ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਮੈਂ ਸਾਰੇ ਹੋਰ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ ਸਦਾ ਦੇਵਾਂਗੀ ਕਦੇ ਵੀ ਅਜਿਹੀਆਂ ਚੀਜ਼ਾਂ ਨਾ ਕਹਿਣ, ਜਿਵੇਂ, "ਕੋਈ ਨਰਕ ਨਹੀਂ, ਕੋਈ ਅਮੀਤਬਾ ਬੁਧ ਦੀ ਧਰਤੀ ਨਹੀਂ ਹੈ," ਜਾਂ ਕੋਈ ਹੋਰ ਬੁਧ ਦੀ ਧਰਤੀ, ਕਿਉਂਕਿ ਤੁਸੀਂ ਆਪ ਸਭ ਤੋਂ ਗਹਿਰੇ ਸੰਭਵ ਨਰਕ ਵਿਚ ਜਾਉਂਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਮੈਂ ਤੁਹਾਨੂੰ ਸਚ ਦਸ ਰਹੀ ਹਾਂ। ਪ੍ਰਮਾਤਮਾ ਮੇਰੇ ਗਵਾਹ ਹਨ, ਬੁਧ ਮੇਰੇ ਗਵਾਹ ਹਨ।ਤੁਹਾਨੂੰ ਲੋਕਾਂ ਨੂੰ ਅਮੀਤਬਾ ਬੁਧ ਦਾ ਨਾਮ ਉਚਾਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਬੁਧ ਨੇ ਇਹ ਨਿਜ਼ੀ ਤੌਰ ਤੇ ਕਿਹਾ ਸੀ, ਇਹ ਨਿਜ਼ੀ ਤੌਰ ਤੇ ਸਿਖਾਇਆ ਸੀ, ਅਤੇ ਉਸ ਧਰਤੀ ਦੀ ਸਾਰੀ ਸੁੰਦਰਤਾ ਦਾ ਤੁਹਾਡੇ ਲਈ ਵਰਣਨ ਕੀਤਾ ਸੀ ਤਾਂਕਿ ਜੇਕਰ ਤੁਸੀਂ ਇਸ ਦੀ ਕਲਪਨਾ ਕਰਦੇ ਹੋ, ਤੁਸੀਂ ਉਥੇ ਜਾਵੋਂਗੇ। […] ਇਹ ਸਮਾਨ ਹੈ, ਇਹ ਤਕਰੀਬਨ ਮੇਰੇ ਕੁਝ ਪ੍ਰਮਾਤਮਾ ਦੇ ਪੈਰੋਕਾਰਾਂ ਦੇ ਅਨੁਭਵ ਨਾਲ ਮੇਲ ਖਾਂਦਾ ਹੈ ਜਦੋਂ ਉਹ ਅਮੀਤਬਾ ਬੁਧ ਦੇ ਪਛਮੀ ਸਵਰਗ ਨੂੰ ਮਿਲਣ ਲਈ ਗਏ ਸੀ।ਸਵਰਗ ਵਲ ਯਾਤਰਾ - ਅਮੀਤਾਬਾ ਦਾ ਪਛਮੀ ਬੈਕੁੰਠ ਜਾਂ "ਬੇਹਦ ਅਨੰਦ ਦੀ ਪਵਿਤਰ ਧਰਤੀ"ਪਰ ਇਹ ਭਿਕਸ਼ੂ, ਥਿਚ ਨਾਟ ਤੁ, ਇਕ ਟਿਪਣੀ ਵਿਚ, ਉਸ ਨੇ ਉਹ ਸਭ ਨੂੰ ਇਨਕਾਰ ਕੀਤਾ, ਅਤੇ ਕੁਆਨ ਯਿੰਨ ਬੋਧੀਸਾਤਵਾ ਨੂੰ ਅਤੇ ਮਹਾਨ ਤਾਕਤ ਬੋਧੀਸਾਤਵਾ ਨੂੰ ਇੰਨਕਾਰ ਕੀਤਾ, ਡਾਏ ਥੇ ਚੀ ਬੋ ਤਾਟ, ਆਪਣੇ ਆਵਦੇ ਗੁਰੂ, ਸ਼ਕਿਆਮੁਨੀ ਬੁਧ ਨੂੰ ਇੰਨਕਾਰ ਕੀਤਾ, ਨਾਮ ਜਿਸ ਦੁਆਰਾ ਉਹ ਇਕ ਭਿਕਸ਼ੂ ਬਣਿਆ, ਅਤੇ ਇਹ ਉਸ ਨਾਮ ਤੋਂ ਹੈ ਅਤੇ ਵਕਾਰ ਅਤੇ ਸ਼ਕਤੀ ਜੋ ਉਸ ਨੂੰ ਇਕ ਸਤਿਕਾਰਯੋਗ ਰੁਤਬਾ ਮਿਲਦਾ ਹੈ ਬੋਧੀ ਅਨੁਯਾਈਆਂ ਵਲੋਂ , ਉਨਾਂ ਤੋਂ ਭੇਟਾਵਾਂ ਹਨ, ਅਤੇ ਇਕ ਆਰਾਮਦਾਇਕ ਜੀਵਨ ਬਤੀਤ ਕਰਦਾ ਹੈ। ਇਸ ਲਈ ਇਹ ਸਚਮੁਚ ਨਾਸ਼ੁਕਰਾ ਹੈ।ਮੈਂ ਨਹੀਂ ਜਾਣਦੀ ਹੋਰ ਕਿਤਨੇ ਜਿਆਦਾ ਭਿਕਸ਼ੂ ਇਸ ਤਰਾਂ ਨੁਕਸਾਨਦੇਹ ਗਲਾਂ ਕਰਦੇ ਹਨ। ਮੈਂ ਸਿਰਫ ਇਕ ਨੂੰ ਜਾਣਦੀ ਹਾਂ, ਕਿਉਂਕਿ ਮੈਂ ਗਲਤੀ ਨਾਲ ਇਹ ਇੰਟਰਨੈਟ ਉਤੇ ਯੂਟਿਊਬ ਉਤੇ ਦੇਖਿਆ ਸੀ। ਮੈਂ ਇਹਨੂੰ ਲਭ ਨਹੀਂ ਰਹੀ ਸੀ। ਮੈਂਨੂੰ ਆਪਣੀ ਜਿੰਦਗੀ ਦੇ ਇਹਨਾਂ ਦਹਾਕਿਆਂ ਦੌਰਾਨ ਉਸ ਦਾ ਨਾਮ ਵੀ ਨਹੀਂ ਪਤਾ ਸੀ। ਮੈਂ ਇਹ ਹੁਣੇ ਹੀ ਪਤਾ ਲਗਾ, ਕੁਝ ਹਫਤੇ ਪਹਿਲਾਂ। ਉਵੇਂ ਟ੍ਰਾਨ ਤਾਮ ਅਤੇ ਹੁਏ ਬੁ, ਆਦਿ। ਮੈਂ ਉਨਾਂ ਨੂੰ ਕਦੇ ਨਹੀਂ ਜਾਣਦੀ ਸੀ। ਮੈਂ ਕਦੇ ਭਿਕਸ਼ੂਆਂ, ਭਿਕਸ਼ਣੀਆਂ ਵਲ ਨਹੀਂ ਦੇਖਿਆ ਸੀ, ਕੀ ਉਹ ਕਰ ਰਹੇ ਹਨ। ਅਚਾਨਕ ਹੀ, ਪ੍ਰਮਾਤਮਾ ਨੇ ਮੈਨੂੰ ਇਹ ਜਾਨਣ ਦਿਤਾ, ਤਾਂਕਿ ਮੈਂ ਤੁਹਾਨੂੰ ਦਸ ਸਕਾਂ।ਕ੍ਰਿਪਾ ਕਰਕੇ ਵਿਸ਼ਵਾਸ਼ ਕਰੋ ਕਿ ਉਥੇ ਅਮੀਤਬਾ ਬੁਧ ਧਰਤੀ ਹੇ। ਕ੍ਰਿਪਾ ਕਰਕੇ ਅਮੀਤਬਾ ਬੁਧ ਦਾ ਨਾਮ ਉਚਾਰੋ, ਅਮੀਤਬਾ ਬੁਧ ਦੀ ਆਤਮਾ-ਬਚਾਉਣ ਵਾਲੀ ਸ਼ਕਤੀ ਵਿਚ ਵਿਸ਼ਵਾਸ਼ ਕਰੋ। ਜੇਕਰ ਤੁਸੀਂ ਅਮੀਤਬਾ ਬੁਧ ਨਹੀਂ ਪਸੰਦ ਕਰਦੇ, ਤੁਸੀਂ ਕੁਆਨ ਯਿੰਨ ਬੋਧੀਸਾਤਵਾ ਦਾ ਨਾਮ ਉਚਾਰ ਸਕਦੇ ਹੋ, ਕਿਉਂਕਿ ਕੁਆਨ ਯਿੰਨ ਬੋਧੀਸਾਤਵਾ ਵੀ ਅਮੀਤਬਾ ਬੁਧ ਦੇ ਪਾਸੇ ਲਾਗੇ ਹੈ। ਅਤੇ ਮਹਾਸਥਾਮਾਪ੍ਰਾਪਤਾ ਬੋਧੀਸਤਵਾ, ਡਾਏ ਥੇ ਚੀ ਬੋ ਤਾਟ, ਭਾਵ ਮਹਾਨ ਤਾਕਤ ਬੋਧੀਸਤਵਾ। ਉਹ ਤੁਹਾਨੂੰ ਬਚਾ ਸਕਦੇ ਹਨ, ਉਹਨਾਂ ਵਿਚੋਂ ਸਾਰੇ ਤਿੰਨੇ । ਤੁਸੀਂ ਇਕ ਦੀ ਚੋਣ ਕਰੋ। ਪਰ ਅਮੀਤਬਾ ਬੁਧ ਉਥੇ ਮੁਖੀ ਹੈ। ਸੋ, ਕ੍ਰਿਪਾ ਕਰਕੇ ਉਸ ਦਾ ਨਾਮ ਉਚਾਰੋ। ਜੇਕਰ ਤੁਸੀਂ ਮੇਰੇ ਵਿਚ ਭਰੋਸਾ ਨਹੀਂ ਕਰਦੇ ਜਾਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਕੋਈ ਵੀ ਚੀਜ਼, ਬਸ "ਅਮੀਤਬਾ ਬੁਧ" ਉਚਾਰੋ। ਉਨਾਂ ਬਾਰੇ ਸੋਚੋ, ਉਨਾਂ ਨੂੰ ਪ੍ਰਾਰਥਨਾ ਕਰੋ, ਆਪਣੇ ਆਪ ਨੂੰ ਉਨਾਂ ਨਾਲ ਪਿਆਰ ਕਰੋ, ਅਤੇ ਉਨਾਂ ਤੋਂ ਸੁਰਖਿਆ ਮੰਗੋ।ਅਤੇ ਜੇਕਰ ਤੁਸੀਂ ਇਕ ਸਿਖ ਹੋ, ਫਿਰ ਗੁਰੂ ਨਾਨਕ ਜੀ ਨੂੰ ਅਤੇ ਸਾਰੇ ਦੂਜੇ ਗੁਰੂਆਂ ਨੂੰ ਯਾਦ ਕਰੋ। ਅਤੇ ਪਿਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਜਦੋਂ ਵੀ ਤੁਸੀਂ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਹੋਰਨਾਂ ਧਾਰਮਿਕ ਵਿਸ਼ਵਾਸ਼ਾਂ ਵਿਚ ਹੋ, ਫਿਰ ਜੈਨ ਧਰਮ, ਹਿੰਦੂ ਧਰਮ, ਇਸਾਈ ਧਰਮ, ਕੌਂਫਿਊਸ਼ਸ-ਵਾਦ, ਤਾਓਇਜ਼ਮ, ਕਾਓ ਡਾਏ-ਇਜ਼ਮ, ਹੋਆ ਹਾਓ-ਇਜ਼ਮ, ਆਈ-ਕੁਆਨ ਤਾਓਇਜ਼ਮ ਦੀਆਂ ਸੰਤਮਈ ਸਿਖਿਆਵਾਂ ਦਾ ਪਾਠ ਕਰੋ। ਇਹਨਾਂ ਸਾਰੇ ਸੰਤਮਈ ਸਿਖਿਆਵਾਂ ਨੂੰ ਉਚਾਰੋ ਜੋ ਤੁਹਾਨੂੰ ਅਗੇ ਘਲੀਆਂ ਗਈਆਂ ਹਨ। ਇਹ ਉਚਾਰੋ, ਇਹ ਹਰ ਰੋਜ਼ ਪੜੋ, ਜਦੋਂ ਵੀ ਤੁਸੀਂ ਕਰ ਸਕਦੇ ਹੋ। ਇਹ ਸਭ ਇਕ ਆਦਤ ਵਿਚ ਬਣ ਜਾਵੇਗੀ ਤਾਂਕਿ ਜਦੋਂ ਤੁਸੀਂ ਮਰਦੇ ਹੋ, ਤੁਹਾਨੂੰ ਇਹੀ ਸਭ ਯਾਦ ਰਹੇਗਾ। ਅਤੇ ਫਿਰ ਤੁਸੀਂ ਉਸ ਧਰਤੀ ਨੂੰ ਜਾਵੋਂਗੇ ਜਿਸ ਵਿਚ ਸ਼ਾਮਲ ਹੈ ਜਾਂ ਸਬੰਧ ਰਖਦਾ ਹੈ ਉਨਾਂ ਸੰਤਮਈ ਸਿਖਿਆਵਾਂ ਨਾਲ ਜੋ ਤੁਸੀਂ ਪੜਦੇ ਹੋ। ਉਹੀ ਹੈ ਜੋ ਹੈ। ਕਿਉਂਕਿ ਇਹ ਹੈ ਜਿਵੇਂ ਤੁਸੀਂ ਆਪਣੀ ਆਤਮਾ ਨੂੰ ਬਚਾ ਸਕਦੇ ਹੋ।ਮੈਂ ਤੁਹਾਨੂੰ ਦੁਬਾਰਾ ਸਲਾਹ ਦੇਣਾ ਚਾਹੁੰਦੀ ਹਾਂ: ਸਾਰੇ ਬੋਧੀ ਅਨੁਯਾਈਆਂ ਨੂੰ, ਜੇਕਰ ਤੁਸੀਂ ਬੁਧ ਧਰਮ ਵਿਚ ਆਪਣੀ ਆਤਮਾ ਨੂੰ ਬਚਾਉਣ ਲਈ ਅਭਿਆਸ ਕਰਨ ਲਈ ਕੋਈ ਹੋਰ ਵਿਧੀ ਦੀ ਚੋਣ ਨਹੀਂ ਕੀਤੀ, ਫਿਰ ਤੁਹਾਨੂੰ ਹਰ ਵੇਲੇ, ਹਰ ਵੇਲੇ "ਅਮੀਤਬਾ ਬੁਧ" ਦਾ ਪਾਠ ਕਰਨਾ ਚਾਹੀਦਾ ਹੈ। ਉਦੋਂ ਤਕ ਜਦੋਂ ਤੁਸੀਂ ਸੌਂਦੇ ਹੋ, ਤੁਸੀਂ ਖਾਂਦੇ ਹੋ, ਇਹ ਸਿਰਫ ਉਨਾਂ ਦਾ ਨਾਮ, ਅਤੇ ਉਨਾਂ ਦੀ ਦ੍ਰਿਸ਼ਾਵਲੀ। ਜੇਕਰ ਸੰਭਵ ਹੈ, ਤੁਸੀਂ ਸੂਤਰ ਨੂੰ ਲਭ ਸਕਦੇ ਹੋ। ਤੁਸੀਂ ਇਹ ਪੜੋ ਤਾਂਕਿ ਤੁਸੀਂ ਅਮੀਤਬਾ ਬੁਧ ਦੀ ਧਰਤੀ ਦੀ ਕਲਪਨਾ ਕਰ ਸਕੋਂ, ਤਾਂਕਿ ਜਦੋਂ ਤੁਸੀਂ ਮਰਦੇ ਹੋ, ਤੁਸੀਂ ਉਥੇ ਜਾਵੋਂਗੇ। ਅਤੇ ਤੁਸੀਂ ਤੁਰੰਤ ਹੀ ਪਛਾਣ ਲਵੋਂਗੇ ਕਿ ਇਹ ਧਰਤੀ ਹੈ ਜਿਸ ਵਿਚ ਤੁਸੀਂ ਜਨਮ ਲੈਂਣਾ ਚਾਹੁੰਦੇ ਸੀ, ਸਦਾ ਲਈ ਮੁਕਤ, ਆਜ਼ਾਦ ਰਹਿਣਾ। ਤੁਸੀਂ ਸ਼ਾਇਦ ਇਕ ਨੀਵੇਂ ਪਧਰ ਵਿਚ ਹੋਵੋਂ, ਪਰ ਤੁਸੀਂ ਕਦੇ ਜਨਮ-ਮਰਨ ਦੇ ਗੇੜ ਵਿਚ ਵਾਪਸ ਨਹੀਂ ਆਉਂਗੇ, ਅਤੇ ਤੁਸੀਂ ਕਦੇ ਨਰਕ ਨੂੰ ਨਹੀਂ ਜਾਉਂਗੇ। ਸੋ ਕ੍ਰਿਪਾ ਕਰਕੇ ਇਹ ਕਰੋ। ਮੈਂ ਆਪਣੇ ਦਿਲੋਂ ਸਭ ਤੋਂ ਵਧੀਆ ਦੀ ਉਮੀਦ ਕਰਦੀ ਹਾਂ ਕਿ ਤੁਸੀਂ ਮੁਕਤ ਹੋ ਜਾਵੋਂਗੇ ਅਤੇ ਮੁੜ ਬੁਧ ਦੀ ਧਰਤੀ ਵਿਚ ਜਨਮ ਲਵੋਂਗੇ - ਕਿਸੇ ਵੀ ਬੁਧ (ਗਿਆਨਵਾਨ ਹਸਤੀ) ਦੀ ਧਰਤੀ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਨ ਦੀ ਅਤੇ ਪੂਜਾ ਕਰਨ ਦੀ ਚੋਣ ਕੀਤੀ ਹੈ।Photo Caption: ਇਕ ਅਖਾਂ ਨੂੰ ਖੁਸ਼ ਕਰਨ ਵਾਲੇ ਦ੍ਰਿਸ਼ ਨੂੰ ਪੇਸ਼ਕਸ਼ ਲਈ ਕਤਾਰਬਧ!