ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ (ਲੋਕ) ਬਸ ਅਜਿਹੇ ਵਿਚਾਰਾਂ ਨਾਲ ਪੈਦਾ ਹੋਏ ਹਨ, ਸੋ ਉਹ ਇਤਨਾ ਜ਼ਲਦੀ ਜਾਂ ਆਸਾਨੀ ਨਾਲ ਨਹੀਂ ਬਦਲ ਸਕਦੇ। ਮੈਂ ਉਨਾਂ ਨੂੰ ਦੋਸ਼ ਨਹੀਂ ਦਿੰਦੀ, ਮੇਰੇ ਪ੍ਰਮਾਤਮਾ ਜੀਓ। ਮੈਨੂੰ ਬਸ ਇਸ ਗਲ ਦਾ ਅਫਸੋਸ ਹੈ ਕਿ ਮੇਰੇ ਕੋਲ ਉਨਾਂ ਦੀ ਮਦਦ ਕਰਨ ਲਈ ਕਾਫੀ ਤਰੀਕੇ ਅਤੇ ਸਾਧਨ ਨਹੀਂ ਹਨ। ਮੈਂ ਉਨਾਂ ਦੀ ਚੁਪ ਚੁਪੀਤੇ ਥੋੜੀ ਜਿਹੀ ਮਦਦ ਕਰ ਸਕਦੀ ਹਾਂ, ਪਰ ਇਹ ਨਹੀਂ ਕਿ ਉਹ ਆਪਣੇ ਆਪ ਦੀ ਮਦਦ ਕਰ ਸਕਣ, ਗਿਆਨਵਾਨ ਹੋਣ ਲਈ ਅਤੇ ਤੁਹਾਨੂੰ ਜਾਣਨ ਲਈ, ਸਰਬਸ਼ਕਤੀਮਾਨ ਪ੍ਰਮਾਤਮਾ ਜੀਓ, ਅਤੇ ਸਾਰੇ ਖੂਬਸੂਰਤ ਸੰਸਾਰ ਦੇਖਣ ਲਈ ਜੋ ਤੁਸੀਂ ਉਨਾਂ ਲਈ ਬਣਾਏ ਹਨ। ਅਤੇ ਉਹ ਇਸ ਜੀਵਨਕਾਲ ਵਿਚ ਪਹਿਲੇ ਹੀ ਇਤਨੇ ਖੁਸ਼, ਖੁਸ਼, ਖੁਸ਼ ਹੋਣਗੇ।ਮੈਂ ਬਸ ਬਹੁਤ ਸਖਤ ਕੋਸ਼ਿਸ਼ ਕਰ ਰਹੀ ਹਾਂ ਹਰ ਚੀਜ਼ ਨਾਲ ਜੋ ਮੈਂ ਕਰ ਸਕਦੀ ਹਾਂ, ਸੁਪਰੀਮ ਮਾਸਟਰ ਟੈਲੀਵੀਜ਼ਨ ਨਾਲ ਵੀ, ਤਾਂਕਿ ਸ਼ਾਇਦ ਇਹਦੇ ਨਾਲ ਕੋਈ ਜਾਗ ਜਾਵੇ, ਤੁਹਾਡੇ ਬਚਿਆਂ ਵਿਚੋਂ ਕਈ ਕਿਸੇ ਜਗਾ ਕੁਝ ਕੋਨੇ ਵਿਚ, ਜਾਂ ਉਨਾਂ ਦੇ ਸਖਤ ਲੋੜ ਦੇ ਸਮੇਂ ਵਿਚ ਉਨਾਂ ਦੀ ਥੋੜੀ ਜਿਹੀ ਮਦਦ ਕਰੇ। ਖਾਸ ਕਰਕੇ ਇਸ ਅੰਤ ਵਾਲੇ ਸਮੇਂ ਵਿਚ!ਇਕ ਵਿਆਕਤੀ ਬਹੁਤਾ ਨਹੀਂ ਕਰ ਸਕਦਾ, ਪਰ ਮੈਂ ਵੀ ਤੁਹਾਡਾ ਧੰਨਵਾਦ ਕਰਦੀ ਹਾਂ ਫਰਿਸ਼ਤਿਆਂ ਅਤੇ ਨੇਕ ਜੀਵਾਂ ਨੂੰ ਭੇਜਣ ਲਈ ਜਿਹੜੇ ਮੇਰੇ ਦਾਇਰੇ ਤੋਂ ਬਾਹਰ ਕੰਮ ਕਰਦੇ ਹਨ। ਉਹ ਬਚਿਆਂ, ਅਨਾਥਾਂ, ਜਾਨਵਰ-ਲੋਕਾਂ, ਯੁਧ ਪੀੜਤਾਂ, ਅਤੇ ਉਹ ਸਭ ਦੀ ਮਦਦ ਕਰਦੇ ਹਨ, ਪਰ ਇਹ ਅਜੇ ਵੀ ਕਾਫੀ ਨਹੀਂ ਹੈ। ਇਹ ਸੰਸਾਰ ਸਵਰਗ ਨਹੀਂ ਹੈ, ਮੇਰੇ ਰਬਾ। ਇਹ ਸੰਸਾਰ ਅਧਾ ਨਰਕ ਹੈ ਅਤੇ ਲੋਕਾਂ ਨੂੰ ਇਸ ਸੰਸਾਰ ਦੀ ਐਨਰਜ਼ੀ ਅਤੇ ਹਨੇਰੇ ਰਾਹੀਂ ਇਤਨੀ ਜ਼ਹਿਰ ਦਿਤੀ ਗਈ ਹੈ। ਉਨਾਂ ਨੂੰ ਜਗਾਉਣਾ ਬਹੁਤ ਮੁਸ਼ਕਲ ਹੈ।ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ, ਅਤੇ ਭਾਵੇਂ ਮੇਰੇ ਕੋਲ ਪੈਰੋਕਾਰ ਹਨ, ਮੈਨੂੰ ਉਨਾਂ ਵਿਚੋਂ ਬਹੁਤਿਆਂ ਨੂੰ ਵੀ ਨਹੀਂ ਦੇਖ ਸਕਦੀ ਕਿਉਂਕਿ ਸੰਸਾਰ ਕੋਲ ਅਠ ਬਿਲੀਅਨ ਹਨ, ਅਤੇ ਮੇਰੇ ਕੋਲ ਕਿਤਨੇ ਪੈਰੋਕਾਰ ਹਨ? ਤੁਸੀਂ ਇਹ ਜਾਣਦੇ ਹੋ। ਮੈਂ ਉਮੀਦ ਕਰਦੀ ਹਾਂ ਮੇਰੇ ਅਨੁਯਾਈ ਜਿਹੜੇ ਤੁਹਾਨੂੰ ਪੂਜਦੇ ਹਨ ਅਠ ਬਿਲੀਅਨ ਅਤੇ ਹੋਰ ਹੋਣ! ਇਥੇ ਸਾਰੇ ਜੀਵਾਂ ਨੂੰ ਸਿਰਫ ਤੁਹਾਡੀ ਪੂਜਾ ਕਰਨੀ ਚਾਹੀਦੀ ਹੈ! ਅਜਕਲ, ਲੋਕਾਂ ਕੋਲ ਬਹੁਤ ਸੁਵਿਧਾਜਨਕ ਸਾਧਨ ਹਨ ਜਾਂਚ ਕਰਨ ਲਈ ਇੰਟਰਨੈਟ ਉਤੇ ਕੀ ਹੈ। ਬਹੁਤ ਸਾਰੀਆਂ ਚੀਜ਼ਾਂ ਹਨ ਜੋ ਵਿਚ ਉਨਾਂ ਨੂੰ ਲੁਭਾਉਂਦੀਆਂ ਹਨ, ਮਾੜੀਆਂ ਜਾਂ ਚੰਗੀਆਂ! ਸੋ ਅਸੀਂ ਆਪਣੀ ਸਭ ਤੋਂ ਵਧੀਆ ਕੋਸ਼ਿਸ਼ ਕਰਦੇ ਹਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਉਥੇ ਰਕਣ ਲਈ।ਮੇਰੇ ਕੋਲ ਕਦੇ ਕਾਫੀ ਲੋਕ ਨਹੀਂ ਹਨ, ਮੇਰੇ ਪਿਆਰੇ ਪ੍ਰਮਾਤਮਾ ਜੀਓ। ਤੁਸੀਂ ਇਹ ਜਾਣਦੇ ਹੋ, ਸ੍ਰੀ ਮਾਨ। ਕਿਉਂਕਿ ਉਹ ਸਾਰੇ ਵਿਆਸਤ ਹਨ ਆਪਣੇ ਦੁਨਿਆਵੀ ਕੰਮ ਨਾਲ ਆਪਣੀ ਜੀਵਿਕਾ ਕਮਾਉਣ ਲਈ ਅਤੇ ਜੋਨਸੇਸਾਂ ਦੀ ਰੀਸ ਨਾਲ (ਮੁਕਾਬਲਾ) ਬਣਾਈ ਰਖਣ ਲਈ। ਅਤੇ ਸੋ ਉਨਾਂ ਕੋਲ ਬਹੁਤ ਘਟ ਸਮਾਂ ਹੈ, ਅਤੇ ਫਿਰ ਉਨਾਂ ਨੂੰ ਆਪਣੇ ਪ੍ਰੀਵਾਰ ਦੀ,. ਆਪਣੇ ਕਾਰੋਬਾਰ, ਆਪਣੇ ਕੰਮ ਅਤੇ ਫਿਰ ਆਪਣੇ ਬਚਿਆਂ ਦੀ, ਅਤੇ ਉਨਾਂ ਦੇ ਬਚੇ ਹੋਰ ਬਚੇ ਲਿਆਉਂਦੇ ਹਨ ਅਤੇ... ਤੁਸੀਂ ਜਾਣਦੇ ਹੋ, ਉਨਾਂ ਦੇ ਬਚੇ ਹੋਰ ਪੋਤੇ ਦੋਤੇ ਲਿਆਉਂਦੇ ਹਨ ਅਤੇ ਕੋਈ ਅੰਤ ਨਹੀ। ਕੋਈ ਅੰਤ ਨਹੀਂ। ਭਾਵੇਂ ਉਹ ਬਜ਼ੁਰਗ ਹੋਏ ਹੁਣ ਅਤੇ ਸੇਵਾਮੁਕਤ, ਉਨਾਂ ਨੂੰ ਆਪਣੇ ਪੋਤੇ-ਪੋਤੀਆਂ ਦੀ ਕਦੇ ਕਦਾਂਈ ਦੇਖ ਭਾਲ ਕਰਨੀ ਪੈਂਦੀ ਹੈ ਤਾਂਕਿ ਬਚੇ ਕੰਮ ਕਰ ਸਕਣ ਅਤੇ ਛੁਟੀਆਂ ਤੇ ਜਾ ਸਕਣ ਜਾਂ ਕਰ ਸਕਣ ਜੋ ਵੀ। ਅਤੇ, ਬਿਨਾਂਸ਼ਕ, ਇਸ ਤਰਾਂ ਦੇ ਦਾਦਾ-ਦਾਦੀ - ਉਹ ਪੋਤੇ-ਪੋਤੀਆਂ ਨੂੰ ਪਸੰਦ ਕਰਦੇ ਹਨ। ਅਤੇ ਫਿਰ ਉਹ ਆਪਣੇ ਬਾਗ ਵਲ ਧਿਆਨ ਦੇਣਗੇ, ਜਾਂ ਉਹ ਬੀਚ ਤੇ ਤੁਰਦੇ ਹਨ, ਉਹ ਛੁਟੀਆਂ ਤੇ ਜਾਂਦੇ ਹਨ, ਜਾਂ ਉਹ ਆਪਣੇ ਦੋਸਤਾਂ ਨੂੰ ਮਿਲਣ ਜਾਂਦੇ ਹਨ, ਉਹ ਆਪਣੇ ਬਹਚਿਆਂ ਨੂੰ ਮਿਲਣ ਜਾਂਦੇ, ਜਾਂ ਬਚੇ ਉਨਾਂ ਨੂੰ ਮਿਲਣ ਜਾਂਦੇ ਹਨ। ਤੁਸੀਂ ਇਹ ਦੇਖ ਸਕਦੇ ਹੋ। ਇਤਨੇ ਵਿਆਸਤ, ਹਰ ਪਾਸੇ ਵਿਆਸਤ। ਮੇਰੇ ਕੋਲ ਬਹੁਤ ਸਾਰੇ ਕਰਮਚਾਰੀ ਨਹੀਂ ਹਨ। ਉਤਨੇ ਨਹੀਂ ਹਨ ਜਿਤਨੇ ਮੈਂ ਚਾਹੁੰਦੀ ਹਾਂ। ਫਿਰ ਵੀ, ਮੈਂ ਆਪਣੀ ਸਮਰਪਿਤ ਟੀਮ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਬਸ ਚਾਹੁੰਦੀ ਹਾਂ ਕਿ ਉਹਨਾਂ ਕੋਲ ਆਰਾਮ ਕਰਨ ਲਈ ਵਧੇਰੇ ਸਮਾਂ ਹੋਵੇ, ਕੁਝ ਹੋਰ ਮੈਡੀਟੇਸ਼ਨ ਦਾ ਅਨੰਦ ਮਾਨਣ ਲਈ। ਮੈਂ ਉਨਾਂ ਨਾਲ ਪਿਆਰ ਕਰਦੀ ਹਾਂ ਅਤੇ ਮੈਂ ਉਨਾਂ ਲਈ ਤਰਸ ਮਹਿਸੂਸ ਕਰਦੀ ਹਾਂ। ਕ੍ਰਿਪਾ ਕਰਕੇ ਉਨਾਂ ਨੂੰ ਆਸ਼ੀਰਵਾਦ ਦੇਵੋ, ਮੇਰੇ ਪ੍ਰਮਾਤਮਾ ਜੀਓ।ਸੋ ਤੁਸੀਂ ਦੇਖੋ, ਮੈਂ ਵੀ ਬਹੁਤ ਸਖਤ ਕੰਮ ਕਰਦੀ ਹਾਂ, ਸੋ ਇਹ ਟ੍ਰਾਨ ਤਾਮ, ਮੈਂ ਉਸ ਨੂੰ ਕਦੇ ਧਿਆਨ ਨਹੀਂ ਦਿਤਾ। ਮੈਂ ਕਦੇ ਨਹੀਂ ਦੇਖਿਆ ਕੌਣ ਕੀ ਕਰ ਰਿਹਾ ਹੈ; ਮੈਂ ਬਸ ਆਪਣਾ ਕੰਮ ਕਰਦੀ ਹੋਈ ਬਹੁਤ ਵਿਆਸਤ ਹਾਂ। ਅਤੇ ਤੁਸੀਂ ਉਹ ਜਾਣਦੇ ਹੋ, ਪ੍ਰਮਾਤਮਾ ਜੀਓ। ਤੁਸੀਂ ਇਹ ਜਾਣਦੇ ਹੋ। ਤੁਸੀਂ ਜਾਣਦੇ ਹੋ ਮੈਂ ਹਮੇਸ਼ਾਂ ਤੁਹਾਨੂੰ ਸਚ ਦਸਦੀ ਹਾਂ, ਕਿਉਂਕਿ ਮੈਂ ਤੁਹਾਡੇ ਤੋਂ ਡਰਦੀ ਹਾਂ, ਬਿਨਾਂਸ਼ਕ। ਮੇਰਾ ਭਾਵ ਡਰ ਨਹੀਂ ਜਿਵੇਂ ਡਰਨਾ; ਮੇਰਾ ਭਾਵ ਹੈ ਮੈਂ ਜਾਣਦੀ ਹਾਂ ਕਿ ਤੁਸੀਂ ਸਭ ਚੀਜ਼ ਜਾਣਦੇ ਹੋ। ਅਤੇ ਨਾਲੇ, ਇਹ ਬ੍ਰਹਿਮੰਡ ਪਾਰਦਰਸ਼ੀ ਹੈ, ਸੋ ਜੋ ਵੀ ਅਸੀਂ ਕਰਦੇ ਹਾਂ ਸਭ ਰਿਕਾਰਡ ਕੀਤਾ ਜਾਂਦਾ ਹੈ - ਸਭ ਦੇਖਿਆ ਜਾ ਸਕਦਾ, ਸਭ ਸੁਣਿਆ ਜਾਂਦਾ, ਸਭ ਜਾਣਿਆ ਜਾਂਦਾ, ਸਭ ਪਛਾਣਿਆ ਜਾਂਦਾ। ਇਹੀ ਹੈ ਬਸ ਕੁਝ ਅਗਿਆਨੀ ਜੀਵ ਇਹ ਨਹੀਂ ਸਮਝਦੇ, ਜਾਂ ਉਹ ਸਾਰੇ ਭੂਤ ਨਹੀਂ ਪ੍ਰਵਾਹ ਕਰਦੇ ਕਿਉਂਕਿ ਉਹ ਸੋਚਦੇ ਹਨ ਉਹ ਸਦਾ ਹੀ ਰਹਿ ਸਕਣਗੇ ਆਪਣੀ ਛੋਟੀ ਜਿਹੀ ਸ਼ਕਤੀ ਨਾਲ ਜੋ ਉਨਾਂ ਦੇ ਕੋਲ ਹੈ। ਓਹ, ਇਕ ਦਿਨ ਤੁਸੀਂ ਜਾਣ ਲਵੋਂਗੇ ਇਹ ਇਸ ਤਰਾਂ ਨਹੀਂ ਹੈ। ਮੈਂ ਉਨਾਂ ਨੂੰ ਵੀ ਦੋਸ਼ ਨਹੀਂ ਦਿੰਦੀ, ਪਿਆਰੇ ਪ੍ਰਮਾਤਮਾ ਜੀਓ। ਸ਼ਾਇਦ ਉਹ ਕਿਸੇ ਵਿਆਕਤੀ ਲਈ ਚੰਗੇ ਹਨ, ਉਨਾਂ ਕੁਝ ਵਿਆਕਤੀਆਂ ਦਾ ਪ੍ਰਮਾਤਮਾ ਵਿਚ ਵਿਸ਼ਵਾਸ਼ ਪ੍ਰਖਣ ਲਈ; ਉਨਾਂ ਦੇ ਅੰਦਰ ਦਾ ਗਿਆਨ ਪਰਖਣ ਲਈ; ਉਨਾਂ ਦੀ ਉਪਚੇਤਨਾ ਵਿਚ, ਉਨਾਂ ਦੀ ਆਤਮਾ ਵਿਚ, ਉਨਾਂ ਦੇ ਮਨ ਵਿਚ ਉਨਾਂ ਦੀ ਸ਼ੁਧਤਾ ਨੂੰ ਪਰਖਣ ਲਈ, ਜੇਕਰ ਉਹ ਕਾਫੀ ਸ਼ੁਧ ਹਨ ਮਾੜੇ ਨੂੰ ਚੰਗੇ ਤੋਂ ਪਛਾਣ ਕਰਨ ਲਈ, ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਜ਼ਾਰੀ ਰਖਣ ਲਈ ਅਤੇ ਪ੍ਰਮਾਤਮਾ ਦੀ ਮਾਰਗ-ਦਰਸ਼ਨ ਲਈ ਪ੍ਰਾਰਥਨਾ ਕਰਨ ਲਈ, ਜੀਵਿਕਾ ਲਈ ਪ੍ਰਮਾਤਮਾ ਉਤੇ ਨਿਰਭਰ ਹੋਣ ਲਈ ਅਤੇ ਪ੍ਰਮਾਤਮਾ ਦਾ ਸਭ ਚੀਜ਼ ਲਈ ਧੰਨਵਾਦ ਕਰਨ ਲਈ ਜੋ ਉਨਾਂ ਕੋਲ ਹੈ। ਇਹੀ ਹੈ ਬਸ ਉਨਾਂ ਨੂੰ ਭਰਮਾਇਆ ਗਿਆ ਹੈ।ਕ੍ਰਿਪਾ ਕਰਕੇ, ਮੇਰੇ ਮਾਲਕ ਜੀਓ, ਸਾਨੂੰ ਮਾਫ ਕਰ ਦੇਵੋ। ਉਨਾਂ ਨੂੰ ਮਾਫ ਕਰੋ। ਜੇਕਰ ਤੁਸੀਂ ਕਿਸੇ ਨੂੰ ਦੋਸ਼ੀ ਠਹਿਰਾਉਣਾ ਚਾਹੁੰਦੇ ਹੋ, ਫਿਰ ਇਕਲੀ ਮੈਨੂੰ ਦੋਸ਼ ਦੇਵੋ, ਕਿਉਂਕਿ ਮੇਰੇ ਕੋਲ ਬਸ ਕਾਫ ਬਲ ਨਹੀਂ ਹੈ, ਮੇਰੇ ਕੋਲ ਕਾਫੀ ਸਮਰਥਾ ਨਹੀਂ ਹੈ, ਮੇਰੇ ਕੋਲ ਕਾਫੀ ਸਮਾਂ ਨਹੀਂ ਹੈ ਤੁਹਾਡੇ ਬਚਿਆਂ ਵਿਚੋਂ ਹਰ ਇਕ ਨੂੰ ਵਾਪਸ ਜਾਣ ਲਈ ਯਕੀਨ ਦਵਾਉਣ ਲਈ, ਤੁਹਾਨੂੰ ਯਾਦ ਕਰਨ ਲਈ, ਬਸ ਸਿਰਫ ਮੈਨੂੰ ਇਕਲੀ ਨੂੰ ਦੋਸ਼ ਦੇਵੋ, ਮੇਰੇ ਪ੍ਰਮਾਤਮਾ ਮਾਲਕ ਜੀਓ। ਬਸ ਅਫਸੋਸ ਮਹਿਸੂਸ ਕਰੋ, ਤਰਸ ਕਰੋ ਮਨੁਖਾਂ ਅਤੇ ਹੋਰਨਾਂ ਜੀਵਾਂ ਲਈ। ਜਾਨਵਰ-ਲੋਕ ਸਭ ਚੀਜ਼ ਸਮਝਦੇ ਹਨ। ਇਥੋਂ ਤਕ ਜੰਗਲੀ-ਲੋਕ, ਜੇਕਰ ਤੁਸੀਂ ਉਨਾਂ ਦੀ ਮਦਦ ਕਰਦੇ ਹੋ, ਉਹ ਇਸ ਕਰਜ਼ੇ ਨੂੰ ਆਪਣੇ ਦਿਲ ਵਿਚ ਰਖਦੇ ਹਨ ਅਤੇ ਉਨਾਂ ਦੇ ਆਭਾਰ ਦਾ ਕੋਈ ਅੰਤ ਨਹੀਂ। ਜਿਵੇਂ ਲੂੰਬੜ- ਅਤੇ ਪੰਛੀ-ਲੋਕ, ਮੈਂ ਉਨਾਂ ਨੂੰ ਇਥੇ ਅਤੇ ਉਥੇ ਖੁਆਉਂਦੀ ਹਾਂ, ਕਿਸੇ ਜਗਾ, ਜਦੋਂ ਵੀ ਮੈਂ ਕਰ ਸਕਾਂ, ਅਤੇ ਮੈਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ ਕਿ ਮੈਂ ਉਨਾਂ ਨੂੰ ਖੁਆਉਣਾ ਜ਼ਾਰੀ ਨਹੀਂ ਰਖ ਸਕਦੀ। ਅਤੇ ਮੈਂ ਹਮੇਸ਼ਾਂ ਮਾਫੀ ਮੰਗਦੀ ਹਾਂ ਅਤੇ ਉਨਾਂ ਨੂੰ ਆਪਣਾ ਪਿਆਰ ਭੇਜਦੀ ਹਾਂ। ਇਥੋਂ ਤਕ ਬਸ ਥੋੜਾ ਜਿਹਾ, ਜਾਂ ਕੋਈ ਚੀਜ਼, ਉਹ ਕਦੇ ਨਹੀਂ ਭੁਲਦੇ।ਮੈਂ ਨਹੀਂ ਜਾਣਦੀ ਮਨੁਖ ਰੂਹਾਨੀ ਐਨਰਜ਼ੀ ਅਤੇ ਰੂਹਾਨੀ ਜਾਣਕਾਰੀ ਪ੍ਰਤੀ ਕਿਉਂ ਇਤਨੇ ਅੰਨੇ, ਇਤਨੇ ਬੋਲੇ,ਅਤੇ ਇਤਨੇ ਗੂੰਗੇ ਹਨ ਕਿ ਇਥੋਂ ਤਕ ਤੁਹਾਨੂੰ ਥਲੇ ਧਰਤੀ ਨੂੰ ਆਪਣੇ ਪੁਤਰਾਂ ਨੂੰ, ਆਪਣੇ ਨੁਮਾਇੰਦਿਆਂ ਨੂੰ ਇਕਲੇ ਭੇਜਣਾ ਜ਼ਾਰੀ ਰਖਣਾ ਪੈਂਦਾ ਹੈ, ਬਸ ਸਿਰਫ ਧਰਤੀ ਬਾਰੇ ਗਲ ਕਰਦੇ ਹੋਏ। ਬਹੁਤ ਸਾਰਿਆਂ ਨੂੰ, ਅਤੇ ਉਹ ਅਜ਼ੇ ਵੀ ਸਾਰੇ ਮਨੁਖਾਂ ਨੂੰ ਨਹੀਂ ਜਗਾ ਸਕੇ। ਅਤੇ ਉਨਾਂ ਨੂੰ ਨਰਕ ਦੀ ਅਗ ਭੋਗਣੀ ਪੈਂਦੀ - - ਓਹ, ਨਰਕ ਵਿਚ ਇਤਨੀ ਸਜ਼ਾ ਕਿ ਮੈਂ ਖੁਦ ਹਿੰਮਤ ਨਹੀਂ ਕਰਦੀ ਇਥੋਂ ਤਕ ਇਹ ਅਕਸਰ ਦੇਖਣ ਲਈ ਕਿਉਂਕਿ ਮੈਨੂੰ ਬਹੁਤ ਹੀ ਦੁਖ ਹੋਵੇਗਾ, ਇਸ ਨੂੰ ਅੰਦਰ ਲੈਣਾ, ਉਨਾਂ ਦੇ ਅਤਿਅੰਤ ਦਰਦ ਨੂੰ ਬਹੁਤ ਜਿਆਦਾ ਮਹਿਸੂਸ ਕਰਨਾ! ਮੈਂ ਪਹਿਲੇ ਹੀ ਧਰਤੀ ਉਤੇ ਬਹੁਤ ਦੁਖੀ ਹਾਂ, ਧਰਤੀ ਉਤੇ ਨਰਕ, ਜਦੋਂ ਮੈਂ ਜਾਨਵਰ-ਲੋਕਾਂ ਨੂੰ ਬਹੁਤ ਤਸੀਹੇ ਦਿਤੇ ਜਾਂਦੇ, ਕਸ਼ਟ ਦਿਤਾ ਜਾਂਦਾ ਅਤੇ ਕਤਲ ਕੀਤਾ ਜਾਂਦਾ ਇਸ ਤਰਾਂ ਦੇਖਦੀ ਹਾਂ, ਅਤੇ ਯੁਧ ਵਿਚ ਮਨੁਖਾਂ ਨੂੰ, ਨਿਰਦੋਸ਼ ਬਚਿਆਂ ਨੂੰ ਜ਼ਖਮੀ, ਮਾਸੂਮਾਂ ਨੂੰ ਜਖਮੀ, ਇਥੋਂ ਤਕ ਉਨਾਂ ਦੇ ਜਨਮ ਲੈਣ ਤੋਂ ਪਹਿਲਾਂ। ਬਚੇ ਅਤੇ ਬਜ਼ੁਰਗ ਜ਼ਖਮੀ, ਅਪਾਹਜ਼ ਹੋ ਜਾਂਦੇ, ਅਯੋਗ ਬਣ ਜਾਂਦੇ, ਅਤੇ ਬੇਰਹਿਮੀ ਯੁਧਾਂ ਵਿਚ ਸੋਹਣੇ ਸੁਨਖੇ ਜਵਾਨ ਆਦਮੀ ਅਤੇ ਔਰਤਾਂ ਘਰ ਨੂੰ ਅੰਗਾਂ ਤੋਂ ਬਿਨਾਂ ਘਰ ਨੂੰ ਆਉਂਦੇ। ਇਹ ਮੁਸ਼ਕਲ ਹੈ ਉਨਾਂ ਦੀ ਪਤਨੀ ਅਤੇ ਉਨਾਂ ਦੇ ਬਚੇ ਦੀ ਦੇਖਭਾਲ ਕਰਨੀ। ਅਤੇ ਮਾਪਿਆਂ ਨੂੰ ਉਨਾਂ ਦੇ ਬਚੇ ਯੁਧ ਤੋਂ ਘਰ ਨੂੰ ਆਉਂਦੇ ਦੇਖਣੇ ਪੈਂਦੇ, ਸਭ ਕੁਝ ਗੁਆ ਕੇ ਜੋ ਉਨਾਂ ਨੇ ਪਹਿਲਾਂ ਉਨਾਂ ਵਿਚ ਦੇਖਿਆ ਸੀ - ਆਪਣਾ ਮਨ ਗੁਆਉਂਦੇ, ਆਪਣਾ ਆਮ ਸਧਾਰਨ ਆਚਰਣ ਗੁਆਉਂਦੇ, ਅਤੇ ਗਲਤ ਚੀਜ਼ਾਂ ਕਰਦੇ, ਇਥੋਂ ਤਕ, ਕਿਉਂਕਿ ਯੁਧ ਨੇ ਉਨਾਂ ਨੂੰ ਪਾਗਲ ਬਣਾ ਦਿਤਾ ਸੀ। ਇਸ ਤਰਾਂ ਦੀਆਂ ਸਾਰੀਆਂ ਚੀਜ਼ਾਂ... ਮੈਂ ਕਦੇ ਕਾਫੀ ਨਹੀਂ ਕਹਿ ਸਕਦੀ; ਮੈਂ ਕਦੇ ਕਾਫੀ ਨਹੀਂ ਕਹਿ ਸਕਦੀ।ਪਿਆਰੇ ਪ੍ਰਮਾਤਮਾ ਜੀਓ, ਤੁਸੀਂ ਇਹ ਸਭ ਜਾਣਦੇ ਹੋ। ਮੈਂ ਜਾਣਦੀ ਹਾਂ ਮੈਂ ਤੁਹਾਨੂੰ ਇਹ ਸਭ ਦਸਣਾ ਜ਼ਾਰੀ ਰਖਦੀ ਹਾਂ। ਮੈਨੂੰ ਮਾਫ ਕਰਨਾ। ਤੁਸੀਂ ਸਭ ਚੀਜ਼ ਜਾਣਦੇ ਹੋ। ਕ੍ਰਿਪਾ ਕਰਕੇ ਮੈਨੂੰ ਮਾਫ ਕਰਨਾ ਬਹੁਤ ਜ਼ਿਆਦਾ ਬੋਲਣ ਲਈ, ਪਰ ਮੇਰਾ ਦਿਲ ਬਹੁਤ ਦੁਖਦਾਈ ਹੈ, ਮੈਂ ਤੁਹਾਡੇ ਨਾਲ ਗਲ ਕਰਨ ਤੋਂ ਰਹਿ ਨਹੀਂ ਸਕਦੀ। ਮੈਂ ਹੋਰ ਕਿਹਦੇ ਨਾਲ ਫਿਰ ਗਲ ਕਰਾਂ? ਮੈਂ ਸੰਸਾਰ ਨੂੰ ਪਹਿਲੇ ਹੀ ਦਸ ਦਿਤਾ ਹੈ ਜੋ ਤੁਸੀਂ ਚਾਹੁੰਦੇ ਸੀ ਮੈਂ ਦਸਾਂ। ਕ੍ਰਿਪਾ ਕਰਕੇ, ਜੇਕਰ ਉਹਨਾਂ ਕੋਲ ਅਜ਼ੇ ਵੀ ਕੋਈ ਉਮੀਦ ਨਹੀਂ, ਕ੍ਰਿਪਾ ਕਰਕੇ ਉਨਾਂ ਦੀ ਮਦਦ ਕਰੋ ਅਤੇ ਉਨਾਂ ਦੀ ਸਮਝਣ ਲਈ ਮਦਦ ਕਰੋ ਕਿ ਸਿਰਫ ਪ੍ਰਮਾਤਮਾ ਹੀ ਆਸਰਾ, ਪਨਾਹ ਹੈ; ਇਕ ਅਸਲੀ ਗੁਰੂ ਹੀ ਸਿਰਫ ਹਲ ਹੈ ਉਨਾਂ ਨੂੰ ਮੁਕਤ ਕਰਨ ਲਈ। ਮੈਂ ਸਦਾ ਹੀ ਗਲਾਂ ਕਰ ਸਕਦੀ ਹਾਂ, ਪਰ ਮੈਂ ਨਹੀਂ ਜਾਣਦੀ ਕਿਤਨੇ ਲੋਕ ਸੁਣਦੇ ਹਨ, ਜਾਂ ਉਹ ਬਸ ਨਹੀਂ ਸੁਣਦੇ; ਜੇਕਰ ਉਹ ਦੇਖਦੇ ਹਨ, ਜਾਂ ਉਹ ਬਸ ਕੋਈ ਚੀਜ਼ ਨਹੀਂ ਸਮਝਦੇ ਆਪਣੀਆਂ ਸਰੀਰਕ ਅਖਾਂ ਦੁਆਰਾ, ਅਤੇ ਆਪਣੇ ਮਨਾਂ ਅਤੇ ਅਵਚੇਤਨ ਕਿਵੇਂ ਨਾ ਕਿਵੇਂ ਬਲਾਕ ਕੀਤੇ ਗਏ ਹਨ। ਚੀਜ਼ਾਂ ਇਤਨੀਆਂ ਸਧਾਰਨ ਹਨ। ਇਥੋਂ ਤਕ ਬਚੇ ਵੀ ਇਹ ਸਮਝ ਸਕਦੇ ਹਨ, ਪਰ ਬਹੁਤੇ ਮਨੁਖ ਨਹੀਂ ਸਮਝਦੇ। ਓਹ, ਪਿਆਰੇ ਪ੍ਰਮਾਤਮਾ ਜੀਓ! ਮੈਂ ਵੀ ਕਦੇ ਕਦਾਂਈ ਇਸ ਸੰਸਾਰ ਤੋਂ, ਬਹੁਤ ਥਕਾਵਟ ਮਹਿਸੂਸ ਕਰਦੀ ਹਾਂਕ੍ਰਿਪਾ ਕਰਕੇ ਮੇਰੀ ਮਦਦ ਕਰੋ, ਮਜ਼ਬੂਤ ਹੋਣ ਲਈ ਅਤੇ ਮਿਸ਼ਨ ਜੋ ਤੁਸੀਂ ਮੈਨੂੰ ਸੌਂਪਿਆ ਹੈ ਉਸ ਨੂੰ ਪੂਰੇ ਸਨਮਾਨ ਨਾਲ, ਨਿਮਰਤਾ ਅਤੇ ਆਭਾਰ ਅਤੇ ਪਸ਼ਚਾਤਾਪ ਨਾਲ ਜ਼ਾਰੀ ਰਖਣ ਲਈ ਮੈਨੂੰ ਆਸ਼ੀਰਵਾਦ ਦੇਵੋ। ਮੈਂ ਸਚਮੁਚ ਨਹੀਂ ਜਾਣਦੀ ਕਿਤਨਾ ਵਧੀਆ ਮੈਂ ਆਪਣਾ ਕੰਮ ਕੀਤਾ ਹੈ। ਮੈਂ ਨਹੀਂ ਜਾਣਦੀ ਕਿਤਨਾ ਵਧੀਆ ਮੈਂ ਕੀਤਾ ਹੈ ਜਾਂ ਕਰ ਰਹੀ ਹਾਂ। ਮੈਂ ਕਦੇ ਨਹੀਂ ਮਹਿਸੂਸ ਕਰਦੀ ਇਹ ਕਾਫੀ ਹੈ। ਸੋ ਮੈਨੂੰ ਮਾਫ ਕਰਨਾ, ਮੇਰੇ ਪਿਆਰ ਪਿਤਾ ਪ੍ਰਮਾਤਮਾ ਜੀਓ। ਓਹ, ਮੈਂ ਭੁਲ ਗਈ। ਮੈਂ ਤੁਹਾਡੇ ਨਾਲ ਗਲ ਕਰਦੀ ਰਹੀ, ਮੈਂ ਤੁਹਾਡੇ ਬਚਿਆਂ, ਤੁਹਾਡੇ ਸਾਰੇ ਬਚਿਆਂ ਬਾਰੇ ਭੁਲ ਗਈ।ਕ੍ਰਿਪਾ ਕਰਕੇ, ਜਿਹੜਾ ਵੀ ਸੰਸਾਰ ਵਿਚ ਸੁਣ ਰਿਹਾ ਹੈ, ਮੈਂ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਦਸ ਰਹੀ ਹਾਂ। ਕ੍ਰਿਪਾ ਕਰਕੇ ਸੁਣੋ। ਮੈਂ ਤੁਹਾਨੂੰ ਝੂਠ ਦਸਣ ਦੀ ਕਦੇ ਹਿੰਮਤ ਨਹੀਂ ਕਰਾਂਗੀ ਕਿਉਂਕਿ ਤੁਹਾਡੇ ਅੰਦਰ ਪ੍ਰਮਾਤਮਾ ਹੈ, ਅਤੇ ਪ੍ਰਮਾਤਮਾ ਮੈਨੂੰ ਸੁਣ ਰਿਹਾ ਹੈ। ਦਰਅਸਲ ਵਿਚ, ਪ੍ਰਮਾਤਮਾ ਮੇਰੇ ਰਾਹੀਂ ਗਲ ਕਰ ਰਿਹਾ ਹੈ। ਮੈਂ ਪ੍ਰਮਾਤਮਾ ਨੂੰ ਬੇਨਤੀ ਕੀਤੀ ਕ੍ਰਿਪਾ ਕਰਕੇ ਮੇਰੇ ਰਾਹੀਂ ਗਲ ਕਰਨ ਲਈ, ਕਿਉਂਕਿ ਮੈਂ ਨਹੀਂ ਜਾਣਦੀ ਕਿਵੇਂ ਇਹ ਪ੍ਰਗਟ ਕਰਨਾ ਹੈ। ਸਭ ਚੀਜ਼ ਜੋ ਮੈਂ ਤੁਹਾਨੂੰ ਦਸੀ ਹੈ ਪ੍ਰਮਾਤਮਾ ਦੀ ਸ਼ਕਤੀ ਮੇਰੇ ਰਾਹੀਂ ਗਲ ਕਰ ਰਹੀ ਹੈ, ਇਹ ਸਰੀਰ ਨਹੀਂ ਹੈ ਜੋ ਤੁਹਾਡੇ ਨਾਲ ਗਲ ਕਰ ਰਿਹਾ ਹੈ।ਠੀਕ ਹੈ। ਮੈਂ ਤੁਹਾਡੇ ਲਈ ਦੁਬਾਰਾ ਸਭ ਤੋਂ ਵਧੀਆ ਦੀ ਕਾਮਨਾ ਕਰਦੀ ਹਾਂ। ਮੈਂ ਤੁਹਾਡੇ ਲਈ ਹੋਰ ਗਿਆਨ ਦੀ ਕਾਮਨਾ ਕਰਦੀ ਹਾਂ। ਮੈਂ ਤੁਹਾਡੇ ਲਈ ਇਸ ਸੰਸਾਰ ਦੀ ਗੁਲਾਮੀ ਤੋਂ ਆਜ਼ਾਦੀ ਦੀ ਕਾਮਨਾ ਕਰਦੀ ਹਾਂ। ਮੈਂ ਕਾਮਨਾ ਕਰਦੀ ਹਾਂ ਤੁਸੀਂ ਨਾਕਾਰਾਤਮਿਕ ਸ਼ਕਤੀ ਦੇ ਮਾੜੇ ਪ੍ਰਭਾਵ ਤੋਂ ਆਜ਼ਾਦ ਹੋ ਜਾਵੋਂ। ਮੈਂ ਕਾਮਨਾ ਕਰਦੀ ਹਾਂ ਤੁਸੀਂ ਪ੍ਰਮਾਤਮਾ ਨੂੰ ਜਾਣ ਲਵੋਂ - ਉਹ ਸਭ ਤੋਂ ਵਧੀਆ ਚੀਜ਼ ਹੈ। ਉਹ ਸਭ ਤੋਂ ਵਧੀਆ ਹੈ ਜੋ ਮੈਂ ਤੁਹਾਡੇ ਲਈ ਕਾਮਨਾ ਕਰ ਸਕਦੀ ਹਾਂ। ਅਤੇ ਉਹ ਸਭ ਤੋਂ ਵਧੀਆ ਹੈ ਮੈਂ ਤੁਹਾਡੀ ਮਦਦ ਕਰ ਸਕਦੀ ਜੇਕਰ ਤੁਸੀਂ ਮੈਨੂੰ ਕਰਨ ਦੇਵੋਂ, ਜੇਕਰ ਤੁਸੀਂ ਮੇਰੇ ਕੋਲ ਆਉਂਦੇ ਹੋ। ਪ੍ਰਮਾਤਮਾ ਨੂੰ ਜਾਣਨ ਲਈ, ਮੈਂ ਤੁਹਾਡੀ ਮਦਦ ਕਰਨ ਲਈ ਸਭ ਕਰਾਂਗੀ, ਜੋ ਅਸਲ ਵਿਚ ਕਾਫੀ ਆਸਾਨ ਹੈ। ਮੇਰੇ ਸਾਰੇ ਪੈਰੋਕਾਰ ਇਹ ਜਾਣਦੇ ਹਨ। ਇਹ ਉਤਨਾ ਸੌਖਾ ਹੈ ਜਿਵੇਂ ਤੁਸੀਂ ਸਾਹ ਲੈਂਦੇ ਹੋ, ਜਿਵੇਂ ਤੁਸੀਂ ਗਲ ਕਰਦੇ ਹੋ, ਜਿਵੇਂ ਤੁਸੀਂ ਆਪਣੇ ਜੇਬ ਵਿਚ ਹਥ ਪਾਉਂਦੇ ਹੋ ਅਤੇ ਇਕ ਟਿਸ਼ੂ ਦਾ ਟੁਕੜਾ ਬਾਹਰ ਕਢਦੇ ਹੋ। ਉਹ ਹੈ ਜਿਤਨਾ ਸੌਖਾ ਇਹ ਹੈ ਪ੍ਰਮਾਤਮਾ ਨੂੰ ਜਾਣਨਾ। ਇਹੀ ਹੈ ਬਸ ਤੁਸੀਂ ਸਹੀ ਜਗਾ ਨੂੰ ਨਹੀਂ ਆਉਂਦੇ। ਮੈਂ ਕਾਮਨਾ ਕਰਦੀ ਹਾਂ ਤੁਸੀਂ ਸਹੀ ਜਗਾ ਨੂੰ ਆਉਂਗੇ , ਜਿਥੇ ਵੀ ਉਹ ਹੋ ਸਕੇ। ਜੇਕਰ ਕੋਈ ਹੋਰ ਤੁਹਾਨੂੰ ਪ੍ਰਮਾਤਮਾ ਦਿਖਾ ਸਕਦਾ ਹੈ, ਮੈਂ ਉਨਾਂ ਦਾ ਵੀ ਤੁਹਾਡੇ ਲਈ ਧੰਨਵਾਦ ਕਰਦੀ ਹਾਂ।ਕ੍ਰਿਪਾ ਕਰਕੇ ਪ੍ਰਮਾਤਮਾ ਨੂੰ ਲਭਣ ਦੀ ਕੋਸ਼ਿਸ਼ ਕਰੋ। ਪ੍ਰਮਾਤਮਾ ਦੀ ਉਸਤਤੀ ਕਰੋ, ਪ੍ਰਮਾਤਮਾ ਦਾ ਧੰਨਵਾਦ ਕਰੋ, ਅਤੇ ਪ੍ਰਮਾਤਮਾ ਨੂੰ ਲਭਣ ਦੀ ਕੋਸ਼ਿਸ਼ ਕਰੋ। ਤੁਹਾਡਾ ਧੰਨਵਾਦ, ਪ੍ਰਮਾਤਮਾ ਜੀਓ, ਸਾਨੂੰ ਮਾਫ ਕਰਨ ਲਈ, ਸਾਨੂੰ ਅਜੇ ਵੀ ਆਸ਼ੀਰਵਾਦ ਦੇਣ ਲਈ, ਅਤੇ ਮੇਰੇ ਸਰੀਰ ਦੀ, ਮੇਰੀ ਹੋਂਦ ਦੀ, ਮੇਰੇ ਮੰਦਰ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਲਈ ਆਪਣੇ ਬਚਿਆਂ ਦੀ ਮਦਦ ਕਰਨ ਲਈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸ ਵਿਸ਼ੇਸ਼ ਅਧਿਕਾਰ ਲਈ ਅਤੇ ਸਾਰੀ ਸ਼ਕਤੀ ਲਈ ਜੋ ਤੁਸੀਂ ਮੇਰੇ ਵਿਚ ਹਰ ਰੋਜ਼ ਪਾਉਂਦੇ ਹੋ। ਤੁਹਾਡਾ ਧੰਨਵਾਦ, ਸਾਹਿਬ ਜੀ। ਤੁਹਾਡਾ ਧੰਨਵਾਦ, ਸ੍ਰੀਮਾਨ ਜੀ। ਤੁਹਾਡਾ ਧੰਨਵਾਦ, ਸਰਬਸ਼ਕਤੀਮਾਨ ਪ੍ਰਮਾਤਮਾ ਜੀਓ। ਤੁਸੀਂ ਵੀ ਹੌਲੀ ਹੌਲੀ ਜਾਂ ਇਕ ਦਿਨ ਜ਼ਲਦੀ ਹੀ ਸਾਡੇ ਨਾਲ ਖੁਸ਼ ਹੋ ਜਾਵੋਂ। ਆਮੇਨ। ਮਾਲਕ-ਪ੍ਰਭੂ ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ!Photo Caption: ਪੂਰੀ ਸੁੰਦਰਤਾ ਨਾਲ ਚਮਕ ਰਹੇ।