ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕਾਂ ਨੇ ਮੈਨੂੰ ਸ਼ਿਕਾਇਤ ਕੀਤੀ, ਮੈਨੂੰ ਪੁਛਿਆ ਮੈਂ ਉਸ ਨੂੰ ਜਿਵੇਂ ਇਕ ਉਤਰਾਧਿਕਾਰੀ ਕਿਉਂ ਬਣਾਇਆ ਸੀ। ਮੈਂ ਕਿਉਂ ਕਰਾਂਗੀ? ਮੈਂ ਕਿਉਂ ਟ੍ਰਾਨ ਤਾਮ ਨੂੰ ਉਤਰਾਧਿਕਾਰੀ ਦੀ ਸਥਿਤੀ ਦੇਵਾਂਗੀ? ਉਹ ਇਥੋਂ ਤਕ ਮੇਰੇ ਵਲੋਂ ਨਿਜ਼ੀ ਤੌਰ ਤੇ ਕਿਤੇ ਨਹੀਂ ਦੀਖਿਆ ਦੇਣ ਲਈ ਭੇਜਿਆ ਗਿਆ ਸੀ। ਪਰ ਉਸ ਨੇ ਕਿਵੇਂ ਨਾ ਕਿਵੇਂ ਨਕਲ ਕੀਤੀ। ਉਸ ਨੇ ਮੇਰੇ ਤੋਂ ਤੋਹਫੇ ਦੀ ਵੀ ਨਕਲ ਕੀਤੀ, ਜੋ ਪੰਜਵੇਂ ਰੂਹਾਨੀ ਪਧਰ ਤੋਂ ਪਰੇ ਹੈ। ਉਹ ਇਹਦੇ ਬਾਰੇ ਨਹੀਂ ਜਾਣ ਸਕਦਾ, ਅਤੇ ਇਹਦੇ ਬਾਰੇ ਹੋਰਨਾਂ ਨੂੰ ਦਸਣਾ ਨਹੀਂ ਚਾਹੀਦਾ, ਜੇਕਰ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਤੁਰੰਤ ਹੀ ਸ਼ਕਤੀ ਗੁਆ ਬੈਠੋਂਗੇ, ਅਤੇ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਵੀ ਨੁਕਸਾਨ ਪਹੁੰਚਾਉਂਗੇ। ਮੇਰੇ ਕੋਲ ਹੋਰ ਬਹੁਤ ਵਧੀਆ ਭਿਕਸ਼ੂ ਅਤੇ ਭਿਕਸ਼ਣੀਆਂ ਹਨ। ਅਤੇ ਉਹ ਇਥੋਂ ਤਕ ਉਤਰਾਧਿਕਾਰੀ ਦਾ ਕੰਮ ਨਹੀਂ ਕਰ ਸਕਦੇ, ਉਹਦੇ ਬਾਰੇ ਗਲ ਕਰਨੀ ਤਾਂ ਦੂਰ ਦੀ ਗਲ ਹੈ - ਅਜਿਹਾ ਇਕ ਜੋਸ਼ੀਲ਼ਾ ਦਾਨਵ; ਬਸ ਕਿਉਂਕਿ ਉਸ ਦੇ ਕੋਲ ਇਕ ਸਰੀਰ ਹੈ, ਇਸ ਨੂੰ ਸੰਭਾਲਣਾ ਅਜ਼ੇ ਵੀ ਮੁਸ਼ਕਲ ਹੈ।ਅਤੇ ਮੈਂ ਮਾਰਾ ਦੇ ਰਾਜੇ ਨੂੰ ਪੁਛਿਆ ਜੇਕਰ ਉਸ ਨੇ ਇਸ ਜੋਸ਼ੀਲੇ ਦਾਨਵ ਨੂੰ "ਟ੍ਰਾਨ ਤਾਮ" ਦੇ ਸਰੀਰ ਵਿਚ ਭੇਜਿਆ ਸੀ ਮੈਨੂੰ ਸਤਾਉਣ ਲਈ, ਲੋਕਾਂ ਦਾ ਧਿਆਨ ਭਟਕਾਉਣ ਲਈ ਅਤੇ ਕਮਜ਼ੋਰ ਲੋਕਾਂ ਨੂੰ ਭਰਮਾਉਣ ਲਈ। ਅਤੇ ਮਾਰਾ ਦੇ ਰਾਜੇ ਨੇ ਇਕਬਾਲ ਕੀਤਾ ਕਿ ਉਸ ਨੇ ਆਪਣੇ ਦਾਨਵ ਨੂੰ ਭੇਜਿਆ ਸੀ ਜਿਸ ਦਾ ਨਾਮ ਟ੍ਰਾਨ ਤਾਮ ਹੈ, ਜੋ ਰੂਮਾ ਵਜੋਂ ਵੀ ਜਾਣਿਆ ਜਾਂਦਾ ਹੈ!ਕਿਉਂਕਿ ਉਸ ਨੇ ਲੋਕਾਂ ਤੋਂ ਬਹੁਤ ਸਾਰਾ ਪੈਸਾ ਲਿਆ ਸੀ; ਉਨਾਂ ਨੇ ਮੈਨੂੰ ਵੀ ਸ਼ਿਕਾਇਤ ਕੀਤੀ ਸੀ। ਸ਼ਾਇਦ ਉਸਨੇ ਚੰਗਾ ਵਿਹਾਰ ਨਹੀਂ ਕੀਤਾ; ਇਸੇ ਕਰਕੇ ਪ੍ਰਮਾਤਮਾ ਨੇ ਮੈਨੂੰ ਕਿਹਾ ਤੁਹਾਨੂੰ ਦਸਣਾ ਪਵੇਗਾ: "ਸੰਸਾਰ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ।" ਨਹੀਂ ਤਾਂ, ਮੈਂ ਸੋਚਿਆ ਮੈਨੂੰ ਕੁਝ ਚੀਜ਼ ਕਹੀ ਸੀ ਅਤੇ ਅਕਲਮੰਦ ਲੋਕ ਪਹਿਲੇ ਹੀ ਸਮਝ ਗਏ ਹੋਣਗੇ ਮੈਂ ਕਿਹਦੇ ਬਾਰੇ ਗਲ ਕਰ ਰਹੀ ਸੀ, ਭਾਵੇਂ ਮੈਂ ਪੂਰਾ ਨਾਮ ਨਹੀਂ ਕਿਹਾ ਸੀ। ਇਹੀ ਹੈ ਬਸ ਕਿਉਂਕਿ ਇਸ ਸਮੇਂ, ਪ੍ਰਮਾਤਮਾ ਨੇ ਮੈਨੂੰ ਕਿਹਾ ਮੇਰੇ ਲਈ ਜ਼ਰੂਰੀ ਹੈ: "ਸੰਸਾਰ ਦੇ ਲੋਕਾਂ ਨੂੰ ਜਾਨਣਾ ਜ਼ਰੂਰੀ ਹੈ। ਤੁਹਾਨੂੰ ਉਸ ਦਾ ਨਾਮ, ਰੂਮਾ ਦਸਣਾ ਪਵੇਗਾ।" ਉਨਾਂ ਨੇ ਇਥੋਂ ਤਕ ਨਾਮ ਦਾ ਵੀ ਜ਼ਿਕਰ ਕੀਤਾ। ਸੋ, ਮੈਂ ਪ੍ਰਮਾਤਮਾ ਦੀ ਅਵਗਿਆ ਨਹੀਂ ਕਰ ਸਕਦੀ, ਮੈਨੂੰ ਲੋਕਾਂ ਨੂੰ ਦਸਣਾ ਪਿਆ। ਮੈਨੂੰ ਤੁਹਾਨੂੰ ਦਸਣਾ ਪਿਆ।ਹੋਰ ਵੀ ਨਕਲੀ, ਝੂਠੇ ਗੁਰੂ ਹਨ, ਜਿਨਾਂ ਨੂੰ ਵੀ ਮੈਂ ਜਾਣਦੀ ਹਾਂ, ਮੈਂ ਵੀ ਉਨਾਂ ਦੇ ਨਾਮ ਨਹੀਂ ਦਸੇ। ਮੈਂ ਉਨਾਂ ਨੂੰ ਬਦਲਣ ਲਈ ਇਜ਼ਤ, ਮਾਣ ਦਿੰਦੀ ਹਾਂ। ਦੂਜਿਆਂ ਨੇ ਕੋਈ ਚੀਜ਼ ਨਹੀਂ ਕਹੀ ਸੀ, ਪਰ ਇਹ ਵਾਲਾ, ਟ੍ਰਾਨ ਤਾਮ, ਉਸ ਨੇ ਇਥੋਂ ਤਕ ਲੋਕਾਂ ਨੂੰ ਵੀ ਦਸਿਆ, ਸੋਚਣ ਦਿਤਾ ਅਤੇ ਐਲਾਨ ਕੀਤਾ ਕਿ ਉਹ ਮੇਰਾ ਉਤਰਾਧਿਕਾਰੀ ਹੈ ਅਤੇ ਕਿ ਮੈਂ ਇਥੋਂ ਤਕ ਇਕ 'ਚਕ ਥੋ," ਅੰਗਰੇਜ਼ੀ ਵਿਚ ਇਹ ਹੈ ਜਿਵੇਂ ਇਹ ਕਹਿਣ ਦੀ ਮੇਰੀ ਇਛਾ ਕਿ ਮੈਂ ਸੇਵਾਮੁਕਤ ਹੋ ਗਈ ਹਾਂ, ਅਤੇ ਉਹ ਮੇਰਾ ਉਤਰਾਧਿਕਾਰੀ ਹੈ। ਮੈਂ ਅਜਿਹਾ ਕਦੇ ਨਹੀਂ ਕੀਤਾ। ਮੈਂ ਅਜੇ ਵੀ ਕੰਮ ਕਰ ਰਹੀ ਹਾਂ; ਮੈਨੂੰ ਸੇਵਾਮੁਕਤ ਕਿਉਂ ਹੋਣਾ ਚਾਹੀਦਾ ਹੈ?ਮੈਂ ਰਿਟਾਇਰ ਨਹੀਂ ਹੋ ਸਕਦੀ। ਇਹ ਇਕ ਨੌਕਰੀ ਨਹੀਂ ਹੈ ਜਿਸ ਨੂੰ ਤੁਸੀਂ ਛਡ ਸਕਦੇ ਹੋ, ਭਾਵੇਂ ਜੇਕਰ ਮੈਂ ਚਾਹੁੰਦੀ ਹੋਵਾਂ। ਮੈਂ ਅਜੇ ਤਕ ਕੋਈ ਉਤਰਾਧਿਕਾਰੀ ਨਹੀਂ ਲਭ ਸਕੀ। ਕਾਸ਼ ਮੈਂ ਇਕ ਲਭ ਸਕਾਂ, ਭਵਿਖ ਲਈ ਮੇਰੇ ਕੰਮ ਜ਼ਾਰੀ ਰਖਣ ਲਈ। ਸਿਰਫ ਜੇਕਰ ਅਸੀਂ ਖੁਸ਼ਕਿਸਮਤ ਹਾਂ ਅਸੀਂ ਇਕ ਲਭ ਸਕਦੇ ਹਾਂ। ਉਹ ਕਹਿੰਦੇ ਹੈ ਕਿ ਜੇਕਰ ਕੋਈ ਗੁਰੂ ਆਪਣੇ ਸਮੁਚੇ ਜੀਵਨਕਾਲ ਵਿਚ ਖੁਸ਼ਕਿਸਮਤ ਹੋਵੇ, ਉਹ ਇਕ ਚੰਗਾ ਪੈਰੋਕਾਰ ਲਭ ਲਵੇਗਾ, ਇਕ ਉਤਰਾਧਿਕਾਰੀ ਬਾਰੇ ਅਜੇ ਗਲ ਕਰਨੀ ਤਾਂ ਪਾਸੇ ਰਹੀ। ਅਤੇ ਜੇਕਰ ਮੈਂ ਕੋਈ ਉਤਰਾਧਿਕਾਰੀ ਲਭਣਾ ਚਾਹੁੰਦੀ ਹਾਂ, ਓਹ, ਇਹ ਵਿਆਕਤੀ ਨਹੀਂ ਹੈ। ਕਦੇ ਵੀ ਨਹੀਂ। ਤੁਸੀਂ ਦਸ ਸਕਦੇ ਹੋ। ਤੁਸੀਂ ਉਹ ਜਾਣਦੇ ਹੋ।ਪਰ ਉਹ ਮਾਰਾ ਸ਼ਕਤੀ ਵਰਤ ਸਕਦਾ ਹੈ, ਜੋ ਉਸ ਦੇ ਬੌਸ ਨੂੰ ਉਸ ਨੂੰ ਕਿਹਾ ਸੀ। ਅਤੇ ਉਹ ਲੋਕਾਂ ਨੂੰ ਅੰਨਾ ਕਰ ਸਕਦਾ ਹੈ ਅਤੇ ਕੁਝ ਛੋਟੀ ਮੋਟੀ ਪਾਵਰ ਟ੍ਰਿਕ, ਚਾਲ ਵਰਤ ਸਕਦਾ ਹੈ ਲੋਕਾਂ ਨੂੰ ਵਿਸ਼ਵਾਸ਼ ਦਿਵਾਉਣ ਲਈ ਕਿ ਉਹ ਉਸ ਤੋਂ ਕੁਝ ਪ੍ਰਾਪਤ ਕਰਦੇ ਹਨ, ਜਾਂ ਕੁਝ ਹੂਲਾ-ਹੁਪ ਵਰਗੀਆਂ ਚੀਜ਼ਾਂ ਅਤੇ ਸ਼ਕਤੀ ਦੀ ਨਕਲ ਕਰਨੀ ਅਤੇ ਆਸ਼ੀਰਵਾਦ ਦੀ ਨਕਲ ਕਰਨੀ। ਪਰ ਇਹ ਸਭ, ਜਿਹੜਾ ਵੀ ਉਸ ਦਾ ਅਨੁਸਰਨ ਕਰਦਾ ਹੈ ਉਸ ਨੂੰ ਭੁਗਤਾਨ ਕਰਨਾ ਪਵੇਗਾ; ਭਾਵੇਂ ਜੇਕਰ ਉਨਾਂ ਨੂੰ ਉਸ ਤੋਂ ਕੁਝ ਮਦਦ ਮਿਲਦੀ ਹੈ, ਇਸ ਟ੍ਰਾਨ ਤਾਮ ਤੋ ਜਾਂ ਰੂਮਾ ਤੋਂ, ਉਨਾਂ ਨੂੰ ਮਹਿੰਗੇ ਮੁਲ ਦੇਣੇ ਪੈਂਦੇ ਹਨ। ਕਿਉਂਕਿ ਇਹ ਸਭ ਮਾਇਆ ਤੋਂ ਹੈ, ਮਾਰਾ ਦੇ ਰਾਜ਼ੇ ਦੀ ਸ਼ਕਤੀ ਤੋਂ ਹੈ। ਇਹ ਅਸਲੀ ਨਹੀਂ ਹੈ; ਇਹ ਬੁਧ, ਗਿਆਨਵਾਨ ਗੁਰੂ ਤੋਂ ਨਹੀਂ ਹੈ; ਇਹ ਪ੍ਰਮਾਤਮਾ ਤੋਂ ਨਹੀਂ ਹੈ। ਸੋ, ਉਹਨਾਂ ਸਾਰਿਆਂ ਨੂੰ ਭੁਗਤਾਨ ਕਰਨਾ ਪਵੇਗਾ, ਅਤੇ ਉਹਨਾਂ ਨੂੰ ਉਨਾਂ ਦੇ ਅਧੀਨ ਹੋਣਾ ਪਵੇਗਾ, ਉਨਾਂ ਦੇ ਕਾਮੇ। ਅਤੇ ਬਹੁਤ ਦੁਖ ਤਕਲੀਫ ਉਨਾਂ ਲਈ ਜੇਕਰ ਉਹ ਉਨਾਂ ਲਈ ਕੰਮ ਕਰਦੇ ਹਨ, ਕਿਉਂਕਿ ਉਹ ਨਵੇਂ ਹਨ, ਉਹ ਜਵਾਨ ਹਨ, ਬਸ ਨਵੇਂ ਆਏ; ਉਨਾਂ ਕੋਲ ਕੋਈ ਸ਼ਕਤੀ ਨਹੀਂ ਹੈ; ਉਹ ਆਪਣੇ ਅਨੇਕ ਹੀ ਜੀਵਨਕਾਲ ਲਈ ਗੁਲਾਮ ਬਣਨ ਜਾ ਰਹੇ ਹਨ।ਮੈਂ ਸਚਮੁਚ ਅਫਸੋਸ ਮਹਿਸੂਸ ਕਰਦੀ ਹਾਂ। ਪਰ ਮੈਂ ਕੀ ਕਰ ਸਕਦੀ ਹਾਂ? ਇਥੋਂ ਤਕ ਭਗਵਾਨ ਈਸਾ ਮਸੀਹ ਕੋਲ ਵੀ ਲੋਕ ਸਨ ਜਿਨਾਂ ਨੇ ਉਨਾਂ ਨਾਲ ਧ੍ਰੋਹ ਕੀਤਾ ਸੀ। ਮੀਲਾਰੀਪਾ ਦੇ ਪੈਰੋਕਾਰਾਂ ਨੇ ਧੋਖਾ ਦਿਤਾ ਅਤੇ ਉਸ ਨੂੰ ਜ਼ਹਿਰ ਦਿਤੀ । ਅਤੇ ਬੁਧ ਦਾ ਚਚੇਰਾ ਭਰਾ, ਦੇਵਦਤ ਨੇ ਵੀ ਅਨੇਕ ਵਾਰ ਬੁਧ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਇਕ ਵਾਰ ਇਕ ਉਚੇ ਪਹਾੜ ਤੋਂ ਇਕ ਰਿੜਦੇ ਹੋਏ ਵਡੇ ਪਥਰ ਨਾਲ ਉਸ ਦੇ ਪੈਰ ਦੇ ਅੰਗੂਠੇ ਨੂੰ ਕਟਣ ਵਿਚ ਸਫਲ ਹੋਇਆ ਜਦੋਂ ਬੁਧ ਕੋਲੋਂ ਦੀ ਲੰਘ ਰਹੇ ਸਨ। ਸੋ, ਬਹੁਤ ਸਾਰੇ ਗੁਰੂਆਂ ਨੂੰ ਧੋਖਾ ਦਿਤਾ ਗਿਆ ਅਤੇ ਜ਼ਹਿਰ ਦਿਤੀ ਗਈ ਜਾਂ ਉਨਾਂ ਦੇ ਆਪਣੇ ਤਥਾ-ਕਥਿਤ ਪੈਰੋਕਾਰਾਂ ਦੁਆਰਾ ਮਾਰਿਆ ਗਿਆ। ਪਰ ਇਹ ਅਸਲੀ ਪੈਰੋਕਾਰ ਨਹੀਂ ਹਨ, ਕੋਈ ਵੀ ਜਿਹੜਾ ਇਕ ਗੁਰੂ ਨੂੰ ਧੋਖਾ ਦਿੰਦਾ ਹੈ। ਇਹ ਸੂਰਜ ਦੀ ਤਰਾਂ ਸਪਸ਼ਟ ਹੈ ਕਿ ਉਹ ਅਸਲੀ ਮਨੁਖ ਨਹੀਂ ਹੋ ਸਕਦੇ ਅਤੇ ਅਸਲੀ ਪੈਰੋਕਾਰ ਨਹੀਂ ਹੋ ਸਕਦੇ। ਉਹ ਮਾਰਾ ਦੇ ਰਾਜੇ ਤੋਂ ਹਨ।ਅਤੇ ਮੈਂ ਆਸ ਕਰਦੀ ਹਾਂ ਕਿ ਭਵਿਖ ਵਿਚ, ਉਹ ਇਕ ਨੋਬਲ, ਨੇਕ ਰਾਜਾ ਹੋਵੇਗਾ। ਮੈਂ ਉਸ ਨੂੰ ਕਿਹਾ ਸੀ, "ਕੀ ਫਾਇਦਾ ਹੈ ਤੁਹਾਡਾ ਮੇਰੇ ਵਿਰੁਧ ਜਾਣ ਦਾ ਅਤੇ ਇਸ ਗ੍ਰਹਿ ਉਤੇ ਹਰ ਕਿਸਮ ਦੀ ਤਬਾਹੀ ਕਰ ਰਹੇ ਹੋ? ਕਿਉਂਕਿ ਜੇਕਰ ਗ੍ਰਹਿ ਚਲਾ ਗਿਆ, ਜਾਂ ਬਰਬਾਦ ਹੋ ਗਿਆ ਜਾਂ ਕਿਸੇ ਭਿਆਨਕ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਗਿਆ, ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ, ਦੋਸਤ, ਬਚੇ ਅਤੇ ਪੜ ਦੋਤੇ-ਪੋਤੇ ਜੋ ਇਕ ਮਨੁਖੀ ਸਰੀਰ ਦਾ ਪਹਿਰਾਵਾ ਪਹਿਨ ਰਹੇ ਹਨ, ਅਤੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾਵੇਗਾ. ਉਨਾਂ ਨੂੰ ਸਾੜ ਦਿਤਾ ਜਾਵੇਗਾ; ਉਹ ਬੁਰੀ ਤਰਾਂ ਤਬਾਹ ਹੋ ਜਾਣਗੇ, ਜਾਂ ਬ੍ਰਹਿਮੰਡੀ ਕਾਨੂੰਨ ਦੁਆਰਾ ਪੂਰੀ ਤਰਾਂ ਤਬਾਹ ਕੀਤੇ ਜਾਣਗੇ। ਸੋ ਬਿਹਤਰ ਹੈ ਤੁਸੀਂ ਮੇਰੇ ਨਾਲ ਖੜੇ ਰਹੋ ਅਤੇ ਮੇਰੀ ਮਦਦ ਕਰੋ ਪ੍ਰਮਾਤਮਾ ਦੇ ਹੁਕਮ ਦੀ ਪਾਲਣਾ ਕਰੋ, ਅਤੇ ਤੁਸੀਂ ਵੀ ਇਕ ਰਾਜੇ ਹੋਵੋਂਗੇ, ਪਰ ਇਕ ਅਜਿਹੇ ਨੇਕ ਤਰੀਕੇ ਨਾਲ, ਇਕ ਸਨਮਾਨਯੋਗ ਕਿਸਮ ਦੀ ਸਥਿਤੀ ਵਿਚ।" ਪਰ ਉਸ ਨੇ ਮੈਨੂੰ ਕਿਹਾ ਕਿ ਮਨੁਖ ਬਹੁਤ ਬੁਰੇ ਹਨ; ਬਹੁਤ ਸਾਰੇ ਹੋਰ ਮਨੁਖ ਬਹੁਤ ਬੁਰੇ ਹਨ; ਜੇਕਰ ਉਹ ਬੁਰੇ ਹਨ, ਫਿਰ ਉਹ ਉਨਾਂ ਨਾਲ ਚੰਗਾ ਸਲੂਕ ਨਹੀਂ ਕਰ ਸਕਦਾ।ਮੈਂ ਕਿਹਾ, "ਕ੍ਰਿਪਾ ਕਰਕੇ ਮੁੜ ਵਿਚਾਰ ਕਰੋ, ਮੇਰੀ ਖਾਤਰ। ਮੇਰੇ ਦੋਸਤ ਬਣੋ ਮੇਰੇ ਵਿਰੋਧੀ ਹੋਣ ਦੀ ਬਜਾਏ; ਤੁਸੀਂ ਇਹਦੇ ਤੋਂ ਕੋਈ ਲਾਭ ਨਹੀਂ ਉਠਾਉਂਗੇ। ਮੈਂ ਤੁਹਾਨੂੰ ਇਕ ਰਾਜ ਦਿਆਂਗੀ, ਵਧੇਰੇ ਬਿਹਤਰ ਉਸ ਰਾਜ ਨਾਲੋਂ ਜੋ ਐਸ ਵਖਤ ਤੁਹਾਡੇ ਕੋਲ ਹੈ, ਮੈਂ ਤੁਹਾਡੇ ਲਈ ਇਕ ਰਾਜ ਸਿਰਜ਼ਾਂਗੀ। ਜਾਂ ਅਸੀਂ ਇਕ ਰਾਜ ਸਿਰਜ਼ ਸਕਦੇ ਹਾਂ ਜਿਵੇਂ ਤੁਸੀਂ ਇਹ ਚਾਹੋਂ, ਅਤੇ ਤੁਸੀਂ ਇਕ ਨੇਕ ਤਰੀਕੇ ਨਾਲ ਸ਼ਾਸਨ ਕਰੋ। ਅਤੇ ਲੋਕ, ਸੰਸਾਰ ਵੀ ਤੁਹਾਡਾ ਸਤਿਕਾਰ ਕਰੇਗਾ, ਅਤੇ ਤੁਹਾਡੇ ਨਾਲ ਪਿਆਰ ਕਰੇਗਾ। ਫਿਰ ਤੁਸੀਂ ਵਧੇਰੇ ਆਰਾਮਦਾਇਕ, ਵਧੇਰੇ ਖੂਬਸੂਰਤ ਮਹਿਸੂਸ ਕਰੋਂਗੇ ਉਸ ਤਰੀਕੇ ਨਾਲੋਂ ਜਿਵੇਂ ਤੁਸੀਂ ਇਧਰ ਉਧਰ ਜਾਂਦੇ ਅਤੇ ਹੋਰਨਾਂ ਨੂੰ, ਬਿਨਾਂ ਕਿਸੇ ਮੰਤਵ ਦੇ, ਨੁਕਸਾਨ ਪਹੁੰਚਾ ਰਹੇ ਹੋ। ਪ੍ਰਮਾਤਮਾ ਉਹ ਨਹੀਂ ਚਾਹੁੰਦੇ, ਅਤੇ ਮੈਨੂੰ ਯਕੀਨ ਹੈ ਤੁਸੀਂ ਵੀ ਉਹ ਨਹੀਂ ਚਹੁੰਦੇ। ਸੋ, ਕ੍ਰਿਪਾ ਕਰਕੇ ਮੁੜ ਵਿਚਾਰ ਕਰੋ।"ਕਿਵੇਂ ਵੀ, ਉਦੋਂ ਨੂੰ, ਉਸ ਨੇ ਕੁਝ ਚੀਜ਼ ਚੰਗੀ ਕੀਤੀ, ਅਤੇ ਮੈਂ ਉਸ ਨੂੰ "ਨੋਬਲ ਮਾਰਾ ਕਿੰਗ" ਦਾ ਸਿਰਲੇਖ ਦਿਤਾ। ਸੋ ਜੇਕਰ ਤੁਸੀਂ ਉਸ ਨੂੰ ਸੰਬੋਧਨ ਕਰਨਾ ਚਾਹੋਂ, ਤੁਸੀਂ ਇਸ ਤਰਾਂ ਸੰਬੋਧਨ ਕਰਨਾ, ਅਤੇ ਉਸ ਨੂੰ ਸਚਮੁਚ ਇਸ ਤਰਾਂ ਹੋਣ ਦੀ ਕਾਮਨਾ ਕਰਨੀ, ਨੋਬਲ ਮਾਰਾ ਰਾਜਾ, ਜਿਹੜਾ ਹੋਰਨਾਂ ਨੂੰ ਨੁਕਸਾਨ ਪਹੁੰਚਾਉਣ ਨਾਲੋਂ ਉਨਾਂ ਦੀ ਮਦਦ ਕਰਦਾ ਹੈ।ਇਸ ਲਈ ਹੁਣ, ਮੈਂ ਤੁਹਾਨੂੰ ਦੁਬਾਰਾ ਦੁਹਰਾਉਂਦੀ ਹਾਂ: ਜੇ ਕੋਈ ਵੀ ਮੇਰੇ ਅਖੌਤੀ ਸਾਬਕਾ-ਪੈਰੋਕਾਰਾਂ ਦਾ ਦਾਅਵਾ ਹੈ ਕਿ ਮੈ ਉਨਾਂ ਨੂੰ ਉਤਰਾਧਿਕਾਰੀ ਦਾ ਅਹੁਦਾ ਦਿਤਾ ਸੀ, ਉਹ ਕਦੇ ਨਹੀਂ ਹੋਇਆ। ਕਦੇ ਨਹੀਂ। ਇਹ ਹਸਤੀ, ਟ੍ਰਾਨ ਤਾਮ, ਉਹ ਪਹਿਨਦਾ ਹੈ ਜਿਵੇਂ ਮੈਂ ਪਹਿਨਦੀ ਹਾਂ - ਇਥੋਂ ਤਕ ਇਕ ਆਦਮੀ ਵਜੋਂ, ਪਰ (ਕਪੜੇ) ਪਹਿਨਦਾ ਹੈ ਜੋ ਇਕ ਔਰਤ ਵਰਗਾ ਦਿਖਾਈ ਦਿੰਦਾ ਹੈ। ਜਿਵੇਂ ਜਿਹੜੇ ਕਪੜੇ ਮੈਂ ਪਹਿਲਾਂ ਪਹਿਨਦੀ ਹੁੰਦੀ ਸੀ - ਬਸ ਜਿਵੇਂ ਇਕ ਸਸਤੀ ਕਾਪੀ ਲਗਦੀ ਹੈ। ਇਹ ਬਿਲਕੁਲ ਉਸੇ ਤਰਾਂ ਹੈ ਜਿਵੇਂ ਬੁਧ ਨੇ ਕਿਹਾ ਸੀ: "ਉਹ ਦਾਨਵ ਸੰਨਿਆਸੀ ਸੰਸਾਰ ਦੇ ਲੋਕਾਂ ਦਾ ਪਹਿਰਾਵਾ ਪਹਿਨਣਾ ਪਸੰਦ ਕਰਦੇ ਹਨ ਅਤੇ ਦਿਖਾਉਣ ਵਿਚ ਖੁਸ਼ੀ ਮਹਿਸੂਸ ਕਰਦੇ, ਬਹੁਰੰਗੀ ਭਿਕਸ਼ੂਆਂ ਦੀਆਂ ਸੈਸ਼ਾਂ ਵੀ ਪਹਿਨਦੇ ਹਨ। ਅਸਲੀ ਭਿਕਸ਼ੂਆਂ ਦਾ ਚੋਗਾ, ਭਾਵੇਂ ਟਾਕੀਆਂ ਲਗੀਆਂ, ਸਿਰਫ ਇਕੋ ਰੰਗ ਦਾ ਹੈ।
"ਅਨੰਦਾ ਦੇ ਤਿੰਨ ਵਾਰ ਸਵਾਲ ਦੁਹਰਾਉਣ ਤੋਂ ਬਾਅਦ, ਬੁਧ ਨੇ ਉਸ ਨੂੰ ਕਿਹਾ, "ਮੇਰੇ ਨਿਰਵਾਣ ਤੋਂ ਬਾਅਦ, ਜਦੋਂ ਧਰਮ ਲਗਭਗ ਖਤਮ ਹੋਣ ਵਾਲਾ ਹੋਵੇਗਾ, ਪੰਜ ਘਾਤਕ ਪਾਪ ਸੰਸਾਰ ਨੂੰ ਬਦਨਾਮ, ਦੂਸ਼ਿਤ ਕਰ ਦੇਣਗੇ, ਅਤੇ ਭੂਤਾਂ ਦਾ ਤਰੀਕਾ ਬਹੁਤ ਵਧੇ ਫੁਲੇਗਾ। ਮੇਰੇ ਮਾਰਗ ਨੂੰ ਵਿਗਾੜਨ ਅਤੇ ਬਰਬਾਦ ਕਰਨ ਲਈ, ਦਾਨਵ ਭਿਕਸ਼ੂ ਬਣ ਜਾਣਗੇ। ਉਹ ਦੁਨਿਆਵੀ ਲੋਕਾਂ ਦਾ ਪਹਿਰਾਵਾ ਵੀ ਪਹਿਨਣਗੇ ਭਿਕਸ਼ੂਆਂ ਲਈ ਇਕ ਸੈਸ਼ ਦੇ ਨਾਲ; ਉਹ ਬਹੁਰੰਗੀ ਉਪਦੇਸ਼-ਸੈਸ਼ (ਕਾਸਾਇਆ) ਦਿਖਾਉਣ ਲਈ ਖੁਸ਼ ਹੋਣਗੇ। ਉਹ ਸ਼ਰਾਬ ਪੀਣਗੇ ਅਤੇ ਮਾਸ ਖਾਣਗੇ, ਵਧੀਆ ਸੁਆਦ ਲਈ ਆਪਣੀ ਇਛਾ ਵਿਚ ਜੀਵਿਤ ਚੀਜ਼ਾਂ ਨੂੰ ਮਾਰਦੇ ਹੋਏ। ਉਨਾਂ ਕੋਲ ਹਮਦਰਦ ਮਨ ਨਹੀਂ ਹੋਣਗੇ, ਅਤੇ ਇਕ ਦੂਜੇ ਨਾਲ ਨਫਰਤ ਅਤੇ ਈਰਖਾ ਕਰਨਗੇ।'" - ਧਰਮ ਸੂਤਰ ਦਾ ਅੰਤਮ ਵਿਨਾਸ਼
ਕਿਵੇਂ ਵੀ, ਮੈਨੂੰ ਉਹ ਸਭ ਸਿਰਜ਼ਣਾ ਪਿਆ ਸੀ। ਪਹਿਲਾਂ, ਮੈਂ ਨਹੀਂ ਕੀਤਾ ਸੀ। ਮੈਂ ਬਸ ਉਨਾਂ ਨੂੰ ਸਿਰਜ਼ਿਆ ਇਹ ਆਪਣੇ ਲਈ ਬਨਾਉਣ ਲਈ ਤਾਂ ਕਿ ਮੈਂ ਬਾਹਰ ਜਾ ਕੇ ਅਤੇ ਕੁਝ ਮਹਤਵਪੂਰਨ ਲੋਕਾਂ ਨੂੰ, ਜਿਵੇਂ ਰਾਜੇ ਨੂੰ, ਰਾਸ਼ਟਰਪਤੀ ਨੂੰ, ਆਦਿ ਮਿਲ ਸਕਾਂ। ਅਤੇ ਬਾਅਦ ਵਿਚ, ਲੋਕਾਂ ਨੇ ਇਹ ਪਸੰਦ ਕੀਤਾ, ਸੋ ਮੈਂ ਹੋਰ ਬਣਾਏ ਅਤੇ ਇਹ ਉਨਾਂ ਨੂੰ ਦਿਤੇ, ਜਾਂ/ਅਤੇ ਉਹਨਾਂ ਨੂੰ ਇਕ ਬਹੁਤ ਹੀ ਵਾਜਬ ਕੀਮਤ ਤੇ ਵੇਚਿਆ। ਇਸ ਤਰਾਂ, ਮੇਰੇ ਕੋਲ ਵੀ ਆਪਣੀਆਂ ਹੋਰ ਚੀਜ਼ਾਂ ਦੀ ਦੇਖਭਾਲ ਕਰਨ ਲਈ ਇਕ ਛੋਟਾ ਜਿਹਾ ਕਾਰੋਬਾਰ ਹੈ ਅਤੇ ਮੈਂ ਗਹਿਣੇ, ਦੀਵੇ ਅਤੇ ਹੋਰ ਚੀਜ਼ਾਂ ਵੀ ਬਣਾਉਂਦੀ ਹਾਂ ਤਾਂਕਿ ਮੈਂ ਆਪਣੇ ਭਿਖਸ਼ੂਆਂ ਅਤੇ ਭਿਖਸ਼ਣੀਆਂ ਦੀ ਦੇਖਭਾਲ ਕਰ ਸਕਾਂ; ਜਿਹੜੇ ਵੀ ਅਜ਼ੇ ਮੇਰੇ ਨਾਲ ਚੰਗੇ ਵਾਲੇ ਹਨ।ਮੇਰੇ ਕੋਲ ਅਜ਼ੇ ਵੀ ਬਹੁਤ ਸਾਰੇ ਚੰਗੇ ਭਿਕਸ਼ੂ ਅਤੇ ਭਿਕਸ਼ਣੀਆਂ ਹਨ ਜਿਹੜੇ ਉਚੇ ਪਧਰ ਵਿਚ ਹਨ - ਚੌਥੇ ਅਤੇ ਪੰਜਵੇਂ। ਮੈਂ ਉਨਾਂ ਨੂੰ ਉਹ ਦਸਿਆ ਸੀ, ਪਰ ਮੈਂ ਉਨਾਂ ਦੇ ਨਾਮ ਨਹੀਂ ਦਸਣੇ ਚਾਹੁੰਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਹੋਰਨਾਂ ਪੈਰੋਕਾਰਾਂ ਦੁਆਰਾ ਉਨਾਂ ਨੂੰ ਬਰਬਾਦ ਕੀਤਾ ਜਾਵੇ ਅਤੇ ਉਨਾਂ ਦੀ ਹਉਮੈਂ ਅੰਦਰ ਆਵੇ ਅਤੇ ਉਨਾਂ ਨੂੰ "ਮਾਰ" ਦੇਵੇ। ਸਿਰਫ, ਜਦੋਂ ਭਿਕਸ਼ੂ ਜਾਂ ਭਿਕਸ਼ਣੀਆਂ ਜਿਹੜੇ ਉਚਾ ਉਠ ਗਏ, ਫਿਰ ਅਸੀਂ ਉਨਾਂ ਦੇ ਫੋਟੋ ਅਤੇ ਸਿਰਲੇਖ ਇਕ ਸੰਤਮਈ ਹਾਲ ਵਿਚ ਲਾਉਂਦੇ ਹਾਂ, ਤਾਂਕਿ ਲੋਕ ਜਾਣ ਲੈਣ; ਤਾਂਕਿ ਉਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਵੀ ਜਾਣ ਲੈਣ ਅਤੇ ਉਨਾਂ ਦਾ ਇਸ ਤਰਾਂ ਵਿਹਾਰ ਕਰਨ।ਇਹ ਭਿਕਸ਼ੂ ਅਤੇ ਭਿਕਸ਼ਣੀਆਂ ਜਿਹੜੇ ਸੰਤ ਬਣ ਗਏ ਹਨ - ਚੌਥੇ ਜਾਂ ਪੰਜਵੇਂ ਪਧਰ ਦੇ - ਉਹ ਬਹੁਤ ਹੀ ਨਿਮਰ ਹਨ। ਉਹਨਾਂ ਨੇ ਸਚਮੁਚ ਆਪਣਾ ਕੰਮ ਚੰਗਾ ਕੀਤਾ। ਸੋ ਜੇਕਰ ਭਾਵੇਂ ਉਹ ਮੇਰੇ ਉਤਰਾਧਿਕਾਰੀ ਨਹੀਂ ਬਣ ਸਕਦੇ, ਅਜਿਹਾ ਇਕ ਛੋਟਾ ਨੀਵੇਂ-ਪਧਰ ਦਾ ਦਾਨਵ ਜੋ ਕੋਈ ਚੰਗੀ ਚੀਜ਼ ਨਹੀਂ ਕਰਦਾ, ਮੇਰੀਆਂ ਚੀਜ਼ਾਂ ਚੋਰੀ ਕਰਦਾ, ਮੇਰੀ ਸ਼ੈਲੀ ਅਤੇ ਉਹ ਸਭ, ਇਥੋਂ ਤਕ ਲੋਕਾਂ ਨੂੰ ਉਹਨੂੰ ਪੈਸੇ ਦੇਣ ਲਈ ਮਜ਼ਬੂਰ ਕਰਦਾ ਹੈ, ਬਹੁਤ ਸਾਰੇ, ਸ਼ੁਹਰਤ ਅਤੇ ਲਾਭ ਲਈ - ਉਹ ਮੇਰਾ ਉਤਰਾਧਿਕਾਰੀ ਕਿਵੇਂ ਹੋ ਸਕਦਾ ਹੈ? ਅਤੇ ਇਸ ਤਰਾਂ ਗਾਉਂਦਾ ਹੈ - ਓਹ ਰਬਾ, ਜਦੋਂ ਮੈਂ ਇਹ ਗਲਤੀ ਨਾਲ ਸੁਣਿਆ ਮੈਂ ਉਹਦੇ ਲਈ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕੀਤੀ! ਕਿਉਂਕਿ ਮੇਰੇ ਕੋਲ ਇਕ ਬਿਨਾਂ-ਸਿੰਮ ਕਾਰਡ ਵਾਲਾ ਫੋਨ ਸੀ, ਅਤੇ ਮੇਰੀ ਟੀਮ ਵਿਚੋਂ ਇਕ ਨੇ ਪਹਿਲਾਂ ਇਹਨੂੰ ਸੁਪਰੀਮ ਮਾਸਟਰ ਟੀਵੀ ਲਈ ਮੇਰੇ ਚੈਕ ਕਰਨ ਲਈ ਬਣਾਇਆ ਸੀ, ਕਦੇ ਕਦਾਂਈ ਦੇਖਣ ਲਈ ਜਦੋਂ ਮੇਰੇ ਕੋਲ ਸਮੁਚਾ ਕੰਪਿਉਟਰ ਨਾ ਚਲ ਰਿਹਾ ਹੋਵੇ। ਅਤੇ ਫਿਰ ਜਦੋਂ ਮੈਂ ਸੁਪਰੀਮ ਮਾਸਟਰ ਟੈਲੀਵੀਜ਼ਨ ਲਾਉਂਦੀ ਹਾਂ, ਕਦੇ ਕਦਾਂਈ ਮੈਂ ਗਲਤੀ ਨਾਲ ਕੁਝ ਆਪਣੀ ਉਂਗਲ ਨਾਲ ਛੂੰਹਦੀ ਹਾਂ, ਅਤੇ ਚੀਜ਼ਾਂ ਸਾਹਮੁਣੇ ਆ ਜਾਂਦੀਆਂ ਹਨ, ਅਤੇ ਬਹੁਤ ਸਾਰੀਆਂ ਚੀਜ਼ਾਂ ਬਾਹਰ ਆਉਦੀਆਂ।ਅਤੇ ਮੈਨੂੰ ਬਸ ਕੁਝ ਦਿਨ ਪਹਿਲਾਂ ਸਿਰਫ ਗਲਤੀ ਨਾਲ ਉਹਦੇ ਬਾਰੇ ਅਤੇ ਉਸ ਦੇ ਨਾਮ "ਰੂਮਾ" ਬਾਰੇ ਪਤਾ ਲਗਾ, ਕਿਉਂਕਿ ਮੈਂ ਇੰਟਰਨੈਟ ਉਤੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਮੇਰੇ ਕੋਲ ਇਕ ਮੌਕਾ ਨਹੀਂ ਸੀ; ਮੈਂ ਅੰਦਰੋਂ ਬਹੁਤ ਜਿਆਦਾ ਵਿਆਸਤ ਸੀ ਸਮੁਚੇ ਬ੍ਰਹਿਮੰਡ ਦੀ ਦੇਖ ਭਾਲ ਕਰਦੀ ਹੋਈ ਅਤੇ ਬਹੁਤ ਅਭਿਆਸ ਕਰਦੀ, ਬਾਹਰ ਸੁਪਰੀਮ ਮਾਸਟਰ ਟੀਵੀ ਦੀ ਦੇਖ ਭਾਲ ਕਰਦੀ ਹੋਈ, ਅਤੇ ਆਪਣੇ ਕਾਰੋਬਾਰ ਦੀ ਦੇਖ ਭਾਲ ਅਤੇ ਚਿਠੀ-ਪਤਰ - ਸਭ ਕਿਸਮ ਦੀਆਂ ਚੀਜ਼ਾਂ। ਮੇਰੇ ਕੋਲ ਕੋਈ ਸਮਾਂ ਨਹੀਂ ਸੀ।ਅਤੇ ਨਾਲੇ ਮੇਰੇ ਮਨ ਵਿਚ ਵੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਕੋਈ ਵਿਆਕਤੀ ਮੇਰਾ ਕੰਮ ਚੋਰੀ ਕਰੇਗਾ ਅਤੇ ਇਹਦਾ ਆਪਣੇ ਲਈ ਦਾਅਵਾ ਕਰੇਗਾ। ਅਤੇ ਕਹਿੰਦੇ ਹੋਏ ਕਿ "ਉਤਰਾਧਿਕਾਰੀ" ਦੇ ਸਿਰਲੇਖ ਨਾਲ ਮੈਂ ਉਸ ਨੂੰ ਸਨਮਾਨਿਤ ਕੀਤਾ ਹੈ - ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦੀ ਸੀ। ਮੈਂ ਇਥੇ ਅਤੇ ਉਥੇ ਸੁਣਿਆ ਸੀ, ਥੋੜਾ ਜਿਹਾ, ਬਹੁਤ ਸਾਫ ਸਪਸ਼ਟ ਤੌਰ ਤੇ ਨਹੀਂ। ਮੈਂ ਇਸ ਨੂੰ ਨਜ਼ਰਅੰਦਾਜ਼ ਕਰ ਦਿਤਾ। ਸਿਰਫ ਹਾਲ ਹੀ ਵਿਚ, ਮੈਂ ਕਦੇ ਉਸ ਦਾ ਨਾਮ ਪਹਿਲਾਂ ਨਹੀਂ ਜਾਣਦੀ ਸੀ ਅਤੇ "ਉਤਰਾਧਿਕਾਰੀ" ਚੀਜ਼ ਬਿਲਕੁਲ ਵੀ!! ਕੁਝ ਮੌਕੇ ਤੇ ਕੁਝ ਮੇਰੇ ਅਸਲੀ ਪੈਰੋਕਾਰਾਂ ਨੇ ਮੈਨੂੰ ਦਸਿਆ ਸੀ, ਪਰ ਮੈਂ ਇਸਨੂੰ ਨਹੀਂ ਗੌਲਿਆ ਸੀ, ਮੈਂ ਕਿਹਾ, "ਓਹ, ਕੋਈ ਗਲ ਨਹੀਂ। ਮਨੁਖ ਬਸ ਇਸ ਤਰਾਂ ਹਨ। ਉਹ ਬਸ ਸ਼ੁਹਰਤ ਅਤੇ ਧਨ-ਦੌਲਤ ਚਾਹੁੰਦੇ ਹਨ, ਅਤੇ ਉਹ ਨਹੀਂ ਜਾਣਦੇ ਕਿ ਝੂਠ ਬੋਲਣ ਲਈ ਨਰਕ ਉਨਾਂ ਲਈ ਉਡੀਕ ਰਿਹਾ ਹੈ - ਪੂਰੇ ਬ੍ਰਹਿਮੰਡੀ ਕਾਨੂੰਨ ਵਿਚ ਸਭ ਤੋਂ ਵਡਾ ਝੂਠ।"Photo Caption: ਆਪਣੇ ਗੁਆਂਢੀ ਨਾਲ ਪਿਆਰ ਕਰੋ, ਇਕ ਦੂਜੇ ਦੀ ਕਦਰ ਵਧਾਉ!