(f): ਮੇਰਾ ਪੂਰਾ ਪ੍ਰੀਵਾਰ ਤੁਹਾਡਾ ਅਨੁਸਰਨ ਕਰਦਾ ਹੈ। ਜਿਥੋਂ ਤਕ ਮੈਂ ਆਪਣੇ ਪ੍ਰੀਵਾਰ ਦੇ ਮੈਂਬਰਾਂ ਤੋਂ ਜਾਣਦੀ ਹਾਂ ਜੋ ਉਨਾਂ ਨੇ ਸਾਂਝਾ ਕੀਤਾ ਹੈ, ਇਹ ਸਾਰਾ ਸਮਾਂ ਤੁਸੀਂ ਕਦੇ ਪੈਸੇ ਬਾਰੇ ਅਤੇ ਦੁਨਿਆਵੀ ਚੀਜ਼ਾਂ ਬਾਰੇ ਪਰਵਾਹ ਨਹੀਂ ਕੀਤੀ। ਹਰ ਵਾਰ ਅਭਿਆਸੀ ਮੈਡੀਟੇਸ਼ਨ ਸੈਂਟਰ ਨੂੰ ਆਉਂਦੇ ਹਨ, ਜੇਕਰ ਤੁਹਾਡਾ ਸਮਰਥਨ ਕਰਨ ਲਈ ਕੋਈ ਪੈਸੇ ਦੀ ਪੇਸ਼ਕਸ਼ ਕਰਦਾ ਹੈ, ਤੁਸੀਂ ਇਹ ਨਹੀਂ ਸਵੀਕਾਰ ਕਰੋਂਗੇ। ਤੁਹਾਡੀਆਂ ਨਜ਼ਰਾਂ ਵਿਚ, ਪੈਸਾ ਜਿਵੇਂ ਇਕ ਕਾਗਜ਼ ਦਾ ਟੁਕੜਾ ਹੈ; ਭਾਵੇਂ ਕਦੇ ਕਦਾਂਈ ਜਦੋਂ ਉਥੇ ਇਥੋਂ ਤਕ ਤੁਹਾਡੀ ਜੇਬ ਵਿਚ ਇਕ ਪੈਸਾ ਵੀ ਨਹੀਂ ਸੀ, ਤੁਸੀਂ ਅਜ਼ੇ ਵੀ ਚੁਪ ਚਾਪ ਸੰਤੁਸ਼ਟ ਸੀ। ਤੁਸੀਂ ਉਨਾਂ ਨੂੰ ਤੁਹਾਡੇ ਪ੍ਰਬੰਧਕਾਂ ਨੂੰ ਪੈਸੇ ਦੇਣ ਲਈ ਕਿਹਾ ਜਾਂ ਤੁਹਾਡੇ ਭਿਕਸ਼ੂਆਂ ਨੂੰ ਰਖਣ ਲਈ ਅਤੇ ਬੋਧੀ ਕੰਮ ਲਈ ਇਹਦੀ ਵਰਤੋਂ ਕਰਨ ਲਈ। ਕੁਝ ਸਮੇਂ ਤੋਂ ਬਾਅਦ, ਤੁਹਾਡੇ ਵਿਦਿਆਰਥੀ ਲਾਲਚੀ ਬਣ ਗਏ; ਉਨਾਂ ਨੇ ਸਭ ਚੀਜ਼ ਲਈ। ਮੈਂ ਪੁਛਣਾ ਚਾਹੁੰਦੀ ਹਾਂ ਜੇਕਰ ਤੁਸੀਂ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਜਾਣਦੇ ਸੀ ਕਿ ਇਹ ਵਾਪਰਨਗੀਆਂ। ਕੀ ਤੁਸੀਂ ਜਾਣਦੇ ਨਹੀਂ ਸੀ? ਜੇਕਰ ਤੁਸੀਂ ਜਾਣਦੇ ਸੀ, ਫਿਰ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਸਦੀਵੀ ਪਾਪੀ ਕਿਉਂ ਬਣਨ ਦਿੰਦੇ ਹੋ, ਉਨਾਂ ਦੇ ਲਾਲਚ ਨੂੰ ਉਕਸਾਉਂਦੇ ਹੋਏ, ਦੁਨਿਆਵੀ ਚੀਜ਼ਾਂ ਦਾ ਅਨੰਦ ਮਾਨਣ ਲਈ, ਸ਼ਰਧਾਲੂਆਂ ਦੇ ਸਖਤ-ਕਮਾਏ ਪੈਸੇ ਉਤੇ ਜਿਉਣ ਲਈ? ਉਹ ਤੁਹਾਡੇ ਕੋਲ ਸ਼ਰਧਾ ਨਾਲ ਆਏ ਅਤੇ ਤੁਹਾਡੇ ਲਈ ਪਿਆਰ ਨਾਲ ਆਏ ਸੀ, ਸੋ ਉਨਾਂ ਨੇ ਤੁਹਾਨੂੰ ਪੈਸੇ ਅਤੇ ਦੁਨਿਆਵੀ ਚੀਜ਼ਾਂ ਪੇਸ਼ਕਸ਼ ਕਰਨ ਲਈ ਸੰਕੋਚ ਨਹੀਂ ਕੀਤਾ । ਪਰ ਅੰਤ ਵਿਚ, ਉਹਨਾਂ ਦਾ ਤੁਹਾਡੇ ਵਿਦਿਆਰਥੀਆਂ ਦੁਆਰਾ ਸ਼ੋਸ਼ਣ ਕੀਤਾ ਗਿਆ, ਜੋ ਹੇਰਾਫੇਰੀ ਕਰਨ ਵਾਲੇ, ਲਾਲਚੀ, ਅਤੇ ਸਵਾਰਥੀ ਹਨ। ਕੀ ਇਹ ਹੋ ਸਕਦਾ ਹੈ ਕਿ ਇਹ ਚੀਜ਼ਾਂ ਵਾਪਰੀਆਂ ਕਿਉਂਕਿ ਤੁਸੀਂ ਆਪਣੇ ਭਿਕਸ਼ੂਆਂ ਨਾਲ ਸਖਤ ਨਹੀਂ ਸੀ, ਉਨਾਂ ਨੂੰ ਦੁਨੀਆਵੀ ਚੀਜ਼ਾਂ ਦੁਆਰਾ ਲੁਭਾਉਣ ਦੀ ਇਜਾਜ਼ਤ ਦਿੰਦੇ ਹੋ ਅਤੇ ਫਿਰ ਉਹ ਠੋਕਰ ਖਾਂਦੇ ਅਤੇ ਡਿਗਦੇ ਹਨ। ਜੇਕਰ ਮੇਰੀ ਚਿਠੀ ਕਿਸੇ ਵੀ ਤਰਾਂ ਅਪਮਾਨਜਨਕ ਹੈ, ਕ੍ਰਿਪਾ ਕਰਕੇ ਮੈਨੂੰ ਮਾਫ ਕਰਨਾ। ਪਰ ਕ੍ਰਿਪਾ ਕਰਕੇ ਸਪਸ਼ਟ ਰੂਪ ਵਿਚ ਵਿਆਖਿਆ ਕਰੋ ਤਾਂਕਿ ਅਸੀਂ ਇਸ ਮੁਦੇ ਬਾਰੇ ਹੋਰ ਸਮਝ ਸਕੀਏ। ਤੁਹਾਡਾ ਧੰਨਵਾਦ।(m): (...) ਅਸੀਂ ਇਸ ਸੰਸਾਰ ਤੋਂ ਦੂਰ ਕਿਥੇ ਦੌੜ ਸਕਦੇ ਹਾਂ, ਸਮਝੇ? ਅਸੀਂ ਇਸ ਸੰਸਾਰ ਵਿਚ ਖਾਲੀ ਹਥ ਆਉਂਦੇ ਹਾਂ। ਜਦੋਂ ਅਸੀਂ ਚਲੇ ਜਾਂਦੇ ਹਾਂ, ਅਸੀਂ ਵੀ ਖਾਲੀ ਹਥ ਹੋਵਾਂਗੇ। ਇਹ ਸਿਰਫ ਪਦਾਰਥਕ ਚੀਜ਼ਾਂ ਹਨ, ਮੈਨੂੰ ਇਸ ਬਾਰੇ ਕਿਉਂ ਚਿੰਤਾ ਕਰਨੀ ਚਾਹੀਦੀ ਹੈ? ਹਰ ਕਿਸੇ ਨੂੰ ਲਾਲਚ ਹੈ। (...) ਕਿਸੇ ਵੀ ਵਿਆਕਤੀ ਬਾਰੇ ਚਿੰਤਾ ਨਾ ਕਰੋ, ਜੋ ਵੀ ਕਿਸੇ ਵਿਆਕਤੀ ਦੇ ਜੀਵਨ ਨਾਲ ਵਾਪਰਦਾ ਹੈ, ਸਮਝਦੇ ਹੋ? ਅਸੀਂ ਇਹਨਾਂ ਤਿੰਨ ਸੰਸਾਰਾਂ ਤੋਂ ਕਿਥੇ ਭਜ ਸਕਦੇ ਹਾਂ? ਅਸੀਂ ਆਪਣੀ ਜ਼ਮੀਰ ਤੋਂ ਕਿਥੇ ਭਜ਼ ਸਕਦੇ ਹਾਂ? ਬਸ ਇਸ ਨੂੰ ਰਹਿਣ ਦਿਓ, ਠੀਕ ਹੈ? ਤੁਹਾਡੀ ਚਿੰਤਾ ਲਈ ਤੁਹਾਡਾ ਧੰਨਵਾਦ। ਉਥੇ ਤੁਹਾਨੂੰ ਸਮਝਾਉਣ ਲਈ ਕੁਝ ਨਹੀਂ ਹੈ। ਮੇਰੇ ਲਈ, ਕੁਝ ਵੀ ਨਹੀਂ ਹੈ। (...)
ਅਤੇ ਕੁਝ ਲੋਕਾਂ ਨੇ ਮੈਂਨੂੰ ਪੁਛਿਆ ਮੈਂ ਇਹ ਕਿਉਂ ਕੀਤਾ ਸੀ। ਮੈਂ ਕਿਹਾ, "ਮੈਂ ਕੋਈ ਚੀਜ਼ ਕਦੇ ਨਹੀਂ ਕੀਤੀ। ਮੈਂ ਕਦੇ ਨਹੀਂ ਐਲਾਨ ਕੀਤਾ ਸੀ ਕਿ ਮੇਰੇ ਕੋਲ ਇਕ ਉਤਰਾਧਿਕਾਰੀ ਹੈ। ਮੈਂ ਕਦੇ ਨਹੀਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਨੌਕਰੀ ਛਡ ਦਿਤੀ ।" ਇਹ ਇਕ ਨੌਕਰੀ, ਕੰਮ ਨਹੀਂ ਹੈ ਜਿਸ ਤੋਂ ਤੁਸੀਂ ਰਿਟਾਇਰ ਹੋ ਸਕਦੇ ਹੋ। ਕਾਸ਼ ਮੈਂ ਕਰ ਸਕਦੀ ਹੋਵਾਂ। ਕਾਸ਼ ਮੈਂ ਰਿਟਾਇਰ ਹੋ ਸਕਾਂ। ਫਿਰ ਮੈਨੂੰ ਆਪਣੇ ਕੰਮ ਦੇ ਸਾਹਮੁਣੇ ਖਾਣਾ ਨਹੀਂ ਪਵੇਗਾ; ਮੈਨੂੰ ਘਰ ਦੇ ਅੰਦਰ ਦੌੜਨਾ ਨਹੀਂ ਪਵੇਗਾ ਕਿਉਂਕਿ ਮੇਰਾ ਸਮਾਂ ਇੰਨਾ ਛੋਟਾ ਹੈ ਕਿ ਮੈਨੂੰ ਬਹੁਤਾ ਸਾਰਾ ਸਮਾਂ ਬਚਾਉਣਾ ਪੈਂਦਾ ਹੈ - ਮੈਂ ਸਮਾਨ ਸਮੇਂ ਦੋ ਕੁ ਕੰਮ ਕਰਦੀ ਹਾਂ।ਮੇਰੇ ਕੋਲ ਸਮਾਂ ਨਹੀਂ ਹੈ। ਇਥੋਂ ਤਕ ਕਦੇ ਕਦਾਂਈ, ਮੈਨੂੰ ਵਾਧੂ ਭੁਖ ਲਗਦੀ ਹੈ ਇਕ ਛੋਟੇ ਜਿਹੇ ਦੁਪਹਿਰ ਦੇ ਖਾਣੇ ਤੋਂ ਬਾਅਦ, ਅਤੇ ਮੇਰੇ ਕੋਲ ਖਾਣ ਲਈ ਸਮਾਂ ਨਹੀਂ ਹੈ ਜੇਕਰ ਮੈਂ ਚਾਹਾਂ ਵੀ। ਕਿਉਂਕਿ ਉਥੇ ਅੰਦਰਲਾ ਕੰਮ ਮੇਰੇ ਲਈਂ ਕਰਨ ਵਾਲਾ ਹੈ। ਉਥੇ ਮੈਡੀਟੇਸ਼ਨ ਹੈ। ਉਥੇ ਸੰਸਾਰ ਵਿਚ ਹਰ ਜਗਾ ਲੋਕ ਮਦਦ ਦੀ ਮੰਗ ਕਰ ਰਹੇ ਹਨ, ਨਰਕ ਦੇ ਵਿਚ, ਜਾਂ ਬ੍ਰਹਿਮੰਡ ਵਿਚ ਹੋਰਨਾਂ ਗ੍ਰਹਿਆਂ ਉਤੇ ਬਾਰੇ ਗਲ ਕਰਨੀ ਤਾਂ ਪਾਸੇ ਰਹੀ। ਮੈਂ ਇਕ ਕਾਫੀ ਵਿਆਸਤ ਔਰਤ ਹਾਂ। ਭਾਵੇਂ ਜੇਕਰ ਮੈਂ ਬਸ ਤੁਹਾਨੂੰ ਇਹ ਦਸ ਰਹੀ ਹਾਂ, ਤਾਂਕਿ ਤੁਸੀ ਜਾਣ ਲਵੋਂ ਮੈਂ ਇਕ ਕਾਫੀ ਵਿਆਸਤ ਔਰਤ ਹਾਂ। ਮੈਂ ਖਾਂਦੀ ਹਾਂ ਜਦੋਂ ਮੈਂ ਕੰਮ ਕਰਦੀ ਹੁੰਦੀ ਹਾਂ। ਮੇਰੇ ਕੋਲ ਜਿਵੇਂ ਇਕ ਗਿਲਾ ਤੌਲੀਆ ਹੈ ਆਪਣੇ ਲਾਗੇ, ਸੋ ਜਦੋਂ ਮੈਂ ਖਾ ਰਹੀ ਹੋਵਾਂ, ਜੇਕਰ ਮੈਂ ਕੁਝ ਚੀਜ਼ ਲਿਖਣੀ ਚਾਹਾਂ, ਕੁਝ ਚੀਜ਼ ਠੀਕ ਕਰਨੀ, ਆਪਣੇ ਕੰਪਿਊਟਰ ਉਤੇ ਕੁਝ ਚੀਜ਼ ਦਾ ਸੰਪਾਦਿਤ ਕਰਨਾ, ਮੈਨੂੰ ਆਪਣਾ ਹਥ ਪੂੰਝਣਾ ਪਵੇਗਾ, ਅਤੇ ਫਿਰ ਮੈਂ ਮਾਊਸ ਨੂੰ ਛੂਹਦੀ ਹਾਂ ਅਤੇ ਕੀਬੋਰਡ ਨੂੰ ਛੂਹਦੀ ਹਾਂ।ਅਤੇ ਜੋ ਵੀ ਮੈਂ ਕਰਦੀ ਹਾਂ, ਮੈਨੂੰ ਤਕਰੀਬਨ ਜਿਵੇਂ ਦੌੜਨਾ ਪੈਂਦਾ। ਪਰ ਇਹ ਚੰਗਾ ਹੈ। ਮੈਂ ਆਪਣੇ ਆਪ ਨੂੰ ਦਿਲਾਸਾ ਦਿੰਦੀ ਹਾਂ ਕਿ ਇਹ ਜਿਵੇਂ ਕਿਸੇ ਕਿਸਮ ਦੀ ਕਸਰਤ ਹੈ ਕਮਰੇ ਦੇ ਵਿਚੇ ਛੋਟੀ ਜਿਹੀ ਖੁਲੀ ਖਿੜਕੀ ਨਾਲ। ਕੁਝ ਖਿੜਕੀਆਂ ਚੌੜੀਆਂ ਨਹੀਂ ਖੁਲ ਸਕਦੀਆਂ, ਸੋ ਬਸ ਜੋ ਵੀ ਮੇਰੇ ਕੋਲ ਹੈ, ਉਹੀ ਹੈ ਜੋ ਮੇਰੇ ਕੋਲ ਹੈ। ਉਥੇ ਬਹੁਤ ਘਟ ਥਾਂ ਹੈ ਵਿਚ ਇਥੇ ਸਭ ਚੀਜ਼ ਲਈ। ਅਤੇ ਜੇਕਰ ਤੁਸੀਂ ਮੇਰੇ ਕਮਰੇ ਵਿਚ ਅੰਦਰ ਚਲੇ ਜਾਂਦੇ ਹੋ, ਤੁਹਾਨੂੰ ਜਿਗਜੈਗ ਕਰਨਾ ਪਵੇਗਾ ਕਿਉਂਕਿ ਇਹ ਨਹੀਂ ਹੈ ਜਿਵੇਂ ਇਕ ਵਡਾ ਅਤੇ ਖੂਬਸੂਰਤ ਸਜਾਇਆ ਹੋਇਆ ਕਮਰਾ ਜਾਂ ਕੁਝ ਅਜਿਹਾ।Photo Caption: ਆਹ, ਸਾਰੀਆਂ ਪਿਆਰੀਆਂ ਰੂਹਾਂ ਦਾ ਸਵਾਗਤ ਕਰਨ ਲਈ ਵਧੀਆ ਹੈ!ਸੰਸਾਰ ਨੂੰ ਝੂਠੇ ਗੁਰੂ ਦਾ ਨਾਮ ਪਤਾ ਹੋਣਾ ਚਾਹੀਦਾ ਹੈ, ਪੰਜ ਹਿਸਿਆਂ ਦਾ ਤੀਸਰਾ ਭਾਗ
2024-08-04
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹਨਾਂ ਦਹਾਕਿਆਂ ਦੌਰਾਨ, ਲੋਕਾਂ ਨੇ ਮੇਰੇ ਬਾਰੇ ਬਹੁਤ ਸਾਰੀਆਂ ਗਲਾਂ ਕਹੀਆਂ ਹਨ, ਮੇਰੇ ਬਾਰੇ; ਮੈਨੂੰ ਕਦੇ ਨਹੀਂ ਪਤਾ ਸੀ ਉਹ ਕਾਹਦੇ ਬਾਰੇ ਗਲ ਕਰ ਰਹੇ ਸਨ। ਮੇਰੇ ਕੋਲ ਕਾਫੀ ਸਮਾਂ ਨਹੀਂ ਹੈ ਹਰ ਘਰ ਵਿਚ ਜਾਣ ਲਈ ਅਤੇ ਕਹਿਣਾ, "ਕ੍ਰਿਪਾ ਕਰਕੇ, ਇਹ ਸਚ ਨਹੀਂ ਹੈ, ਉਹ ਸਚ ਨਹੀਂ ਹੈ," ਕਿਉਂਕਿ ਮੈਂ ਸਚਮੁਚ ਵੀ ਬਹੁਤ ਪ੍ਰਵਾਹ ਨਹੀਂ ਕਰ ਸਕਦੀ। ਮੈਂ ਇਹ ਸਭ ਪ੍ਰਮਾਤਮਾ ਦੇ ਹਥਾਂ ਵਿਚ ਛਡਦੀ ਹਾਂ। ਅਤੇ ਲੋਕ, ਜਿਨਾਂ ਨੇ ਮੇਰੇ ਨਾਲ ਗਲਤ ਕੀਤਾ, ਸਵਰਗ ਦੀ ਅਦਾਲਤ ਉਨਾਂ ਦੀ ਦੇਖ ਭਾਲ ਕਰੇਗਾ। ਮੈਂ ਉਨਾਂ ਵਿਚੋਂ ਕਈਆਂ ਨੂੰ ਉਥੇ (ਨਰਕ ਵਿਚ) ਬੁਰੀ ਹਾਲਤ ਵਿਚ ਦੇਖਿਆ ਸੀ, ਅਤੇ ਮੈਂ ਉਨਾਂ ਨੂੰ ਛੂਹਣ ਲਈ ਆਪਣਾ ਹਥ ਬਾਹਰ ਰਖਣਾ ਚਾਹੁੰਦੀ ਸੀ, ਪਰ ਕਰਮ ਬਲ ਨੇ ਉਨਾਂ ਨੂੰ ਬਸ ਹੋਰ ਦਿਸ਼ਾ ਵਿਚ ਉਡਾ ਦਿਤਾ। ਮੈਂ ਉਨਾਂ ਦਾ ਹਮੇਸ਼ਾਂ ਲਈ ਪਿਛਾ ਨਹੀਂ ਕਰ ਸਕਦੀ। ਇਸ ਲਈ ਜੀਵਾਂ ਵਿਚੋਂ ਹਰ ਇਕ, ਮਨੁਖਾਂ ਦੇ, ਉਨਾਂ ਨੂੰ ਆਪਣੇ ਆਪ ਦਾ ਖਿਆਲ ਰਖਣਾ ਜ਼ਰੂਰੀ ਹੈ, ਆਪਣੇ ਆਵਦੇ ਨੈਤਿਕ ਮਿਆਰ ਦਾ ਪੋਸ਼ਣ ਅਤੇ ਸੁਰਖਿਆ ਕਰਨੀ ਜ਼ਰੂਰੀ ਹੈ। ਮੈਂ ਸਿਰਫ ਉਨਾਂ ਨੂੰ ਯਾਦ ਦਿਲਾ ਸਕਦੀ ਹਾਂ, ਪਰ ਮੈਂ ਇਹ ਉਨਾਂ ਲਈ ਨਹੀਂ ਕਰ ਸਕਦੀ।ਇਹ ਵਿਆਕਤੀ (ਟ੍ਰਾਨ ਤਾਮ) ਨੂੰ ਮੇਰਾ ਨਾਮ ਜਾਂ ਮੇਰੀ ਸ਼ੈਲੀ ਦੀ ਵਰਤੋਂ ਕਰਨ ਦੀ ਮਨਾਹੀ ਹੈ - ਕਿਸੇ ਵੀ ਤਰੀਕੇ ਨਾਲ ਕੁਝ ਵੀ! ਇਥੋਂ ਤਕ ਕਿ ਇਸ ਵਲ ਇਸ਼ਾਰਾ ਕਰਨਾ, ਜਿਵੇਂ, "ਮਾਂ ਸਾਗਰ" ਜਾਂ ਜੋ ਵੀ ਇਸ ਤਰਾਂ। ਮੇਰਾ ਨਾਂ ਚਿੰਗ ਹਾਏ ਹੈ, ਭਾਵ "ਪਵਿਤਰ ਸਾਗਰ।" ਆਲੇ ਦੁਆਲੇ ਇਸ਼ਾਰਾ ਕਰਨ ਦੀ ਕੋਸ਼ਿਸ਼ ਨਾ ਕਰੋ ਬਸ ਮੇਰੀ ਆਸ਼ੀਰਵਾਦ ਪ੍ਰਾਪਤ ਕਰਨ ਲਈ। ਉਥੇ ਕੋਈ ਅਜਿਹੀ ਆਸ਼ੀਰਵਾਦ ਨਹੀ ਹੈ ਉਸ ਦਾਨਵ ਵਿਚ ਜਾਣ ਲਈ ਜੋ ਬਸ ਲੋਕਾਂ ਦਾ ਸਹੀ ਮਾਰਗ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਕ ਦਾਨਵ ਦੇ ਖੇਤਰ ਵਿਚ ਖਿਚ ਰਿਹਾ ਹੈ ਤਾਂਕਿ ਉਨਾਂ ਦੀ ਗੁਲਾਮਾਂ ਵਜੋਂ ਵਰਤੋਂ ਕੀਤੀ ਜਾਵੇ। ਅਤੇ ਉਹ ਇਥੋਂ ਤਕ ਉਨਾਂ ਦੇ ਨਾਲ ਚੰਗਾ ਵਿਵਹਾਰ ਵੀ ਨਹੀਂ ਕਰੇਗਾ, ਉਨਾਂ ਨੂੰ ਕੋਈ ਵੀ ਛੋਟੀ ਜਿਹੀ ਚੀਜ਼ ਲਈ ਸਜ਼ਾ ਦੇਵੇਗਾ ਜੋ ਉਹ ਚੰਗੀ ਤਰਾਂ ਨਹੀਂ ਕਰ ਸਕਦੇ। ਸੋ, ਇਹ ਭਿਆਨਕ ਹੈ। ਇਸੇ ਕਰਕੇ ਪ੍ਰਮਾਤਮਾ ਨੇ ਮੈਨੂੰ ਕਿਹਾ, "ਸੰਸਾਰ ਦੇ ਲੋਕਾਂ ਨੂੰ ਜਾਣਨਾ ਜ਼ਰੂਰੀ ਹੈ" - ਉਨਾਂ ਦੇ ਸਹੀ ਸ਼ਬਦ ਹਨ। ਜੇਕਰ ਮੈਂ ਤੁਹਾਨੂੰ ਇਥੇ ਇਸ ਬਾਰੇ ਝੂਠ ਬੋਲਦੀ ਹਾਂ, ਪ੍ਰਮਾਤਮਾ ਮੈਨੂੰ ਨਰਕ ਵਿਚ ਸਦਾ ਲਈ ਸਜ਼ਾ ਦੇਵੇਗਾ, ਮੈਂ ਤੁਹਾਨੂੰ ਦਸਦੀ ਹਾਂ। ਮੈਂ ਹਿੰਮਤ ਨਹੀਂ ਕਰਦੀ ਕਿਉਂਕਿ ਮੈਂ ਅੰਦਰੂਨੀ ਸੰਸਾਰ ਨੂੰ ਜਾਣਦੀ ਹਾਂ। ਮੈਂ ਬ੍ਰਹਿਮੰਡੀ ਸੰਸਾਰ ਨੂੰ ਜਾਣਦੀ ਹਾਂ। ਮੈਂ ਕੁਝ ਕਰਨ ਦੀ ਹਿੰਮਤ ਨਹੀਂ ਕਰਦੀ ਜੋ ਪ੍ਰਮਾਤਮਾ ਇਜਾਜ਼ਤ, ਆਗਿਆ ਨਹੀਂ ਦਿੰਦਾ। ਜਾਂ ਮੇਰਾ ਸਭ ਤੋਂ ਉਚਾ ਆਪਾ, ਸਤਿਗੁਰੂ ਨੂੰ, ਕੁਝ ਵੀ ਕਰਨ ਲਈ ਮੈਨੂੰ ਆਗਿਆ ਦੇਣੀ ਪਵੇਗੀ।ਭਾਵੇਂ ਪ੍ਰਮਾਤਮਾ ਨੇ ਮੈਨੂੰ ਪਹਿਲੇ ਹੀ ਕਿਹਾ ਸੀ ਤੁਹਾਨੂੰ ਦਸਣ ਲਈ, ਮੈਂ ਬਾਰ ਬਾਰ ਪੁਛਿਆ। ਫਿਰ ਅੰਤ ਵਿਚ, ਉਨਾਂ ਨੇ ਕਿਹਾ, "ਸੰਸਾਰ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ।" ਸੋ, ਮੈਂ ਇਥੇ ਹਾਂ, ਮਧਮ ਰੋਸ਼ਨੀ ਵਿਚ ਬੈਠੀ ਹਾਂ, ਅਤੇ ਤੁਹਾਨੂੰ ਆਪਣੇ ਪੂਰੇ ਦਿਲ ਨਾਲ ਦਸਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂਨੂੰ ਬਹੁਤ ਅਫਸੋਸ ਹੈ ਕਿਸੇ ਵੀ ਤਰੀਕੇ ਨਾਲ ਉਨਾਂ ਨੇ ਤੁਹਾਡਾ ਦੁਰਵਿਵਹਾਰ ਕਰਦੇ ਹਨ, ਜਾਂ ਉਹ ਤੁਹਾਡੀ ਐਨਰਜ਼ੀ ਲੈਂਦੇ ਹਨ, ਕੋਈ ਵੀ ਚੀਜ਼ ਗਲਤ ਤੁਹਾਡੇ ਨਾਲ ਕਰਦੇ ਹਨ, ਜੇਕਰ ਉਹਨਾਂ ਨੇ ਇਥੋਂ ਤਕ ਰਾਤ ਦੇ ਹਨੇਰੇ ਵਿਚ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ। ਮੈਨੂੰ ਅਫਸੋਸ ਹੈ। ਮੈਂ ਤੁਹਾਨੂੰ ਉਹ ਸਭ ਦਸਿਆ ਹੈ, ਪਰ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਤੁਹਾਨੂੰ ਦਿਖਾਉਣ ਲਈ ਸਿਵਾਇ ਉਹ ਜੋ ਉਸ ਨੇ ਪਹਿਨਿਆ ਸੀ, ਉਹ ਜੋ ਉਸਨੇ ਗਲ ਕੀਤੀ ਸੀ, ਅਤੇ ਉਹ ਜੋ ਉਹ ਗਾਉਂਦਾ ਹੈ ਅਤੇ ਉਹ ਸਭ। ਓਹ ਮੇਰੇ ਰਬਾ, ਉਹਨੇ ਸਚਮੁਚ ਬਹੁਤ ਚੰਗਾ ਨਾਟਕ ਕੀਤਾ ਹੈ, ਦਾਨਵ। ਜੇਕਰ ਮੇਰੇ ਕੋਲ ਅਜਿਹਾ ਇਕ ਨਾਟਕੀ ਪੈਰੋਕਾਰ ਹੋਵੇ ਇਸ ਤਰਾਂ ਦਾ, ਮੈਂ ਬਹੁਤ ਸ਼ਰਮਿੰਦਾ ਹੋਵਾਂਗੀ, ਬਹੁਤ ਸ਼ਰਮਿੰਦਾ ਹੋਵਾਂਗੀ, ਉਸ ਦੇ ਬਾਰਟ ਮੇਰਾ "ਉਤਰਾਧਿਕਾਰੀ" ਹੋਣਾ ਤਾਂ ਦੂਰ ਦੀ ਗਲ ਹੈ। ਤੁਸੀਂ ਜਾਣਦੇ ਹੋ ਮੇਰੇ ਕੋਲ (ਚੋਣ ਕਰਨ ਦੀ) ਬਿਹਤਰ ਸੂਝ ਹੈ। ਸੋ ਮੇਰੇ ਖਿਆਲ ਤੁਸੀਂ ਸਮਝਦੇ ਹੋ।ਮੈਂ ਬਸ ਸਿਰਫ ਦੂਜੇ ਲੋਕਾਂ ਲਈ ਚਿੰਤਤ ਹਾਂ, ਜਿਹੜਾ ਵੀ ਇਹਨਾਂ ਦਾਨਵਾਂ ਦਾ ਅਨੁਸਰਨ ਕਰਦਾ ਹੈ ਅਤੇ ਸ਼ਾਇਦ ਕਿਸੇ ਤਰੀਕੇ ਨਾਲ ਨੁਕਸਾਨ ਕੀਤਾ ਜਾ ਸਕਦਾ ਹੈ। ਮੈਂ ਸਾਰਿਆਂ ਦੀ ਸੁਰਖਿਆ ਲਈ ਪ੍ਰਾਰਥਨਾ ਕਰਦੀ ਰਹੀ ਹਾਂ। ਜੇਕਰ ਤੁਸੀਂ ਸਚਮੁਚ ਨਹੀਂ ਸੁਣਦੇ ਅਤੇ ਦਾਨਵ ਦਾ ਅਨੁਸਰਣ ਕਰਦੇ ਹੋ, ਫਿਰ ਮੈਂ ਵੀ ਉਥੇ ਬਹੁਤਾ ਨਹੀਂ ਕਰ ਸਕਦੀ। ਮੈਂ ਸਿਰਫ ਤੁਹਾਡੇ ਲਈ ਪ੍ਰਾਰਥਨਾ ਕਰ ਸਕਦੀ ਹਾਂ। ਕਿਉਂਕਿ ਇਹ ਤੁਹਾਡੀ ਜਿੰਦਗੀ ਹੈ, ਤੁਹਾਡੀ ਆਤਮਾ ਹੈ, ਤੁਹਾਡੀ ਮੁਕਤੀ, ਤੁਹਾਡੀ ਗਿਆਨ ਪ੍ਰਾਪਤੀ।ਸੋ ਜੇਕਰ ਤੁਸੀਂ ਇਕ ਬਿਹਤਰ ਮਿਆਰ ਤਕ ਉਚਾ ਉਠਣਾ ਚਾਹੁੰਦੇ ਹੋ, ਵਧੇਰੇ ਗਿਆਨਵਾਨ ਬਣਨਾ ਚਾਹੁੰਦੇ ਹੋ, ਫਿਰ ਤੁਸੀਂ ਚੋਣ ਕਰ ਸਕਦੇ ਹੋ। ਪਰ ਇਹ ਵਿਆਕਤੀ ਨਹੀਂ, ਟ੍ਰਾਨ ਤਾਮ ਨਹੀਂ। ਉਹ ਇਕ ਦਾਨਵ ਹੈ। ਉਹ ਅਸਲੀ ਨਹੀਂ ਹੈ। ਜਦੋਂ ਕਿ ਉਹ ਪਹਿਲੇ ਹੀ ਅੰਦਰ ਆ ਗਿਆ - ਪਹਿਲੇ ਉਹ ਮੇਰਾ ਭਿਕਸ਼ੂ-ਰੈਸੀਡੇਂਟ ਸੀ ਅਤੇ ਫਿਰ ਉਸ ਨੇ ਮੇਨੂੰ ਝੂਠ ਬੋਲਿਆ। ਉਸ ਨੇ ਕਿਹਾ ਉਹ ਬਹੁਤ ਬਿਮਾਰ ਸੀ - ਉਸ ਦੇ ਕੋਲ ਇਕ ਬਿਮਾਰੀ ਹੈ ਜੋ ਪ੍ਰੀਵਾਰ ਦੀ ਡੀਐਨਏ ਤੋਂ ਵਿਰਾਸਤ ਵਿਚ ਮਿਲੀ ਅਤੇ ਇਲਾਜ਼ ਨਹੀਂ ਕੀਤਾ ਜਾ ਸਕਦਾ। ਸੋ, ਮੈਂ ਉਹਦੇ ਵਿਚ ਵਿਸ਼ਵਾਸ਼ ਕੀਤਾ। ਉਸ ਨੇ ਕਿਹਾ ਉਹ ਹੋਰ ਨਹੀਂ ਰਹਿਣਾ ਚਾਹੁੰਦਾ ਸੀ, ਉਹ ਚਲਾ ਜਾਵੇਗਾ। ਮੈਂ ਕਿਹਾ, "ਠੀਕ ਹੈ ਫਿਰ। ਠੀਕ ਰਹਿਣਾ। ਜੇਕਰ ਉਥੇ ਕੋਈ ਚੀਜ਼ ਦੀ ਤੁਹਾਨੂੰ ਲੋੜ ਪਵੇ, ਮੈਂ ਤੁਹਾਨੂੰ ਇਹ ਦੇਵਾਂਗੀ। ਜੇਕਰ ਤੁਹਾਨੂੰ ਦਵਾਈ ਲਈ ਜਾਂ ਕਿਸੇ ਚੀਜ਼ ਲਈ ਕੁਝ ਪੈਸੇ ਦੀ ਲੋੜ ਹੋਵੇ, ਮੈਨੂੰ ਦਸਣਾ।" ਅਖੀਰਲੀ ਵਾਰ ਮੈਂ ਉਸ ਨੂੰ ਦੇਖਿਆ ਸੀ, ਉਹ ਆਪਣੀ ਪਤਨੀ ਅਤੇ ਇਕ ਪੁਤਰ ਨਾਲ ਸੀ। ਹਮੇਸ਼ਾਂ ਉਸ ਦੀ ਪਤਨੀ ਉਸ ਨੂੰ ਪੁਤਰ ਨੂੰ ਚੁਕਣ ਲਈ ਧਕੇਲਦੀ ਸੀ, ਉਸ ਨੂੰ ਮੇਰੇ ਚਿਹਰੇ ਅਗੇ ਐਨ ਧਕਦੀ ਸੀ। ਉਹ ਹੈ ਜਿਵੇਂ ਮੈਨੂੰ ਉਹ ਯਾਦ ਹੈ। ਮੈਂ ਉਸ ਦਾ ਨਾਂ ਨਹੀਂ ਜਾਣਦੀ ਸੀ ਕਿ ਇਹ ਟ੍ਰਾਨ ਤਾਮ ਵੀ ਸੀ । ਉਨਾਂ ਨੇ ਮੈਨੂੰ ਕਿਹਾ ਉਸ ਦਾ ਨਾਂ "ਥੌਮ" ਹੈ। ਥੌਮ, ਜਿਵੇਂ ਔਲੈਕਸੀਜ਼ (ਵੀਐਤਨਾਮੀਜ਼) ਵਿਚ ਅਨਾਨਾਸ ਸ਼ਬਦ ਵਾਂਗ। ਸੋ ਜਨੈਟਿਕ ਬਿਮਾਰੀ ਜੋ ਉਸ ਦੇ ਕੋਲ ਸੀ, ਸਚਮੁਚ ਇਹਦਾ ਨਾਮ "ਹੋਰਮੋਨਜ਼" ਹੈ, ਅਸੀਂ ਅੰਦਾਜ਼ਾ ਲਾ ਸਕਦੇ ਹਾਂ!ਅਤੇ ਬਹੁਤ ਸਾਰੇ ਸਾਲਾਂ ਲਈ, 20-ਕੁਝ ਸਾਲਾਂ ਤੋਂ, ਮੈਂ ਉਸ ਬਾਰੇ ਕਦੇ ਨਹੀਂ ਸੁਣਿਆ ਸੀ। ਮੈਨੂੰ ਉਹ ਬਿਲਕੁਲ ਵੀ ਯਾਦ ਨਹੀਂ ਸੀ। ਬਸ ਪਿਛੇ ਜਿਹੇ, ਕਿਸੇ ਵਿਆਕਤੀ ਨੇ ਮੈਨੂੰ ਦਸਿਆ ਸੀ। ਅਤੇ ਫਿਰ ਮੈਂ ਇਥੋਂ ਤਕ ਉਸ ਨੂੰ ਇਕ ਖਤ ਲਿਖਿਆ, ਕਿਹਾ, "ਇਹ ਨਾ ਕਰੋ। ਤੁਹਾਡੇ ਕੋਲ ਕਾਫੀ ਸ਼ਕਤੀ ਨਹੀਂ ਹੈ। ਤੁਹਾਨੂੰ ਥਲੇ ਨੂੰ ਖਿਚਿਆ ਜਾਵੇਗਾ, ਅਤੇ ਲੋਕ ਜਿਹੜੇ ਤੁਹਾਡਾ ਅਨੁਸਰਣ ਕਰਦੇ ਹਨ ਉਨਾਂ ਨੂੰ ਵੀ ਹੇਠਾਂ ਨੂੰ ਖਿਚਿਆ ਜਾਵੇਗਾ। ਉਨਾਂ ਨੂੰ ਰਹਿਣ ਦੇਵੋ। ਇਹ ਇਕ ਬਹੁਤ ਹੀ ਮਾੜਾ ਪਾਪ ਹੈ ਜੋ ਤੁਸੀਂ ਕਰ ਰਹੇ ਹੋ।" ਭਾਵੇਂ ਜੇਕਰ ਉਹ ਇਕ ਅਸਲੀ ਮਨੁਖ ਹੋਵੇ, ਇਕ ਦਾਨਵ ਨਹੀਂ - ਅਤੇ ਇਥੋਂ ਤਕ ਜੇਕਰ ਉਹ ਗਲਤ ਹੈ, ਜਾਂ ਕਿਸੇ ਨੇ ਮੇਰੀ ਗਲ ਨੂੰ ਬਦਲ ਦਿਤਾ ਜਾਂ ਮੇਰੇ ਬਿਆਨ ਨੂੰ ਝੂਠਾ ਕੀਤਾ, ਜਾਂ ਕਿਸੇ ਨੇ ਉਸ ਨੂੰ ਕੁਝ ਕਿਹਾ, ਕਿ ਉਹ ਮੇਰਾ ਉਤਰਾਧਿਕਾਰੀ ਹੈ, ਪਰ ਜਦੋਂ ਉਸ ਨੂੰ ਮੇਰੀ ਚਿਠੀ ਮਿਲੀ ਸੀ, ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਇਹ ਸਚ ਨਹੀਂ ਹੈ। ਉਸ ਨੂੰ ਬਦਲ ਜਾਣਾ ਚਾਹੀਦਾ ਸੀ ਨਾਲੇ ਪਹਿਲੇ ਹੀ ਮਾਫੀ ਮੰਗਣੀ ਚਾਹੀਦੀ ਸੀ। ਪਰ ਉਸ ਨੇ ਨਹੀਂ ਕੀਤਾ। ਸੋ, ਇਸ ਦਾ ਭਾਵ ਉਹ ਸਚਮੁਚ ਲੋਕਾਂ ਨੂੰ ਧੋਖਾ ਦੇਣਾ ਚਾਹੁੰਦਾ ਹੈ, ਨਿਰਦੋਸ਼ ਅਤੇ ਕਮਜ਼ੋਰ ਵਫਾਦਾਰਾਂ ਨੂੰ ਭਰਮਾਉਣ ਲਈ ਆਪਣੇ ਨੀਚ ਮਕਸਦ ਲਈ, ਸ਼ੁਹਰਤ ਅਤੇ ਲਾਭ ਲਈ ਮੇਰੀ ਸਥਿਤੀ ਦੀ ਵਰਤੋਂ ਕਰਦੇ ਹੋਏ ਦੂਜਿਆਂ ਨੂੰ ਆਪਣੇ ਸਮੂਹ ਵਿਚ ਲੁਭਾਉਣ ਲਈ; ਇਕ ਭਿਕਸ਼ੂ ਹੋਣ ਦਾ ਬਾਹਰੀ ਦਿਖਾਵਾ ਅਤੇ ਵਧੀਆ ਨਾਟਕੀ ਵੀ ਆਪਣੀ ਸ਼ੈਤਾਨੀ ਆਈਡੀ ਨੂੰ ਢਕਣ ਲਈ!ਇਹ ਨਹੀਂ ਕਿ ਉਸ ਨੂੰ ਚਿਠੀ ਨਹੀਂ ਮਿਲੀ। ਉਸ ਨੂੰ ਚਿਠੀ ਮਿਲੀ ਸੀ, ਅਤੇ ਉਸ ਦੇ ਅਖੌਤੀ ਸਹਾਇਕ ਨੇ ਮੇਰੇ ਸਮੂਹ ਨੂੰ ਜਵਾਬ ਦਿਤਾ ਜਿਸ ਨੇ ਚਿਠੀ ਪਹੁੰਚਾਉਣ ਵਿਚ ਮੇਰੀ ਮਦਦ ਕੀਤੀ ਸੀ। ਉਸ ਨੇ ਕਿਹਾ, "ਉਹ ਸਮਾਨ ਹੀ ਹੈ," ਮੇਰੇ ਵਾਂਗ - ਕੁਝ ਅਜਿਹਾ। "ਉਹ ਸਮਾਨ ਹੀ ਕਰ ਰਿਹਾ ਹੈ।" ਇਹ ਬਾਹਰੋਂ ਸ਼ਾਇਦ ਸਮਾਨ ਲਗਦਾ ਹੋਵੇ ਪਰ ਇਹ ਸਭ ਖਾਲੀ ਹੈ - ਉਸ ਦੇ ਕੋਲ ਲੋਕਾਂ ਨੂੰ ਆਸ਼ੀਰਵਾਦ ਦੇਣ ਦੀ ਸ਼ਕਤੀ ਨਹੀਂ ਹੈ। ਉਸ ਦੇ ਕੋਲ ਇਹ ਸ਼ੈਤਾਨੀ ਕਿਸਮ ਦੀ ਤਾਕਤ ਹੈ ਜੋ ਲੋਕਾਂ ਦੀ ਐਨਰਜ਼ੀ ਨੂੰ ਚੂਸਦੀ ਹੈ, ਉਨਾਂ ਨੂੰ ਭਟਕਾਉਂਦੀ ਅਤੇ ਭਰਮਾਉਂਦੀ ਹੈ ਉਹਦੇ ਵਿਚ ਵਿਸ਼ਵਾਸ਼ ਕਰਨ ਲਈ ਅਤੇ ਉਸਨੂੰ ਪੈਸੇ ਦੇਣ ਲਈ, ਉਸ ਨੂੰ ਆਪਣਾ ਸਰੀਰ ਦੇਣ ਲਈ, ਉਸ ਨੂੰ ਜੋ ਵੀ ਉਹ ਚਾਹੇ ਦੇਣ ਲਈ, ਇਥੋਂ ਤਕ ਹਨੇਰੇ ਵਿਚ ਲੋਕਾਂ ਦੀ ਪਿਠ ਅਤੇ ਨਜ਼ਰ ਦੇ ਪਿਛੇ! ਮੈਂ ਤੁਹਾਨੂੰ ਦਸ ਰਹੀ ਹਾਂ ਜੋ ਮੈਂ ਸਪਸ਼ਟ ਤੌਰ ਤੇ ਸਾਫ ਦੇਖਿਆ ਸੀ। ਮੈਂ ਵੀ ਇਹ ਹੋਰ ਸ਼ਬਦਾਂ ਵਿਚ ਪਾਉਣ ਲਈ ਬਹੁਤ ਸ਼ਰਮਿੰਦਾ ਹੋਵਾਂਗੀ! ਸ਼ਾਇਦ ਇਕ ਦਿਨ, ਇਹ ਸਭ ਕੁਝ ਸਾਹਮੁਣੇ ਆ ਜਾਵੇਗਾ।ਇਕ ਅਸਲੀ ਭਿਕਸ਼ੂ ਨੂੰ ਕੋਈ ਵੀ ਭਿਕਸ਼ਣੀਆਂ ਨੂੰ ਨਹੀਂ ਛੂਹਣਾ ਚਾਹੀਦਾ ਅਤੇ ਆਪਣੇ ਆਵਦੇ ਭਿਕਸ਼ੂਆਂ ਦੁਆਰਾ ਉਸ ਨੂੰ ਪੈਸੇ ਦੇਣ ਲਈ ਆਪਣੇ ਅਨੁਯਾਈਆਂ ਨੂੰ ਮਜ਼ਬੂਰ ਨਹੀਂ ਕਰਨਾ ਚਾਹੀਦਾ। ਅਤੇ ਉਨਾਂ ਨੇ ਇਥੋਂ ਤਕ ਇਹਦੇ ਬਾਰੇ ਖੁਲੇ ਤੌਰ ਤੇ ਉਸ ਦੀਆਂ ਗਲਾਂ ਵਿਚੋਂ ਇਕ ਵਿਚ ਸ਼ਿਕਾਇਤ ਕੀਤੀ ਸੀ। ਮੈਂਨੂੰ ਕੋਈ ਦਿਲਚਸਪੀ ਨਹੀਂ ਸੀ। ਮੈਂ ਬਸ ਗਲਤੀ ਨਾਲ ਆਪਣੀ ਉਂਗਲ ਨਾਲ ਧਕੇਲਿਆ ਅਤੇ ਫਿਰ ਇਹ ਉਥੇ ਚਲਾ ਗਿਆ। ਅਤੇ ਫਿਰ ਮੈਂ ਔਰਤ ਸ਼ਿਕਾਇਤ ਕਰਦੀ ਨੂੰ ਸੁਣਿਆ, "ਜੇਕਰ ਉਹ ਕਹਿੰਦਾ ਹੈ ਪੈਸਾ ਸਿਰਫ ਕਾਗਜ਼ ਹੈ, ਫਿਰ ਉਹ ਆਪਣੇ ਭਿਕਸ਼ੂਆਂ ਨੂੰ ਕਿਉਂ ਇਤਨਾ ਲਾਲਚੀ ਬਣਨ ਦਿੰਦਾ ਹੈ ਅਤੇ ਹਮੇਸ਼ਾਂ ਉਨਾਂ ਤੋਂ ਪੈਸੇ ਮੰਗਦੇ ਹਨ?" ਕੁਝ ਇਸ ਤਰਾਂ। ਮੈਂ ਇਸਨੂੰ ਬੰਦ ਕਰ ਦਿਤਾ, ਉਸ ਦੇ ਇਸ ਵਿਸ਼ੇ ਨੂੰ ਟਾਲਣ ਤੋਂ ਬਾਅਦ, ਬਹਾਨਿਆਂ ਨਾਲ ਜਿਵੇਂ ਕਿ ਇਹ ਕੋਈ ਵਡੀ ਗਲ ਨਹੀਂ ਹੈ!ਮੈਂ ਤੁਹਾਨੂੰ ਇਹ ਸਭ ਦਸ ਰਹੀ ਹਾਂ, ਇਸ ਦੇ ਨੁਕਸਾਨ ਤੋਂ ਜਾਣੂ ਹੋਣਾ ਅਤੇ ਇਹ ਜਿਵੇਂ ਉਹਦੇ ਲਈ ਮੁਫਤ ਮਸ਼ਹੂਰੀ ਹੈ, ਪਰ ਮੈਨੂੰ ਇਹ ਕਰਨਾ ਜ਼ਰੂਰੀ ਹੈ। ਤੁਸੀਂ ਇਹ ਮੇਰੇ ਨਾਲੋਂ ਬਿਹਤਰ ਲਭ ਸਕਦੇ ਹੋ। ਮੈਂ ਨਹੀਂ ਜਾਣਦੀ ਇਹ ਕਿਵੇ ਮੁੜ ਲਭਣਾ ਹੈ। ਮੈਨੂੰ ਇਹ ਸਭ ਹਾਏ ਟੈਕ ਬਾਰੇ ਨਹੀਂ ਪਤਾ। ਜੇਕਰ ਮੈਂ ਇਹ ਗੁਆ ਬੈਠੀ, ਫਿਰ ਮੈਂ ਗੁਆ ਬੈਠੀ। ਮੈਂ ਨਹੀਂ ਜਾਣਦੀ ਕਿਵੇਂ ਇਸ ਨੂੰ ਵਾਪਸ ਲਿਆਉਣਾ ਹੈ, ਪਰ ਮੈਨੂੰ ਯਕੀਨ ਹੈ ਤੁਸੀਂ ਕਰ ਸਕਦੇ ਹੋ - ਯੂਟਿਊਬ ਉਤੇ। ਤੁਹਾਡੇ ਸਾਰਿਆਂ ਕੋਲ ਉਚੀ ਟੈਕ ਯੋਗਤਾ ਹੈ। ਮੇਰੇ ਕੋਲ ਬਿਲਕੁਲ ਨਹੀਂ ਹੈ। ਮੈਂ ਸਿਰਫ ਸੁਪਰੀਮ ਮਾਸਟਰ ਟੈਲੀਵੀਜ਼ਨ ਕਰ ਸਕਦੀ ਹਾਂ, ਜੋ ਪਹਿਲੇ ਹੀ ਪ੍ਰਬੰਧ ਕੀਤਾ ਗਿਆ ਅਤੇ ਮੇਰੇ ਲਈ ਤਿਆਰ ਕੀਤਾ ਗਿਆ ਹੁੰਦਾ। ਕੋਈ ਹੋਰ ਚੀਜ਼, ਮੈਂ ਨਹੀਂ ਜਾਣਦੀ ਕਿਵੇਂ ਕਰਨਾ ਹੈ। ਮੈਂ ਇਥੋਂ ਤਕ ਈਮੇਲਾਂ ਵੀ ਨਹੀਂ ਲਿਖ ਸਕਦੀ। ਮੇਰੇ ਕੋਲ ਇਕ ਈਮੇਲ ਨਹੀਂ ਹੈ; ਮੈਂ ਨਹੀਂ ਜਾਣਦੀ ਕਿਵੇਂ। ਮੈਂ ਇਥੋਂ ਤਕ ਨਹੀਂ ਜਾਣਦੀ ਕਿਵੇਂ "ਲਾਇਨ" (ਸੰਚਾਰ ਐਪ) ਵਰਤੋਂ ਕਰਨਾ ਹੈ। ਇਕ ਵਾਰ ਤਾਏਵਾਨ (ਫਾਰਮੋਸਾ) ਵਿਚ, ਉਨਾਂ ਨੇ ਮੈਨੂੰ ਸਿਖਾਇਆ ਸੀ ਕਿਵੇਂ ਕਰਨਾ। ਅਤੇ ਮੈਂ ਲਾਈਨਡ ਕੀਤਾ ਬਸ ਕੁਝ ਵਾਰ ਟੈਸਟ ਕਰਨ ਲਈ, ਅਤੇ ਫਿਰ ਮੈਂ ਇਹ ਨਹੀਂ ਵਰਤੋਂ ਕੀਤਾ। ਮੈਂ ਆਮ ਤੌਰ ਤੇ ਸਿਧੀ ਗਲ ਕਰਨੀ ਪਸੰਦ ਕਰਦੀ ਹਾਂ, ਸੋ ਵਿਆਕਤੀ ਸਿਧੇ ਤੌਰ ਤੇ ਜਵਾਬ ਦੇ ਸਕੇ ਅਤੇ ਤੁਸੀਂ ਇਕ ਦੂਜੇ ਨੂੰ ਸੁਣ ਸਕੋਂ। ਇਹ ਵਧੇਰੇ ਦੋਸਤਾਨਾ ਹੈ। ਮੈਂ ਨਹੀਂ ਜਾਣਦੀ ਕਿਵੇਂ ਲਾਇਨ ਸਮਗਰੀ ਕਰਨੀ ਹੈ। ਮੈਂ ਇਹ ਨਹੀਂ ਵਰਤੋਂ ਕਰਦੀ, ਸੋ ਮੈਂ ਨਹੀਂ ਜਾਣਦੀ ਕਿਵੇਂ ਕਰਨਾ ਹੈ। ਹੁਣ ਤਕ, ਮੈਂ ਅਜ਼ੇ ਵੀ ਨਹੀਂ ਜਾਣਦੀ ਕਿਵੇ ਲਾਇਨ ਕਰਨਾ ਜਾਂ ਕੋਈ ਚੀਜ਼ ਕਰਨੀ। ਅਤੇ ਹਾਲ ਹੀ ਦੇ ਸਾਲਾਂ ਵਿਚ, ਉਨਾਂ ਕੋਲ ਮੇਰੇ ਲਈ ਇਕ ਨਵਾਂ ਫੋਨ ਹੈ, ਅਤੇ ਮੈਂ ਨਹੀਂ ਜਾਣਦੀ ਇਥੋਂ ਤਕ ਟੈਕਸਟ ਕਿਵੇਂ ਕਰਨਾ ਹੈ। ਪਹਿਲਾਂ, ਮੇਰੇ ਕੋਲ ਦੂਜਾ ਫੋਨ ਸੀ, ਅਤੇ ਮੈਂ ਕਈ ਵਾਰ ਟੈਕਸਟ ਕਰ ਸਕਦੀ ਸੀ, ਪਰ ਹੁਣ ਮੈਂ ਇਥੋਂ ਤਕ ਕਿਵੇਂ ਟੈਕਸਟ ਕਰਨਾ ਵੀ ਨਹੀਂ ਜਾਣਦੀ। ਸੋ, ਤੁਹਾਡੇ ਵਿਚੋਂ ਕੋਈ ਵੀ - ਮੇਰੇ ਅਖੌਤੀ ਲੋਕ, ਜਾਂ ਬਾਹਰਲੇ ਗੈਰ-ਪੈਰੋਕਾਰ - ਇਹ ਆਸਾਨੀ ਨਾਲ ਲਭ ਸਕਦੇ ਹਨ, ਕਿ ਲੋਕ ਸ਼ਿਕਾਇਤ ਕਰਦੇ ਹਨ।