ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਿਊ ਯਾਰਕ ਸਿਟੀ, ਯੂਐਸਏ। ਪਿਛਲੇ ਕੁਝ ਸਾਲਾਂ ਵਿਚ, ਬਿਗ ਐਪਲ ਨੇ ਫੁਵਾ ਗਰਾ ਤੇ ਪਾਬੰਦੀ ਲਗਾ ਦਿਤੀ ਅਤੇ ਯੋਜ਼ਨਾ ਬਣਾਈ 2030 ਤਕ ਸਾਰੇ ਸ਼ਹਿਰ ਦੇ ਪਰੋਸੈਸ ਕੀਤੇ ਜਾਨਵਰ-ਲੋਕਾਂ ਦੇ ਮਾਸ ਦੀ ਖਰੀਦਾਰੀ ਨੂੰ ਬੰਦ ਕਰਨ ਲਈ। ਇਸਦੇ ਵੀਗਨ-ਪਖੀ ਮੇਅਰ ਹੇਠ, ਸ਼ਹਿਰ ਦਾ ਪਬਲਿਕ ਸਕੂਲ ਸਿਸਟਮ ਨੇ - ਯੂਐਸ ਵਿਚ ਸ਼ਭ ਤੋਂ ਵਡਾ 900,000 ਤੋਂ ਵਧ ਵਿਦਿਆਰਥੀਆਂ ਨਾਲ - ਸਭ ਪਰੋਸੈਸ ਕੀਤੇ ਗਏ ਜਾਨਵਰ-ਲੋਕਾਂ ਦੇ ਮੀਟ (ਮਾਸ) ਉਤੇ ਪਾਬੰਦੀ ਲਗਾ ਦਿਤੀ ਹੈ, ਰੋਜ਼ਾਨਾ ਵੀਗਨ ਵਿਕਲਪਾਂ ਪੇਸ਼ਕਸ਼ ਕਰਦਾ ਹੈ, ਅਤੇ "ਵੀਗਨ ਫਰਾਏਡੇ" (ਸ਼ੁਕਰਵਾਰ) ਮਨਾਉਂਦਾ ਹੈ। ਸ਼ਹਿਰ ਵਿਚ 300 ਵੀਗਨ ਅਤੇ ਸ਼ਾਕਾਹਾਰੀ ਜਗਾਵਾਂ ਦੀਆਂ ਵਿਭਿੰਨਤਾਵਾਂ ਹਨ ਭੌਜ਼ਨ ਖਾਣ ਲਈ ਅਤੇ ਇਹ ਫਖਰ ਨਾਲ ਸਾਲਾਨਾ ਪੌਂਦੇ-ਅਧਾਰਿਤ ਵਿਸ਼ਵ ਕਾਂਨਫਰੰਸ ਅਤੇ ਐਕਸਪੋ ਦੀ ਮੇਜ਼ਬਾਨ ਕਰਦਾ ਹੈ। ਸੈਂਟੀਆਗੋ, ਚੀਲੇ ਇਕ ਜਾਂਚ ਨੇ ਪਾਇਆ ਹੈ ਕਿ ਘਟੋ ਘਟ 1.5 ਮਿਲੀਅਨ, ਜਾਂ 8%, ਚੀਲੇ ਦੇ ਨਾਗਰਿਕ ਰੋਜ਼ਾਨਾ ਜਾਨਵਰ-ਲੋਕਾਂ ਦਾ ਮਾਸ ਖਾਣ ਤੋਂ ਪਰਹੇਜ਼ ਕਰਦੇ ਹਨ,. ਅਤੇ ਵੀਗਨ ਵਸਤਾਂ ਹੁਣ ਚੀਲੇ ਦੇ ਸਮੁਚੇ ਭੋਜ਼ਨ ਮਾਰਕੀਟ ਦਾ 12% ਹਿਸਾ ਹੈ! ਰਾਜ਼ਧਾਨੀ ਸੈਂਟੀਆਗੋ ਦੀ ਵਿਚ ਘਟੋ ਘਟ 115 ਵੀਗਨ ਜਾਂ ਵੀਗਨ-ਸਨੇਹੀ ਰੈਸਟਰਾਂਟ ਅਤੇ ਦੁਕਾਨਾਂ ਹਨ। ਨਾਲੇ, ਵੈਜ਼ਕੋਨੋਮਿਸਟ ਮੈਗਜ਼ੀਨ ਵਿਚੋਂ ਸਭ ਤੋਂ ਵਧੀਆ ਪੰਜ ਵੀਗਨ ਭੋਜ਼ਨ ਕੰਪਨੀਆਂ ਸਪੇਨੀ-ਬੋਲੀ ਵਾਲੇ ਦੇਸ਼ਾਂ ਵਿਚ, ਉਨਾਂ ਵਿਚੋਂ ਦੋ ਸੈਂਟੀਆਗੋ ਵਿਚੋਂ ਸ਼ੁਰੂ ਹੋਈਆਂ ਸੀ। ਇਹ ਮੁਖ ਸ਼ਹਿਰ ਲਾਤਿਨ ਅਮਰੀਕਾ ਦੀ ਇਕ ਵੀਗਨ ਭਵਿਖ ਵਲ ਅਗਵਾਈ ਕਰਨ ਵਿਚ ਮਦਦ ਕਰ ਰਿਹਾ ਹੈ। ਸਿੰਘਾਪੁਰ ਆਸਾਨੀ ਨਾਲ ਸੰਸਾਰ ਵਿਚ ਸਿਖਰ ਦੇ ਵੀਗਨ-ਸਨੇਹੀ ਸ਼ਹਿਰਾਂ ਵਿਚ ਦਰਜ਼ਾ ਪ੍ਰਾਪਤ ਕਰਦਾ ਹੈ, 700 ਤੋਂ ਵਧ ਵੀਗਨ ਅਤੇ ਸ਼ਾਕਾਹਾਰੀ ਰੈਸਟਰਾਂਟਾਂ ਨਾਲ। ਘਟੋ ਘਟ 7% ਸਿੰਘਾਪੁਰ ਦੇ ਲੋਕ ਵੀਗਨ ਜਾਂ ਸ਼ਾਕਾਹਾਰੀ ਹਨ, ਅਤੇ 39% ਫਲੈਕਸੀਟੇਰੀਅਨ ਹਨ। ਪੂਰੀ ਤਰਾਂ ਵੀਗਨ-ਬਰਗਰ ਜਗਾ ਦਾ ਮੋਢੀ, ਵੀਗਨਬਾਰਗ, ਅਤੇ ਪ੍ਰਮੁਖ ਵੀਗਨ ਮਾਸ-ਅਤੇ-ਸੀਫੂਡ ਨਿਰਮਾਤਾ ਗਰੋਥਵੈਲ ਗਰੁਪ, ਸ਼ਹਿਰ ਨੇ ਯੂਐਸ $100 ਮਿਲੀਅਨ ਤੋਂ ਵਧ ਭੋਜ਼ਨ ਨਵੀਨਤਾ ਲਈ ਨਿਵੇਸ਼ ਕੀਤਾ ਹੈ ਜਿਵੇਂ ਔਲਟਰਨੇਟੀਫ ਵੀਗਨ (ਅਤੇ ਸੈਲ-ਅਧਾਰਿਤ) ਪਰੋਟੀਨ, ਸਿੰਘਾਪੁਰ ਦੀ ਸਾਖ ਨੂੰ ਕਾਫੀ ਅਹਿਮੀਅਤ ਦੇ ਰਿਹਾ ਹੈ ਸੰਸਾਰ ਦੇ ਸਭ ਤੋਂ ਹਰੇ ਭਰੇ ਸ਼ਹਿਰਾਂ ਵਿਚੋਂ ਇਕ ਵਜੋਂ। ਤਾਏਪੇ, ਤਾਏਵਾਨ (ਫਾਰਮੋਸਾ) ਪੀਟਾ ਵਲੋਂ ਸਨਮਾਨ ਦਿਤਾ ਗਿਆ ਏਸ਼ੀਆ ਦਾ ਸਭ ਤੋਂ ਵਧ ਵੀਗਨ-ਸਨੇਹੀ ਸ਼ਹਿਰ ਵਜੋਂ, ਤਾਏਪੇ ਇਕ ਵੀਗਨ ਮੁਸਾਫਰ ਦਾ ਸਵਰਗ ਹੈ, ਸੋਆਂ ਹੀ ਬਹੁਤ ਵਧੀਆ ਵੀਗਨ ਰੈਸਟਰਾਂਟਾਂ ਨਾਲ, ਨਾਲੇ ਸ਼ਾਕਾਹਾਰੀ ਫੈਰੀਆਂ ਵਾਲੇ ਅਤੇ ਮਿਠਿਆਈ ਵਾਲੀਆਂ ਦੁਕਾਨਾਂ ਬਸ ਤਕਰੀਬਨ ਹਰ ਇਕ ਕੋਨੇ ਉਤੇ। ਦੇਸ਼ ਵਿਚ ਬੁਧ ਧਰਮ ਦੇ ਇਕ ਲੰਮੇ ਇਤਿਹਾਸ ਨਾਲ, 13% ਤਾਏਵਾਨੀਜ਼ (ਫਾਰਮੋਸਨ) ਲੋਕ ਵੀਗਨ ਜਾਂ ਸ਼ਾਕਾਹਾਰੀ ਹਨ। ਤਾਏਵਾਨ (ਫਾਰਮੋਸਾ) ਵਿਚ ਸੰਸਾਰ ਵਿਚ ਸਭ ਤੋਂ ਸਖਤ ਵੈਜ਼ ਲੇਬਲ ਕਾਨੂੰਨ ਹਨ। ਵੌਸੌਅ, ਪੋਲੈਂਡ। ਇਹ ਖੂਬਸੂਰਤ ਹਿਪ ਸ਼ਹਿਰ ਦੇ ਕੋਲ 130 ਤੋਂ ਵਧ ਵੀਗਨ ਅਤੇ ਵੈਸ਼ਨੋ ਰੈਸਟਰਾਂਟ ਅਤੇ ਕੈਫੇ ਹਨ। ਵੈਜ਼ ਰੈਸਟਰਾਂਟ ਗਾਈਡ ਹੈਪੀ ਕਾਓ ਨੇ 2019 ਵਿਚ ਵੌਸੋਅ ਨੂੰ ਸੰਸਾਰ ਉਤੇ ਛੇਵਾਂ ਸਭ ਤੋਂ ਵੀਗਨ-ਸਨੇਹੀ ਸ਼ਹਿਰ ਦਾ ਦਰਜ਼ਾ ਦਿਤਾ ਜਦੋਂ ਕਿ ਇਹ ਸਿਖਰ ਦੇ ਦਸਾਂ ਵਿਚ ਕਈ ਸਾਲਾਂ ਤੋਂ ਲਗਾਤਾਰ ਆਉਂਦਾ ਰਿਹਾ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਕਿ 8.4% ਜਾਂ 3.2 ਮਿਲੀਅਨ ਪੋਲਿਸ਼ ਬਾਲਗ ਵੀਗਨ ਜਾਂ ਸ਼ਾਕਾਹਾਰੀ ਹਨ, ਅਤੇ ਹੋਰ ਤਕਰੀਬਨ 40% ਘਟ ਜਾਨਵਰ-ਲੋਕਾਂ ਦਾ ਮਾਸ ਖਾਣ ਦੀ ਕੋਸ਼ਿਸ਼ ਕਰਦੇ ਰਹੇ ਹਨ? ਨਾਲੇ, ਪੋਲੈਂਡ ਵਿਚ 2018 ਤੋਂ, ਜਾਨਵਰ ਲੋਕਾਂ ਦੇ ਮਾਸ ਦੀ ਵਿਕਰੀ 7.5% ਘਟ ਗਈ ਹੈ ਜਦੋਂ ਕਿ ਵੈਜ਼ੀ (ਵੀਗਨ) ਮਾਸ ਦੀ ਵਿਕਰੀ 480% ਵਧ ਗਈ! ਮਾਣਯੋਗ ਜ਼ਿਕਰ ਅਤੇ ਸੂਚੀ ਜ਼ਾਰੀ ਹੈ... ਇਹ ਬਸ ਇਕ ਸਾਂਪਲ ਹੈ ਸੰਸਾਰ ਭਰ ਵਿਚ ਵੀਗਨ-ਸਨੇਹੀ ਸ਼ਹਿਰਾਂ ਦੀ। ਹੋਰ ਵਿਸਤਾਰ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਦੇਖੋ SupremeMasterTV.com/be-veg