ਕਲਾ ਸਭਿਆਚਾਰਕ ਅਮਾਨਤ ਹੈ ਮਾਨਵਤਾ ਦੀ ਅਤੇ ਇਕ ਅਕਸ ਹੈ ਪ੍ਰੇਰਨਾਵਾਂ ਦੀ; ਕਲਾ ਇਕ ਪ੍ਰਗਟਾਵਾ ਹੈ ਭਾਵਨਾਵਾਂ ਦਾ ਅਤੇ ਇਕ ਖੋਜ਼ ਸਵੈ-ਪਛਾਣ ਲਈ। ਸੰਗੀਤਮਈ ਸੁਰਾਂ ਤੋਂ ਫੁਟਦਾ ਹੈ ਅੰਦਰੂਨੀ ਸੰਗੀਤ; ਇਕ ਚਿਤਰਕਾਰੀ ਦੇ ਰੰਗਾਂ ਤੋਂ ਉਭਰਦੀ ਹੈ ਯਾਦ ਉਸ ਪਰਲੇ ਕੰਢੇ ਦੀ ਜਿਸ ਨੂੰ ਅਸੀ ਘਰ ਆਖਦੇ ਹਾਂ। ਇਹ ਦੇਖਣ ਵਿਚ ਮਿਲਦਾ ਹੈ ਕਿ ਜੋ ਸਾਨੂੰ ਸਭ ਤੋਂ ਜਿਆਦਾ ਛੂੰਹਦਾ ਹੈ ਉਹ ਸ਼ਾਨਦਾਰ ਦਿਖ ਨਹੀ ਹੈ, ਪਰ ਇਕ ਅਹਿਸਾਸ ਵਾਕਫੀ ਦੀ ਜੋ ਉਥੇ ਮੌਜ਼ੂਦ ਹੈ ਇਕ ਲੰਮੇ ਸਮੇਂ ਤੋਂ।