ਵਿਸਤਾਰ
ਡਾਓਨਲੋਡ Docx
ਹੋਰ ਪੜੋ
Dr. Chidi Ngwaba (vegan): ਚੀਨ ਦੇ ਸਭ ਤੋਂ ਅਮੀਰ ਹਿਸਿਆਂ ਕੋਲ ਸਭ ਤੋਂ ਵਧ ਕੈਂਸਰ ਦੀਆਂ ਦਰਾਂ ਸਨ। ਸਭ ਤੋਂ ਗਰੀਬ ਪੇਂਡੂ ਹਿਸਿਆਂ ਵਿਚ ਜਿਥੇ ਉਹ ਖੇਤੀ ਨਾਲ ਗੁਜ਼ਾਰਾ ਕਰਦੇ ਸਨ, ਉਥੇ ਬਹੁਤ ਹੀ ਘਟ ਕੈਂਸਰ ਸੀ, ਜੇਕਰ ਹੋਵੇ ਵੀ। ਜੇਕਰ ਮੈਂ ਤੁਹਾਨੂੰ ਕੁਝ ਅੰਕੜੇ ਦਿੰਦਾ ਹਾਂ, ਚੀਨ ਦੇ ਪੇਂਡੂ ਇਲਾਕਿਆਂ ਵਿਚ, ਕੈਂਸਰ ਦਾ ਦਰ ਜਿਵੇਂ 100,000 ਵਿਚੋਂ ਇਕ ਵਾਂਗ ਕੁਝ ਸੀ। ਚੀਨ ਦੇ ਸਭ ਤੋਂ ਅਮੀਰ ਹਿਸਿਆਂ ਵਿਚ, ਇਹ ਲਗਭਗ ਤਿੰਨਾਂ ਵਿਚੋਂ ਇਕ ਸੀ, ਚੌਹਾਂ ਵਿਚੋਂ ਇਕ - ਉਵੇਂ ਹੀ ਜਿਵੇਂ ਇਸ ਦੇਸ਼ ਵਿਚ ਸਾਡੇ ਅੰਕੜੇ ਹਨ।ਅਤੇ ਉਹ ਆਪਣੇ ਸਿਰ ਖੁਰਕਦੇ ਸੀ। ਉਹ ਨਹੀਂ ਸਮਝਦੇ ਸੀ, ਇਹ ਕਿਉਂ ਇਸ ਤਰਾਂ ਹੋਣਾ ਚਾਹੀਦਾ? ਫਿਰ ਉਨਾਂ ਨੇ ਖੋਜ਼ ਕੀਤੀ, ਜਦੋਂ ਉਨਾਂ ਨੇ ਸਾਰੇ ਸਬੂਤ ਇਕਠੇ ਕੀਤੇ, ਉਨਾਂ ਨੇ ਕਿਹਾ,ਕਿ ਜਿਤਨਾ ਜਿਆਦਾ ਮਾਸ ਅਤੇ ਡੇਅਰੀ ਉਤਪਾਦ ਤੁਸੀਂ ਆਪਣੇ ਆਹਾਰ ਵਿਚ ਲੈਂਦੇ ਹੋ, ਉਤਨਾ ਜਿਆਦਾ ਤੁਹਾਡੇ ਲਈ ਕੈਂਸਰ ਦਾ ਖਤਰਾ ਹੈ। ਹੁਣ, ਲੋਕ ਜਿਹੜੇ ਸਰਵੇਖਣ ਕਰ ਰਹੇ ਉਹ ਵੈਸ਼ਨੋ ਜਾਂ ਵੀਗਨ ਨਹੀਂ ਸਨ।ਮੈਂ ਇਕ ਔਰਥੋਪੀਡਿਕ ਸਰਜ਼ਨ ਹੁੰਦਾ ਸੀ। ਮੈਂ ਲੋਕਾਂ ਦੇ ਕਮਰ ਬਦਲਦਾ ਹੁੰਦਾ ਸੀ। ਅਤੇ ਮੇਰੇ ਪ੍ਰੋਫੈਸਰਾਂ ਨੇ ਕਹਿਣਾ ਉਨਾਂ ਸਾਰੀਆਂ ਬਜ਼ੁਰਗ ਔਰਤਾਂ ਨੂੰ, "ਦੇਖੋ, ਜਾ ਕੇ ਅਤੇ ਜਿਤਨਾ ਹੋ ਸਕੇ ਚੀਸ , ਪਨੀਰ ਖਾਓ, ਜਿਤਨਾ ਦੁਧ ਪੀਅ ਸਕਦੇ ਪੀਓ, ਤੁਹਾਡੀਆਂ ਹਡੀਆਂ ਵਧੇਰੇ ਮਜ਼ਬੂਤ ਹੋ ਜਾਣਗੀਆਂ।" ਇਹ ਬਿਲਕੁਲ ਸਚ ਦੇ ਉਲਟ ਹੈ। ਜਿਤਨਾ ਜਿਆਦਾ ਇਹ ਵਡੀਆਂ ਪ੍ਰੋਟੀਨਾਂ ਤੁਸੀਂ ਆਪਣੇ ਆਹਾਰ ਵਿਚ ਲੈਂਦੇ ਹੋ, ਤੁਹਾਡੇ ਖੂਨ ਦੇ ਪ੍ਰਵਾਹ ਵਿਚ ਸਭ ਪਾਸੇ ਤੈਰ ਰਹੀਆਂ ਹਨ, ਤੁਹਾਡਾ ਖੂਨ ਉਤਨਾ ਜਿਆਦਾ ਤੇਜ਼ਾਬ ਵਾਲਾ ਬਣ ਜਾਂਦਾ ਹੈ। ਜੇਕਰ ਤੁਹਾਡਾ ਖੂਨ ਤੇਜ਼ਾਬੀ ਹੈ, ਇਹਨੂੰ ਬੇਅਸਰ ਕਰਨ ਲਈ ਤੁਹਾਨੂੰ ਕੈਲਸ਼ੀਅਮ ਦੀ ਲੋੜ ਹੈ। ਤੁਸੀਂ ਕੈਲਸ਼ੀਅਮ ਕਿਥੋਂ ਪ੍ਰਾਪਤ ਕਰਦੇ ਹੋ? ਇਹ ਹਡੀਆਂ ਤੋਂ ਆਉਂਦਾ ਹੈ। ਇਸ ਦੇਸ਼ ਵਿਚ, ਸਾਡੇ ਕੋਲ ਵਧੇਰੇ ਕਮਜ਼ੋਰ ਹਡੀਆਂ ਹਨ, ਕੁਝ ਦੇਸ਼ਾਂ ਵਿਚ ਲੋਕਾਂ ਨਾਲੋਂ ਜਿਨਾਂ ਵਿਚ ਉਨਾਂ ਦਾ ਆਹਾਰ ਕਾਫੀ ਜਿਆਦਾ ਜਾਨਵਰ ਉਤਪਾਦਾਂ-ਰਹਿਤ ਹੈ।ਇਕ ਪੌਂਦਾ-ਅਧਾਰਿਤ ਆਹਾਰ ਇਹ ਸਿਰਫ ਗ੍ਰਹਿ ਲਈ ਹੀ ਨਹੀਂ ਵਧੀਆ; ਇਹ ਕੇਵਲ ਨੈਤਿਕ ਤੌਰ ਤੇ ਹੀ ਨਹੀਂ ਚੰਗਾ: ਇਹ ਅਸਲ ਵਿਚ ਸਾਡੇ ਲਈ ਚੰਗਾ ਹੈ।Supreme Master Ching Hai (vegan): ਸਥਿਤੀ ਬਸ ਉਵੇਂ ਹੈ ਜਿਵੇਂ ਡਾਕਟਰ ਅਤੇ ਨਰਸਾਂ ਮਰੀਜ਼ ਦੀ ਮਦਦ ਕਰਨੀ ਚਾਹੁੰਦੇ ਹਨ, ਪਰ ਮਰੀਜ਼ ਨਹੀਂ ਕੋਈ ਚੀਜ਼ ਕਰਦਾ ਜੋ ਉਸ ਨੂੰ ਕਰਨੀ ਚਾਹੀਦੀ ਹੈ ਤਾਂਕਿ ਠੀਕ ਹੋ ਸਕੇ। ਬਸ ਦਵਾਈ ਲਵੋ। ਵੀਗਨ ਬਣੋ, ਮੇਰੇ ਰਬਾ। ਇਹ ਇਥੋਂ ਤਕ ਪ੍ਰਭੂ ਜਾਂ ਰੂਹਾਨੀਅਤ ਬਾਰੇ ਵੀ ਨਹੀਂ ਹੈ। ਇਹ ਵਿਗਿਆਨਕ ਤੌਰ ਤੇ ਸਾਬਤ ਕੀਤਾ ਗਿਆ ਹੈ ਕਿ ਵੀਗਨ ਬਣਨਾ ਤੁਹਾਨੂੰ ਬਚਾਏਗਾ, ਤੁਹਾਡੀਆਂ ਜਾਨਾਂ ਨੂੰ ਬਚਾਏਗਾ, ਤੁਹਾਡੇ ਪਿਆਰਿਆਂ ਨੂੰ ਬਚਾਏਗਾ, ਅਤੇ ਤੁਹਾਡੇ ਗ੍ਰਹਿ ਨੂੰ ਬਚਾਏਗਾ। ਕ੍ਰਿਪਾ ਕਰਕੇ ਬਸ ਵੀਗਨ ਬਣੋ, ਪਸ਼ਚਾਤਾਪ ਕਰੋ, ਸ਼ਾਂਤੀ ਬਣਾਉ ਅਤੇ ਚੰਗੇ ਕੰਮ ਕਰੋ।ਹੋਰ ਵਧੇਰੇ ਜਾਣਕਾਰੀ ਅਤੇ ਮੁਫਤ ਡਾਓਨਲੋਡਾਂ ਲਈ, ਕ੍ਰਿਪਾ ਕਰਕੇ ਜਾਓ SupremeMasterTV.com