ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਿਮਰਤਾ, ਸਚੇ ਦਿਲ ਨਾਲ ਅਭਿਆਸ ਕਰੋ। ਹਮੇਸਾਂ ਪ੍ਰਮਾਤਮਾ ਦੀ ਸਿਫਤ-ਸਲਾਹ ਕਰੋ, ਸਾਰੇ ਗੁਰੂਆਂ ਦੀ ਸਿਫਤ-ਸਲਾਹ ਕਰੋ, ਤੁਹਾਨੂੰ ਸੁਰਖਿਅਤ ਰਖਣ ਲਈ ਆਪਣੇ ਆਵਦੇ ਦੁਸ਼ਮਣ ਤੋਂ ਜੋ ਤੁਹਾਡੀ ਹਉਮੈਂ ਹੈ - ਤੁਹਾਡੀ ਅਭਿਲਾਸ਼ਾ ਵਾਲੀ ਹਉਮੈਂ, ਤੁਹਾਡੀ ਸ਼ੁਹਰਤ ਅਤੇ ਫਾਇਦੇ ਲਈ ਲਾਲਸਾ। ਉਹ ਸਭ ਤੋਂ ਬਦਤਰ ਦੁਸ਼ਮਣ ਹੈ ਜੋ ਤੁਹਾਡੇ ਕੋਲ ਹੋ ਸਕਦਾਹੈ।, ਦਾਨਵਾਂ ਨਾਲੋਂ ਬਦਤਰ, ਭੂਤਾਂ ਨਾਲੋਂ ਬਦਤਰ, ਇਸ ਗ੍ਰਹਿ ਉਤੇ ਜਾਂ ਕਿਸੇ ਹੋਰ ਜਗਾ ਤੇ ਕੋਈ ਵੀ ਹੋਰ ਜੀਵਾਂ ਨਾਲੋਂ ਬਦਤਰ। ਕਿਉਂਕਿ ਜੇਕਰ ਉਹ ਦਾਨਵ ਹਨ, ਪਰ ਤੁਸੀਂ ਨੇਕ ਹੋ, ਤੁਸੀਂ ਆਪਣੇ ਰੂਹਾਨੀ ਅਭਿਆਸ ਵਿਚ ਸਥਿਰ ਹੋ, ਤੁਸੀਂ ਆਪਣੇ ਦਿਲ ਵਿਚ ਸ਼ੁਧ ਹੋ, ਤੁਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹੋ, ਤੁਸੀਂ ਗੁਰੂਆਂ ਨੂੰ ਪਿਆਰ ਕਰਦੇ ਹੋ, ਅਤੇ ਤੁਸੀਂ ਬਹੁਤ ਸਾਰੇ ਹੋਰ ਗੁਰੂਆਂ ਨੂੰ ਪਿਆਰ ਕਰਦੇ ਹੋ, ਫਿਰ ਕੋਈ ਦਾਨਵ ਤੁਹਾਡੇ ਨੇੜੇ ਨਹੀਂ ਜਾ ਸਕਦਾ, ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਗਲ ਤਾਂ ਪਾਸੇ ਰਹੀ। ਕੋਈ ਭੂਤ ਇਥੋਂ ਤਕ ਲਾਗੇ ਨਹੀਂ ਜਾ ਸਕਦਾ। ਉਨਾਂ ਨੂੰ ਦਸ ਮੀਲ ਦੂਰ ਰਹਿਣਾ ਪਵੇਗਾ। ਪਰ ਜੇਕਰ ਤੁਸੀਂ ਲਾਲਚੀ ਹੋ, ਅਭਿਲਾਸ਼ੀ ਅਤੇ ਆਪਣੀ ਸ਼ੁਹਰਤ ਅਤੇ ਕਿਸਮਤ ਨੂੰ ਝੂਠੇ ਦਿਖਾਵੇ ਤੇ ਜਾਂ ਇਕ ਇਛਾ-ਧੋਲੀ ਕਿਸਮ ਦੇ ਨਕਲੀ ਕਲਪਨਾ ਉਤੇ ਉਸਾਰਦੇ ਹੋ, ਫਿਰ ਤੁਹਾਡੀ ਸ਼ਾਮਤ, ਤੁਸੀਂ ਬਰਬਾਦ ਹੋ। ਫਿਰ ਦਾਨਵ ਤੁਹਾਡੇ ਆਲੇ ਦੁਆਲੇ ਸਾਰਾ ਸਮਾਂ ਹੋਣਗੇ ਅਤੇ ਤੁਹਾਡੀ ਹਉਮੈਂ ਨੂੰ ਹਰ ਕਿਸਮ ਦੀ ਕਲਪਨਾ ਨਾਲ ਖੁਆਉਣਗੇ, ਅਤੇ ਸ਼ਾਇਦ ਕੁਝ ਜਾਦੂਈ ਸ਼ਕਤੀ ਤੁਹਾਨੂੰ ਫਲੈਸ਼ ਕਰਨ ਤਾਂਕਿ ਤੁਸੀਂ ਸੋਚੋਂ ਕਿ ਤੁਸੀਂ ਕੋਈ (ਪ੍ਰਸਿਧ) ਵਿਆਕਤੀ ਹੋ। ਨਹੀਂ, ਨਹੀਂ, ਨਹੀਂ। ਉਹ ਇਕ ਬੁਧ ਨਹੀਂ ਹੈ।ਬੂਧ ਫਲੈਸ਼ ਜਾਦੂ ਨਹੀਂ ਕੀਤਾ, ਇਥੋਂ ਤਕ ਜਾਦੂ ਦੀ ਵਰਤੋਂ ਵੀ ਨਹੀਂ ਕੀਤੀ, ਜਾਂ ਫਿਰ ਉਨਾਂ ਨੂੰ ਕਰਨਾ ਪਿਆ, ਕੁਝ ਪੈਰੋਕਾਰਾਂ ਨੂੰ ਦੇਖਣ ਲਈ। ਉਹ ਆਪਣੀ ਸੰਗਤ ਵਿਚੇ ਉਡੇ, ਅਤੇ ਕੋਈ ਹੋਰ ਨਹੀਂ ਦੇਖ ਸਕਦਾ ਸੀ ਸਿਵਾਇ ਸ਼ਰਧਾਲੂ ਜਿਨਾਂ ਨੇ ਉਸ ਨੂੰ ਬੁਲਾਇਆ ਸੀ, ਮਿਸਾਲ ਵਜੋਂ ਉਸ ਤਰਾਂ। ਉਨਾਂ ਨੇ ਇਹ ਦਿਖਾਵੇ ਲਈ ਨਹੀਂ ਕੀਤਾ ਸੀ। ਉਨਾਂ ਨੇ ਇਹ ਪਹਿਲਾਂ ਸਿਖਿਆ ਸੀ ਜਾਂ ਕੁਝ ਉਨਾਂ ਕੋਲ ਕੁਦਰਤੀ ਹੀ ਆ ਗਿਆ ਸੀ ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ। ਪਰ ਉਨਾਂ ਨੇ ਇਹ ਨਹੀਂ ਕੀਤਾ ਸੀ ਬਸ ਤਾਂਕਿ ਲੋਕ ਉਨਾਂ ਦੀ ਸ਼ਲਾਘਾ ਕਰਨ, ਉਨਾਂ ਨੂੰ ਸ਼ਾਬਾਸ਼ ਕਹਿਣ, ਜਾਂ ਉਨਾਂ ਨੂੰ ਹੋਰ ਦੁਪਹਿਰ ਦਾ ਭੋਜਨ ਦੇਣ ਤਾਂਕਿ ਉਹ ਇਥੋਂ ਤਕ ਖਾ ਸਕਣ।ਬੁਧ ਨੇ ਸਭ ਚੀਜ਼ ਸਹੀ ਤਰਾਂ ਕੀਤੀ ਸੀ, ਢੁਕਵੇਂ ਢੰਗ ਨਾਲ, ਸਹੀ ਸਮੇਂ ਅਤੇ ਸਿਰਫ ਸਹੀ ਪਲ ਵਿਚ। ਕੋਈ ਵੀ ਹੋਰ ਚੀਜ਼ ਉਨਾਂ ਨੇ ਕੀਤੀ, ਜਿਵੇਂ ਕੈਦ ਵਿਚ ਪੈਰੋਕਾਰਾਂ ਦੇ ਸਾਹਮੁਣੇ ਪ੍ਰਗਟ ਹੋਣਾ, ਉਨਾਂ ਨੂੰ ਦਿਲਾਸਾ ਦੇਣ ਲਈ, ਜਿਵੇਂ ਰਾਣੀ (ਵਾਏਦੇਹੀ) ਪਹਿਲਾਂ - ਉਸ ਨੂੰ ਕੈਦ ਕੀਤਾ ਗਿਆ ਸੀ ਅਤੇ ਉਹ ਬੁਧ ਨੂੰ ਦੇਖਣਾ ਚਾਹੁੰਦੀ ਸੀ। ਉਹ ਨਹੀਂ ਦੇਖ ਸਕਦੀ ਸੀ, ਸੋ ਉਸ ਨੇ ਬੁਧ ਨੂੰ ਬੇਨਤੀ ਕੀਤੀ। ਸੋ ਬੁਧ ਆਪਣੇ ਰੋਸ਼ਨੀ ਸਰੀਰ ਵਿਚ ਪ੍ਰਗਟ ਹੋਏ, ਪ੍ਰਗਟਾਵੇ ਵਾਲੇ ਸਰੀਰ ਵਿਚ - ਭੌਤਿਕ ਸਰੀਰ ਨਹੀਂ, ਪਰ ਇਹ ਉਵੇਂ ਲਗਦਾ ਸੀ ਜਿਵੇਂ ਭੌਤਿਕ ਸਰੀਰ ਵਾਂਗ। ਅਤੇ ਕਦੇ ਕਦਾਂਈ ਤੁਸੀਂ ਇਥੋਂ ਤਕ ਇਸ ਨੂੰ ਛੂਹ ਵੀ ਸਕਦੇ ਹੋ। ਤੁਸੀਂ ਹਥ ਮਿਲਾ ਸਕਦੇ ਹੋ ਜਾਂ ਸਤਿਗੁਰੂ ਇਥੋਂ ਤਕ ਤੁਹਾਨੂੰ ਗਲੇ ਲਗਾ ਸਕਦਾ ਹੈ - ਉਵੇਂ ਜਿਵੇਂ ਇਕ ਅਸਲੀ ਭੌਤਿਕ ਸਰੀਰ ਵਾਂਗ, ਪਰ ਇਹ ਇਕ ਪ੍ਰਗਟ ਕੀਤਾ ਹੋਇਆ ਇਕ ਸਰੀਰ ਹੈ।ਅਤੇ ਬੁਧ ਨੇ ਆਪਣਾ ਸਰੀਰ ਉਸ ਨੂੰ ਕੈਦ ਵਿਚ ਪ੍ਰਗਟ ਕੀਤਾ ਜਿਥੇ ਕੋਈ ਵੀ ਅੰਦਰ ਨਹੀਂ ਜਾ ਸਕਦਾ, ਬਿਨਾਂਸ਼ਕ। ਇਹ ਇਕ ਸਖਤ ਕੈਦ ਹੈ; ਕੋਈ ਨਹੀਂ ਉਥੇ ਅੰਦਰ ਆ ਸਕਦਾ। ਬੁਧ ਉਥੇ ਵਿਚ ਇਕ ਲੰਮੇਂ ਸਮੇਂ ਲਈ ਰਹੇ ਉਸ ਨੂੰ ਅਮੀਤਬਾ ਬੁਧ ਦੀ ਵਿਧੀ ਸਿਖਾਉਣ ਲਈ, ਉਸ ਨੂੰ ਮੈਡੀਟੇਸ਼ਨ ਕਰਨ ਦੇਣ ਲਈ ਅਤੇ ਉਥੇ ਧਿਆਨ ਕੈਂਦ੍ਰਿਤ ਕਰਨ ਦੇਣ ਲਈ ਅਮੀਤਬਾ ਬੁਧ ਦੀ ਧਰਤੀ ਉਤੇ, ਅਤੇ ਬਾਅਦ ਵਿਚ ਉਸ ਨੇ ਉਥੇ ਪੁਨਰ ਜਨਮ ਲਿਆ ਸੀ। ਪਰ ਉਸ ਨੂੰ ਐਨ ਉਵੇਂ ਕਰਨਾ ਪਿਆ। ਬੁਧ ਨੇ ਉਸ ਨੂੰ ਕਿਹਾ ਕਿ ਅਮੀਤਬਾ ਬੁਧ ਦੀ ਧਰਤੀ ਕਿਸ ਤਰਾਂ ਦੀ ਲਗਦੀ ਹੈ, ਵਿਸਤਾਰ ਵਿਚ, ਅਤੇ ਉਸ ਨੂੰ ਯਾਦ ਕਰਨਾ ਪਿਆ ਅਤੇ ਇਹ ਸਭ ਯਾਦ ਕਰਨਾ, ਹਰ ਰੋਜ਼, ਅਤੇ ਇਹ ਸਭ ਵਿਸਤਾਰ ਵਿਚ ਸੋਚਣਾ ਬਾਰੇ, ਅਤੇ ਅਮੀਤਬਾ ਬੁਧ ਦਾ ਨਾਮ ਦੁਹਰਾਉਣਾ। ਇਹ ਸਿਰਫ ਬੁਧ ਦਾ ਨਾਮ ਦੁਹਰਾਉਣਾ ਨਹੀਂ ਹੈ। ਜਦੋਂ ਬੁਧ ਨੇ ਉਸ ਨੂੰ ਸਿਖਾਇਆ ਸੀ, ਇਹ ਸਭ ਵਿਸਤਾਰ ਵਿਚ ਸੀ, ਅਤੇ ਬੁਧ ਨੇ ਕਿਹਾ ਉਸ ਨੂੰ ਹਮੇਸ਼ਾਂ ਆਪਣੇ ਮਨ ਵਿਚ ਉਹ ਯਾਦ ਰਖਣਾ ਜ਼ਰੂਰੀ ਹੈ, ਅਮੀਤਬਾ ਬੁਧ ਧਰਤੀ ਦੀ ਦ੍ਰਿਸ਼ਾਵਲੀ। ਉਹ ਹੈ ਜਿਵੇਂ ਉਸ ਦਾ ਮੁੜ ਜਨਮ ਉਥੇ ਹੋਇਆ ਸੀ।ਸੋ ਇਹ ਸਭ ਇਤਨਾ ਆਸਾਨ ਨਹੀਂ ਹੈ, ਸਚਮੁਚ। ਤੁਸੀਂ ਉਹ ਸਭ ਇਕਾਗਰਤਾ ਨਾਲ ਸਬ ਵਿਸਤਾਰ ਨਾਲ ਯਾਦ ਕਰਨਾ ਫੁਲ ਕਿਵੇਂ ਲਗਦੇ ਸਨ, ਅੰਮ੍ਰਿਤ ਝੀਲ ਵਿਚ ਪਾਣੀ ਅਮੀਤਬਾ ਬੁਧ ਧਰਤੀ ਵਿਚ ਕਿਵੇਂ ਲਗਦਾ ਹੈ, ਅਤੇ ਚਿੜੀਆਂ ਕਿਵੇਂ ਉਥੇ ਗਾਉਂਦੀਆਂ ਸਨ, ਕਿਹੋ ਜਿਹੀ ਧੁੰਨ, ਕਿਹੋ ਜਿਹਾ ਸੰਗੀਤ, ਮਿਸਾਲ ਵਜੋਂ। ਸੋ ਉਹ ਬੁਧ ਦਾ ਪ੍ਰਗਟ ਸਰੀਰ ਸੀ ਜੋ ਇਕ ਪੈਰੋਕਾਰ ਦੀ ਲੋੜ ਦੇ ਸਮੇਂ ਵਿਚ ਮਦਦ ਕਰ ਸਕਦਾ ਹੈ, ਪਰ ਉਨਾਂ ਨੇ ਆਪਣੀ ਜਾਦੂਈ ਸ਼ਕਤੀ ਨਹੀਂ ਵਰਤੀ ਜਾਂ ਕੁਝ ਅਜਿਹਾ। ਇਹ ਸਿਰਫ ਇਕ ਕੁਦਰਤੀ ਚੀਜ਼ ਹੈ ਜੋ ਵਾਪਰੀ, ਕਿਉਂਕਿ ਬੁਧ ਕੋਲ ਅਨੇਕ ਹੀ ਕਿਸਮ ਦੀਆਂ ਸ਼ਕਤੀਆਂ ਹਨ ਆਪਣੇ ਪੈਰੋਕਾਰਾਂ ਦੀ ਮਦਦ ਕਰਨ ਲਈ।ਅਤੇ ਜਿਆਦਾਤਰ ਸਿਰਫ ਪੈਰੋਕਾਰ ਜਾਂ ਸਬੰਧਤ ਲੋਕ ਇਹ ਦੇਖ ਸਕਦੇ ਹਨ। ਪਰ ਕਦੇ ਕਦਾਂਈ ਹੋਰ ਬਾਹਰਲੇ ਲੋਕ ਵੀ ਇਹ ਦੇਖ ਸਕਦੇ ਹਨ। ਜਿਵੇਂ ਇਕ ਪ੍ਰੀਵਾਰ ਵਿਚ, ਮਾਂ ਨਹੀਂ ਦੇਖਦੀ, ਪਰ ਗੈਰ-ਦੀਖਿਅਕ ਬਚਾ ਦੇਖਦਾ ਹੈ ਗੁਰੂ ਨੂੰ ਉਸ ਦੇ ਘਰ ਨੂੰ ਆਉਂਦਿਆਂ ਨੂੰ ਅਤੇ ਇਹ ਅਤੇ ਉਹ ਕਰਦੇ ਹੋਏ, ਮਿਸਾਲ ਵਜੋਂ। ਜਾਂ ਇਥੋਂ ਤਕ ਇਕ ਗੈਰ-ਪੈਰੋਕਾਰ ਬਾਹਰੋਂ, ਪ੍ਰੀਵਾਰ ਦਾ ਮੈਂਬਰ ਜਾਂ ਦੋਸਤ ਆਉਂਦਾ ਅਤੇ ਸਤਿਗੁਰੂ ਨੂੰ ਘਰ ਵਿਚ, ਚੀਜ਼ਾਂ ਕਰਦਿਆਂ ਨੂੰ ਜਾਂ ਆਸ਼ੀਰਵਾਦ ਦਿੰਦਿਆਂ ਨੂੰ ਦੇਖਦਾ। ਇਹ ਵੀ ਹੋ ਸਕਦਾ ਹੈ, ਪਰ ਇਹ ਹਮੇਸ਼ਾਂ ਇਸ ਤਰਾਂ ਨਹੀਂ ਵਾਪਰਦਾ।ਜਿਆਦਾਤਰ, ਬੁਧ ਸਿਰਫ ਪ੍ਰਗਟ ਹੁੰਦੇ ਜਦੋਂ ਲੋੜੀਂਦਾ ਹੋਵੇ। ਜਾਂ ਹਮੇਸ਼ਾਂ - ਇਥੋਂ ਤਕ ਹਮੇਸ਼ਾਂ, ਪਰ ਹਰ ਇਕ ਇਹ ਨਹੀਂ ਦੇਖ ਸਕਦਾ। ਇਥੋਂ ਤਕ ਮੇਰੇ ਸਮੁਚੇ ਇਕਠ ਵਿਚ, ਮਿਸਾਲ ਵਜੋਂ, ਜਦੋਂ ਸਾਰੇ ਪੈਰੋਕਾਰ ਉਥੇ ਸਨ, ਸਿਰਫ ਕੁਝ ਪੈਰੋਕਾਰ ਬੁਧਾਂ ਨੂੰ ਆਉਂਦਿਆਂ ਅਤੇ ਜਾਂਦਿਆਂ ਨੂੰ ਦੇਖ ਸਕਦੇ ਸਨ, ਜਾਂ ਕੋਈ ਹੋਰ ਚਮਤਕਾਰ, ਜਾਂ ਸਤਿਗੁਰੂ ਦੇ ਉਸ ਇਕਠ ਵਿਚ ਚਮਤਕਾਰ, ਕਿਸ ਨੂੰ ਅਤੇ ਕਿਸ ਨੂੰ ਆਸ਼ੀਰਵਾਦ ਦਿੰਦੇ ਹੋਏ। ਪਰ ਦੂਜੇ ਕੋਈ ਚੀਜ਼ ਨਹੀਂ ਦੇਖ ਸਕਦੇ ਸੀ, ਕੋਈ ਚੀਜ਼ ਦਾ ਅਹਿਸਾਸ ਨਹੀਂ । ਸਿਰਫ ਪੈਰੋਕਾਰਾਂ ਦੇ ਇਕ ਸਮੂਹ ਨੇ ਉਸ ਸਮੇਂ ਇਹ ਦੇਖਿਆ ਸੀ। ਸਾਡੇ ਕੋਲ ਉਨਾਂ ਵਿਚੋਂ ਕੁਝ ਗਵਾਹੀਆਂ ਹਨ। ਬਹੁਤ - ਇਹੀ ਹੈ ਬਸ ਕਿ ਕਦੇ ਕਦਾਂਈ ਉਹ ਨਹੀਂ ਲਿਖਦੇ। ਆਮ ਤੌਰ ਤੇ ਮੈਂ ਉਨਾਂ ਨੂੰ ਨਾ ਲਿਖਣ ਲਈ ਕਹਿੰਦੀ ਹਾਂ, ਪਰ ਕਦੇ ਕਦਾਂਈ ਉਨਾਂ ਤੋਂ ਰਿਹਾ ਨਹੀਂ ਜਾਂਦਾ। ਉਨਾਂ ਨੂੰ ਲਿਖਣਾ ਪੈਂਦਾ ਹੈ; ਉਹ ਇਹ ਦੂਜਿਆਂ ਨਾਲ ਸਾਂਝਾ ਕਰਨਾ ਬਹੁਤ ਪਸੰਦ ਕਰਦੇ ਹਨ, ਦੂਜਿਆਂ ਨੂੰ ਉਤਸ਼ਾਹਿਤ ਕਰਨ ਲਈ ਅਭਿਆਸ ਜ਼ਾਰੀ ਰਖਣ ਲਈ।ਅਤੇ ਇਕ ਵਾਰ, ਮੇਰੇ ਪੈਰੋਕਾਰਾਂ ਵਿਚੋਂ ਕਈ ਕਿਸੇ ਜਗਾ ਅਭਿਆਸ ਕਰਨ ਲਈ ਗਏ ਸਨ, ਅਤੇ ਅਨੇਕ ਹੀ ਤਿਬਤੀ ਭਿਕਸ਼ੂ ਉਨਾਂ ਦਾ ਪਿਛਾ ਕੀਤਾ, ਉਨਾਂ ਦੇ ਪਿਛੇ ਦੌੜੇ ਅਤੇ ਉਨਾਂ ਨੂੰ ਪੁਛਿਆ, "ਤੁਸੀਂ ਕਿਥੋਂ ਆਏ ਸੀ? ਤੁਸੀਂ ਕੀ ਕਰ ਰਹੇ ਹੋ? ਕਿਉਂ ਕਿਤਨੇ ਸਾਰੇ ਬੁਧ ਆਉਂਦੇ ਹਨ ਜਿਥੇ ਤੁਸੀਂ ਹੋ ਅਤੇ ਇਤਨੀ ਜਿਆਦਾ ਰੋਸ਼ਨੀ?" ਅਤੇ ਇਹੋ ਜਿਹੀ ਸਮਗਰੀ। ਕੁਝ ਤਿਬਤੀ ਭਿਕਸ਼ੂਆਂ ਨੇ ਵੀ ਇਹ ਮੇਰੇ ਅਖੌਤੀ ਪੈਰੋਕਾਰਾਂ ਨਾਲ ਕੀਤਾ ਸੀ। ਮੈਨੂੰ ਲਗਦਾ ਹੈ ਮੈਨੂੰ ਯਾਦ ਹੈ ਪੈਰੋਕਾਰਾਂ ਵਿਚੋਂ ਇਕ ਨੇ ਅਜਿਹੀਆਂ ਚੀਜ਼ਾਂ ਕਹੀਆਂ ਸੀ। ਮੈਨੂੰ ਨਹੀਂ ਯਾਦ ਕਦੋਂ ਅਤੇ ਕਿਥੇ - ਪਿਛਲੇ ਕੁਝ ਸਾਲਾਂ ਵਿਚ, ਸ਼ਾਇਦ ਨਿਊ ਲੈਂਡ ਆਸ਼ਰਮ ਵਿਚ ਜਾਂ ਕੁਝ ਅਜਿਹਾ।ਪਰ ਇਹ ਸਿਰਫ ਉਥੇ ਨਹੀਂ ਹੈ। ਸਾਲਾਂ ਦੌਰਾਨ, ਉਹ ਸਾਰਾ ਸਮਾਂ ਮੈਨੂੰ ਕੁਝ ਚੀਜ਼ ਕਹਿੰਦੇ ਨਿਜ਼ੀ ਤੌਰ ਤੇ ਇਕਲੇ, ਅਤੇ ਮੈਨੂੰ ਪੁਛਦੇ, "ਇਹ ਕਿਹੋ ਜਿਹਾ ਪਧਰ ਹੈ?" ਕਿਉਂਕਿ ਇਕ ਪਧਰ ਵਿਚ ਉਥੇ ਬਹੁਤ ਸਾਰੀਆਂ ਦ੍ਰਿਸ਼ਾਵਲੀਆਂ ਹਨ। ਇਹ ਜਿਵੇਂ ਇਕ ਦ੍ਰਿਸ਼ਾਵਲੀ ਦਾ ਲੈਂਡਮਾਰਕ ਹੈ, ਤਾਂਕਿ ਤੁਸੀਂ ਪਛਾਣ ਸਕੋਂ ਤੁਸੀਂ ਕਿਥੇ ਹੋ। ਬਸ ਜਿਵੇਂ ਇਕ ਪੈਰੋਕਾਰ ਜਿਹੜਾ ਅਮੀਤਬਾ ਬੁਧ ਧਰਤੀ ਵਿਚ ਚਲਾ ਗਿਆ, ਅਤੇ ਫਿਰ ਉਹ ਘਰ ਨੂੰ ਵਾਪਸ ਆਏ ਅਤੇ ਅਮੀਤਬਾ ਬੁਧ ਸੂਤਰ ਵਿਚ ਦੇਖਿਆ, ਉਨਾਂ ਨੇ ਤੁਲਨਾ ਕੀਤੀ ਅਤੇ ਕਿਹਾ, "ਓਹ, ਮੈਂ ਅਮੀਤਬਾ ਬੁਧ ਧਰਤੀ ਵਿਚ ਪ੍ਰਵੇਸ਼ ਕਤਿਾ ਸੀ। ਉਹ ਯਕੀਨਨ ਹੈ।" ਇਹ ਇਕ ਭਰਮ ਨਹੀਂ ਹੈ। ਕਿਉਂਕਿ ਉਹ ਵੀ ਜਾਣਦੀ ਸੀ ਉਸ ਬਾਰੇ ਅੰਦਰੂਨੀ ਦ੍ਰਿਸ਼ ਦੌਰਾਨ, ਪਰ ਜਦੋਂ ਉਹ ਇਸ ਤੋਂ ਬਾਹਰ ਆਈ, ਉਥੇ ਕੁਝ ਸ਼ਕ ਸੀ ਜੋ ਅੰਦਰ ਆ ਗਿਆ ਕਿ ਇਹ ਕਿਥੇ ਸੀ। ਜਾਂ ਉਹ ਮੈਨੂੰ ਪੁਛਦੇ ਹਨ, ਜਾਂ ਜੇਕਰ ਮੈਂ ਉਥੇ ਨਾ ਹੋਵਾਂ, ਉਹ ਕੁਝ ਸੂਤਰ ਨੂੰ ਜਾ ਕੇ "ਪੁਛਦੇ" ਹਨ, ਜਾਂ ਬੁਧ ਨੂੰ ਸਪਸ਼ਟ ਕਰਨ ਲਈ ਕਹਿੰਦੇ ਹਨ।ਕਿਵੇਂ ਵੀ, ਅਸੀਂ ਜਾਣਦੇ ਹਾਂ ਕਿਹੜਾ ਇਕ ਭਰਮ ਹੈ, ਕਿਹੜਾ ਨਹੀਂ ਹੈ, ਕਿਉਂਕਿ ਦੀਖਿਆ ਦੇ ਸਮੇਂ ਦੌਰਾਨ, ਤੁਹਾਨੂੰ ਸਿਖਾਇਆ ਵੀ ਗਿਆ ਸੀ। ਮੈਂ ਤੁਹਾਨੂੰ ਸਿਖਾਇਆ ਕਿਵੇਂ ਅਸਲੀ ਸਤਿਗੁਰੂ ਨੂੰ ਅੰਦਰ ਪਛਾਨਣਾ ਹੈ, ਜਾਂ ਮਾਇਆ ਜਿਹੜੀ ਭਰਮ-ਭੁਲੇਖੇ ਸਿਰਜ਼ਦੀ ਹੈ, ਤੁਹਾਨੂੰ ਧੋਖਾ ਦਿੰਦੀ, ਅਤੇ ਤੁਹਾਨੂੰ ਭਰਮਾਉਂਦੀ ਹੈ। ਅਤੇ ਤੁਸੀਂ ਉਹ ਸਭ ਜਾਣਦੇ ਹੋ। ਇਹੀ ਹੈ ਬਸ ਕੁਝ ਅਖੌਤੀ ਪੈਰੋਕਾਰ, ਉਹ ਪੈਰੋਕਾਰ ਨਹੀਂ ਹਨ। ਉਹ ਪਹਿਲੇ ਹੀ ਦਾਨਵ ਹਨ, ਅਤੇ ਉਹ ਪਛਤਾਵਾ ਨਹੀਂ ਕਰਦੇ। ਉਹ ਬਸ ਅੰਦਰ ਆਉਂਦੇ ਹਨ, ਮੇਰੇ ਪਿਆਰ, ਮੇਰੀ ਰਹਿਮ ਦਾ ਦੁਰਵਿਵਹਾਰ ਕਰਦੇ ਹਨ, ਅਤੇ ਮੇਰੀ ਸ਼ਕਤੀ ਲੈਣੀ ਚਾਹੁੰਦੇ ਹਨ ਲੋਕਾਂ ਨੂੰ ਪੈਸੇ ਲਈ ਭਰਮਾਉਣ ਲਈ, ਸ਼ੁਹਰਤ ਲਈ, ਅਤੇ ਹੋਰਨਾਂ ਲੋਕਾਂ ਨਾਲ ਸ਼ੋਸ਼ਣ ਕਰਨ ਦੇ ਮੌਕੇ ਲਈ ਜਿਹੜੇ ਸ਼ਰਧਾਲੂ ਅਤੇ ਨਿਰਦੋਸ਼ ਹਨ। ਜਿਵੇਂ, ਉਹ ਭਿਕਸ਼ਣੀਆਂ ਜਾਂ ਭਿਕਸ਼ੂ ਉਨਾਂ ਨਾਲ ਬਣ ਗਏ ਅਤੇ ਫਿਰ ਉਨਾਂ ਨੇ ਉਨਾਂ ਦਾ ਸ਼ੋਸ਼ਣ ਕੀਤਾ, ਮਿਸਾਲ ਵਜੋਂ ਇਸ ਤਰਾਂ। ਅਤੇ ਤੁਸੀਂ ਇਹ ਜਾਣਦੇ ਹੋ। ਉਥੇ ਬਾਹਰਲੇ ਲੋਕਾਂ ਤੋਂ ਕੁਝ ਗਵਾਹੀਆਂ ਹਨ, ਇਥੋਂ ਤਕ - ਮੇਰੇ ਸਮੂਹ ਤੋਂ ਬਾਹਰ ਭਿਖਸ਼ਣੀਆਂ ਤੋਂ, ਬੋਧੀ ਭਿਕਸ਼ਣੀਆਂ ਤੋਂ। ਅਤੇ ਉਹ ਇਥੋਂ ਤਕ ਮੈਨੂੰ ਦੋਸ਼ ਦਿੰਦੇ ਹਨ। ਮੈਂ ਇਸ ਬਾਰੇ ਕੁਝ ਨਹੀਂ ਜਾਣਦੀ ਸੀ ਕੁਝ ਹਫਤੇ ਪਹਿਲਾਂ ਤਕ। ਓਹ, ਮੇਰੇ ਰਬਾ। ਪ੍ਰਮਾਤਮਾ ਇਹ ਜਾਣਦੇ ਹਨ। ਭਿਆਨਕ, ਭਿਆਨਕ। ਓੇਹ ਮੇਰੇ ਰਬਾ, ਭਿਆਨਕ। ਮੈਂ ਇਹ ਸਭ ਨਿਰਦੋਸ਼ ਲੋਕਾਂ ਲਈ ਬਹੁਤ ਅਫੋਸਸ ਮਹਿਸੂਸ ਕਰਦੀ ਹਾਂ।ਪਰ ਉਹ ਮੇਰੇ ਬਾਰੇ ਜਾਣਦੇ ਹਨ। ਜੇਕਰ ਉਹ ਜਾਣਦੇ ਹਨ ਮੈਂ ਉਸ ਦਾ ਗੁਰੂ ਹਾਂ, ਉਹ ਕਿਉਂ ਸਗੋਂ ਮੇਰੇ ਕੋਲ ਕਿਉਂ ਨਹੀਂ ਆਏ? ਕਿਉਂਕਿ ਉਹ ਅਰਜ਼ੀ ਵੀ ਦੇ ਸਕਦੇ ਹਨ। ਉਹ ਬਸ ਆਪਣਾ ਨਾਂ ਲਿਖਣ ਅਤੇ ਅਸੀਂ ਜਾਣ ਲਵਾਂਗੇ ਉਹ ਕਿਥੇ ਹਨ ਅਤੇ ਫਿਰ ਮੈਂ ਆਪਣੇ ਕੁਝ ਭਿਕਸ਼ੂਆਂ ਨੂੰ ਉਨਾਂ ਕੋਲ ਜਾਣ ਲਈ ਭੇਜ ਸਕਦੀ ਹਾਂ। ਉਨਾਂ ਨੂੰ ਇਥੋਂ ਤਕ ਮੇਰੇ ਕੋਲ ਆਉਣ ਦੀ ਨਹੀਂ ਲੋੜ। ਅਸੀਂ ਉਨਾਂ ਲਈ ਪੈਸਾ ਖਰਚ ਕਰਦੇ ਹਾਂ। ਉਨਾਂ ਨੂੰ ਮੇਰੇ ਲਈ ਪੈਸਾ ਖਰਚ ਕਰਨ ਦੀ ਨਹੀਂ ਲੋੜ, ਇਥੋਂ ਤਕ ਹਵਾਈ ਜ਼ਹਾਜ਼ ਦੇ ਟਿਕਟ ਲਈ। ਕਈ ਇਹ ਪੁਗਾ ਸਕਦੇ ਹਨ। ਉਹ ਮੈਨੂੰ ਦੇਖਣ ਲਈ ਆ ਸਕਦੇ ਹਨ ਜੇਕਰ ਉਹ ਚਾਹਣ, ਆਪਣੀ ਆਵਦੀ ਮਰਜ਼ੀ ਨਾਲ।ਅਤੇ ਦੀਖਿਆ ਤੋਂ ਪਹਿਲਾਂ, ਮੈਂ ਪਹਿਲੇ ਹੀ ਭਿਖਸ਼ੂਆਂ ਜਾਂ ਭਿਕਸ਼ਣੀਆਂ ਨੂੰ ਦਸਦੀ ਹਾਂ ਉਸ ਖੇਤਰ ਵਿਚ ਜੋ ਨਿਯੁਕਤ ਹਨ, ਮਿਸਾਲ ਵਜੋਂ, ਕਿਹੜਾ ਔ ਲੈਕ (ਵੀਐਤਨਾਮ) ਨੂੰ ਜਾਵੇਗਾ ਕਿਹੜੇ ਦਿਨ ਅਤੇ ਕਿਹੜਾ ਥਾਏਲੈਂਡ ਨੂੰ ਕਿਹੜੇ ਦਿਨ ਜਾਵੇਗਾ ਅਤੇ ਕਿਹੜਾ ਮੌਂਗੋਲੀਆ ਨੂੰ ਕਿਹੜੇ ਦਿਨ ਜਾਵੇਗਾ, ਕਿਹੜਾ ਅਮਰੀਕਾ ਨੂੰ ਜਾਂ ਯੂਰਪ ਨੂੰ ਜਾਂਦਾ ਹੈ, ਮਿਸਾਲ ਵਜੋਂ, ਆਦਿ, ਆਦਿ। ਅਸੀਂ ਸਾਰੇ ਪਹਿਲੇ ਹੀ ਜਾਣਦੇ ਹਾਂ। ਉਹ ਮੈਨੂੰ ਵਿਆਕਤੀਆਂ ਦੇ ਨਾਂ ਦਿੰਦੇ ਹਨ ਕੌਣ ਦੀਖਿਆ ਲੈਣੀ ਚਾਹੁੰਦਾ ਹੈ। ਅਤੇ ਫਿਰ ਮੈਂ ਮਨਜ਼ੂਰੀ ਦਿੰਦੀ ਹਾਂ। ਜਿਆਦਾਤਰ ਮੈਂ ਮਨਜ਼ੂਰ ਕਰਦੀ ਹਾਂ। ਬਹੁਤ ਹੀ ਘਟ ਮੈਂ ਅਸਵੀਕਾਰ ਕਰਦੀ ਹਾਂ - ਸ਼ਾਇਦ ਦੋ ਕੁ। ਹੁਣ ਤਾਂਹੀ, ਮੇਰੀ ਸਾਰੀ ਜਿੰਦਗੀ ਦੌਰਾਨ, ਸਿਰਫ ਦੋ ਕੁ। ਆਮ ਤੌਰ ਤੇ, ਮੈਂ ਉਨਾਂ ਸਾਰਿਆਂ ਨੂੰ ਸਵੀਕਾਰ ਕਰਦੀ ਹਾਂ। ਅਤੇ ਉਹ ਇਕ ਨਿਸ਼ਚਿਤ ਦਿਨ ਤੇ ਆਉਂਦੇ ਹਨ, ਅਤੇ ਉਹ ਉਸ ਸਮੂਹ ਲਈ ਦੀਖਿਆ ਦਿੰਦੇ ਹਨ। ਇਹਦੇ ਲਈ ਉਨਾਂ ਦਾ ਕੋਈ ਖਰਚਾ ਨਹੀਂ ਹੁੰਦਾ। ਜੇਕਰ ਮੇਰੇ ਭਿਕਸ਼ੂ (/ਭਿਕਸ਼ਣੀਆਂ) ਇਥੋਂ ਤਕ ਉਨਾਂ ਦੇ ਘਰ ਨੂੰ ਜਾ ਕੇ ਅਸਥਾਈ ਤੌਰ ਤੇ ਰਹਿੰਦੇ ਹਨ, ਮੈਂ ਸਭ ਚੀਜ਼ ਲਈ ਭੁਗਤਾਨ ਕਰਦੀ ਹਾਂ - ਰਿਹਾਇਸ਼ ਲਈ, ਭੋਜਨ ਲਈ, ਪਟਰੋਲ ਲਈ, ਅਤੇ ਹਵਾਈ ਜ਼ਹਾਜ਼ ਜਾਂ ਜੋ ਵੀ ਟਿਕਟਾਂ ਲਈ। ਮੈਂ ਕੋਈ ਪੈਰੋਕਾਰਾਂ ਤੋਂ ਪਹਿਲਾਂ, ਦੌਰਾਨ, ਦੀਖਿਆ ਤੋਂ ਬਾਅਦ, ਜਿਉਂਦੇ ਜਾਂ ਮੌਤ ਤੋਂ, ਕੋਈ ਚੀਜ਼ ਨਹੀਂ ਲੈਂਦੀ, ਕੁਝ ਨਹੀਂ। ਜਦੋਂ ਤੋਂ ਮੈਂ ਇਕ ਬਚੀ ਸੀ, ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਕਦੇ ਲੈਣਾ ਚਾਹੁੰਦੀ ਸੀ।Photo Caption: ਅਸੀਂ ਨਵੇਂ ਹਾਂ, ਪਰ ਅਸੀਂ ਆਪਣੇ ਆਪ ਨੂੰ ਦੋਸਤਾਂ ਵਜੋਂ ਚੰਗੀ ਤਰਾਂ ਜਾਣਦੇ ਹਾਂ