡੀ ਮਦਦ ਕਰਨ ਲਈ ਪ੍ਰਮਾਤਮਾ ਵਿਚ ਭਰੋਸਾ ਕਰਨ ਨਾਲੋਂ। ਭਗਵਾਨ ਈਸਾ ਨੇ ਕਿਹਾ ਸੀ, "ਉਹ ਵਡਭਾਗੀ ਹਨ ਜਿਹੜੇ ਦੇਖ ਨਹੀਂ ਸਕਦੇ, ਪਰ ਵਿਸ਼ਵਾਸ਼ ਕਰਦੇ ਹਨ।" ਘਟੋ ਘਟ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਨ; ਅਤੀਤ, ਮੌਜੂਦਾ ਅਤੇ ਭਵਿਖ ਦੇ ਗੁਰੂਆਂ ਵਿਚ ਵਿਸ਼ਵਾਸ਼ ਕਰਦੇ ਹਨ ਜਿਹੜੇ ਤੁਹਾਡੀ ਮਦਦ ਕਰ ਸਕਦੇ ਹਨ। ਖਾਸ ਕਰਕੇ ਮੌਜੂਦਾ ਸਤਿਗੁਰੂ, ਕਿਉਂਕਿ ਮੌਜੂਦਾ ਸਤਿਗੁਰੂ ਸਭ ਬਰਕਤਾਂ ਦਾ ਘਰ ਹਨ, ਜੋ ਤੁਹਾਡੀ ਮਦਦ ਕਰਨ ਲਈ ਜ਼ਰੂਰੀ ਹਨ, ਕਿਉਂਕਿ ਉਨਾਂ ਨੂੰ ਉਸ ਕੰਮ ਲਈ ਨਿਯੁਕਤ ਕੀਤਾ ਗਿਆ ਹੈ। ਬਸ ਜਿਵੇਂ ਰਾਸ਼ਟਰਪਤੀ ਨੂੰ ਵੋਟ ਕੀਤਾ ਗਿਆ, ਉਹ ਰਾਸ਼ਟਰਪਤੀ ਬਣ ਗਿਆ, ਅਤੇ ਉਹਦੇ ਕੋਲ ਇਕ ਖਾਸ ਵਿਸ਼ੇਸ਼ ਅਧਿਕਾਰ ਹੋਵੇਗਾ, ਇਥੋਂ ਤਕ ਅਪਰਾਧੀਆਂ ਨੂੰ ਮਾਫ ਕਰਨਾ, ਅਤੇ ਉਨਾਂ ਵਿਚੋਂ ਹੋਰ ਬਹੁਤ ਸਾਰੇ ਵੀ।ਅਤੇ ਹੁਣ, ਤੀਜੀ ਕਿਸਮ ਦਾ ਵਿਆਕਤੀ, ਮੈਂ ਤੁਹਾਨੂੰ ਪਹਿਲੇ ਦਸਿਆ ਸੀ ਕਿ ਉਹ ਤੁਹਾਡੇ ਪ੍ਰਤੀ ਨਿਰਪਖ ਹੈ। ਉਹ ਤੁਹਾਨੂੰ ਕੁਝ ਨਹੀਂ ਦੇਵੇਗਾ, ਘਟੋ ਘਟ ਮਾੜੀਆਂ ਚੀਜ਼ਾਂ ਨਹੀਂ। ਲੋਕ ਜਿਨਾਂ ਤੋਂ ਤੁਹਾਨੂੰ ਸਭ ਤੋਂ ਵਧ ਡਰਨਾ ਚਾਹੀਦਾ ਹੈ ਦੂਜੀ ਕਿਸਮ ਦੇ ਹਨ, ਕਿਉਂਕਿ ਉਹਨਾਂ ਕੋਲ ਤੁਹਾਨੂੰ ਸਿਰਫ ਕੋਈ ਚੰਗੀਆਂ ਚੀਜ਼ਾਂ ਦੇਣ ਲਈ ਹੀ ਨਹੀਂ ਹਨ, ਉਹ ਤੁਹਾਡੇ ਤੋਂ ਲੈਂਦੇ ਹਨ ਅਤੇ ਬਦਲੇ ਵਿਚ ਵੀ। ਆਪਣੇ ਮਾੜੇ ਕਰਮਾਂ ਦੇ ਬਦਲੇ, ਉਹ ਤੁਹਾਡੇ ਤੋਂ ਗੁਣ ਲੈਂਦੇ ਹਨ। ਉਹ ਲੈਂਦੇ ਹਨ ਜਿਤਨਾ ਕਰਮ ਇਜ਼ਾਜ਼ਤ ਦਿੰਦਾ ਹੈ। ਇਹੀ ਸਮਸਿਆ ਹੈ। ਬਸ ਚੋਰਾਂ ਦੀ ਤਰਾਂ, ਉਹ ਤੁਹਾਡੇ ਘਰ ਆਉਂਦੇ ਹਨ, ਅਤੇ ਤੁਸੀਂ ਇਸ ਤੋਂ ਅਣਜਾਣ ਹੋ। ਉਹ ਤੁਹਾਡੇ ਲਈ ਕੁਝ ਨਹੀਂ ਲਿਆਉਂਦੇ। ਉਹ ਬਸ ਕੋਈ ਵੀ ਚੀਜ਼ ਲੈਣਗੇ ਜੋ ਉਹ ਤੁਹਾਡੇ ਤੋਂ ਲੈ ਸਕਦੇ ਹਨ, ਕੋਈ ਵੀ ਚੀਜ਼ ਉਹ ਚੁਕ ਸਕਦੇ ਹਨ, ਕੋਈ ਵੀ ਸੁਵਿਧਾਜਨਕ; ਤੁਹਾਡੇ ਗਰ ਤੋਂ ਕੋਈ ਵੀ ਚੀਜ਼ ਸਭ ਤੋਂ ਕੀਮਤੀ, ਉਹ ਲੈਂਦੇ ਹਨ।ਜੋ ਕਿ ਦੂਜੇ ਕਿਸਮ ਦੇ ਲੋਕਾਂ ਦੇ ਸਮਾਨ ਹੈ ਜਿਹੜੇ ਤੁਹਾਡੇ ਤੋਂ ਚੀਜ਼ਾਂ ਲੈਂਦੇ ਹਨ ਅਤੇ ਤੁਸੀਂ ਬੇਵਸ ਹੋ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਉਹ ਇਹ ਇਥੋਂ ਤਕ ਲੈ ਰਹੇ ਹਨ। ਤੁਸੀਂ ਰੂਹਾਨੀ ਤੌਰ ਤੇ ਕਾਫੀ ਉਚੇ ਨਹੀਂ ਹੋ ਪ੍ਰਮਾਤਮਾ ਤੋਂ ਅਤੇ ਸਤਿਗੁਰੂ ਤੋਂ ਅਸੀਸਾਂ ਤੁਹਾਡੇ ਲਈ ਅਸੀਸਾਂ ਬਾਰੇ, ਇਹਦੀ ਗਲ ਤਾਂ ਪਾਸੇ ਰਹੀ ਆਪਣੇ ਉਪਲਬਧ ਗੁਣਾਂ ਬਾਰੇ ਜਾਣੂ ਨਹੀਂ, ਜਾਂ ਤੁਹਾਡੀ ਰੂਹਾਨੀ ਪ੍ਰਾਪਤੀ ਜੋ ਤੁਹਾਡੇ ਤੋਂ ਲਈ ਜਾ ਰਹੀ ਹੈ। ਕਦੇ ਕਦਾਂਈ ਵਧ, ਕਦੇ ਕਦਾਂਈ ਘਟ। ਬਿਨਾਂਸ਼ਕ, ਇਹ ਵਿਆਕਤੀ ਤੇ ਨਿਰਭਰ ਕਰਦਾ ਹੇ ਜਿਹੜਾ ਇਹ ਲੈਂਦਾ ਹੈ। ਅਤੇ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਇਹ ਤੁਹਾਡੀ ਰੂਹਾਨੀ ਪ੍ਰਾਪਤੀ ਦੀ ਮਜ਼ਬੂਤੀ ਉਤੇ ਵੀ ਨਿਰਭਰ ਕਰਦਾ ਹੈ। ਜੇਕਰ ਤੁਹਾਡੇ ਕੋਲ ਇਕ ਸਤਿਗੁਰੂ ਨਾ ਹੋਵੇ, ਤੁਸੀਂ ਅਸੁਰਖਿਅਤ ਹੋਵੋਂਗੇ।ਭਾਰਤ ਵਿਚ, ਇਕ ਬਹੁਤ, ਬਹੁਤ ਲੰਮੇਂ ਸਮੇਂ ਤੋਂ, ਲੋਕ ਇਕ ਵਿਆਕਤੀ ਵਿਚ ਵਿਸ਼ਵਾਸ਼ ਨਹੀਂ ਕਰਦੇ ਜਿਸ ਕੋਲ ਇਕ ਗੁਰੂ ਨਾ ਹੋਵੇ। ਜੇਕਰ ਕਦੇ ਕਦਾਂਈ ਉਹ ਤੁਹਾਨੂੰ ਪੁਛਦੇ ਹਨ ਜੇਕਰ ਤੁਹਾਡੇ ਕੋਲ ਇਕ ਗੁਰੂ ਹੈ ਅਤੇ ਤੁਸੀਂ ਕਹਿੰਦੇ ਹੋ, "ਨਹੀਂ। ਮੈਂ ਕਿਸੇ ਵਿਚ ਵਿਸ਼ਵਾਸ਼ ਨਹੀਂ ਕਰਦਾ," ਫਿਰ ਉਹ ਤੁਹਾਨੂੰ ਨੀਵੀਂ ਅਖ ਨਾਲ ਦੇਖਣਗੇ। ਉਹ ਇਥੋਂ ਤਕ ਤੁਹਾਡੇ ਨਾਲ ਬਹੁਤਾ ਸਬੰਧ ਵੀ ਨਹੀਂ ਰਖਣਾ ਚਾਹੁਣਗੇ ਜਾਂ ਜੇਕਰ ਉਨਾਂ ਨੂੰ ਕਰਨਾ ਪਵੇ। ਸਿਖ ਗੁਰੂਆਂ ਵਿਚੋਂ ਇਕ ਗੁਰੂ ਅਮਰ ਦਾਸ ਜੀ, ਉਨਾਂ ਕੋਲ ਕੋਈ ਗੁਰੂ ਨਹੀਂ ਸੀ। ਅਤੇ ਉਨਾਂ ਦੇ ਜਾਣਕਾਰਾਂ ਜਾਂ ਰਿਸ਼ਤੇਦਾਰਾਂ ਨੇ ਉਸ ਨੂੰ ਪੁਛਿਆ ਜੇਕਰ ਉਸ ਦੇ ਕੋਲ ਕੋਈ ਗੁਰੂ ਹੈ। ਉਸ ਨੇ ਕਿਹਾ, "ਨਹੀਂ।" ਅਤੇ ਉਹ ਸਚਮੁਚ ਉਸ ਪ੍ਰਤੀ ਬਹੁਤੇ ਨਿਮਰ ਨਹੀਂ ਸਨ। ਬਾਅਦ ਵਿਚ, ਉਨਾਂ ਨੂੰ ਉਸ ਸਮੇਂ ਦੇ ਸਿਖ ਗੁਰੂ ਨਾਲ ਮਿਲਾਇਆ ਗਿਆ, ਅਤੇ ਫਿਰ ਉਹ ਚਲੇ ਗਏ ਅਤੇ ਉਸ ਸਿਖ ਗੁਰੂ ਦੀ ਸ਼ਰਨ ਲਈ। ਉਹ ਪਹਿਲੇ ਹੀ 72 ਸਾਲ ਦੀ ਉਮਰ ਦੇ ਸਨ, ਪਰ ਆਪਣੀ ਸਾਰੀ ਜਿੰਦਗੀ ਦੌਰਾਨ ਉਹ ਸ਼ਾਕਾਹਾਰੀ ਰਹੇ ਸਨ। ਸੋ, ਉਨਾਂ ਨੇ ਉਸ ਮੌਜ਼ੂਦਾ ਸਿਖ ਗੁਰੂ ਦੀ ਸ਼ਰਨ ਲਈ । ਉਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਆਪਣੀ ਸਾਰੀ ਸ਼ਰਧਾ ਭਾਵ ਨਾਲ। ਸਮੁਚਾ ਸੰਸਾਰ ਸਿਰਫ ਉਨਾਂ ਦੇ ਸਤਿਗੁਰੂ ਹੀ ਸਨ - ਉਹ ਹੋਰ ਕੋਈ ਚੀਜ਼ ਨਹੀਂ ਚਾਹੁੰਦੇ ਸੀ। ਅਤੇ ਉਹ ਬਹੁਤ ਹੀ ਨਿਮਰ ਸਨ, ਬਹੁਤ ਮਿਹਨਤੀ ਸਤਿਗੁਰੂ ਦੀ ਸੇਵਾ ਕਰਨ ਵਿਚ, ਸਭ ਤੋਂ ਘਟ ਤੋਂ ਘਟ ਵੇਰਵੇ ਤਕ। ਸੋ ਸਤਿਗੁਰੂ ਜੀ ਦੇ ਦੇਹਾਂਤ ਹੋ ਜਾਣ ਤੋਂ ਪਹਿਲਾਂ, ਉਨਾਂ ਨੇ ਗੁਰੂਗਦੀ ਇਸ ਬੁਢੇ ਵਿਆਕਤੀ ਨੂੰ ਸੌਂਪ ਦਿਤੀ, ਅਤੇ ਪਹਿਲੇ ਹੀ ਇਕ ਬਹੁਤ ਵਡੀ ਉਮਰ ਵਿਚ ਉਹ ਇਕ ਗੁਰੂ ਬਣ ਗਏ। ਇਹ ਇਕ ਵਿਸ਼ੇਸ਼ ਕੇਸ ਹੈ। ਜਿਆਦਾਤਰ ਇਕ ਗੁਰੂ ਨੂੰ ਵਧੇਰੇ ਛੋਟਾ ਹੋਣਾ ਚਾਹੀਦਾ ਹੈ।ਜਿਆਦਾਤਰ ਤੁਹਾਨੂੰ ਛੋਟਾ ਹੋਣਾ ਜ਼ਰੂਰੀ ਹੈ ਤਾਂਕਿ ਸਤਿਗੁਰੂ ਦੀ ਸੁਰਖਿਆ ਵਿਚ ਸਵੀਕਾਰ ਕੀਤੇ ਜਾਉਂ, ਤਾਂਕਿ ਤੁਹਾਡੇ ਕੋਲ ਅਭਿਆਸ ਕਰਨ ਲਈ ਅਤੇ ਇਕ ਵੀਗਨ ਜਾਂ ਸ਼ਾਕਾਹਾਰੀ ਆਹਾਰ ਦੀ ਆਦਤ ਪਾਉਣ ਲਈ, ਜਾਂ ਜੋ ਵੀ ਗੁਰੂ ਨੇ ਨਿਰਧਾਰਤ ਕੀਤਾ ਸੀ ਉਸ ਲਈ ਵਧੇਰੇ ਸਮਾਂ ਹੋਵੇ। ਪੁਰਾਣੇ ਸਮਿਆਂ ਵਿਚ, ਕੁਝ ਗੁਰੂ ਵੀ ਸ਼ਾਕਾਹਾਰੀ ਖਾਂਦੇ ਸਨ, ਭਾਵ ਉਨਾਂ ਦੇ ਆਹਾਰ ਵਿਚ ਕੁਝ ਦੁਧ ਸ਼ਾਮਲ ਸੀ। ਕਿਉਂਕਿ ਉਨਾਂ ਸਮਿਆਂ ਵਿਚ, ਅਜ਼ਕਲ ਨਾਲੋਂ ਦੁਧ ਵਧੇਰੇ ਹਾਨੀ-ਰਹਿਤ ਸੀ । ਇਹਦੇ ਵਿਚ ਕੋਈ ਰਸਾਇਣਕ, ਜਾਂ ਕੋਈ ਨੁਕਸਾਨਦੇਹ ਚੀਜ਼ਾਂ ਨਹੀਂ ਸਨ। ਅਜ਼ਕਲ, ਇਥੋਂ ਤਕ ਗਉ-ਲੋਕਾਂ ਦੇ ਦੁਧ ਵਿਚ ਬਰਡ ਫਲੂ ਦੀ ਲੇਸ-ਮਾਤਰ ਪਹਿਲੇ ਹੀ ਦਾਖਲ ਹੋ ਗਈ ਹੈ। ਤੁਸੀਂ ਸਾਵਧਾਨ ਰਹੋ।Media report from NBC Bay Area – April 27, 2024, Gia Vang: ਡੇਅਰੀ ਗਾਵਾਂ ਦੇ ਸੰਕਰਮਿਤ ਝੁੰਡ। ਫੂਡ ਐਂਡ ਡਰਗ ਐਡਮਿਨੀਸਟਰੇਸ਼ਨ ਕਹਿੰਦੇ ਹਨ H5N1, ਜਿਸ ਨੂੰ ਬਰਡ ਫਲੂ ਵੀ ਕਿਹਾ ਜਾਂਦਾ ਹੈ, ਇਸ ਦੇ ਟੁਕੜੇ ਪਾਸਚੁਰਾਈਜ਼ਡ ਦੁਧ ਦੇ ਪੰਜਾਂ ਵਿਚੋਂ ਇਕ ਸਾਂਪਲਾਂ ਵਿਚ ਪਾਇਆ ਗਿਆ ਹੈ।
ਮੈਂ ਤੁਹਾਨੂੰ ਦਸਦੀ ਹਾਂ, ਵੀਗਨ ਸਭ ਤੋਂ ਵਧੀਆ ਹੈ। ਅਤੇ ਇਥੋਂ ਤਕ ਅਜ਼ਕਲ, ਵੀਗਨ ਵੀ ਖਤਰਨਾਕ ਹੈ। ਇਹਦੇ ਵਿਚੋਂ ਕੁਝ ਗੁਆਂਢੀ ਦੇ ਖੇਤ ਦੁਆਰਾ ਦੂਸ਼ਿਤ ਹੈ, ਜਾਂ ਗੁਆਂਢੀ ਦੀ ਖਾਦ ਦੁਆਰਾ, ਜਾਂ ਗੁਆਂਡੀ ਦੀ ਨਦੀਣ-ਨਾਸ਼ਕ ਦੁਆਰਾ, ਕੀਟਨਾਸ਼ਕ ਜਾਂ ਕੀੜੇ-ਨਾਸ਼ਕ ਦੁਆਰਾ।ਪੁਰਾਣੇ ਸਮਿਆਂ ਵਿਚ, ਲੋਕ ਗਉ-ਲੋਕਾਂ ਦੇ ਨਾਲ ਬਹੁਤ ਦਿਆਲੂ ਸਨ। ਅਤੇ ਉਹ ਸਿਰਫ ਆਪਣੇ ਹਥ ਵਰਤੋਂ ਕਰਦੇ ਸੀ ਗਉ- ਜਾਂ ਭੇਡ-ਲੋਕ, ਜਾਂ ਜੋ ਵੀ ਜਾਨਵਰ-ਲੋਕ ਜੋ ਦੁਧ ਦੇ ਸਕਦੇ ਹਨ। ਉਹ ਆਪਣੇ ਹਥਾਂ ਦੀ ਵਰਤੋਂ ਕਰਦੇ ਸਨ, ਕੋਮਲ ਹਥ, ਕੁਝ ਦੁਧ ਪ੍ਰਾਪਤ ਕਰਨ ਲਈ - ਬਸ ਥੋੜਾ ਜਿਹਾ ਵਰਤੋਂ ਕਰਨ ਲਈ ਹੀ। ਅਤੇ ਵਛੇ ਅਜ਼ੇ ਵੀ ਆਪਣੀ ਮਾਂ ਨਾਲ ਰਹਿਣ ਲਈ ਜ਼ਾਰੀ ਰਹਿੰਦੇ ਸੀ ਜਦੋਂ ਤਕ ਉਹ ਵਡੇ ਨਹੀਂ ਹੋ ਜਾਂਦੇ ਅਤੇ ਹੋਰ ਦੁਧ ਦੀ ਨਹੀਂ ਲੋੜ ਰਹਿੰਦੀ ਸੀ। ਉਹ ਇਹ ਯਕੀਨੀ ਬਣਾਉਂਦੇ ਸੀ।ਕਿਉਂਕਿ ਉਨਾਂ ਨੂੰ ਵੀ ਹੋਰ ਜਾਨਵਰ-ਲੋਕਾਂ ਦੀ ਲੋੜ ਸੀ ਬਾਅਦ ਵਿਚ ਹੋਰ ਦੁਧ ਦੇਣ ਲਈ, ਮਿਸਾਲ ਵਜੋਂ, ਜਾਂ ਖੇਤ ਵਾਹੁਣ ਲਈ ਅਤੇ ਉਨਾਂ ਲਈ ਕੁਝ ਭਾਰ ਚੁਕਣ ਲਈ। ਪੁਰਾਣੇ ਸਮਿਆਂ ਵਿਚ, ਸਾਡੇ ਕੋਲ ਕਾਰਾਂ ਨਹੀਂ ਹੁੰਦੀਆਂ ਸੀ, ਜਾਂ ਬਹੁਤੀਆਂ ਕਾਰਾਂ ਨਹੀਂ ਸਨ। ਕੁਝ ਦੇਸ਼ਾਂ ਵਿਚ, ਉਹ ਅਜ਼ੇ ਵੀ ਇਹ ਕਰਦੇ ਹਨ। ਅਤੇ ਸੋ ਇਸ ਕਿਸਮ ਦਾ ਚੰਗਾ, ਸਿਹਤਮੰਦ ਅਭਿਆਸ ਖੇਤਾਂ ਦੀ ਸੰਭਾਲ ਲਈ ਅਤੇ ਨਾਲੇ ਜਾਨਵਰ-ਲੋਕਾਂ ਦੀ ਚੰਗੀ ਦੇਖ ਭਾਲ ਕਰਨ ਦਾ ਵਿਹਾਰ ਬਹੁਤ, ਬਹੁਤ ਬਹੁਤ ਵਧੀਆ ਹੈ, ਮਨੁਕਾਂ ਦੀ ਸਿਹਤ, ਆਰਥਿਕਤਾ ਅਤੇ ਵਾਤਾਵਰਣ ਲਈ ਬਹੁਤ ਅਨੁਕੂਲ ਹੈ।ਪਰ ਅਜ਼ਕਲ, ਅਸੀਂ ਇਸ ਨੂੰ ਬਹੁਤ ਜਿਆਦਾ ਕਰ ਰਹੇ ਹਾਂ। ਅਸੀਂ ਲਾਲਚੀ ਹਾਂ ਅਤੇ ਆਬਾਦੀ ਵਧਦੀ ਜਾ ਰਹੀ ਹੈ ਅਤੇ ਅਸੀਂ ਮਸ਼ੀਨਾਂ ਦੀ ਵਰਤੋਂ ਕਰਦੇ ਹਾਂ ਗਊ-ਲੋਕਾਂ ਨੂੰ ਦੁਖੀ ਕਰਦੇ ਹਾਂ, ਦੁਧ ਲੈਣ ਲਈ ਉਨਾਂ ਨੂੰ ਤਸੀਹੇ ਦਿੰਦੇ ਹਾਂ,. ਅਤੇ ਉਨਾਂ ਨੂੰ ਸਾਰਾ ਦਿਨ ਕੈਦ ਰਖਦੇ ਹਾਂ ਅਜਿਹੇ ਇਕ ਛੋਟੇ ਜਿਹੀ ਵਾੜ, ਜਗਾ ਵਿਚ, ਕਦੇ ਕਦਾਂਈ ਉਨਾਂ ਦੇ ਗਲੇ ਵਿਚ ਜੰਜੀਰ ਅਤੇ ਸਭ ਕਿਸਮ ਦੀਆਂ ਚੀਜ਼ਾਂ। ਤੁਸੀਂ ਇਹ ਦੇਖਿਆ ਹੈ। ਤੁਸੀਂ ਇਹ ਜਾਣਦੇ ਹੋ। ਇਹ ਪੂਰੀ ਤਰਾਂ ਨਿਰਦਈ ਹੈ, ਜ਼ਾਲਮ, ਅਤੇ ਅਜਿਹੇ ਭਿਆਨਕ ਕਰਮ ਹਰ ਇਕ ਅਤੇ ਗ੍ਰਹਿ ਲਈ ਸਿਰਜ਼ਦਾ ਹੈ। ਅਤੇ ਭਾਵੇਂ ਜੇਕਰ ਅਸੀਂ ਇਸ ਗ੍ਰਹਿ ਨੂੰ ਗੁਆ ਦਿੰਦੇ ਹਾਂ, ਸਭ ਚੀਜ਼ ਜੋ ਸਾਡੇ ਪਾਸ ਹੈ ਗੁਆ ਦਿੰਦੇ ਹਾਂ, ਅਸੀਂ ਸਿਰਫ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾ ਸਕਦੇ ਹਾਂ। ਮੈਂ ਆਸ ਕਰਦੀ ਹਾਂ ਸਾਨੂੰ ਇਸ ਭਿਆਨਕ ਤ੍ਰਾਸਦੀ ਦਾ ਸਾਹਮੁਣਾ ਨਾ ਕਰਨਾ ਪਵੇ, ਪਰ ਕੌਣ ਜਾਣਦਾ ਹੈ, ਕੌਣ ਜਾਣਦਾ ਹੈ?ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਅਜ਼ੇ ਵੀ ਕਾਫੀ ਨਹੀਂ ਹੈ। ਮੈਂ ਬਸ ਆਸਵੰਦ ਹਾਂ ਅਤੇ ਪ੍ਰਾਰਥਨਾਤਮਕ ਹਾਂ ਅਤੇ ਪ੍ਰਮਾਤਮਾ ਵਿਚ, ਅਤੇ ਬ੍ਰਹਿਮੰਡ ਵਿਚ ਸਾਰੇ ਗੁਰੂਆਂ ਅਤੇ ਸਾਰੇ ਨੇਕ ਅਤੇ ਉਚੇ ਜੀਵਾਂ ਵਿਚ ਸਾਡੀ ਮਦਦ ਕਰਨ ਲਈ ਭਰੋਸਾ ਰਖਦੀ ਹਾਂ। ਪਰ ਜੇਕਰ ਸਾਡੇ ਕਰਮ ਬਹੁਤੇ ਭਾਰੇ ਹਨ, ਅਸੀਂ ਬਹੁਤਾ ਨਹੀਂ ਕਰ ਸਕਦੇ; ਉਹ ਬਹੁਤ ਨਹੀਂ ਕਰ ਸਕਦੇ। ਇਥੋਂ ਤਕ ਸਭ ਤੋਂ ਮਹਾਨ ਸਤਿਗੁਰੂ, ਇਥੋਂ ਤਕ ਪ੍ਰਮਾਤਮਾ ਵੀ ਬਹੁਤਾ ਨਹੀਂ ਕਰ ਸਕਦੇ। ਚੀਜ਼ਾਂ ਨੂੰ ਆਪਣਾ ਕੋਰਸ ਉਵੇਂ ਲੈਂਣਾ ਪੈਂਦਾ ਉਨਾਂ ਦੀ ਉਸਾਰੀ, ਬਣਤਰ, ਉਨਾਂ ਦੀ ਵਿਧੀ ਦੇ ਮੁਤਾਬਕ। ਇਹ ਹੈ ਬਸ ਜਿਵੇਂ ਜੇਕਰ ਤੁਹਾਡੀ ਗਡੀ ਬਹੁਤ ਪੁਰਾਣੀ ਹੋਵੇ, ਅਤੇ ਤੁਸੀਂ ਇਹਦੀ ਚੰਗੀ ਤਰਾਂ ਸੰਭਾਲ ਨਹੀਂ ਕਰਦੇ, ਜ਼ਲਦੀ ਜਾਂ ਬਾਅਦ ਵਿਚ ਤੁਹਾਡੇ ਕੋਲ ਇਕ ਹਾਦਸਾ ਹੋਵੇਗਾ, ਜਾਂ ਇਹ ਬਸ ਕੰਮ ਕਰਨ ਤੋਂ ਪੂਰੀ ਤਰਾਂ ਹਟ, ਰੁਕ ਜਾਵੇਗੀ। ਸੋ ਜੇਕਰ ਤੁਸੀਂ ਚਾਹੁੰਦੇ ਹੋ ਉਹ ਗਡੀ ਦੁਬਾਰਾ ਚਲੇ. ਫਿਰ ਤੁਸੀਂ ਇਸ ਦੀ ਮੁਰੰਮਤ ਕਰ ਸਕਦੇ ਹੋ। ਤੁਸੀਂ ਮਕੈਨਿਕ ਕੋਲ ਜਾ ਸਕਦੇ ਹੋ, ਫਿਰ ਤੁਸੀਂ ਧਿਆਨ ਨਾਲ ਗਡੀ ਚਲਾ ਸਕਦੇ ਹੋ, ਅਤੇ ਬੈਟਰੀ ਨੂੰ ਬਦਲੋ, ਇੰਜਣ ਨੂੰ ਬਦਲੋ ਤਕਰੀਬਨ ਪੂਰੀ ਤਰਾਂ, ਫਿਰ ਤੁਹਾਡੀ ਗਡੀ ਚਲ ਸਕਦੀ ਹੈ।Photo Caption: ਇਕਠੇ, ਅਸੀਂ ਪ੍ਰਫੁਲਤ ਹੁੰਦੇ ਹਾਂ!