ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਪਹਿਲਾਂ, ਸਤਿਗੁਰੂ ਜੀ ਨੇ ਗਲ ਕੀਤੀ ਸੀ ਵੀਗਨ ਮਸ਼ਹੂਰੀ ਬਾਰੇ ਬਜ਼ਟ ਵਿਚ ਵੀ। ਸੋ, ਕੀ ਸੰਸਾਰ ਕਦੇ ਵੀ ਇਕਜੁਟ ਹੋ ਸਕਦਾ ਹੈ ਇਕ ਵੀਗਨ ਕਾਨੂੰਨ ਨੂੰ ਪਾਸ ਕਰਨ ਲਈ?) ਇਕ ਚੰਗਾ ਸਵਾਲ। ਹੋ ਸਕਦਾ, ਉਹ ਕਰ ਸਕਦੇ ਹਨ। ਸਾਰੇ ਲੀਡਰਾਂ ਨੂੰ ਬਸ ਸਿਰਫ ਇਕਠੇ ਬੈਠਣਾ ਪਵੇਗਾ ਅਤੇ ਦਸਤਖਤ ਕਰਨੇ ਪੈਣਗੇ। ਮਾਸ ਤੇ ਪਾਬੰਦੀ, ਮਛੀ ਤੇ ਪਾਬੰਦੀ, ਸਭ ਜਾਨਵਰਾਂ ਦੇ ਉਤਪਾਦਾਂ ਤੇ ਪਾਬੰਦੀ। ਬਹੁਤ ਸੌਖਾ, ਉਹ ਇਹ ਕਰ ਸਕਦੇ ਹਨ। (ਹਾਂਜੀ, ਸਤਿਗੁਰੂ ਜੀ। ਹਾਂਜੀ।) (ਆਮ ਤੌਰ ਤੇ, ਲੋਕੀਂ ਚਾਹੁੰਦੇ ਹਨ ਆਪਣੀ ਆਜ਼ਾਦੀ ਖਾਣ ਲਈ ਜੋ ਵੀ ਉਹ ਚਾਹੁਣ, ਆਦਿ। ਕਿਸੇ ਵੀ ਕਿਸਮ ਦੀ ਮਨਾਹੀ ਆਮ ਤੌਰ ਤੇ ਬਹੁਤ ਸਾਰੇ ਵਿਰੋਧ ਦਾ ਕਾਰਨ ਬਣਦਾ ਹੈ। ਸੋ, ਲੀਡਰ ਕਿਵੇਂ ਪਾਸ ਕਰ ਸਕਦੇ ਹਨ ਇਕ ਵੀਗਨ ਕਾਨੂੰਨ ਜਾਨਵਰਾਂ ਨੂੰ ਸੁਰਖਿਅਤ ਰਖਣ ਲਈ ਅਤੇ ਹਰ ਇਕ ਦੇ ਵੀਗਨ ਖਾਣ ਲਈ?) ਸੰਭਵ ਹੈ ਕਿ ਉਹ ਵਿਰੋਧ ਕਰਨਗੇ। ਪਰ ਕਿਤਨੇ ਸਮੇਂ ਤਕ ਉਹ ਵਿਰੋਧ ਕਰਨਗੇ? ਸਦਾ ਲਈ ਵਿਰੋਧ ਨਹੀਂ ਕਰ ਸਕਦੇ। (ਹਾਂਜੀ।) ਸਾਡੇ ਕੋਲ ਰੇਡੀਓ ਵੀ ਹੈ, ਸਾਡੇ ਕੋਲ ਟੈਲੀਵੀਜ਼ਨ ਹੈ। ਸਾਡੇ ਕੋਲ ਅਖਬਾਰ ਹਨ। ਅਸੀਂ ਸਮਝਾ ਸਕਦੇ ਹਾਂ ਲੋਕਾਂ ਨੂੰ ਸੰਚਾਰ ਦੇ ਇਹਨਾਂ ਸਾਰੇ ਸਾਧਨਾਂ ਰਾਹੀਂ। ਅਸੀਂ 21ਵੀਂ ਸਦੀ ਵਿਚ ਹਾਂ। (ਹਾਂਜੀ।) ਯਾਦ ਹੈ ਇਕ ਲੰਮਾ, ਲੰਮਾ ਸਮਾਂ ਪਹਿਲਾਂ, ਅਨੇਕ ਹੀ ਦਹਾਕੇ ਪਹਿਲਾਂ - 1980-ਕੁਝ । ਰਾਸ਼ਟਰਪਤੀ ਰੀਗਨ ਦੇ ਸਮੇਂ, ਆਸ਼ੀਰਵਾਦ ਉਹਨੂੰ, ਉਹਦੇ ਸਮੇਂ ਦੌਰਾਨ, ਅਨੇਕ ਹੀ ਦੇਸ਼, ਸਾਰੇ ਦੇਸ਼ ਇਕਠੇ ਹੋ ਗਏ, ਇਕਜੁਟ ਹੋ ਗਏ, ਕਾਨੂੰਨ ਪਾਸ ਕਰਨ ਲਈ, ਮੌਂਟ੍ਰੀਅਲ ਵਿਚ। ਉਨਾਂ ਨੇ ਇਹਨੂੰ ਆਖਿਆ ਮੌਂਟ੍ਰੀਅਲ ਪ੍ਰੋਟੋਕੋਲ। ਵਿਸ਼ਵ ਪਧਰ ਤੇ ਹਾਨੀਕਾਰਕ ਗੈਸਾਂ ਦੀ ਵਰਤੋਂ ਉਤੇ ਪਾਬੰਦੀ ਲਗਾਉਣ ਲਈ, ਜਿਵੇਂ ਐਰੋਸੋਲ, ਵਾਲਾਂ ਦੀ ਸਪ੍ਰੇ ਵਿਚ, ਆਦਿ। (ਆਹ, ਹਾਂਜੀ।) ਘਟਾਉਣ ਲਈ ਰਸਾਇਣਕ ਚੀਜ਼ਾਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਜੋ ਸਾਡੇ ਓਜ਼ੋਨ ਦੀ ਤੈਹਿ ਨੂੰ ਬਰਬਾਦ ਕਰਦੇ ਹਨ, (ਓਹ, ਹਾਂਜੀ। ਉਹ ਸਹੀ ਹੈ) ਜੋ ਮਿਲੀਅਨ ਹੀ ਜਾਨਾਂ ਨੂੰ ਬਚਾਵੇਗਾ, ਬਚਾਏਗਾ ਤਕਰੀਬਨ ਅਧੇ ਬਿਲੀਅਨ ਚਮੜੀ ਦੇ ਕੈਂਸਰ ਦੇ ਕੇਸਾਂ ਨੂੰ ਇਕ ਥੋੜੇ ਸਮੇਂ ਵਿਚ। (ਹਾਂਜੀ।) […] (ਸਤਿਗੁਰੂ ਜੀ, ਉਹ ਮਾਸ ਦੇ ਉਦਯੋਗ ਬਹੁਤ ਹੀ ਸ਼ਕਤੀਸ਼ਾਲੀ ਹਨ ਅਤੇ ਉਹ ਬਹੁਤ ਹੀ ਪ੍ਰਭਾਵ ਪਾਉਂਦੇ ਹਨ ਨੀਤੀ ਉਤੇ। ਸਰਕਾਰਾਂ ਕਿਵੇਂ ਸਿਝ ਸਕਦੀਆਂ ਹਨ ਉਨਾਂ ਨਾਲ ਵੀਗਨ ਕਾਨੂੰਨ ਬਨਾਉਣ ਲਈ?) ਉਨ ਨਹੀਂ ਚਾਹੁੰਦੇ ਸੀ ਸਮਝੌਤਾ ਕਰਨੀ। ਜੇਕਰ ਉਹ ਚਾਹੁਣ, ਉਹ ਕਰ ਸਕਦੇ ਹਨ। (ਓਹ।) ਅਨੇਕ ਹੀ ਦੇਸ਼ਾਂ ਕੋਲ ਪਹਿਲੇ ਹੀ ਜਾਨਵਰਾਂ ਦੇ ਕਾਨੂੰਨ ਹਨ ਜਾਨਵਰਾਂ ਨੂੰ ਸੁਰਖਿਅਤ ਰਖਣ ਲਈ। (ਹਾਂਜੀ।) ਅਨੇਕ ਹੀ ਦੇਸ਼ਾਂ ਵਿਚ ਤੁਸੀਂ ਜਾਨਵਰਾਂ ਨੂੰ ਹਾਨੀ ਨਹੀਂ ਪਹੁੰਚਾ ਸਕਦੇ, ਤੁਸੀਂ ਜਾਨਵਰਾਂ ਨੂੰ ਭੁਖੇ ਨਹੀਂ ਰਖ ਸਕਦੇ, ਤੁਹਾਨੂੰ ਉਨਾਂ ਨੂੰ ਚੌਖਾ ਪਾਣੀ, ਭੋਜ਼ਨ ਦੇਣਾ ਜ਼ਰੂਰੀ ਹੈ। ਤੁਸੀਂ ਉਨਾਂ ਨੂੰ ਨਹੀਂ ਡਰਾ ਸਕਦੇ ਕਿਸੇ ਵੀ ਤਰਾਂ। ਤੁਸੀਂ ਉਨਾਂ ਦੇ ਕੁਦਰਤੀ ਵਿਹਾਰ ਨੂੰ ਨਹੀਂ ਰੋਕ ਸਕਦੇ ਕਿਸੇ ਤਰੀਕੇ ਨਾਲ। ਤੁਸੀਂ ਉਨਾਂ ਨੂੰ ਮਜ਼ਬੂਰ ਨਹੀਂ ਕਰ ਸਕਦੇ ਡਰ ਵਿਚ ਜੀਣ ਲਈ। ਤੁਸੀਂ ਉਨਾਂ ਨਾਲ ਅਤਿਆਚਾਰ ਨਹੀਂ ਕਰ ਸਕਦੇ। ਤੁਸੀਂ ਉਨਾਂ ਨੂੰ ਕਿਸੇ ਵੀ ਤਰਾਂ ਹਾਨੀ ਨਹੀਂ ਪਹੁੰਚਾ ਸਕਦੇ। […] ਉਨਾਂ ਕੋਲ ਕਾਨੂੰਨ ਹੈ ਪਹਿਲੇ ਹੀ। ਉਨਾਂ ਨੂੰ ਬਸ ਇਹ ਅਮਲ ਵਿਚ ਲਿਆਉਣਾ ਜ਼ਰੂਰੀ ਹੈ। (ਹਾਂਜੀ।) ਕਾਨੂੰਨ ਮੌਜ਼ੂਦ ਰਿਹਾ ਹੈ ਦਹਾਕਿਆਂ ਤੋਂ ਪਹਿਲੇ ਹੀ, ਸਾਲਾਂ ਤੋਂ ਪਹਿਲੇ ਹੀ। […] ਤੁਹਾਨੂੰ ਸਿਰਫ ਬਸ ਬਦਲਣ ਦੀ ਲੋੜ ਹੈ ਇਹਨਾਂ ਸਭ ਬੁਝੜਖਾਨੇ, ਐਬਾਟੌਰਸ ਨੂੰ ਵੀਗਨ ਖੇਤਾਂ ਵਿਚ ਦੀ, (ਹਾਂਜੀ।) ਸਬਜ਼ੀਆਂ ਦੇ ਖੇਤਾਂ ਵਿਚ ਦੀ। (ਹਾਂਜੀ, ਸਤਿਗੁਰੂ ਜੀ। ਉਹ ਸਹੀ ਹੈ।) ਆਰਗੈਨਿਕ ਖੇਤ ਬਿਹਤਰ ਹਨ। (ਹਾਂਜੀ, ਸਤਿਗੁਰੂ ਜੀ।) […] ਜੇਕਰ ਉਨਾਂ ਕੋਲ ਮਾਸ ਨਹੀਂ ਹੋਵੇਗਾ, ਫਿਰ ਉਹ ਮਾਸ ਨਹੀਂ ਖਾਣਗੇ। (ਹਾਂਜੀ, ਸਤਿਗੁਰੂ ਜੀ।) […] ਉਨਾਂ ਨੂੰ ਲੋਕਾਂ ਦੇ ਭਲੇ ਲਈ ਸੌਂਪੀ ਗਈ ਆਪਣੀ ਸ਼ਕਤੀ ਦੀ ਵਰਤੋਂ ਕਰਨੀ ਪਵੇਗੀ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) […] ਦੇਖੋ ਅਤੇ ਡਾਓਨਲੋਡ ਕਰੋ ਪੂਰੀ ਕਾਂਨਫਰੰਸ "ਸਰਕਾਰਾਂ ਨੂੰ ਜੀਵਨ-ਪਖੀ ਹੋਣਾ ਚਾਹੀਦਾ ਹੈ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ” SuprememMasterTV.com