ਵਿਸਤਾਰ
ਡਾਓਨਲੋਡ Docx
ਹੋਰ ਪੜੋ
98% ਚੀਨੀ ਲੋਕ ਲਾਭਾਂ ਦਾ ਪਤਾ ਲਗਣ ਤੋਂ ਬਾਦ ਵੀਗਨ ਵਿਚ ਤਬਦੀਲ ਹੋ ਜਾਣਗੇ। ਇਕ ਅਧਿਐਨ ਪਰੋਵੈਜ ਅੰਤਰ ਰਾਸ਼ਟਰੀ ਦੁਆਰਾ, ਇਕ ਸੰਸਥਾ ਗਲੋਬਲ ਫੂਡ ਸਿਸਟਮ ਨੂੰ ਬਦਲਣ ਲਈ ਕੰਮ ਕਰ ਰਹੀ ਹੈ, ਇਸ਼ਾਰਾ ਕਰਦੀ ਹੈ ਕਿ ਤਕਰੀਬਨ ਹਰ ਇਕ ਵਿਆਕਤੀ ਚੀਨ ਵਿਚ ਵਧੇਰੇ ਵੀਗਨ ਭੋਜਨ ਖਾਵੇਗਾ ਜੇਕਰ ਉਹ ਸਿਖਦੇ ਹਨ ਕਿਵੇਂ ਇਕ ਵੀਗਨ ਆਹਾਰ ਲਾਹੇਵੰਦ ਹੈ। ਬੇਜਿੰਗ, ਸ਼ਿੰਗਹਾਈ, ਅਤੇ ਗੁਆਂਗਜਾਉ ਵਿਚ ਵੋਟ ਕੀਤੀ ਗਈ ਸੀ 1,000 ਲੋਕਾਂ ਨਾਲ ਜਿਹੜੇ ਮੁਢਲੇ ਤੌਰ ਤੇ ਸਭ ਕੁਝ ਖਾਣ ਵਾਲੇ ਜਾਂ ਮੌਕੇ ਮੁਤਾਬਿਕ ਢਲਣ ਵਾਲੇ ਹਨ। ਸਰਵੇਖਣ ਕਰਨ ਵਾਲਿਆਂ ਨੇ ਇਹ 15 ਸਟੇਟਮੈਂਟਾਂ ਪ੍ਰਦਾਨ ਕੀਤੀਆਂ ਵੀਗਨ ਭੋਜਨ ਦੇ ਲਾਭਾਂ ਬਾਰੇ: 1. ਸਭ ਤੋਂ ਵਧ ਸਿਹਤਮੰਦ, ਸਭ ਤੋਂ ਕਾਇਮ ਰਹਿਣ ਯੋਗ ਆਹਾਰ ਪ੍ਰਧਾਨ ਵੀਗਨ (ਪੌਦੇ-ਅਧਾਰਤ) ਭੋਜਨ ਬਣਾਏ ਹੋਏ ਹਨ। 2. ਸੰਤੁਲਿਤ ਵੀਗਨ ਆਹਾਰ ਸਰੀਰ ਦੇ ਮਾਸ ਇੰਡੈਕਸ (BMI) ਨੂੰ ਘਟਾਉਣ ਦੀ ਪ੍ਰਵਿਰਤੀ ਰਖਦੇ ਹਨ ਅਤੇ ਮੋਟਾਪੇ ਦੀ ਦਰ ਨੂੰ ਘਟਾਉਂਦੇ ਹਨ, ਇੰਝ ਦਿਲ ਦੇ ਰੋਗ, ਦੌਰਾ, ਹਾਈ ਬਲਡ ਪਰੈਸ਼ਰ, ਅਤੇ ਹਾਈ ਕਲੈਸਟਰੋਲ ਦੀਆਂ ਦਰਾਂ ਨੂੰ ਘਟਾਉਦੇ ਹੋਏ। 3. ਸੰਤੁਲਿਤ ਵੀਗਨ ਆਹਾਰ ਟਾਈਪ 2 ਡਾਇਬੀਟੀਜ ਨੂੰ ਰੋਕਣ ਅਤੇ ਕੰਟਰੋਲ ਕਰਨ ਵਿਚ ਮਦਦ ਕਰ ਸਕਦਾ ਹੈ । 4. ਸੰਤੁਲਿਤ ਵੀਗਨ ਆਹਾਰ ਛਾਤੀ ਦੇ ਕੈਂਸਰ ਦੇ ਖਤਰੇ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ। 5. ਵੀਗਨ ਆਹਾਰ ਘਟਾਉਂਦਾ ਹੈ ਐਂਟੀਬਾਇਉਟਿਕ ਰਜਿਸਟੈਂਸ ਦੇ ਵਿਕਾਸ ਦੇ ਖਤਰੇ ਨੂੰ ਜਾਨਵਰ-ਅਧਾਰਤ ਭੋਜਨ ਦੇ ਕਾਰਣ ਪੈਦਾ ਹੋਏ। ਚੀਨ ਵਿਚ, ਅਧੇ ਤੋਂ ਵਧ ਐਂਟੀਬਾਇਉਟਿਕਸ ਜਾਨਵਰਾਂ ਨੂੰ ਪਾਲਣ ਲਈ ਵਰਤੀਆਂ ਜਾਂਦੀਆਂ ਹਨ। ਜਦੋਂ ਜਰਾਸੀਨ ਐਂਟੀਬਾਇਉਟਿਕਸ ਲਈ ਵਿਰੋਧ ਪੈਦਾ ਕਰਦੇ ਹਨ, ਇਨਾਂ ਜਰਾਸੀਮਾਂ ਦੁਆਰਾ ਪੈਦਾ ਕੀਤੀਆਂ ਛੂਆ ਛੂਤਾਂ ਦਾ ਇਲਾਜ ਕਰਨਾ ਹੋਰ ਵਧੇਰੇ ਮੁਸ਼ਕਿਲ ਹੋ ਜਾਂਦਾ ਹੈ ਮੈਡੀਕਲ ਦੇ ਖਰਚੇ ਵਿਚ ਅਤੇ ਮੌਤ ਦੀਆਂ ਦਰਾਂ ਨੂੰ ਵਾਧਾ ਹੁੰਦਾ ਹੈ। ਐਂਟੀਬਾਇਉਟਿਕ ਵਿਰੋਧ ਵਰਤਮਾਨ ਗਲੋਬਲ ਸਿਹਤ, ਭੋਜਨ ਸੁਰਖਿਆ, ਅਤੇ ਵਿਕਾਸ ਲਈ ਸਭ ਤੋਂ ਵਧੇਰੇ ਖਤਰਿਆਂ ਵਿਚੋਂ ਇਕ ਹੈ । 6. ਵੀਗਨ ਭੋਜਨ ਖਾਸ ਕਰਕੇ ਦਾਣੇ, ਫਲੀਆਂ ਦੇ ਪੌਦੇ, ਅਤੇ ਦਾਲਾਂ, ਮਾਨਸਾਂ ਲਈ ਕਲੈਸਟਰੋਲ ਤੋਂ ਰਹਿਤ ਅਤੇ ਜਾਨਵਰਾਂ ਦੀ ਚਰਬੀ ਅੰਧਾ-ਧੁੰਦ ਹਾਨੀਕਾਰਕ ਜਾਨਵਰ-ਅਧਾਰਤ ਭੋਜਨਾਂ ਦੀ ਤੁਲਨਾ ਵਿਚ ਉਚਿਤ ਪਰੋਟੀਨ ਪ੍ਰਦਾਨ ਕਰਦੇ ਹਨ। 7. ਗੀਰਨ ਸਬਜੀਆਂ, ਜਿਵੇਂ ਕਿ ਕੇਲ, ਚੀਨੀ ਕੈਬੇਜ, ਪਾਲਕ, ਅਤੇ ਬੰਦ ਗੋਭੀ, ਕੈਲਸ਼ੀਅਮ ਦੇ ਤਤਾਂ ਨਾਲ ਭਰਪੂਰ ਹਨ। ਕੁਝ ਕੁ ਵਿਚ ਤਾਂ ਡੇਅਰੀ ਵਸਤੂਆ ਨਾਲੋਂ ਵਧੇਰੇ ਬਾਇਉਅਵੇਲੇਬਿਲਟੀ ਹੈ। 8. ਖਾਂਦੇ ਹੋਏ ਅਨੇਕਾਂ ਪ੍ਰਕਾਰ ਦੇ ਆਏਰਨ-ਭਰਪੂਰ ਵੀਗਨ ਭੋਜਨ (ਜਿਵੇਂ ਕਿ ਟੋਫੂ, ਦਾਲਾਂ, ਕਿਨਵਾ, ਅਤੇ ਤਿਲਾਂ ਦੇ ਬੀਜ) ਨਾਲ ਮਿਲਾ ਕੇ ਖਾਣਾ ਫਲਾਂ ਅਤੇ ਸਬਜੀਆਂ ਨਾਲ ਜੋ ਵਿਟਾਮਿਨ ਸੀ ਨਾਲ ਭਰਪੂਰ ਹਨ, ਲੋਕ ਆਇਰਨ ਦੀ ਘਾਟ ਨੂੰ ਟਾਲ ਸਕਦੇ ਹਨ। 9. ਵੀਗਨ ਆਹਾਰ ਵਧੇਰੇ ਤਾਕਤਵਰ ਅਤੇ ਪ੍ਰਭਾਵਸ਼ਾਲੀ ਹਨ ਜਾਨਵਰ ਖੇਤੀਵਾੜੀ ਨਾਲੋਂ ਕੁਦਰਤੀ ਸਰੋਤਾਂ ਦੀ ਵਰਤੋਂ ਦੇ ਸਬੰਧ ਵਿਚ (ਮਿਸਾਲ ਵਜੋਂ ਖੇਤੀ ਲਾਇਕ ਜਮੀਨ, ਤਾਜਾ ਪਾਣੀ, ਐਨਰਜੀ, ਆਦਿ) 10. ਜਾਨਵਰ ਖੇਤੀ 20% ਗਰੀਨ ਹਾਊਸ ਅਮਿਸ਼ਨਾਂ ਲਈ ਜਿੰਮੇਵਾਰ ਹੈ। ਅੋਮਨੀਵੋਰ ਆਹਾਰਾਂ ਦੀ ਤੁਲਨਾ ਵਿਚ, ਵੀਗਨ ਆਹਾਰ ਗਰੀਨ ਹਾਊਸ ਗੈਸ ਅਮਿਸ਼ਨਾਂ ਨੂੰ 50% ਤੋਂ ਵੀ ਵਧ ਘਟਾ ਸਕਦੇ ਹਨ। 11. ਬੀਫ ਅਤੇ ਡੇਅਰੀ ਸਭ ਤੋਂ ਵਡੇ ਸਰੋਤਾਂ ਵਿਚੋਂ ਇਕ ਹਨ ਮਾਨਸ - ਦੁਆਰਾ ਪੈਦਾ ਕੀਤੇ ਮੀਥੇਨ ਅਮਿਸ਼ਨ ਲਈ। ਮੀਥੇਨ ਸੀਓ2 ਨਾਲੋਂ ਲਗਭਗ 80 ਗੁਣਾਂ ਵਧਰੇ ਸ਼ਕਤੀਸ਼ਾਲੀ ਹੈ ਇਸ ਦੇ ਵਾਰਮਿੰਗ ਪ੍ਰਭਾਵ ਦੇ ਰੂਪ ਵਿਚ ਪਹਿਲੇ 20 ਸਾਲਾਂ ਵਿਚ ਇਸ ਦੇ ਵਾਤਾਵਰਨ ਵਿਚ ਰਿਹਾਅ ਹੋਣ ਤੋਂ ਬਾਅਦ। ਵੀਗਨ ਆਹਾਰਾਂ ਵਲ ਵਧਣਾ ਆਹਾਰ-ਸਬੰਧਿਤ ਮੀਥੇਨ ਨਿਕਾਸਾਂ ਨੂੰ 90% ਤਕ ਘਟਾ ਸਕਦਾ ਹੈ। 12. ਵੀਗਨ ਆਹਾਰ ਸੰਸਾਰ ਦੀ ਭੁਖ ਨੂੰ ਘਟਾਉਣ ਵਿਚ ਮਦਦ ਕਰ ਸਕਦੀ ਹੈ। ਸੋਇਆ ਦੀ ਵਾਢੀ ਦਾ 75% ਤੋਂ ਵਧ ਜਾਨਵਰਾਂ ਦੇ ਭੋਜਨ ਵਜੋਂ ਵਰਤਿਆ ਜਾਂਦਾ ਹੈ। ਉਹੀ ਸਰੋਤ ਮਨੁਖੀ ਭੋਜਨ ਉਗਾਉਣ ਲਈ ਨਿਰਧਾਰਿਤ ਕੀਤਾ ਜਾ ਸਕਦਾ ਹੈ ਅਤੇ ਹੋਰ ਲੋਕਾਂ ਨੂੰ ਭੋਜਨ ਖੁਆਇਆ ਜਾ ਸਕਦਾ ਹੈ, ਅਤੇ ਇੰਝ ਰਾਸ਼ਟਰੀ ਭੋਜਨ ਸੁਰਖਿਆ ਵਿਚ ਯੋਗਦਾਨ ਪਾਉਂਦਾ ਹੈ। 13. ਹਰ ਸਾਲ, 80 ਬਿਲੀਅਨ ਜ਼ਮੀਨੀ ਜਾਨਵਰ ਅਤੇ 2.3 ਟ੍ਰੀਲਿਅਨ ਸਮੁੰਦਰੀ ਜਾਨਵਰਾਂ ਤਕ ਕਤਲ ਕੀਤੇ ਜਾਂਦੇ ਹਨ। ਇਕ ਪੌਂਦੇ-ਵਲ ਅਗੇ ਵਧਣ ਦਾ ਆਹਾਰ ਜਾਨਵਰਾਂ ਦੀ ਜਾਣਬੁਝ ਕੇ ਹਤਿਆ ਨੂੰ ਕਾਫੀ ਘਟ ਕਰ ਸਕਦਾ ਹੈ ਅਤੇ ਜੰਗਲ਼ੀ ਜੀਵਾਂ ਅਤੇ ਈਕੋਸਿਸਟਮਾਂ ਦੀ ਰਖਿਆ ਵਿਚ ਮਦਦ ਕਰਦਾ ਹੈ। 14. ਪਸ਼ੂ-ਪਾਲਣ ਦੇ ਕੰਮ-ਧੰਦੇ 80% ਖੇਤੀ-ਯੋਗ ਜ਼ਮੀਨ ਦੀ ਵਰਤੋਂ ਕਰਦੇ ਹਨ, ਅਤੇ ਮੀਂਹ ਦੇ ਜੰਗਲਾਂ ਦੀ ਤਬਾਹੀ ਦਾ 70% ਤਕ ਕਾਰਨ ਬਣਦੇ ਹਨ, ਅਤੇ ਇਸ ਲਈ ਜੈਵ ਵਿਭਿੰਨਤਾ ਦੇ ਨੁਕਸਾਨ ਵਿਚ ਇਕ ਪ੍ਰਮੁਖ ਯੋਗਦਾਨ ਪਾਉਣ ਵਾਲੇ ਹਨ। ਵਰਤਮਾਨ ਵਿਚ ਸਾਰੀਆਂ ਸਪੀਸੀਜ਼ ਵਿਚੋਂ ਲਗਭਗ 25% ਵਿਨਾਸ਼ ਦਾ ਸਾਹਮੁਣਾ ਕਰ ਰਹੀਆਂ ਹਨ, ਅਤੇ 2050 ਤਕ ਲਗਭਗ 88% ਸਪੀਸੀਜ਼ ਆਪਣੇ ਨਿਵਾਸ ਸਥਾਨ ਨੂੰ ਗੁਆ ਦੇਣਗੀਆਂ। ਇਕ ਵੀਗਨ ਆਹਾਰ ਜ਼ਮੀਨ, ਪਾਣੀ, ਅਤੇ ਮੀਂਹ ਜੰਗਲਾਂ ਦੀਆਂ ਕੁਦਰਤੀ ਸਰੋਤਾਂ ਨੂੰ ਵਧਾਉਣ ਵਿਚ ਮਦਦ ਕਰੇਗਾ, ਗਰੀਨਹਾਓਸ ਗੈਸ ਨਿਕਾਸਾਂ ਨੂੰ ਘਟਾਵੇਗਾ, ਅਤੇ ਜੈਵ ਵਿਭਿੰਨਤਾ ਦੀ ਰਖਿਆ ਕਰੇਗਾ। 15. ਪੌਂਦੇ-ਭਰਪੂਰ ਆਹਾਰ ਫਲਾਂ, ਸਬਜ਼ੀਆਂ, ਅਨਾਜ, ਦਾਲਾਂ ਅਤੇ ਗਿਰੀਦਾਰ ਤੋਂ ਕਈ ਤਰਾਂ ਦੇ ਸੁਆਦ ਪੇਸ਼ ਕਰਦੇ ਹਨ ਅਤੇ ਸੁਆਦੀ ਅਤੇ ਸੰਤੁਸ਼ਟਜਨਕ ਭੋਜਨ ਦੀ ਅਗਵਾਈ ਕਰ ਸਕਦੇ ਹਨ। ਪੂਰਾ ਮੂਲ ਲੇਖ ਉਪਲਬਧ ਹੈ: ProVeg.org ਸਿਹਤਮੰਦ, ਦਿਆਲੂ ਜੀਵਨ ਉਤੇ ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Be-Veg