ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਬੁਧ ਦੀ ਸਿਖਿਆ ਅਹਿੰਸਾ ਹੈ, ਕੋਈ ਕਤਲ ਨਹੀਂ। ਸੋ, ਜੇਕਰ ਤੁਸੀਂ ਉਸ ਸਿਧਾਂਤ ਦੀ ਪਾਲਣਾ ਕਰਦੇ ਹੋ, ਤੁਹਾਨੂੰ ਇਕ ਵੀਗਨ ਹੋਣਾ ਚਾਹੀਦਾ ਹੈ, ਤੁਹਾਨੂੰ ਇਕ ਸ਼ਾਕਾਹਾਰੀ ਹੋਣਾ ਚਾਹੀਦਾ ਹੈ।" "ਇਹ ਸਿਰਫ ਸ਼ਾਕਾਹਾਰਵਾਦ ਬਾਰੇ ਹੀ ਨਹੀਂ ਹੈ, ਇਹ ਰੂਹਾਨੀਅਤ ਬਾਰੇ ਹੈ, ਜਿੰਦਗੀ ਲਈ ਸਤਿਕਾਰ, ਜਾਨਵਰਾਂ ਦੀ ਨੈਤਿਕ ਪਰਵਰਿਸ਼, ਅਤੇ ਸਹਿਹੋਂਦ। ਸਾਰੇ ਜੀਵ ਇਕਠੇ ਰਹਿ ਸਕਦੇ ਹਨ। ਨਾਲੇ, ਬੁਧ ਧਰਮ ਵਿਚ ਅਸੀਂ ਕਾਰਨ ਅਤੇ ਪ੍ਰਭਾਵ ਵਿਚ ਵਿਸ਼ਵਾਸ਼ ਕਰਦੇ ਹਾਂ, ਸੋ ਜੇਕਰ ਮੈਂ ਕਿਸੇ ਦਾ ਮਾਸ ਖਾਂਦਾ ਹਾਂ, ਮੈਨੂੰ ਉਨਾਂ ਨੂੰ ਦੀ ਅਦਾਇਗੀ ਕਰਨੀ ਪਵੇਗੀ।" "ਜੇਕਰ ਤੁਸੀਂ ਉਧਾਰ ਲੈਂਦੇ ਹੋ, ਤੁਹਾਨੂੰ ਵਾਪਸ ਕਰਨਾ ਪਵੇਗਾ। ਤੁਸੀਂ ਕਰਜ਼ਿਆਂ ਤੋਂ ਬਚ ਨਹੀਂ ਸਕਦੇ। ਇਸ ਨੂੰ ਚੰਗੀ ਤਰਾਂ ਯਾਦ ਰਖੋ। ਤੁਹਾਨੂੰ ਸ਼ਾਕਾਹਾਰੀ ਭੋਜਨ ਖਾਣਾ ਚਾਹੀਦਾ ਹੈ। ਕਿਉਂਕਿ ਜੇਕਰ ਤੁਸੀਂ ਹਰ ਰੋਜ਼ ਜੀਵਾਂ ਦਾ ਮਾਸ ਖਾਂਦੇ ਹੋ, ਓਹ ਮੇਰੇ ਰਬਾ, ਉਹ ਕਰਜ਼ਾ ਤੁਹਾਨੂੰ ਸਦਾ ਹੀ ਭੁਗਤਾਨ ਕਰਨਾ ਪਵੇਗਾ। ਜੇਕਰ ਤੁਸੀਂ ਇਸ ਦਾ ਮਾਸ ਖਾਂਦੇ ਹੋ, ਤੁਸੀਂ ਉਸ ਜਾਨਵਰ ਦੇ ਦੇਣਦਾਰ ਹੋ, ਅਤੇ ਜੇਕਰ ਤੁਸੀਂ ਕਿਸੇ ਦੇ ਦੇਣਦਾਰ ਹੋ, ਤੁਹਾਨੂੰ ਉਨਾਂ ਨੂੰ ਵਾਪਸ ਅਦਾ ਕਰਨਾ ਪਵੇਗਾ।" "ਜਾਨਵਰ ਸਾਡੇ ਵਰਗੇ ਹੀ ਹਨ। ਉਹ ਵੀ ਦਿਆਲਤਾ ਦੀ ਕਦਰ ਕਰਦੇ ਹਨ; ਉਹ ਵੀ ਮੌਤ ਤੋਂ ਡਰਦੇ ਹਨ ਅਤੇ ਦੁਖ ਤੋਂ ਬਚਦੇ ਹਨ; ਅਤੇ ਨਾਲੇ ਉਹ ਵੀ ਖੁਸ਼ੀ ਚਾਹੁੰਦੇ ਹਨ। ਮੇਨੂੰ ਲਗਦਾ ਹੈ ਕਿ ਅਸੀਂ ਮਨੁਖ - ਅਸੀਂ ਸਮਝਦੇ ਹਾਂ ਦੁਖ ਕੀ ਹੈ ਅਤੇ ਖੁਸ਼ੀ ਕੀ ਹੈ - ਅਤੇ ਨਾਲੇ, ਅਸੀਂ ਸਮਝਣ ਲਈ ਕਾਫੀ ਉਨਤ ਹਾਂ ਕਿ ਜਾਨਵਰਾਂ ਕੋਲ ਵੀ ਉਹ ਭਾਵਨਾ ਮੌਜ਼ੂਦ ਹੈ।" "ਜੇਕਰ ਤੁਸੀਂ ਇਕ ਬੁਚੜਖਾਨੇ ਦਾ ਦੌਰਾ ਕੀਤਾ ਹੈ ਅਤੇ ਦੇਖਿਆ ਹੈ ਕਿਸ ਤਰਾਂ ਲੋਕ ਮੁਰਗੀਆਂ ਅਤੇ ਗਾਵਾਂ ਨੂੰ ਮਾਰਦੇ ਹਨ, ਇਹ ਪਕਾ ਹੈ ਕਿ ਤੁਸੀਂ ਹੁਣ ਮਾਸ ਖਾਣ ਦੇ ਯੋਗ ਨਹੀਂ ਰਹੋਂਗੇ।" "ਜਿਆਦਾਤਰ ਧਰਮ ਨਰਕ ਬਾਰੇ ਗਲ ਕਰਦੇ ਹਨ ਜਿਵੇਂ (ਇਹ) ਸਭ ਤੋਂ ਭਿਆਨਕ ਦੁਖ ਦਾ ਖੇਤਰ ਹੈ, ਪਰ ਮੈਂ ਕਲਪਨਾ ਨਹੀਂ ਕਰ ਸਕਦਾ ਕਿ ਉਥੇ ਕੁਝ ਹੋਰ ਵੀ ਵਧੇਰੇ ਭਿਆਨਕ ਅਤੇ ਦੁਖਦਾਈ ਹੈ, ਅਖੌਤੀ ਨਰਕ, ਉਨਾਂ ਡਰਾਉਣੇ ਅਨੁਭਵਾਂ ਨਾਲੋਂ ਜਦੋਂ ਤੁਹਾਨੂੰ ਬੁਚੜਖਾਨੇ ਵਿਚ ਕਤਾਰਬਧ ਕੀਤਾ ਜਾਂਦਾ ਹੈ। ਇਹ ਬਸ ਦਿਲਤੋੜ ਹੈ। ਸੋ, ਸਾਨੂੰ ਅਸਲ ਵਿਚ ਉਨਾਂ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ, ਕਿਵੇਂ ਅਸੀਂ ਮਨੁਖ ਅਸਲ ਵਿਚ ਸਾਥੀ ਸੰਵੇਦਨਸ਼ੀਲ ਜੀਵਾਂ ਲਈ ਬਹੁਤ ਹੀ ਜਿਆਦਾ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਾਂ।" "ਸਾਨੂੰ ਆਪਣੇ ਆਹਾਰ ਨੂੰ ਫਿਰ ਦੁਬਾਰਾ ਠੀਕ ਕਰਨਾ ਪਵੇਗਾ। ਉਦਾਹਰਨ ਲਈ, ਇਹ ਧਾਰਨਾ ਕਿ ਅਸੀਂ ਜਿੰਦਾ ਨਹੀਂ ਰਹਿ ਸਕਦੇ ਜਦੋਂ ਤਕ ਅਸੀਂ ਮਾਸ ਨਹੀਂ ਖਾਂਦੇ, ਇਹ ਗਲਤ ਹੈ। ਸਾਡੇ ਸਰੀਰ ਦਾ ਸਿਸਟਮ ਜਾਂ ਕਾਰਜ ਸਿਰਫ ਅਨਾਜ ਅਤੇ ਸਬਜ਼ੀਆਂ ਖਾਣ ਦੁਆਰਾ ਕਾਫੀ ਠੀਕ ਤਰਾਂ ਕਾਇਮ ਰਖਿਆ ਜਾ ਸਕਦਾ ਹੈ।" "(...) ਜੀਵਾਂ ਨੂੰ ਮਾਰਨਾ ਸਿਰਫ ਉਨਾਂ ਜਾਨਵਰਾਂ ਨੂੰ ਨੁਕਸਾਨ ਹੀ ਨਹੀਂ ਪਹੁੰਚਾਉਂਦਾ, ਪਰ ਇਹ ਇਕ ਮਨੁਖ ਦੀ ਕੀਮਤ, ਨੈਤਿਕਤਾ, ਅਤੇ ਕੁਲੀਨਤਾ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਜਿਹੜਾ ਬੁਧ ਦੇ ਇਕ ਪੈਰੋਕਾਰ ਵਜੋਂ, ਅਤੇ ਬੁਧ ਦੇ ਇਕ ਪੁਤਰ ਜਾਂ ਧੀ ਦੇ ਰੂਪ ਵਿਚ, ਬੁਧ ਦੀ ਸਿਖਿਆ ਦਾ ਅਨੁਸਰਨ ਕਰਦਾ ਹੈ, ਜਿਸ ਨੂੰ ਦਇਆ, ਹਮਦਰਦੀ ਦਾ ਅਭਿਆਸ ਕਰਨਾ ਚਾਹੀਦਾ ਹੈ। (...)" "ਅਸਲੀ ਬਰਾਬਰੀ ਸਚਮੁਚ ਸ਼ਾਕਾਹਾਰਵਾਦ ਤੋਂ ਸ਼ੁਰੂ ਕਰਨੀ ਜ਼ਰੂਰੀ ਹੈ, ਅਤੇ ਸਚੀ, ਅਸਲੀ ਹਮਦਰਦੀ ਜਾਨਵਰਾਂ ਤੋਂ ਸ਼ੁਰੂ ਕਰਨੀ ਜ਼ਰੂਰੀ ਹੈ।" "ਅਸੀਂ ਜੀਣਾ ਚਾਹੁੰਦੇ ਹਾਂ, ਪਰ ਅਸੀਂ ਆਪਣੇ ਆਪ ਨੂੰ ਕਾਇਮ ਰਖਣ ਲਈ ਦੂਜੇ ਜੀਵਾਂ ਦੀਆਂ ਜਾਨਾਂ ਲੈਂਦੇ ਹਾਂ। ਕੀ ਇਹ ਤਰਕਸ਼ੀਲ ਹੈ? ਕੀ ਇਹ ਜਾਇਜ਼, ਵਾਜਬੀ ਹੈ? (...) ਉਥੇ ਕੋਈ ਰਹਿਮ ਨਹੀਂ, ਕੋਈ ਇਨਸਾਫ ਨਹੀਂ, ਕੋਈ ਤਰਕ ਨਹੀਂ ਹੈ। (...) ਸਾਨੂੰ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।" "ਸਾਡੇ ਸੰਸਾਰ ਵਿਚ ਸ਼ਾਂਤੀ ਪ੍ਰਾਪਤ ਕਰਨ ਲਈ ਕੇਵਲ ਇਕੋ ਇਕ ਤਰੀਕਾ ਹੈ - ਜੀਵਾਂ ਦੇ ਮਾਸ ਖਾਣ ਤੋਂ ਪਰਹੇਜ਼ ਕਰਨਾ । ਮਾਰਨ ਤੋਂ ਪਰਹੇਜ਼ ਕਰੋ ਅਤੇ ਜਾਨਾਂ ਬਚਾਉ, ਫਿਰ ਸਾਡਾ ਸੰਸਾਰ ਸ਼ਾਂਤੀ ਵਿਚ ਹੋਵੇਗਾ, ਅਤੇ ਇਸ ਜਿੰਦਗੀ ਵਿਚ ਸਾਡੀ ਆਸ਼ੀਰਵਾਦ ਵਧੇਗੀ, ਅਤੇ ਸਾਡੇ ਜੀਵਨ ਦਾ ਸਫਰ ਵਧੇਰੇ ਚਮਕਦਾਰ ਬਣ ਜਾਵੇਗਾ।" "ਰੋਕਣ ਦਾ ਫੈਂਸਲਾ ਕਰਨ ਲਈ ਸਿਰਫ ਇਕ ਸਕਿੰਟ ਲਗਦਾ ਹੈ। ਇਸਦੇ ਲਈ ਸਾਡੀ ਜਿੰਦਗੀ ਵਿਚ ਕੋਈ ਬਹੁਤ ਵਡੀ ਅਰਾਜਕ ਤਬਦੀਲੀ ਦੀ ਨਹੀਂ ਲੋੜ: ਇਹੀ ਹੈ ਬਸ ਅਸੀਂ ਕੁਝ ਹੋਰ ਖਾਂਦੇ ਹਾਂ। ਇਹ ਬਹੁਤ ਆਸਾਨ, ਸਧਾਰਨ ਹੈ, ਇਹ ਤੁਰੰਤ ਹੀ ਕੀਤਾ ਜਾ ਸਕਦਾ ਹੈ। ਸੋ, ਘਟ ਯਤਨ ਬਹੁਤ ਵਡੇ ਨਤੀਜੇ ਲਈ! ਨੈਤਿਕ ਤੌਰ ਤੇ, ਜਾਨਵਰਾਂ ਲਈ ਅਤੇ ਹੋਰ ਗਰੀਬ ਲੋਕਾਂ ਲਈ, ਗ੍ਰਹਿ ਦੇ ਲਈ, ਸਾਡੀ ਆਪਣੀ ਸਿਹਤ ਲਈ। ਜਾਪਦਾ ਹੈ, ਸਮਝਦਾਰ ਮਨ ਨਾਲ, ਮੈਂਨੂੰ ਕਹਿਣਾ ਚਾਹੀਦਾ ਹੈ ਕਿ ਇਹ ਇਕ ਗੰਭੀਰ ਦ੍ਰਿਸ਼ਟੀਕੋਣ ਨਹੀਂ ਹੈ; ਇਹ ਇਕ ਬਹੁਤ ਵਾਜਬ ਅਤੇ ਦਿਆਲੂ ਦ੍ਰਿਸ਼ਟੀਕੋਣ ਹੈ।" "ਮੈਂ ਇਸ ਕਾਲ ਨੂੰ ਪੂਰੀ ਤਰਾਂ, ਪੂਰੀ ਤਰਾਂ ਨਾਲ ਸਵੀਕਾਰ ਕਰਦਾ ਹਾਂ ਸਾਰੇ ਧਾਰਮਿਕ ਆਗੂਆਂ ਨੂੰ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਸਾਰੇ ਕਤਲੇਆਮ ਨੂੰ ਛਡਣ ਦੀ, ਸਾਰੇ ਨੁਕਾਨ ਨੂੰ ਛਡਣ ਦੀ ਮਹਤਤਾ ਨੂੰ ਦਰਸਾਉਣ ਲਈ, ਤਾਂਕਿ ਅਸੀਂ ਘਟੋ-ਘਟ ਇਸ ਗ੍ਰਹਿ ਨੂੰ ਠੀਕ ਕਰਨਾ ਸ਼ੁਰੂ ਕਰ ਸਕੀਏ ਜਾਂ ਘਟੋ-ਘਟ ਆਪਣੇ ਆਪ ਨੂੰ ਠੀਕ ਕਰ ਸਕੀਏ।" Supreme Master Ching Hai (vegan): "ਵਖ-ਵਖ ਧਰਮਾਂ ਦੇ ਬਹੁਤ ਜਿਆਦਾ ਸਤਿਕਾਰਯੋਗ, ਉਚ ਸਤਿਕਾਰੀ ਪਾਦਰੀ, ਪੂਜਾਰਨੀਆਂ, ਭਿਕਸ਼ੂ, ਭਿਕਸ਼ਣੀਆਂ, ਪ੍ਰਮਾਤਮਾ ਦੀ ਰਹਿਮਤ ਵਿਚ ਤੁਹਾਡੀ ਤੰਦਰੁਸਤੀ ਲਈ, ਮੇਰੀਆਂ ਸ਼ੁਭ ਕਾਮਨਾਵਾਂ ਅਤੇ ਨਿਮਰ ਪ੍ਰਾਰਥਨਾਵਾਂ। ਕ੍ਰਿਪਾ ਕਰਕੇ ਆਪਣੇ ਵਿਸ਼ਵਾਸ਼ੀਆਂ ਨੂੰ ਇਹ ਸਚਾਈ ਦਸੋ। ਉਨਾਂ ਨੂੰ ਦਸੋ ਕਿ ਸਾਨੂੰ ਬਦਲਣਾ ਜ਼ਰੂਰੀ ਹੈ। ਕਿਉਂਕਿ ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਪ੍ਰਮਾਤਮਾ ਦੇ ਬਚੇ ਹਾਂ ਜੇਕਰ ਅਸੀਂ ਪ੍ਰਮਾਤਮਾ ਦੇ ਦੂਜੇ ਬਚਿਆਂ ਨੂੰ ਕਤਲ ਕਰਦੇ ਹਾਂ। ਅਸੀਂ ਭਵਿਖ ਦੇ ਬੁਧ ਹੋਣ ਦਾ ਦਾਅਵਾ ਨਹੀਂ ਕਰ ਸਕਦੇ ਜੇਕਰ ਅਸੀਂ ਹੋਰਨਾਂ ਭਵਿਖ ਦੇ ਬੁਧਾਂ ਨੂੰ ਕਤਲੇਆਮ ਕਰਦੇ ਹਾਂ, ਭਾਵੇਂ ਮਨੁਖੀ ਰੂਪ ਵਿਚ ਹੋਣ ਜਾਂ ਜਾਨਵਰਾਂ ਦੇ ਰੂਪ ਵਿਚ ਹੋਣ। ਅਸੀਂ ਨਹੀਂ ਕਹਿ ਸਕਦੇ ਅਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹਾਂ ਅਤੇ ਫਿਰ ਉਸ ਦੀ ਰਚਨਾ ਨੂੰ ਬੇਦਰਦੀ ਨਾਲ ਨਸ਼ਟ ਕਰਦੇ ਹਾਂ। ਅਤੇ ਹੁਣ ਅਸੀਂ ਉਨਾਂ ਦੇ ਗ੍ਰਹਿ ਨੂੰ ਤਬਾਹ ਕਰ ਰਹੇ ਹਾਂ। ਕ੍ਰਿਪਾ ਕਰਕੇ ਆਪਣੇ ਭਰੋਸੇਮੰਦ ਪੈਰੋਕਾਰਾਂ ਨੂੰ ਬਾਰ ਬਾਰ ਇਹ ਸਿਖਾਉ ਜੋ ਤੁਹਾਡਾ ਸਤਿਕਾਰ ਕਰਦੇ ਹਨ, ਜੋ ਤੁਹਾਡੇ ਸਤਿਕਾਰਯੋਗ ਅਤੇ ਪੂਜਨੀਕਾਂ ਨੂੰ ਦਇਆ ਅਤੇ ਸੰਤਮਈ ਪਿਆਰ ਦੇ ਪ੍ਰਤੀਕ ਵਜੋਂ ਸਤਿਕਾਰ ਕਰਦੇ ਹਨ,। ਪ੍ਰਮਾਤਮਾ ਦੇ ਪਿਆਰ ਵਿਚ, ਤੁਹਾਡਾ ਧੰਨਵਾਦ।" - ਵੈਜ਼ ਬੋਧੀ ਆਗੂਆਂ ਅਤੇ ਮਠਵਾਸੀਆਂ ਦੀ ਸੂਚੀ ਆਦਿ... ਜਗਾ ਅਤੇ ਸਮੇਂ ਦੀ ਘਾਟ ਕਾਰਨ, ਹੋਰ ਬਹੁਤ ਸਾਰੇ ਨਾ ਦਿਖਾ ਸਕਣ ਲਈ ਅਸੀਂ ਮਾਫੀ ਮੰਗਦੇ ਹਾਂ। ਹੋਰ ਵਿਸਤਾਰ ਲਈ, ਅਤੇ ਮੁਫਤ ਡਾਓਨਲੋਡਾਂ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Be-Veg