ਧਰਤੀ ਉਤੇ ਪ੍ਰਗਟ ਹੋਏ ਅੰਤਮ ਸਤਿਗੁਰੂ ਦੇ ਦਰਸ਼ਨ ਕਰਨ ਲਈ ਮੈਂ ਨਹੀਂ ਜਾਣਦੀ ਤੁਹਾਨੂੰ ਕਿਤਨੇ ਗੁਣ ਕਮਾਉਣ ਦੀ ਲੋੜ ਹੈ। ਮੈਂ ਇਹ ਗਿਣ ਨਹੀਂ ਸਕਦੀ; ਇਹ ਬਹੁਤ ਜਿਆਦਾ ਹੈ, ਬਹੁਤ ਜਿਆਦਾ। ਪਰ ਇਸ ਵਿਚ ਕੋਈ ਫਰਕ ਨਹੀਂ ਪੈਂਦਾ - ਤੁਹਾਡੀ ਸੰਜ਼ੀਦਗੀ ਸਵਰਗ ਅਤੇ ਧਰਤੀ ਨੂੰ ਛੂਹੇਗੀ ਅਤੇ ਇਸ ਨੂੰ ਵਾਪਰਨ ਦੇਵੇਗੀ। ਸੋ ਬਸ ਪ੍ਰਾਰਥਨਾ ਕਰੋ, ਬਸ ਸੰਜ਼ੀਦਾ ਬਣੋ। ਪ੍ਰਮਾਤਮਾ ਨੂੰ ਪੂਜੋ। ਸਰਬ ਸ਼ਕਤੀਮਾਨ ਪ੍ਰਮਾਤਮਾ ਹੀ ਇਕੋ ਹਨ ਜਿਨਾਂ ਨੂੰ ਤੁਹਾਨੂੰ ਪੂਜਣਾ ਚਾਹੀਦਾਹੈ। ਸਭ ਤੋਂ ਉਚੇ ਦੀ ਪੂਜਾ ਕਰੋ, ਜੋ ਕਿ ਸਰਬ ਸ਼ਕਤੀਮਾਨ ਪ੍ਰਮਾਤਮਾ ਹਨ। ਅਤੇ ਪ੍ਰਸ਼ੰਸਾ ਵੀ ਕਰੋ। ਉਨਾਂ ਦਾ ਧੰਨਵਾਦ ਵੀ ਕਰੋ ਕਿ ਉਨਾਂ ਨੇ ਆਪਣਾ ਇਕਲੌਤਾ ਪੁਤਰ ਭੇਜਿਆ ਹੈ ਥਲੇ ਇਸ ਦੁਖੀ ਸੰਸਾਰ ਨੂੰ ਤੁਹਾਨੂੰ ਬਚਾਉਣ ਲਈ, ਜੇਕਰ ਤੁਸੀਂ ਕਦੇ ਇਕ ਨੂੰ ਮਿਲੇ ਹੋ।
ਤੁਸੀਂ ਦੇਖੋ, ਸਰਬ ਸ਼ਲਤੀਮਾਨ ਪ੍ਰਮਾਤਮਾ ਸਭ ਤੋਂ ਉਚੇ ਹਨ। ਅਤੇ, ਉਥੇ ਪ੍ਰਮਾਤਮਾ ਦੇ ਪੁਤਰ ਹਨ। ਸਿਸਟਮ ਉਸ ਤਰਾਂ ਹੈ। ਪੁਤਰ ਨੂੰ, ਅੰਤਮ ਸਤਿਗੁਰੂ ਵੀ ਆਖਿਆ ਜਾਂਦਾ ਹੈ, ਇਕੋ ਹੀ ਪ੍ਰਮਾਤਮਾ ਦੇ ਪੁਤਰ ਹਨ। ਜਦੋਂ ਅੰਤਮ ਸਤਿਗੁਰੂ ਧਰਤੀ ਉਤੇ, ਗ੍ਰਹਿ ਉਤੇ ਇਸ ਸੰਸਾਰ ਵਿਚ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ, ਫਿਰ ਉਨਾਂ ਕੋਲ ਇਕ ਭੌਤਿਕ ਸਰੀਰ ਹੈ। ਉਹ ਸ਼ਾਇਦ ਇਕ ਆਦਮੀ ਅਤੇ ਇਕ ਔਰਤ ਵਿਚਕਾਰ ਧਾਰਨਾ ਦੁਆਰਾ ਨਾ ਪੈਦਾ ਹੋਣ। ਉਹ ਬਸ ਆਪਣੇ ਆਪ ਨੂੰ ਪ੍ਰਗਟ ਕਰ ਲੈ। ਅਜਿਹੇ ਜਿਵੇਂ ਈਸਾ ਵਾਂਗ, ਜਿਹੜੇ ਸਚਮੁਚ ਪ੍ਰਮਾਤਮਾ ਦੇ ਪੁਤਰ ਹਨ, ਅਤੇ ਹਰ ਇਕ ਹੋਰ ਸਤਿਗੁਰੂ ਸਿਰਫ ਇਕ ਸੰਤ ਜਾਂ ਮਹਾਤਮਾ ਹਨ, ਜਿਹੜੇ ਉਸ ਅੰਤਮ ਸਤਿਗੁਰੂ ਤੋਂ ਧਰਤੀ ਉਤੇ ਪ੍ਰਗਟ ਹੋਏ ਪ੍ਰਮਾਤਮਾ ਦੇ ਪੁਤਰ ਦੀ ਭੌਤਿਕ ਚੈਨਲ ਦੁਆਰਾ ਆਉਂਦੇ ਹਨ।
ਸੋ, ਈਸਾ ਪ੍ਰਮਾਤਮਾ ਦੇ ਪੁਤਰ ਸਨ। ਦੂਜ਼ੇ ਸਤਿਗੁਰੂ ਨਹੀਂ ਸਨ। ਸਿਵਾਇ ਈਸਾ ਦੇ, ਜਦੋਂ ਉਹ ਵਾਪਸ ਮੁੜਦੇ ਹਨ, ਫਿਰ ਬਿਨਾਂਸ਼ਕ, ਅਸੀਂ ਉਨਾਂ ਨੂੰ ਵੀ ਪ੍ਰਮਾਤਮਾ ਦੇ ਪੁਤਰ ਆਖਦੇ ਹਾਂ। ਕੁਝ ਲੋਕ ਸੋਚਦੇ ਹਨ ਉਹ ਬਸ ਇਕ ਹੋਰ ਗਿਆਨਵਾਨ ਸਤਿਗੁਰੂ ਹਨ, ਪਰ ਉਹ ਨਹੀਂ ਹਨ। ਉਥੇ ਸਤਿਗੁਰੂ ਜੋ ਪ੍ਰਮਾਤਮਾ ਦੇ ਪੁਤਰ ਹਨ ਅਤੇ ਦੂਜਿਆ ਸਤਿਗੁਰੂ ਜਿਹੜੇ ਸੰਤ ਅਤੇ ਸਾਧੂ ਹਨ ਉਨਾਂ ਵਿਚਕਾਰ ਅੰਤਰ ਹਨ - ਜਿਵੇਂ ਇਕ ਤੀਸਰੇ ਪਧਰ ਜਾਂ ਚੌਥੇ ਪਧਰ ਜੇਕਰ ਅਸੀਂ ਗਿਣਤੀ ਕਰਦੇ ਹਾਂ ਅੰਤਮ ਸਤਿਗੁਰੂ ਦੀ ਜਿਹੜੇ ਅਜ਼ੇ ਪ੍ਰਮਾਤਮਾ ਨਾਲੋਂ ਟੁਟੇ ਹੋਏ ਨਹੀਂ, ਧਰਤੀ ਉਤੇ ਪੂਰੀ ਤਰਾਂ ਪ੍ਰਮਾਤਮਾ ਦੇ ਪੁਤਰ ਦੇ ਸਰੀਰ ਵਿਚ ਨਹੀਂ ਰਹਿ ਰਹੇ। ਸਰਬ ਸ਼ਕਤੀਮਾਨ ਪ੍ਰਮਾਤਮਾ ਅੰਤਮ ਸਤਿਗੁਰੂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਅੰਤਮ ਸਤਿਗੁਰੂ ਉਨਾਂ ਦੇ ਜਿਵੇਂ ਸਜ਼ੇ ਹਥ ਵਾਂਗ ਹਨ। ਪਰ ਕਿਸੇ ਵੀ ਜਗਾ, ਹਰ ਜਗਾ, ਕਿਵੇਂ ਵੀ।
ਅਤੇ ਜਦੋਂ ਪ੍ਰਮਾਤਮਾ ਦੇ ਪੁਤਰ, ਜੋ ਅੰਤਮ ਸਤਿਗੁਰੂ ਦੀ ਪ੍ਰਗਟ ਸ਼ਕਤੀ ਹਨ, ਮਿਸਾਲ ਵਜੋਂ, ਧਰਤੀ ਉਤੇ ਜਾਂ ਕਿਸੇ ਹੋਰ ਗ੍ਰਹਿ ਉਤੇ ਇਕ ਅਖੌਤੀ ਮਨੁਖ ਬਣ ਜਾਂਦੇ ਹਨ, ਫਿਰ ਉਹ ਜਿਵੇਂ 90% ਅੰਤਮ ਸਤਿਗੁਰੂ ਸ਼ਕਤੀ ਦੀ ਵਰਤੋਂ ਕਰ ਸਕਦੇ ਹਨ। ਪਰ ਇਹ ਤਕਰੀਬਨ ਸਮਾਨ ਹੈ ਜਿਵੇਂ ਅੰਤਮ ਸਤਿਗੁਰੂ ਸਵਰਗ ਵਿਚ ਹਨ। ਉਹ 10% ਉਨਾਂ ਵਿਚਕਾਰ ਕਨੈਕਸ਼ਨ ਹੈ। ਇਸੇ ਲਈ, ਪ੍ਰਮਾਤਮਾ ਦੇ ਪੁਤਰ, ਜਿਵੇਂ ਈਸਾ, ਉਨਾਂ ਨੇ ਸਮੁਚੀ ਸ਼ਕਤੀ ਨਹੀਂ ਧਰਤੀ ਉਤੇ ਥਲੇ ਲਿਆਂਦੀ ਸੀ, ਬਸ ਹਮੇਸ਼ਾਂ 90% ਸ਼ਕਤੀ ਉਨਾਂ ਨੂੰ ਪ੍ਰਦਾਨ ਕੀਤੀ ਜਾਂਦੀ ਸੋ ਉਹ ਇਸ ਗ੍ਰਹਿ ਉਤੇ ਜਿਤਨੀ ਵੀ ਉਹ ਚਾਹੁਣ ਵਰਤ ਸਕਦੇ ਹਨ। ਪਰ ਬਦਕਿਸਮਤੀ ਨਾਲ, ਅਸੀਂ ਧਰਤੀ ਉਤੇ ਕਦੇ ਕਿਸੇ ਸਤਿਗੁਰੂ ਨਾਲ ਚੰਗਾ ਵਿਹਾਰ ਨਹੀਂ ਕੀਤਾ, ਸਮੇਤ ਪ੍ਰਮਾਤਮਾ ਦੇ ਇਕੋ ਪੁਤਰ ਨਾਲ।
ਅਤੇ ਜੇਕਰ ਅਸੀਂ ਸਤਿਗੁਰੂ ਨੂੰ ਮਿਲ ਪਈਏ, ਜਿਵੇਂ ਈਸਾ, ਮਿਸਾਲ ਵਜੋਂ, ਓਹ ਮੇਰੇ ਰਬਾ, ਫਿਰ ਤੁਸੀਂ ਸਭ ਤੋਂ ਵਧੀਆ ਹੋ, ਸਭ ਤੋਂ ਵਧ ਖੁਸ਼ਕਿਸਮਤ ਕਿਸੇ ਵੀ ਜਗਾ ਸਮੁਚੇ ਬ੍ਰਹਿਮੰਡਾਂ ਵਿਚ। ਉਸੇ ਕਰਕੇ ਜਦੋਂ ਈਸਾ ਜਿੰਦਾ ਸਂ, ਉਨਾਂ ਨੇ ਕਿਹਾ ਸੀ, "ਮੇਰੇ ਬਿਨਾਂ ਕੋਈ ਨਹੀਂ ਪ੍ਰਮਾਤਮਾ ਕੋਲ ਜਾ ਸਕਦਾ," ਜਾਂ ਉਨਾਂ ਨੇ ਕਿਹਾ, "ਤੁਸੀਂ ਪਿਤਾ ਕੋਲ ਸਿਰਫ ਮੇਰੇ ਰਾਹੀ ਜਾ ਸਕਦੇ ਹੋ।" ਕੁਝ ਅਜਿਹਾ ਉਸ ਤਰਾਂ। ਅਤੇ ਫਿਰ ਉਨਾਂ ਨੇ ਇਥੋਂ ਤਕ ਸਾਨੂੰ ਉਪਾਸ਼ਨਾ ਕਰਨ ਲਈ ਉਤਸਾਹਤਿ ਨਹੀਂ ਕੀਤਾ ਜਾਂ ਇਥੋਂ ਤਕ ਉਨਾਂ ਦੇ ਨਾਮ ਵਿਚ ਕੋਈ ਚੀਜ਼ ਕਰਨ ਲਈ। ਉਨਾਂ ਨੇ ਕਿਹਾ, "ਮੈਂ ਸੰਸਾਰ ਦੀ ਰੋਸ਼ਨੀ ਹਾਂ ਜਦੋਂ ਤਕ ਮੈਂ ਸੰਸਾਰ ਵਿਚ ਮੌਜ਼ੂਦ ਹਾਂ।" ਤੁਸੀਂ ਦੇਖਿਆ? ਕਿਉਂਕਿ ਈਸਾ ਜਾਣਦੇ ਸੀ ਕਿ ਉਥੇ ਇਕ ਹੋਰ ਥਲੇ ਆਵੇਗਾ, ਜਾਂ ਉਹ ਖੁਦ ਆਪ ਥਲੇ ਦੁਬਾਰਾ ਆਉਣਗੇ। ਨਹੀਂ ਤਾਂ, ਜੇਕਰ ਤੁਹਾਡੇ ਕੋਲ ਇਕ ਸਤਿਗੁਰੂ ਨਾ ਹੋਵੇ, ਇਹ ਤੁਹਾਡੇ ਲਈ ਮੁਕਤ ਹੋਣਾ ਬਹੁਤ ਹੀ ਮੁਸ਼ਕਲ ਹੈ। ਜੇਕਰ ਤੁਹਾਡੇ ਕੋਲ ਜਿਵੇਂ ਕਿ ਈਸਾ ਵਾਂਗ ਇਕ ਸਤਿਗੁਰੂ ਨਾ ਹੋਵੇ - ਪ੍ਰਮਾਤਮਾ ਦੇ ਇਕੋ ਪੁਤਰ ਜੋ ਪ੍ਰਮਾਤਮਾ ਨੇ ਧਰਤੀ ਉਤੇ ਭੇਜਿਆ ਸੀ - ਜੇਕਰ ਅਸੀਂ ਇਤਨੇ ਅੰਨੇ, ਬੋਲੇ ਅਤੇ ਗੂੰਗੇ ਹਾਂ, ਅਸੀਂ ਇਹ ਨਹੀਂ ਦੇਖ ਸਕਦੇ, ਅਸੀਂ ਇਹ ਨਹੀਂ ਜਾਣ ਸਕਦੇ ਕਿ ਕੇਵਲ ਪ੍ਰਮਾਤਮਾ ਦੇ ਪੁਤਰ, ਉਹੀ ਇਕ ਹਨ, ਫਿਰ ਅਸੀਂ ਕਦੇ ਬਾਹਰ ਨਹੀਂ ਨਿਕਲ ਸਕਦੇ।
ਪਰ ਖੁਸ਼ਕਿਸਮਤੀ ਨਾਲ, ਉਸ ਸ਼ਕਤੀ ਤੋਂ ਜੋ ਇਕੋ ਪ੍ਰਮਾਤਮਾ ਦੇ ਪੁਤਰ ਨੇ ਧਰਤੀ ਤੇ ਥਲੇ ਲਿਆਂਦੀ ਹੈ, ਉਸ ਤੋਂ ਹੋਰ ਸਤਿਗੁਰੂ ਪ੍ਰਫੁਲਤ ਹੁੰਦੇ ਹਨ, ਪਰ ਉਹ ਇਕ ਨੀਵੇਂ ਪਧਰ ਵਿਚ ਹਨ। ਉਹ ਵਾਪਸ ਪਿਤਾ ਕੋਲ ਨਹੀਂ ਜਾਣਗੇ ਉਵੇਂ ਪ੍ਰਮਾਤਮਾ ਦੇ ਪੁਤਰ ਵਾਂਗ। ਪ੍ਰਮਾਤਮਾ ਦੇ ਪੁਤਰ, ਜਿਵੇਂ ਈਸਾ, ਉਹ ਵਾਪਸ ਪਿਤਾ ਕੋਲ ਜਾਣਗੇ। ਇਕੇਰਾਂ ਉਹ ਬਾਹਰ ਨਿਕਲਦੇ ਹਨ, ਇਕੇਰਾਂ ਉਹ ਪਹਿਲੇ ਹੀ ਇਕ ਪੁਤਰ ਹਨ, ਉਹ ਸਰਬਸ਼ਕਤੀਮਾਨ ਪ੍ਰਮਾਤਮਾ ਕੋਲ ਵਾਪਸ ਨਹੀਂ ਜਾ ਸਕਦੇ। ਉਹ ਸੰਪਰਕ ਕਰ ਸਕਦੇ ਹਨ, ਬਿਨਾਂਸ਼ਕ, ਇਹ ਸੰਪਰਕ ਸਦਾ ਲਈ ਪ੍ਰਾਪਤ ਕਰ ਸਕਦੇ ਹਨ। ਪਰ ਉਹ ਵਾਪਸ ਮੂਲ ਪ੍ਰਮਾਤਮਾ ਦੇ ਪੁਤਰ ਨੂੰ ਵਾਪਸ ਜਾਣਗੇ, ... (ਸ਼ਬਦਾਂ ਤੋਂ ਬਾਹਰ।" ਉਹ ਹੈ ਜੋ ਮੈਨੂੰ ਦਸਿਆ ਗਿਆ ਹੈ। ਜਾਣਕਾਰੀ ਇਸ ਤਰਾਂ ਹੈ। ਜਿਵੇਂ, ਕਦੇ ਕਦਾਂਈ, ਜੇਕਰ ਅੰਤਮ ਸਤਿਗੁਰੂ ਮੈਨੂੰ ਇਕ ਅਸਲੀ ਸੰਦੇਸ਼ ਭੇਜਣਾ ਚਾਹੁੰਦੇ ਹਨ ਅਤੇ ਇਹ ਜਾਨਣ ਲਈ ਕਿ ਇਹ ਉਨਾਂ ਤੋਂ ਹੈ, ਫਿਰ ਉਹ ਮੈਨੂੰ ਕੁਝ ਚਿੰਨ ਦੇਣਗੇ। ਇਹ ਬਹੁਤ ਖਾਸ ਹੈ। ਤੁਸੀਂ ਇਹ ਧਰਤੀ ਉਤੇ ਕਿਸੇ ਜਗਾ ਨਹੀਂ ਲਭ ਸਕਦੇ, ਜਾਂ ਕਿਸੇ ਵੀ ਬਾਈਬਲ ਵਿਚ ਕੋਈ ਜ਼ਿਕਰ ਨਹੀਂ ਹੈ।
ਮੇਨੂੰ ਪਕਾ ਪਤਾ ਨਹੀਂ ਹੈ ਜੇਕਰ ਕਿਵੇਂ ਵੀ ਮੈਂਨੂੰ ਤੁਹਾਨੂੰ ਦਸਣ ਦੀ ਇਜ਼ਾਜ਼ਤ ਹੈ। ਮੇਰੇ ਖਿਆਲ ਵਿਚ ਬਿਹਤਰ ਹੈ ਨਾ ਦਸਾਂ। ਮੈਨੂੰ ਪੁਛਣ ਦੇਵੋ। ਨਹੀਂ, ਮੈਨੂੰ ਇਜ਼ਾਜ਼ਤ ਨਹੀਂ ਹੈ। ਸੋ, ਮੈਨੂੰ ਉਹਦੇ ਬਾਰੇ ਮਾਫ ਕਰਨਾ। ਮੈਨੂੰ ਉਸ ਬਾਰੇ ਮਾਫ ਕਰਨਾ। ਠੀਕ ਹੈ। ਮੈਂ ਪਹਿਲਾਂ ਪੁਛਿਆ ਸੀ ਅਤੇ ਮੈਨੁੰ ਦਸਿਆ ਗਿਆ ਮੈਨੂੰ ਇਜ਼ਾਜ਼ਤ ਨਹੀਂ ਹੈ, ਇਹ ਨਾਂ ਕਰਨਾ ਬਿਹਤਰ ਹੈ। ਪਰ, ਮੈਂ ਹੁਣ ਦੁਬਾਰਾ ਪੁਛਿਆ ਅਤੇ ਜਵਾਬ ਅਜ਼ੇ ਵੀ ਨਾ ਹੈ। ਸੋ, ਮੈਨੂੰ ਮਾਫ ਕਰਨਾ। ਬਹੁਤ ਸਾਰਿਆਂ ਚੀਜ਼ਾਂ ਜੋ ਮੈਂ ਤੁਹਾਨੂੰ ਕਿਵੇਂ ਵੀ ਦਸ ਨਹੀਂ ਸਕਦੀ। ਲੋਕ ਇਹਦੇ ਤੋਂ ਇਕ ਲਾਭ ਉਠਾਉਣਗੇ, ਹੋਰਨਾਂ ਮਾਨਸ ਜੀਵਾਂ ਨੂੰ ਧੋਖਾ ਦੇਣ ਲਈ ਇਸ ਦੀ ਵਰਤੋਂ ਕਰਨਗੇ। ਸੋ, ਉਸ ਕਰਕੇ ਹੈ। ਇਹ ਅਸਲੀ ਚੀਜ਼ ਨਹੀਂ ਹੈ ਜਦੋਂ ਲੋਕ ਨਕਲ ਕਰਦੇ ਅਤੇ ਇਹਦੇ ਬਾਰੇ ਗਲ ਕਰਦੇ ਹਨ - ਉਹ ਇਹਦੇ ਬਾਰੇ ਕੋਈ ਚੀਜ਼ ਨਹੀਂ ਜਾਣਦੇ ਅਤੇ ਉਨਾਂ ਨੇ ਕਦੇ ਕੋਈ ਉਸ ਤਰਾਂ ਦੀ ਚੀਜ਼ ਨਹੀਂ ਦੇਖੀ। ਅਤੇ ਉਹ ਬਸ ਗਲਾਂ ਕਰਦੇ ਹਨ, ਉਹ ਬਸ ਕਾਪੀ ਕਰਦੇ ਹਨ, ਸ਼ਾਇਦ। ਕਾਫੀ ਕੁਝ ਲੋਕ ਹਨ ਜਿਹੜੇ ਮੇਰੀ ਨਕਲ ਕਰਦੇ ਅਤੇ ਇਹ ਕਰਦੇ, ਉਹ ਕਰਦੇ, ਲੋਕਾਂ ਨੂੰ ਗੁਮਰਾਹ ਕਰਦੇ ਅਤੇ ਉਨਾਂ ਸਾਰਿਆਂ ਨੂੰ ਉਲਝਣ ਵਿਚ ਪਾਉਂਦੇ ਅਤੇ ਮਾਨਸਿਕ ਤੌਰ ਤੇ ਬਿਮਾਰ ਕਰਦੇ। ਇਹ ਭਿਆਨਕ ਹੈ।
ਅਤੇ ਇਹ ਸਿਰਫ ਸਿਖਿਆ ਹੈ ਜੋ ਮੈਂ ਇਥੋਂ ਤਕ ਲਿਆਂਦੀ ਹੈ। ਇਹ ਅਜ਼ੇ ਸਵਰਗਾਂ ਤੋਂ ਇਹ ਖਾਸ ਚਿੰਨ ਨਹੀਂ ਹੈ ਜੋ ਮੈਨੂੰ ਪੁਸ਼ਟੀ ਕਰਦਾ ਹੈ ਕਿ ਇਹ ਅਸਲ ਵਿਚ ਪਰੇ ਤੋਂ ਇਕ ਸੰਦੇਸ਼ ਹੈ; ਇਹ ਜ਼ੋਸ਼ੀਲੇ ਭੂਤਾਂ ਤੋਂ ਭੁਲੇਖਾ ਨਹੀਂ ਹੈ ਜਾਂ ਜੋ ਵੀ, ਕਿਉਂਕਿ ਉਹ ਕਰਦੇ ਹਨ। ਉਹ ਇਹ ਕਰਦੇ ਹਨ। ਉਥੇ ਹਮੇਸ਼ਾਂ ਦੋ ਸ਼ਕਤੀਆਂ ਆਲੇ ਦੁਆਲੇ ਹੁੰਦੀਆਂ ਹਨ: ਇਕ ਮੈਨੂੰ ਸਚ ਦਸ ਰਹੀ ਹੈ, ਅਤੇ ਦੂਜ਼ੀ ਮੈਨੂੰ ਨਕਲੀ, ਜਾਲੀ ਖਬਰਾਂ ਅਤੇ ਭਰਮ ਵਾਲੀਆਂ ਚੀਜ਼ਾਂ ਦਸ ਰਹੀ ਹੈ। ਸੋ, ਮਨੁਖਜਾਤੀ ਅਤੇ ਸਾਰੇ ਜੀਵਾਂ ਲਈ ਖੁਸ਼ਕਿਸਮਤੀ ਨਾਲ, ਧਰਤੀ ਉਤੇ ਇਕੋ ਪ੍ਰਮਾਤਮਾ ਦੇ ਪੁਤਰ ਦੀ ਰੂਹਾਨੀ ਤਾਕਤ ਤੋਂ, ਉਥੇ ਰੂਹਾਨੀ ਸ਼ਕਤੀ, ਰੂਹਾਨੀ ਤਾਕਤ ਸਭ ਪਾਸੇ ਫੈਲ਼ ਜਾਵੇਗੀ, ਤਾਂਕਿ ਦੂਜੇ ਸੰਤ ਅਤੇ ਸਾਧੂ ਵੀ ਮਨੁਖਜਾਤੀ ਦੀ ਮਦਦ ਕਰ ਸਕਣਗੇ, ਭਾਵੇਂ ਉਹ ਉਨਾਂ ਨੂੰ ਸਾਰੇ ਰਾਹ ਵਧੇਰੇ ਉਪਰ, ਮਿਸਾਲ ਵਜੋਂ, ਪੰਜਵੇਂ ਪਧਰ ਤੋਂ ਪਰੇ ਨਹੀਂ ਲਿਜਾ ਸਕਦੇ।
ਉਥੇ ਪੰਜ ਦੇਵਤੇ ਹਨ ਜਿਹੜੇ ਰਹਿੰਦੇ ਅਤੇ ਪੰਜ ਰੂਹਾਨੀ ਪਧਰਾਂ ਦਾ ਸ਼ਾਸਨ ਕਰਦੇ ਹਨ। ਆਓ ਕਹਿ ਲਵੋ ਐਸਟਰਲ ਸੰਸਾਰ ਤੋਂ ਸਾਰੇ ਰਾਹ ਸਚ ਖੰਡ ਤਕ, ਪੰਜਵੇਂ ਪਧਰ ਨੂੰ ਸਚ ਖੰਡ ਆਖਿਆ ਜਾਂਦਾ ਹੈ।
ਇਹ ਇਸਨੂੰ ਅਨਾਮ ਖੇਤਰ ਅਤੇ ਅਸਲੀ ਨਾਮ, ਸਚਾ ਨਾਮ ਵੀ ਕਿਹਾ ਜਾਂਦਾ ਹੈ। ਉਥੇ ਉਸ ਖੇਤਰ ਲਈ ਕਈ ਨਾਮ ਹਨ । ਪਰ ਉਹ ਸਭ ਤੋਂ ਉਚਾ ਨਹੀਂ ਹੈ। ਉਥੇ ਪੰਜਵੇਂ ਪਧਰ ਨਾਲੋਂ ਹੋਰ ਬਹੁਤ, ਬਹੁਤ ਹੋਰ ਵਧੇਰੇ ਉਚੇ ਸੰਸਾਰ ਹਨ। ਪਰ ਕੋਈ ਗਲ ਨਹੀਂ, ਜੇਕਰ ਤੁਹਾਡੇ ਕੋਲ ਇਤਨੀ ਵਡੇ ਨਸੀਬ ਹੋਣ ਇਹਨਾਂ ਸੰਤਾਂ ਅਤੇ ਸਾਧੂਆਂ ਤੋਂ ਇਕ ਨੂੰ ਮਿਲਣ ਦੇ ਜੋ ਪੰਜਵੇਂ ਪਧਰ ਤੋਂ ਆਏ ਹਨ, ਓਹ ਮੇਰੇ ਰਬਾ, ਫਿਰ ਤੁਹਾਨੂੰ ਪ੍ਰਮਾਤਮਾ ਨੂੰ ਗੋਡਿਆਂ ਭਾਰ ਅਤੇ ਝੁਕਣਾ ਚਾਹੀਦਾ ਹੈ ਇਸ ਵਡੇ ਭਾਗ ਅਤੇ ਮਿਹਰ ਲਈ। ਉਥੇ ਹਨ... ਕਿਤਨੇ ਹਨ... ਉਥੇ ਇਸ ਗ੍ਰਹਿ ਉਤੇ ਲਗਭਗ ਤਿੰਨ ਪੰਜਵੇਂ ਪਧਰ ਦੇ ਸਤਿਗੁਰੂ ਹਨ, ਜਿਉਂ ਮੈਂ ਤੁਹਾਡੇ ਨਾਲ ਗਲ ਕਰ ਰਹੀ ਹਾਂ। ਜੇਕਰ ਤੁਸੀਂ ਖੁਸ਼ਕਿਸਮਤ ਹੋ, ਤੁਸੀਂ ਉਨਾਂ ਨੂੰ ਦੇਖ ਲਵੋਂਗੇ, ਮਿਲ ਪਵੋਂਗੇ, ਅਤੇ ਤੁਸੀਂ ਉਨਾਂ ਦੇ ਪੈਰੋਕਾਰ ਹੋਵੋਂਗੇ। ਫਿਰ, ਤੁਹਾਨੂੰ ਤੁਹਾਡੀ ਸਦਾ ਦੀ ਮੁਕਤੀ ਦਾ ਭਰੋਸਾ ਦਿਵਾਇਆ ਜਾਂਦਾ ਹੈ। ਪਰ ਕਿਉਂਕਿ ਮਾਨੁਖਜਾਤੀ ਨੂੰ ਦੁਨਿਆਵੀ ਤੌਰ ਤੇ ਜਿੰਦਾ ਰਹਿਣ ਲਈ ਹਮੇਸ਼ਾਂ ਰੁਝੇ ਰਹਿਣ ਲਈ ਵਿਆਸਤ ਰਖਿਆ ਜਾਂਦਾ, ਅਤੇ ਲਾਲਚ ਅਤੇ ਅਭਿਲਾਸ਼ਾ ਦੁਆਰਾ ਇਤਨੇ ਵਿਆਸਤ, ਵਿਆਸਤ ਹੋਣ ਲਈ ਮਜ਼ਬੂਰ ਵੀ ਕੀਤਾ ਜਾਂਦਾ ਹੈ, ਇਸ ਲਈ ਇਹ ਤੁਹਾਡੇ ਲਈ ਇਥੋਂ ਤਕ ਕਿਸੇ ਗਿਆਨਵਾਨ ਸਤਿਗੁਰੂ ਨੂੰ ਲਭਣਾ, ਉਨਾਂ ਨਾਲ ਅਧਿਐਨ ਕਰਨ ਲਈ, ਆਪਣੇ ਖੁਦ ਦੀ, ਆਪਣੀ ਆਤਮਾ ਦੀ ਮਦਦ ਕਰਨ ਲਈ, ਇਸ ਭਰਮ ਦੇ ਦੁਖ ਅਤੇ ਪੀੜਾ, ਜਨਮ ਅਤੇ ਮਰਨ, ਅਤੇ ਜਨਮ ਅਤੇ ਬਿਮਾਰੀ ਦੇ ਚਕਰ ਤੋਂ - ਜਾਂ ਇਥੋਂ ਤਕ ਨਰਕ ਤੋਂ ਹਮੇਸ਼ਾਂ ਮੁਕਤ ਹੋਣ ਲਈ, ਇਹਦੇ ਬਾਰੇ ਸੋਚਣਾ ਵੀ ਤੁਹਾਡੇ ਲਈ ਬਹੁਤ ਮੁਸ਼ਕਲ ਹੈ।
ਸੋ, ਸਤਿਗੁਰੂ ਦਾ ਘਰ ਪੰਜਵੇਂ ਪਧਰ ਉਤੇ ਹੈ ਐਸਟਰਲ ਪਧਰ ਤੋਂ ਉਪਰ ਦੀ ਗਿਣਤੀ ਕਰਦੇ ਹੋਏ। ਸਾਡੇ ਕੋਲ ਐਸਟਰਲ, ਸੂਖਮ ਪਧਰ ਹੈ, ਅਤੇ ਫਿਰ ਸਾਡੇ ਕੋਲ ਵਿਨਾਸ਼ਕਾਰੀ ਅਤੇ ਨਿਰਮਾਣ, ਰਚਨਾਤਮਿਕ ਪਧਰ ਹੈ, ਫਿਰ ਸਾਡੇ ਕੋਲ ਬ੍ਰਹਿਮਨ ਪਧਰ ਹੈ, ਫਿਰ ਸਾਡੇ ਕੋਲ ਚੌਥਾ ਪਧਰ ਹੈ, ਅਤੇ ਸਾਡੇ ਕੋਲ ਪੰਜਵਾਂ ਪਧਰ ਹੈ। ਉਥੇ ਇਹਨਾਂ ਪੰਜ ਖੇਤਰਾਂ ਦੇ ਮਾਲਕਾਂ ਦੇ ਨਾਮ ਹਨ, ਪਰ ਮੈਂ ਤੁਹਾਨੂੰ ਉਹਨਾਂ ਦਾ ਖੁਲਾਸਾ ਨਹੀਂ ਕਰ ਸਕਦੀ। ਇਸ ਤਰਾਂ ਨਹੀਂ। ਦੀਖਿਆ ਦੇ ਸਮੈਂ, ਮੇਰੇ ਸਾਰੇ ਪੈਰੋਕਾਰ ਸਿਖਦੇ ਹਨ ਇਹਨਾਂ ਖੇਤਰਾਂ ਨੂੰ ਕਿਵੇਂ ਪਾਰ ਕਰਨਾ ਹੈ ਅਤੇ ਮੇਰੇ ਨਵੇਂ ਰੂਹਾਨੀ ਮੰਡਲ ਨੂੰ ਜਾਣਾ ਹੈ। ਮੈਂ ਇਸ ਨੂੰ "ਟਿੰਮ ਕੋ ਟੂ ਨਵਾਂ ਖੇਤਰ" ਆਖਦੀ ਹਾਂ। ਕਈ ਇਸ ਨੂੰ "ਨਵੀਂ ਧਰਤੀ, ਨਿਊ ਲੈਂਡ" ਆਖਦੇ ਹਨ। ਇਹ ਇਕ ਧਰਤੀ ਨਹੀਂ ਹੈ। ਇਹ ਦਸਵੇਂ ਪਧਰ ਤੋਂ ਪਰੇ ਹੈ, ਗਿਆਰਵੇਂ ਪਧਰ ਤੋਂ ਪਰੇ। ਪਜਵਾਂ ਪਧਰ ਇਸ ਦੇ ਵਿਚਕਾਰ ਹੈ। ਅਸੀਂ ਇਹ ਤੈਅ ਕਰ ਸਕਦੇ ਹਾਂ ਜੇਕਰ ਨਵੇਂ ਰੂਹਾਨੀ ਖੇਤਰ ਦੇ ਰਾਹ ਨੂੰ ਅਸੀਂ ਜਾਣਦੇ ਹੋਈਏ। ਪਰ ਹਰ ਕੋਈ ਨਹੀਂ ਕਰ ਸਕਦਾ - ਮੇਰੇ ਚੰਗੇ ਅਖੌਤੀ ਪੈਰੋਕਾਰਾਂ ਦੇ ਸਿਵਾਇ।
ਹੁਣ, ਮੈਂ ਸਚਮੁਚ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਉਪਾਸ਼ਨਾ ਵਾਲੇ ਬਲ ਨਾਲ, ਅਤੇ ਆਪਣੀ ਸਾਰੀ ਸੰਜ਼ੀਦਗੀ ਨਾਲ ਪ੍ਰਾਰਥਨਾ ਕਰਦੀ ਹਾਂ ਕਿ ਸਾਰੀ ਮਨੁਖਜਾਤੀ, ਸਚੇ ਮਨੁਖ, ਕੋਈ ਵੀ ਸੰਤਾਂ ਨੂੰ ਮਿਲ ਸਕਣ ਇਕ ਉਚੇਰੇ ਪਧਰ ਨੂੰ ਵਾਪਸ ਜਾਣ ਲਈ, ਘਟੋ ਘਟ ਤੀਸਰੇ ਪਧਰ ਤੋਂ ਉਪਰ, ਜਿਵੇਂ ਚੌਥੇ ਪਧਰ ਨੂੰ, ਤਾਂਕਿ ਜੇਕਰ ਤੁਸੀਂ ਉਥੇ ਪਹਿਲੇ ਹੀ ਅਪੜ ਗਏ ਹੋ, ਤੁਹਾਡੀ ਆਤਮਾ ਨੂੰ ਕਦੇ ਵੀ ਸਜ਼ਾ ਨਹੀਂ ਦਿਤੀ ਜਾਵੇਗੀ ਜਾਂ ਫਿਰ ਕਦੇ ਵੀ ਦੁਬਾਰਾ ਨੀਵੇਂ ਹੇਠਲੇ ਪਧਰ ਤਕ ਅਪਮਾਨਿਤ ਨਹੀਂ ਕੀਤਾ ਜਾਵੇਗਾ। ਤੁਸੀਂ ਨੀਵੇਂ ਪਧਰਾਂ ਨੂੰ ਜਾ ਸਕਦੇ ਹੋ, ਜਿਵੇਂ ਐਸਲਟਰ ਪਧਰ ਜਾਂ ਦੂਜੇ ਪਧਰ ਨੂੰ, ਬਸ ਹੋਰਨਾਂ ਜੀਵਾਂ ਨੂੰ ਸਿਖਾਉਣ ਲਈ ਜੇਕਰ ਇਹ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਅਤੇ ਜੇਕਰ ਪ੍ਰਮਾਤਮਾ ਇਹਦੀ ਇਜ਼ਾਜ਼ਤ ਦਿੰਦੇ ਹਨ।
ਧਰਤੀ ਉਤੇ ਪ੍ਰਗਟ ਹੋਏ ਅੰਤਮ ਸਤਿਗੁਰੂ ਦੇ ਦਰਸ਼ਨ ਕਰਨ ਲਈ ਮੈਂ ਨਹੀਂ ਜਾਣਦੀ ਤੁਹਾਨੂੰ ਕਿਤਨੇ ਗੁਣ ਕਮਾਉਣ ਦੀ ਲੋੜ ਹੈ। ਮੈਂ ਇਹ ਗਿਣ ਨਹੀਂ ਸਕਦੀ; ਇਹ ਬਹੁਤ ਜਿਆਦਾ ਹੈ, ਬਹੁਤ ਜਿਆਦਾ। ਪਰ ਇਸ ਵਿਚ ਕੋਈ ਫਰਕ ਨਹੀਂ ਪੈਂਦਾ - ਤੁਹਾਡੀ ਸੰਜ਼ੀਦਗੀ ਸਵਰਗ ਅਤੇ ਧਰਤੀ ਨੂੰ ਛੂਹੇਗੀ ਅਤੇ ਇਸ ਨੂੰ ਵਾਪਰਨ ਦੇਵੇਗੀ। ਸੋ ਬਸ ਪ੍ਰਾਰਥਨਾ ਕਰੋ, ਬਸ ਸੰਜ਼ੀਦਾ ਬਣੋ। ਪ੍ਰਮਾਤਮਾ ਨੂੰ ਪੂਜੋ। ਸਰਬ ਸ਼ਕਤੀਮਾਨ ਪ੍ਰਮਾਤਮਾ ਹੀ ਇਕੋ ਹਨ ਜਿਨਾਂ ਨੂੰ ਤੁਹਾਨੂੰ ਪੂਜਣਾ ਚਾਹੀਦਾਹੈ। ਸਭ ਤੋਂ ਉਚੇ ਦੀ ਪੂਜਾ ਕਰੋ, ਜੋ ਕਿ ਸਰਬ ਸ਼ਕਤੀਮਾਨ ਪ੍ਰਮਾਤਮਾ ਹਨ। ਅਤੇ ਪ੍ਰਸ਼ੰਸਾ ਵੀ ਕਰੋ। ਉਨਾਂ ਦਾ ਧੰਨਵਾਦ ਵੀ ਕਰੋ ਕਿ ਉਨਾਂ ਨੇ ਆਪਣਾ ਇਕਲੌਤਾ ਪੁਤਰ ਭੇਜਿਆ ਹੈ ਥਲੇ ਇਸ ਦੁਖੀ ਸੰਸਾਰ ਨੂੰ ਤੁਹਾਨੂੰ ਬਚਾਉਣ ਲਈ, ਜੇਕਰ ਤੁਸੀਂ ਕਦੇ ਇਕ ਨੂੰ ਮਿਲੇ ਹੋ। ਸੋ, ਅੰਤਮ ਸਤਿਗੁਰੂ ਹੀ ਇਕੋ ਪ੍ਰਮਾਤਮਾ ਦੇ ਪੁਤਰ ਹਨ। ਅਤੇ ਉਹ ਜਿਹੜੇ ਈਸਾ ਮਸੀਹ ਵਜੋਂ ਧਰਤੀ ਉਤੇ ਪਹਿਲਾਂ ਪ੍ਰਗਟ ਹੋਏ ਸਨ। ਅਤੇ ਉਹ ਸਚਮੁਚ ਪ੍ਰਮਾਤਮਾ ਦੇ ਪੁਤਰ ਸਨ। ਪਰ ਅਸੀਂ ਉਨਾਂ ਨਾਲ ਕੀ ਕੀਤਾ ਸੀ? ਓਹ, ਮੈਂ ਇਹਦੇ ਬਾਰੇ ਹੋਰ ਸੋਚਣਾ ਨਹੀਂ ਚਾਹੁੰਦੀ ਕਿਉਂਕਿ ਮੈਂ ਰੋਵਾਂਗੀ। ਮੈਂ ਬਹੁਤ ਭਿਆਨਕ ਮਹਿਸੂਸ ਕਰਾਂਗੀ।
ਮੈਂ ਉਦੋਂ ਤੋਂ ਬਹੁਤ ਬੁਰਾ ਮਹਿਸੂਸ ਕਰਦੀ ਰਹੀ ਹਾਂ ਜਦੋਂ ਮੈਂ ਪਹਿਲੇ ਹੀ ਛੋਟੀ ਸੀ, ਜਦੋਂ ਮੈਂ ਈਸਾ ਦੀ ਕਹਾਣੀ ਸੁਣੀ ਸੀ। ਅਤੇ ਮੈਂ ਸਾਰੇ ਰਾਹ ਜਦੋਂ ਤਕ ਮੈਂ ਵਡੀ ਹੋਈ ਰੋਂਦੀ ਰਹੀ ਹਾਂ । ਇਥੋਂ ਤਕ ਮੇਰੇ ਪਹਿਲੇ ਹੀ ਬਾਹਰ ਜਾਣ ਤੋਂ ਬਾਅਦ, ਅਤੇ ਭਾਸ਼ਣਾਂ ਵਿਚ ਗਲਾਂ ਕਰਦੇ ਹੋਏ, ਜਦੋਂ ਵੀ ਮੈਂ ਈਸਾ ਮਸੀਹ ਬਾਰੇ ਜ਼ਿਕਰ ਕੀਤਾ ਜਾਂ ਜਦੋਂ ਲੋਕਾਂ ਨੇ ਇਹਦੇ ਬਾਰੇ ਪੁਛਿਆ, ਮੈਂ ਦੁਬਾਰਾ ਹੰਝੂ ਵਹਾਏ। ਬਹੁਤ ਜਿਆਦਾ ਪੀੜਾ ਕਿ ਲੋਕ ਇਤਨੇ ਬੇਰਹਿਮ ਹੋ ਸਕਦੇ ਹਨ, ਇਤਨੇ ਬੇਦਰਦ, ਇਤਨੇ ਰੂਹ-ਰਹਿਤ... ਓਹ ਰਬਾ... ਤਸੀਹੇ ਦੇਣੇ ਇਤਨੇ ਇਕ ਪਵਿਤਰ ਜੀਵਨ ਨੂੰ ਉਸ ਤਰਾਂ। ਭਾਵੇਂ ਜੇਕਰ ਉਹ ਵਿਸ਼ਵਾਸ਼ ਨਹੀਂ ਕਰਦੇ ਸੀ ਕਿ ਈਸਾ ਪਵਿਤਰ ਹਨ, ਜੇਕਰ ਇਹ ਬਸ ਇਕ ਆਮ ਵਿਆਕਤੀ ਵੀ ਹੋਵੇ, ਤੁਸੀਂ ਉਹ ਨਹੀਂ ਕਰੋਂਗੇ! ਉਨਾਂ ਨੇ ਕਿਸੇ ਪ੍ਰਤੀ ਕੋਈ ਚੀਜ਼ ਗਲਤ ਨਹੀਂ ਕੀਤੀ ਸੀ, ਬਸ ਮਨੁਖਾਂ ਨੂੰ ਅਸਲ਼ੀ ਚੀਜ਼ਾਂ ਸਿਖਾਈਆਂ, ਅਤੇ ਕਿਵੇਂ ਆਜ਼ਾਦ ਹੋਣਾ ਹੈ। ਜੇਕਰ ਹਰ ਇਕ ਧਰਤੀ ਉਤੇ ਈਸਾ ਨੂੰ ਸੁਣਦਾ, ਈਸਾ ਨੂੰ ਉਸ ਸਮੇਂ ਮਿਲਦਾ, ਉਨਾਂ ਦੀਆਂ ਸਾਰੀਆਂ ਸਿਖਿਆਵਾਂ ਨੂੰ ਸੁਣਦਾ, ਅਤੇ ਇਹਨਾਂ ਦਾ ਅਨੁਸਰਨ ਕਰਦਾ, ਸਾਰੇ ਦੇਸ਼ ਸ਼ਾਂਤਮਈ ਹੋਣੇ ਸੀ, ਸਵਰਗ ਵਾਂਗ। ਅਤੇ ਸਾਡੇ ਕੋਲ ਸਭ ਚੀਜ਼ ਬਹੁਤਾਤ ਵਿਚ ਹੋਣੀ ਸੀ। ਸਾਨੂੰ ਕਦੇ ਵੀ ਕੋਈ ਦੁਖ ਕਿਸੇ ਕਿਸਮ ਦਾ ਸਣਿਹ ਕਰਨਾ ਪੈਂਦਾ ਅਤੇ ਇਹ ਸੰਸਾਰ ਹੁਣ ਨੂੰ ਸਿਖਰਲਾ ਸਵਰਗ ਬਣ ਜਾਣਾ ਸੀ ।
ਓਹ, ਅਸੀਂ ਇਤਨੇ ਬਦਕਿਸਮਤ ਆਤਮਾਵਾਂ ਹਾਂ। ਕ੍ਰਿਪਾ ਕਰਕੇ, ਆਪਣੀ ਪੂਰੇ ਜ਼ੋਰ ਨਾਲ ਸਰਬ-ਸ਼ਕਤੀਮਾਨ ਪ੍ਰਭੂ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਸ਼ਾਇਦ ਸੰਤਾਂ ਵਿਚੋਂ ਇਕ ਨੂੰ ਮਿਲ ਸਕੋਂ ਜਿਨਾਂ ਨੂੰ ਪ੍ਰਮਾਤਮਾ ਵਲੋਂ ਨਿਯੁਕਤ ਕੀਤਾ ਗਿਆ ਹੈ, ਜਾਂ ਸਭ ਤੋਂ ਵਧੀਆ ਕਦੇ ਵੀ ਸ਼ਾਇਦ, ਉਨਾਂ ਦੇ ਪੁਤਰ ਨੂੰ। ਪਰ, ਸੰਤਾਂ ਵਿਚੋਂ ਇਕ, ਚੌਥੇ ਪਧਰ ਦਾ ਇਥੋਂ ਤਕ, ਤੁਹਾਨੂੰ ਮੁਕਤ ਕਰ ਸਕਦਾ ਹੈ, ਕਿਉਂਕਿ ਜੇਕਰ ਤੁਸੀਂ ਚੌਥੇ ਪਧਰ ਤੇ ਹੋ, ਤੁਹਾਨੂੰ ਕਦੇ ਵੀ ਦੁਬਾਰਾ ਸਜ਼ਾ ਦਿਤੀ ਜਾਵੇਗੀ, ਕਦੇ ਵੀ। ਕਿਉਂਕਿ ਤੁਸੀਂ ਆਜ਼ਾਦ ਹੋ। ਤਿੰਨ ਸੰਸਾਰਾਂ ਤੋਂ ਕੋਈ ਪਧਰ ਇਕ ਗਰੰਟੀਸ਼ੁਦਾ ਸਥਿਤੀ ਹੈ ਕਿ ਤੁਸੀਂ ਕਦੇ ਵੀ ਦੁਖ ਨਹੀਂ ਹੋਵੋਂਗੇ, ਕਦੇ ਇਹਨਾਂ ਨੀਵੇਂ ਅਤੇ ਦੁਖੀ ਸੰਸਾਰਾਂ ਵਿਚ ਕਦੇ ਵੀ ਦੁਬਾਰਾ ਪੁਨਰ ਜਨਮ ਜਾਂ ਮਰਨਾ ਨਹੀਂ ਜਾਂ ਬਿਮਾਰੀ ਨਹੀਂ ਹੋਵੇਗੀ । ਉਹ ਨਰਕ ਦਾ ਜ਼ਿਕਰ ਨਹੀਂ ਕਰਦੇ, ਤੁਸੀਂ ਕਦੇ ਵੀ ਨਹੀਂ ਉਹਦੇ ਬਾਰੇ ਕਦੇ ਵੀ ਹੋਰ ਜਾਣੋਂਗੇ।
ਅਤੇ ਫਿਰ ਉਥੋਂ, ਤੁਸੀਂ ਇਥੋਂ ਤਕ ਹੌਲੀ ਹੌਲੀ ਹੋਰ ਸਿਖੋਂਗੇ ਇਕ ਉਚੇਰੇ ਸਤਿਗੁਰੂ ਨਾਲ ਅਤੇ ਤੁਸੀਂ ਪੰਜਵੇਂ ਪਧਰ ਨੂੰ ਜਾਵੋਂਗੇ, ਪਧਰਾਂ ਵਿਚੋਂ ਸਭ ਤੋਂ ਸ਼ਾਨਦਾਰ ਜਿਸ ਤਕ ਤੁਸੀਂ ਇਕ ਭੌਤਿਕ ਮੰਡਲ ਤੌਨ ਪਹੁੰਚ ਸਕਦੇ ਹੋ। ਦੂਜੇ ਪਧਰ, ਛੇਵਾਂ, ਸਤਵਾਂ, ਅਠਵਾਂ, ਨੌਵਾਂ, ਮਨੁਖਾਂ ਲਈ ਨਹੀਂ ਹਨ - ਮਨੁਖਾਂ ਦੇ ਗੁਣ ਅਤੇ ਪਧਰ - ਅਪੜਨ ਲਈ, ਜਾਂ ਜੀਣ ਲਈ। ਪੰਜਵਾਂ ਪਧਰ ਸ਼ਾਨਦਾਰ ਹੈ, ਖੂਬਸੂਰਤ, ਅਨੰਦਮਈ ਹਮੇਸ਼ਾਂ ਲਈ, ਹਮੇਸ਼ਾਂ ਲਈ ਪਹਿਲੇ ਹੀ। ਜਿਸ ਕਿਸੇ ਦੀ ਆਤਮਾ ਜਿਹੜੀ ਇਥੋਂ ਤਕ ਕਿਸੇ ਵੀ ਸਤਿਗੁਰੂ ਦਾ ਅਨੁਸਰਨ ਕਰ ਸਕਦੀ ਹੈ ਉਸ ਪਧਰ ਨੂੰ ਪਹੁੰਚਣ ਲਈ ਉਹ ਵਡਭਾਗੀ ਹੈ । ਇਹ ਉਤਨਾ ਸੌਖਾ ਨਹੀਂ ਹੈ ਇਸ ਭੌਤਿਕ ਸਰੀਰ ਵਿਚ ਇਥੋਂ ਤਕ ਉਸ ਪਧਰ ਤਕ ਪਹੁੰਚਣਾ। ਪਰ ਤੁਹਾਡੇ ਸਤਿਗੁਰੂ ਨਾਲ, ਜੇਕਰ ਉਹ ਪੰਜਵੇਂ ਪਧਰ ਤੋਂ ਹਨ, ਜਾਂ ਪਹਿਲੇ ਹੀ ਪੰਜਵਾਂ ਪਧਰ ਪ੍ਰਾਪਤ ਕਰ ਲਿਆ ਹੈ, ਫਿਰ ਤੁਸੀਂ ਨਿਸਚਿਤ ਤੌਰ ਤੇ ਉਥੇ ਜਾਵੋਂਗੇ। ਸ਼ਾਇਦ ਤੁਰੰਤ ਨਹੀਂ, ਪਰ ਉਹ ਸਤਿਗੁਰੂ ਤੁਹਾਨੂੰ ਜ਼ਰੂਰ ਹੀ ਹੌਲੀ ਹੌਲੀ ਉਥੇ ਲੈ ਜਾਵੇਗਾ, ਇਕ ਦਿਨ, ਇਸ ਭੌਤਿਕ ਸੰਸਾਰ ਨੂੰ ਤੁਹਾਡੇ ਛਡ ਕੇ ਜਾਣ ਤੋਂ ਬਾਅਦ।
ਇਥੋਂ ਤਕ ਚੌਥੇ ਪਧਰ ਦੇ ਸਤਿਗੁਰੂ, ਤੁਹਾਨੂੰ ਉਨਾਂ ਦੀ ਵਡਿਆਈ ਕਰਨੀ ਚਾਹੀਦੀ ਹੇ, ਅਤੇ ਤੁਹਾਨੂੰ ਅਨੁਸਰਨ ਕਰਨਾ ਚਾਹੀਦਾ,, ਅਤੇ ਤੁਹਾਨੂੰ ਆਭਾਰੀ ਹੋਣਾ ਚਾਹੀਦਾ ਅਤੇ ਹਮੇਸ਼ਾਂ ਆਪਣੇ ਦਿਲ ਵਿਚ ਧੰਨਵਾਦ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਇਕ ਨੂੰ ਮਿਲਦੇ ਹੋ। ਇਹ ਬਹੁਤ ਮੁਸ਼ਕਲ ਹੈ ਤੁਹਾਡੇ ਲਈ ਜਾਨਣਾ ਕੌਣ ਕੌਣ ਹੈ, ਬਿਨਾਂਸ਼ਕ। ਸਾਡੇ ਕੋਲ ਸਿਰਫ ਤਿੰਨ ਉਚੇ ਸਤਿਗੁਰੂ ਹਨ ਇਸ ਗ੍ਰਹਿ ਉਤੇ। ਅਤੇ ਉਹ ਨਹੀਂ ਲਗਣਗੇ ਉਸ ਤਰਾਂ ਜਿਵੇਂ ਤੁਸੀਂ ਉਮੀਦ ਕਰਦੇ ਹੋ। ਉੇਹ ਇਥੋਂ ਤਕ ਕੋਈ ਵੀ ਅਖੌਤੀ ਧਾਰਮਿਕ ਜਾਂ ਮਸ਼ਹੂਰ ਗਿਰਜ਼ਿਆਂ ਜਾਂ ਮੰਦਰਾਂ ਜਾਂ ਕੋਈ ਧਾਰਮਿਕ ਸੰਸਥਾਵਾਂ ਵਿਚ ਨਹੀ ਹਨ। ਸਿਰਫ ਜਦੋਂ ਤੁਸੀਂ ਖੁਸ਼ਕਿਸਮਤ ਹੋਵੋਂ, ਤੁਸੀਂ ਉਨਾਂ ਨੂੰ ਮਿਲਦੇ ਹੋ। ਕ੍ਰਿਪਾ ਕਰਕੇ ਉਹਦੇ ਲਈ ਪ੍ਰਾਰਥਨਾ ਕਰੋ, ਹੋਰ ਕਿਸੇ ਚੀਜ਼ ਲਈ ਨਹੀਂ। ਉਹਦੇ ਲਈ ਪ੍ਰਾਰਥਨਾ ਕਰੋ, ਕਿਉਂਕਿ ਇਹ ਯਕੀਨ ਹੈ ਤੁਹਾਡੇ ਸਦਾ ਦੀ ਮੁਕਤੀ ਲਈ ਬਾਅਦ ਵਿਚ ਇਕ ਅਨੰਦਮਾਈ ਜੀਵਨ ਅਤੇ ਸ਼ਾਨਦਾਰ ਸੰਸਾਰ ਜੋ ਤੁਹਾਡਾ ਇੰਤਜ਼ਾਰ ਕਰੇਗਾ ਜੇਕਰ ਤੁਹਾਡੇ ਕੋਲ ਅਜਿਹਾ ਇਕ ਗੁਰੂ ਹੈ। ਉਹ ਯਕੀਨੀ ਤੌਰ ਤੇ ਮੁਕਤੀ ਹੈ।
ਕੋਈ ਹੋਰ ਚੀਜ਼, ਤੁਸੀਂ ਸ਼ਾਇਦ ਖਾਹਸ਼ ਕਰਦੇ ਹੋ, ਤੁਸੀਂ ਸ਼ਾਇਦ ਪ੍ਰਾਰਥਨਾ ਕਰੋ, ਤੁਸੀਂ ਸ਼ਾਇਦ ਉਮੀਦ ਕਰੋਂ, ਪਰ ਅਜਿਹੇ ਚੌਥੇ ਜਾਂ ਪੰਜਵੇਂ ਪਧਰ ਤੋਂ ਸਤਿਗੁਰੂਆਂ, ਸੰਤਾਂ, ਅਤੇ ਸਾਧੂਆਂ ਤੋਂ ਬਗੈਰ,ੳ ਤੁਹਾਡੇ ਕੋਲ ਇਹ "ਬੀਮਾ" ਨਹੀਂ ਹੈ। ਤੁਸੀਂ ਸ਼ਾਇਦ ਇਕ ਵਧੇਰੇ ਉਚੇ ਸਵਰਗ ਨੂੰ ਜਿਵੇਂ ਸ਼ਾਇਦ ਐਸਟਰਲ ਨੂੰ ਪਹੁੰਚ ਸਕਦੇ ਹੋ, ਅਤੇ ਫਿਰ ਦੂਸਰੇ ਪਧਰ ਜਾਂ ਬ੍ਰਹਿਮਨ ਪਧਰ। ਪਰ ਇਹ ਤੁਹਾਨੂੰ ਅਗੇ ਅਤੇ ਪਿਛੇ ਦੁਬਾਰਾ ਭੌਤਿਕ ਖੇਤਰ ਪ੍ਰਤੀ ਰੀਸਾਇਕਲ ਕਰੇਗਾ ਅਤੇ ਤੁਸੀਂ ਸ਼ਾਇਦ ਦੁਬਾਰਾ ਡਿਗ ਜਾਵੋਂ। ਇਥੋਂ ਤਕ ਲੋਕ ਜਿਨਾਂ ਕੋਲ ਕਾਫੀ ਗੁਣ ਨਹੀਂ ਹਨ ਧਰਤੀ ਉਤੇ ਹੁਣ ਆਪਣੇ ਜੀਵਨ ਕਾਲ ਵਿਚ, ਅਤੇ ਫਿਰ ਕੁਝ ਸਬਬ ਨਾਲ ਉਨਾਂ ਨੂੰ ਐਸਟਰਲ ਪਧਰ ਤੇ ਲਿਆਂਦਾ ਗਿਆ, ਉਹ ਪਹਿਲੇ ਹੀ ਬਹੁਤ ਹੀ ਪਿਆਰ ਮਹਿਸੂਸ ਕਰਦੇ ਹਨ। ਉਹ ਸੰਤਾਂ ਅਤੇ ਮਹਾਤਮਾਵਾਂ ਨੂੰ ਮਿਲਦੇ ਹਨ ਉਥੇ ਅਤੇ ਉਹ ਕਿਸੇ ਨੂੰ ਮਿਲਦੇ ਹਨ ਜੋ ਜਿਵੇਂ ਈਸਾ ਵਾਂਗ ਲਗਦਾ ਹੈ, ਜਾਂ ਐਸਟਰਲ ਪਧਰ ਉਤੇ ਉਨਾਂ ਲਈ ਇਹ ਈਸਾ ਦਾ ਪ੍ਰਗਟਾਵਾ ਹੋ ਸਕਦਾ ਹੈ। ਅਤੇ ਉਹ ਪਹਿਲੇ ਹੀ ਅਜਿਹਾ ਬਹੁਤ ਹੀ ਪਿਆਰ ਮਹਿਸੂਸ ਕਰਦੇ ਹਨ ਜੋ ਉਨਾਂ ਨੇ ਕਦੇ ਵੀ ਨਹੀਂ ਧਰਤੀ ਉਤੇ ਅਨੁਭਵ ਕੀਤਾ ਸੀ।
ਉਸੇ ਕਰਕੇ ਲੋਕ ਜਿਹੜੇ ਅਖੌਤੀ ਥੋੜੇ ਸਮੇਂ ਲਈ ਮਰ ਗਏ, ਅਤੇ ਸਵਰਗਾਂ ਵਿਚ ਗਏ - ਇਥੋਂ ਤਕ ਸਿਰਫ ਐਸਟਰਲ ਪਧਰ ਦੇ ਸਵਰਗ ਨੂੰ - ਉਹ ਬਹੁਤ ਅਨੰਦਮਈ, ਬਹੁਤ ਖੁਸ਼, ਉਹ ਕਦੇ ਨਹੀਂ ਵਾਪਸ ਇਸ ਗ੍ਰਹਿ ਨੂੰ ਆਉਣਾ ਚਾਹੁੰਦੇ। ਖੈਰ, ਮੈਂ ਉਨਾਂ ਨੂੰ ਦੋਸ਼ ਨਹੀਂ ਦਿੰਦੀ। ਇਥੇ ਕੁਝ ਵੀ ਉਹਦੇ ਨਾਲ ਤੁਲਨਾ ਕਰ ਸਕਦਾ, ਭਾਵੇਂ ਬਸ ਇਕ ਉਚਾ ਐਸਟਰਲ ਸਵਰਗ - ਉਨਾਂ ਦੇ ਅਤੀਤ ਵਿਚ ਗੁਣਾਂ ਦੇ ਕਾਰਨ।
ਪਰ ਉਸ ਦਾ ਭਾਵ ਨਹੀਂ ਹੈ ਉਹ ਸਦਾ ਲੀ ਮੁਕਤ ਹੋ ਜਾਣਗੇ। ਇਹ ਸੰਭਵ ਹੈ ਕਿ ਜੇਕਰ ਅਤੀਤ ਦੀ ਜਿੰਦਗੀ ਵਿਚ ਉਨਾਂ ਨੇ ਕੁਝ ਚੀਜ਼ ਚੰਗੀ ਕੀਤੀ ਸੀ ਜਾਂ ਉਹ ਕਿਸੇ ਚੰਗੇ ਸਤਿਗੁਰੂ ਨੂੰ ਮਿਲੇ ਸੀ, ਉਨਾਂ ਦਾ ਗੁਣ ਉਨਾਂ ਦੀ ਪਾਲਣ ਕਰੇਗੀ, ਅਤੇ ਫਿਰ ਸਤਿਗੁਰੂ ਉਨਾਂ ਦਾ ਐਸਟਰਲ ਪਧਰ ਵਿਚ ਦੁਬਾਰਾ ਸਵਾਗਤ ਕਰੇਗਾ ਅਤੇ ਉਨਾਂ ਨੂੰ ਸਿਖਾਵੇਗਾ ਹੋਰ ਅਤੇ ਹੋਰ ਜਦੋਂ ਤਕ ਉਹ ਇਕ ਵਧੇਰੇ ਉਚੇ, ਰੂਹਾਨੀ ਪ੍ਰਾਪਤੀ ਦੇ ਮੁਕਤ ਪਧਰ ਤੇ ਪਹੁੰਚ ਜਾਣਗੇ।
ਸੋ ਅਸਲ ਵਿਚ, ਇਕ ਜਿਉਂਦੇ ਸਤਿਗੁਰੂ ਇਕ ਯਕੀਨੀ, ਤੁਹਾਡੇ ਲਈ ਯਕੀਨੀ ਭਰੋਸਾ ਹੈ। ਸੋ ਤੁਹਾਡੇ ਕਿਸੇ ਵੀ ਲਈ ਪ੍ਰਾਰਥਨਾ ਕਰਾਂਗੀ, ਜੇਕਰ ਤੁਸੀਂ ਘਰ ਨੂੰ ਜਾਣਾ ਚਾਹੁੰਦੇ ਹੋ, ਜੇਕਰ ਤੁਸੀਂ ਸਚਮੁਚ ਇਸ ਦੁਖੀ ਸੰਸਾਰ ਤੋਂ ਸਦਾ ਲਈ ਮੁਕਤ ਹੋਣਾ ਚਾਹੁੰਦੇ ਹੋ, ਤੁਹਾਨੂੰ ਇਕ ਗੁਰੂ ਲਭਣਾ ਜ਼ਰੂਰੀ ਹੈ - ਇਕ ਜਿੰਦਾ ਸਤਿਗੁਰੂ, ਉਹ ਨਹੀਂ ਜਿਹੜੇ ਸਵਰਗਾਂ ਨੂੰ ਚਲੇ ਗਏ ਹਨ। ਕਿਉਂਕਿ ਉਨਾਂ ਦੀ ਰੂਹਾਨੀ ਐਨਰਜ਼ੀ ਸਾਡੇ ਗ੍ਰਹਿ ਉਤੇ ਹੋਰ ਨਹੀਂ ਹੈ ਜੇਕਰ ਉਹ ਇਸ ਭੌਤਿਕ ਸੰਸਾਰ ਨੂੰ ਬਹੁਤ ਲੰਮਾਂ ਸਮਾਂ ਪਹਿਲਾਂ ਹੀ ਛਡ ਕੇ ਚਲੇ ਗਏ।
ਸਭ ਤੋਂ ਪਿਛੇ ਜਿਹੇ ਵਾਲਾ ਸਤਿਗੁਰੂ, ਸੰਭਵ ਹੈ, ਜੇਕਰ ਉਹ ਸਾਡੇ ਭੌਤਿਕ ਗ੍ਰਹਿ ਨੂੰ ਲਗਭਗ ਦੋ ਸੌ ਸਾਲ ਪਹਿਲਾਂ ਛਡ ਕੇ ਚਗੇ ਗਏ, ਵਧ ਜਾਂ ਘਟ, ਫਿਰ, ਸ਼ਾਇਦ ਅਸੀਂ ਅਜ਼ੇ ਵੀ ਉਨਾਂ ਦੀ ਰੂਹਾਨੀ ਤਾਕਤ ਵਾਲੀ ਐਨਰਜ਼ੀ ਵਿਰਾਸਤ ਵਿਚ ਮਿਲ ਸਕਦੀ ਹੈ। ਅਤੇ ਅਸੀਂ ਅਜ਼ੇ ਵੀ ਉਨਾਂ ਨੂੰ ਪ੍ਰਾਰਥਨਾ ਕਰ ਸਕਦੇ ਹਾਂ, ਅਤੇ ਉਹ ਅਜ਼ੇ ਵੀ ਸਾਡੀ ਮਦਦ ਕਰਨ ਦੇ ਯੋਗ ਹੋਣਗੇ ਉਨਾਂ ਦੀ ਧਰਤੀ ਉਤੇ ਬਚੀ ਹੋਈ ਰੂਹਾਨੀ ਐਨਰਜ਼ੀ ਦੇ ਕਨੈਕਸ਼ਨ ਦੁਆਰਾ ਜਾਂ ਉਨਾਂ ਦੇ ਸ਼ਰਧਾਲੂਆਂ ਦੁਆਰਾ, ਜੇਕਰ ਉਹ ਸ਼ਰਧਾਲੂ ਪਹਿਲੇ ਹੀ ਸਤਿਗੁਰੂ ਦੀ ਐਨਰਜ਼ੀ ਵਿਚ ਜੜੇ ਹੋਏ ਹਨ। ਨਹੀਂ ਤਾਂ, ਜੇਕਰ ਕੋਈ ਵੀ ਗੁਰੂ ਬਹੁਤ ਲੰਮਾਂ ਸਮਾਂ ਪਹਿਲਾਂ ਛਡ ਕੇ ਚਲੇ ਗਏ ਅਤੇ ਇਕ ਵਧੇਰੇ ਉਚੇ ਸਵਰਗ ਨੂੰ ਚਲੇ ਗਏ ਪਹਿਲੇ ਹੀ, ਉਹ ਸਾਡੇ ਨਾਲ ਸੰਪਰਕ ਨਹੀਂ ਕਰਦੇ। ਉਹ ਸਾਨੂੰ ਦੀਖਿਆ ਅਤੇ ਪੂਰੀ ਮੁਕਤੀ ਨਹੀਂ ਦੇ ਸਕਦੇ। ਉਹਦੇ ਲਈ ਇਕ ਜਿਉਂਦਾ ਗੁਰੂ ਲਭਣਾ ਜ਼ਰੂਰੀ ਹੈ। ਅਸੀਂ ਉਨਾਂ ਦੀ ਅਜ਼ੇ ਵੀ ਪ੍ਰਸ਼ੰਸਾ ਕਰ ਸਕਦੇ ਹਾਂ, ਉਨਾਂ ਦਾ ਧੰਨਵਾਦ ਕਰ ਸਕਦੇ ਹਾਂ, ਅਤੇ ਉਨਾਂ ਦੀ ਉਸਤਤੀ ਕਰ ਸਕਦੇ ਹਾਂ, ਪਰ ਇਹ ਉਤਨਾ ਯਕੀਨਨ ਨਹੀਂ ਜਿਵੇਂ ਜੇਕਰ ਤੁਸੀਂ ਇਕ ਜਿਉਂਦੇ ਗੁਰੂ ਲਭ ਲਵੋਂ।
ਸੋ, ਕ੍ਰਿਪਾ ਕਰਕੇ ਲਭੋ। ਪ੍ਰਾਰਥਨਾ ਕਰੋ ਅਤੇ ਆਪਣੇ ਆਪ ਲਭੋ। ਮੈਂ ਕਿਸੇ ਚੀਜ਼ ਦੀ ਮਸ਼ਹੂਰੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ। ਮੈਂ ਬਿਲਕੁਲ ਵੀ ਬਸ ਕੋਈ ਵੀ ਚੀਜ਼ ਕਹਿ ਰਹੀ ਹਾਂ ਸਿਰਫ ਤੁਹਾਡੇ ਆਪਣੇ ਲਾਭ ਲਈ। ਬਿਨਾਂਸ਼ਕ, ਮੇਰਾ ਦਰਵਾਜ਼ਾ ਅਜ਼ੇ ਵੀ ਖੁਲਾ ਹੈ ਤੁਹਾਡੇ ਵਿਚੋਂ ਕਿਸੇ ਲਈ ਵੀ ਜਿਹੜਾ ਸਚਮੁਚ ਵਿਸ਼ਵਾਸ਼ ਕਰਦਾ, ਭਰੋਸਾ ਕਰਦਾ, ਅਤੇ ਸਚੇ ਦਿਲੋਂ ਮੇਰੀ ਮਦਦ ਚਾਹੁੰਦਾ ਹੈ। ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਮੈਂ ਮਦਦ ਕਰਾਂਗੀ। ਪਰ ਉਸ ਦਾ ਭਾਵ ਨਹੀਂ ਕਿ ਤੁਹਾਨੂੰ ਮੈਨੂੰ ਲਭਣ ਦੀ ਲੋੜ ਹੈ, ਤੁਸੀਂ ਕੋਈ ਵੀ ਸਤਿਗੁਰੂਆਂ ਨੂੰ ਲਭ ਸਕਦੇ ਹੋ। ਸਚੇ ਦਿਲ ਨਾਲ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕਰੋ, ਅਤੇ ਸਤਿਗੁਰੂ ਤੁਹਾਨੂੰ ਦੇਖ ਲੈਣਗੇ, ਤੁਹਾਨੂੰ ਲਭ ਲੈਣਗੇ। ਜਾਂ ਤੁਹਾਡੇ ਕੋਲ ਕੁਝ ਸੰਕੇਤ ਹੋਵੇਗਾ ਜਾਂ ਕੋਈ ਕਿਤਾਬ ਜਾਂ ਕੋਈ ਕਨੈਕਸ਼ਨ ਕਿਵੇਂ ਨਾ ਕਿਵੇਂ, ਕੁਝ ਜਾਣਕਾਰੀ, ਤਾਂਕਿ ਤੁਸੀਂ ਜਾਣ ਲਵੋਂਗੇ ਕਿ ਇਹ ਤੁਹਾਡੇ ਲਈ ਪ੍ਰਮਾਤਮਾ ਦੁਆਰਾ ਭੇਜਿਆ ਗਿਆ ਹੈ ਉਸ ਸਤਿਗੁਰੂ ਨੂੰ ਲਭਣ ਲਈ ਉਸ ਕਨੈਕਸ਼ਨ ਦੁਆਰਾ, ਜਾਂ ਉਸ ਕਿਤਾਬ ਦੁਆਰਾ, ਜਾਂ ਕਿਸੇ ਵੀ ਸਾਧਨ ਦੁਆਰਾ ਜੋ ਤੁਸੀਂ ਸ਼ਾਇਦ ਲਭ ਲਵੋਂ।
ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ, ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਰੂਹਾਨੀ ਮਿਹਰ ਵਿਚ, ਕੇਵਲ ਪ੍ਰਮਾਤਮਾ ਦੇ ਪੁਤਰ ਦੀ, ਅਤੇ ਸਾਰੇ ਸੰਤਾਂ ਅਤੇ ਮਹਾਤਮਾਵਾਂ ਦੀ ਜੋ ਪਿਛੇ ਜਿਹੇ ਉਪਰ ਨੂੰ ਉਠ ਗਏ, ਅਤੇ ਸੰਤਾਂ ਅਤੇ ਮਹਾਤਮਾਵਾਂ ਦੀ ਜੋ ਸਾਡੇ ਵਰਤਮਾਨ ਸਮੇਂ ਵਿਚ ਅਜ਼ੇ ਜਿੰਦਾ ਹਨ। ਆਮੇਨ। ਉਦੋਂ ਤਕ ਪ੍ਰਮਾਤਮਾ ਤੁਹਾਡੀ ਰਖਿਆ ਕਰੇ । ਉਦੋਂ ਤਕ ਪ੍ਰਮਾਤਮਾ ਤੁਹਾਡੇ ਉਤੇ ਕ੍ਰਿਪਾ ਕਰੇ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ ਅਤੇ ਤੁਹਾਨੂੰ ਹਮੇਸ਼ਾਂ ਲਈ ਪਿਆਰ ਕਰੇ ਘਟੋ ਘਟ ਉਦੋਂ ਤਕ। ਆਮੇਨ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ, ਸਰਬ ਸ਼ਕਤੀਮਾਨ ਪ੍ਰਮਾਤਮਾ ਦੇ ਨਾਮ ਵਿਚ।