ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਸਤਾਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਔ ਲੈਕ (ਵੀਐਤਨਾਮ) ਵਿਚ, ਉਥੇ ਇਕ ਕਹਾਣੀ ਸੀ - ਮੈਂ ਉਸ ਭਿਕਸਣੀ ਵਲ ਵਾਪਸ ਜਾਂਦੀ ਹਾਂ ਜਿਸ ਨੇ ਮੈਨੂੰ ਇਹ ਕਹਾਣੀ ਦਸੀ ਸੀ। ਉਥੇ ਇਕ ਕਹਾਣੀ ਸੀ ਕਿ ਉਥੇ ਇਕ ਨਵਾਂ ਮੰਦਰ ਬਸ ਉਸਾਰਿਆ ਗਿੳ ਸੀ, ਸੰਪੂਰਨ, ਖੂਬਸੂਰਤ ਅਤੇ ਸਾਫ। ਅਤੇ ਬਹੁਤ ਸਾਰੇ ਜਵਾਨ ਆਦਮੀ ਅੰਦਰ ਆਏ ਭਿਕਸ਼ੂ ਬਣਨ ਲਈ, ਬਿਨਾਂਸ਼ਕ, ਉਚੇ ਆਦਰਸ਼ਾਂ ਅਤੇ ਨੇਕ ਇਛਾਵਾਂ ਨਾਲ। ਪਰ ਉਸ ਮੰਦਰ ਵਿਚ ਬਹੁਤ ਸਾਰੇ ਲੋਕ ਆਏ ਅਤੇ ਬਹੁਤ, ਬਹੁਤ ਚੰਗੀਆਂ ਭੇਟਾਵਾਂ ਦਿਤੀਆਂ - ਬਹੁਤ ਚੰਗੀਆਂ, ਬਹੁਤ ਚੰਗੀਆਂ। ਅਤੇ ਫਿਰ ਮੰਦਰ ਦੇ ਐਬਟ ਨੇ ਇਹਨਾਂ ਭਿਕਸ਼ੂਆਂ ਨੂੰ ਕਿਹਾ, "ਓਹ, ਤੁਸੀਂ ਕਟਣ ਵਾਲਾ ਬੋਰਡ ਹੋ। ਅਤੇ ਉਹ ਚਾਕੂ ਹਨ। ਜੇਕਰ ਤੁਸੀਂ ਸਚਮੁਚ ਜਾਰੀ ਨਹੀਂ ਰਖਦੇ, ਇਮਾਨਦਾਰੀ ਨਾਲ ਅਭਿਆਸ ਨਹੀਂ ਕਰਦੇ, ਉਹ ਤੁਹਾਨੂੰ ਕਟਣਗੇ ਜਦੋਂ ਤਕ ਤੁਹਾਡੇ ਕੋਲ ਬਾਕੀ ਕੁਝ ਵੀ ਨਹੀਂ ਰਹੇਗਾ।" ਅਤੇ ਬਾਅਦ ਵਿਚ, ਬਹੁਤੀ ਦੇਰ ਬਾਅਦ ਨਹੀਂ, ਸਾਰੇ ਭਿਕਸ਼ੂ ਵਾਪਸ ਗ੍ਰਿਸਤੀ ਜੀਵਨ ਵਲ ਵਾਪਸ ਚਲੇ ਗਏ, ਵਿਆਹ ਕੀਤਾ, ਅਤੇ ਬਚੇ, ਪਰਿਵਾਰ, ਆਦਿ। ਇਹ ਇਕ ਸਚੀ ਕਹਾਣੀ ਹੈ ਜੋ ਮੇਰੀ ਭਿਕਸ਼ਣੀ ਅਧਿਆਪਕ ਨੇ ਮੈਨੂੰ ਦਸੀ ਸੀ।

ਇਸੇ ਲਈ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਉਸ ਨੇ ਮੈਨੂੰ ਚੀਜ਼ਾਂ ਸਿਖਾਈਆਂ ਸੀ, ਉਸ ਨੇ ਮੈਨੂੰ ਕਹਾਣੀਆਂ ਦਸੀਆਂ ਸੀ। ਉਸ ਨੇ ਮੈਨੂੰ ਇਹ ਵੀ ਕਿਹਾ ਸੀ, "ਸਾਵਧਾਨ ਰਹਿਣਾ, ਸ਼ਰਨਾਰਥੀ ਕੈਂਪ ਵਿਚ ਇਕਲੇ ਉਸ ਛੋਟੇ ਕਮਰੇ ਵਿਚ ਨਾ ਰਹਿਣਾ।" ਪਰ ਮੈਨੂੰ ਕਰਨਾ ਪਿਆ। ਮੇਰੇ ਕੋਲ ਕੋਈ ਨਹੀਂ ਸੀ ਨਾਲ ਰਹਿਣ ਲਈ। ਮੈਂ ਇਕਲਾ ਰਹਿਣਾ ਪਸੰਦ ਕਰਦੀ ਹਾਂ। ਮੈਂ ਕਿਹਾ, "ਕਿਉਂ?" ਅਤੇ ਉਸ ਨੇ ਕਿਹਾ, "ਓਹ, ਭੂਤ, ਉਨਾਂ ਵਿਚੋਂ ਬਹੁਤ ਸਾਰੇ ਭੂਤ, ਹਮੇਸ਼ਾਂ ਇਕ ਖਾਲੀ ਗੁਸਲਖਾਨੇ ਵਿਚ ਜਾਂਦੇ ਹਨ ਅਤੇ ਉਥੇ ਰਾਤ ਨੂੰ ਵੀ ਬੈਠਦੇ ਹਨ।" ਮੈਂ ਕਿਹਾ, "ਮੈਂ ਕੋਈ ਨਹੀਂ ਦੇਖਦੀ।" ਜਾਂ ਸ਼ਾਇਦ ਬੁਧ ਨੇ ਮੇਰੀਆਂ ਅਖਾਂ ਤੇ ਪਟੀ ਬੰਨੀ ਸੀ, ਤਾਂਕਿ ਮੈਂ ਡਰ ਨਾ ਮਹਿਸੂਸ ਕਰਾਂ, ਜਾਂ ਬੁਧ ਨੇ ਉਨਾਂ ਸਾਰ‌ਿਆਂ ਨੂੰ ਬਾਹਰ ਕਢ ਦਿਤਾ ਤਾਂਕਿ ਉਹ ਮੈਨੂੰ ਨਾ ਡਰਾਉਣ। ਸੋ ਮੈਂ ਉਥੇ ਰਹਿਣਾ ਜਾਰੀ ਰਖਿਆ।

ਉਹ ਭੂਤਾਂ ਨੂੰ ਦੇਖ ਸਕਦੀ ਹੈ ਅਤੇ ਉਹ ਦੇਖ ਸਕਦੀ ਹੈ ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਮਹਿਸੂਸ ਕਰਦੇ ਹੋ ਵੀ। ਉਸ ਕੋਲ ਇਹ ਸਾਏਕਿਕ ਸ਼ਕਤੀ ਹੈ, ਦਿਵਦਰਸ਼ੀ, ਪੂਰੀ ਨਹੀਂ, ਪਰ ਕੁਝ ਹਿਸਾ।

ਅਤੇ ਇਕ ਹੋਰ ਭਿਕਸ਼ੂ ਵੀ ਇਕ ਸ਼ਰਨਾਰਥੀ ਕੈਂਪ ਵਿਚ ਸੀ, ਹੋਰ ਕੈਂਪ ਵਿਚ, ਵਧੇਰੇ ਨਿਜ਼ੀ, ਇਕ ਨਿਜ਼ੀ ਇਮਾਰਤ ਵਿਚ ਹੋਰਨਾਂ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਨਾਲ। ਉਸ ਨੇ ਮੇਰੇ ਭਵਿਖ ਨੂੰ ਪਹਿਲੇ ਹੀ ਦੇਖ ਲਿਆ ਸੀ। ਉਸ ਨੇ ਕਿਹਾ ਮੈਂ ਵਿਸ਼ਵ ਪ੍ਰਸਿਧ ਹੋਵਾਂਗੀ। ਮੈਂ ਰੂਹਾਨੀ ਤੌਰ ਤੇ ਬਹੁਤ ਮਹਾਨ ਹੋਵਾਂਗੀ। ਉਹੀ ਹੈ ਜੋ ਉਸ ਨੇ ਮੈਨੂੰ ਕਿਹਾ ਸੀ। ਅਤੇ ਉਸ ਸਮੇਂ, ਮੈਂ ਬਸ ਸੋਚ‌ਿਆ ਉਹ ਬਹੁਤ ਦਿਆਲੂ ਹੈ, ਕਿਉਂਕਿ ਮੈਂ ਇਕ ਬਹੁਤ ਸਮਰਪਿਤ ਬੋਧੀ ਸੀ। ਮੈਂ ਭਿਕਸ਼ੂਆਂ ਨੂੰ, ਅਤੇ ਬਹੁਤ ਸਾਰੇ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਭੇਟਾਵਾਂ ਦਿੰਦੀ ਸੀ, ਜੋ ਮੇਰੇ ਘਰ ਨੂੰ ਵੀ ਆਉਂਦੇ ਸੀ। ਅਤੇ ਮੈਂ ਉਨਾਂ ਦੇ ਨਾਲ ਜਿਵੇਂ ਬੁਧਾਂ ਵਾਂਗ ਵਿਹਾਰ ਕੀਤਾ। ਮੈਂ ਉਨਾਂ ਨੂੰ ਬੁਧ ਕਹਿ ਕੇ ਨਹੀਂ ਬੁਲਾਇਆ, ਬਿਨਾਂਸ਼ਕ। ਮੈਂ ਉਨਾਂ ਨੂੰ ਇਹ ਅਤੇ ਉਹ ਗੁਰੂ ਬੁਲਾਇਆ। ਅਤੇ ਮੈਂ ਆਪਣੇ ਆਪ ਨੂੰ "ਤੁਹਾਡੀ ਬਚੀ" ਵਜੋਂ ਸੰਬੋਧਨ ਕੀਤਾ। ਔ ਲੈਕ (ਵੀਐਤਨਾਮ) ਵਿਚ, ਅਸੀਂ ਸਿਰਫ ਇਕ ਨੂੰ "ਮਾਸਟਰ, ਗੁਰੂ" ਨਹੀਂ ਬੁਲਾਉਂਦੇ। ਸਤਿਗੁਰੂ "ਸੂ।" "ਫੂ" ਦਾ ਭਾਵ ਪਿਤਾ ਜਾਂ ਮਾਤਾ ਹੈ। ਜਾਂ, ਜੇਕਰ ਉਥੇ ਇਕ ਭਿਕਸ਼ਣੀ ਹੈ, ਤੁਸੀਂ ਉਨਾਂ ਨੂੰ "ਸੂ ਕੋ," ਬੁਲਾਉਂਦੇ ਹੋ, ਭਾਵ "ਅੰਟੀ ਗੁਰੂ," ਅਤੇ "ਸੂ ਫੂ" ਭਾਵ "ਪਿਤਾ ਗੁਰੂ।" ਅਤੇ ਤੁਸੀਂ ਆਪਣੇ ਆਪ ਨੂੰ "ਬਚੇ," "ਤੁਹਾਡੇ ਬਚੈ" ਵਜੋਂ ਸੰਬੋਧਨ ਕਰਦੇ ਹੋ।

ਓਹ, ਮੈਂ ਬਹੁਤ ਚੀਜ਼ਾਂ ਬਾਰੇ ਗਲਾਂ ਕੀਤੀਆਂ ਹਨ। ਮੈਂ ਆਸ ਕਰਦੀ ਹਾਂ ਤੁਸੀਂ ਉਹ ਸਭ ਹਜ਼ਮ ਕਰ ਸਕੋਂਗੇ। ਕੋਈ ਗਲ ਨਹੀਂ। ਤੁਸੀਂ ਕਦੇ ਨਹੀਂ ਜਾਣ ਸਕਦੇ ਤੁਹਾਨੂੰ ਦਸਣ ਲਈ ਮੇਰੇ ਕੋਲ ਦੁਬਾਰਾ ਕਦੋ ਇਕ ਮੌਕਾ ਹੋਵੇਗਾ। ਮੈਂ ਆਪਣਾ ਦਿਨ, ਹਰ ਦਿਨ ਆਪਣੇ ਆਖਰੀ ਦਿਨ ਵਜੋਂ ਸਮਝਦੀ ਹਾਂ। ਸੋ ਜੋ ਵੀ ਮੈਂ ਕਰ ਸਕਦੀ ਹਾਂ, ਮੈਂ ਇਹ ਕਰਦੀ ਹਾਂ। ਅਤੇ ਜੇਕਰ ਤੁਹਾਡੇ ਵਿਚੋਂ ਕਈ ਨਹੀਂ ਸੁਣਦੇ, ਵਿਸ਼ਵਾਸ਼ ਨਹੀਂ ਕਰਦੇ, ਉਥੇ ਦੂਜੇ ਹਨ ਜੋ ਸ਼ਾਇਦ ਸੁਣਨਗੇ, ਜਿਹੜੇ ਸ਼ਾਇਦ ਵਿਸ਼ਵਾਸ਼ ਕਰਨਗੇ, ਅਤੇ ਸ਼ਾਇਦ ਆਪਣੀ ਆਤਮਾ ਨੂੰ ਆਪ ਬਚਾ ਸਕਣ, ਅਤੇ ਸ਼ਾਇਦ ਹੋਰ ਨੇਕ ਬਣ ਜਾਣ, ਹੋਰ ਨੈਤਿਕ, ਵਧੇਰੇ ਫਿਟ ਇਕ ਅਸਲੀ ਮਨੁਖ ਹੋਣ ਲਈ, ਸਮਾਜ ਨੂੰ ਵੀ ਵਧੇਰੇ ਸੁਰਖਿਅ ਬਨਾਉਣ ਲਈ, ਸੁਰਖਿਅਤ ਜੀਣ ਲਈ, ਅਤੇ ਨਾਲੇ ਉਨਾਂ ਦੀ ਆਤਮਾ ਸਾਫ ਹੋ ਜਾਵੇਗੀ ਅਤੇ ਇਹ ਉਨਾਂ ਲਈ ਵੀ ਬਿਹਤਰ ਹੈ। ਸੋ ਮੈਂ ਬਸ ਗਲਾਂ ਕਰਦੀ ਹਾਂ, ਅਤੇ ਜਿਹੜਾ ਵੀ ਸੁਣਦਾ ਹੈ, ਸੁਣਦਾ ਹੈ। ਉਨਾਂ ਲਈ ਚੰਗਾ ਹੈ। ਜਿਹੜਾ ਨਹੀਂ ਸੁਣਦਾ, ਮੈਂ ਵੀ ਨਹੀਂ ਜਾਣਦੀ ਕਿਵੇਂ ਵੀ। ਮੈਂ ਕੁਝ ਨਹੀਂ ਜਾਣਦੀ, ਸੋ ਮੈਂ ਕੋਈ ਚੀਜ਼ ਗੁਆਉਣ ਤੋਂ ਨਹੀਂ ਡਰਦੀ। ਜੇਕਰ ਕੋਈ ਵੀ ਮੇਰੇ ਸ਼ਬਦ ਸ਼ਾਇਦ ਤੁਹਾਡੀ ਮਦਦ ਕਰਨਗੇ, ਤੁਸੀਂ ਪ੍ਰਮਾਤਮਾ ਦਾ ਧੰਨਵਾਦ ਕਰੋ, ਤੁਸੀਂ ਸਾਰੇ ਬੁਧਾਂ ਦਾ ਧੰਨਵਾਦ ਕਰੋ, ਸਾਰੇ ਗੁਰੂਆਂ ਦਾ ਧਨਵਾਦ ਕਰੋ। ਤੁਹਾਨੂੰ ਬਿਲਕੁਲ ਵੀ ਮੇਰਾ ਧੰਨਵਾਦ ਕਰਨ ਦੀ ਨਹੀਂ ਲੋੜ। ਉਹ ਮੈਨੂੰ ਪ੍ਰੇਰਿਤ ਕਰਦੇ ਹਨ, ਅਤੇ ਕੋਈ ਵੀ ਗਲ ਤੋਂ ਪਹਿਲਾਂ, ਮੈਂ ਹਮੇਸ਼ਾਂ ਪ੍ਰਾਰਥਨਾ ਕਰਦੀ, ਉਨਾਂ ਦੀ ਉਸਤਿਤ ਕਰਦੀ ਮੇਰੇ ਦੁਆਰਾ ਗਲ ਕਰਨਲ ਲਈ। "ਮੈਨੂੰ ਬਸ ਇਕ ਦੁਨਿਆਵੀ ਮਿਆਰ ਜਾਂ ਹਉਮੇਂ ਦੁਆਰਾ ਨਾ ਗਲ ਕਰਨ ਦੇਣ ਲਈ।"

ਮੈਂ ਕੋਈ ਵੀ ਗਲਬਾਤ ਨੂੰ ਆਪਣੀ ਅਸਲੀ ਗਲਬਾਤ ਵਜੋਂ ਨਹੀਂ ਸਮਝਦੀ। ਕਦੇ ਕਦਾਂਈ ਮੈਂ ਕੁਝ ਮਨੁਖੀ ਮਿਆਰਾਂ ਜੋੜਦੀ ਹਾਂ, ਚੁਟਕਲੇ ਬਣਾਉਂਦੀ ਅਤੇ ਉਹ ਸਭ, ਪਰ ਮੈਂ ਨਹੀਂ ਸੋਚਦੀ ਕਿ ਮੈਂ ਅਸਲ ਵਿਚ ਕਿਸੇ ਨੂੰ ਸਿਖਾ ਰਹੀ ਹਾਂ। ਮੈਂ ਹਮੇਸ਼ਾਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਮੈਨੂੰ ਗਲ ਕਰਨ ਦੇਣ ਲਈ ਜੋ ਵੀ ਦੂਜਿਆਂ ਨੂੰ ਲਾਭ ਦਿੰਦਾ ਹੈ। ਅਤੇ ਇਥੋਂ ਤਕ ਜਾਨਵਰ-ਲੋਕ, ਉਹ ਵੀ ਸੁਣਦੇ ਹਨ। ਦੂਰੋਂ, ਉਨਾਂ ਦੀਆਂ ਆਤਮਾਵਾਂ ਵੀ ਸੁਣ ਸਕਦੀਆਂ ਹਨ।

ਜਾਨਵਰ-ਲੋਕ ਮੇਰੇ ਪ੍ਰਤੀ ਬਹੁਤ ਦਿਆਲੂ ਹਨ। ਜਿਥੇ ਕਿਤੇ ਵੀ ਮੈਂ ਜਾਂਦੀ ਹਾਂ, ਪੰਛੀ-ਲੋਕ ਆਉਂਦੇ ਅਤੇ ਮੈਨੂੰ ਇਹ ਅਤੇ ਉਹ ਦਸਦੇ ਹਨ। ਜਦੋਂ ਮੈਂ ਸੰਸਾਰ ਲਈ ਪ੍ਰੇਸ਼ਾਨੀ ਵਿਚ ਹੋਵਾਂ, ਜਾਂ ਕੋਈ ਚੀਜ਼, ਉਹ ਆਉਂਦੇ ਅਤੇ ਮੈਨੂੰ ਚੰਗੀਆਂ ਖਬਰਾਂ ਦਸਦੇ, ਪਰ ਮੈਂ ਤੁਹਾਨੂੰ ਨਹੀਂ ਦਸ ਸਕਦੀ। ਜਦੋਂ ਇਹ ਆਉਂਦਾ ਹੈ, ਤੁਸੀਂ ਜਾਣ ਲਵੋਂਗੇ। ਇਥੋਂ ਤਕ ਚੂਹੇ-ਲੋਕ ਅਤੇ ਇਹ ਸਭ।

ਇਕ ਵਾਰ, ਮੈਂ ਸ਼ਹਿਰ ਵਿਚ ਨਹੀਂ ਰਹਿ ਰਹੀ ਸੀ, ਪਰ ਇਕ ਕਿਸਮ ਦੇ ਸਬਾਰਬ, ਸ਼ਹਿਰ ਦੇ ਇਲਾਕੇ ਦੇ ਆਸ ਪਾਸ ਹੋਰ ਘਰਾਂ ਦੇ ਆਲੇ ਦੁਆਲੇ। ਅਤੇ ਮੈਂ ਚੂਹੇ-ਲੋਕਾਂ ਨੂੰ ਖੁਆਇਆ ਸੀ। ਮੈਂ ਪੰਛੀ-ਲੋਕਾਂ ਨੂੰ ਖੁਆਇਆ ਸੀ, ਪਰ ਚੂਹੇ-ਲੋਕ ਵੀ ਆਏ ਅਤੇ ਇਕਠ‌ਿਆਂ ਨੇ ਖਾਧਾ। ਅਤੇ ਗੁਆਂਢੀਆਂ ਨੇ ਇਹ ਦੇਖਿਆ, ਸੋ ਉਨਾਂ ਨੇ ਇਹ ਅਥਾਰਟੀ ਨੂੰ ਰਿਪੋਰਟ ਕੀਤਾ ਸੀ। ਅਤੇ ਉਨਾਂ ਨੇ ਮੈਨੂੰ ਇਕ ਚਿਠੀ ਲਿਖੀ ਸੀ। ਉਹ ਮੈਨੂੰ ਝਿੜਕਾਂ ਨਹੀਂ ਦਿਤੀਆਂ ਜਾ ਕੋਈ ਚੀਜ਼। ਉਹ ਬਹੁਤ ਚੰਗੇ ਅਤੇ ਨਿਮਰ ਸਨ। ਉਨਾਂ ਨੇ ਕਿਹਾ, "ਇਹਨਾਂ ਨੂੰ ਨਾ ਖੁਆਓ, ਕਿਉਂਕਿ ਚੂਹੇ-ਲੋਕ ਆਉਣਗੇ ਅਤੇ ਖਾਣਗੇ, ਅਤੇ ਚੂਹੇ ਤੁਹਾਡੇ ਲਈ ਅਤੇ ਤੁਹਾਡੇ ਗੁਆਂਢੀਆਂ ਲਈ ਬਿਮਾਰੀਆਂ ਲਿਆਉਣਗੇ ਅਤੇ ਇਹ ਸਭ। ਸੋ ਕ੍ਰਿਪਾ ਕਰਕੇ ਉਨਾਂ ਨੂੰ ਨਾ ਖੁਆਉਣਾ।" ਕਿਉਂਕਿ ਜੇਕਰ ਮੈਂ ਉਨਾਂ ਨੂੰ ਖੁਆਉਣਾ ਜ਼ਾਰੀ ਰਖਦੀ ਹਾਂ, ਉਹ ਫਿਰ ਸਮਸ‌ਿਆ ਪੈਦਾ ਕਰਨਗੇ। ਇਹ ਯਕੀਨਨ ਹੈ। ਪਹਿਲੇ, ਉਹ ਨਿਮਰ ਹਨ ਅਤੇ ਤੁਹਾਨੂੰ ਸੋਹਣੀ ਤਰਾਂ ਲਿਖਦੇ ਹਨ, ਪਰ ਬਾਅਦ ਵਿਚ ਉਹ ਮੁਸੀਬਤ ਪੈਦਾ ਕਰਨਗੇ। ਤੁਹਾਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਤੁਹਾਨੂੰ ਜੇਲ ਕੀਤਾ ਜਾ ਸਕਦਾ, ਜੋ ਵੀ, ਨਿਰਭਰ ਕਰਦਾ ਹੈ। ਮੈਂ ਦੇਸ਼ ਦੇ ਕਾਨੂੰਨਾਂ ਬਾਰੇ ਬਹੁਤਾ ਨਹੀਂ ਜਾਣਦੀ। ਮੈਂ ਬਹੁਤ ਸਾਰੇ ਕਾਨੂੰਨਾਂ ਬਾਰੇ ਨਹੀਂ ਜਾਣ ਸਕਦੀ। ਸੋ, ਮੈਂ ਉਨਾਂ ਨੂੰ ਖੁਆਉਣਾ ਬੰਦ ਕਰ ਦਿਤਾ।

ਅਤੇ ਮੈਂ ਕਿਹਾ ਮੈਨੂੰ ਬਹੁਤ ਅਫਸੋਸ ਹੈ ਸਾਰੇ ਮੇਰੇ ਆਲੇ ਦੁਆਲੇ ਪੰਛੀ-ਲੋਕਾਂ ਅਤੇ ਚੂਹੇ-ਲੋਕਾਂ ਲਈ ਵੀ। ਅਤੇ ਮੈਂ ਉਨਾਂ ਨੂੰ ਪੁਛਣਾ ਜਾਰੀ ਰਖਿਆ ਜੇਕਰ ਉਹ ਠੀਕ ਹਨ। ਉਨਾਂ ਨੇ ਕਿਹਾ ਉਹ ਠੀਕ ਹਨ। ਜਿਵੇਂ ਸੀਅ ਗਲ-ਲੋਕ, ਉਹ ਆਮ ਤੌਰ ਤੇ ਜਾ ਕੇ ਮਛੀ-ਲੋਕਾਂ ਨੂੰ ਖਾਣਾ ਨਹੀਂ ਪਸੰਦ ਕਰਦੇ। ਉਹ ਕਹਿੰਦੇ ਹਨ ਇਹ ਬਦਬੂ ਵਾਲਾ ਹੈ। ਪਰ ਬਾਅਦ ਵਿਚ, ਜੇਕਰ ਮੈਂ ਉਨਾਂ ਨੂੰ ਨਹੀਂ ਖੁਆਉਂਦੀ, ਫਿਰ ਉਹ ਜਾ ਕੇ ਇਹ ਖਾਣਗੇ। ਮੈਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ, ਮੇਰੇ ਰਬਾ। ਮੇਰਾ ਦਿਲ ਤਕਰੀਬਨ ਟੁਟ ਗਿਆ ਹੈ। ਅਤੇ ਫਿਰ ਮੈਂ ਕਿਹਾ, "ਪਰ ਤੁਸੀਂ ਠੀਕ ਹੋ?" ਉਨਾਂ ਨੇ ਕਿਹਾ, "ਹਾਂਜੀ, ਅਸੀਂ ਠੀਕ ਹਾਂ। ਚਿੰਤਾ ਨਾ ਕਰੋ।" ਅਤੇ ਚੂਹੇ-ਲੋਕ, ਮੈਂ ਚੂਹਿਆਂ ਨੂੰ ਵੀ ਪੁਛਿਆ, "ਹੁਣ ਕੀ ਕਰੀਏ? ਤੁਸੀਂ ਹਰ ਰੋਜ਼ ਆਸਾਨੀ ਨਾਲ ਖਾਂਣ ਲਈ ਆਉਂਦੇ ਸੀ। ਅਤੇ ਤੁਸੀਂ ਹੁਣ ਕੀ ਕਰ ਸਕਦੇ ਹੋ? ਕੀ ਤੁਹਾਡੇ ਕੋਲ ਭੋਜਨ ਹੈ?" ਉਨਾਂ ਨੇ ਕਿਹਾ, "ਚਿੰਤਾ ਨਾ ਕਰੋ। ਅਸੀਂ ਭੋਜਨ ਲਭ ਲਵਾਂਗੇ। ਅਸੀਂ ਜਾਣਦੇ ਹਾਂ। ਅਸੀਂ ਆਪਣੀ ਦੇਖ ਭਾਲ ਕਰਨੀ ਜਾਣਦੇ ਹਾਂ।" ਅਤੇ ਲੂੰਬੜ-ਲੋਕਾਂ ਨੇ ਮੈਨੂੰ ਸਮਾਨ ਚੀਜ਼ਾਂ ਕਹੀਆਂ ਬਹੁਤ ਹੀ ਪਿਆਰ ਵਿਚ ਅਤੇ ਸਗੋਂ ਉਨਾਂ ਨੂੰ ਨਾ ਖੁਆਉਣ ਲਈ ਮੈਨੂੰ ਦੋਸ਼ ਦੇਣ ਨਾਲੋਂ ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਤਿੀ। ਪਰ ਮੈਂ ਸਦਾ ਹੀ ਨਿਰਾਸ਼ਾ ਮਹਿਸੂਸ ਕੀਤੀ।

ਪਰ ਸਮਾਜ ਵਿਚ, ਇਕ ਦੇਸ਼ ਵਿਚ ਜਿਥੇ ਤੁਸੀਂ ਰਹਿੰਦੇ ਹੋ, ਭਾਵੇਂ ਜੇਕਰ ਇਹ ਤੁਹਾਡਾ ਦੇਸ਼ ਹੈ ਜਾਂ ਤੁਹਾਡਾ ਆਪਣਾ ਦੇਸ਼ ਨਹੀਂ ਹੈ, ਤੁਹਾਨੂੰ ਕਾਨੂੰਨ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਉਸ ਕਾਨੂੰਨ ਨੂੰ ਪਹਿਲੇ ਹੀ ਜਾਣਦੇ ਹੋ, ਤੁਹਾਨੂੰ ਇਸਦਾ ਸਤਿਕਾਰ ਕਰਨਾ ਚਾਹੀਦਾ ਹੈ। ਜਾਂ ਫਿਰ ਜੇਕਰ ਤੁਸੀਂ ਨਾ ਜਾਣਦੇ ਹੋਵੋਂ, ਅਤੇ ਅਣਜਾਣਪੁਣੇ ਵਿਚ ਕੁਝ ਚੀਜ਼ ਗਲਤ ਕਰਦੇ ਹੋ, ਫਿਰ ਤੁਹਾਨੂੰ ਅਜ਼ੇ ਵੀ ਸਜ਼ਾ ਭੁਗਤਣੀ ਪਵੇਗੀ। ਸੋ ਉਸ ਤੋਂ ਬਾਅਦ, ਮੈਂ ਬਹੁਤ ਅਫਸੋਸ ਮਹਿਸੂਸ ਕੀਤਾ ਸੀ। ਮੈਂ ਸਾਰਾ ਸਮਾਂ ਹੁਣ ਅਜ਼ੇ ਵੀ ਤਰਸ, ਅਫਸੋਸ ਮਹਿਸੂਸ ਕਰਦੀ ਹਾਂ। ਪਰ ਮੈਂ ਕਿਸੇ ਹੋਰ ਜਗਾ ਬਦਲੀ ਕੀਤਾ, ਅਤੇ ਉਹ ਅਜੇ ਵੀ ਆਏ ਅਤੇ ਮੇਰੇ ਨਾਲ ਗਲਾਂ ਕੀਤੀਆਂ। ਉਹ ਅਜੇ ਵੀ ਮੈਨੂੰ ਕਹਿੰਦੇ ਹਨ, "ਓਹ, ਇਹ ਵਧੀਆ ਹੈ, ਉਹ ਵਧੀਆ ਹੈ?" ਜਾਂ "ਇਸ ਬਾਰੇ ਸਾਵਧਾਨ ਰਹਿਣਾ, ਉਸ ਬਾਰੇ ਸਾਵਧਾਨ ਰਹਿਣਾ।" ਜਿਥੇ ਵੀ ਮੈਂ ਜਾਂਦੀ ਹਾਂ, ਉਹ ਆਉਂਦੇ ਹਨ, ਭਾਵੇਂ ਜੇਕਰ ਮੈਂ ਉਨਾਂ ਨੂੰ ਨਹੀਂ ਖੁਆਉਂਦੀ। ਸੋ, ਜਿਥੇ ਕਿਤੇ ਵੀ ਮੈਂ ਜਾਂਦੀ ਹਾਂ, ਜੇਕਰ ਮੈਂ ਕਿਵੇਂ ਵੀ ਲੋਕਾਂ ਨੂੰ ਪੰਛੀ(-ਲੋਕਾਂ) ਨੂੰ ਅਤੇ ਚੂਹੇ(-ਲੋਕਾਂ) ਨੂੰ ਖੁਆਉਂਦਿਆਂ ਨੂੰ ਦੇਖਾਂ, ਕਿਉਂਕਿ ਉਨਾਂ ਕੋਲ ਇਕ ਵਧੇਰੇ ਵਡਾ ਬਾਗ ਹੈ, ਉਹ ਵਧੇਰੇ ਨਿਜ਼ੀ ਤੌਰ ਤੇ ਜੀਂਦੇ ਹਨ, ਉਹ ਉਨਾਂ ਨੂੰ ਖੁਆ ਸਕਦੇ ਹਨ, ਓਹ, ਮੈਂ ਬਹੁਤ ਖੁਸ਼, ਖੁਸ਼ ਹਾਂ। ਅਤੇ ਮੈਂ ਉਨਾਂ ਨੂੰ ਵੀ ਚੰਗੀ ਕਾਮਨਾ ਕਰਦੀ ਹਾਂ। ਮੈਂ ਕਹਿੰਦੀ ਹਾਂ, "ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ, ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੋ," ਅਤੇ ਇਹ ਸਭ।

ਪਰ ਤੁਸੀਂ ਦੇਖੋ, ਸੰਸਾਰ ਵਿਚ ਸਾਡੇ ਕੋਲ ਸੰਸਾਰੀ ਕਾਨੂੰਨ ਹਨ। ਸੋ ਬ੍ਰਹਿਮੰਡ ਵਿਚ, ਸਾਡੇ ਕੋਲ ਵੀ ਬ੍ਰਹਿਮੰਡੀ ਕਾਨੂੰਨ ਹਨ। ਸਾਨੂੰ ਸਾਰੇ ਕਾਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਤਾਂਕਿ ਜਿੰਦਾ ਰਹਿ ਸਕੀਏ। ਪਰ ਜੇਕਰ ਤੁਹਾਡੀ ਆਤਮਾ ਪਹਿਲੇ ਹੀ ਮੁਕਤ, ਆਜ਼ਾਦ ਹੈ, ਤੁਸੀਂ ਅਸਲੀ ਘਰ ਨੂੰ ਆਉਂਦੇ ਹੋ - ਬੁਧ ਦੀ ਧਰਤੀ ਨੂੰ, ਸਵਰਗ ਦੇ ਘਰ ਨੂੰ - ਫਿਰ ਤੁਹਾਨੂੰ ਕਦੇ ਵੀ ਚਿੰਤਾ ਕਰਨ ਦੀ ਜਾਂ ਕਿਸੇ ਚੀਜ਼ ਬਾਰੇ ਹਰੋ ਡਰਨ ਦੀ ਨਹੀਂ ਲੋੜ। ਉਨਾਂ ਕੋਲ ਅਜਿਹੇ ਕਾਨੂੰਨ ਨਹੀਂ ਹਨ। ਉਨਾਂ ਕੋਲ ਇਕ ਸ਼ਬਦਕੋਸ਼ ਨਹੀਂ ਹੈ ਜੋ ਕਹਿੰਦਾ ਹੈ "ਦੁਖ" ਜਾਂ "ਦਰਦ" ਜਾਂ "ਅਸੂਲ" ਜਾਂ "ਕਾਨੂੰਨ," ਕੁਝ ਨਹੀਂ। ਕਿਉਂਕਿ ਹਰ ਇਕ ਸਵਰਗ ਵਿਚ, ਬੁਧ ਦੀ ਧਰਤੀ ਵਿਚ ਜਿਉਂਦਾ ਹੈ। ਇਹ ਸਭ ਚੰਗਾ ਅਤੇ ਅਨੰਦਦਾਇਕ ਹੈ ਅਤੇ ਖੁਸ਼ ਸਾਰਾ ਸਮਾਂ। ਤੁਸੀਂ ਸ਼ਾਇਦ ਆਲੇ ਦੁਆਲੇ ਤੁਰਦੇ ਹੋ ਜਾਂ ਆਪਣੇ ਗੁਆਂਢੀਆਂ ਨੂੰ ਮਿਲਦੇ, ਜਾਂ ਬੁਧਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਂਦੇ, ਆਪਣੇ ਆਪ ਨੂੰ ਖੁਆਉਂਦੇ, ਅਤੇ ਤੁਹਾਨੂੰ ਇਥੋਂ ਤਕ ਤੁਰਨ ਦੀ ਜਾਂ ਬਸ ਤੇ ਜਾਣ ਦੀ ਨਹੀਂ ਲੋੜ। ਤੁਸੀਂ ਬਸ ਉਡਦੇ ਹੋ। ਤੁਸੀਂ ਬਸ ਇਕ ਬਦਲ ਤੇ ਤੁਰਦੇ ਹੋ, ਉਦਾਹਰਣ ਵਜੋਂ। ਇਹ ਨਿਰਭਰ ਕਰਦਾ ਹੈ ਕਿਹੜੀ ਧਰਤੀ ਵਿਚ ਤੁਸੀਂ ਹੋਂ। ਜਾਂ ਤੁਹਾਡੇ ਕੋਲ ਇਕ ਪੇਟੀ ਹੈ ਆਪਣੇ ਪੇਟ ਉਤੇ, ਅਤੇ ਤੁਸੀਂ ਬਸ ਇਕ ਬਟਨ ਦਬਾਉਂਦੇ ਅਤੇ ਤੁਸੀਂ ਉਡਣ ਲਈ ਜਾਂਦੇ, ਸੁਰਖਿਅਤ, ਕੋਮਲਤਾ ਨਾਲ, ਬਸ ਜਿਵੇਂ ਤੁਸੀਂ ਹਵਾ ਵਿਚ ਤੁਰਦੇ ਹੋਵੋਂ। ਜਾਂ ਤੁਸੀਂ ਇਕ ਬਦਲ ਉਤੇ ਤੁਰਦੇ ਹੋ, ਅਤੇ ਬਦਲ ਨੂੰ ਦਸਦੇ ਹੋ ਕਿਥੇ ਤੁਸੀਂ ਜਾਣਾ ਚਾਹੁੰਦੇ ਹੋ, ਅਤੇ ਫਿਰ ਇਹ ਤੁਹਾਨੂੰ ਉਥੇ ਲਿਜਾਵੇਗਾ।

ਅਤੇ ਤੁਹਾਡੇ ਕੋਲ ਘਰ ਹਨ। ਹਰ ਇਕ ਕੋਲ ਇਕ ਵਡਾ ਘਰ ਹੈ। ਜੋ ਵੀ ਸੰਸਾਰ ਵਿਚ ਸਭ ਤੋਂ ਵਡਾ ਘਰ ਹੈ ਇਹ ਘਰ ਉਵੇਂ ਉਤਨਾ ਵਡਾ ਨਹੀਂ ਹੈ ਜਿਵੇਂ ਤੁਹਾਡਾ ਬੁਧ ਧਰਤੀ ਵਿਚ ਘਰ ਵਾਂਗ- ਉਦਾਹਰਣ ਵਜੋਂ, ਅਮੀਤਬਾ ਬੁਧ ਦੀ ਧਰਤੀ। ਭਾਵੇਂ ਇਹ ਹੈ ਜਿਵੇਂ ਤੁਸੀਂ ਇਕ ਕਮਲ ਦੇ ਫੁਲ ਵਿਚ ਹੋ। ਪਰ ਉਹ ਫੁਲ ਇਕ ਫੁਲ ਦੇ ਆਕਾਰ ਦਾ ਹੈ, ਪਰ ਇਹ ਤੁਹਾਡਾ ਘਰ ਹੈ! ਵਡੇ ਫੁਲ, ਸੋ ਇਹ ਨਹੀਂ ਹੈ ਜਿਵੇਂ ਇਕ ਛੋਟਾ ਜਿਹਾ ਕਮਲ ਜਾਂ ਇਕ ਛੋਟਾ ਜਿਹਾ ਘਰ, ਇਥੋਂ ਤਕ, ਪਰ ਮਹਾਨ, ਕਿਉਂਕਿ ਤੁਸੀਂ ਉਥੇ ਵੀ ਮਹਾਨ ਹੋ, ਅਤੇ ਤੁਹਾਨੂੰ ਜਗਾ ਦੀ ਲੋੜ ਹੈ। ਤੁਹਾਨੂੰ ਇਥੋਂ ਤਕ ਉਸ ਘਰ ਦੀ ਵੀ ਨਹੀਂ ਲੋੜ। ਇਹੀ ਹੈ ਬਸ ਹਰ ਇਕ ਨੂੰ ਇਕ ਦਿਤਾ ਜਾਂਦਾ ਹੈ ਤਾਂਕਿ ਤੁਸੀਂ ਉਥੇ ਬੈਠ ਸਕੋਂ ਅਤੇ ਅਭਿਆਸ ਕਰ ਸਕੋਂ ਤਾਂਕਿ ਤੁਹਾਨੂੰ ਕਿਸੇ ਚੀਜ਼ ਦੁਆਰਾ ਪ੍ਰੇਸ਼ਾਨ ਨਾ ਕੀਤਾ ਜਾਵੇ। ਅਜਿਹ‌ਿ ਇਕ ਧਰਤੀ ਵਿਚ, ਤੁਹਾਡੇ ਕੋਲ ਸਿਰਫ ਅਨੰਦ ਅਤੇ ਖੁਸ਼ੀ ਹੈ। ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਸਵੈ-ਚਲਤ ਆ ਜਵੇਗਾ। ਤੁਸੀਂ ਇਥੋਂ ਤਕ ਕਿਸੇ ਚੀਜ਼ ਬਾਰੇ ਸੋਚਦੇ ਹੋ, ਅਤੇ ਫਿਰ ਇਹ ਆਉਂਦੀ ਹੈ। ਪਰ ਉਥੇ ਕਿਵੇਂ ਵੀ ਤੁਸੀਂ ਬਹੁਤਾ ਕੁਝ ਨਹੀਂ ਚਾਹੁੰਦੇ। ਜੋ ਵੀ- ਤੁਸੀਂ ਸੰਤੁਸ਼ਟੀ ਮਹਿਸੂਸ ਕਰਦੇ ਹੋ, ਅਤੇ ਜੋ ਵੀ ਤੁਹਾਨੂੰ ਲੋੜ ਹੋਵੇ, ਬਹੁਤ ਸਧਾਰਨ, ਇਹ ਤੁਹਾਡੇ ਵਲ ਆਉਂਦਾ ਹੈ, ਭਾਵੇਂ ਕੋਈ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ।

ਅਤੇ ਉਥੇ ਸਾਰੇ ਪੰਛੀ(-ਲੋਕ) ਅਤੇ ਜਾਨਵਰ-ਲੋਕ ਖੂਬਸੂਰਤ ਹਨ, ਉਨਾਂ ਦੇ ਆਲੇ ਦੁਆਲੇ ਰੋਸ਼ਨੀ ਨਾਲ, ਅਤੇ ਉਹ ਗਾਉਂਦੇ ਹਨ। ਉਹ ਹਰ ਇਕ ਨੂੰ ਅਭਿਆਸ ਕਰਨ ਲਈ ਯਾਦ ਕਰਾਉਂਦੇ ਹਨ, ਇਕ ਵਧੇਰੇ ਉਚੇਰੀ ਜਗਾ ਨੂੰ ਜਾਣ ਲਈ। ਸ਼ਾਇਦ ਇਸ ਕਰਕੇ ਨਹੀਂ ਕਿਉਂਕਿ ਤੁਹਾਨੂੰ ਇਕ ਬੁਧ ਹੋਣ ਦੀ ਲੋੜ ਹੈ ਜਾਂ ਕੁਝ ਅਜਿਹਾ। ਇਹੀ ਹੈ ਬਸ ਕਿ ਜੇਕਰ ਤੁਸੀਂ ਇਕ ਬੁਧ ਹੋ, ਤੁਸੀਂ ਚੰਗਾ ਮਹਿਸੂਸ ਕਰਦੇ ਹੋ, ਤੁਸੀਂ ਆਪਣੀ ਪ੍ਰਾਪਤੀ ਬਾਰੇ ਬਿਹਤਰ ਮਹਿਸੂਸ ਕਰਦੇ ਹੋ। ਅਤੇ ਫਿਰ ਤੁਸੀਂ ਹੋਰਨਾਂ ਦੀ ਮਦਦ ਕਰ ਸਕਦੇ ਹੋ, ਜਿਵੇਂ ਸ਼ਾਇਦ ਤੁਹਾਡੇ ਰਿਸ਼ਤੇਦਾਰ ਅਤੇ ਦੋਸਤ ਜੋ ਅਜ਼ੇ ਪਿਛੇ ਦੁਖੀ ਸੰਸਾਰ ਵਿਚ ਛਡੇ ਗਏ ਹਨ ਜਾਂ ਨਰਕ ਵਿਚ, ਇਥੋਂ ਤਕ। ਜਿਆਦਾਤਰ, ਜੇਕਰ ਤੁਸੀਂ ਇਕ ਚੇਤਨਾ ਦਾ ਉਚੇਰਾ ਪਧਰ ਪ੍ਰਾਪਤ ਕਰਦੇ ਹੋ, ਫਿਰ ਤੁਹਾਡੇ ਕਬੀਲੇ ਦੀਆਂ ਬਹੁਤ ਸਾਰੀਆਂ ਪੀੜੀਆਂ, ਤੁਹਾਡਾ ਪ੍ਰੀਵਾਰ, ਵੀ ਮੁਕਤ ਹੋ ਜਾਵੇਗਾ, ਨਰਕ ਨੂੰ ਨਹੀਂ ਜਾਵੇਗਾ। ਪਰ ਸ਼ਾਇਦ ਉਨਾਂ ਵਿਚੋਂ ਦੋ ਕੁ ਵਿਆਕਤੀਆਂ ਨੇ ਜਾਂ ਕਈਆਂ ਨੇ ਬੁਧ ਧਰਮ ਦਾ ਨਹੀਂ ਅਨੁਸਰਨ ਕੀਤਾ ਜਾਂ ਈਸਾ ਦਾ ਜਾਂ ਹੋਰਨਾਂ ਸਤਿਗੁਰੂਆਂ ਦਾ ਅਨੁਸਰਨ ਨਹੀਂ ਕੀਤਾ, ਮਾੜੀਆਂ ਚੀਜ਼ਾਂ ਕਰਦੇ, ਅਤੇ ਫਿਰ ਉਨਾਂ ਨੂੰ ਨਰਕ ਵਿਚ ਸਜ਼ਾ ਦਿਤੀ ਜਾਣੀ ਜ਼ਰੂਰੀ ਹੈ। ਅਤੇ ਫਿਰ ਬੁਧ ਦੀ ਧਰਤੀ ਤੋਂ, ਤੁਸੀਂ ਸਵਰਗਾਂ ਅਤੇ ਧਰਤੀ ਅਤੇ ਨਰਕ ਦੁਆਰਾ ਦੇਖ ਸਕਦੇ ਹੋ, ਅਤੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਰਿਸ਼ਤੇਦਾਰਾਂ ਜਾਂ ਪ੍ਰਵਾਰ ਦੇ ਮੈਂਬਰਾਂ ਵਿਚੋਂ ਇਕ, ਜਾਂ ਇਥੋਂ ਤਕ ਤੁਹਾਡੇ ਪਿਤਾ, ਮਾਂ ਨਰਕ ਵਿਚ ਦੁਖ ਪਾ ਰਹੇ। ਫਿਰ ਤੁਸੀਂ ਉਨਾਂ ਦੀ ਮਦਦ ਲਈ ਥਲੇ ਆ ਕੇ ਅਤੇ ਕੁਰਬਾਨੀ ਕਰ ਸਕਦੇ ਹੋ।

Photo Caption: ਇਸ ਛਿਣਭੰਗਰ ਸੰਸਾਰ ਵਿਚ ਸੁਨਹਿਰਾ ਸਮਾਂ ਦੁਰਲਭ ਹੈ ਅਨੰਦ ਮਾਣੋ ਜਦੋਂ ਤਕ ਇਹ ਰਹੇਗਾ
ਹੋਰ ਦੇਖੋ
ਸਾਰੇ ਭਾਗ  (17/20)
9
2024-12-02
3576 ਦੇਖੇ ਗਏ
10
2024-12-03
3014 ਦੇਖੇ ਗਏ
11
2024-12-04
2856 ਦੇਖੇ ਗਏ
12
2024-12-05
2841 ਦੇਖੇ ਗਏ
13
2024-12-06
2872 ਦੇਖੇ ਗਏ
14
2024-12-07
2746 ਦੇਖੇ ਗਏ
15
2024-12-08
2702 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-11
246 ਦੇਖੇ ਗਏ
2025-01-11
423 ਦੇਖੇ ਗਏ
2025-01-10
409 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ