ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • bahasa Melayu
  • فارسی
  • Português
  • Română
  • Bahasa Indonesia
  • ไทย
  • العربية
  • čeština
  • ਪੰਜਾਬੀ
  • русский
  • తెలుగు లిపి
  • हिन्दी
  • polski
  • italiano
  • Wikang Tagalog
  • Українська Мова
  • Others
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਕਰਮਾਂ ਅਨੁਸਾਰ ਖਾਓ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਤੁਰੰਤ ਅਧਿਆਤਮਿਕ ਗ‌ਿਆਨ ਪ੍ਰਾਪਤੀ ਲਈ, ਉਹ ਕੁਝ ਚੀਜ਼ ਹੈ ਜਿਸ ਦੇ ਲਈ ਤੁਹਾਨੂੰ ਇਕ ਬੇਮਿਸਾਲ, ਸ਼ਕਤੀਸ਼ਾਲੀ ਸਤਿਗੁਰੂ ਤੋਂ ਪ੍ਰਾਪਤ ਕਰਨ ਲਈ ਆਪਣੀਆਂ ਹਜ਼ਾਰਾਂ ਹੀ ਸਦੀਆਂ ਦੀਆਂ ਅਸੀਸਾਂ ਉਤੇ ਨਿਰਭਰ ਹੋਣਾ ਪੈਂਦਾ ਹੈ। ਉਸ ਤੋਂ ਬਿਨਾਂ, ਭਾਵੇਂ ਜੇਕਰ ਤੁਸੀਂ ਇਕ ਲੰਮੇਂ, ਲੰਮੇ ਸਮੇਂ ਲਈ ਸੰਨ‌ਿਆਸੀ ਬਣਦੇ ਹੋ ਅਤੇ ਤੁਸੀਂ ਇਥੋਂ ਤਕ ਕੋਈ ਚੀਜ਼ ਨਹੀਂ ਖਾਂਦੇ, ਇਹ ਬਹੁਤਾ ਉਪਯੋਗੀ ਨਹੀਂ ਹੈ। ਬਿਨਾਂਸ਼ਕ, ਇਹ ਸ਼ਾਇਦ ਤੁਹਾਡੇ ਕੁਝ ਕਰਮਾਂ ਨੂੰ ਸਾਫ ਕਰਨ ਦੇ ਯੋਗ ਹੋ ਸਕਦਾ ਹੈ। ਪਰ ਸਿਰਫ ਸਰੀਰਕ ਕਰਮ ਇਕਲੇ ਤੁਹਾਨੂੰ ਮੁਕਤੀ ਤਕ ਨਹੀਂ ਲਿਆ ਸਕਦੇ ਜਾਂ ਤੁਹਾਨੂੰ ਸਜ਼ਾ ਦੇ ਸਕਦੇ ਕਿਉਂਕਿ ਰੂਹਾਨੀ ਸੂਝ-ਬੂਝ ਬਾਹਰੀ ਗਿਆਨ ਤੋਂ ਵਖਰੀ ਹੈ। […]

ਹਾਏ, ਪਿਆਰ‌ੀਆਂ ਆਤਮਾਵਾਂ। ਤੁਹਾਡੇ ਨਾਲ ਫਿਰ ਦੁਬਾਰਾ ਗਲਾਂ ਕਰਨੀਆਂ ਵਧੀਆ ਹੈ ਭਾਵੇਂ ਅਸੀਂ ਹਮੇਸ਼ਾਂ ਅੰਦਰੋਂ ਕਿਵੇਂ ਵੀ ਸੰਪਰਕ ਕਰਦੇ ਹਾਂ। ਮੈਂ ਤੁਹਾਡੇ ਨਾਲ ਕੁਝ ਚੀਜ਼ ਦੀ ਚਰਚਾ ਕਰਨੀ ਚਾਹੁੰਦੀ ਹਾਂ। ਮੈਂ ਪਿਛੇ ਜਿਹੇ ਸੁਣ‌ਿਆ ਸੀ ਕਿ ਤੁਹਾਡੇ ਵਿਚੋਂ ਕਈ ਦਿਹਾੜੀ ਵਿਚ ਸਿਰਫ ਇਕ ਡੰਗ ਭੋਜ਼ਨ ਖਾਣਾ ਚਾਹੁੰਦੇ ਹਨ ਬਸ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਮੈਂ ਦਿਹਾੜੀ ਵਿਚ ਇਕ ਵਾਰ ਖਾਂਦੀ ਹਾਂ। ਕ੍ਰਿਪਾ ਕਰਕੇ ਇਸ ਤਰਾਂ ਨਕਲ ਨਾ ਕਰਨੀ, ਕਿਉਂਕਿ ਜੇਕਰ ਹਫੜਾ-ਦਫੜੀ ਵਾਲੇ ਸੰਸਾਰ ਵਿਚ ਤੁਸੀਂ ਅਜ਼ੇ ਕੰਮ ਕਰ ਰਹੇ ਹੋ, ਕ੍ਰਿਪਾ ਕਰਕੇ ਆਪਣੇ ਉਤੇ ਬਹੁਤੀ ਸਖਤਾਈ ਨਾ ਕਰਨੀ। ਦਿਹਾੜੀ ਵਿਚ ਇਕ ਵਾਰ ਖਾਣਾ ਆਮ ਤੌਰ ਤੇ ਹੈ ਜਦੋਂ ਤੁਸੀਂ ਰੀਟਰੀਟ ਵਿਚ ਹੋਵੋਂ, ਇਕਲੇ, ਜਾਂ ਕੁਝ ਭਰੋਸੇਯੋਗ ਦੋਸਤਾਂ ਨਾਲ। ਨਹੀਂ ਤਾਂ, ਜੇਕਰ ਤੁਸੀਂ ਹਰ ਰੋਜ਼ ਬਹੁਤ ਸਖਤ ਕੰਮ ਕਰ ਰਹੇ ਹੋ, ਅਤੇ ਫਿਰ ਘਰ ਨੂੰ ਜਾਂਦੇ ਹੋ, ਤੁਹਾਨੂੰ ਅਜ਼ੇ ਵੀ ਆਪਣੇ ਲੋਕਾਂ ਦੀ ਦੇਖ ਭਾਲ ਕਰਨੀ ਪੈਂਦੀ ਹੈ - ਆਪਣੇ ਪ੍ਰੀਵਾਰ ਜਾਂ ਆਪਣੇ ਪਾਲਤੂ-ਲੋਕਾਂ ਦੀ ਇਥੋਂ ਤਕ, ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ, ਫਿਰ ਤੁਹਾਨੂੰ ਨਹੀਂ ਕਰਨਾ ਚਾਹੀਦਾ। ਤੁਸੀਂ ਬਿਨਾਸ਼ਕ, ਕੋਸ਼ਿਸ਼ ਕਰ ਸਕਦੇ ਹੋ, ਥੋੜੇ ਸਮੇਂ ਲਈ ਦੇਖਣ ਲਈ ਤੁਸੀਂ ਕਿਵੇਂ ਚਲਦੇ ਹੋ। ਪਰ ਆਪਣੇ ਆਪ ਨੂੰ ਮਜ਼ਬੂਰ ਨਾ ਕਰੋ, ਇਹ ਸੋਚਦੇ ਹੋਏ ਕਿ ਇਹ ਤੁਹਾਨੂੰ ਜ਼ਲਦੀ ਨਾਲ ਇਕ ਬੁਧ ਬਣਾ ਦੇਵੇਗਾ। ਇਹ ਇਸ ਤਰਾਂ ਨਹੀਂ ਹੈ। ਕਿਉਂਕਿ ਕਿਤਨਾ ਤੁਸੀਂ ਖਾਂਦੇ ਹੋ ਇਹ ਤੁਹਾਡੇ ਅਤੀਤ ਦੀ ਜਿੰਦਗੀ ਵਿਚ ਜਾਂ ਇਸ ਜਿੰਦਗੀ ਵਿਚ ਦੇ ਗੁਣਾਂ ਉਤੇ ਵੀ ਨਿਰਭਰ ਕਰਦਾ ਹੈ।

ਪੂਜਨੀਕ ਗਿਆਨਵਾਨ ਬੁਧ, ਉਨਾਂ ਕੋਲ ਉਨਾਂ ਦਿਨਾਂ ਵਿਚ ਬਹੁਤਾ ਤਣਾਅ ਨਹੀਂ ਸੀ, ਕਿਉਂਕਿ ਉਥੇ ਕੋਈ ਪ੍ਰਦੂਸ਼ਣ ਨਹੀਂ ਸੀ, ਚਿੰਤਾ ਕਰਨ ਲਈ ਕੋਈ ਜਲਵਾਯੂ ਤਬਦੀਲੀ ਨਹੀਂ... ਮੇਰਾ ਭਾਵ, ਇਹ ਨਹੀਂ ਕਿ ਬੁਧ ਜਿੰਦਗੀ ਅਤੇ ਮੌਤ ਬਾਰੇ ਚਿੰਤਾ ਕਰਦੇ ਸੀ, ਇਹੀ ਹੈ ਬਸ ਕਿ ਗਿਆਨਵਾਨ ਲੋਕ, ਗਿਆਨਵਾਨ ਜੋ ਹਨ, ਉਹ ਹਮੇਸ਼ਾਂ ਦੂਜਿਆਂ ਦੀ ਪ੍ਰਵਾਹ ਕਰਦੇ ਹਨ - ਦੂਜਿਆਂ ਲਈ - ਆਪਣੇ ਲਈ ਨਹੀਂ।

ਹੁਣ, ਇਥੋਂ ਤਕ ਜਦੋਂ ਬੁਧ ਜਿੰਦਾ ਸਨ, ਉਨਾਂ ਨੇ ਆਪਣੇ ਭਿਕਸ਼ੂਆਂ ਨੂੰ ਦੁਪਹਿਰ ਦੇ ਸਮੇਂ ਜੂਸ (ਫਲਾਂ ਦਾ ਰਸ) ਪੀਣ ਦੀ ਇਜ਼ਾਜ਼ਤ ਦਿਤੀ ਸੀ। ਕਿਉਂਕਿ ਉਸ ਸਮੇਂ, ਬੁਧ ਖੁਦ ਆਪ ਅਤੇ ਭਿਕਸ਼ੂ ਦਿਹਾੜੀ ਵਿਚ ਲਗਭਗ ਦੁਪਹਿਰ ਦੇ ਸਮੇਂ ਸਿਰਫ ਇਕ ਵਾਰ ਭੋਜ਼ਨ ਖਾਂਦੇ ਸਨ। ਅਤੇ ਆਮ ਤੌਰ ਤੇ, ਦੁਪਹਿਰ ਤੋਂ ਬਾਅਦ, ਉਹ ਭੋਜ਼ਨ ਨਹੀਂ ਲੈਂਦੇ ਸਨ। ਉਹ ਪਾਣੀ ਪੀਂਦੇ ਸਨ, ਬਿਨਾਂਸ਼ਕ। ਤੁਸੀਂ ਵੀ ਉਹ ਕਰ ਸਕਦੇ ਹੋ। ਪਰ ਬੁਧ ਨੇ ਸਾਫ ਸਪਸ਼ਟ ਕੀਤਾ ਸੀ ਕਿ ਉਹ ਆਪਣੇ ਭਿਕਸ਼ੂਆਂ ਨੂੰ ਜੂਸ ਲੈਣ ਦੀ ਇਜ਼ਾਜ਼ਤ ਦਿੰਦਾ ਹੈ - ਸਭ ਕਿਸਮ ਦੇ ਪਤਿਆਂ ਦਾ ਜੂਸ, ਸਬਜ਼ੀਆਂ ਦਾ ਜੂਸ, ਅਤੇ ਫਲਾਂ ਦਾ ਜੂਸ। ਮੈਂ ਤੁਹਾਡੇ ਲਈ ਇਹ ਟੀਮ ਨੂੰ ਪਰਿੰਟ ਕਰਨ ਲਈ ਕਹਾਂਗੀ। ਜਾਂ ਬਸ ਇਕ ਪਲ, ਸ਼ਾਇਦ ਮੈਂ ਤੁਹਾਨੂੰ ਦਸ ਸਕਦੀ ਹਾਂ।

ਬੁਧ ਦੀ ਹਦਾਇਤ ਮਹਾਂਵਾਗਾ ਵਿਚ ਸ਼ਾਮਲ ਹੈ, ਕਿਉਂਕਿ ਉਥੇ ਇਕ ਸਨ‌ਿਆਸੀ ਸੀ ਜਿਹੜਾ ਬੁਧ ਕੋਲ ਉਸ ਨੂੰ ਅਤੇ ਉਸ ਦੇ ਭਿਕਸ਼ੂਆਂ ਨੂੰ ਇਕ ਭੋਜ਼ਨ ਲਈ ਸਦਾ ਦੇਣ ਲਈ ਆਇਆ ਸੀ। ਉਸ ਸਮੇਂ, ਇਹ ਬਹੁਤ ਦੇਰ ਹੋ ਗਈ ਸੀ, ਪਹਿਲੇ ਹੀ ਦੁਪਹਿਰੇ, ਕਿਉਂਕਿ ਬੁਧ ਅਤੇ ਸੰਘਾ ਦੇ ਭਿਕਸ਼ੂ ਕੋਈ ਭੋਜ਼ਨ ਨਹੀਂ ਲੈਂਦੇ, ਕੋਈ ਠੋਸ ਭੋਜ਼ਨ ਨਹੀਂ, ਦੁਪਹਿਰ ਦੇ ਸਮੇਂ ਤੋਂ ਬਾਅਦ। ਉਹ ਆਮ ਤੌਰ ਤੇ ਸਿਰਫ ਦਿਨ ਦੇ ਅਧ ਦੇ ਸਮੇਂ ਖਾਂਦੇ ਸਨ। ਸੋ, ਸਨਿਆਸੀ ਕਾਨਈਯਾ ਨੇ ਕੁਝ ਜੂਸ ਬਣਾ‌ਇਆ ਅਤੇ ਇਹ ਬੁਧ ਨੂੰ ਭੇਟ ਕੀਤਾ।

ਅਤੇ ਬੁਧ ਨੇ ਉਸ ਨੂੰ ਕਿਹਾ, "ਕ੍ਰਿਪਾ ਕਰਕੇ ਇਹ ਭਿਖਸ਼ੂਆਂ ਨੂੰ ਵੰਡ ਦੇਵੋ, ਭਿਖਸ਼ੂਆਂ ਨੂੰ।" ਪਰ ਫਿਰ ਭਿਕਸ਼ੂ ਬਹੁਤ ਚਿੰਤਤ ਸਨ, ਕਿਉਂਕਿ ਇਹ ਕੋਈ ਭੋਜ਼ਨ ਖਾਣ ਦਾ ਸਮਾਂ ਨਹੀਂ ਸੀ, ਸੋ ਉਨਾਂ ਨੇ ਇਨਕਾਰ ਕਰ ਦਿਤਾ। ਅਤੇ ਫਿਰ ਬੁਧ ਨੇ ਕਿਹਾ, "ਓਹ, ਇਹ ਠੀਕ ਹੈ। ਤੁਸੀਂ ਇਹ ਲੈ ਸਕਦੇ ਹੋ।" ਅਤੇ ਫਿਰ ਉਸ ਤੋਂ ਬਾਅਦ, ਸਨਿਆਸੀ ਕਾਨਈਯਾ ਨੇ ਸਾਰੇ ਭਿਕਸ਼ੂਆਂ ਨੂੰ ਜੂਸ ਦਿਤਾ ਜੋ ਉਸ ਨੇ ਬਣਾਇਆ ਸੀ, ਜਦੋਂ ਤਕ ਸਾਰੇ ਸੰਤੁਸ਼ਟ ਨਹੀਂ ਹੋ ਗਏ ਅਤੇ ਹੋਰ ਨਹੀਂ ਚਾਹੁੰਦੇ ਸੀ।

ਫਿਰ, ਇਸ ਮੌਕੇ ਤੇ, ਬੁਧ ਨੇ ਇਕ ਹਦਾਇਤ ਵੀ ਦਿਤੀ, ਭਿਖਸ਼ੂਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ, "ਮੈਂ ਤੁਹਾਨੂੰ ਇਜ਼ਾਜ਼ਤ ਦਿੰਦਾ ਹਾਂ, ਓਹ ਭਿਖਸ਼ੂਓ, ਅਠ ਕਿਸਮ ਦੇ ਪੀਣ ਵਾਲੇ ਪਦਾਰਥ: ਅੰਬ-ਸ਼ਰਬਤ ਅਤੇ ਅਮਰੂਦ-ਸ਼ਰਬਤ, ਅਤੇ ਕੇਲਾ-ਸ਼ਰਬਤ, ਮੋਕਾ-ਸ਼ਰਬਤ, ਅਤੇ ਅੰਗੂਰ ਦਾ ਰਸ, ਅਤੇ ਪਾਣੀ ਦੀ ਲਿਲੀ ਤੋਂ ਬਣਾਇਆ ਗਿਆ ਸ਼ਰਬਤ, ਸ਼ਹਿਦ, ਅਤੇ ਫਰੂਸਕਾ-ਸ਼ਰਬਤ। ਮੈਂ ਤੁਹਾਨੂੰ ਇਜ਼ਾਜ਼ਤ ਦਿੰਦਾ ਹਾਂ, ਓ ਭਿਕਸ਼ੂ, ਸਾਰੇ ਫਲਾਂ ਦਾ ਰਸ, ਸਿਵਾਇ ਰਸ ਜੋ ਮਕੀ ਤੋਂ ਬਣਾਇਆ ਜਾਂਦਾ ਹੈ। ਮੈਂ ਤੁਹਾਨੂੰ ਆਗਿਆ ਦਿੰਦਾ ਹਾਂ, ਓ ਭਿਕਸ਼ੂਓ, ਸਭ ਕਿਸਮਾਂ ਦੇ ਪਤ‌ਿਆਂ ਤੋਂ ਤਿਆਰ ਕੀਤੇ ਗਏ ਜੂਸ ਪੀਣ ਲਈ, ਸਿਵਾਇ ਪੀਣ ਵਾਲੇ ਪਦਾਰਥ ਜੋ ਪੌਟ-ਜੜੀਆਂ-ਬੂਟੀਆਂ ਤੋਂ ਤਿਆਰ ਕੀਤੇ ਗਏ।" ਪੌਟ-ਜੜੀਆਂ ਬੂਟੀਆਂ, ਮੇਰੇ ਖਿਆਲ ਜਿਵੇਂ ਪੁਦੀਨਾ, ਜਾਂ ਰੋਜ਼ਮੇਅਰੀ ਵਾਂਗ ਹਨ। ਅਤੇ ਬੁਧ ਨੇ ਕਹਿਣਾ ਜ਼ਾਰੀ ਰਖਿਆ, "ਮੈਂ ਤੁਹਾਨੂੰ ਇਜਾਜ਼ਤ ਦਿੰਦਾ ਹਾਂ, ਓ ਭਿਕਸ਼ੂਓ, ਪੀਣ ਵਾਲੇ ਪਦਾਰਥ ਜੋ ਸਾਰੇ ਫੁਲਾਂ ਤੋਂ ਤਿਆਰ ਕੀਤੇ ਜਾਂਦੇ, ਸਿਵਾਇ ਮਲਠੀ ਤੋਂ। ਮੈਂ ਤੁਹਾਨੂੰ ਆਗਿਆ ਦਿੰਦਾ ਹਾਂ, ਓ ਭਿਖਸ਼ੂਓ, ਗੰਨੇ ਦੇ ਰਸ ਦਾ ਸੇਵਨ ਕਰਨ ਲਈ।" ਇਹ ਸਾਰੇ ਜੂਸ ਹਨ ਜਿਨਾਂ ਦੀ ਬੁਧ ਨੇ ਆਪਣੇ ਭਿਖਸ਼ੂਆਂ ਨੂੰ ਪੀਣ ਦੀ ਇਜਾਜ਼ਿਤ ਦਿਤੀ ਸੀ, ਭਾਵੇ ਇਹ ਪਹਿਲੇ ਹੀ ਦੁਪਹਿਰ ਦਾ ਸਮਾਂ ਬੀਤ ਚੁਕਾ ਹੋਵੇ। ਅਤੇ ਇਥੋਂ ਤਕ ਇਸ ਮੌਕੇ ਤੋਂ ਪਹਿਲਾਂ, ਭਿਕਸ਼ੂਆਂ ਨੂੰ ਯਾਤਰਾ ਕਰਨ ਵੇਲੇ ਜਾਂ ਇਕ ਸਮਾਨ ਸਥਿਤੀ ਵਿਚ ਭੋਜ਼ਨ ਲੈਣ ਦੀ ਇਜਾਜ਼ਤ ਨਹੀਂ ਸੀ ਜਦੋਂ ਭੋਜ਼ਨ ਦਾ ਸਹੀ ਸਮਾਂ ਅਨਿਸ਼ਚਿਤ ਸੀ।

ਸੋ, ਜੇ ਕਦੇ ਤੁਸੀਂ ਸਚਮੁਚ ਦਿਹਾੜੀ ਵਿਚ ਇਕ ਭੋਜ਼ਨ ਲ਼ੈਣ ਬਾਰੇ ਸੋਚ ਰਹੇ ਹੋ, ਫਿਰ ਕ੍ਰਿਪਾ ਕਰਕੇ ਬੁਧ ਦੇ ਉਪਦੇਸ਼ ਦੁਆਰਾ ਸਲਾਹ ਦਿਤੀ ਜਾਵੇ, ਜਿਵੇਂ ਮੈਂ ਤੁਹਾਨੂੰ ਦਸ‌ਿਆ ਹੈ। ਉਥੇ ਸ਼ਹਿਦ ਦੀ ਵੀ ਇਜਾਜ਼ਿਤ ਹੈ। ਪਰ ਆਮ ਤੌਰ ਤੇ, ਇਥੋਂ ਤਕ ਇਸ ਤੋਂ ਪਹਿਲਾਂ, ਬੁਧ ਨੇ ਚਿਕਿਤਸਕ ਉਦੇਸ਼ਾਂ ਲਈ ਸ਼ਹਿਦ ਦੀ ਵਰਤੋਂ ਕਰਨ ਦੀ ਇਜਾਜ਼ਿਤ ਦਿਤੀ ਸੀ, ਅਤੇ ਇਸ ਨੂੰ ਸਿਰਫ ਸਤ ਦਿਨਾਂ ਲਈ ਰਖਣਾ ਹੈ। ਮੈਂ ਕੋਈ ਵੀ ਇਹਨਾਂ ਜੂਸਾਂ ਵਿਚੋਂ ਨਹੀਂ ਲੈਂਦੀ। ਮੈਂ ਬਹੁਤ ਘਟ ਲਿਆ, ਸ਼ਾਇਦ ਆਪਣੇ ਜੀਵਨਕਾਲ ਵਿਚ ਦੋ ਕੁ ਵਾਰ।

ਉਹ ਵਧੀਆ ਹਨ, ਉਹ ਠੀਕ ਹਨ। ਤੁਸੀਂ ਉਹਨਾਂ ਨੂੰ ਦੁਪਹਿਰ ਦੇ ਸਮੇਂ ਲੈ ਸਕਦੇ ਹੋ, ਜੇ ਕਦੇ ਤੁਸੀਂ ਜ਼ੋਰ ਦਿੰਦੇ ਹੋ ਕਿ ਤੁਸੀਂ ਸਿਰਫ ਦਿਹਾੜੀ ਵਿਚ ਦੁਪਹਿਰੇ ਇਕ ਡੰਗ ਭੋਜ਼ਨ ਲੈਣਾ ਚਾਹੁੰਦੇ ਹੋ। ਪਰ ਸਾਵਧਾਨ ਰਹੋ, ਤੁਹਾਡੇ ਕੋਲ ਕਾਫੀ ਪੋਸ਼ਣ ਹੋਣਾ ਜ਼ਰੂਰੀ ਹੈ, ਕਿਉਂਕਿ ਤੁਸੀਂ ਅਜ਼ੇ ਸੰਸਾਰ ਵਿਚ ਕੰਮ ਕਰ ਰਹੇ ਹੋ, ਅਤੇ ਆਪਣੇ ਆਲੇ ਦੁਆਲੇ ਦੇ ਭੁਖੇ ਅਤੇ ਭੁਖੇ ਲੋਕਾਂ ਦੀਆਂ ਐਨਰਜ਼ੀਆਂ ਦੁਆਰਾ ਪ੍ਰਭਾਵਿਤ ਹੋ ਰਹੇ ਹੋ। ਹੁਣ, ਜੇ ਕਦੇ ਤੁਸੀਂ ਸੋਚਦੇ ਹੋ ਕਿ ਇਕ ਸਨਿਆਸੀ ਬਣਨ ਦੁਆਰਾ, ਜਾਂ ਸਿਰਫ ਦਿਹਾੜੀ ਵਿਚ ਇਕ ਵਾਰ ਖਾਣ ਨਾਲ, ਤੁਸੀਂ ਇਕ ਬੁਧ ਬਣ ਜਾਵੋਂਗੇ, ਇਹ ਇਸ ਤਰਾਂ ਨਹੀਂ ਹੈ।

ਤੁਹਾਨੂੰ ਇਸ ਜੀਵਨਕਾਲ ਵਿਚ ਆਪਣੇ ਨਿਰਧਾਰਤ ਕਰਮਾਂ ਦੇ ਅਨੁਸਾਰ ਵੀ ਖਾਣ ਦੀ ਲੋੜ ਹੈ। ਮੈਂ ਇਹ ਆਪ ਵੀ ਕੀਤਾ ਸੀ। ਮੈਂ ਵੀ ਕੁਝ ਸਮੇਂ ਲਈ ਪੌਣਾਹਾਰੀ ਸੀ, ਅਤੇ ਇਹਨੇ ਕੰਮ ਕੀਤਾ ਜਦੋਂ ਤਕ ਸਵਰਗ ਨੇ ਮੈਨੂੰ ਰੋਕ ਦਿਤਾ, ਕਿਉਂਕਿ ਇਹ ਮੇਰੇ ਰੂਹਾਨੀ ਕੰਮ ਲਈ ਲਾਭਦਾਇਕ ਨਹੀਂ ਹੈ। ਅਰਥਾਤ, ਵਧੇਰੇ ਭੋਜ਼ਨ-ਸਬੰਧਿਤ ਕਰਮਾਂ ਦੇ ਰਾਹੀਂ, ਸੰਸਾਰ ਲਈ ਹੋਰ ਬਰਕਤ, ਆਸ਼ੀਰਵਾਦ ਹੋਵੇਗੀ! ਮੇਰੇ ਛੋਟੇ ਭੌਤਿਕ ਸਰੀਰ ਲਈ, ਇਹ ਸਿਰਫ ਕਰਦਾ ਹੈ ਜੋ ਭੌਤਿਕ ਤੌਰ ਤੇ ਕਰ ਸਕਦਾ ਹੈ! ਪਰ ਮੈਂ ਤੁਹਾਨੂੰ ਦਸਦੀ ਹਾਂ, ਇਹ ਇਕ ਅਜਿਹੀ ਆਜ਼ਾਦੀ ਸੀ, ਅਜਿਹੀ ਇਕ ਤਰਨ-ਵਾਂਗ ਹਲਕਾ ਕਿ ਮੈਂ ਬੰਦ ਕਰਨ ਲਈ ਬਹੁਤ ਉਦਾਸ ਸੀ!!! ਮੈਂ ਅਜ਼ੇ ਵੀ ਇਹ ਯਾਦ ਕਰਕੇ ਉਦਾਸ ਹਾਂ ।

ਸੋ ਕ੍ਰਿਪਾ ਕਰਕੇ, ਆਪਣੇ ਸਰੀਰ ਨੂੰ ਇਹ ਕਰਨ ਲਈ ਮਜ਼ਬੂਰ ਨਾ ਕਰਨਾ। ਭਾਵੇ ਇਛਾ ਸ਼ਕਤੀ ਮਜ਼ਬੂਤ ਹੈ ਅਤੇ ਕੋਈ ਵੀ ਚੀਜ਼ ਤੁਸੀਂ ਪਸੰਦ ਕਰਦੇ ਹੋ ਕੀਤੀ ਜਾ ਸਕਦੀ ਹੈ। ਪਰ ਜੇ ਤੁਹਾਡੇ ਕਰਮ ਹੋਰ ਤਰਾਂ ਡੀਜਾਇਨ ਕੀਤੇ ਗਏ ਹੋਣ, ਜਾਂ ਤੁਹਾਡੇ ਕੋਲ ਇਕ ਬਹੁਤ ਮਜ਼ਬੂਤ ਰੂਹਾਨੀ ਅਭਿਆਸ ਅਤੇ ਅੰਦਰੂਨੀ ਰੂਹਾਨੀ ਤਾਕਤ ਨਾ ਹੋਵੇ, ਫਿਰ ਤੁਹਾਡਾ ਸਰੀਰ ਸ਼ਾਇਦ ਤੁਹਾਨੂੰ ਅਸਫਲ ਕਰ ਸਕਦਾ ਹੈ । ਸੋ ਕ੍ਰਿਪਾ ਕਰਕੇ, ਤੁਸੀਂ ਥੋੜੇ ਸਮੇਂ ਲਈ ਕੋਸ਼ਿਸ਼ ਕਰ ਸਕਦੇ ਹੋ ਦੇਖਣ ਲਈ ਕਿ ਇਹ ਕਿਵੇਂ ਚਲਦਾ ਹੈ। ਜੇਕਰ ਇਹ ਨਹੀਂ ਕੰਮ ਕਰਦਾ, ਤੁਹਾਨੂੰ ਆਪਣੇ ਪੁਰਾਣੇ ਮੈਨੂ ਪ੍ਰਤੀ ਹੌਲੀ ਹੌਲੀ ਮੁੜ ਅਨੁਕੂਲ ਕਰਨਾ ਪਵੇਗਾ, ਜਦੋਂ ਤਕ ਇਹ ਵੀਗਨ ਹੋਵੇ। ਮੈਂ ਤੁਹਾਡੇ ਵਿਚੋਂ ਕਿਸੇ ਤੇ ਇਹ ਪ੍ਰਭਾਵ ਨਹੀਂ ਪਾਉਣਾ ਚਾਹੁੰਦੀ ਕਿ ਸੰਨਿਆਸ ਸਾਡੇ ਅਭਿਆਸ ਵਿਚ ਜ਼ਰੂਰੀ ਹੈ। ਨਹੀਂ, ਨਹੀਂ, ਨਹੀਂ। ਨਹੀਂ। ਕ੍ਰਿਪਾ ਕਰਕੇ, ਆਮ ਰਹੋ। ਆਮ ਸਧਾਰਨ ਬਣੇ ਰਹੋ। ਜੋ ਵੀ ਤੁਸੀਂ ਪੁਗਾ ਸਕਦੇ ਹੋ ਅਤੇ ਆਪਣੇ ਜੀਵਨ ਵਿਚ ਅਨੰਦ ਮਾਣੋ। ਬਹੁਤ ਸਾਰੀਆਂ ਚੀਜ਼ਾਂ ਹਨ ਜਿਨਾਂ ਦਾ ਤੁਸੀਂ ਪਹਿਲੇ ਹੀ ਪਰਹੇਜ਼ ਕਰਦੇ ਹੋ, ਅਤੇ ਮੈਂ ਇਹਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਸੋ, ਕ੍ਰਿਪਾ ਕਰਕੋ ਸਾਰੀਆਂ ਚੀਜ਼ਾਂ ਵਿਚ ਸੰਜਮ ਰਖਣ ਦੀ ਕੋਸ਼ਿਸ਼ ਕਰੋ। ਸਨਿਆਸ ਆਪਣੇ ਆਪ ਵਿਚ ਤੁਹਾਡੇ ਲਈ ਕੁਝ ਨਹੀਂ ਲਿਆਉਂਦਾ। ਮੈਨੂੰ ਇਮਾਨਦਾਰੀ ਨਾਲ ਤੁਾਹਨੂੰ ਦਸਣਾ ਜ਼ਰੂਰੀ ਹੈ।

ਮੁਖ ਗਲ ਇਹ ਹੈ ਕਿ ਤੁਸੀਂ ਸਹੀ ਮੈਡੀਟੇਸ਼ਨ ਦਾ ਅਤੇ ਜੀਵਨ ਦੇ ਤਰੀਕੇ ਦਾ ਅਭਿਆਸ ਕਰੋ। ਤੁਹਾਨੂੰ ਇਕ ਮੈਡੀਟੇਸ਼ਨ "ਵਿਧੀ" ਇਕ ਅਸਲੀ ਗਿਆਨਵਾਨ ਅਤੇ ਸਮਰਥ ਸਤਿਗੁਰੂ ਵਲੋਂ ਪ੍ਰਦਾਨ ਕੀਤੀ ਜਾਣੀ ਜ਼ਰੂਰੀ ਹੈ ਜਿਸ ਕੋਲ ਬਹੁਤ ਜਿਆਦਾ ਸ਼ਕਤੀ ਹੋਵੇ ਸੋ ਉਹ ਕਿਸੇ ਨੂੰ ਵੀ ਇਹ ਦੇ ਸਕਦੇ ਹਨ ਜਿਨਾਂ ਕੋਲ ਉਨਾਂ ਨੂੰ ਮਿਲਣ ਦਾ ਅਤੇ ਉਨਾਂ ਤੋਂ ਧਰਤੀ ਉਤੇ ਅਤੇ ਬ੍ਰਹਿਮੰਡ ਵਿਚ ਇਹ ਸਭ ਤੋਂ ਮਹਾਨ ਬਖਸ਼ਿਸ਼, ਉਪਕਾਰ ਦੀ ਮੰਗ ਕਰਨ ਲਈ ਵਡਾ ਭਾਗ ਹੋਵੇ - ਇਹ ਗਿਆਨ ਪ੍ਰਾਪਤੀ ਲਈ ਕ੍ਰਿਪਾ ਦੁਆਰਾ ਦੀਖਿਆ ਹੈ । ਤੁਸੀਂ ਦੇਖੋ, ਕਿਉਂਕਿ ਅਧਿਆਤਮਿਕ ਗਿਆਨ ਤੁਹਾਡੀ ਅਸਲੀ ਹੋਂਦ ਵਿਚ ਕੁਝ ਅੰਦਰਲੀ ਚੀਜ਼ ਹੈ । ਇਹ ਬਾਹਰਲੇ ਲਿਬਾਸ ਤੋਂ ਨਹੀਂ ਹੈ, ਜੋ ਸਰੀਰ ਹੈ ਜਿਹੜਾ ਤੁਹਾਡੀ ਆਤਮਾ ਨੂੰ ਅੰਦਰ ਰਖਦਾ ਹੈ। ਹੁਣ, ਕਲਪਨਾ ਕਰੋ ਬਿਜ਼ਲੀ ਕੇਬਲ ਬਹੁਤ ਖੂਬਸੂਰਤ ਹੈ, ਅਤੇ ਬਹੁਤ ਚੰਗੀ ਤਰਾਂ ਸੰਭਾਲੀ ਗਈ ਹੈ, ਪਰ ਉਥੇ ਬਿਜ਼ਲੀ ਦੇ ਸਰੋਤ ਨਾਲ ਕੋਈ ਕਨੈਕਸ਼ਨ ਨਹੀਂ ਹੈ, ਫਿਰ ਲਾਇਟ ਨਹੀਂ ਚਮਕੇਗਾ, ਅਤੇ ਕੋਈ ਵੀ ਹੋਰ ਸਾਧਨ ਜਿਸ ਨੂੰ ਬਿਜ਼ਲੀ ਦੀ ਲੋੜ ਹੈ ਕੰਮ ਨਹੀਂ ਕਰੇਗਾ। ਇਸ ਨੂੰ ਬਿਜ਼ਲੀ ਦੀ ਸ਼ਕਤੀ ਨਾਲ ਜੋੜਨਾ ਪਵੇਗਾ।

ਇਸੇ ਤਰਾਂ, ਜੇਕਰ ਅਸੀਂ ਸਰੀਰ ਦੀ ਚੰਗੀ ਸੰਭਾਲ ਕਰਦੇ ਹਾਂ, ਪਰ ਸਾਡੇ ਕੋਲ ਅੰਦਰ ਪ੍ਰਮਾਤਮਾ ਦੀ ਸ਼ਕਤੀ ਦੇ ਅਸਲੀ ਸਰੋਤ ਨਾਲ ਇਕ ਕਨੈਕਸ਼ਨ, ਸਬੰਧ ਨਹੀਂ ਹੈ, ਫਿਰ ਇਹ ਬੇਕਾਰ ਹੈ। ਬਿਨਾਂਸ਼ਕ, ਬਿਜ਼ਲੀ ਕੇਬਲ ਨੂੰ ਚੰਗੀ ਤਰਾਂ ਸੰਭਾਲਿਆ ਜਾਣਾ ਜ਼ਰੂਰੀ ਹੈ ਤਾਂਕਿ ਬਿਜ਼ਲੀ ਦੀ ਹੋਰ ਵਰਤੋਂ ਲਈ ਵਿਚ ਦੀ ਜਾ ਸਕਦੇ। ਪਰ ਇਹ ਬਿਜ਼ਲੀ ਦੀ ਕੇਬਲ ਨੂੰ ਬਹੁਤਾ ਕਰਨਾ ਨਹੀਂ ਹੈ। ਤੁਹਾਨੂੰ ਬਿਜ਼ਲੀ ਕੇਬਲ ਦੀ ਵਾਧੂ ਦੇਖ ਭਾਲ ਕਰਨ ਦੀ ਨਹੀਂ ਲੋੜ, ਪਰ ਤੁਸੀਂ ਇਸ ਨੂੰ ਚੰਗੀ ਤਰਾਂ ਸੰਭਾਲਣਾ ਪਵੇਗਾ, ਕਾਫੀ। ਤੁਹਾਨੂੰ ਆਪਣੀ ਬਿਜ਼ਲੀ ਦੀ ਕੇਬਲ ਨੂੰ ਫੁਲਾਂ ਨਾਲ ਜਾਂ ਰੇਸ਼ਮ ਕਪੜੇ ਜਾਂ ਮਖਮਲ ਜਾਂ ਕੋਈ ਹੋਰ ਸੁੰਦਰ ਕਪੜੇ ਨਾਲ ਸਜਾਉਣ ਦੀ ਨਹੀਂ ਲੋੜ। ਜਾਂ ਇਸ ਨੂੰ ਹਰ ਕਿਸਮ ਦੇ ਰੰਗਾਂ ਨਾਲ ਪੇਂਟ ਕਰਨਾ, ਜਾਂ ਬਿਜ਼ਲੀ ਦੇ ਡਬੇ ਨੂੰ ਜਾਂ ਬਿਜ਼ਲੀ ਪਲਗ ਨੂੰ ਸਜਾਉਣਾ - ਇਹ ਜ਼ਰੂਰੀ ਨਹੀਂ ਹੋਵੇਗਾ। ਠੀਕ ਹੈ? ਬਸ ਇਹੀ। ਮੈਨੂੰ ਉਮੀਦ ਹੈ ਕਿ ਮੈਂ ਕਾਫੀ ਸਮਝਾਇਆ ਹੈ, ਕਿਉਂਕਿ ਤੁਸੀਂ ਹੁਸ਼ਿਆਰ ਹੋ ਕਿਵੇਂ ਵੀ।

ਅਤੇ ਤੁਰੰਤ ਅਧਿਆਤਮਿਕ ਗ‌ਿਆਨ ਪ੍ਰਾਪਤੀ ਲਈ, ਉਹ ਕੁਝ ਚੀਜ਼ ਹੈ ਜਿਸ ਦੇ ਲਈ ਤੁਹਾਨੂੰ ਇਕ ਬੇਮਿਸਾਲ, ਸ਼ਕਤੀਸ਼ਾਲੀ ਸਤਿਗੁਰੂ ਤੋਂ ਪ੍ਰਾਪਤ ਕਰਨ ਲਈ ਆਪਣੀਆਂ ਹਜ਼ਾਰਾਂ ਹੀ ਸਦੀਆਂ ਦੀਆਂ ਅਸੀਸਾਂ ਉਤੇ ਨਿਰਭਰ ਹੋਣਾ ਪੈਂਦਾ ਹੈ। ਉਸ ਤੋਂ ਬਿਨਾਂ, ਭਾਵੇਂ ਜੇਕਰ ਤੁਸੀਂ ਇਕ ਲੰਮੇਂ, ਲੰਮੇ ਸਮੇਂ ਲਈ ਸੰਨ‌ਿਆਸੀ ਬਣਦੇ ਹੋ ਅਤੇ ਤੁਸੀਂ ਇਥੋਂ ਤਕ ਕੋਈ ਚੀਜ਼ ਨਹੀਂ ਖਾਂਦੇ, ਇਹ ਬਹੁਤਾ ਉਪਯੋਗੀ ਨਹੀਂ ਹੈ। ਬਿਨਾਂਸ਼ਕ, ਇਹ ਸ਼ਾਇਦ ਤੁਹਾਡੇ ਕੁਝ ਕਰਮਾਂ ਨੂੰ ਸਾਫ ਕਰਨ ਦੇ ਯੋਗ ਹੋ ਸਕਦਾ ਹੈ। ਪਰ ਸਿਰਫ ਸਰੀਰਕ ਕਰਮ ਇਕਲੇ ਤੁਹਾਨੂੰ ਮੁਕਤੀ ਤਕ ਨਹੀਂ ਲਿਆ ਸਕਦੇ ਜਾਂ ਤੁਹਾਨੂੰ ਸਜ਼ਾ ਦੇ ਸਕਦੇ ਕਿਉਂਕਿ ਰੂਹਾਨੀ ਸੂਝ-ਬੂਝ ਬਾਹਰੀ ਗਿਆਨ ਤੋਂ ਵਖਰੀ ਹੈ। ਮੈਂਨੂੰ ਸੋਚਣਾ ਪਵੇਗਾ ਇਹ ਕਿਵੇਂ ਸਮਝਾਉਣਾ ਹੈ। ਕੀ ਮੈਨੂੰ ਅਜ਼ੇ ਵੀ ਕਰਨਾ ਪਵੇਗਾ??

Photo Caption: ਸਭ ਤੋਂ ਨਿਮਰਤਾ ਵਾਲਾ ਕੰਮ ਅਜ਼ੇ ਵੀ ਇਕ ਲੋੜੀਂਦਾ ਕੰਮ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:45

Smoky Tempeh Bacon

75 ਦੇਖੇ ਗਏ
2024-06-20
75 ਦੇਖੇ ਗਏ
2024-06-20
650 ਦੇਖੇ ਗਏ
2024-06-19
8 ਦੇਖੇ ਗਏ
2024-06-19
296 ਦੇਖੇ ਗਏ
2024-06-19
266 ਦੇਖੇ ਗਏ
35:33
2024-06-19
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ