ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ਼ਿਕਾਰ ਕੀਤੇ ਜ਼ੰਗਲੀ ਜ਼ਾਨਵਰਾਂ ਨੂੰ ਖਾਣਾ ਅਕਸਰ ਬਿਮਾਰੀ ਨਾਲ਼ ਸਬੰਧਿਤ ਹੈ, ਘਾਤਕ ਬਿਮਾਰੀ, ਲਾਇਲਾਜ਼ ਬਿਮਾਰੀ ਨਾਲ, ਜਿਵੇਂ ਅਸੀਂ ਪਹਿਲਾਂ ਹੀ ਏਡਜ਼ ਬਾਰੇ ਅਤੇ ਫੇਫੜਿਆਂ ਸਬੰਧੀ ਪਲੇਗ, ਮਹਾਂਮਾਰੀ ਬਾਰੇ ਚਰਚਾ ਕੀਤੀ ਹੈ ।ਜ਼ੰਗਲੀ ਜ਼ੀਵ ਦਾ ਮਾਸ ਖਾਣ ਦੀ ਕੀਮਤ ਤੁਹਾਨੂੰ ਆਪਣੇ ਜਾਂ ਅਪਣੇ ਪਿਆਰਿਆਂ ਦੀ ਜ਼ਿੰਦਗੀ ਨਾਲ਼ ਚੁਕਾਉਣੀ ਪੈ ਸਕਦੀ ਹੈ; ਇਹ ਛੂਤ ਵਾਲ਼ੀ ਹੈ । ਇਸ ਲਈ ਸਾਨੂੰ ਅਪਣੇ ਅਤੇ ਅਪਣੇ ਬੱਚਿਆਂ ਦੇ ਜ਼ੀਵਨ ਦੇ ਬਚਾਓ ਲਈ ਸ਼ਿਕਾਰ ਕੀਤੇ ਪਸ਼ੂਆਂ ਦਾ ਮਾਸ ਕਦੇ ਵੀ ਨਹੀਂ ਖਾਣਾ ਚਾਹੀਦਾ ।ਹਰੇਕ ਛੋਟਾ ਯਤਨ ਸਾਡੇ ਸਹਿ-ਬਸ਼ਿੰਦਿਆਂ ਦੀ ਮਦਦ ਕਰਨ ਲਈ ਇੱਕ ਪ੍ਰਭਾਵ ਪਾਵੇਗਾ, ਅਤੇ ਯਾਦ ਰੱਖਿਆ ਜਾਵੇਗਾ - ਚੰਗਾ ਪ੍ਰਭਾਵ ਅਤੇ ਚੰਗੀ ਤਰਾਂ ਯਾਦ ਰਖਿਆ ਜਾਵੇਗਾ ਪਸ਼ੂਆਂ ਵਲੋਂ ਆਭਾਰ ਅਤੇ ਸਵਰਗ ਵਲੋਂ ਅਤੇ ਸਾਡੀ ਭਵਿੱਖ ਦੀ ਪੀੜ੍ਹੀ ਦੁਆਰਾ ।ਦੇਖੋ, ਜੰਗਲੀ ਜਾਨਵਰਾਂ ਨੂੰ, ਉਹ ਵਹਿਸ਼ੀ ਨਹੀ ਹਨ, ਉਹ ਇੰਨੇ ਜਾਂਗਲੀ ਨਹੀ ਹਨ। ਉਹ ਬਹੁਤ, ਬਹੁਤ ਹੀ ਸਨੇਹਪੂਰਣ ਹਨ, ਬਹੁਤ ਹੀ ਸੋਹਣੇ ਅਤੇ ਬਹੁਤ ਹੀ ਆਭਾਰੀ ਹਨ। ਜੇਕਰ ਤੁਸੀਂ ਉਨਾਂ ਨਾਲ ਚੰਗੇ ਹੋ, ਉਹ ਤੁਹਾਡੇ ਲਈ ਚੰਗੇ ਹੁੰਦੇ ਹਨ।